ਗੁਰਦੁਆਰੇ, ਮੰਦਰਾਂ, ਮਸੀਤਾਂ ਦੇ
ਗੁਰਦੁਆਰੇ, ਮੰਦਰਾਂ, ਮਸੀਤਾਂ ਦੇ DrmI lok mnuwKqF ivwc vMzIaF pfAuNdy hn
sqivMdr kOr swqI (kYlgrI) -knyzf
satwinder_7@hotmail.com
ਸਬ ਜਾਂਣਦੇ ਹਨ। ਬੱਚਾ ਜੰਮੇ ਉਸ ਦਾ ਕੋਈ ਧਰਮ ਨਹੀਂ ਹੁੰਦਾ। ਨਾਂ ਹੀ ਉਸ ਦੇ ਪਿ਼ੰਡੇ, ਮੱਥੇ ਉਤੇ ਲਿਖਿਆ ਹੁੰਦਾ ਹੈ। ਇਹ ਹਿੰਦੂ, ਸਿੱਖ, ਮੁਸਲਮਾਨ ਹੈ। ਕਈ ਬਾਰ ਸਕੇ ਮਾਂ-ਬਾਪ ਆਪਦਾ ਬੱਚਾ ਜੰਮ ਕੇ, ਨਜ਼ਇਜ਼ ਔਲਾਦ ਵਿੱਚ ਤਾਂ ਮੁੰਡੇ ਵੀ ਤੇ ਕੁੜੀਆਂ ਕੂੜੇ ਵਿੱਚ ਸਿੱਟ ਦਿੰਦੇ ਹਨ। ਉਦੋਂ ਮਾਂ-ਪਿਉ ਦਾ ਪੁੱਤਰ ਪਿਆਰ ਕਿਥੇ ਹੁੰਦਾ ਹੈ? ਕਦੇ ਨਜ਼ਇਜ਼ ਔਲਾਦ ਵਿੱਚ ਤਾਂ ਮੂੰਡੇ ਵੀ ਜੰਮਣ ਵਾਲਿਆਂ ਨੇ
, ਕੀ ਪਰਤ ਦੇਖਿਆ ਹੈ? ਉਸ ਨੂੰ ਕਿਹੜਾ ਰੱਬ ਦਾ ਬੰਦਾ ਪਾਲਦਾ ਹੈ? ਉਹ ਝੱਟਕਾ, ਸੂਰ, ਗਾਂ ਵਿੱਚੋਂ ਕੀ ਮੀਟ ਖਾਂਦਾ ਹੈ? ਇਹ ਢਾਢੀ, ਪ੍ਰਚਾਰਿਕ, ਕਥਾ ਵਾਚਕਿ, ਪੰਡਤ ਜਿਹੜਾ ਪ੍ਰਚਾਰ ਕਰਦੇ ਹਨ। ਉਸ ਵਿਚੋਂ ਕੀ ਫ਼ੈਇਦਾ ਨਿੱਕਲਦਾ ਹੈ? ਕਦੇ ਕਿਸੇ ਬੱਚੇ ਨੂੰ ਉਥੇ ਗੁਰਦੁਆਰੇ, ਮੰਦਰ, ਮਸੀਤ ਵਿੱਚ ਲੈ ਕੇ ਜਾਂਣਾਂ। ਫਿਰ ਉਸ ਤੋਂ ਪੁੱਛਣਾਂ ਕੀ ਪੱਲੇ ਪਿਆ ਹੈ? ਲੋਕ ਕਿਹੱਣਗੇ, " ਉਹ ਤਾ ਬੱਚਾ ਹੈ। ਕੀ ਸਮਝ ਹੈ? ਪੱਲੇ ਸਾਡੇ ਵੀ ਕੁੱਝ ਨਹੀਂ ਪਿਆ। " ਬੱਚਾ ਹਰ ਰੋਜ਼ ਚਾਰ ਤੋਂ ਵੱਧ ਪੰਨੇ ਚੇਤੇ ਕਰ ਸਕਦਾ ਹੈ। ਪਰ ਗੁਰਦੁਆਰੇ, ਮੰਦਰ, ਮਸੀਤ ਵਿੱਚੋਂ ਗਿਆਨੀਆਂ ਤੋਂ ਇੱਕ ਅੱਖਰ ਨਹੀਂ ਸਿੱਖਦਾ। ਗੁਰਦੁਆਰੇ, ਮੰਦਰਾਂ, ਮਸੀਤਾਂ ਦੇ ਆਗੂ DrmI lok mnuwKqF ivwc vMzIaF pfAuNdy hn।
ਇੰਨਾਂ ਦਾ ਪ੍ਰਚਾਰ ਕੀ ਹੁੰਦਾ ਹੈ? ਹਿੰਦੂ, ਮੁਸਲਮਾਨਾਂ ਨੂੰ ਗਾਲਾਂ ਕੱਢੀ ਜਾਂਦੇ ਹਨ। ਰੱਬ ਜਾਂਣੇ ਉਨਾਂ 400 ਸਾਲ ਪਹਿਲਾਂ ਮਰੇ ਹਿੰਦੂ, ਮੁਸਲਮਾਨਾਂ ਦੇ ਨਾਂਮ ਕਿਵੇ ਦੂਣੀ ਦੇ ਪਹਾੜੇ ਵਾਂਗ, ਰਟੀ ਫਿਰਦੇ ਹਨ? ਗੁਰਦੁਆਰੇ ਵਿੱਚੋਂ ਕੰਨ ਲਪੇਟ ਕੇ ਭੱਜਣਾਂ ਪੈਦਾ ਹੈ। ਇੱਕ ਢਾਡੀ ਜੱਥੇ ਨੇ ਮੁੱਛਾਂ ਦਾੜ੍ਹੀ ਉਤੇ ਹੱਥ ਫੇਰ-ਫੇਰ ਕੇ, ਸ਼ਰਾਬ ਤੇ ਮੀਟ ਨੂੰ ਖ੍ਰੀਦਣ, ਖਾ-ਪੀ ਕੇ, ਸਰੂਰ ਵਿੱਚ ਆਉਣ ਦੀ ਐਸੀ ਕਾਵਿਤਾ ਬੋਲੀ। ਉਹ ਸੀਨ ਸ਼ਰਾਬੀ ਦੀ ਜ਼ਨਾਨੀ ਗਾ, ਸੁਣਾਂ ਕੇ, ਉਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਸ਼ਰਾਬੀਆਂ ਨੂੰ ਪੂਰੇ ਖੁਸ਼ ਕਰ ਦਿੱਤਾ। ਪ੍ਰਬੰਧਕਿ ਤਾਂ ਐਤਵਾਰ ਗੋਲਕ ਚੱਕਣ ਆਉਂਦੇ ਹਨ। ਕੋਈ ਕੁੱਖ ਗਾਈ ਜਾਵੇ। ਕਥਾ ਵਾਚਕਿ ਕੱਲ ਲੋਕਾਂ ਨੂੰ ਦੱਸ ਰਿਹਾ ਸੀ," ਦੁਨੀਆਂ ਉਤੇ ਬੀਬੀ ਨਾਨਕੀ ਹੀ ਸਹੀਂ ਭੈਣ ਸੀ। ਅੱਜ ਦੀਆਂ ਭੈਣਾਂ ਜ਼ਮੀਨ ਵੰਡਾ ਲੈਂਦੀਆਂ ਹਨ। " ਇਸ ਦਾ ਮੱਤਲੱਬ ਕੁੜੀਆਂ ਮਾਰਨ ਨੂੰ ਉਹ ਵੀ ਸਹਿਤ ਹੈ। ਇਹ ਧਰਮੀ ਲੋਕਾਂ ਦਾ ਹਾਲ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਬਾਰੇ ਭੁੱਲ ਜਾਂਦੇ ਹਨ। ਉਸ ਦਾ ਕੋਈ ਪ੍ਰਚਾਰ ਨਹੀਂ ਕਰਦਾ। ਜੋ ਕਿ ਉਸ ਦੇ ਚਰਨਾਂ ਵਿੱਚ ਬੈਠ ਕੇ, ਉਸੇ ਦੇ ਬੰਦਿਆਂ ਨੂੰ ਨਫ਼ਰਤ ਕਰਦੇ ਹਾਂ। ਇਸ ਲੜਾਈ ਵਿੱਚ ਇੰਨੇ ਸਿੱਖ ਸ਼ਹੀਦ ਹੋਏ। ਉਸ ਲੜਾਈ ਵਿੱਚ ਉਨੇ ਸਿੱਖ ਮੂਹਰੇ ਹੋ ਕੇ ਸ਼ਹੀਦ ਹੋਏ। ਇੱਕ ਹਿੰਦੂ, ਮੁਸਲਮਾਨ ਨਹੀਂ ਮਰਿਆ। ਜੇ ਆਪਦੇ ਸਿੱਖ ਮਰਨ ਉਹ ਸ਼ਹੀਦ ਹੋਏ ਹੁੰਦੇ ਹਨ। ਹਿੰਦੂ, ਮੁਸਲਮਾਨ ਨੂੰ ਮਰੇ ਦਸਦੇ ਹਨ। ਇੰਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ," ਇਹ ਹਿੰਦੂ, ਮੁਸਲਮਾਨ, ਸਿੱਖ ਹੋਰ ਧਰਮ ਤੇਰੇ ਵਰਗੇ ਬੰਦੇ ਨੇ ਬੱਣਾਏ ਹਨ। " ਇਹ ਅਜੇ ਧਰਮੀ ਹਨ। ਦੂਜਿਆਂ ਤੇ ਆਪ ਨੂੰ ਸਿੱਖ, ਹਿੰਦੂ, ਮੁਸਲਮਾਨ ਕਹਿ ਕੇ, DrmI lok mnuwKqF ivwc vMzIaF pfAuNdy hn। ਜਿੰਨੇ ਲੋਕ ਧਰਮਾਂ ਪਿਛੇ ਲੜ ਕੇ ਮਰੇ ਹਨ। ਉਨੇ ਕਿਸੇ ਬਿਮਾਰੀ ਦੇ ਫੈਲਣ ਨਾਲ ਨਹੀਂ ਮਰੇ। ਰੱਬ ਦਾ ਕੋਈ ਧਰਮ ਨਹੀਂ ਹੈ। ਉਸ ਨੇ ਹਰ ਬੰਦੇ ਨੂੰ ਉਹੀ ਇਕੋ ਜਿਹੇ, ਅੰਗ ਲਗਾਏ ਹਨ। ਐਸੀ ਕੋਈ ਪਹਿਚਾਣ ਨਹੀਂ ਬੱਣਾਈ। ਜਿਸ ਤੋਂ ਜੰਮਦੇ ਬੱਚੇ ਦਾ ਪਤਾ ਲੱਗ ਜਾਵੇ। ਇਹ ਬੱਚਾ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਜੀ ਨੇ ਸਿੱਖ ਭੇਜਿਆ ਹੈ। ਮੁਹਾਮਦ ਨਵੀ ਮੁਸਲਮਾਨ ਜਾਂ ਕਿਸ਼ਨ, ਸ਼ਿਵ, ਰਾਮ ਜੀ ਨੇ ਹਿੰਦੂ ਘੜ ਕੇ ਭੇਜਿਆ ਹੈ। ਇਹ ਸਾਰੇ ਲੋਕਾਂ ਨੁੰ ਮੂਰਖ ਬੱਣਾਉਣ ਦੇ ਧਰਮੀਆਂ ਨੇ ਢੰਗ ਬੱਣਾਏ ਹਨ। ਪੜ੍ਹ-ਲਿਖੇ ਲੋਕ ਇੰਨਾਂ ਦੀ ਲਾਈ ਧਰਮਾਂ ਦੀ ਕੁੰਡੀ ਵਿੱਚ, ਮੱਛੀ ਦੇ ਬੋਟੀ ਖਾਂਣ ਦੇ ਭਲੇਖੇ ਵਾਂਗ ਫਸੀ ਜਾਂਦੇ ਹਨ। ਮੱਛੀ ਵਾਂਗ ਆਪਦਾ ਹੀ ਬੰਦਾ ਪੈਸੇ ਤੇ ਸਮੇਂ ਦਾ ਨੁਕਸਾਨ ਕਰਾ ਲੈਂਦਾ ਹੈ। ਧਰਮਾਂ ਦੇ ਵਿਚੋਂ ਬੰਦੇ ਮਰਵਾਉਣ, ਲੜਾਈ ਤੋਂ ਬਗੈਰ ਨਿੱਕਲਣ ਨੂੰ ਹੋਰ ਕੁੱਝ ਨਹੀਂ ਹੈ। ਜਿਹੜੇ ਵੀ ਧਰਮ ਵੱਲ ਦੇਖ ਲਈਏ। ਮਾਹਾਭਾਰਤ ਦੇ ਮਰਨ ਵਾਲਿਆਂ ਦੀ ਗਿੱਣਤੀ ਕਰ ਲਵੋ। ਸਿੱਖ ਧਰਮ ਦੇ ਵਿੱਚ ਤਾਂ ਅਜੇ ਵੀ ਨਹੀਂ ਹੱਟੇ। ਜਿੰਨੇ ਵੀ ਕਿਸੇ ਧਰਮਾਂ ਦੇ ਗੁਰੂ, ਅਵਤਾਰਾਂ ਨੇ ਯੁੱਧ ਕਰਵਾਏ ਹਨ। ਸਾਰੇ ਧਰਮਾਂ ਦੀ ਕਾਂਮਾਂ ਰੌਲੀ ਹੀ ਸੀ। ਦੂਜੇ ਧਰਮਾਂ ਵਾਲਿਆਂ ਨੇ ਇੰਨਾਂ ਦਾ ਕੋਈ ਸ਼ਹੀਦ ਕਰ ਦਿੱਤਾ। ਉਸ ਪਿਛੋਂ ਹੀ ਸਾਰੀਆਂ ਜੰਗਾਂ ਹੋਈਆਂ ਹਨ।
ਇਹ ਧਰਮ ਚਲਾਕ ਬੰਦਿਆ ਨੇ ਆਪਦੀ ਰੋਟੀ-ਦਾਲ ਚਲਾਉਣ ਨੂੰ ਬੱਣਾਏ ਹਨ। ਵੈਸੇ ਤਾ ਸਾਰੇ ਹੀ ਚੋਲਿਆਂ ਵਾਲੇ, ਗੁਰੂ ਦਾ ਲੰਗਰ ਛੱਡ ਕੇ, ਬੀਬੀਆਂ ਦੇ ਘਰੀਂ ਜਾ ਕੇ, ਸਾਰਾ ਮਾਲ ਗੋਡੀਆਂ ਲਗਾ ਕੇ ਖਾਂਦੇ ਹਨ। ਇੱਕ ਤਾਂ ਬੀਬੀਆਂ ਨੂੰ ਕਹਿ ਕੇ, ਉਨਾਂ ਦੇ ਘਰੋਂ ਭੋਜਨ ਖਾਂਦਾ ਸੀ। ਨਾਲ ਇਹ ਵੀ ਕਹਿੰਦਾ ਸੀ, " ਗੁਰਦੁਆਰੇ ਦਾ ਲੰਗਰ, ਮਾਂਹਾਂ ਦੀ ਦਾਲ ਤੋਂ ਮਨ ਮੁੜ ਗਿਆ ਹੈ। " ਬੀਬੀਆਂ ਇਸ ਬਿੱਲੇ ਦੀ ਖੂਬ ਸੇਵਾ ਕਰਦੀਆਂ ਸਨ। ਹੁਣ ਹੋਰ ਵੀ ਉਸ ਦੇ ਆਪਦੇ ਪਰਿਵਾਰ ਦੇ 4 ਜੀਅ ਆ ਗਏ ਹਨ। ਜੋ ਉਹੀ ਗੁਰਦੁਆਰੇ ਦਾ ਲੰਗਰ, ਮਾਹਾਂ ਦੀ ਦਾਲ ਦੋਂਨੇਂ ਵੇਲੇ ਖਾਂਦੇ ਹਨ। ਅੱਜ ਐਤਵਰ ਦਾ ਦੀਵਾਨ ਲੱਗਾ ਸੀ ਸਾਡੇ ਲੋਕਲ ਗੁਰਦੁਆਰੇ ਦੇ ਪ੍ਰਬੰਧਿਕਾਂ ਨੇ ਕਿਹਾ ਹੈ, " ਜਿਸ ਕਿਸੇ ਦੇ ਘਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਹੈ? ਉਹ ਇਹ ਫਾਰਮ ਦਫ਼ਰਤ ਵਿੱਚੋਂ ਲੈ ਕੇ ਆਪਦਾ ਨਾਂਮ ਭਰ ਕੇ ਦਿਉ। ਸ਼ਰੋਮਣੀ ਕਮੇਟੀ ਨੂੰ ਹਿਸਾਬ ਦੇਣਾਂ ਹੈ। " ਸਾਰੇ ਜਾਂਣਦੇ ਹਨ। ਸ਼ਰੋਮਣੀ ਕਮੇਟੀ ਨੇ ਪਿੰਡਾਂ ਦੇ ਗੁਰਦੁਆਰਿਆਂ ਉਤੇ ਕਬ਼ਜ਼ਾ ਕੀਤਾ ਹੈ। ਉਥੇ ਦੀਆਂ ਗੋਲਕਾਂ ਦੇ ਪੈਸੇ ਦਾ ਹਿਸਾਬ ਲੈ ਕੇ ਨੋਟ ਚੱਕ ਕੇ ਲੈ ਜਾਂਦੇ ਹਨ। ਹੁਣ ਲੋਕਾਂ ਦੇ ਘਰਾਂ ਵਿੱਚ ਨਿਗਾ ਚਲੀ ਗਈ ਹੈ। ਇਹ ਗੁਰਦੁਆਰੇ ਦੇ ਪ੍ਰਬੰਧਿਕਾ ਤੇ ਸ਼ਰੋਮਣੀ ਕਮੇਟੀ ਵਾਲੇ ਆਪ ਕਿਹਨੂੰ ਗੋਲਕਾਂ ਦੇ ਪੈਸੇ ਦਾ ਹਿਸਾਬ ਹਿਸਾਬ ਦਿੰਦੇ ਹਨ। ਇਹ ਤਾਂ ਐਨੀ ਅੰਨੀ ਕਮਾਈ ਦਾ ਸਰਕਾਰ ਨੂੰ ਟੈਕਸ ਵੀ ਨਹੀਂ ਦਿੰਦੇ।
ਗੁਰਦੁਆਰੇ ਦੇ ਪ੍ਰਬੰਧਿਕਾਂ ਤੇ ਸ਼ਰੋਮਣੀ ਕਮੇਟੀ ਨੂੰ ਲੱਗਦਾ ਹੈ
। ਤੁਸੀਂ ਵੀ ਘਰਾਂ ਵਿੱਚ ਗੁਰਦੁਆਰੇ ਖੋਲ ਕੇ, ਗੋਲਕਾਂ ਰੱਖ ਕੇ, ਦਾਲ-ਰੋਟੀ ਚਲਾਉਂਦੇ ਹੋ। ਜੇ ਕਿਸੇ ਦੇ ਘਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਹੈ। ਕਿਸੇ ਗੁਰਦੁਆਰੇ ਦੇ ਪ੍ਰਬੰਧਿਕਾਂ ਤੇ ਸ਼ਰੋਮਣੀ ਕਮੇਟੀ ਦਾ ਕੋਈ ਬਿਜ਼ਨਸ ਨਹੀਂ ਹੈ। ਕਿਸੇ ਨੂੰ ਹਿਸਾਬ ਦੇਣ ਦੀ ਲੋੜ ਨਹੀਂ ਹੈ। ਬਈ ਮੈਰੇ ਕੋਲ ਸ੍ਰੀ ਗੁਰੂ ਗ੍ਰੰਥਿ ਸਾਹਿਬ ਹੈ। ਇਹ ਤਾ ਤੁਹਾਨੂੰ ਹਿੰਦੂ ਮੁਸਲਮ ਬੱਣਾਂ ਕੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੁਹਾਡੇ ਘਰੋਂ ਚੱਕ ਕੇ ਲਿਉਣਗੇ। ਜੇ ਕਿਸੇ ਨੇ ਆਪਦੇ ਘਰੇ ਰੱਖਿਆ ਹੈ। ਇਹ ਹਰ ਬੰਦੇ ਦਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਸ਼ਬਦਾਂ ਨਾਲ ਪਿਆਰ ਹੈ। ਇਹ ਤਾਂ ਇੱਕ ਬਾਰ ਕਿਸੇ ਦੇ ਘਰੋਂ ਚਲਦੇ ਅਖੰਡ ਪਾਠ ਵਿਚੋਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਚੱਕ ਕੇ ਲੈ ਗਏ ਸਨ। ਇਹ ਇੱਕ ਥਾਂ ਦੀ ਗੱਲ ਨਹੀਂ ਹੈ। ਬਹੁਤ ਥਾਵਾਂ ਉਤੇ ਹੋ ਚੁਕਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪਦੀ ਜ਼ਗੀਰ ਸਮਝਦੇ ਹਨ। ਇੰਨਾਂ ਨੂੰ ਲੱਗਦਾ ਹੈ। ਲੋਕ ਇੰਨਾ ਤੋਂ ਪੁੱਛ ਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਆਪਦੇ ਘਰਾਂ ਵਿੱਚ ਰੱਖਣਗੇ। ਦਮਦਮੀ ਟਕਸਾਲ ਵਾਲੇ ਆਗੂ ਹਨ। 100 ਡਾਲਰ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ 10 ਡਾਲਰ ਨੂੰ ਗੁਟਕੇ, ਤੇ ਹੋਰ ਇਤਾਹਾਸਕਿ ਕਿਤਾਬਾਂ ਵੇਚਦੇ ਹਨ। ਕੈਲਗਰੀ ਮੈਂ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਸੰਥਿਆਂ, ਪਾਠ ਪੜ੍ਹਨਾਂ ਸਿੱਖਦੀ ਸੀ। ਉਸ ਸੰਥਿਆਂ, ਪਾਠ ਨੂੰ ਬਾਬਾ ਦਰਸ਼ਨ ਸਿੰਘ ਸਿਖਾਉਂਦੇ ਸਨ। ਉਸ ਨੇ ਸਾਡੇ ਕੋਲੋ 100 ਕੁ ਸੰਥਿਆਂ ਕਰਨ ਵਾਲਿਆ ਤੋਂ 50 ਡਾਲਰ ਇੱਕਠੇ ਕਰ ਲਏ। ਕਹਿੰਦਾ, " ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਦੋ ਭਾਗ ਹਰੇ, ਲਾਲ, ਨੀਲੇ, ਕਾਲੇ ਅੱਖਰਾਂ ਸਮੇਤ ਛਪਾਉਣੇ ਹਨ। ਹਰ ਰੰਗ ਦੇ ਅੱਖਰ ਦਾ ਮੱਤਲੱਬ ਹੋਵੇਗਾ। ਪਾਠ ਪੜ੍ਹਨ ਸਮੇਂ ਕਿਥੇ ਥੋਂੜਾ ਸਾਹ, ਕਿਥੇ ਪੂਰਾ ਸਾਹ ਲੈਣਾਂ ਹੈ? ਕਿਥੇ ਥੋੜਾ ਜਿਹਾ ਰੁਕਣਾਂ ਹੈ? " ਫਿਰ ਕਹਿੱਣ ਲੱਗਾ, " 500 ਡਾਲਰ ਇੱਕ-ਇੱਕ ਜਾਂਣਾਂ ਦੇਵੋ। " ਕਈਆਂ ਨੇ 500 ਡਾਲਰ ਦੇ ਵੀ ਦਿੱਤੇ। ਡਾਲਰ ਲੈ ਕੇ ਇੰਡੀਆ ਦਾ ਗੇੜਾ ਲਗਾ ਆਇਆ। ਆ ਕੇ ਸ਼ਰੋਮਣੀ ਕਮੇਟੀ ਦਾ ਨਾਂਮ ਲਗਾ ਦਿੱਤਾ। ਕਹਿੰਦਾ, " ਸ਼ਰੋਮਣੀ ਕਮੇਟੀ ਨੇ ਅਜ਼ਾਜ਼ਤ ਨਹੀਂ ਦਿੱਤੀ। "
Comments
Post a Comment