ਮਾਈ ਭਾਗ ਕੌਰ ਨੂੰ ਮਾਈ ਭਾਗੋ ਜੀ ਕਿਉਂ ਕਿਹਾ ਜਾਂਦਾ ਹੈ?

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮਾਈ ਭਾਗੋ ਆਮ ਹੀ ਪ੍ਰਚਾਰਕਾਂ, ਢਾਢੀਆਂ ਦੇ ਮੂੰਹ ਚੜ੍ਹਇਆ ਹੈ। ਮਾਈ ਭਾਗ ਕੌਰ ਨੂੰ ਮਾਈ ਭਾਗੋ ਕਿਉਂ ਕਿਹਾ ਜਾਂਦਾ ਹੈ? ਸ਼ਾਇਦ ਮਾਈ ਭਾਗ ਕੌਰ ਨੇ 40 ਮਰਦਾਂ ਨੂੰ ਲਾਲਕਾਰ ਕੇ ਜਗਾਇਆ ਕਰਕੇ, ਸ਼ਰਮ ਦੇ ਮਾਰੇ ਉਸ ਨੂੰ ਔਰਤ ਨਾਂ ਸਮਝਦੇ ਹੋਣਗੇ। ਇਸੇ ਲਈ ਬਹੁਤੇ ਕੌਰ ਲਗਾਉਣ ਦੀ ਹਿੰਮਤ ਨਹੀਂ ਕਰਦੇ। ਉਨਾਂ ਨੂੰ ਸਮਝ ਨਹੀਂ ਆਉਂਦੀ ਹੋਣੀ। ਉਹ ਔਰਤ ਸੀ ਜਾਂ ਮਰਦ ਸੀ। ਔਰਤ ਜਾਂ ਮਰਦ ਵਿੱਚ ਕਿੰਨਾਂ ਕੁ ਫ਼ਰਕ ਹੈ? ਮਰਦ ਆਪਦਾ ਬੀਜ ਨਸ਼ਟ ਕਰਦਾ ਹੈ। ਉਸੇ ਨੂੰ ਔਰਤ ਦੀ ਕੁੱਖ ਵਿੱਚ ਕੁਦਰੱਤ ਨੇ ਸੰਭਾਲਣ ਦੀ ਸ਼ਕਤੀ ਦਿੱਤੀ ਹੈ। ਜੇ ਮਰਦ ਦੁਆਰਾ ਕੁੱਝ ਵਿਗੜਦਾ ਹੈ। ਤਾਂ ਔਰਤ ਉਸ ਨੂੰ ਸੁਧਾਰਦੀ ਹੈ। ਪਤਨੀ ਦੇ ਘਰ ਵਿੱਚ ਆਉਣ ਤੋਂ ਪਹਿਲਾਂ ਮੁੰਡਾ ਗੁੱਲੀ ਡੰਡਾ, ਬੰਨਟੇ ਖੇਡਦਾ ਫਿਰਦਾ ਹੁੰਦਾ ਹੈ। ਇੱਕ ਹੱਥ ਨੀਕਰ ਨੂੰ ਹੁੰਦਾ ਹੈ। ਵਿਆਹ ਪਿਛੋਂ ਸੌਹਰੇ ਜਾਂਣ ਲਈ, ਨਿੱਤ ਨਵੇਂ ਕੱਪੜੇ ਸਿਲਾਉਂਦਾ ਹੈ। ਸਿਆਣੇ ਲੋਕ ਮੁੰਡੇ ਨਾਲੋਂ ਕੁੜੀ ਵੱਡੀ ਉਮਰ ਦੀ ਦੇਖਦੇ ਸਨ। ਸ਼ਇਦ ਮੈਂ ਵੀ ਆਪਦੇ ਪਤੀ ਨਾਲੋਂ, ਤਾਂਹੀ ਦੋ ਸਾਲ ਵੱਡੀ ਹਾਂ। ਇੱਕ ਤਾਂ ਮੌਜ਼ ਹੈ। ਪਤੀ ਨੂੰ ਜਿਵੇਂ ਮਰਜ਼ੀ ਘੂਰੀ ਚੱਲੋ। ਉਮਰੋਂ ਛੋਟਾ ਪਤੀ ਬੱਬੂ ਜਿਹਾ ਬੱਣਿਆ ਰਹਿੰਦਾ ਹੈ। ਸਾਊ, ਭੋਲਾ ਜਿਹਾ ਬੱਣ ਕੇ ਸਮਾਂ ਗੁਜ਼ਰ ਜਾਦਾ ਹੈ। ਜੋ ਕੁੜੀਆਂ ਵਿਆਹ ਕਰਾਉਣਾਂ ਚਹੁੰਦੀਆਂ ਹਨ। ਉਹ ਸਮਝ ਗਈਆਂ ਹੋਣੀਆਂ ਹਨ। ਪਤੀ ਬਾਪੂ ਨਹੀਂ, ਬੱਚਾ ਹੀ ਚਾਹੀਦਾ ਹੈ। ਬਾਪੂ ਦੀ ਡਾਂਗ ਤਾਂ ਫਿਰ ਪਤਾ ਹੀ ਹੈ। ਔਰਤ ਹੀ ਹੈ ਨਵੇਂ ਘਰ ਨੂੰ ਸਲੀਕੇ ਨਾਲ ਬੰਨ ਦਿੰਦੀ ਹੈ। ਪਤੀ ਨੂੰ ਕਮਾਈ ਕਰਨ ਲਈ ਪ੍ਰੇਰਦੀ ਹੈ। ਔਕੜਾ ਝੱਲ ਕੇ, ਪਤੀ-ਪਤਨੀ ਮਿਲ ਕੇ, ਕਾਮਜ਼ਬੀ ਨਾਲ ਸਫ਼ਲਤਾਂ ਹਾਂਸਲ ਕਰਦੇ ਰਹਿੰਦੇ ਹਨ। ਇੱਕਮੁੱਠ ਹੋ ਕੇ, ਮੁਸ਼ਕਲਾਂ ਉਤੇ ਕਾਬੂ ਪਾ ਸਕਦੇ ਹਾਂ।
ਅੰਮ੍ਰਿਤਧਾਰੀ ਔਰਤ ਦਾ ਨਾਂਮ ਅੰਮ੍ਰਿਤਧਾਰੀ ਸਿੱਖਾਂ ਮੂੰਹੋਂ ਮਾਈ ਭਾਗੋ ਸੁਣ ਕੇ, ਦੁੱਖ ਬਹੁਤ ਹੁੰਦਾ ਹੈ। ਜਦੋਂ ਪ੍ਰਚਾਰਕ ਭਾਈ ਮਾਂਨ ਸਿੰਘ ਤੇ ਗੁਰੂ ਗੌਬਿੰਦ ਸਿੰਘ ਜੀ ਦੇ ਨਾਂਮ ਨਾਲ ਇਹੀ ਕਥਾ ਸੁਣਾਉਂਦੇ ਹਨ। ਉਨਾਂ ਦੇ ਨਾਂਮ ਨਾਲ ਸਿੰਘ ਲੱਗਉਂਦੇ ਹਨ। ਮਾਈ ਭਾਗ ਕੌਰ ਕਹਿਣਾਂ ਹੀ ਉਤਮ ਹੋਵੇਗਾ। ਸੁਣਨ ਵਾਲੇ ਨੂੰ ਰੁੱਖਾ ਨਹੀਂ ਲੱਗੇਗਾ। ਸਮਝ ਆਵੇਗੀ ਇੱਕ ਅੋਰਤ ਦੀ ਦਲੇਰੀ ਦੀ ਵਰਤਾ ਚਲ ਰਹੀ ਹੈ। ਮਾਨ ਸਿੰਘ ਗੁਰੂ ਗੌਬਿੰਦ ਸਿੰਘ ਜੀ ਦੇ ਦਰਸ਼ਨ ਹਰ ਰੋਜ਼ ਕਰਦਾ ਸੀ। ਗੁਰੂ ਜੀ ਦੇ ਨਾਲ ਹੀ ਰਹਿੰਦੇ ਸਨ। ਚੌਮਕੌਰ ਦੀ ਗੜ੍ਹੀ ਵਿੱਚ ਘਮਸਾਨ ਦਾ ਯੁੱਧ ਹੋਇਆ ਸੀ। ਗੁਰੂ ਗੌਬਿੰਦ ਸਿੰਘ ਜੀ ਦੇ ਦੋਂਨੇ ਵੱਡੇ ਬੇਟੇ ਸਹਿਬਜ਼ਾਂਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਚੌਮਕੌਰ ਦੀ ਗੜ੍ਹੀ ਵਿੱਚ ਲੜਦੇ ਸ਼ਹੀਦ ਹੋ ਗਏ। ਹੋਰ ਵੀ ਬਹੁਤ ਸਿੰਘ ਸ਼ਹੀਦੀਆਂ ਪਾ ਗਏ। ਦੁਸ਼ਮੱਣਾਂ ਦੀਆਂ ਲਾਸ਼ਾਂ ਦੇ ਵੀ ਢੇਰ ਲੱਗੇ ਹੋਏ ਸਨ। ਚਾਰੇ ਪਾਸੇ ਸਰੀਰਾਂ ਦੇ ਟੁੱਕੜੇ ਹੋਏ ਪਏ ਸਨ। ਧਰਤੀ ਖੂਨੋਂ-ਖੂਨ ਹੋਈ, ਹੋਈ ਸੀ। ਉਦੋਂ ਅੰਨ ਵੀ ਅੰਦਰੋਂ ਮੁੱਕ ਗਿਆ ਸੀ। ਬਚੇ ਹੋਏ ਸਿੰਘ ਭੁੱਖ ਨਹੀ ਸਹਾਰ ਸਕੇ ਸਨ। ਮਾਂਨ ਸਿੰਘ ਨੇ ਗੁਰੂ ਜੀ ਨੂੰ ਛੱਡਣ ਦਾ ਫੈਸਲਾਂ ਕੀਤਾ। ਉਨਾਂ ਨੇ ਗੁਰੂ ਗੌਬਿੰਦ ਸਿੰਘ ਜੀ ਨਾਲ ਛੱਡ ਕੇ, ਜਾਂਣ ਲਈ ਗੱਲ ਕੀਤੀ। 39 ਸਿੰਘ ਹੋਰ ਵੀ ਗੁਰੂ ਜੀ ਨੂੰ ਛੱਡਣ ਲਈ ਤਿਆਰ ਸਨ। ਸ਼ਾਇਦ ਗੁਰੂ ਜੀ ਇਹ ਸਹਿੱਣ ਨਹੀਂ ਕਰਨਾਂ ਚਹੁੰਦੇ ਸਨ। ਸ਼ਇਸ ਲੋਕ ਕਹਿੱਣ, " ਗੁਰੂ ਗੌਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕੱਢ ਦਿੱਤਾ ਹੈ। ਜਾਂ ਗੁਰੂ ਜੀ ਨੇ ਸਿੰਘ ਬੱਚਾਉਣ ਲਈ, ਆਪਦੇ ਸਿੰਘ ਕਿਤੇ ਭਜਾ ਦਿੱਤੇ ਹਨ। " ਇਸ ਲਈ ਗੁਰੂ ਜੀ ਨੇ, ਸਿੰਘਾਂ ਨੂੰ ਕਹਿ ਕੇ, ਉਨਾਂ 40 ਸਿੰਘਾਂ ਤੋਂ ਪੇਪਰ ਉਤੇ ਇਹ ਲਿਖਾ ਲਿਆ, " ਤੂੰ ਮੇਰਾ ਗੁਰੂ ਨਹੀਂ ਮੈਂ ਤੇਰਾ ਸਿੱਖ ਨਹੀਂ ਹਾਂ। " ਇਹ ਪੇਪਰ ਗੁਰੂ ਗੌਬਿੰਦ ਸਿੰਘ ਜੀ ਨੇ, ਬਹੁਤੇ ਪਿਆਰੇ ਸਿੰਘਾਂ ਦਾ ਵਿਦਾਵਾ ਸੰਭਾਲ ਕੇ, ਆਪਦੇ ਬੋਝੇ ਵਿੱਚ ਪਾ ਲਿਆ ਸੀ। ਸਬ ਤੋਂ ਪਿਆਰੇ ਦੀ ਦਿੱਤੀ ਹਰ ਚੰਗੀ ਮਾੜੀ ਚੀਜ਼ ਪਿਆਰੀ ਹੀ ਹੁੰਦੀ ਹੈ। ਉਸ ਨੂੰ ਹਿੱਕ ਨਾਲ ਲਗਾ ਕੇ, ਰੱਖਿਆ ਜਾਂਦਾ ਹੈ। ਇਹ ਨਹੀਂ ਦੇਖਿਆ ਜਾਂਦਾ। ਸਹਮਣੇ ਵਾਲਾ ਪਿਆਰ ਜਾਂ ਨਫ਼ਰਤ ਕਰਦਾ ਹੈ। ਕਈ ਬਾਰ ਸੱਚਾ ਪਿਆਰ ਵੀ ਸਮੁੰਦਰੀ ਜ਼ਹਾਜ਼ ਵਾਂਗ, ਦੁਨੀਆਂ ਦੇ ਸਮੁੰਦਰ ਦੇ ਚੰਗੇ ਮਾੜੇ ਬਿਚਾਰਾਂ ਵਿੱਚ ਡਿੱਕ-ਢੋਲੇ ਖਾਂਦਾ ਹੈ। ਉਸ ਪਿਛੋਂ ਮੁਕਤਸਰ ਦੀ ਲੜਾਈ ਲੱਗ ਗਈ। ਇਸ ਨੂੰ ਖਿਦਵਾਣੇ ਦੀ ਢਾਬ ਵੀ ਕਿਹਾ ਜਾਂਦਾ ਹੈ। ਖੁਸ਼ਕ ਰੇਤਲੀ ਝਾੜੀਆਂ ਵਾਲਾਂ ਥਾਂ ਤੇ ਮੁਕਤਸਰ ਦੀ ਲੜਾਈ ਸਮੇਂ ਮਾਈ ਭਾਗ ਕੌਰ ਨੇ ਮਾਨ ਸਿੰਘ ਸਮੇਤ 40 ਸਿੰਘਾਂ ਨੂੰ ਆਪਦੀ ਸਿਆਣਪ ਨਾਲ ਸਮਝਇਆ ਹੋਣਾਂ ਹੈ। ਕਈ ਕਹਿੰਦੇ ਹਨ, " ਮਾਈ ਭਾਗ ਕੌਰ ਨੇ ਉਨਾਂ ਨੂੰ ਮੇਹਣੇ ਮਾਰੇ ਸਨ। ਮਰਦ ਹੋਣ ਦੀ ਲਾਹਨਤ ਪਾਈ ਸੀ। ਚੂੜੀਆਂ ਪਾਉਣ ਨੂੰ ਕਿਹਾ ਸੀ। " ਐਸਾ ਕੁੱਝ ਵੀ ਨਹੀਂ ਹੋਇਆ ਸੀ। ਮਾਈ ਭਾਗ ਕੌਰ ਨੇ ਗੁਰੂ ਜੀ ਦਾ ਪ੍ਰੇਮ 40 ਸਿੰਘਾਂ ਨੂੰ ਯਾਦ ਕਰਾਇਆ। ਗੁਰੂ ਜੀ ਦੇ ਦੁਸ਼ਮੱਣ ਨਾਲ ਇੱਕਲੇ ਲੜਨ ਦਾ ਅਹਿਸਾਸ ਕਰਾਇਆ। ਗੁਰੂ ਜੀ ਦੇ ਨਾਲ, ਲੜਾਈ ਵਿੱਚ ਹਿੱਸਾ ਲੈਣ ਨੂੰ ਕਿਹਾ। ਦੁਸ਼ਮੱਣ ਨਾਲ ਟੱਕਰ ਲੈਣ ਨੂੰ ਕਿਹਾ। 40 ਸਿੰਘਾਂ ਅੰਦਰ ਗੁਰੂ ਜੀ ਦੀ ਯਾਦ ਠਾਠਾ ਮਰਨ ਲੱਗੀ। ਉਹ ਫਿਰ ਧਰਮ ਲਈ ਲੜਨ ਨੂੰ ਤਿਆਰ ਹੋ ਗਏ। ਉਦੋਂ 40 ਸਿੰਘਾ ਨੂੰ ਭੁੱਲ ਦਾ ਅਹਿਸਾਸ ਹੋ ਗਿਆ ਸੀ। ਸਿੰਘ ਦੁਸਮੱਣ ਨਾਲ ਲੜਦੇ ਰਹੇ। ਆਪਣੀਆਂ ਜਾਨਾਂ ਉਤੇ ਖੇਲ ਗਏ। ਗੁਰੂ ਗੌਬਿੰਦ ਸਿੰਘ ਜੀ ਨੇ ਭਾਈ ਮਾਂਨ ਸਿੰਘ ਸਮੇਤ 40 ਸਿੰਘਾਂ ਸਿਘਾਂ ਅੱਗੇ ਵਿਦਾਵੇ ਦਾ ਪੇਪਰ ਪਾੜ ਕੇ, ਵਿਛੇੜੇ ਦੀ ਤੜਫ਼ ਤੋਂ ਮੁਕਤ ਕਰ ਦਿੱਤਾ। ਸਾਬਤ ਕਰ ਦਿੱਤਾ ਵਕਤ ਪੈਣ ਤੇ, ਬੰਦਾ ਘਬਰਾ ਕੇ ਰਸਤੇ ਤੋਂ ਭੱਟਕ ਤਾਂ ਸਕਦਾ ਹੈ। ਸੀਖਤ-ਅੱਕਲ ਮਿਲਣ ਕਰਕੇ, ਪ੍ਰੇਮ ਦੀਆਂ ਤੰਦਾਂ ਇੱਕ ਦੂਜੇ ਉਤੇ ਮਰ ਮਿੱਟਣ ਮਜ਼ਬੂਰ ਵੀ ਕਰ ਦਿੰਦੀਆਂ ਹਨ। ਪਿਆਰ ਹਰ ਕੁਰਬਾਨੀ ਕਰਾ ਸਕਦਾ ਹੈ। ਜਿਸ ਕੋਲ ਮਾਈ ਭਾਗ ਕੌਰ ਮੱਤ ਦੇਣ ਵਾਲੀ ਮਾਂ ਹੋਵੇ। ਉਸ ਦੇ ਪੁੱਤਰ ਰਸਤਾ ਨਹੀਂ ਭੱਟਕ ਸਕਦੇ।

Comments
Post a Comment