ਵਿਛੜਨਾਂ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ

ਆਪਸੇ ਮਿਲਣੇ ਕਾ ਸ਼ੌਕ ਹਮੇ ਦਿਨ ਰਾਤ ਰਿਹਤਾ ਹੈ।

ਐਸਾ ਵੀ ਨਹੀਂ ਆਪ ਨਾਂ, ਮਿਲੇ ਤੋਂ ਦਮ ਨਿੱਕਲਤਾ ਹੈ।

ਵਿਛੜਨ ਕੇ ਸਾਥ ਮਨ ਕੋ ਸਕੂਨ ਬਹੁਤ ਮਿਲਤਾ ਹੈ।

ਆਪ ਕੀ ਚਾਪਲੂਸੀ ਕਰਨੇ ਕਾ ਸਮਾਂ ਬਚ ਜਾਤਾ ਹੈ।

ਵਿਛੜਨ ਦੀ ਧਮਕੀ ਤੋਂ ਅਸੀਂ ਨਹੀਂ ਡਰਦੇ।

ਕੱਲ ਵਿਛੜਨ ਨਾਲੋਂ ਭਾਂਵੇਂ ਅੱਜ ਸਾਨੂੰ ਛੱਡਦੇ।

ਦਾਲ-ਰੋਟੀ ਬਣਾਉਣ ਵੱਲੋ ਰਿਟਾਇਅਰ ਕਰਦੇ।

ਸਾਨੂੰ ਪਿਆਰ ਦੀ ਮਿੱਠੀ ਜੇਲ ਚੋਂ ਅਜ਼ਾਦ ਕਰਦੇ।

ਸੱਜਨਾਂ ਪਿਆਰਿਆ ਤੈਨੂੰ ਦਿਲੋਂ ਕੱਢਤਾ।

ਮਿਲਣ ਵਿਛੜਨ ਦਾ ਤਾਂ ਜੱਬ ਚੱਕਤਾ।

ਮਿਲਣਾਂ ਵਿਛੜਨਾਂ ਸਾਰਾ ਹੈਡਕ ਲੱਗਦਾ।

ਭਾਵੇਂ ਵਿਛੋੜਾ ਜਾਨ ਨੂੰ ਸੂਲੀ ਉਤੇ ਟੰਗਦਾ।

ਰੱਬਾ ਕਿਸੇ ਨੂੰ ਵਿਛੜਨ ਦਾ ਸਰਾਪ ਨਾਂ ਦੇਈ।

ਵਿਛੜਨ ਦੇ ਵਿੱਚ ਬਹੁਤ ਦਰਦ ਲੁੱਕਿਆ ਈ।

ਆਪ ਨਾਲੋਂ ਵਿਛੜਨ ਨਾਲ ਨੀਂਦਰ ਉਡ ਗਈ।

ਤਾਂਹੀਂ ਸਤਵਿੰਦਰ ਆਪਕੀ ਹਰ ਯਾਦ ਲਿਖ ਗਈ।

ਵਿਛੜਨਾਂ ਔਖਾ ਬੜਾ ਵਿਛੜਨ ਵਾਲੀ ਗੱਲ ਨਾਂ ਕਰੀ।

ਚਾਹੇਂ ਤਾਂ ਵਿਛੜਨ ਦਾ ਜਾ ਕੇ ਕੰਮ ਉਤੇ ਚਾਅ ਪੂਰਾ ਕਰੀ।

ਅੱਠ ਘੰਟੇ ਵਿਛੜ ਕੇ ਸਾਨੂੰ ਵੀ ਸੁੱਖ ਦਾ ਸਾਹ ਲੈਣ ਦੇਈਂ।

ਮਿਲਣ ਲਈ ਸਤਵਿੰਦਰ ਨੂੰ ਚਾਰ ਦਿਨ ਮਾਈਕੇ ਤੋਰ ਦੇਈ।

 


 

 

Comments

Popular Posts