ਬਹੁਤਾ ਖਾ ਕੇ ਪਚਾਉਣਾਂ, ਬਹੁਤ ਔਖਾ ਹੈ
ਬਹੁਤਾ ਖਾ ਕੇ ਪਚਾਉਣਾਂ, ਬਹੁਤ ਔਖਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਜਦੋਂ ਬੰਦੇ ਦੀ ਜੁਵਾਨੀ ਵਿੱਚ ਖਾਣ ਦੀ ਉਮਰ ਹੁੰਦੀ ਹੈ। ਚੀਜ਼ਾਂ ਖਾਣ ਨੂੰ ਮਨ ਕਰਦਾ ਹੈ। ਬੱਚਾ ਹਰ ਚੀਜ਼ ਖਾਣੀ ਚਹੁੰਦਾ ਹੈ। ਬੱਚਾ ਆਈਸਕ੍ਰੀਮ, ਚੌਕਲੇਟ, ਖਿਡਾਉਣੇ ਮੰਗਦਾ ਹੈ। ਆਈਸਕ੍ਰੀਮ ਖਾਂਣ ਨਾਲ ਬਿਮਾਰ ਹੋਣ ਦਾ ਖ਼ਤਰਾ ਹੁੰਦਾ ਹੈ। ਚੌਕਲੇਟ ਨਾਲ ਦੰਦ ਖ਼ਰਾਬ ਹੁੰਦੇ ਹਨ। ਖਿਡਾਉਣੇ ਟੁੱਟ ਹੀ ਜਾਣੇ ਹੁੰਦੇ ਹਨ। ਕਈ ਮਾਂਪੇ ਫਜ਼ੂਲ ਖ਼ਰਚੀ ਨਹੀਂ ਕਰਦੇ। ਪੈਸੇ ਜੋੜ-ਜੋੜ ਰੱਖੀ ਜਾਂਦੇ ਹਨ। ਬੱਚੇ ਨੂੰ ਵੀ ਮਾਂਪੇ ਘੂਰਦੇ ਰਹਿੰਦੇ ਹਨ। ਬੱਚਾ ਕੁੱਝ ਹੋਰ ਮੰਗਦਾ ਹੈ। ਮਾਂਪੇ ਕੁੱਝ ਹੋਰ ਦਿੰਦੇ ਹਨ। ਜੁਵਾਨੀ ਵਿੱਚ ਜਦੋਂ ਮਾਪਿਆ ਦੀ ਥਾਂ ਉਤੇ ਆਪ ਹੁੰਦੇ ਹਨ। ਫਿਰ ਪਤਾ ਲੱਗਦਾ ਹੈ। ਹਰ ਚੀਜ਼ ਨੂੰ ਹਾਂਸਲ ਕਰਨਾਂ ਕਿੰਨਾਂ ਮੁਸ਼ਕਲ ਹੈ? ਉਦੋਂ ਕਈਆਂ ਕੋਲ ਪੈਸਾ ਨਹੀਂ ਹੁੰਦਾ। ਕਈਆਂ ਨੂੰ ਪੈਸਾ ਕੋਲ ਹੁੰਦੇ ਵੀ ਥੋੜਾ ਲੱਗਦਾ ਹੈ। ਇਕੋ ਨਿਸ਼ਨਾਂ ਹੁੰਦਾ ਹੈ। ਪੈਸਾ ਕਮਾਉਣਾਂ। ਪੈਸਾ ਕਮਾਉਣ, ਚੰਗਾ ਜੀਵਨ ਜਿਉਣ ਲਈ, ਲੋਕ ਘਰ, ਮਾਂਪੇ, ਭੈਣ-ਭਰਾ, ਪਤੀ, ਪਤਨੀ, ਬੱਚੇ ਛੱਡ ਕੇ ਪ੍ਰਦੇਸਾਂ ਵਿੱਚ ਚਲੇ ਜਾਂਦੇ ਹਨ। ਲੋਕ ਪੈਸਾ ਬੱਣਾਉਣ ਦੇ ਚੱਕਰ ਵਿੱਚ ਲੱਗੇ ਰਹਿੰਦੇ ਹਨ। ਆਪਣਿਆਂ ਨੂੰ ਭੁੱਲ ਜਾਂਦੇ ਹਨ। ਵੱਧ ਤੋਂ ਵੱਧ ਪੈਸੇ ਜੋੜੇ ਜਾਂਦੇ ਹਨ। ਜੁਵਾਨੀ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ। ਜੋ ਚੱਜ ਨਾਲ ਖਾਣ-ਪੀਣ ਵੱਲ ਧਿਆਨ ਰੱਖਣ। ਹਰ ਰੋਜ਼ ਖਾਣ-ਪੀਣ ਦੀ ਖ੍ਰੀਦਦਾਰੀ ਕਰਦੇ ਹੋਣ। ਹੋਰ ਹੀ ਜੁੰਮੇਬਾਰੀਆਂ ਬਹੁਤ ਹੁੰਦੀਆਂ ਹਨ। ਘਰ ਬੱਣਾਉਣ ਦਾ ਫ਼ਿਕਰ ਹੁੰਦਾ ਹੈ। ਮਾਪਿਆਂ, ਪਤੀ, ਪਤਨੀ, ਬੱਚਿਆਂ ਦਾ ਧਿਆਨ ਰੱਖਣਾ ਹੁੰਦਾ ਹੈ। ਜੇ ਫਜੂæਲ ਖ਼ਰਚੀ ਤੋਂ ਬੱਚ ਜਾਈਏ। ਲੋਕਾਂ ਨੂੰ ਵਾਧੂ ਤੋਹਫ਼ੇ ਦੇਣੇ ਬੰਦ ਕਰ ਦੇਈਏ। ਪਾਰਟੀਆਂ ਵਿੱਚ ਲੋਕਾਂ ਨੂੰ ਸੱਦਣਾਂ ਆਪ ਜਾਂਣਾ ਬੰਦ ਕੀਤਾ ਜਾਵੇ। ਪਾਰਟੀਆਂ ਵਿੱਚ ਖਾ-ਪੀ ਕੇ ਕਈਆਂ ਚੰਗੀ ਸੇਹਿਤ ਬੱਣਾਈ ਹੁੰਦੀ ਹੈ। ਜਿੰਦਗੀ ਬਹੁਤ ਵਧੀਆਂ ਚੱਲ ਸਕਦੀ ਹੈ। ਆਪਦੀ ਸੇਹਿਤ ਤੇ ਪਰਿਵਾਰ ਦਾ ਖਿਆਲ ਰੱਖਿਆ ਜਾਂ ਸਕਦਾ ਹੈ।
ਜਦੋਂ ਪੈਸਾ ਹੁੰਦਾ ਹੈ। ਉਮਰ ਵੱਧਣ ਲੱਗ ਜਾਂਦੀ। ਜੇ ਬੰਦਾ ਬੁੱਢਾ ਹੁੰਦਾ ਹੈ। ਬੈਠ ਕੇ ਖਾਣ ਦਾ ਸਮਾਂ ਵਿਹਲਾ ਹੁੰਦਾ ਹੈ। ਪੈਸੇ ਕੋਲ ਹੁੰਦੇ ਹਨ। ਉਦੋਂ ਸਰੀਰ ਖ਼ੁਰਾਕ ਨਹੀਂ ਝਲਦਾ। ਡਾਕਟਰ ਵੀ ਬਹੁਤ ਚੀਜ਼ਾਂ ਖਾਣ ਦੀ ਮੁਨਾਹੀ ਕਰ ਦਿੰਦੇ ਹਨ। ਪਰ ਕਈ ਬੁੱਢਿਆਂ ਕੋਲ ਬੁੱਢਾਪੇ ਵਿੱਚ ਬਹੁਤ ਸੋਹਣੀਆਂ ਕਾਰਾਂ ਦੇਖੀਆਂ ਹਨ। ਮੈਂ ਕਈ ਦਿਨਾਂ ਤੋਂ ਨੋਟ ਕਰ ਰਹੀ ਸੀ। ਕਨੇਡਾ ਵਿੱਚ ਵੀ ਗਰਮੀਆਂ ਦੀ ਰੁੱਤ ਦਾ ਅਖੀਰ ਸੀ। ਕਈ ਬੁੱਢਿਆਂ ਕੋਲ ਉਪਰੋਂ ਖੁੱਲੀ ਛੱਤ ਵਾਲੀਆਂ ਕਾਰਾਂ ਦੇਖੀਆਂ ਹਨ। ਨਾਲ ਆਪ ਤੋਂ ਅੱਧੀ ਤੋਂ ਵੀ ਅੱਧੀ ਉਮਰ ਦੀ ਕੁੜੀ ਬੈਠਾਈ ਹੁੰਦੀ ਹੈ। ਕੁੜੀਆਂ ਰੱਖਣ ਦੀ ਡਾਕਟਰ ਮੁਨਾਹੀ ਕਿਉਂ ਨਹੀਂ ਕਰਦੇ? ਅਸਲੀ ਮਰਦਾਂ ਦੇ ਦਿਲ ਦੇ ਦੌਰੇ ਦਾ ਕਾਰਨ ਕੁੜੀਆਂ ਹੀ ਹੁੰਦੀਆਂ ਹਨ। ਔਰਤਾਂ ਦਿਲ ਦੇ ਦੌਰੇ ਦਾ ਸ਼ਿਕਾਰ ਘੱਟ ਹੀ ਹੁੰਦੀਆਂ ਹਨ। ਜੁਵਾਨੀ ਵਿੱਚ ਤਾਂ ਬਰਾਬਰ ਦੀ ਉਮਰ ਦੀ ਔਰਤ ਸੰਭਾਲਣੀ ਭਾਰੀ ਪੈ ਜਾਦੀ ਹੈ। ਬੁੱਢਿਆਂ ਨੂੰ ਇਹ ਪੰਗਾਂ ਲੈਣ ਦੀ ਕੀ ਲੋੜ ਹੈ? ਔਰਤ ਦੀਆਂ ਉਮੰਗਾਂ ਹੀ ਇੰਨੀਆਂ ਹਨ। ਬੰਦਾ ਮੌਤ ਤੋਂ ਪਹਿਲਾਂ ਮਰ ਜਾਂਦਾ ਹੈ। ਪਤਨੀ ਛੱਡ ਕੇ ਪੇਕੀਂ ਭਾਵੇਂ ਚਲੀ ਜਾਵੇ। ਪਤੀ ਤੋਂ ਪਹਿਲਾਂ ਨਹੀਂ ਮਰਦੀ। ਕੋਈ ਕਹਿੰਦਾ ਨਹੀਂ ਸੁਣਿਆ, " ਮੈਂ ਪਤਨੀ ਤੋਂ ਪਹਿਲਾਂ ਮਰਾਂ। " ਪਤਨੀਆਂ ਜਰੂਰ ਸੁਹਾਗਣ ਮਰਨ ਲਈ ਕਹਾਣੀਆਂ ਪਾਉਂਦੀਆਂ ਹਨ। ਉਹ ਆਲੇ ਦੁਆਲੇ ਦੇਖਦੀਆਂ ਹਨ। ਔਰਤਾਂ ਹੀ ਵਿਧਵਾ ਜ਼ਿਆਦਾ ਹਨ। ਔਰਤਾਂ ਆਪਣੇ ਖਾਂਣੇ ਦਾ ਮਰਦਾਂ ਤੋਂ ਵੱਧ ਖਿਆਲ ਰੱਖਦੀਆਂ ਹਨ। ਹੱਲਕਾ-ਫੁੱਲਕਾ ਖਾਣਾਂ ਖਾਂਦੀਆਂ ਹਨ। ਨਾਂ ਵੀ ਮਿਲੇ ਗੁਜ਼ਾਰਾ ਚਲਾ ਲੈਂਦੀਆਂ ਹਨ। ਮਰਦਾ ਦਾ ਖਾਂਣਾਂ ਔਰਤਾਂ ਤੋਂ ਜ਼ਿਆਦਾ ਹੁੰਦਾ ਹੈ। ਬਹੁਤਾ ਖਾ ਕੇ ਪਚਾਉਣਾਂ, ਬਹੁਤ ਔਖਾ ਹੈ। ਖ਼ੁਰਾਕ ਨੂੰ ਹਜ਼ਮ ਕਰਨ ਨੂੰ ਤੱਕੜਾ ਸਰੀਰ ਚਾਹੀਦਾ ਹੈ। ਗਰਮੀ ਦੀ ਰੁੱਤ ਸੀ। ਹਰਦਿਆਲ ਦਾ ਮੁੰਡਾ 5 ਕਿਲੋਂ ਅੰਬ ਖ੍ਰੀਦ ਕੇ ਲੈ ਆਇਆ। ਇਹ ਅੰਬ ਹਰਦਿਆਲ ਦੇ ਹੱਥ ਲੱਗ ਗਏ। ਉਸ ਨੂੰ ਯਾਦ ਆਇਆ। ਇੱਕ ਬਾਰ ਉਸ ਦੇ ਬਾਪੂ ਨੇ ਚਾਰ ਅੰਬ ਲਿਆਂਦੇ ਸਨ। ਘਰ ਵਿੱਚ ਪਰਿਵਾਰ ਦੇ ਜੀਅ 10 ਸਨ। ਅੰਬ ਖਾਂਦੇ ਦਾ ਜੀਅ ਵਿਚੇ ਰਹਿ ਗਿਆ ਸੀ। ਅੰਬ ਦੀ ਇਕ ਗੂਠਲੀ ਉਸ ਨੂੰ ਆਈ ਸੀ। ਉਹ ਉਸ ਨੂੰ ਹੀ ਚੂਪੀ ਜਾਂਦਾ ਸੀ। ਉਸ ਦਾ ਹੋਰ ਅੰਬ ਖਾਣ ਦਾ ਦਿਲ ਕਰਦਾ ਸੀ। ਅੱਜ ਉਸ ਦੀ ਖ਼ਾਹਸ਼ ਪੂਰੀ ਹੋਈ ਸੀ। ਉਸ ਨੇ ਰੱਜ ਕੇ ਅੰਬ ਖਾ ਲਏ ਸਨ। ਰੋਟੀ ਖਾਂਣ ਦੀ ਲੋੜ ਹੀ ਨਹੀਂ ਰਹੀ ਸੀ। ਸ਼ਾਮ ਤੱਕ, ਉਸ ਨੂੰ ਲੂਜ਼ ਮੋਸ਼ਨ ਲੱਗ ਗਏ ਸਨ। ਦੋ ਦਿਨਾਂ ਵਿੱਚ ਉਸ ਦਾ ਰੰਗ ਪੀਲਾ ਹੋ ਗਿਆ। ਉਸ ਦੀ ਪਤਨੀ ਉਸ ਨੂੰ ਪਾਣੀ ਦੇ ਗਲਾਸ ਪਿਲਾਈ ਜਾ ਰਹੀ ਸੀ। ਉਸ ਨੂੰ ਕਹਿ ਰਹੀ ਸੀ, " ਕਿਤੇ ਪਾਣੀ ਹੀ ਨਾਂ ਮੁੱਕ ਜਾਵੇ। ਇੰਨੇ ਮਿੱਠੇ ਅੰਬ ਸਨ। ਇੰਨੇ ਖਾਂਣ ਦੀ ਕੀ ਲੋੜ ਪਈ ਸੀ? ਇਸ ਉਮਰ ਵਿੱਚ ਬੰਦਾ ਰੋਟੀ ਵੀ ਭੁੱਖ ਰੱਖ ਕੇ ਖਾਂਦਾ ਹੈ। " ਹਰਦਿਆਲ ਨੇ ਮੰਜੇ ਤੋਂ ਉਠਣ ਦੀ ਕੋੱਸ਼ਸ਼ ਕੀਤੀ। ਉਥੇ ਡਿੱਗ ਪਿਆ। ਮੁੜ ਕੇ ਨਹੀਂ ਉਠਿਆ। ਬੁੱਢਾਪੇ ਵਿੱਚ ਹਰ ਚੀਜ਼ ਹਜ਼ਮ ਨਹੀਂ ਹੁੰਦੀ।

Comments
Post a Comment