ਮਾਰਦੇ ਦਾ ਹੱਥ ਫੱੜਿਆ ਜਾਂਦਾ ਹੈ, ਬੋਲਦੇ ਦੀ ਜ਼ਬਾਨ ਨਹੀਂ ਫੜੀ ਜਾਂਦੀ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਪਹਿਲਾਂ ਆਪਣਾਂ-ਆਪ ਹੀ ਸਮਾਰ ਲਿਆ ਜਾਵੇ। ਕਿਹੜਾ ਕੋਈ ਦੇਖਦਾ ਹੈ? ਬੰਦਾ ਆਪ ਜੋ ਮਰਜ਼ੀ ਕਰੀ ਜਾਵੇ। ਹਰ ਚੰਗਾ ਕੰਮ ਅਸੀਂ ਕਰਦੇ ਹਾਂ। ਮਾੜਾ ਕੰਮ ਦੂਜਾ ਕਰਦਾ ਲੱਗਦਾ ਹੈ। ਕੋਈ ਹੀ ਐਸਾ ਬੰਦਾ ਹੋਵੇਗਾ। ਜੋ ਕਹੇ, ਕਿ ਮੈਂ ਗੱਲ਼ਤ ਹਾਂ। ਪਰ ਦੂਜੇ ਕਿਸੇ ਵੱਲ ਉਂਂਗ਼ਲੀਂ ਚੱਕਣ ਨੂੰ ਭੋਰਾ ਗੁਰੇਜ਼ ਨਹੀਂ ਕਰਦਾ। ਕਿਸੇ ਦੇ ਉਤੇ ਉਂਂਗ਼ਲੀਂ ਉਠਾਉਣ ਬਹੁਤ ਸੌਖਾ ਹੈ। ਗੱਲ ਬੱਣਾਉਣ ਨੂੰ ਪੂਰੀ ਬਾਹ ਲਗਾ ਦਿੰਦਾ ਹੈ। ਆਪਣਾਂ ਮੂੰਹ ਤੇ ਦਿਮਾਗ, ਸੁਰਤ ਨੂੰ ਗੰਦਾ ਕਰਦੇ ਹਨ। ਕਿਸੇ ਪਾਸੇ ਕਮੀ-ਪੇਸ਼ੀ ਨਹੀਂ ਰਹਿੱਣ ਦਿੰਦਾ। ਹੋਰਾਂ ਨੂੰ ਨੀਚਾ ਦਿਖਾਉਣ ਦਾ ਪੂਰਾ ਜ਼ਤਨ ਕਰਦਾ ਹੈ। ਔਰਤਾਂ-ਮਰਦਾਂ ਦੀ ਇਹੀ ਫਿਤਰਤ ਹੈ। ਜਿਸ ਨਾਲ ਦੋਸਤੀ, ਇਸ਼ਤੇਦਾਰੀ ਤੋਂ ਅੱਣਬੱਣ ਹੋ ਗਈ। ਉਸ ਦਾ ਪੂਰਾ ਆਲਾ-ਦੁਆਲਾ ਯਾਰ ਬੱਣਾਂ ਦਿੰਦੇ ਹਨ। ਕੀ ਇਹ ਕਿਸੇ ਬੰਦੇ ਦਾ ਨੀਜ਼ੀ ਮਾਮਲਾ ਹੈ? ਫੰਗਾਂ ਦੀਆਂ ਹੀ ਉਡਾਰਾਂ ਹੁੰਦੀਆਂ ਹਨ। ਉਡਦੀ ਗੱਲ ਉਤੇ ਲੋਕ ਜ਼ਕੀਨ ਕਰਦੇ ਹਨ। ਚਾਹੇ ਕਿਸੇ ਨਾਲ ਦੇਣਾਂ=ਲੈਣਾਂ ਨਾਂ ਹੀ ਹੋਵੇ। ਕਿਸੇ ਦੀ ਐਸੀ-ਬੈਸੀ ਗੱਲ ਸੁਣ ਕੇ ਸੁਆਦ ਬਹੁਤ ਆਉਂਦਾ ਹੈ। ਉਹੀ ਜਦੋਂ ਆਪਦੀ ਘਰ ਦੀ ਔਰਤ ਦੀ ਗੱਲ ਹੁੰਦੀ ਹੈ। ਉਦੋਂ ਸ਼ਰਮ ਬਹੁਤ ਆਉਂਦੀ ਹੈ। ਸੱਚ ਨਹੀਂ ਲੱਗਦੀ। ਜ਼ਰ ਨਹੀਂ ਹੁੰਦੀ। ਸਹਿੱਣੀ ਇੰਨੀ ਕੁ ਮੁਸ਼ਕਲ ਹੋ ਜਾਂਦੀ ਹੈ। ਉਹ ਜਾਂਨੋ ਮਾਰ ਦਿੱਤੀ ਜਾਦੀ। ਅੰਦਰੇ ਮਿੱਟੀ ਪਾ ਦਿੱਤੀ ਜਾਂਦੀ ਹੈ। ਮਰਦ ਦੂਜੇ ਦੀ ਧੀ, ਭੈਣ, ਪਤਨੀ, ਮਾਂ ਨਾਲ ਆਸ਼ਕੀ, ਐਸ਼ ਕਰ ਸਕਦੇ ਹਨ। ਦੂਜੇ ਦੀਆ ਝੂਠੀਆਂ ਸੱਚੀਆਂ ਗੱਲਾਂ ਬੱਣਾਂ ਕੇ ਮਜ਼ੇ ਲੁੱਟਦੇ ਹਨ। ਆਪਦੀ ਸ਼ਰਨਾਖ਼ਤ ਕਰਾਂਉਂਦੇ ਹਨ। ਐਸੇ ਘਟੀਆ ਲੋਕ ਹਾਂ। ਸੁਰਤ ਪੂਠੇ ਪਾਸੇ ਵੱਧ ਚਲਦੀ ਹੈ। ਮਾਰਦੇ ਦਾ ਹੱਥ ਫੱੜਿਆ ਜਾਂਦਾ ਹੈ, ਬੋਲਦੇ ਦੀ ਜ਼ਬਾਨ ਨਹੀਂ ਫੜੀ ਜਾਂਦੀ। ਕਿਸੇ ਨੂੰ ਮਾੜਾ ਬੱਣਾਉਣ ਨਾਲ, ਮਿਲਦਾ ਕੁeਝ ਨਹੀਂ ਹੈ। ਬਿੰਧ ਝੱਟ ਮਨ ਖੁਸ਼ ਜਰੂਰ ਹੁੰਦਾ ਹੈ। ਆਪ ਨੂੰ ਸਹੀਂ ਗੱਲ ਦਾ ਪਤਾ ਹੁੰਦਾ ਹੈ। ਕਿ ਮੈਂ ਵਧੀਕੀ ਕਰ ਰਿਹਾਂ ਹਾਂ।
ਕਿਸੇ ਦੇ ਉਤੇ ਉਂਂਗ਼ਲੀਂ ਉਠਾਉਣ ਵੇਲੇ, ਆਪਣੇ ਅੰਦਰ ਝਾਤੀ ਮਰੋ। ਬੰਦਾ ਆਪ ਉਨਾਂ ਗਿਰਦਾ ਹੈ। ਆਪਦੀ ਸੋਚ ਨੂੰ ਉਥੇ ਤੱਕ ਲੈ ਕੇ ਜਾਂਣਾਂ ਪੈਂਦਾ ਹੈ। ਜਾਂ ਫਿਰ ਕੀ ਉਹ ਸਾਰਾ ਕੁੱਝ ਅੱਖਾਂ ਨਾਲ ਦੇਖਿਆ ਹੁੰਦਾ ਹੈ? ਸਕੂਲਾਂ, ਕਾਲਜ਼ਾਂ, ਵਾਲੀਆਂ ਇਸ਼ਕ ਦੀਆਂ ਗੱਲਾਂ ਧਰਮਕਿ ਸਥਾਨਾਂ ਉਤੇ ਬੱਣਦੀਆਂ ਹਨ। ਕਈ ਲੋਕ ਦੂਜੇ ਨੂੰ ਬਦਨਾਂਮ ਕਰਕੇ, ਉਸ ਨੂੰ ਆਪਣੀ ਪੌੜ੍ਹੀ ਬੱਣਾਂ ਲੈਂਦੇ ਹਨ। ਉਹ ਥੋੜੇ ਸਮੇਂ ਲਈ ਚਮਕ ਵੀ ਜਾਂਦਾ ਹੈ। ਜਦੋਂ ਕੋਈ ਕਿਸੇ ਨੂੰ ਬਦਨਾਂਮ ਕਰਦਾ ਹੈ। ਥੋੜੇ ਸਮੇਂ ਲਈ ਲਾਈ ਲੱਗ ਲੋਕ ਭੇਡਚਾਲ ਵਾਲੇ, ਮਗਰ ਵੀ ਲੱਗ ਜਾਂਦੇ ਹਨ। ਫਿਰ ਹੌਲੀ-ਹੌਲੀ ਸਾਰੀ ਗੱਲ ਬਾਤ ਭੁੱਲਦੇ ਜਾਂਦੇ ਹਨ। ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੈ। ਜੇ ਕਿਸੇ ਦੀ ਕੋਈ ਬਦਨਾਂਮੀ ਕਰਦਾ ਵੀ ਹੈ। ਕੋਈ ਪ੍ਰਵਾਹ ਨਾਂ ਕਰੋ। ਪਾਣੀ ਤੇ ਧਰਤੀ ਵਿੱਚ ਜਿੰਨਾਂ ਵੀ ਗੰਦ ਪਾਈ ਜਾਵੋ। ਆਪਣੇ ਅੰਦਰ ਖਪਾ ਲੈਂਦੇ ਹਨ। ਆਪ ਨੂੰ ਨਿਰਮਲ ਬੱਣਾ ਲੈਂਦੇ ਹਨ। ਉਵੇਂ ਹੀ ਜਿੰਦਾ ਦਿਲ, ਬਾਦਸ਼ਾਹ ਲੋਕ, ਗੰਦੇ ਛਿੱਟੇ ਪੈਣ ਪਿਛੋਂ ਵੀ ਆਪ ਨੂੰ ਬੱਚਾ ਜਾਂਦੇ ਹਨ। ਚੰਗੇ ਲੋਕਾਂ ਨੂੰ ਹੀ ਬਦਨਾਂਮ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਬਦਨਾਂਮ, ਬਦਮਾਸ਼ ਦਾ ਕੋਈ ਕੀ ਵਿਗਾੜ ਲਵੇਗਾ? ਉਨਾਂ ਦੇ ਤਾਂ ਲੋਕ ਗੁਲਾਮ ਬੱਣ ਜਾਦੇ ਹਨ। ਉਨਾਂ ਤੋਂ ਡਰਦੇ ਕੁਸਕਦੇ ਨਹੀਂ। ਇਹ ਲੋਕ ਸਰੀਫ਼ ਬੰਦੇ ਦੀ ਜਾਨ ਕੱਢ ਕੇ ਖਾ ਜਾਂਦੇ ਹਨ। ਅੱਗਲਾਂ ਤਾਂ, ਨਹੀਂ ਬੋਲਦਾ। ਮੂਰਖਾਂ ਨਾਲ ਕੀ ਮੱਥਾ ਮਾਰਨਾਂ ਹੈ? ਚੁੱਪ ਹੀ ਭਲੀ ਹੈ। ਇੱਕ ਚੁੱਪ 100 ਸੁਖ ਹੁੰਦੇ ਹਨ। ਕਿਤੇ ਕੋਈ ਗੱਲ ਕਹੀ ਤੋਂ, ਲੜਾਈ ਪੈਣ ਦਾ ਖ਼ਤਰਾ ਹੋਵੇ। ਨਾਂ ਹੀ ਬੋਲੋ। ਉਥੇ ਪਾਸਾ ਵੱਟ ਕੇ ਖ਼ਿਸਕ ਜਾਵੋ। ਜਾਂ ਅੱਖਾਂ ਹੀ ਮੀਚ ਲਵੋ। ਬਈ ਕੁੱਝ ਦੇਖਿਆ ਹੀ ਨਹੀਂ ਹੈ। 100% ਸ਼ਾਂਤੀ ਬਣੀ ਰਹਿੰਦੀ ਹੈ। ਲੋਕਾਂ ਨੂੰ ਗੱਲ ਕਰਨ ਦਾ, ਬਲਦੀ ਉਤੇ ਤੇਲ ਪਾਉਣ ਦਾ ਸ਼ੌਕ ਚੜ੍ਹਇਆ ਰਹਿੰਦਾ ਹੈ। ਇਹੀ ਜਾਣਦੇ, ਪੰਗੇ ਪਾ ਕੇ ਮਿਲਦਾ ਕੀ ਹੈ? ਕਿਸੇ ਨੂੰ ਦੁੱਖੀ ਕਰਕੇ, ਕੀ ਮਿਲੇਗਾ? ਸਕੂਲ ਦੀ ਅੱਧੀ ਛੁੱਟੀ ਪਿਛੋਂ , ਇੱਕ 10 ਵੀ ਕਲਾਸ ਕੁੜੀ ਨਿੱਕੀ ਜਦੋਂ ਸਕੂਲ ਵਾਪਸ ਆਈ। ਉਸ ਦੀ ਗੱਲ ਵਿੱਚੋਂ ਲਹੂ ਨਿੱਕਲ ਰਿਹਾ ਸੀ। ਨਾਲ ਵਾਲੀਆਂ ਕੁੜੀਆਂ ਨੇ ਭੈਣ ਜੀ ਨੂੰ ਸ਼ਕਾਇਤ ਲਗਾ ਦਿੱਤੀ। ਭੈਣ ਜੀਆਂ, ਇਸ ਪਾਸੇ ਵੱਲ ਕਾਫ਼ੀ ਮਾਹਰ ਹੁੰਦੀਆਂ ਹਨ। ਇੱਕ ਕੁੜੀ ਨੇ ਕਿਹਾ, " ਭੈਣ ਜੀ ਇਸ ਦੀ ਗੱਲ਼ ਦੇਖੋ ਜੀ। ਸੁਜੀ ਪਈ ਹੈ। " ਦੂਜੀ ਨੇ ਕਿਹਾ, " ਭੈਣ ਜੀ ਇਸ ਦੀ ਗੱਲ਼ ਵਿਚੋਂ ਖੂਨ ਨਿੱਕਲੀ ਜਾਂਦਾ ਹੈ। ਕਿਸੇ ਨੇ ਦੰਦੀ ਵੱਡੀ ਜੀ। " ਇੱਕ ਹੋਰ ਨੇ ਕਿਹਾ, " ਭੈਣ ਜੀ ਨਿੱਕੀ ਰੋਈ ਵੀ ਜਾਂਦੀ ਹੈ। ਕੁੱਝ ਬੋਲਦੀ ਨਹੀਂ ਹੈ। " ਭੈਣ ਜੀ ਨੇ ਨਿੱਕੀ ਕੋਲ ਜਾ ਕੇ, ਉਸ ਦੇ ਮੋਡੇ ਉਤੇ ਧੱਫ਼ਾ ਮਾਰਿਆ। ਉਸ ਨੇ ਕਿਹਾ, " ਤੇਰੀ ਜ਼ੁਬਾਨ ਤਾਂ ਮੈਂ ਖੁੱਲਾ ਲੈਣੀ ਹੀ ਹੈ। ਪਹਿਲਾਂ ਦੱਸ ਤੂੰ ਸਕੂਲ ਲੇਟ ਕਿਉਂ ਆਈ ਹੈ? ਹੁਣ ਤੱਕ ਕਿਹਦੇ ਕੋਲ ਸੀ? " ਨਿੱਕੀ ਹੋਰ ਊਚੀ ਰੋਣ ਲੱਗ ਗਈ। ਭੈਣ ਜੀ ਨੇ ਨਿੱਕੀ ਨੂੰ ਕਿਹਾ, " ਹੁਣ ਮੈਂ ਨਹੀਂ ਤੈਨੂੰ ਕੁੱਝ ਪੁੱਛਣਾਂ। ਤੂੰ ਆਪ ਹੀ ਵੱਡੀ ਭੈਣ ਜੀ ਕੋਲ ਜਾ ਕੇ, ਆਪ ਨੂੰ ਹਾਜ਼ਰ ਕਰਦੇ। ਉਹ ਤੇਰੀ ਸੁਰਤ ਟਿਕਾਣੇ ਲਗਾਵੇਗੀ। " ਵੱਡੀ ਭੈਣ ਜੀ ਹੈਡ ਮਾਸਟਰਨੀ ਨਾਂ ਦੀ ਵੱਡੀ ਨਹੀਂ ਸੀ। ਉਸ ਦਾ ਕੱਦ 6 ਫੁੱਟ ਸੀ। ਇਸ ਦਾ ਵਿਆਹ ਨਹੀਂ ਹੋਇਆ ਸੀ। ਬੱਚਾ ਤਾਂ ਹੋਣਾ ਹੀ ਕੀ ਹੈ। ਭਾਰਾ ਸਰੀਰ ਤੇ ਦਰਜਨ ਬੱਚਿਆਂ ਦੀ ਮਾਂ ਵਰਗੀਆਂ ਛਾਤੀਆਂ ਸਨ। ਜਦੋਂ ਉਸ ਦਾ ਦਰਵਾਜਾ ਖੱੜਕਿਆ। ਉਸ ਨੇ ਮਰਦਾ ਵਰਗੀ ਭਾਰੀ ਅਵਾਜ਼ ਵਿੱਚ ਕਿਹਾ, " ਖਾਣਾਂ ਖਾਣ ਪਿਛੋਂ ਅਰਾਮ ਵੀ ਕਰਨਾਂ ਨਹੀਂ ਮਿਲਦਾ। ਅੰਦਰ ਲੰਘ ਆਉ। ਉਹ ਭੈਣ ਜੀ ਨਿੱਕੀ ਦੇ ਨਾਲ ਅੰਦਰ ਲੰਘ ਆਈ। ਨਿੱਕੀ ਨੂੰ ਖੜ੍ਹੀ ਰਹਿੱਣ ਲਈ ਕਹਿ ਕੇ, ਭੈਣ ਜੀ ਆਪ ਬੈਠ ਗਈ। ਉਹ ਵੱਡੀ ਭੈਣ ਜੀ ਨਾਲ ਜ਼ੋਰ ਦੀ ਊਚੀ-ਊਚੀ ਹੱਸੀ। ਉਸ ਨੇ ਕਿਹਾ, " ਵੱਡੇ ਭੈਣ ਜੀ ਇਸ ਕੁੜੀ ਨੂੰ ਦੇਖ ਲਵੋਂ। ਜੰਮ ਮੁੱਕੀ ਨਹੀਂ ਗੱਲ਼ ਦੇਖੋ ਕਿਵੇਂ ਦੰਦੀਆਂ ਨਾਲ ਖੁਲ਼ਾਈ ਹੈ? " ਵੱਡੀ ਭੈਣ ਜੀ ਕੁਰਸੀ ਤੋਂ ਉਠ ਕੇ ਖੜੀ੍ਹ ਹੋ ਗਈ। ਉਸ ਨੇ ਕਿਹਾ, " ਕੁੜੇ ਤੇਰੀ ਗੱਲ਼ ਨੂੰ ਕੀ ਹੋਇਆ? ਮੈਂ ਵੀ ਦੇਖਾਂ, ਮੂੰਹ ਚੂੰਨੀ ਵਿੱਚੋਂ ਬਾਹਰ ਕਰ। " ਨਿੱਕੀ ਨੇ ਚੂੰਨੀ ਮੂੰਹ ਉਤੋਂ ਪਰੇ ਕਰ ਦਿੱਤੀ। ਹੋਰ ਰੋਣ ਲੱਗ ਗਈ। ਵੱਡੀ ਭੈਣ ਜੀ ਫਿਰ ਕੱੜਕੀ, " ਕਿਹੜੇ ਯਾਰ ਕੋਲ ਗਈ ਸੀ? ਕਿਹਨੇ ਦੰਦੀਆਂ ਵੱਡੀਆਂ ਹਨ? ਕੀ ਤੈਨੂੰ ਸ਼ਰਮ ਨਹੀਂ ਆਉਂਦੀ? " ਦੂਜੀ ਭੈਣ ਜੀ ਬੋਲੀ, " ਪੜ੍ਹਨਾਂ ਗਿੱਣਨਾਂ ਕੱਖ ਨਹੀਂ ਆਉਂਦਾ। ਯਾਰਾਂ ਤੋਂ ਛੇੜਖਾਨੀਆਂ, ਚੂੰਡੀਆਂ, ਦੰਦੀਆਂ ਵੰਡਾਉਣ ਦਾ ਚੱਜ ਆ ਗਿਆ। ਕੋਈ ਸ਼ਰਮ-ਹਿਆ ਨਹੀਂ ਹੈ। ਇਹਦੇ ਮਾਂ-ਪਿਉ ਨੂੰ ਸੱਦੋ। ਉਹ ਵੀ ਇਸ ਦੇ ਜੁੱਤੀਆਂ ਮਾਰਨ। " ਨਿੱਕੀ ਦੀ ਅਵਾਜ਼ ਵਿੱਚ ਤਾਕਤ ਆ ਗਈ ਸੀ। ਉਸ ਨੇ ਕਿਹਾ, " ਜੀ ਛੇੜਖਾਨੀਆਂ, ਚੂੰਡੀਆਂ, ਦੰਦੀਆਂ ਵੰਡਾਉਣ ਦਾ, ਇਹੋ ਜਿਹਾ ਕੁੱਛ ਤੁਹਾਨੂੰ ਵੱਧ ਪਤਾ ਹੋਵੇਗਾ। ਮੈਨੂੰ ਮੁੰਡਿਆ-ਕੁੜੀਆਂ ਬਾਰੇ ਕੁੱਝ ਨਹੀਂ ਪਤਾ। ਜਦੋਂ ਮੈਂ ਅੱਧੀ ਛੁੱਟੀ ਘਰ ਗਈ ਸੀ। ਮੇਰੇ ਡੈਡੀ ਮੰਮੀ ਲੜੀ ਜਾਂਦੇ ਸਨ। ਡੈਡੀ ਨੇ ਸਟੀਲ ਦਾ ਗਲਾਸ ਮਾਂ ਦੇ ਬਗਾ ਕੇ ਮਾਰਿਆ। ਮੈਂ ਘਰ ਦੇ ਅੰਦਰ ਵੜ ਰਹੀ ਸੀ। ਮੈਂ ਦੋਨਾਂ ਦੇ ਵਿਚਾਲੇ ਆ ਗਈ। ਗਲਾਸ ਮੇਰੀ ਗੱਲ ਉਤੇ ਲੱਗਾ। ਚਾਹੇ ਘਰੋਂ ਪਤਾ ਕਰ ਲਵੋ। " ਉਸ ਨੂੰ ਆ ਰਿਹਾ ਸੁਆਦ ਠੰਡਾ ਪੈ ਗਿਆ। ਹੈਡ ਮਾਸਟਰਨੀ ਫਿਰ ਕੱੜਕੀ, " ਮਾਪਿਆਂ ਨੂੰ ਤੇਰੇ ਵਰਗੀ ਕੀ ਜਾਂਣਦੀ ਹੈ? ਤੂੰ ਉਨਾਂ ਨੂੰ ਵੀ ਡਰਾਂ ਲਵੇਗੀ। ਹੁਣ ਕਲਾਸ ਵਿੱਚ ਜਾ। ਕੋਈ ਹੋਰ ਸ਼ਕਾਇਤ ਨਹੀਂ ਆਉਣੀ ਚਾਹੀਦੀ। ਨਾਂਮ ਕੱਟ ਕੇ ਘਰ ਭੇਜ ਦੇਵਾਂਗੀ। " ਨਿੱਕੀ ਦੀਆਂ ਅੱਖਾਂ ਵਿਚੋਂ ਹੰਝੂ ਛੱਲਕ ਆਏ ਸਨ। ਉਸ ਨੂੰ ਇਹ 10 ਸਾਲ ਪੁਰਾਣੀ ਗੱਲ ਯਾਦ ਆ ਗਈ ਸੀ। ਉਹ ਹਰ ਸਾਲ ਕਲਾਸ ਵਿਚੋਂ ਫਸਟ ਆਉਂਦੀ ਰਹੀ। ਅੱਜ ਆਪ ਹੈਡ ਮਾਸਟਰਨੀ ਦੀ ਕੁਰਸੀ ਕੋਲ ਖੜ੍ਹੀ ਸੀ। ਉਸ ਦੀ 10 ਵੀ ਵਾਲੀ ਹੈਡ ਮਾਸਟਰਨੀ ਉਸ ਦੇ ਅੱਗੇ ਰਿਟਾਇਰ ਹੋ ਰਹੀ ਸੀ। ਜੋ ਆਪਦੇ ਮੂੰਹ ਨਾਲ ਕਹਿ ਰਹੀ ਸੀ, " ਤੂੰ ਬਹੁਤ ਕਾਂਮਜ਼ਾਬ ਔਰਤ ਹੈ। ਤੇਰੇ ਕੋਲੋ ਕੁੜੀਆਂ ਨੂੰ ਸਿੱਖਣਾਂ ਚਾਹੀਦਾ ਹੈ। ਤੂੰ ਇਸ ਸਕੂਲ ਨੂੰ ਸੰਭਾਲਣਾਂ ਹੈ। " ਨਿੱਕੀ ਨੇ ਕਿਹਾ, " ਮੈਨੂੰ ਆਪਦੇ ਕੰਮ ਤੇ ਅਧਿਕਾਰਾਂ ਦੋਨਾਂ ਦਾ ਪਤਾ ਹੈ। ਤੁਸੀ ਮੇਰੇ ਕੰਮ ਦਾ ਫ਼ਿਕਰ ਨਾਂ ਕਰਨਾ। ਮੈਂ ਕੋਈ ਬੱਚੀ ਨਹੀਂ ਹਾਂ, ਆਪਣੀਆਂ ਜੁੰਮੇਬਾਰੀਆਂ ਨਿਭਾਉਣੀਆਂ ਜਾਂਣਦੀ ਹਾਂ। "
ਮੈਂ ਰੱਬ ਦਾ ਬੰਦਾ, ਸਭ ਦੁਨੀਆਂ ਤੋਂ ਮੰਦਾ।

Comments
Post a Comment