ਜਿਸ ਉਤੇ ਦੁਨੀਆਂ ਨੇ ਚਿੱਕੜ ਸਿੱਟਿਆਂ ਉਹੀ ਕਵਲ ਫੁੱਲ ਬੱਣ ਖਿੜਦਾ ਹੈ


-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਦੁਨੀਆਂ ਦੀ ਹਰ ਉਪਜ ਮਿੱਟੀ ਵਿਚੋਂ ਪੈਦਾ ਹੁੰਦੀ। ਜੋ ਵੀ ਅਸੀਂ ਖਾਂਦੇ ਪੀਦੇ ਹਾਂ। ਸਾਰਾ ਕੁੱਝ ਧਰਤੀ ਦੀ ਹਿਕ ਵਿਚੋਂ ਪੈਦਾ ਹੁੰਦਾ ਹੈ। ਜਿਹੜੇ ਮਿੱਟੀ ਵਰਗੇ ਨੀਵੇਂ ਬੱਣ ਜਾਂਦੇ ਹਨ। ਉਨਾਂ ਨੂੰ ਦੁੱਖ-ਸੁੱਖ ਦਾ ਕੋਈ ਪ੍ਰਭਾਵ ਨਹੀਂ ਪੈਦਾ। ਉਹ ਲੋਕਾਂ ਦੇ ਅੱਗੇ ਝੁੱਕ ਜਾਂਦੇ ਹਨ। ਜੇ ਕੋਈ ਤੰਗ ਕਰਦਾ ਵੀ ਹੈ। ਪ੍ਰਵਾਹ ਨਹੀਂ ਕਰਦੇ। ਉਹ ਚੁੱਪ ਨਾਲ ਦੁਨੀਆਂ ਜਿੱਤ ਜਾਂਦੇ ਹਨ। ਜਿੰਨਾਂ ਉਤੇ ਦੁਨੀਆਂ ਨੇ ਚਿੱਕੜ ਸਿੱਟਿਆਂ ਹੈ। ਉਨਾਂ ਨੇ ਕਦੇ ਦੁਨੀਆਂ ਨੂੰ ਮਾੜਾ ਨਹੀਂ ਕਿਹਾ। ਉਹੀ ਕਵਲ ਫੁੱਲ ਬੱਣ ਖਿੜੇ ਹਨ। ਕਵਲ ਫੁੱਲ ਕਦੇ ਸੋਨੇ ਦੀਆਂ ਖਾਂਣਾ ਵਿੱਚ ਪੈਦਾ ਨਹੀਂ ਹੋਇਆ। ਕਵਲ ਫੁੱਲ ਪਾਣੀ ਮਿੱਟੀ, ਘਾਂਹ, ਫੂਸ, ਜੀਲੀ ਦੇ ਚਿੱਕੜ ਦੇ ਸਬ ਤੋਂ ਗੰਦੇ ਥਾਂ ਗੰਦ ਵਿੱਚ ਪੈਦਾ ਹੁੰਦਾ ਹੈ। ਉਸ ਦੇ ਪੈਰ ਜੜਾਂ ਚਿੱਕੜ ਵਿੱਚ ਧੱਸੇ ਰਹਿੰਦੇ ਹਨ। ਜਿਸ ਪਾਣੀ ਮਿੱਟੀ ਦੇ ਚਿੱਕੜ ਵਿੱਚਲੇ ਗੰਦ ਦੇ ਮੁਸ਼ਕ ਕੋਲ ਭੋਰਾ ਚਿਰ ਨਹੀਂ ਖੜ੍ਹ ਹੁੰਦਾ। ਉਥੇ ਇਹ ਮਹਿਕਾਂ ਵੰਡਣ ਵਾਲਾ ਫੁੱਲ ਕਵਲ ਹੁੰਦਾ ਹੈ। ਉਥੋਂ ਦੇ ਵਾਤਾਰਨ ਨੂੰ ਬਦਲ ਦਿੰਦਾ ਹੈ। ਇਹ ਸੋਹਣੇ ਫੁੱਲ ਦਾ ਰੰਗ ਅਕਾਰ ਪੱਤੀਆਂ ਬੰਦੇ ਦਾ ਦਿਲ ਮੋਹ ਲੈਂਦੇ ਹਨ। ਇਸ ਦੀ ਬੱਣਤਰ ਦੇਖ ਮਨ ਹੈਰਾਨ ਹੋ ਜਾਂਦੇ ਹਾਂ। ਕਹਿੰਦੇ ਹਨ। ਸਾਰੇ ਹਰੀ ਦੇ ਮੰਦਰਾਂ ਦਾ ਅਕਾਰ ਇਸ ਵਰਗਾ ਹੀ ਲੱਗਦਾ ਹੈ। ਉਹ ਮੌਸਮ ਕਰਕੇ, ਉਪਰੋਂ ਬੰਦ ਕੀਤੇ ਜਾਂਦੇ ਹਨ। ਇਸ ਦੀਆਂ ਪਤੀਆਂ ਅਕਾਸ਼ ਵੱਲ ਖੁੱਲੀਆਂ ਹੁੰਦੀਆਂ ਹਨ। ਜੇ ਉਪਰੋਂ ਇਹ ਵੀ ਬੰਦ ਕਰ ਦਿੱਤੀਆਂ ਜਾਂਣ। ਬਿਲਕੁਲ ਗਮੰਦ ਵਰਗਾ ਬੱਣ ਜਾਵੇਗਾ।
ਬੰਦੇ ਦੇ ਦੁਆਲੇ ਵੀ ਉਵੇਂ ਉਲਝਣਾਂ ਹਨ। ਬੰਦੇ ਨੂੰ ਘਰ ਦਾ ਪਿਆਰ ਹੁੰਦਾ ਹੈ। ਮਾਪਿਆਂ, ਭੈਣ-ਭਰਾਵਾਂ, ਪਤਨੀ, ਬੱਚਿਆਂ ਨਾਲ ਮੋਹ ਹੁੰਦਾ ਹੈ। ਇੰਨਾਂ ਨੂੰ ਠੱਗੀਆਂ, ਧੋਖੇ ਕਰਕੇ ਕਮਾਈ ਖਿਲਾਉਂਦਾ ਹੈ। ਬਹੁਤੀ ਬਾਰ ਬੰਦਾ ਦਲ-ਦਲ ਵਿੱਚ ਧੁਸਦਾ ਤੁਰਿਆ ਜਾਂਦਾ ਹੈ। ਇੱਕ ਪਿਛੋਂ ਦੂਜਾ ਝੂਠ ਬੋਲਦਾ ਹੈ। ਫਿਰ ਉਸ ਨਾਲ ਹਰ ਐਸਾ ਕੰਮ ਕਰਦਾ ਹੈ। ਜਿਸ ਨਾਲ ਆਪ ਨੂੰ ਹੀ ਫ਼ੈਇਦਾ ਹੋਵੇ। ਦੂਜਾ ਬੰਦਾ ਚਾਹੇ ਭੁੱਖਾ ਮਰ ਜਾਵੇ। ਕਈ ਤਾਂ ਬੰਦਾ ਮਾਰਨ ਨੂੰ ਬਿੰਦ ਲਗਾਉਂਦੇ ਹਨ। ਬੰਦਾ ਪੈਸੇ ਕਮਾਉਣ ਲਈ ਕੁੱਝ ਵੀ ਕਰ ਸਕਦਾ ਹੈ। ਪੈਸਾ ਬੱਣਾਉਣ ਲਈ ਹਰ ਹੀਲਾ ਕਰਦਾ ਹੈ। ਹਰ ਆਏ ਦਿਨ ਹੋਰ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ। ਦੁਨੀਆਂ ਦੇ ਜੰਜਾਲ ਵਿੱਚ ਬੰਦਾ ਉਲਝਦਾ ਹੀ ਚਲਿਆ ਜਾਂਦਾ ਹੈ। ਕੋਈ ਹੀ ਬਚਿਆ ਹੋਵੇਗਾ। ਜਿਸ ਨੂੰ ਲਾਲਚ ਨਾਂ ਲੱਗਾ ਹੋਵੇ।
ਪਰ ਇਹ ਤੰਦਾਂ ਵਿੱਚੋਂ ਵੀ ਬਹੁਤ ਸਾਰੇ ਛੁੱਟ ਜਾਂਦੇ ਹਨ। ਜੋ ਲੋਕ ਭਲਾਈ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਆਪਦਾ ਜੀਵਨ ਲੋਕਾਂ ਦਾ ਜੀਵਨ ਸੁਧਾਰ ਉਤੇ ਲਗਾ ਦਿੰਦੇ ਹਨ। ਉਨਾਂ ਨੂੰ ਇਹੀ ਲੋਕ ਪਿਛੋਂ ਯਾਦ ਕਰਦੇ ਹਨ। ਹਰਨਾਖ਼ਸ਼ ਦੇ ਘਰ ਪ੍ਰਹਿਲਾਦ ਨੇ ਜਨਮ ਲਿਆ ਸੀ। ਹਰਨਾਖ਼ਸ਼ ਆਪ ਨੂੰ ਤਾਕਤਵਾਰ ਤੇ ਰੱਬ ਸਮਝਦਾ ਸੀ। ਪ੍ਰਹਿਲਾਦ ਨੇ ਇਸ ਦਾ ਖੰਡਨ ਕਰਕੇ, ਕਿਹਾ, " ਰੱਬ ਤੂੰ ਨਹੀਂ ਹੈ। ਰੱਬ ਹੋਰ ਹੈ। ਮੈਂ ਉਸ ਨੂੰ ਮੰਨਦਾ ਹਾਂ। ਜੋ ਮੈਨੂੰ ਪਾਲ ਰਿਹਾ ਹੈ। " ਇਸੇ ਲਈ ਹਰਨਾਖ਼ਸ਼ ਨੇ ਪੁੱਤਰ ਨੂੰ ਹੀ ਜਾਨੋਂ ਮਾਰਨ ਦਾ ਹੁਕਮ ਦੇ ਦਿੱਤਾ ਸੀ। ਪ੍ਰਹਿਲਾਦ ਦਾ ਰਾਖਾ ਰੱਬ ਉਸ ਦੀ ਰੱਖਿਆ ਕਰਕੇ, ਉਸ ਨੂੰ ਬਚਾ ਗਿਆ। ਐਸੇ ਚੰਡਾਲ ਦੇ ਘਰ ਭਗਤ ਪ੍ਰਹਿਲਾਦ ਨੇ ਜਨਮ ਲਿਆ। ਧਰਮੀ ਪੰਡਤਾਂ ਨੇ ਭਗਤਾਂ ਨੂੰ ਧੱਕੇ ਮਾਰੇ ਹਨ। ਕਬੀਰ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ। ਉਸ ਨੂੰ ਮੰਦਰਾਂ ਵਿੱਚ ਨਹੀਂ ਵੱੜਨ ਦਿੱਤਾ। ਹਾਥੀ ਥੱਲੇ ਸਿੱਟਿਆ ਗਿਆ। ਹੱਥ ਪੈਰ ਬੰਨ ਕੇ ਗੰਗਾ ਵਿੱਚ ਸਿੱਟ ਦਿੱਤਾ। ਮਾਰਨ ਵਾਲਿਆਂ ਤੋਂ ਬੱਚਾਉਣ ਵਾਲਾ, ਪਿਆਰਿਆ ਦੇ ਦੇ ਨਾਲ ਰਿਹਾ ਹੈ। ਜਿੰਨੇ ਵੀ ਭਗਤ ਹੋਏ ਹਨ। ਸਾਰੇ ਹੀ ਗਰੀਬੀ ਵਿੱਚ ਪੈਦਾ ਹੋਏ ਹਨ। ਜਿੰਨਾਂ ਨੂੰ ਧਰਮੀ ਪੰਡਤ ਤੇ ਲੋਕ ਨੀਚ ਜਾਤ ਕਹਿੰਦੇ ਸਨ। ਜਿੰਨਾਂ ਦੇ ਖਾਂਣ-ਪੀਣ ਵਾਲੇ ਭਾਡੇ ਵੀ ਅੱਲਗ ਰੱਖੇ ਜਾਂਦੇ ਸਨ। ਉਹ ਗਰੀਬ ਨਹੀਂ ਸਨ। ਉਨਾਂ ਕੋਲ ਦੁਨੀਆਂ ਦੀਆਂ ਬਰਕਤਾਂ ਸਨ। ਉਨਾਂ ਭਗਤਾਂ ਨੇ ਉਹ ਕੰਮ ਆਪ ਹੱਥੀ ਵੀ ਕੀਤਾ। ਉਨਾਂ ਨੇ ਨਾਲ ਵੀ ਰੱਬ ਦੀ ਯਾਦ ਨੂੰ ਸਾਭੀ ਰੱਖਿਆ ਹੈ। ਦੁਨੀਆਂ ਉਨਾਂ ਨੂੰ ਯਾਦ ਕਰਦੀ ਹੈ। ਦੁਨੀਆਂ ਜੀਵਨ ਜਾਂਚ ਸਿੱਖਦੀ ਹੈ। ਉਨਾਂ ਦੀ ਬਾਣੀ ਨੂੰ ਪੜ੍ਹ ਕੇ, ਸੇਧ ਲਈ ਜਾਂਦੀ ਹੈ।
ਆਮ ਹੀ ਭੀੜ ਤੋਂ ਦਰਵੇਸ਼ ਲੋਕ ਪਰੇ ਹੀ ਰਹਿੰਦੇ ਹਨ। ਭੀੜ ਤਾਂ ਭੇਡਚਾਲ ਵਾਲਿਆਂ ਦੀ ਹੁੰਦੀ ਹੈ। ਸੂਜਵਾਨ ਕੋਈ ਹੀ ਹੁੰਦਾ ਹੈ। ਜੋ ਆਪਦੇ ਦਿਮਾਗ ਨਾਲ, ਸੋਚ ਸਮਝ ਕੇ, ਚਲਦਾ ਹੈ। ਦੇਖਿਆ ਹੋਣਾਂ ਹੈ। ਕਈ ਤਾਂ ਐਸੇ ਲੋਕ ਹਨ। ਆਪਦੀ ਕੋਈ ਹੋਂਦ ਬੱਣਾ ਨਹੀਂ ਸਕਦੇ। ਆਪਦਾ ਜਿੰਦਗੀ ਦਾ ਕੋਈ ਮਕਸਦ ਨਹੀਂ ਹੈ। ਆਪ ਕੋਈ ਮਲ ਨਹੀਂ ਮਾਰੀ। ਦੂਜੇ ਦੇ ਨਾਂਮ ਦੀਆਂ ਝੰਡੀਆਂ ਚੱਕੀ ਫਿਰਦੇ ਹਨ। ਅਕਾਲੀ, ਕਾਗਰਸ ਆ ਗਏ। ਚਾਹੇ ਕਿਸੇ ਨੇ ਚਾਹ ਵਾਲੀ ਦੁਕਾਨ ਦਾ ਹੀ ਉਦਘਾਟਨ ਕੀਤਾ ਹੋਵੇ। ਉਨਾਂ ਦੇ ਹਰੇਕ ਦੇ ਨਾਲ ਖੜ੍ਹ ਕੇ ਫੋਟੋ ਕਰਾ ਲੈਂਦੇ ਹਨ। ਕਈ ਬਾਰ ਲੋਕ ਉਸੇ ਨੂੰ ਭੰਡੀ ਵੀ ਜਾਂਦੇ ਹਨ। ਜਿੱਤ ਵੀ ਉਹੀ ਜਾਂਦਾ ਹੈ। ਫਿਰ ਅਖ਼ਬਾਰਾਂ ਵਿੱਚ ਕੱਢਉਣ ਲਈ ਤਰਲੇ ਲੈਂਦੇ ਹਨ। ਲੋਕਾਂ ਨੂੰ ਦਿਖਾਉਂਦੇ ਫਿਰਦੇ ਹਨ। ਨੇਤਾ ਨੂੰ ਐਸੇ ਸੈਂਕੜੇ ਲੋਕ ਮਿਲਦੇ ਹਨ। ਉਹ ਕਿਹਦਾ-ਕਿਹਦਾ ਫੋਟੋ ਤੇ ਨਾਂਮ ਚੇਤੇ ਰੱਖਣਗੇ?

Comments

Popular Posts