ਇੱਕਲੀ ਰੱਬਾ ਦੁਨੀਆਂ ਵਿੱਚ ਨਾਂ ਛੱਡ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਰੱਬਾ ਵੇ ਮੇਰੀ ਤੂੰ ਮੰਨਣੀ ਦਿੱਤੀ ਛੱਡ।
ਸਾਡੇ ਉਤੇ ਬਹੁਤਾ ਤਰਸ ਕਰਨਾਂ ਛੱਡ।
ਸਾਡੇ ਵੱਲ ਤੂੰ ਵੀ ਭਾਵੇਂ ਤੱਕਣਾਂ ਹੀ ਛੱਡ।
ਮੇਰੇ ਤੇ ਐਨੀ ਦਿਆ ਕਰਨੀ ਤੂੰ ਛੱਡ।
ਲੋਕਾਂ ਅੱਗੇ ਮੈਨੂੰ ਜਾਹਰ ਕਰਨਾਂ ਛੱਡ।
ਬੱਣਾਂ ਕੇ ਤਮਾਸ਼ਾਂ ਲੋਕਾਂ ਅੱਗੇ ਨਾਂ ਛੱਡ।
ਮੈਨੂੰ ਤਬਾਅ ਬਰਬਾਦ ਕਰਨਾ ਵੀ ਛੱਡ।
ਸਾਨੂੰ ਤੂੰ ਸਾਡੀ ਕਿਸਮਤ ਦੇ ਉਤੇ ਛੱਡ।
ਸੱਤੀ ਨੂੰ ਇੱਕਲੌ ਰੋਣ ਲਈ ਦੇ ਛੱਡ।
ਪਰ ਸਤਵਿੰਦਰ ਕਦੇ ਤੂੰ ਬਾਂਹ ਨਾਂ ਛੱਡ।
ਇੱਕਲੀ ਰੱਬਾ ਦੁਨੀਆਂ ਵਿੱਚ ਨਾਂ ਛੱਡ।
ਕਰ ਲੈ ਮਿਲਾਪ ਵਿਛੋੜੇ ਨੂੰ ਦੇ ਛੱਡ।

Comments

Popular Posts