ਲੋਕਾਂ ਨੂੰ ਜਾਨਣ ਦਾ ਫੇਸਬੁੱਕ ਬਹੁਤ ਵਧੀਆਂ ਜ਼ਰੀਆ ਹੈ।
satwinder_7@hotmail.com
ਹਰ
ਰੋਜ ਲਿਖੋ, ਤੁਹਾਡੇ ਕੋਲ ਸਮਾਂ ਹੈ। ਲਿਖਣ ਬੈਠੀਆਂ ਫੁਰਨੇ ਰੱਬ ਦਿੰਦਾ ਹੈ, ਉਹ ਆਪ ਦੱਸੀ ਜਾਂਦਾ ਹੈ। ਕੀ ਲਿਖਣਾਂ ਹੈ? ਮਨ ਅੰਦਰ ਸ਼ਬਦਾ ਦੇ ਭੰਡਾਰ ਭਰੇ ਪਰੇ ਹਨ। ਫੇਸਬੁੱਕ ਵਾਲਾ ਸਮਾਂ ਲਿਖਣ ਤੇ ਲਗਾ ਦਿਉ। ਜੋ ਵੀ ਲਿਖਿਆ। ਫੇਸ ਬੁੱਕ ਤੇ ਉਦੋਂ ਹੀ ਲਗਾ ਦੇਣਾ। ਪਤਾ ਵੀ ਲੱਗ ਜਾਵੇਗਾ। ਲੋਕ ਆਪੇ ਦੱਸ ਦੱਸ ਦੇਣਗੇ। ਲੋਕਾਂ ਨੂੰ ਜਾਨਣ ਦਾ ਫੇਸਬੁੱਕ ਬਹੁਤ ਵਧੀਆਂ ਜ਼ਰੀਆ ਹੈ। ਇਕ ਮੈਨੂੰ ਕਹਿੰਦਾ, " ਆਪਦੇ ਲਿਖੇ ਉਤੇ ਆਪ ਹੀ ਥੱਮ ਅੱਪ ਕਰ ਦਿੰਦੀ ਹੈ। " ਲੇਖ ਮੇਰਾ, ਥੱਮ ਮੇਰਾ, ਫੇਸਬੁੱਕ ਮੇਰੀ, ਤਕਲੀਫ਼ ਉਸ ਨੂੰ ਕਿਉਂ ਹੋਈ? ਕਈਆਂ ਨੂੰ ਹੋਰਾਂ ਦੀ ਸਿਰ ਦਰਦੀ ਲੈ ਕੇ ਮਜ਼ਾ ਆਉਂਦਾ ਰਾਤ ਨੂੰ ਨੀਂਦ ਸੌਖੀ ਆ ਜਾਂਦੀ ਹੈ। ਕਿਸੇ ਦੇ ਘਰ ਜਾ ਕੇ ਉਸ ਮੁਤਾਬਕਿ ਚੱਲੀਦਾ ਹੈ। ਮੈਨੂੰ ਲੁੱਕ-ਛਿਪ ਕੇ ਗੱਲਾਂ ਕਰਨ ਦੀ ਆਦਤ ਨਹੀਂ ਹੈ। ਸਬ ਦੇ ਸਹਮਣੇ ਦੱਸੋ। ਕਿਹਨੇ ਮੇਰਾ ਹਾਲ ਪੁੱਛਣਾਂ ਹੈ? ਜਦੋਂ ਫੇਸਬੁੱਕ ਤੇ ਹੋਵਾਂ ਮੈਂ ਤੰਦਰੁਸਤ ਹੀ ਹੁੰਦੀ ਹਾਂ। ਆਲੇ ਦੁਆਲੇ ਇੰਨੇ ਫੁੱਲ ਖਿੜੇ ਹਨ। ਮੈਂ ਨਾਂ ਹੀ ਮੈਸਜ਼ ਤੇ ਅੰਗਰੇਜ਼ੀ ਵੀ ਨਹੀਂ ਪੜ੍ਹਦੀ। ਫੇਸਬੁੱਕ ਦਾ ਇਹੀ ਤਾ ਫ਼ੈਇਦਾ ਹੈ। ਭਾਵੇਂ ਮਾਂ ਹੀ ਫੇਕ ਆਡੀ ਬੱਣਾਂ ਕੇ ਆਜੇ। ਫੇਸਬੁੱਕ ਤੇ ਚਾਟ ਦੀਆਂ ਮਿੱਠੀਆਂ ਗੱਲਾਂ ਮਾਰ ਕੇ, ਮਾਂ ਹੀ ਮੁਕਲਾਵੇ ਲੈ ਜਾਂਣੀ ਹੈ। ਬਸ਼ਰਮਾਂ ਦੀ ਭੂਜੇ ਡੁਲਗੀ ਦਾਲ, ਕਹਿੰਦੇ, " ਅਸੀਂ ਰੋਟੀ ਇਸੇ ਤਰਾਂ ਖਾਂਦੇ ਹਾਂ। ਠੀਠਾਂ ਨੂੰ ਨਸੀਤਾਂ ਦਾ ਬਹੁਤਾ ਫ਼ਰਕ ਨਹੀਂ ਪੈਂਦਾ। " ਔਰਤ ਤਾਂ ਆਪਣੀ ਘਰਦੀ ਮਾਂ-ਪਤਨੀ ਮਾਨ ਨਹੀਂ ਹੁੰਦੀਆਂ। ਭੂਤ ਵਾਂਗ ਖੈਹਿੜਾ ਨਹੀਂ ਛੱਡਦੀਆਂ। ਹੋਰਾਂ ਨੂੰ ਛੇੜ ਕੇ ਤਾਂ ਧੁਰ ਦੀ ਟਿੱਕਟ ਹੋ ਜਾਂਣੀ ਹੈ। ਜਦੋਂ ਕੋਈ ਪੁੱਠਾ ਸਿੱਧਾ ਪੰਗਾ ਲੈਂਦਾ ਹੈ। ਉਹੀ ਬਲੋਕ ਹੁੰਦਾ ਹੈ। ਜਦੋਂ ਕੋਈ ਪੁੱਠਾ ਸਿੱਧਾ ਪੰਗਾ ਲੈਂਦਾ ਹੈ। ਉਹੀ ਬਲੋਕ ਹੁੰਦਾ ਹੈ। ਆ ਕੇ ਅੱਗਲੇ ਦੀ ਫੇਸਬੁਕ ਤੇ ਆਪਦੀਆਂ ਫੋਟੋ ਲਾਈ ਜਾਂਦੇ ਹਨ। ਲੋਕ ਬਹੁਤ ਤੰਗ ਦਿਲ ਤੇ ਨਾਜ਼ਕ ਦਿਲ ਦੇ ਹਨ। ਰੱਬ ਜਾਂਣੇ ਕਿਹੜੀ ਗੱਲ ਤੋਂ ਮੁਕਰੀ ਖਾਂ ਜਾਂਣ। ਖਾਸ ਕਰਕੇ ਕੁੜੀਆਂ।
ਜੋ ਬਗੈਰ ਪੜ੍ਹੇ ਥੱਮ-ਅੱਪ ਕਰਦੇ ਹਨ। ਸਬ ਦਿਸੀ ਜਾ ਰਿਹਾ ਹੁੰਦਾ ਹੈ। ਇੰਨਾਂ ਦਾ ਬਲੌਕ ਹੋਣ ਦਾ ਇਰਾਦਾ ਲੱਗਦਾ ਹੁੰਦਾ ਹੈ। ਜਰੂਰੀ ਨਹੀਂ ਬਗੈਰ ਪੜ੍ਹੇ ਥੱਮ ਅੱਪ ਕਰਨਾਂ ਹੈ। ਬਗੈਰ ਪੜ੍ਹੇ ਥੱਮ ਅੱਪ ਕਰਨ ਵਿੱਚ ਆਪਣਾ ਸਮਾਂ ਖ਼ਰਾਬ ਨਾਂ ਹੀ ਕਰੋਂ ਜੀ। ਮੈਂ ਤਾਂ ਕਪਿਊਟਰ, ਨਵੇਂ ਉਤੇ ਲਿਖਣਾਂ ਸ਼ੁਰੂ ਕਰਨਾਂ ਹੈ। ਇਸ ਲਈ ਅੱਪਲੋਡ ਕਰ ਰਹੀ ਹਾਂ। ਤੁਹਾਡੀ ਸਬ ਦੀ ਮੇਹਰਬਾਨੀ ਨਾਲ ਹੀ ਤਾ ਕਲਮ ਤੇ ਮੈਂ ਜਿੰਦਾ ਹਾਂ। ਮੂੰਡੂ ਜਿਹੇ ਆ ਕੇ ਅੱਗਲੇ ਦੀ ਫੇਸਬੁਕ ਤੇ ਆਪਦੀਆਂ ਫੋਟੋ ਲਾਈ ਜਾਂਦੇ ਹਨ। ਇੱਕ ਗੱਲ ਦਾ ਖਿਆਲ ਰੱਖਣਾਂ। ਆਪਦੀ ਫੇਸਬੁੱਕ ਤੇ ਕੁੱਝ ਲਿਖੀ ਜਾਵੋ। ਪਰ ਦੂਜੇ ਦੀ ਫੇਸਬੁੱਕ ਸਾਈਡ ਤੇ ਜਾ ਕੇ ਕਿਸੇ ਉਤੇ ਅਟੈਕ ਨਾਂ ਕਰਨਾਂ। ਔਰਤਾਂ ਨਾਲ ਤਾਂ ਬਿਲਕੁਲ ਹੀ ਛੇੜ-ਛਾਂੜ ਨਾਂ ਕਰਨਾਂ। ਜੇ ਕੋਈ ਆਪ ਆਵੇ। ਜੁਆਬ ਨਾਂ ਦੇਣਾਂ। ਸਾਊ ਬੀਬੇ, ਭੋਲੇ, ਭਾਲੇ ਜਿਹੇ ਬੱਣ ਕੇ ਰਹੀਏ।
ਕਈ
ਦੋਸਤ ਮੇਰੀਆਂ ਉਦਾਸ ਰਚਨਾਂ ਪੜ੍ਹ ਕੇ ਮੇਰਾ ਹਾਲ ਪੁੱਛਦੇ ਹਨ। ਦੋਸਤੋਂ ਮੈਂ ਜਿੰਦਾਂ ਹਾਂ। ਸਬ ਕੁੱਝ ਠੀਕ ਹੈ। ਹਾਰਨਾਂ ਜਿੰਦਗੀ ਨਹੀਂ ਹੈ। ਹਰ ਪੱਖ ਤੋਂ ਲਿਖਣਾਂ ਪੈਂਦਾ ਹੈ। ਦੋਸਤੋਂ ਤੁਹਾਡੇ ਸਬ ਉਤੇ ਬਹੁਤ ਮਾਂਣ ਹੈ। ਜੋ ਇੰਨਾਂ ਪਿਆਰ ਕਰਦੇ ਹੋ। ਰੱਬ ਕਰੇ ਇਹ ਪਿਆਰ ਦੂਰ ਦਾ ਹੀ ਬੱਣਿਆ ਰਹੇ। ਰੱਬ ਨੇੜੇ ਨਾਂ ਕਰੇ। ਨੇੜੇ ਹੋਣ ਨਾਲ ਅੌਗੁਣ ਵੀ ਦਿਸ ਪੈਂਦੇ ਹਨ। । ਦੋਸਤੋਂ ਇੰਨੀ ਵੀ ਹਮਦਰਦੀ ਨਾਂ ਕਰਿਆ ਕਰੋ। ਰੋਂਦੀ ਦੇ ਇਹ ਅੱਖਾਂ ਦੇ ਕਮਬਖ਼ਤ ਹੁੰਝੂ ਅੱਖਾਂ ਵਿਚੋਂ ਨਾਂ ਸੁੱਕਣ। ਫੇਸਬੁਕ ਤੇ ਦੁੱਖੀ ਆਤਮਾ ਜੀ ਵੀ ਹੈ। ਇਹ ਬੰਦੇ ਤਾਂ ਤੁਸੀਂ ਦੁੱਖੀ ਕਰਕੇ ਖਾ ਜਾਂਦੇ ਹੋ। ਬਿਚਾਰ ਬਾਕੀ ਬੱਚ ਜਾਂਦੇ ਹਨ। ਦੁੱਖੀ ਆਤਮਾ ਜੀ ਦਿਖਾਵੇ ਦਾ ਅਖੰਡ ਪਾਠ ਕਰਨ ਕਰਾਉਣ ਕਿਉਂ ਸਾਧਾਂ ਦਾ ਤੇ ਲੋਕਾਂ ਦਾ ਜਸੂਸ ਕੱਢਤਾ? ਕਿਉਂ ਲੋਕਾਂ ਨੂੰ ਦੁੱਖੀ ਕਰਨ ਦਾ ਠੇਕਾ ਲੈ ਲਿਆ?
ਫੇਸਬੁਕ
ਦੇ ਦੋਸਤ ਜੋ ਫੋਟੋ ਨਹੀਂ ਲਗਾਉਂਦੇ। ਕੀ ਦੋਸਤ ਨਾਲ ਪਿੱਠ ਕਰਕੇ, ਮੂੰਹ ਛੁੱਪਾ ਕੇ ਗੱਲ ਕਰੀਦੀ ਹੈ?
Comments
Post a Comment