ਤੂੰ ਖਿਲਵਾੜ ਜਾਂ ਕੀ ਪਿਆਰ ਕੀਤਾ

ਸਤਵਿੰਦਰ
ਸੱਤੀ (ਕੈਲਗਰੀ) - ਕਨੇਡਾ

ਤੇਰੀ ਫੋਟੋ ਦੇ ਅੱਗੇ ਸਵੀਕਾਰ ਮੈਂ ਪਿਆਰ ਕੀਤਾ ਸੀ।

ਤੇਰੀ ਫੋਟੋ ਦੇਖ ਕੇ ਤਾਂ ਮੈਂ ਤੈਨੂੰ ਪਿਆਰ ਕੀਤਾ ਸੀ।

ਤੇਰੀ ਸੋਹਣੀ ਸੂਰਤ ਦੇਖ ਕੇ ਮੈਂ ਪਿਆਰ ਕੀਤਾ ਸੀ।

ਮੈਂ ਤਾਂ ਤੇਰੇ ਭੋਲੇ-ਭਾਲੇ ਚੇਹਰੇ ਨੂੰ ਪਿਆਰ ਕੀਤਾ ਸੀ।

ਤੇਰੇ ਬੁੱਲਾਂ ਦੀ ਚੁੱਪ ਨੇ ਸਵੀਕਾਰ ਪਿਆਰ ਕੀਤਾ ਸੀ।

ਤੇਰੀ ਅੱਖਾਂ ਦੀ ਖ਼ਮੋਸ਼ੀ ਦੇਖ ਕੇ ਪਿਆਰ ਕੀਤਾ ਸੀ।

ਤੇਰੀਆਂ ਅੱਖਾਂ ਸੋਹਣੀਆਂ ਨੂੰ ਮੈਂ ਪਿਆਰ ਕੀਤਾ ਸੀ।

ਤੇਰੀ ਸਮੁੰਦਰ ਵਰਗੀ ਸੋਚ ਨੂੰ ਪਿਆਰ ਕੀਤਾ ਸੀ।

ਤੂੰ ਤਾਂ ਸੱਤੀ ਪੱਰਖਣ ਨੂੰ ਮੈਨੂੰ ਪਿਆਰ ਕੀਤਾ ਸੀ।

ਤੈ ਤਾਂ ਸਾਨੂੰ ਲੁੱਟ-ਪੁਟ ਲੈਣ ਨੂੰ ਪਿਆਰ ਕੀਤਾ ਸੀ।

ਸਤਵਿੰਦਰ ਤਮਾਸ਼ਾ ਬਣਾਉਣ ਨੂੰ ਪਿਆਰ ਕੀਤਾ ਸੀ।

ਇੱਜ਼ਤ ਦਾ ਤੂੰ ਖਿਲਵਾੜ ਜਾਂ ਕੀ ਪਿਆਰ ਕੀਤਾ ਸੀ?

Comments

Popular Posts