ਸੱਤੀ ਹੋ ਗਈ ਬੁੱਢੀ ਕਹਾਈ ਨਹੀਂ ਜਾਂਣੀ

ਸਤਵਿੰਦਰ
ਸੱਤੀ (ਕੈਲਗਰੀ) - ਕਨੇਡਾ

ਸਾਡੇ ਕੋਲੋ ਹੋਰ ਨਿਭਾਈ ਨਹੀਂ ਜਾਂਣੀ।

ਤੇਰੇ ਕਬੋਲਾਂ ਦੀ ਪੰਡ ਉਠਾਈ ਨਹੀਂ ਜਾਂਣੀ।

ਰੱੜਕਦੀ ਗੱਲ ਸਹੀ ਵੀ ਨਹੀਂ ਜਾਂਣੀ।

ਅੰਗਆਰ
ਧਰਾ ਅੱਗ ਲਾਈ ਨਹੀਂ ਜਾਂਣੀ।

ਬੋਲਾਂ ਦੀ ਅੱਗ ਚਿੱਤ ਲਾਈ ਨਹੀਂ ਜਾਂਣੀ।

ਤੇਰੇ ਹੱਥੋਂ ਇੱਜ਼ਤ ਲੁਹਾਈ ਨਹੀਂ ਜਾਂਣੀ।

ਜਿੰਦਗੀ ਫੂਕ ਕੇ ਲੰਘਾਈ ਨਹੀਂ ਜਾਂਣੀ।

ਸੱਤੀ ਹੋ ਗਈ ਬੁੱਢੀ ਕਹਾਈ ਨਹੀਂ ਜਾਂਣੀ।

ਤੇਰੇ ਤੋਂ ਜੁਵਾਨੀ ਚ ਹੰਢਾਂਈ ਨਹੀਂ ਜਾਂਣੀ।

ਇਹ ਬਾਤ ਕਿਸੇ ਨੂੰ ਬਤਾਈ ਨਹੀਂ ਜਾਂਣੀ।

ਅਜੇ ਦਿਲ ਜੁਵਾਨ ਉਮਰ ਬਤਾਈ ਨਹੀਂ ਜਾਂਣੀ।

ਮੌਤ ਆ ਲੱਗੀ ਸਤਵਿੰਦਰ ਬੱਚਾਈ ਨਹੀਂ ਜਾਂਣੀ।

Comments

Popular Posts