ਦੂਜੇ ਨੂੰ ਦੁੱਖੀ ਦੇਖ ਕੇ ਮਜ਼ੇ ਬਹੁਤ ਆਉਂਦੇ ਹਨ


ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੁਨੀਆਂ ਦੀ ਸਮਝ ਨਹੀਂ ਆਉਂਦੀ। ਇਹ ਦੁੱਖੀਆਂ ਨਾਲ ਦੁੱਖ ਵੰਡਾਉਂਦੇ ਹਨ। ਜਾਂ ਹੱਸਦਿਆਂ ਨੂੰ ਦੇਖ ਕੇ ਰੋਵਉਂਦੇ ਹਨ। ਦੂਜੇ ਨੂੰ ਦੁੱਖੀ ਦੇਖ ਕੇ ਮਜ਼ੇ ਬਹੁਤ ਆਉਂਦੇ ਹਨ। ਦੂਜਾ ਲੜਦਾ ਹੋਵੇ। ਰੋਟੀ ਹਜ਼ਮ ਲੋਕਾਂ ਦੀ ਹੁੰਦੀ ਹੈ। ਬਹੁਤ ਖੁਸੀ ਮਿਲਦੀ ਹੈ। ਕਿਸੇ ਦੀ ਲੜਾਈ ਦੇਖ ਕੇ ਖੁਸ਼ੀ ਮਿਲਦੀ ਹੈ। ਕਈ ਲੋਕ ਕਿਸੇ ਦੇ ਘਰ ਵਿੱਚ ਭੁਚਾਲ ਪਾਉਣ ਵਿੱਚ ਕਸਰ ਨਹੀਂ ਛੱਡਦੇ। ਬੁੜੀਆਂ ਗੁਆਂਢ ਨਵੀ ਬਹੂ ਆਈ ਦੀਆਂ, ਵਿੜਕਾਂ ਲਈ ਜਾਂਦੀਆਂ ਹਨ। ਕਦੋਂ ਲੜਦੀ ਹੈ। ਕਦੋਂ ਸੱਸ ਨੂੰਹੁ ਲੜਦੀਆਂ ਹਨ। ਗੁਆਂਢੀਂਆਂ ਦੀ ਬਹੂ ਥੋੜਾ ਜਿਹਾ ਊਚੀ ਬੋਲੇ, ਸਾਰੇ ਕੰਨ ਖੜ੍ਹੇ ਕਰ ਲੈਦੇ ਹਨ। ਜਿੰਨੀ ਦੇਰ ਮੁੰਡਾ ਬਹੂ ਦੀ ਗੁੱਤ ਨਾਂ ਫੜੇ। ਦੋ ਚਾਰ ਗਾਲ਼ਾਂ ਨਾਂ ਕੱਢੇ। ਮਾਂ ਨੂੰ ਆਪਦਾ ਪੁੱਤਰ ਮਰਦ ਨਹੀਂ ਲੱਗਦਾ। ਲੋਕ ਵੀ ਕਹਿੱਣ ਲੱਗ ਜਾਂਦੇ ਹਨ, " ਇਹ ਤਾਂ ਤੀਮੀਂ ਦੇ ਥੱਲੇ ਲੱਗ ਗਿਆ। ਮਰਦ ਹੋ ਕੇ ਬੋਲਤੀ ਬੰਦ ਹੋ ਗਈ। ਵਿਆਹ ਵਿੱਚ ਦਾਜ ਚੰਗਾ ਲਿਆ ਲੱਗਦਾ ਹੈ। " ਜੇ ਅੱਗਲਾ ਰਸੋਈ ਵਿੱਚ, ਆਪਦੀ ਨਵੀਂ ਵੱਹੁਟੀ ਨਾਲ ਗੱਲ ਕਰਨ ਲੱਗ ਜਾਵੇ। ਘਰ ਦੇ ਕਹਿੱਣ ਲੱਗ ਜਾਂਦੇ ਹਨ, " ਇਹਦੇ ਨਾਲ ਭਾਂਡੇ ਵੀ ਧੋਆਦੇ। ਕੀ ਰੋਟੀਆਂ ਪਕਾਉਣ ਲੱਗਣਾਂ ਹੈ? ਅੱਗੇ ਤਾਂ ਕਦੇ ਰਸੋਈ ਵਿੱਚ ਨਹੀਂ ਵੱੜਿਆ। ਹੁਣ ਬਿਦੇ ਝੱਟੇ ਰਸੋਈ ਵੱਲ ਗੇੜਾ ਵੱਜਦਾ ਹੈ। " ਇੱਕ ਮੁੰਡਾ ਜੱਗਾ ਆਪਣੀ ਘਰ ਵਾਲੀ ਨੂੰ ਜੀ-ਜੀ ਕਰਦਾ ਰਹਿੰਦਾ ਹੈ। ਇੱਕ ਦਿਨ ਅਸੀਂ ਉਸ ਦੇ ਘਰ ਬੈਠੇ ਸੀ। ਉਸ ਦੀ ਪਤਨੀ ਕੋਲ 2 ਕੁ ਸਾਲਾਂ ਦਾ ਮੁੰਡਾ ਚੱਕਿਆ ਹੋਇਆ ਸੀ। ਉਸ ਨੇ ਆਪਦੀ ਪਤਨੀ ਨੂੰ ਕਿਹਾ, " ਲਿਆਉ ਜੀ ਬੇਟੇ ਨੂੰ ਮੈਂ ਚੱਕ ਲੈਂਦਾ ਹਾਂ। ਤੁਸੀਂ ਚਾਹ ਬੱਣਾਂ ਲਵੋ। ਜੇ ਤੁਸੀਂ ਚਾਹ ਨਹੀਂ ਧਰਨੀ। ਤਾਂ ਮੈਂ ਧਰ ਦਿੰਦਾ ਹਾਂ। " ਉਸ ਨੇ ਕਿਹਾ, " ਮੇਰਾ ਸਿਰ ਬਹੁਤ ਦੁੱਖਦਾ ਹੈ। ਤੁਸੀਂ ਚਾਹ ਬੱਣਾ ਲਵੋ। " ਉਸ ਨੂੰ ਚਾਹ ਧਰਨੀ ਭੁੱਲ ਗਈ। ਉਸ ਨੇ ਕਿਹਾ, " ਤੁਹਾਡਾ ਮੈਂ ਸਿਰ ਘੁੱਟ ਦਿੰਦਾ ਹਾਂ। ਸਿਰ ਦਰਦ ਦੀ ਗੋਲ਼ੀ ਲੈ ਲਵੋ। ਸਵੇਰੇ ਨੌਕਰੀ ਕਰਨ ਵੀ ਜਾਂਣਾਂ ਹੈ। " ਉਸ ਦੀ ਪਤਨੀ ਨੇ ਯਾਂਦ ਕਰਾਇਆ। ਉਸ ਨੇ ਕਿਹਾ, " ਤੁਸੀਂ ਚਾਹ ਬੱਣਾਂ ਲਿਆਵੋ। ਮਹਿਮਾਨਾਂ ਨਾਲ ਮੈਂ ਵੀ ਚਾਹ ਪੀ ਲਵੋਗੀ। " " ਹਾਂ ਜੀ ਬੱਣਾਉਂਦਾ ਹਾਂ। " ਕਹਿ ਕੇ ਉਹ ਰਸੋਈ ਵਿਚੋਂ ਚਾਹ ਬੱਣਾਂ ਲਿਆਇਆ। ਸਾਰਿਆਂ ਦੇ ਮੂਹਰੇ ਲਿਆ ਕੇ ਨਮਕੀਨ ਤੇ ਬਿਸਕੁਟਾਂ ਨਾਲ ਚਾਹ ਸਜਾ ਦਿੱਤੀ। ਫਿਰ ਖ਼ਾਲੀ ਭਾਂਡੇ ਵੀ ਰਸੋਈ ਵਿੱਚ ਰੱਖ ਆਇਆ। ਮੈਂ ਘਰ ਆ ਕੇ ਇਹੀ ਆਪਣੇ ਪਤੀ ਨੂੰ ਕਿਹਾ, " ਮੇਰਾ ਸਿਰ ਦੁੱਖਦਾ ਹੈ। ਚਾਹ ਹੀ ਬੱਣਾਂ ਕੇ ਪਿਲਾ ਦਿਉ। " ਉਸ ਨੇ ਕਿਹਾ, " ਬਹੁਤੀ ਚਾਹ ਨਹੀਂ ਪੀਦੀ। ਤੂੰ ਸੌਂ ਜਾ। ਬਹੁਤੀਆਂ ਗੱਲਾਂ ਮਾਰਨ ਨਾਲ ਸਿਰ ਦੁੱਖਣ ਲੱਗ ਜਾਂਦਾ ਹੈ। " ਹੋਲੀ ਜਿਹੀ ਅਵਾਜ਼ ਵਿੱਚ ਇਹ ਵੀ ਕਹਿ ਦਿੱਤਾ, " ਕੀ ਮੈਨੂੰ ਜੱਗਾ ਸਮਝਿਆ ਹੈ? ਜੇ ਤੈਨੂੰ ਤਾਂ ਇੱਕ ਬਾਰ ਚਾਹ ਕਰਕੇ ਪਲਾ ਦਿੱਤੀ। ਪੰਗਾ ਥੌੜੀ ਲੈਣਾਂ ਹੈ। ਗਲ਼ ਸਿਆਪਾ ਪੈ ਜਾਵੇਗਾ। ਹਰ ਰੋਜ਼ ਮੇਰੀ ਚਾਹ ਕੀਤੀ ਭਾਲਿਆ ਕਰੇਂਗੀ। " ਹੁਣ ਜੇ ਉਸ ਨੇ ਚਾਹ ਪੀਣੀ ਹੋਵੇ। ਆਪਣਾਂ ਵੀ ਉਹੀ ਘੜਿਆ ਜੁਵਾਬ ਹੁੰਦਾ ਹੈ, " ਸੌਂ ਕੇ ਅਰਾਮ ਕਰੋ। ਤਾਜ਼ਗੀ ਸੌਂ ਕੇ ਆ ਜਾਵੇਗੀ। " ਇਸ ਟਾਲੇ ਨਾਲ ਮੈਨੂੰ ਵੀ ਚਾਹ ਦਾ ਕੱਪ ਮਿਲ ਜਾਂਦਾ ਹੈ। ਮੇਰਾ ਸਬਜ਼ੀਆਂ ਬੱਣਉਂਦੇ ਜੀਅ ਅੱਕ ਗਿਆ। ਮੈਂ ਸਬਜ਼ੀ ਵਿੱਚ ਲੂਣ-ਮਿਰਚ ਘੱਟ ਪਾਉਣ ਲੱਗ ਗਈ। ਕਿਸੇ ਨੂੰ ਫਿਕੀ ਦਾਲ-ਸਬਜ਼ੀ ਸੁਆਦ ਨਾਂ ਲੱਗੇ। ਘਰ ਵਿੱਚ ਚਾਰ ਜੀਅ ਹੋਰ ਹਨ। ਪਤੀ, ਬੇਟਾ, ਬੇਟੀ, ਬੱਚਿਆਂ ਦਾ ਦਾਦਾ। ਸਾਰੇ ਇੱਕ ਦੂਜੇ ਤੋਂ ਮੂਹਰੇ ਪਤੀਲਾ ਚੱਕ ਕੇ ਸਬਜੀ ਧਰਨ ਨੂੰ ਤਿਆਰ ਸਨ। ਹਰ ਕੋਈ ਕਹੇ, " ਸਬਜ਼ੀ ਮੈਂ ਬੱਣਾਊ। " ਮੈਂ ਕਿਹਾ, " ਇੱਕੋ ਦਿਨ ਸਾਰੇ ਨਾਂ ਲੱਗੋ। ਬਾਰੀ ਬੰਨ ਲਵੋ। ਪਤਾ ਲੱਗ ਜਾਵੇਗਾ ਕੋਣ ਕੈਸੀ ਸੁਆਦ ਦਾਲ-ਸਬਜ਼ੀ ਬੱਣਾਉਂਦਾ ਹੈ? " ਸਾਰੇ ਬਾਰੀ-ਬਾਰੀ ਆਪਦੇ ਜਲਬੇ ਦਿਖਾਉਣ ਲੱਗੇ। ਮੇਰਾ ਰਸੋਈ ਤੋਂ ਪਿਛਾ ਛੁੱਟ ਗਿਆ।
ਗੀਤਾ ਦੇ ਮੂੰਹ ਉਤੇ ਨੀਲ ਪਏ ਸਨ। ਉਸ ਦਿਨ ਉਸ ਦੀ ਮਾਂ ਮਿਲਣ ਆ ਗਈ। ਉਸ ਨੇ ਆਪਦੀ ਧੀ ਦੇ ਮੂੰਹ ਉਤੇ ਨਿਸ਼ਾਨ ਦੇਖ ਕੇ, ਉਸ ਦੀ ਸੱਸ ਨੂੰ ਪੁੱਛਿਆ, " ਮੇਰੀ ਧੀ ਵਿਆਹੀ ਨੂੰ ਮਹੀਨਾਂ ਨਹੀ ਹੋਇਆ। ਸਾਰਾ ਮੂੰਹ ਸੁਜਾਇਆ ਪਿਆ ਹੈ। ਜਰੂਰ ਇਸ ਨੂੰ ਮਾਰਿਆ ਹੋਣਾਂ ਹੈ। ਤੇਰੇ ਮੁੰਡੇ ਨੇ ਇਸ ਨੂੰ ਕਿਉ ਮਾਰਿਆ ਹੈ? " ਉਸ ਮੁੰਡੇ ਦੀ ਮਾਂ ਨੇ ਕਿਹਾ, " ਪਤੀ-ਪਤਨੀ ਵਿੱਚ ਥੋੜੀ-ਜਿਹੀ ਛੇੜ-ਛਾੜ ਹੁੰਦੀ ਰਹੇ। ਰੁੱਸਣ-ਮਨਾਉਣ ਨਾਲ ਪਿਆਰ ਵੱਧਦਾ ਹੈ। ਮੇਰਾ ਮੁੰਡਾ, ਜੇ ਆਪਦੀ ਜ਼ਨਾਨੀ ਨਾਲ ਨਹੀਂ ਲੜੇਗਾ। ਉਸ ਨੂੰ ਨਹੀਂ ਮਰੇਗਾ। ਹੋਰ ਗੁਆਂਢਣ ਕੋਲ ਜਾਵੇਗਾ? ਉਸ ਦੀ ਚੀਜ਼ ਹੈ। ਜਿਵੇ ਮਰਜ਼ੀ ਕਰੇ। ਹੁਣ ਉਹ ਤੁਹਾਡੀ ਧੀ ਨਹੀਂ ਹੈ। " ਸੱਸਾ ਨੱਣਦਾ ਨਵੀਂ ਵਿਆਹੀ ਆਈ, ਬਹੂ ਨਾਲ ਪੰਗਾਂ ਖੜ੍ਹਾ ਰੱਖਦੀਆਂ ਹਨ। ਹਰ ਰੋਜ਼ ਨਵੀ ਨੋਕ-ਝੋਕ ਕਰਦੀਆਂ ਰਹਿੰਦੀਆਂ ਹਨ। ਫਿਰ ਬਹੂ ਵਾਲਾ ਉਨਾਂ ਤੋਂ ਚੋਰੀ ਆਪਦੀ ਪਤਨੀ ਨੂੰ ਬੁਲਉਂਦਾ ਹੈ। ਪਹਿਲਾਂ ਆਲੇ-ਦੁਆਲੇ ਦੋਂਨੇ ਵਿੜਕਾਂ ਲੈਂਦੇ ਹਨ। ਕਿਤੇ ਕੋਈ ਦੇਖਦਾ ਸੁਣਦਾ ਤਾਂ ਨਹੀਂ ਹੈ। ਇੱਕ ਦੂਜੇ ਨਾਲ ਘਰ ਵਾਲਿਆਂ ਤੋਂ ਚੋਰੀ ਹੱਸਦੇ ਹਨ। ਇੰਡੀਆ ਦੀ ਗੱਲ ਹੋਰ ਸੀ। ਜਦੋਂ ਘਰ ਵਿੱਚ ਲੜਾਈ ਪਈ ਹੁੰਦੀ ਸੀ। ਫਿਰ ਪਤੀ-ਪਤਨੀ ਬਾਹਰਲੇ ਘਰ ਜਾ ਕੇ ਮਿਲਦੇ ਸਨ। ਪਤਨੀ ਧਾਰਾਂ ਚੋਣ ਜਾਂਦੀ ਸੀ। ਪਤੀ ਪਿਛੇ ਆਨਾ-ਬਹਾਨਾ ਕਰਕੇ, ਮੱਝਾ ਨੂੰ ਪੱਠੇ ਪਾਉਣ ਜਾਂ ਖੇਤ ਜਾਂਣ ਦੇ ਬਹਾਨੇ, ਪਤਨੀ ਕੋਲ ਪਹੁੰਚ ਜਾਂਦਾ ਸੀ। ਨਾਲੇ ਪਤਨੀ ਖੁਸ਼ ਹੋ ਜਾਂਦੀ ਸੀ। ਨਾਲੇ ਪੂਰਾ ਪਰਿਵਾਰ ਖੁਸ਼ ਸੀ। ਬਈ ਮੁੰਡਾ ਸਾਡੇ ਵੱਲ ਹੈ। ਹੋਰ ਅੱਗਲੀ ਐਂਵੇ ਹੀ ਥੋੜੀ ਸਾਰੇ ਟੱਬਰ ਦੇ ਭਾਂਡੇ ਮਾਜ਼ਦੀ ਹੈ। ਘਰ ਨੂੰ ਸੁਮਾਰ-ਸੁਮਾਰ ਕੇ ਰੱਖਦੀ ਹੈ। ਇੱਕ ਦੂਜੇ ਦਾ ਧਿਆਨ ਰੱਖਣ ਵਿੱਚ ਅੱਲਗ ਹੀ ਅੰਨਦ ਹੈ। ਉਤੋਂ ਉਤੋਂ ਪੂਰੇ ਪਰਿਵਾਰ ਦੇ ਸਹਮਣੇ ਲੜਦੇ ਰਹਿੱਣਾ। ਚੋਰੀ ਮਨਾਈ ਵੀ ਜਾਂਣਾਂ। ਸਾਂਝੇ ਪਰਿਵਾਰ ਵਿੱਚ ਪਤੀ-ਪਤਨੀ ਦੀਆਂ ਨੋਕਾਂ-ਝੋਕਾਂ ਵੀ ਪਿਆਰ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਸਾਂਝੇ ਪਰਿਵਾਰ ਵਾਲੇ ਭਾਵੇਂ ਝਗੜੇ ਨਿਭੜਨ ਨਹੀਂ ਦਿੰਦੇ। ਜਦੋਂ ਨੂੰਹੁ ਦੇ ਬੱਚਾ ਹੋ ਜਾਦਾ ਹੈ। ਪੂਰੇ ਪਰਿਵਾਰ ਦਾ ਪੱਬ ਥੱਲੇ ਧਰਤੀ ਨਾਲ ਨਹੀਂ ਲੱਗਦਾ। ਉਦੋਂ ਕਿਸੇ ਨੂੰ ਚੇਤਾ ਹੀ ਨਹੀਂ ਰਹਿੰਦਾ। ਇਹ ਦੋਂਨੇਂ ਤਾਂ ਅਸੀਂ ਲੜਾਈ ਰੱਖਦੇ ਸੀ। ਇਹ ਪਿਆਰ ਦਾ ਫ਼ਲ ਕਿਥੋਂ ਆ ਗਿਆ ਹੈ? ਸਾਂਝੇ ਪਰਿਵਾਰ ਵਿੱਚ ਪਤੀ-ਪਤਨੀ ਅੱਲਗ ਵੀ ਨਹੀ ਹੋਣ ਦਿੰਦੇ। ਚੱਜ ਨਾਲ ਖੁੱਲ ਹੱਸਣ-ਖੇਡਣ ਵੀ ਨਹੀਂ ਦਿੰਦੇ। ਸਰਕਾਰੀ ਸਕੂਲ ਦੇ ਬੱਚੇ ਵਾਂਗ ਘੂਰ-ਘੂਰ ਕੇ ਰੱਖਦੇ ਹਨ। ਸਾਂਝੇ ਪਰਿਵਾਰ ਵਿੱਚ ਤਲਾਕ ਬਿਲਕੁਲ ਨਹੀਂ ਹੁੰਦੇ ਸਨ। ਇੱਕ ਲੜਾਉਂਦਾ ਸੀ। ਦੂਜਾ ਮਨਾ ਲੈਂਦਾ ਸੀ। ਅੱਜ ਕੱਲ ਮੁੰਡੇ ਦਾ ਵਿਆਹ ਹੁੰਦੇ ਹੀ ਚੂਲਾ ਅੱਡ-ਅੱਡ ਹੋ ਜਾਂਦਾ ਹੈ।
ਕਨੇਡਾ ਵਿੱਚ ਜਦੋਂ ਸੱਸ, ਨੱਣਦਾ ਬਹੂ ਨਾਲ ਲੜਦੀਆਂ ਹਨ। ਤਲਾਕ ਦੀ ਨੌਬਤ ਆ ਜਾਂਦੀ ਹੈ। ਮੁੰਡਿਆਂ ਦੇ ਦੋ ਤਿੰਨ ਵਿਆਹ ਕਰੀ ਜਾਂਦੀ ਹੈ। ਇੱਕ ਮੁੰਡੇ ਦੀ ਪਹਿਲੀ ਬਹੂ ਨਾਲ ਅੱਣ-ਬੱਣ ਹੋ ਗਈ। ਇੰਡੀਆ ਤੋਂ ਦੂਜਾ ਵਿਆਹ ਕਰਾ ਆਇਆ। ਕਿਸੇ ਕਾਰਨ ਕਰਕੇ, ਉਹ ਕਨੇਡਾ ਵਿੱਚ ਆ ਨਾਂ ਸਕੀ। 2 ਬੱਚਿਆਂ ਦਾ ਬਾਪ ਹੋ ਕੇ, ਉਹ ਆਪਦੀ ਮਾਂ-ਪਿਉ-ਭੈਣਾਂ ਤੋਂ ਡਰਦਾ ਸੀ। ਆਪਦੀ ਪਹਿਲੀ ਤਲਾਕ ਵਾਲੀ ਪਤਨੀ ਨੂੰ ਬਾਹਰੋਂ-ਬਾਹਰ ਪੀਜ਼ਾ ਬਗਰ ਖਿਲ ਕੇ, ਉਸ ਦੇ ਪੇਕੇ ਘਰ ਛੱਡ ਆਉਂਦਾ ਸੀ। ਬੁੜੀ ਘਰ ਧੋਮੀ ਮੂੰਗੀ ਦੀ ਦਾਲ-ਰੋਟੀਆਂ ਨਾਲ ਮੱਥਾ ਮਾਰਦੀ ਸੀ। ਮੁੰਡੇ ਨੂੰ ਮੋਜ਼ ਬੱਣ ਗਈ। ਇੱਕ ਇੰਡੀਆਂ ਵਾਲੀ ਪਤਨੀ ਹੋ ਗਈ। ਦੂਜੀ ਤਲਾਕ ਸ਼ੁਦਾ ਚਟਨੀ ਵਰਗੀ ਲੱਗਦੀ ਸੀ। ਮੁੰਡਾ ਤਲਾਕ ਸ਼ੁਦਾ ਸੀ, ਉਸ ਨੂੰ ਲੋਕਾਂ ਵੱਲੋਂ ਇੱਕ ਦੋ ਦੀ ਹੋਰ ਨਵੀਂ ਦੱਸ ਪਈ ਰਹਿੰਦੀ ਸੀ। ਉਨਾਂ ਨਾਲ ਵੀ ਟੀ-ਲੰਚ ਕਰ ਆਉਂਦਾ ਸੀ।

Comments

Popular Posts