ਦੀਵਾਲੀ ਦੀ ਰਾਤ ਸਿਤਾਰਿਆਂ ਵਾਂਗ ਸੱਜਦੀ

ਦੀਵਾਲੀ ਦੀ ਰਾਤ ਸਿਤਾਰਿਆਂ ਵਾਂਗ ਸੱਜਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੀਵਾਲੀ ਸਬ ਨੂੰ ਮੁਬਾਰਕਿ ਹੋਵੇ। ਮੱਸਿਆ ਦੀ ਕਾਲੀ ਰਾਤ ਤੋਂ, ਹੋਈ ਦੀਵਾਲੀ ਦੀ ਰਾਤ ਵਾਂਗ ਖੁਸ਼ੀਆਂ ਭਰੀ ਸਬ ਦੀ ਜਿੰਦਗੀ ਹੋਵੇ। ਦੀਵਾਲੀ ਦੀ ਚੱਮਕ ਦਮਕ ਦੇਖ ਕੇ, ਮਨ ਗੱਦ-ਗੱਦ ਕਰ ਉਠਦਾ ਹੈ। ਮਨ ਖੁਸ਼ ਹੁੰਦਾ ਹੈ। ਜਿਸ ਤਰਾਂ ਵੀ ਸਾਨੂੰ ਖੁਸ਼ੀ ਮਿਲਦੀ ਹੈ। ਮਨ ਤੰਦਰੁਸਤ ਬੱਣਦਾ ਹੈ। ਕੰਮ ਉਹੀ ਕਰਨਾਂ ਚਾਹੀਦਾ ਹੈ। ਜਿਸ ਤਰਾਂ ਵੀ ਸਾਨੂੰ ਖੁਸ਼ੀ ਹੋਵੇ। ਦੀਵਾਲੀ ਦੀ ਰਾਤ ਮਨਾ ਵਿੱਚ ਤਬਦੀਲੀ ਜਰੂਰ ਆਉਂਦੀ ਹੈ। ਪੱਟਾਕੇ ਚਲਾਉਂਦੇ ਹਾਂ। ਦੀਵਾਲੀ ਦੀ ਰਾਤ ਨੂੰ ਸਿਜਾਉਣ ਲਈ ਬਹੁਤ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਦੀਆਂ ਹਨ। ਘਰ ਨੂੰ ਝਾੜਿਆਂ ਜਾਂਦਾ ਹੈ। ਸਫ਼ਾਈ ਕੀਤੀ ਜਾਂਦੀ ਹੈ। ਰੰਗ ਕੀਤਾ ਜਾਂਦਾ ਹੈ। ਚੱਟਪਟੇ ਤੇ ਮਿੱਠੇ ਪੱਕਵਾਨ ਬੱਣਾਏ ਜਾਂਦੇ ਹਨ। ਘਰ ਨੂੰ ਬਹੁਤ ਵਧੀਆਂ ਦੀਵੇ, ਮੋਮਬੱਤੀਆਂ, ਬਿੱਜਲੀ ਦੇ ਲਾਟੂਆਂ ਨਾਲ ਸਜਾਇਆ ਜਾਂਦਾ ਹੈ। ਰੰਗ ਬਰੰਗੀਆਂ ਮਿੱਠਆਈਆਂ ਨੂੰ ਬਜਾਰ ਵਿੱਚੋਂ ਖ੍ਰੀਦਿਆ ਜਾਂਦਾ ਹੈ। ਜਿੰਨੇ ਇਹ ਮਿੱਠੀ ਹੈ। ਉਨੀ ਹੀ ਸਰੀਰ ਲਈ ਖ਼ਤਰਨਾਕ ਹੈ। ਤਿਉਹਾਰਾਂ ਨੂੰ ਮਿੱਠਿਆਈਆਂ ਵਿੱਚ ਵੱਧ ਤੋਂ ਵੱਧ ਮਿਲਾਵਟ ਕੀਤੀ ਜਾਂਦੀ ਹੈ। ਮਿੱਠਿਆਈਆਂ ਦੀ ਵਿਕਰੀ ਤਾਂ ਹੋ ਹੀ ਜਾਂਣੀ ਹੈ। ਬਜ਼ਾਰ ਵਿੱਚ ਬਹੁਤ ਰੌਣਕ ਹੁੰਦੀ ਹੈ। ਪੱਟਾਕਿਆਂ ਵਿਚੋਂ ਚੰਗਿਆੜੇ, ਅੱਗ ਨਿੱਕਲਦੇ ਬਹੁਤ ਸੋਹਣੇ ਲੱਗਦੇ ਹਨ। ਉਸ ਉਤੇ ਭਾਰੀ ਪੈ ਜਾਂਦੇ ਹਨ। ਜੋ ਇੰਨਾਂ ਨਾਲ ਅੱਣਗਹਿਲੀ ਨਾਲ ਖੇਡਦੇ ਹਨ। ਇਸ ਦਿਨ ਕਹਿੰਦੇ, " ਰਾਮ ਚੰਦਰ ਜੀ ਬਨਵਾਸ ਕੱਟ ਕੇ ਵਾਪਸ ਆਏ ਸਨ। " ਉਸੇ ਰਾਮ ਚੰਦਰ ਨੇ ਆਪਣੀ ਪਤਨੀ ਉਤੇ ਦੋ ਕਲੰਕ ਲਾਏ ਸਨ। ਇੱਕ ਰਾਵਣ ਨਾਲ ਕੁਕਰਮ ਕੀਤਾ ਹੈ। ਉਸ ਨਾਲੋਂ ਤਾ ਰਾਮਣ ਜਤੀ-ਸਤੀ ਧਰਮੀ ਬੰਦਾ ਸੀ। ਜਿਸ ਨੇ ਸੀਤਾ ਨੂੰ ਮਾਂ ਸਮਝ ਕੇ ਰੱਖਿਆ ਸੀ। ਨਾਲੇ ਦੋ ਪੁੱਤਰਾਂ ਲਵ-ਕੁਸ ਦਾ ਬਾਪ ਕੌਣ ਹੈ? ਉਸੇ ਦਿਨ ਕਹਿੰਦੇ, " ਸਿੱਖਾਂ ਦੇ ਗੁਰੂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿ ਗੋਬਿੰਦ ਜੀ, ਗੁਵਾਲੀਅਰ ਦੇ ਕਿੱਲੇ ਤੋਂ 52 ਰਾਜਿਆਂ ਸਮੇਤ ਜੇਲ ਵਿੱਚੋਂ ਬਾਹਰ ਆਏ ਸਨ। " ਕਿਸੇ ਪ੍ਰਚਾਰਕ ਨੇ, ਕਦੇ ਇਹ ਨਹੀਂ ਦੱਸਿਆ, " ਸ੍ਰੀ ਗੁਰੂ ਹਰਿ ਗੋਬਿੰਦ ਜੀ ਕਿਉ ਜੇਲ ਵਿੱਚ ਗਏ ਸਨ? ਹਕੂਮਤ ਨੇ ਐਨੀ ਰਇਤ ਕਰ ਦਿੱਤੀ 52 ਰਾਜੇ ਵੀ ਛੱਡ ਦਿੱਤੇ। ਇਹ ਰਾਜੇ ਕਿਹੜੇ ਸਨ? ਕਿਉਂ ਜੇਲ ਵਿੱਚ ਕਰ ਦਿੱਤੇ ਸਨ? "
ਵਾਪਸ ਆਉਣ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ ਸੀ। ਸ਼ਇਦ ਜਿੰਨਾਂ ਨੂੰ ਇਹ ਦੁਰ ਪੈਂਦਾ ਸੀ। ਉਨਾਂ ਲੋਕਾਂ ਨੇ ਆਪਦੇ ਘਰ ਦੀਵੇ ਜਗਾ ਲਏ ਹੋਣੇ ਹਨ। ਉਦੋਂ ਸੈਲਰਫੋਨ ਵੀ ਨਹੀਂ ਸਨ। ਕਿਵੇਂ ਖ਼ਬਰ ਹੋਈ ਰਾਮ ਚੰਦਰ ਜੀ ਤੇ ਸ੍ਰੀ ਗੁਰੂ ਹਰਿ ਗੋਬਿੰਦ ਜੀ ਇਕੋ ਸਮੇਂ ਮਸੀਬਤਾਂ ਕੱਟ ਕੇ, ਵਾਪਸ ਆਏ ਹਨ? ਅਸੀਂ ਲਕੀਰ ਦੇ ਫ਼ਕੀਰ ਹਾਂ। ਜਿਵੇ ਵੀ ਕਹਾਣੀ ਚੱਲੀ ਆਉਂਦੀ ਹੈ। ਉਸੇ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਆਪਦੇ ਬਾਪੂ -ਬੇਬੇ ਦਾ ਪਤਾ ਨਹੀਂ ਹੁੰਦਾ। ਦੀਵਾਲੀ ਦੀ ਰਾਤ ਕਿਥੇ ਹਨ? ਕਿਹੜੇ ਗੁਰਦੁਆਰੇ ਦਿਨ ਕੱਟਦੇ ਹਨ? ਕਿਹੜੇ ਆਸ਼ਰਮ ਵਿੱਚ ਹਨ?
ਸਬ ਪੈਸੇ ਦੀ ਗੱਲ ਹੈ, ਜਿਸ ਗਰੀਬ ਦੇ ਘਰ ਇੱਕ ਵੇਲੇ ਵੀ ਰੋਟੀ ਨਹੀਂ ਪੱਕਦੀ। ਉਸ ਲਈ ਪੂਨਮ ਦੇ ਚੰਦ ਤੇ ਮੱਸਿਆ ਦੀ ਦੀਵਾਲੀ ਦੀ ਰਾਤ ਇੱਕ ਬਾਰਬਰ ਹਨ। ਦੀਵਾਲੀ ਨੂੰ ਕੋਈ ਉਨਾਂ ਬਾਰੇ ਸੋਚਣਾਂ ਵੀ ਨਹੀਂ ਚਹੁੰਦਾ। ਭੁੱਖੇ ਉਹ ਮਰਦੇ ਹਨ। ਹੋਰ ਕਿਸੇ ਨੂੰ ਕੀ ਹੈ? ਨੋਟਾਂ ਵਾਲਿਆ ਦੀ ਗੱਲ ਕਰਦੇ ਹਾਂ। ਦੀਵਾਲੀ ਦੀ ਰਾਤ ਖੂਬ ਮਿੱਠਆਈਆਂ ਪੱਕਦੀਆਂ ਹਨ। ਦੋਸਤਾਂ ਰਿਸ਼ਤੇਦਾਰਾਂ ਨੂੰ ਮਿੱਠਆਈਆਂ ਦੇ ਡੱਬੇ, ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਦੀ ਸਮਝ ਨਹੀਂ ਲੱਗੀ। ਆਪਦੀਆਂ ਅੱਖਾਂ ਨਾਲ ਨਾਂ ਰਾਮ ਚੰਦਰ ਦੇਖਿਆ। ਨਾਂ ਹੀ ਕਿਸੇ ਨੇ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੂੰ ਜੇਲ ਵਿੱਚ ਆਉਂਦੇ ਜਾਂਦੇ ਦੇਖਿਆ। ਦੀਵਾਲੀ ਦੀ ਰਾਤ ਨਾਂ ਕੋਈ ਘਰ ਆਇਆ। ਐਨੇ ਘਰ ਵਿੱਚ ਚਾਨਣ ਦੇ ਬਾਅਦ ਵੀ ਕੋਈ ਰਾਹੀ ਵੀ ਘਰ ਨਹੀਂ ਆਇਆ। ਕਈਆਂ ਨੇ ਤਾਂ ਦੀਵਾਲੀ ਦੀ ਰਾਤ ਦਰਵਾਜਾ ਵੀ ਖੁੱਲਾ ਰੱਖਿਆ ਹੈ। ਪਰ ਕਦੇ ਲੱਛਮੀ ਨਹੀਂ ਆਈ। ਇਹ ਸਾਰਾ ਨਾਟਕ ਹਰ ਰੋਜ਼ ਕਰੋਂ ਤਾਂ ਕੋਈ ਬਿਮਾਰੀ ਨਹੀਂ ਲੱਗੇਗੀ। ਸਾਲ ਵਿੱਚ ਇੱਕ ਦਿਨ ਨਾਟਕ ਕਰਨ ਨਾਲ ਖੁਸ਼ੀ ਕਾਹਦੀ ਹੋ ਜਾਂਦੀ ਹੈ। ਸਮਝ ਤੋਂ ਬਾਹਰ ਹੈ। ਹਵਾ ਵਿੱਚ ਤਲਵਾਰ ਮਾਰਨ ਵਾਲੀ ਗੱਲ ਹੈ। ਬਗੈਰ ਦੇਖੇ ਹੀ ਉਸ ਬਾਰੇ ਇਸ ਦਿਨ ਰਾਮ ਚੰਦਰ ਆਏ ਸਨ। ਮਹਿਸੂਸ ਕਰੀ ਜਾਂਣਾਂ। ਸਬ ਕੁੱਝ ਦਿਮਾਗ ਸੇਹਤ ਠੀਕ-ਠੀਕ ਤਾਂ ਹੈ। ਆਪਦਾ ਜਨਮ ਦਿਨ ਵੀ ਕਈਆਂ ਨੂੰ ਸਹੀਂ ਨਹੀਂ ਪਤਾ। ਪਿਉ-ਦਾਦੇ ਮਰਨ ਦੀ ਤਰੀਕ ਯਾਦ ਨਹੀਂ ਹੁੰਦੀ। ਪਰ ਲੋਕ ਸੇਵਾ ਵਿੱਚ ਪਿਛੇ ਨਹੀਂ ਹੱਟਦੇ। 500, 1000 ਸਾਲਾਂ ਪਹਿਲਾਂ ਦੀਆ ਗੱਲਾਂ ਦਾ ਇਲਮ ਹੈ। ਜੇ ਉਹ ਇਸ ਦਿਨ ਕਿਤੋਂ ਵੀ ਵਾਪਸ ਆਏ ਵੀ ਸਨ। ਸਾਲਾਂ ਬੀਤ ਗਏ। ਜਿਹੜੇ ਅੱਜ ਪਟਾਕੇ, ਬੰਬ, ਆਸਤਬਾਜੀਆਂ ਚਲਾਉਂਦੇ ਹਨ। ਕੀ ਉਨਾਂ ਦੇ ਇਹ ਚੱਜ ਸ੍ਰੀ ਗੁਰੂ ਹਰਿ ਗੋਬਿੰਦ ਜੀ ਤੇ ਰਾਮ ਚੰਦਰ ਜੀ ਦੇਖਣ ਆਉਂਦੇ ਹਨ? ਜੇ ਆ ਵੀ ਜਾਂਣ ਬਹੁਤ ਲਾਹਨਤਾਂ ਪਾਉਣਗੇ। ਬਈ ਕੀ ਇਹ ਚੱਜ ਦੇ ਕੰਮ ਹਨ? ਪਟਾਕੇ, ਬੰਬ, ਆਸਤਬਾਜੀਆਂ ਚਲਾ ਕੇ, ਪੈਸਾ ਫੂਕੀ ਜਾਂਦੇ ਹਨ। ਜੂਆ ਖੇਡ ਕੇ ਕੀ ਸਹੀ ਕੰਮ ਕਰਦੇ ਹਨ? ਖ਼ਰਾਬ ਮਿਲਾਵਟ ਵਾਲੀਆਂ ਮਿੱਠਆਈਆਂ, ਸੱਸਤੇ ਤੋਂ ਸੱਸਤੇ ਕੰਮ ਚਲਾਊ ਤੋਹਫ਼ੇ ਦੇ ਕੇ, ਅੱਗਲੇ ਦਾ ਮੱਥਾ ਡੱਮਦੇ ਹੋ। ਇਹ ਸਬ ਦੇ ਕੇ, ਨਾਲੇ ਤਾਂ ਅੱਗਲੇ ਦਾ ਮੂਡ , ਸੇਹਤ, ਸਮਾਂ ਖਰਾਬ ਕਰਦੇ ਹੋ। ਕੀ ਇਹ ਡਰਾਮਾਂ ਕਰਨਾਂ ਬਹੁਤ ਜਰੂਰੀ ਹੈ? ਕਨੇਡਾ ਅਮਰੀਕਾ ਦਾ ਵੀ ਇਹੀ ਹਾਲ ਹੈ। ਮਿੱਠਆਈਆਂ ਦੀਆਂ ਦੁਕਾਨਾਂ ਉਤੇ ਲੰਮੀਆਂ ਲਈਨਾਂ ਲੱਗਦੀਆ ਹਨ। ਕਈ ਤਾ ਬਾਹਰ ਹੀ ਢੇਰ ਲਗਾ ਕੇ, ਰੱਖ ਦਿੰਦੇ ਹਨ। ਆਪੇ ਡੱਬਿਆਂ ਵਿੱਚ ਪਾਈ ਚੱਲੋ। ਦੁਕਾਨਾਂ ਵਾਲੇ, ਮਹੀਨਾਂ ਪਹਿਲਾਂ ਹੀ ਮਿੱਠਆਈਆਂ, ਪੱਕਾਉਣ ਲੱਗ ਜਾਂਦੇ ਹਨ। ਕਨੇਡਾ ਅਮਰੀਕਾ ਵਿੱਚ ਵੀ ਬੇਸ, ਮੈਦੇ, ਖੰਡ, ਫੈਟਾ ਤੇਲ ਨੂੰ ਭੁੰਨ ਕੇ, ਅੱਲਗ, ਅੱਲਗ ਰੰਗ ਵਿੱਚ ਪਾ ਕੇ, ਗੋਲ, ਚੋਰਸ, ਤਿੰਨ ਕੋਨੇ ਬਰਫ਼ੀ ਦੇ ਟੁੱਕੜੇ ਕੱਟ ਕੇ ਵੇਚਦੇ ਹਨ। ਜੋ ਦੰਦਾਂ ਨੂੰ ਚੂਬੜ ਜਾਂਦੇ ਹਨ। ਇਹੀ ਡੱਬਿਆਂ ਦੇ ਡੱਬੇ ਇੱਕ ਦੂਜੇ ਦੇ ਘਰਾਂ ਵਿੱਚ ਘੁੰਮਾਈ ਜਾਂਦੇ ਹਨ। ਖਾਂਦਾਂ ਕੋਈ ਨਹੀਂ। ਜੋ ਮੈਨੂੰ ਕਿਸੇ ਨੇ ਦੇ ਦਿੱਤਾ। ਪਰ ਮੈਂ ਇਹ ਲੋਕ ਦਿਖਾਵਾ ਨਹੀਂ ਕਰਦੀ। ਅੱਗਲੇ ਨੇ ਉਹ ਅੱਗੇ ਹੋਰ ਦੋਸਤ ਦੇ ਘਰ ਘੱਲ ਦਿੱਤਾ। ਸਮਝ ਨਹੀਂ ਲੱਗਦੀ। ਇਸ ਦੀ ਲੋੜ ਕੀ ਹੈ? ਜੋ ਮਿੱਠਆਈ ਆਪ ਨਹੀਂ ਖਾਂਣੀ। ਉਹ ਦੂਜਾ ਕਿਉਂ ਖਾਂਵੇਗਾ? ਚਾਰ ਦਿਨ ਟੇਬਲ ਉਤੇ, ਫਿਰ ਹੋਰ ਚਾਰ ਦਿਨ ਫ੍ਰਿਜ ਵਿੱਚ ਪਈ ਰਹਿੰਦੀ ਹੈ। ਉਸ ਪਿਛੋਂ ਕੂੜੇ ਦੇ ਢੇਰ ਵਿੱਚ ਹੁੰਦੀ ਹੈ। ਇਹ ਵੇਚਣ ਵਾਲਿਆਂ ਦੁਕਾਨਦਾਰਾਂ ਨੂੰ ਭੋਰਾ ਸ਼ਰਮ ਨਹੀ ਹੈ। ਕੋਈ ਖਾਵੇ, ਕੋਈ ਸਿੱਟੇ। ਉਨਾਂ ਦੇ ਪੈਸੇ ਵੱਟੇ ਗਏ ਹਨ। ਇਹ ਤਾਂ ਲੈਣ ਵਾਲੇ ਨੂੰ ਖਾ ਕੇ, ਮਿੱਠਆਈ ਸੁਆਦ ਦੇਖ ਕੇ, ਲੈਣੀ ਚਾਹੀਦੀ ਹੈ। ਪਰ ਜੇ ਆਪ ਖਾਣੀ ਹੋਵੇ ਤਾਂਹੀਂ ਵਾਧੂ ਮੱਥਾਂ ਮਾਰਨ। ਧੱਕਣੀ ਤਾਂ ਅੱਗੇ ਹੁੰਦੀ ਹੇ। ਡੱਬੇ ਬੰਦ ਹੁੰਦੇ ਹਨ। ਛੇਤੀ ਨਾਲ ਫੜ ਕੇ ਅੱਗੇ ਸਪਲਾਈ ਕਰ ਦਿੰਦੇ ਹਨ। ਲੋਕਾਂ ਨੂੰ ਮਿੱਠਾਈ ਦਾ ਡੱਬਾ ਦੇ ਕੇ, ਹੋਰ ਕੰਮ ਕੱਢਉਂਣੇ ਹੁੰਦੇ ਹਨ। ਅੱਗਲਾ ਚਾਹੇ ਮਿੱਠਆਈ ਖਾ ਕੇ, ਬੰਦਾ ਮਰ ਜਾਵੇ। ਕੰਮ ਕੱਢਉਣਾਂ ਵਿਚੇ ਹੀ ਰਹਿ ਜਾਵੇ। ਹਿੰਦੀ ਡਰਾਮੇ ਵਾਲਿਆਂ ਨੇ ਵੀ ਹੁਣ ਚੱਮਕਣੇ ਹਰੇ, ਪੀਲੇ ਪੇਪਰਾਂ ਵਾਲੇ, ਬਹੁਤ ਡੱਬੇ ਵੰਡਣੇ ਹਨ। ਇਹ ਵਿਚੋਂ ਖਾਲੀ ਹੁੰਦੇ ਹਨ। ਲੋਕ ਇੰਨਾਂ ਤੋਂ ਘੱਟ ਥੋੜੀ ਹਨ।

Comments

Popular Posts