ਧਰਮਾਂ ਦੀ ਨੀਹ ਕੁਆਰੀਆਂ ਔਰਤਾਂ ਦੁਆਰਾ ਰੱਖੀ ਹੋਈ ਹੈ
ਧਰਮਾਂ
ਦੀ ਨੀਹ ਕੁਆਰੀਆਂ ਔਰਤਾਂ ਦੁਆਰਾ ਰੱਖੀ ਹੋਈ ਹੈ
-
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਔਰਤਾਂ ਦਾ ਮਰਦਾਂ ਦੇ ਜੀਵਨ ਤੇ ਧਰਮਾਂ ਵਿੱਚ ਕੀ ਸਥਾਨ ਹੈ? ਨਵੰਬਰ
3, 2012 ਸ਼ਨੀਵਾਰ ਸਾਹਿਬ ਕੌਰ ਦੇ ਜਨਮ ਦਿਨ ਮਨਾਉਂਦੇ ਸਮੇਂ, ਕਥਾ ਵਾਚਕ ਨੇ ਕਥਾਂ ਕੀਤੀ, " ਸਾਹਿਬ ਕੌਰ ਨੇ ਗੁਰੂ ਗੋਬਿੰਦ ਸਿੰਘ ਅੱਗੇ ਉਨਾਂ ਨਾਲ ਵਿਆਹ ਕਰਾਉਣ ਦੀ ਇਛਾ ਪ੍ਰਗਟ ਕੀਤੀ ਸੀ। ਵਿਆਹ ਨਹੀ ਕਰਾਇਆ। ਸਾਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਇੰਨਾਂ ਪਿਆਰ ਕਰਦੇ ਸਨ। ਅੰਮ੍ਰਿਤ ਨੂੰ ਮਿੱਠਾ ਕਰਨ ਲਈ, ਆਪਣੀ ਹੋਰ ਦੋਂਨਾਂ ਪਤਨੀਆਂ ਤੋਂ ਪਤਾਸੇ ਪਉਣ ਦੀ ਥਾਂ, ਇਸ ਕੁਆਰੇ ਡੋਲੇ ਤੋਂ ਪਤਾਸੇ ਪੁਆਏ। ਸਾਰੀ ਉਮਰ ਕੁਆਰੀ ਨੂੰ ਕੋਲ ਰੱਖਿਆ। " ਸਾਡੇ ਲੋਕਲ ਗੁਰਦੁਆਰੇ ਦਾ ਗ੍ਰੰਥੀ ਐਤਵਾਰ ਨਵੰਬਰ 4, 2012 ਨੂੰ ਭੋਗ ਤੋਂ ਪਿਛੋਂ, ਭਾਸ਼ਨ ਦੇ ਰਿਹਾ ਸੀ, " ਸਾਹਿਬ ਕੌਰ ਤੇ ਗੁਰੂ ਗੋਬਿੰਦ ਸਿੰਘ ਅੰਤ ਵੇਲੇ ਤੱਕ, ਇਕ ਸਾਥ ਰਹੇ। ਜਦੋਂ ਸਾਹਿਬ ਕੌਰ ਤੋਂ ਗੁਰੂ ਗੋਬਿੰਦ ਸਿੰਘ ਅਖੀਰ ਵੇਲੇ ਵਿਛੜੇ। ਸਾਹਿਬ ਕੌਰ ਨੇ ਕਿਹਾ, " ਮੈਂ ਤੁਹਾਡੇ ਪਿਆਰ ਬਗੈਰ ਬੱਚਦੀ ਨਹੀਂ। ਕਿਵੇਂ ਜੀਵਾਂਗੀ? " ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, " ਇਹ ਪੰਜ ਸ਼ਸ਼ਤਰ ਕੋਲ ਰੱਖੀ। ਮੈਂ ਵਿਚੋਂ ਦੀ ਦਿਸਾਂਗਾ। " ਸਾਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਿਆਰ ਕਰਦੇ ਸਨ। ਇੰਨਾਂ ਨੇ ਸਾਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਮਕਾ ਦੱਸਿਆ ਹੈ। ਮੂਹਰੇ ਸੁਣਨ ਵਾਲੀਆਂ ਵੀ ਸਬ ਔਰਤਾ ਹੀ ਸਨ। ਜੋ ਇੰਨਾਂ ਦੀ ਸੇਵਾ ਕਰਦੀਆਂ ਰਹਿੰਦੀਆਂ ਹਨ। ਇਸ ਤਰਾਂ ਦੀ ਕਥਾ ਕਰਨ ਨਾਲ ਹੋਰ ਔਰਤਾਂ ਪ੍ਰੇਮ ਨਾਲ ਸੇਵਾ ਕਰਨ ਗੀਆ। ਇੰਨਾਂ ਚੋਲਿਆਂ ਵਾਲਿਆਂ ਦੇ ਮੌਰੀ ਚੜ੍ਹੀਆਂ ਰਹਿਣਗੀਆਂ। ਜਿਸ ਤਰਾ ਦਾ ਧਰਮ ਲੱਗਦਾ ਹੁੰਦਾ ਹੈ। ਲੋਕ ਉਹੀ ਖੇਡ, ਰਾਮ ਲੀਲਾ ਖੇਡਦੇ ਹਨ। " ਇੰਨਾਂ ਢਾਂਢੀਆਂ, ਕਥਾ ਵਾਚਿਕ, ਗ੍ਰੰਥੀ ਨੇ 45 -45 -ਮਿੰਟ ਦੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਂਦਿਆਂ, ਪਿਤਾ ਤੇਗ ਬਾਹਾਦਰ ਜੀ, ਮਾਤਾ ਗੁਜ਼ਰ ਕੌਰ ਜੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ ਅਜੀਤ ਕੌਰ ਤੇ ਸੁੰਦਰ ਕੌਰ ਦਾ ਨਾਂਮ ਕਿਤੇ ਨਹੀਂ ਲਿਆ। ਧਰਮਾਂ ਦੀ ਨੀਹ ਕੁਆਰੀਆਂ ਔਰਤਾਂ ਤੋਂ ਰੱਖੀ ਹੋਈ ਹੈ। ਆਮ ਆਦਮੀ ਵੀ, ਪਤਨੀ ਨਾਲੋਂ, ਪ੍ਰੇਮਕਾ ਦਾ ਖਿਆਲ ਵੱਧ ਰੱਖਦਾ ਹੈ। ਪਤਨੀ ਤਾਂ ਕੋਲ ਹੀ ਹੁੰਦੀ ਹੈ। ਮਰਦਾਂ ਦੇ ਭਾਦਾ, ਉਸ ਦੀ ਪਤਨੀ ਨੇ ਕਿਥੇ ਜਾਂਣਾ ਹੈ?
ਇਹ ਜੋ ਸੱਤ ਮਾਤਾ ਹਨ। ਸ਼ਇਦ ਨਾਂਮ ਹੋਰ ਵੀ ਹੋਣ, ਚੰਡੀ, ਦੁਰਗਾ, ਕਾਲੀ ਮਾਤਾ, ਸ਼ੇਰਾਂ ਵਾਲੀ, ਵੈਸ਼ਨੂੰ ਦੇਵੀ, ਲਾਟਾ ਵਾਲੀ, ਜੋਤਾਂ ਵਾਲੀ, ਪਹਾੜਾ ਵਾਲੀ ਕੁਆਰੀਆਂ ਸਨ। ਲੋਕ ਕਥਾ ਅੁਨਸਾਰ, " ਰਾਜਾ ਇੰਨਾਂ ਨੂੰ ਪਿਆਰ ਕਰਦਾ ਸੀ। ਉਨਾਂ ਨੇ ਇਸੇ ਲਈ ਉਸ ਬੱਚਣ ਲਈ, ਦੂਰ ਪਹਾੜਾਂ ਉਤੇ ਜਾਕੇ ਟਿਕਾਣਾਂ ਬੱਣਾ ਲਿਆ। " ਇੰਨਾਂ ਨੇ ਘਰ-ਬਾਰ ਨਹੀਂ ਵਸਾਇਆ। ਮੇਹਨਤ ਕਰਨ ਵਾਲੇ ਬਹਾਦਰ ਲੋਕ, ਇੰਨਾਂ ਦੀਆਂ ਮੂਰਤੀਆਂ ਪੂਜਦੇ ਹਨ। ਇੰਨਾਂ ਅੱਗੇ, ਮੰਗਾ ਮੰਗਦੇ ਹਨ।
ਲੋਕ ਕਹਿੰਦੇ ਹਨ, " ਇਸਾ ਦੀ ਮਾਂ ਮੈਰੀ ਮੈਰੀਅਮ ਸੀ। ਇਹ ਕੁਆਰੀ ਮਾਂ ਬੱਣੀ ਸੀ। ਕੁਦਰੱਤ ਨੇ ਇਸ ਦੀ ਪੇਟ ਵਿੱਚ ਇਸਾ ਜੀਸਸ ਪਾ ਦਿੱਤਾ ਸੀ। ਅਸੀਂ ਸਬ ਵੀ ਕੁਦਰੱਤ ਦੀ ਮੇਹਰਬਾਨੀ ਨਾਲ ਪੈਦਾ ਹੋਏ ਹਾਂ। ਮਾਂ ਦੇ ਪੇਟ ਰਾਹੀਂ ਪੈਦਾ ਹੋਏ ਹਾਂ। ਅਕਾਸ਼ ਵਿਚੋਂ ਨਹੀਂ ਟੱਪਕੇ। ਲੋਕ ਸਬ ਜਾਂਣਦੇ-ਬੁੱਝਦੇ ਹੋਏ, ਅੱਖਾਂ, ਬੰਦ ਰੱਖਦੇ ਹਨ। ਇਸਾ-ਮਸੀਹ ਨੂੰ ਸੂਲੀ ਉਤੇ ਚੜ੍ਹਾ ਦਿੱਤਾ ਗਿਆ। ਇਸ ਤੋਂ ਇਸਾਈ ਧਰਮ ਸ਼ੁਰੂ ਹੋ ਗਿਆ।
ਬ੍ਰਹਮਾਂ ਵੀ ਆਪਣੀ ਕੁਆਰੀ ਧੀ ਦੇ ਹੁਸਨ ਉਤੇ ਡੁਲ ਗਿਆ ਸੀ। ਇਸ ਤੋਂ ਹੋਰ ਕੋਈ ਔਰਤ ਕਿਵੇਂ ਬਚੀ ਹੋਵੇਗੀ? ਮਰਦ ਸਮਾਜ ਪ੍ਰਧਾਂਨ ਹੈ। ਕਿਸੇ ਨੂੰ ਵੀ ਡਾਅ ਸਕਦਾ ਹੈ। ਕਿਸੇ ਨੂੰ ਵੀ ਮਸਲ ਕਰਦਾ ਹੈ। ਸੁਵਰਗ ਦੇ ਦੇਵਤੇ ਇੰਦਰ ਦੇ ਦੁਆਲੇ ਵੀ ਔਰਤਾਂ ਹੋਈਆਂ ਰਹਿੰਦੀਆਂ ਸਨ। ਕ੍ਰਿਸ਼ਨ ਦੁਆਲੇ ਤਾ ਸੈਂਕੜੇ ਗੋਪੀਆਂ ਹੋਈਆਂ ਰਹਿੰਦੀਆਂ ਸਨ। ਸ਼ਿਵ ਬਾਰੇ ਸਬ ਜਾਣਦੇ ਹਨ। ਅੱਜ ਵੀ ਪੱਥਰ ਦੇ ਲਿੰਗ ਦੁਆਲੇ ਹੀ ਅੋਰਤਾਂ ਹੋਇਆ ਰਹਿੰਦੀ ਹਨ। ਆਪਦੇ ਅਸਲੀ ਮਰਦ ਨੂੰ ਭਾਵੇਂ ਦੁੱਧ ਦੀ ਘੁੱਟ ਪੀਣ ਨੂੰ ਨਾਂ ਦੇਣ। ਇੱਕ ਦੂਜੀ ਤੋਂ ਮੂਹਰੇ ਹੋ ਕੇ, ਪੱਥਰ ਦੇ ਲਿੰਗ ਨੂੰ ਦੁੱਧ ਨਾਲ ਖੂਬ ਨਹ੍ਹਲਾ ਦਿੰਦੀਆਂ ਹਨ। ਨਾਲੇ ਪਤਾ ਹੈ। ਇਸ ਤਰਾਂ ਕਰਨ ਨਾਲ ਕੁੱਝ ਹੋਣ ਵਾਲਾ ਨਹੀਂ ਹੈ।
ਮੁਸਲਮਾਨ ਧਰਮ ਦਾ ਘੇਰਾ ਬਹੁਤ ਵੱਡਾਂ ਹੈ। ਮੁਸਲਮਾਨ ਧਰਮ
ਵਾਲੇ ਆਪ ਹੀ ਮਰਦਾਂ ਉਤੇ ਜ਼ਕੀਨ ਨਹੀਂ ਕਰਦੇ। ਇਸ ਧਰਮ ਵਿੱਚ ਬਹੁਤੀਆਂ ਔਰਤਾਂ, 21ਵੀਂ ਸਦੀ ਵਿੱਚ ਵੀ ਆਪਣਾਂ ਮੂੰਹ, ਹੱਥ ਕਈ ਅੰਗ ਕੱਜ ਕੇ ਰੱਖਦੀਆਂ ਹਨ। ਕਿਤੇ ਕਿਸੇ ਮਰਦ ਦੀ ਨਜ਼ਰ ਉਨਾਂ ਉਤੇ ਨਾਂ ਪੈ ਜਾਵੇ। ਵੈਸੇ ਇਹ ਅੱਖਾਂ ਨੂੰ ਕੱਜ ਕੇ ਵੀ, ਮਜ਼ੇ ਨਾਲ ਅਜ਼ਾਦੀ ਨਾਲ ਇਧਰ-ਉਧਰ ਦੇਖ ਸਕਦੀਆਂ ਹਨ। ਹਰ ਬੰਦੇ ਦੀ ਨਜ਼ਰ ਇੰਨਾਂ ਔਰਤਾਂ ਦੀਆਂ ਲੁਕੀਆਂ ਅੱਖਾਂ ਉਤੇ ਨਹੀਂ ਪੈ ਸਕਦੀ। ਮਰਦਾ ਨੂੰ ਜੋ ਔਰਤਾਂ ਪਸੰਧ ਆ ਜਾਵੇ, " ਕਬੂਲ ਹੈ, ਕਬੂਲ ਹੈ। " ਕਹਿ ਕੇ, ਘਰ ਲੈ ਆਉਂਦੇ ਹੈ। ਔਰਤ ਵਿਆਹੀ, ਵਿਧਵਾਂ, ਕੁਆਰੀ ਹੋਵੇ। ਇੱਕ ਬਰਾਬਰ ਹੈ। ਲੋੜ ਬੰਦ ਨੂੰ ਘਰ ਰੱਖ ਲੈਂਦੇ ਹਨ। ਮੈਨੂੰ ਇਕ ਮੁਸਲਮਾਨ ਧਰਮ ਦੀ ਔਰਤ ਜਮੀਕਾ ਦੀ ਕਹਿੰਦੀ, " ਮੇਰੇ ਦਾਦੇ ਦੇ ਸੱਤ ਔਰਤਾਂ ਸਨ। ਜੋ ਵੀ ਬੇਸਹਾਰਾ ਦਿਸਦੀ ਸੀ। ਉਸ ਨੂੰ ਘਰ ਲੈ ਆਉਂਦਾ ਸੀ। ਬਹੁਤ ਅਮੀਰ ਬੰਦਾ ਸੀ। ਡੈਡੀ ਨੇ ਉਨਾਂ ਔਰਤਾਂ ਨੁੰ ਬਹੁਤ ਦੁੱਖੀ ਹੁੰਦੇ ਹੋਏ ਦੇਖਿਆ ਸੀ। ਇਸ ਲਈ ਮੇਰੇ ਡੈਡੀ ਨੇ ਇਕ ਹੀ ਵਿਆਹ ਕਰਾਇਆ। " ਮੇਰਾ ਜ਼ੋਰ ਦੀ ਹਾਸਾ ਨਿੱਕਲ ਗਿਆ। ਮੈਂ ਕਿਹਾ, " ਫਿਰ ਤਾਂ ਤੇਰਾ ਦਾਦਾ ਵੀ ਗੁਰਪ ਗੇਮ ਖੇਡਦਾ ਰਿਹਾ ਹੈ। " ਉਸ ਕੁੜੀ ਨੇ, ਹੱਸ ਕੇ, ਹਾਂ ਵਿੱਚ ਸਿਰ ਹਿੱਲਾਇਆ। । " ਤਲਾਕ-ਤਲਾਕ " ਕਹਿ ਕੇ, ਔਰਤਾਂ ਨੂੰ ਤਲਾਕ ਦੇ ਦਿੰਦੇ ਹਨ। ਘਰੋਂ ਬਾਹਰ ਕਰ ਦਿੰਦੇ ਹਨ। ਇੰਨਾਂ ਨੂੰ ਮਰਦਾ ਉਤੇ ਭੋਰਾ ਜ਼ਕੀਨ ਨਹੀਂ ਹੈ। ਜ਼ਰੀਨਾਂ ਦਾ ਮੂੰਹ ਭਾਵੇਂ ਨੰਗਾ ਹੁੰਦਾ ਸੀ। ਉਹ ਆਪਣੇ ਪਤੀ ਬਗੇਰ ਘਰੋਂ ਬਾਹਰ ਨਹੀਂ ਜਾ ਸਕਦੀ ਸੀ। ਨਾਂ ਹੀ ਨੌਕਰੀ ਕਰ ਸਕਦੀ ਸੀ। ਬੱਚਾ ਹਰ ਸਾਲ ਪੈਦਾ ਹੋ ਜਾਂਦਾ ਸੀ। ਇਹ ਔਰਤ ਨੂੰ ਬੱਚਿਆਂ ਤੇ ਘਰ ਦੇ ਕੰਮ ਵਿੱਚ ਉਲਝਾਈ ਰੱਖਦੇ ਹਨ। ਇਹ ਮੁਸਲਮਾਨ, ਹਿੰਦੂ, ਇਸਾਈ ਮੁੰਡਾ ਕੁੜੀ ਜੰਮਣ ਵਿੱਚ ਕੋਈ ਫ਼ਰਕ ਨਹੀਂ ਸਮਝਦੇ। ਸਿੱਖ ਧਰਮ ਦੇ ਲੋਕ ਜੀਵ ਹੱਤਿਆ ਨੂੰ ਤਾਂ ਪਾਪ ਸਮਝਦੇ ਹਨ। ਇੱਕ ਦੂਜੇ ਦੇ ਸਹਮਣੇ ਸ਼ਰਮਾਉਂਦੇ ਹੋਏ, ਮੀਟ ਨਹੀਂ ਖਾਂਦੇ। ਕੁੜੀਆਂ ਕੁੱਖਾ ਵਿੱਚ ਮਾਰੀ ਜਾਂਦੇ ਹਨ। ਜੇ ਔਰਤਾਂ ਸਮਾਜ ਵਿੱਚ ਨਹੀਂ ਹੋਣਗੀਆਂ। ਮਰਦਾਂ ਦਾ ਮਨ ਪ੍ਰਚਾਵਾ ਕਿਵੇ ਹੋਵੇਗਾ? ਕੋਈ ਮਰਦ ਐਸਾ ਨਹੀਂ ਹੋਵੇਗਾ। ਉਸ ਦੀ ਮਿਲਣੀ ਦੁਨੀਆਂ ਦੀ ਇਕੋ ਔਰਤ ਨਾਲ ਹੋਈ ਹੋਵੇ। ਨਾਂ ਹੀ, ਕੋਈ ਮਰਦ ਐਸਾ ਹੋਣਾ ਹੈ, ਉਸ ਨੇ ਔਰਤ ਦੇਖੀ ਹੀ ਨਾਂ ਹੋਵੇ। ਅੋਰਤਾਂ ਦੇ ਸ਼ਕੀਨ ਮਰਦ ਇਸੇ ਲਈ ਕੁੜੀ ਨਹੀਂ ਜੰਮਦੇ। ਜੋ ਆਪ ਅੱਜ ਕਰਦੇ ਹਨ। ਉਹੀ ਆਉਣ ਵਾਲੇ ਸਮੇਂ ਦੂਜੇ ਲੋਕ ਕਰਨਗੇ।
Comments
Post a Comment