ਜੱਗ ਰੋਂਦੇ ਦੇਖ ਹੱਸਦਾ ਹੁੰਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਦੁਨੀਆਂ ਚੋ ਆਪਣਾ ਕੋਈ ਨਹੀਂ ਹੁੰਦਾ ਹੈ।
ਆਪਦੇ ਬੇਗਾਨਿਆਂ ਵੀ ਕਈ ਨੀਂ ਹੁੰਦਾ ਹੈ।
ਉਝ ਲੋਕਾਂ ਦਾ ਆਸਰਾ ਲੱਗਦਾ ਹੁੰਦਾ ਹੈ।
ਪਰ ਕੋਈ ਹੀ ਸਹਾਰਾ ਬੱਣਦਾ ਹੁੰਦਾ ਹੈ।
ਵੈਸੇ ਤਾ ਜੱਗ ਰੋਂਦੇ ਦੇਖ ਹੱਸਦਾ ਹੁੰਦਾ ਹੈ।
ਹੱਸਦੇ ਨੂੰ ਦੇਖ ਰੋਉਣਾ ਚਹੁੰਦਾ ਹੁੰਦਾ ਹੈ।
ਸਤਵਿੰਦਰ ਜੱਗ ਦੋਂਨੈਂ ਹੀ ਪਾਸੇ ਹੁੰਦਾ ਹੈ।
ਸੱਤੀ
ਕਦੇ ਬੰਦੇ ਨੂੰ ਹਸਾਉਂਦਾ ਹੁੰਦਾ ਹੈ।
ਜੱਗ ਕਦੇ ਉਸੇ ਬੰਦੇ ਨੂੰ ਰੋਉਂਦਾ ਹੁੰਦਾ ਹੈ।
ਦੁਨੀਆਂ ਦਾ ਐਵੇਂ ਭੁਲੇਖਾ ਪਿਆ ਹੁੰਦਾ ਹੈ।
ਸਤਵਿੰਦਰ ਬੰਦਾ ਇਕਲਾ ਹੀ ਹੁੰਦਾ ਹੈ।
ਦੁਨੀਆਂ ਦਾ ਝੁਰਮਟ ਵੈਸੇ ਹੀ ਹੁੰਦਾ ਹੈ।
ਗੁੱਡੋ ਯਾਰ ਬਗੈਰ ਮੁਸ਼ਕਲ ਹੁੰਦਾ ਹੈ।
ਉਹਦੇ ਨਾਲ ਜਿਉਣ ਦਾ ਮਜ਼ਾ ਹੁੰਦਾ ਹੈ।
Comments
Post a Comment