ਜੇ ਰੱਬ ਬੰਦਿਆ ਵਿੱਚ ਹੈ, ਰੱਬ ਨੂੰ ਬਾਹਰ ਕਿਉ ਲੱਭਦੇ ਹਾਂ? ਜੋ ਰਕਾਬ ਗੰਜ ਗੁਰਦੁਆਰੇ ਵਿੱਚ ਹੋਇਆ ਹੈ। ਉਹੀ ਸਾਰੇ ਗੁਰਦੁਆਰਿਆਂ ਵਿੱਚ ਅੰਮ੍ਰਿੰਤਧਾਰੀਆਂ ਦੀ ਫੋਜ਼ ਕਰਦੀ ਹੈ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿਵੇਂ ਜਦੋਂ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਆਉਣਾਂ ਸੀ। ਆਪਾ ਨੂੰ ਇਹੀ ਸੁਵਰਗ ਲੱਗਦਾ ਸੀ। ਲੱਗਦਾ ਸੀ, ਰੱਬ ਉਥੇ ਹੀ ਵੱਸਦਾ ਹੈ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਦਿਹਾੜੀਆਂ ਲਗਾਉਣ ਨਾਲ ਸਾਰਾ ਸੁਆਦ ਕਿਰਕਰਾ ਹੋ ਗਿਆ। ਕਿਤੇ ਹੋਰ ਦੇਸ਼ ਵਿੱਚ ਜਾਂਣ ਦੀ ਤਮੰਨਾਂ ਹੀ ਬਾਕੀ ਨਹੀਂ ਰਹੀ। ਹੁਣ ਤਾ ਕਈ ਇਹੀ ਕਹੀ ਜਾਂਦੇ ਹਨ। ਬਸ ਪਿਛੇ ਮੁੜ ਜਾਂਣਾਂ ਹੈ। ਉਥੇ ਭਾਰਤ ਵਿਹਲੇ ਫਿਰਦੇ ਵਧੀਆ ਸੀ। ਪੰਜਾਬ ਵਰਗੀ ਮੌਜ਼ ਨਹੀਂ ਥਿਉਣੀ। ਭੱਟਕਣਾਂ ਆਦਤ ਬੱਣ ਗਈ ਹੈ। ਸਬਰ-ਸੰਤੋਖ ਬਹੁਤ ਘੱਟ ਹੈ। ਜਿੰਨੇ ਜ਼ਿਆਦਾ ਲੋਕਾਂ ਦੇ ਕੰਮਾਂ ਵਿੱਚ ਦਖਲ ਦੇਵਾਂਗਾ। ਅਸਲ ਵਿੱਚ ਅਸੀਂ ਕਦੇ ਆਪਣਾਂ-ਆਪ ਮਨ ਨਹੀਂ ਖੋਜਿਆ। ਸਾਡੇ ਅੰਦਰ ਬਹੁਤ ਅੰਨਦ ਹੈ। ਅੰਨਦ ਸਾਡੇ ਆਪਣੇ ਸਰੀਰ ਵਿਚੋਂ ਲੱਭਣਾਂ ਹੈ। ਅਸੀਂ ਆਪਣੇ ਉਤੇ ਸੁਰਤ ਟਿਕਾ ਕੇ ਦੇਖੀਏ। ਮਨ ਨਾਲ ਗੱਲਾਂ ਕਰਕੇ ਦੇਖੀਏ। ਹੈਰਾਨੀ ਹੋਵੇਗੀ, ਅੰਦਰ ਕਿੰਨੇ ਗਿਆਨ ਨਾਲ ਭਰਿਆ ਪਿਆ ਹੈ। ਸਾਡੇ ਅੰਦਰ ਹਰ ਤਰਾਂ ਦੀਆਂ ਸ਼ਕਤੀਆਂ ਹਨ। ਆਪਣੇ ਉਤੇ ਕਾਬੂ ਕਰਕੇ, ਉਨਾਂ ਤੋਂ ਕੰਮ ਲੈ ਸਕਦੇ ਹਾਂ। ਇਹੀ ਰੱਬੀ ਸਕਤੀਆਂ ਹਨ। ਦੁਨੀਆਂ ਅਸੀਂ ਆਪ ਪੈਦਾ ਕੀਤੀ ਹੈ। ਆਲਾ-ਦੁਆਲਾ ਅਸੀਂ ਆਪ ਉਸਾਰਿਆ ਹੈ। ਹਰ ਚੀਜ਼ ਹੱਥੀ ਬੱਣਾਈ ਹੈ। ਮੇਹਨਤ ਨਾਲ ਜਦੋਂ ਕੰਮ ਕਰਦੇ ਹਾਂ। ਉਸ ਕੰਮ ਦੇ ਨਿਖਾਰ ਵਿਚੋਂ ਕਿਸੇ ਸੁਹਪੱਣ ਦੀ ਝੱਲਕ ਪੈਂਦੀ ਹੈ। ਸਾਨੂੰ ਰੱਬ ਚੇਤੇ ਆਉਂਦਾ ਹੈ। ਅਸੀ ਦੂਜਿਆ ਵੱਲ ਵੱਧ ਧਿਆਨ ਲੱਗਾਉਂਦੇ ਹਾਂ। ਲੋਕਾਂ ਦੇ ਪਿਛੇ ਫਿਰਦੇ ਸਮਾਂ ਖ਼ਰਾਬ ਕਰੀ ਜਾਂਦੇ ਹਾਂ। ਰੱਬ ਨੂੰ ਜੰਗਲਾਂ, ਪਹਾੜਾਂ, ਮੰਦਰਾਂ ਦੀਆਂ ਬਿਲਡਿੰਗਾਂ, ਗੰ੍ਰਥਾਂ ਵਿੱਚ ਲੱਭਦੇ ਹਾਂ। ਗੰ੍ਰਥਾਂ ਵਿੱਚ ਕਿਸੇ ਨੂੰ ਧੋਕਾਂ ਨਾਂ ਦੇ ਕੇ, ਇਮਾਨਦਾਰ ਬੱਣ ਕੇ ਸੱਚਾਈ ਉਤੇ ਚਲਣ ਦਾ ਰਸਤਾ ਦੱਸਿਆ ਹੈ। ਕੀ ਇਹ ਅਸੀਂ ਕਰਦੇ ਹਾਂ? ਉਨਾਂ ਗੰ੍ਰਥਾਂ ਵਿੱਚ ਤਾਂ ਲਿਖਿਆ ਹੈ। ਰੱਬ ਨੇੜੇ ਹੈ। ਦੂਰ ਨਹੀਂ ਹੈ। ਰੱਬ ਕੋਈ ਬੋਲਾ ਨਹੀਂ ਹੈ। ਊਚੀ ਬੋਲ ਕੇ ਕਿਹਨੂੰ ਸੁਣਾਉਂਦਾ ਹੈ? ਰੱਬ ਤੇਰੇ ਅੰਦਰ ਬੈਠਾ ਹੈ। ਜੇ ਰੱਬ ਬੰਦਿਆ ਵਿੱਚ ਹੈ, ਰੱਬ ਨੂੰ ਬਾਹਰ ਕਿਉ ਲੱਭਦੇ ਹਾਂ?
ਅਸਲ ਵਿੱਚ ਬੰਦਾ ਆਪ ਤੋਂ ਸ਼ਕਤੀ ਸ਼ਾਲੀ ਤੋਂ ਡਰਦਾ ਹੈ। ਰੱਬ ਤੋਂ ਡਰਦਾ ਹੈ। ਮੋਤ ਵੀ ਦਿਸਦੀ ਹੈ। ਮੌਤ ਤੋਂ ਹਰ ਬੰਦਾ ਡਰਦਾ ਹੈ। ਮੁਕਤੀ ਬੰਦੇ ਨੂੰ ਚਾਹੀਦੀ ਹੀ ਨਹੀਂ ਹੈ। ਕੋਈ ਮਰਨਾਂ ਨਹੀਂ ਚਹੁੰਦਾ। ਇਸ ਲਈ ਉਸ ਰੱਬ ਨੂੰ ਡਰਦਾ ਚੇਤੇ ਕਰਦਾ ਹੈ। ਬੰਦੇ ਦਾ ਮਨ ਲਾਈ ਲੱਗ ਹੈ। ਇੱਕ ਨੇ ਕਹਿ ਦਿਤਾ ਰੱਬ ਹੈ। ਆਂਏ ਰੱਬ ਲੱਭ ਜਾਵੇਗਾ। ਉਵੇਂ ਤੁਰ ਪੈਂਦੇ ਹਨ। ਧੂਣੀਆਂ ਤਪਾਉਣ ਨਾਲ, ਸੁਆਹ ਮੱਲਣ ਨਾਲ, ਸਾਧਾਂ ਦੇ ਗਿੱਟੇ-ਗੋਡੇ ਦੱਬਣ ਨਾਲ ਕਿਸੇ ਨੂੰ ਰੱਬ ਨਹੀਂ ਲੱਭਾ। ਸਗੋਂ ਇਹ ਪਖੰਡ ਕਰਨ ਵਾਲੇ, ਸਣੇ ਮਾਲ, ਇਲਾਕੇ ਦੀਆਂ ਸੋਹਣੀਆਂ ਔਰਤਾਂ ਭਜਾ ਕੇ ਲੈ ਜਾਂਦੇ ਹਨ। ਰੱਬ ਅੱਜ ਤੱਕ ਕਿਸੇ ਨੂੰ ਦਿਸਿਆ ਨਹੀਂ ਹੈ। ਜੇ ਰੱਬ ਲੱਭ ਗਿਆ ਤਾਂ ਕੀ ਮਨ ਨੂੰ ਸ਼ਾਂਤੀ ਆ ਜਾਵੇਗੀ? ਕੀ ਰੱਬ ਨੂੰ ਲੱਭਦੇ ਹੀ ਸਾਰੇ ਸੁੱਖ ਮਿਲ ਜਾਂਣਗੇ? ਇਸੇ ਤਰਾਂ ਲੱਗਦਾ ਹੁੰਦਾ ਹੈ। ਪਤਾ ਕਿਵੇਂ ਲੱਗੇਗਾ? ਰੱਬ ਲੱਭ ਗਿਆ। ਇਹੀ ਰੱਬ ਹੈ। ਬੱਚਿਆ ਵਾਲੀ ਗੱਲ ਹੋਈ। ਬੱਚੇ ਨੂੰ ਮਾਂ ਡਰਾਉਂਦੀ ਹੋਈ ਕਹਿੰਦੀ ਹੈ, " ਬਿੱਲਾ ਆ ਗਿਆ, ਭੂਤ ਆ ਗਿਆ। ਤੈਨੂੰ ਖਾ ਜਾਵੇਗਾ, ਤੂੰ ਅੱਖਾਂ ਬੰਦ ਕਰਕੇ, ਸੌਂ ਜਾ। " ਰੱਬ ਨੂੰ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ। ਜੋ ਕਿਸੇ ਨੂੰ ਦਿਸਦਾ ਨਹੀਂ ਹੈ। ਮਿਲਦਾ ਨਹੀਂ ਹੈ। ਲੋਕਾਂ ਨੂੰ ਚਾਅ ਪਤਾ ਨਹੀਂ ਕਿਉਂ ਚੜ੍ਹਇਆ ਹੈ? ਮੁਕਲਾਵੇ ਵਾਲੇ ਕੁੜੀ-ਮੁੰਡੇ ਵਾਗੂ ਉਝ ਹੀ ਤਿਆਰੀਆਂ ਖਿਚਦੇ ਰਹਿੰਦੇ ਹਨ। ਪਤਾ ਉਦੋਂ ਲੱਗਦਾ ਹੈ। ਜਦੋਂ ਕੁੱਝ ਹੱਥ ਲੱਗਣ ਦੀ ਬਜਾਏ। ਜੋ ਕੁੱਝ ਆਪਦੇ ਕੋਲ ਸੀ। ਉਹ ਵੀ ਗੁਆ ਬੈਠਦੇ ਹਨ। ਇੱਕ ਦੂਜੇ ਦੇ ਗੁਲਾਮ ਬੱਣ ਕੇ ਰਹਿ ਜਾਂਦੇ ਹਨ। ਸਾਰੀ ਉਮਰ ਇੱਕ ਦੂਜੇ ਨਾਲ ਬੱਝ ਕੇ, ਜੁੱਤੀਆਂ ਖਾਂਦੇ ਰਹਿੰਦੇ ਹਨ। ਜੋ ਸਾਡੇ ਕੋਲ ਨਹੀਂ ਹੈ। ਉਹੀ ਪਿਆਰਾ ਲੱਗਦਾ ਹੈ। ਉਸ ਵਿੱਚ ਬਹੁਤ ਗੁਣ ਲੱਗਦੇ ਹਨ। ਉਹ ਊਚਾ ਲੱਗਦਾ ਹੈ। ਸਾਡੇ ਆਪਣੇ ਤੋਂ ਵੀ ਚੰਗਾ ਲੱਗਦਾ ਹੈ। ਫੁੱਲ ਦੂਰੋਂ ਸੋਹਣੇ ਲੱਗਦੇ ਹਨ। ਤੋੜ ਕੇ ਕੋਲ ਰੱਖ ਲਈਏ। ਖੁਸ਼ਬੋ ਚਲੀ ਜਾਂਦੀ ਹੈ। ਪੱਤੀਆਂ ਮੁਰਜ਼ਾ ਜਾਂਦੀਆਂ ਹਨ। ਚੰਗਾ ਹੀ ਹੈ। ਮਨ ਵਿੱਚ ਕੁੱਝ ਹਾਂਸਲ ਕਰਨ ਦੀ ਚਾਹਤ ਹੈ। ਖਿਚ ਉਹੀ ਹੋਣੀ ਚਾਹੀਦੀ ਹੈ। ਜਿਸ ਕੋਲ ਪਹੁੰਚ ਸਕੀਏ। ਜਿਹੜੀ ਮੰਜ਼ਲ ਉਤੇ ਪਹੁੰਚ ਹੀ ਨਹੀਂ ਸਕਦੇ। ਉਸ ਉਤੇ ਤੁਰਨ ਦਾ ਕੀ ਫ਼ੈਇਦਾ ਹੈ?
ਸਿਆਣੇ ਕਹਿੰਦੇ ਹਨ, " ਜਿੰਨਾਂ ਚਿਰ ਬੰਦੇ ਦਾ ਮੂੰਹ ਨਾਂ ਦਿਸੇ। ਗੱਲ ਸੁਣਨ ਦਾ ਸੁਆਦ ਨਹੀਂ ਆਉਂਦਾ। " ਬੇਨਤੀ ਕਰਨੀ ਹੈ। ਜਿਸ ਨਾਲ ਦੋਸਤੀ ਹੁੰਦੀ ਹੈ। ਉਸ ਨੂੰ ਮੂੰਹ ਦਿਖਾਉਣਾਂ ਪੈਦਾ ਹੈ। ਆਮੋਂ ਸਹਮਣੇ ਹੋਈਏ ਤਾਂ ਨਜ਼ਰਾਂ ਮਿਲਾ ਕੇ, ਗੱਲ ਕਰਨੀ ਪੈਂਦੀ ਹੈ। ਇਹ ਮੈਂ ਬਹੁਤ ਬਾਰ ਆਮ ਹੀ ਕਹਿੰਦੀ ਹਾਂ।
ਚੰਗਾ ਇਹੀ ਹੈ। ਜੋ ਸਾਡੇ ਕੋਲ ਹੈ। ਹਾਂਸਲ ਕਰ ਲਿਆ ਹੈ। ਉਸ ਨੂੰ ਜੀਅ ਲਗਾ ਕੇ, ਹੰਢਾਈਏ। ਜਦੋਂ ਕਿਸੇ ਦਾ ਵਿਆਹ ਹੋ ਕੇ ਸਬੰਧ ਹੋ ਜਾਂਦਾ ਹੈ। ਲੋਕ ਉਸ ਨੂੰ ਸਯੋਗ ਕਹਿ ਕੇ ਬੇਬੱਸ ਹੋ ਜਾਂਦੇ ਹਨ। ਟਾਲ ਦਿੰਦੇ ਹਨ। ਉਹੀ ਜੇ ਵਿਆਹ ਦਾ ਡਰਾਮਾਂ ਕਰਨ ਤੋਂ ਪਹਿਲਾਂ ਜੋੜ ਗੰਢ-ਤੋਪਾ ਹੋ ਜਾਵੇ। ਇਸ਼ਤੇਦਾਰ ਮਾਂਪੇ, ਚਾਚੇ, ਤਾਏ, ਮੀਮੀਆਂ, ਮਾਸੀਆਂ ਦੀ ਅਜ਼ਾਜ਼ਤ ਤੋਂ ਬਗੈਰ ਹੋ ਜਾਵੇ। ਨਜ਼ਇਜ਼, ਬਲਾਤਕਾਰ ਬੱਣ ਜਾਂਦਾ ਹੈ। ਇਸ ਤੋਂ ਪੁੱਤਰ ਜੰਮ ਪਵੇ। ਉਸ ਨੂੰ ਕੂੜੇ ਦੇ ਢੇਰ ਵਿੱਚ ਸਿੱਟ ਦਿੰਦੇ ਹਨ। ਵਿਆਹ ਕਰਾ ਕੇ, ਫਿਰ ਜਦੋਂ ਬੱਚਾ ਨਹੀਂ ਹੁੰਦਾ। ਸਾਰੀ ਉਮਰ ਕਈ ਪੁੱਤਰ ਲਈ ਥਾਂ-ਥਾਂ ਮੱਥੇ ਰੱਗੜਦੇ ਫਿਰਦੇ ਹਨ। ਬੱਚਾ ਹੋ ਜਾਵੇ, ਉਸ ਦੇ ਜੰਮਣ ਦੇ ਲੱਡੂ, ਗੁੜ ਵੰਡਦੇ ਹਨ। ਉਸ ਨੂੰ ਵਾਰਸ ਕਹਿੰਦੇ ਹਨ। ਜਦੋਂ ਉਠ ਕੇ, ਪਿਉ ਦੀ ਦਾੜ੍ਹੀ ਫੜ੍ਹ ਲੈਂਦਾ ਹੈ। ਘਰੋਂ ਕੱਢ ਦਿੰਦੇ ਹਨ। 50% ਤੋਂ ਉਤੇ ਔਲਾਦ, ਮਾਪਿਆਂ ਨਾਲ ਝਗੜ ਕੇ ਘਰੋਂ ਭੱਜੀ ਹੋਈ ਹੈ। ਐਸੇ ਮਾਪਿਆਂ ਤੇ ਬੱਚਿਆਂ ਨੇ ਰੱਬ ਨੂੰ ਮਿਲ ਕੇ ਕਿਹੜਾ ਹਾਰ ਪਾਉਣਾਂ ਹੈ? ਦੁਨੀਆਂ ਗੋਲ ਹੈ। ਇਸ ਨੂੰ ਸਮਝ ਨਹੀਂ ਸਕਦੇ। ਇਸ ਦਾ ਭੇਤ ਨਹੀਂ ਪਾ ਸਕਦੇ। ਜੋ ਗੁਰਦੁਆਰੇ, ਮੰਦਰ, ਮਸੀਤ ਦੇ ਕਾਬਜ਼ ਬੱਣ ਜਾਂਦੇ ਹਨ। ਉਹ ਫਿਰ ਰੱਬ ਨੂੰ ਉਵੇਂ ਦੋਨਾਂ ਹੱਥਾਂ ਲਾਲ ਲੁੱਟਦੇ ਹਨ। ਜਿਵੇਂ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬਾਕੀ ਪਹੁੰਚ ਕੇ ਕਰਦੇ ਹਨ। ਗੁਰਦੁਆਰੇ, ਮੰਦਰ, ਮਸੀਤ ਵਿੱਚ ਵਿਚਰਨ ਰਹਿੱਣ ਵਾਲੇ ਰੱਬ ਤੋਂ ਨਹੀਂ ਡਰਦੇ। ਉਹ ਜਾਂਣਦੇ ਹਨ, " ਅਸੀ ਹੀ ਦੁਨੀਆਂ ਦੇ ਰੱਬ ਹਾਂ। ਦੁਨੀਆਂ ਸਾਡੇ ਚਿੱਟੇ ਕੱੜਿਆਂ, ਖੱਟੀਆਂ, ਚਿੱਟੀਆਂ, ਨੀਲੀਆਂ ਕਾਲੀਆਂ ਪੱਗਾਂ ਤੋਂ ਡਰਦੀ ਹੈ। ਹੱਥ ਵਿੱਚ ਬਰਸ਼ੇ, ਨੰਗੀਆਂ ਕਿਰਪਾਨਾਂ, ਗੰਨਾਂ ਚੱਕ ਆਮ ਜੰਨਤਾ ਨੂੰ ਡਰਾਉਂਦੇ ਹਨ। ਮਾਰਦੇ ਹਨ। ਜੋ ਰਕਾਬ ਗੰਜ ਗੁਰਦੁਆਰੇ ਵਿੱਚ ਹੋਇਆ ਹੈ। ਉਹੀ ਸਾਰੇ ਗੁਰਦੁਆਰਿਆਂ ਵਿੱਚ ਅੰਮ੍ਰਿੰਤਧਾਰੀਆਂ ਦੀ ਫੋਜ਼ ਕਰਦੀ ਹੈ। ਇੰਨਾਂ ਨੂੰ ਕਿਸੇ ਰੱਬ, ਕਨੂੰਨ-ਲਾ ਐਡ-ਔਰਡਰ ਦਾ ਡਰ ਨਹੀਂ ਹੈ। ਆਮ ਹੀ ਖੁੱਲੇਆਮ ਜੰਨਤਾਂ ਦੇ ਵਿੱਚਕਾਰ ਬਰਸ਼ੇ, ਨੰਗੀਆਂ ਕਿਰਪਾਨਾਂ, ਗੰਨਾਂ, ਬੰਬਾਂ ਨਾਲ ਬੰਦੇ ਮਾਰਦੇ ਫਿਰਦੇ ਹਨ। ਫਿਰ ਇੰਨਾਂ ਨੂੰ ਛੁੱਡਾਉਣ ਲਈ ਹੋਰ ਬਥੇਰੇ ਹਨ। ਜੋ ਝੰਡੀਆਂ ਚੱਕੀ ਸ਼ੜਕਾਂ ਉਤੇ ਆ ਜਾਂਦੇ ਹਨ। ਰੱਬ ਤਾਂ ਇੰਨਾਂ ਨੇ ਥੱਮਿਆ ਹੋਇਆ ਹੈ। ਅਸਲ ਵਿੱਚ ਇੰਨਾਂ ਨੇ ਗੁਰੂ ਗ੍ਰੰਥਿ ਸਾਹਿਬ ਜੀ ਵਿਚੋ ਕੁੱਝ ਮਨ ਲਗਾ ਕੇ ਸਿੱਖਿਆ ਹੁੰਦਾ। ਅੱਜ ਇਹ ਸਿੱਖ ਕਹਾਉਣ ਵਾਲੇ ਉਸ ਗੁਰੂ ਗ੍ਰੰਥਿ ਸਾਹਿਬ ਜੀ ਵਿਚੋ ਕੁੱਝ ਜਰੂਰ ਸਿੱਖ ਜਾਂਦੇ ਹਨ। ਇਹ ਤਾਂ ਰੱਬ ਦੇ ਬੱਣਾਏ ਬੰਦਿਆਂ ਦੇ ਖੂਨ ਨਾਲ ਹੱਥ ਰੰਗ ਕੇ, ਗੱਤਕਾ ਖੇਡਦੇ ਫਿਰਦੇ ਹਨ। ਐਸੇ ਖ਼ਤਰ ਨਾਕ ਲੋਕਾਂ ਨੂੰ ਕਨੂੰਨ ਨੂੰ ਕੱਸ ਕੇ, ਸ਼ੰਕਜ਼ਾਂ ਪਾਉਣਾਂ ਚਾਹੀਦਾ ਹੈ। ਜੋ ਅੰਮ੍ਰਿੰਤਧਾਰੀਆਂ ਸਿੱਖ, ਅੰਮ੍ਰਿੰਤਧਾਰੀਆਂ ਸਿੱਖਾਂ ਨੁੰ ਜਾਨੋ ਮਾਰਨ ਦੇ ਹਮਲੇ ਕਰ ਰਹੇ ਹਨ। ਦਾੜ੍ਹੀਆਂ ਪੱਟ ਰਹੇ ਹਨ। ਪੱਗਾ ਉਤਾਰ ਰਹੇ ਹਨ। ਐਸੇ ਕੱਟੜ ਖ਼ਤਰਨਾਕ ਅੰਮ੍ਰਿੰਤਧਾਰੀਆਂ ਸਿੱਖਾਂ ਤੋਂ ਆਮ ਜੰਨਤਾ ਹਿੰਦੂ, ਮੁਸਲਮਾਨ ਕੀ ਉਮੀਦ ਰੱਖ ਸਕਦੇ ਹਨ? ਕੀ ਇੰਨਾਂ ਅੰਮ੍ਰਿੰਤਧਾਰੀ ਗੁੰਡਿਆਂ ਨੂੰ ਰੱਬ ਦਾ ਡਰ ਹੈ? ਉਹ ਸੱਚ ਇਹ ਤਾਂ ਅੰਮ੍ਰਿੰਤਧਾਰੀ ਬੱਣ ਕੇ ਗੁਰੂ ਗੋਬਿੰਦ ਸਿੰਘ ਦਾ ਰੂਪ ਬੱਣ ਗਏ ਹਨ। ਕਿਤੇ ਵੀ ਜੰਗ ਛੇੜ ਸਕਦੇ ਹਨ। ਆਪ ਹੀ ਕਹਿੰਦੇ ਹਨ, " ਖ਼ਾਲਸਾ ਜੋ ਕਰੇ ਨਿੱਤ ਜੰਗ। " ਘਰ ਜ਼ਨਾਨੀਆਂ ਨਾਲ ਜੁੱਤੀਉ, ਜੁੱਤੀ। ਜਿਸ ਦੀ ਘਰ ਨਹੀਂ ਚਲਦੀ, ਘਰ ਜ਼ਨਾਨੀ ਨਹੀਂ ਹੋਣੀ। ਉਹ ਗੁਰਦੁਆਰੇ ਵਿੱਚ ਇਹੀ ਕੁੱਝ ਕਰਨ ਜਾਂਦੇ ਹਨ। ਅਜੇ ਗੁਰੂ ਗ੍ਰੰਥਿ ਸਾਹਿਬ ਜੀ ਦੀ ਓਟ ਲੈ ਕੇ ਚਲਦੇ ਹਨ। ਜੇ ਮਾੜਾ-ਮੋਟਾ ਇਸ ਗੁਰੂ ਗ੍ਰੰਥਿ ਸਾਹਿਬ ਜੀ ਦਾ ਡਰ ਵੀ ਨਾਂ ਹੋਵੇ। ਫਿਰ ਰੱਬ ਹੀ ਜਾਂਣੇ ਕੀ ਕਰਨਗੇ
Comments
Post a Comment