ਵਾਧੂ ਬੋਲਣਾਂ ਵੀ ਮਸੀਬਤ ਵਿੱਚ ਪਾ ਸਕਦਾ ਹੈ
ਵਾਧੂ ਬੋਲਣਾਂ ਵੀ ਮਸੀਬਤ ਵਿੱਚ ਪਾ ਸਕਦਾ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮੇਰੇ ਪਤੀ ਮੈਨੂੰ ਕੋਈ ਗੱਲ ਦੱਸਣ ਲੱਗੇ ਸੀ। ਪਰ ਨਾਲ ਹੀ ਉਸ ਨੇ ਕਹਿ ਦਿੱਤਾ, " ਤੈਨੂੰ ਗੱਲ ਦੱਸ ਕੇ, ਕੀ ਕਰਨਾ ਹੈ? ਤੁੰ ਉਦੋਂ ਹੀ ਉਸ ਉਤੇ ਲਿਖ ਦੇਣਾਂ ਹੈ। ਚੁੱਪ ਹੀ ਭਲੀ ਹੈ। " ਥੋੜੇ ਸਮੇਂ ਪਿਛੋਂ ਫਿਰ, ਉਸ ਨੇ ਕਿਹਾ। " ਕੁੱਝ ਤੈਨੂੰ ਪੁੱਛਣ ਸੀ। ਉਹ ਪੇਪਰ ਵਿੱਚ ਜਿਹੜੀ ਕਹਾਣੀ ਛੱਪੀ ਹੈ? ਲੱਗਦਾ ਤੂੰ ਡੱਬੂ ਬਾਰੇ ਲਿਖਿਆ ਹੈ। ਚੱਲ ਛੱਡ ਕੀ ਪੁੱਛਣਾਂ ਹੈ? ਤੈਨੂੰ ਵਿਚੋਂ ਕੋਈ ਹੋਰ ਗੱਲ ਲੱਭ ਜਾਂਣੀ ਹੈ। " ਉਸ ਨੇ ਟੀਵੀ ਦਾ ਬਟਨ ਦੱਬ ਦਿੱਤਾ ਸੀ। ਮੈਂ ਸ਼ੁਕਰ ਕੀਤਾ। ਉਸ ਨੇ ਮੈਨੂੰ ਗੱਲਾਂ ਸੁਣਾਂ ਕੇ ਮੇਰਾ ਸਮਾਂ ਖ਼ਰਾਬ ਨਹੀਂ ਕੀਤਾ। ਮਜ਼ੇ ਦੀ ਗੱਲ ਇਹ ਹੈ। ਕੋਈ ਪੰਗੇ ਵਾਲੀ ਵਾਧੂ ਮੇਰੇ ਨਾਲ ਗੱਲ ਨਹੀਂ ਕਰਦਾ। ਪਤਾ ਹੈ। ਘੁੰਮਾ-ਫਿਰ ਕੇ, ਇਸ ਨੇ ਲਿਖ ਹੀ ਦੇਣਾਂ ਹੈ। ਇਸ ਲਈ ਇੰਨਾਂ ਮਰਦਾਂ ਦੇ ਪਾਜ ਖੋਲਣ ਨਾਲ, ਜਾਨ ਕਾਫ਼ੀ ਸੌਖੀ ਹੋ ਗਈ ਹੈ।ਮੈਨੂੰ ਪਤਾ ਸੀ। ਕੀ ਗੱਲ ਹੈ? ਚੰਗਾ ਕੀਤਾ ਡੱਬੂ ਦੀ ਕਹਾਣੀ ਯਾਦ ਕਰਾ ਦਿੱਤੀ। ਉਹ ਕਹਾਣੀ ਵੈਸੇ ਹੀ ਉਸ ਨਾਲ ਮਿਲਦੀ ਸੀ। ਡੱਬੂ ਦੀ ਬਹੁਤ ਪੀਤੀ ਹੋਈ। ਇਸ ਦੀ ਕਾਰ ਵਿੱਚ ਹੋਰ ਤਿੰਨ ਜਾਂਣੇ ਬੈਠੇ ਸਨ। ਚਾਰੇ ਸ਼ਰਾਬੀ ਸਨ। ਡੱਬੂ ਕਾਰ ਚਲਾ ਰਿਹਾ ਸੀ। ਦਾਰੂ ਪੀਤੀ ਵਿੱਚ ਦਿਮਾਗ ਦੇ ਘੁੰਮਣ ਵਾਂਗ, ਕਾਰ ਦਾ ਸਟੇਰਿੰਗ ਐਸਾ ਘੁੰਮਿਆ। ਅੱਗੋ ਆਉਂਦੀਆਂ ਚਾਰ ਕਾਰਾਂ ਭੰਨ ਦਿੱਤੀਆਂ। ਇਕ ਹੋਰ ਦੋਸਤ ਮੌਕੇ ਉਤੇ ਪਹੁੰਚ ਗਿਆ। ਉਹ ਸੋਫ਼ੀ ਸੀ। ਉਸ ਨੇ ਆਪਦੇ ਦੋਸਤਾਂ ਨੂੰ ਹੱਦਸੇ ਵਿੱਚ ਦੇਖਿਆ। ਕੋਲ ਜਾ ਕੇ ਪਤਾ ਲੱਗਾ, ਚਾਰੇ ਸ਼ਰਾਬੀ ਹਨ। ਉਹ ਸ਼ਰਾਬੀ ਡਰਾਇਵਰ ਨੂੰ ਡਰਾਇਵਰ ਸੀਟ ਤੋਂ ਪਰੇ ਕਰਕੇ, ਆਪ ਬੈਠ ਗਿਆ। ਹੱਦਸੇ ਉਤੇ ਮੌਕੇ ਤੇ ਪੁਲੀਸ ਆ ਗਈ। ਸ਼ਰਾਬੀਆਂ ਨਾਲ ਪੁਲੀਸ ਵਾਲੇ ਹੱਦਸੇ ਦਾ ਕਾਰਨ ਪੁੱਛਣ ਲੱਗ ਗਏ। ਪੁਲੀਸ ਵਾਲੇ ਨੇ ਇਕ ਬੰਦੇ ਨੂੰ ਪੁੱਛਿਆ, " ਕੀ ਤੇਰੀ ਸ਼ਰਾਬ ਪੀਤੀ ਹੈ? " ਪਿਛੇਂ ਤੋਂ ਇੱਕ ਨੇ, ਪੰਜਾਬੀ ਵਿੱਚ ਉਸ ਨੂੰ ਜੁਆਬ ਦੇਣ ਲਈ ਕਹਿ ਦਿੱਤਾ। ਕਿਹਾ, " ਇਸ ਮਾਮੇ ਨੇ ਕਿਹੜਾ ਮੂੰਹ ਸੂੰਗ ਕੇ ਦੇਖਣਾਂ ਹੈ? ਤੂੰ ਨਾਂ ਵਿੱਚ ਸਿਰ ਹਿਲਾ ਕੇ, ਕਹਿ ਦੇ, ਨਹੀ ਪੀਤੀ। " ਪੁਲੀਸ ਵਾਲੇ ਨੇ ਦੂਜੇ ਬੰਦੇ ਨੂੰ ਪੁੱਛਿਆ, " ਇਹ ਹੱਦਸਾ ਕਿਵੇਂ ਹੋਇਆ ਹੈ? " ਬਾਕੀ ਪੰਜਾਬੀ ਵਿੱਚ ਬੋਲੇ, " ਤੂੰ ਕਹਿ ਦੇ ਮੇਰੀ ਅੱਖ ਲੱਗ ਗਈ ਸੀ। ਮੈਂ ਕੁੱਝ ਨਹੀਂ ਦੇਖਿਆ। ਇਹ ਕੀ ਕਰ ਲਵੇਗਾ? ਇਹ ਕਿਹੜਾ ਕੈਮਰਾ ਲਈ ਬੈਠਾ ਸੀ? " ਉਸ ਨੇ ਉਵੇਂ ਹੀ ਅੱਖਾਂ ਮੀਚ ਕੇ ਗਰਦਨ ਟੇਡੀ ਕਰ ਦਿੱਤੀ। ਪੁਲੀਸ ਵਾਲੇ ਨੇ ਕਿਹਾ, " ਪੰਜਾਬੀ ਵਿੱਚ ਗੱਲਾਂ ਨਹੀਂ ਕਰਨੀਆਂ। ਸਿਰਫ਼ ਅੰਗਰੇਜ਼ੀ ਬੋਲੋ। " ਪੁਲੀਸ ਵਾਲੇ ਨੇ ਤੀਜੇ ਨੂੰ ਪੁੱਛਿਆ, " ਤੂੰ ਦੱਸ ਹੱਦਸਾ ਕਰਨ ਵਿੱਚ ਕਸੂਰ ਕਿਹਦਾ ਸੀ? " ਉਸ ਨੇ ਕਹਿ ਦਿੱਤਾ, " ਅੰਗਰੇਜ਼ੀ ਨਹੀਂ ਆਉਂਦੀ। "ਨਾਲ ਹੀ ਬਾਕੀਆਂ ਵੱਲ ਦੇਖ ਕੇ ਹੱਸਿਆ। ਉਨਾਂ ਵੱਲ ਮੂੰਹ ਕਰਕੇ ਕਹਿੰਦਾ, " ਸਾਲਾ ਅੰਗਰੇਜ਼ੀ ਦਾ, ਅਸੀਂ ਪੰਜਾਬੀ ਵਿੱਚ ਹੀ ਗੱਲਾਂ ਕਰਾਗੇ। " ਪੁਲੀਸ ਨੇ ਡੱਬੂ ਨੂੰ ਪੁੱਛਿਆ, " ਇਹ ਕਾਰ ਕੌਣ ਚਲਾਉਂਦਾ ਸੀ? " ਬਾਕੀਆਂ ਨੇ ਡੱਬੂ ਨੂੰ ਕਿਹਾ, " ਤੂੰ ਕਹਿ ਦੇ ਮੈਂ ਸ਼ਰਾਬੀ ਸੀ। ਪਿਛਲੀ ਸੀਟ ਉਤੇ ਬੈਠਾ ਸੀ। ਕਿਤੇ ਦੱਸ ਨਾਂ ਦੇਈ। ਬੈਨ ਮੈਂ ਹੀ ਚਲਾਉਂਦਾ ਸੀ। ਡੱਬੂ ਪੁਲੀਸ ਵਾਲੇ ਦੇ ਕੋਲੋ, ਪਰੇ ਹੋ ਕੇ, ਪਿਛਲੀ ਸੀਟ ਉਤੇ ਬਹਿ ਕੇ ਦੱਸਣ ਲੱਗਿਆ ਸੀ। ਕਿ ਮੈਂ ਇਥੇ ਬੈਠਾ ਸੀ। ਪੁਲੀਸ ਵਾਲਿਆਂ ਨੇ ਸੋਚਿਆ ਡੱਬੂ ਭੱਜਣ ਲੱਗਾ ਹੈ। ਉਨਾਂ ਨੇ ਉਸ ਨੂੰ ਮੂਦਾ ਪਾ ਲਿਆ। ਹੱਥਕੜੀ ਲਾ ਲਈ।
ਪੁਲੀਸ ਵਾਲੇ ਨੇ ਫਿਰ ਬਾਕੀਆਂ ਨੂੰ ਘੁਰਕੀ ਲੈ ਕੇ ਕਿਹਾ, " ਅਖੀਰਲੀ ਬਾਰ ਕਹਿ ਰਿਹਾਂ ਹਾਂ। ਪੰਜਾਬੀ ਨਹੀਂ ਬੋਲਣੀ। ਤੁਹਾਡੀਆਂ ਗੱਲਾਂ ਸਾਨੂੰ ਸਮਝ ਨਹੀਂ ਲੱਗਦੀਆਂ। ਇਸ ਲਈ ਪੰਜਾਬੀ ਨਹੀਂ ਬੋਲਣੀ। ਦੱਸੋ ਗੱਡੀ ਦਾ ਡਰਾਇਵਰ ਕੌਣ ਹੈ? " ਉਹ ਜੋ ਸੀਟ ਉਤੇ ਆ ਕੇ ਬੈਠ ਸੀ। ਅਜੇ ਵੀ ਉਥੇ ਹੀ ਬੈਠਾ ਸੀ। ਉਸ ਨੇ ਫਿਰ ਪੰਜਾਬੀ ਬੋਲ ਦਿੱਤੀ, " ਮੇਰੇ ਪਿਉਂ ਦੇ ਸਾਲਿਆ ਨੂੰ ਕੀ ਦਿਸਦਾ ਨਹੀਂ ਹੈ? ਡਰਾਇਵਰ ਕੌਣ ਹੈ? ਨਾਲੇ ਮੈਂ ਸੀਟ ਉਤੇ ਬੈਠ ਹਾਂ। ਬੰਦੇ ਦੇ ਮੂੰਹੋਂ ਬੁਲਵਾਉਂਦੇ ਹਨ। " ਪੁਲੀਸ ਵਾਲਿਆਂ ਨੇ ਉਸ ਨੂੰ ਸੀਟ ਉਤੋਂ ਖਿਚ ਕੇ ਥੱਲੇ ਲਾਹ ਲਿਆ। ਹੱਥ ਵਿੱਚ ਐਮਰਜੈਂਸੀ ਟਾਰਚ ਸੀ। ਉਸ ਨੇ ਉਸ ਦੇ ਦੋ ਬਾਰ, ਉਸੇ ਦੀਆਂ ਹੁਜਾਂ ਮਾਰੀਆਂ। ਪਿਛੇ ਇਕ ਪੰਜਾਬੀ ਪੁਲੀਸ ਵਾਲਾ ਖੜ੍ਹਾ ਸੀ। ਉਸ ਨੇ ਕਿਹਾ, " ਮੈਂ ਇੰਨਾਂ ਦੀਆਂ ਪੰਜਾਬੀ ਵਿੱਚ ਸੁਣ ਲਈਆਂ ਹਨ। ਰਿਕੋਰਡ ਵੀ ਕਰ ਲਈਆਂ ਹਨ। ਸਾਰਿਆਂ ਨੂੰ ਹੱਥ ਕੜੀਆਂ ਲਗਾਵੋ। ਜੇਲ ਅੰਦਰ ਕਰ ਦੇਵੋ। ਵਾਧੂ ਬੋਲਣਾਂ ਵੀ ਮਸੀਬਤ ਵਿੱਚ ਪਾ ਸਕਦਾ ਹੈ। ਜੇਲ ਦਾ ਨਾਂ ਸੁਣ ਕੇ, ਸਬ ਦੀ ਪੀਤੀ ਲਹਿ ਗਈ। ਇੱਕ ਐਵੈਂ ਹੀ ਵਿੱਚ ਫਸ ਗਿਆ ਸੀ। ਸ਼ੁਕਰਵਾਰ ਦਾ ਦਿਨ ਸੀ। ਸੋਮਵਾਰ ਦੀ ਵੀ ਛੁੱਟੀ ਸੀ। ਚਾਰ ਰਾਤਾਂ ਤਾਂ ਪੱਕੀਆਂ, ਜੇਲ ਵਿੱਚ ਹੀ ਕੱਟਣੀਆਂ ਪੈਣੀਆਂ ਸਨ। ਛੁੱਟੀਆਂ ਕਰਕੇ, ਜੱਜ ਨੇ ਨਹੀਂ ਬੈਠਣਾਂ ਸੀ। ਤਾਂਹੀਂ ਜ਼ਮਾਨਤ ਨਹੀਂ ਹੋਣੀ ਸੀ। ਇੰਨਾਂ ਦੀ ਜ਼ਮਾਨਤ ਹੋਣੀ ਵੀ ਨਹੀਂ ਸੀ। ਕਨੂੰਨ ਨਾਲ ਮਜ਼ਾਕ ਕਰ ਰਹੇ ਸਨ। ਪੁਲੀਸ ਵਾਲਿਆਂ ਨੇ ਜੇਲ ਵਿੱਚ ਬੰਦ ਕਰਨ ਤੋਂ ਪਹਿਲਾਂ, ਸਬ ਦੇ ਬਟੂਏ, ਸੈਲਰ ਫੋਨ, ਹੋਰ ਜੇਵਰ ਲਹਾ ਕੇ, ਜਮਾਂ ਕਰ ਲਏ ਸਨ। ਸਾਰਿਆ ਨੇ ਜੇਲ ਵਾਲੇ ਕੱਪੜੇ ਪਾ ਲਏ ਸਨ। ਡੱਬੂ ਨੇ ਸੋਚਿਆ, " ਘਰ ਵਾਲੀ ਨੂੰ ਕੀ ਦੱਸਾਂ? ਮੈਂ ਕਿਥੇ ਹਾਂ? " ਉਸ ਨੇ ਜੇਲ ਵਿਚੋਂ ਉਥੋ ਦੇ ਫੋਨ ਤੋਂ ਘਰ ਫੋਨ ਕੀਤਾ। ਘਰ ਦੇ ਫੋਨ ਉਤੇ ਜਿਸ ਫੋਨ ਦਾ ਨੰਬਰ ਵੀ ਨਹੀਂ ਆਇਆ ਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ, " ਗੱਲ ਧਿਆਨ ਨਾਲ ਸੁਣ, ਕਿਤੇ ਰੋਣ ਪਿੱਟਣ ਨਾਂ ਲੱਗ ਜਾਵੀ। ਮੇਰੇ ਸੈਲਰ ਫੋਨ ਉਤੇ ਪਿੰਡੋਂ ਫੋਨ ਆਇਆ ਸੀ। ਬਾਪੂ ਬਹੁਤ ਬਿਮਾਰ ਹੈ। ਇਸ ਲਈ ਮੈਂ ਤੈਨੂੰ ਬਗੈਰ ਦੱਸੇ ਪਿੰਡ ਨੂੰ ਚੱਲਿਆ ਹਾਂ। ਏਅਰਪੋਰਟ ਤੋਂ ਫੋਨ ਕਰ ਰਿਹਾਂ ਹਾਂ। ਮੇਰੀ 10 ਮਿੰਟ ਪਿਛੋਂ ਫਲਾਈਟ ਜਾ ਰਹੀ ਹੈ। ਮੈਂ ਤੇਰੇ ਨਾਲ ਹੁਣ ਪਿੰਡ ਜਾ ਕੇ ਫੋਨ ਉਤੇ ਗੱਲ ਕਰਾਂਗਾ। ਵਾਪਸ ਆਉਣ ਦਾ ਅਜੇ ਪਤਾ ਨਹੀਂ ਹੈ। " ਦੂਜੀ ਗੱਲ ਆਪਣੀ ਪਤਨੀ ਨਾਲ ਨਹੀਂ ਕੀਤੀ। ਉਸ ਦੀ ਪਤਨੀ ਨੇ ਪਿੰਡ ਨੂੰ ਫੋਨ ਕੀਤਾ। ਕੋਈ ਫੋਨ ਨਹੀਂ ਚੱਕ ਰਿਹਾ ਸੀ। ਪਿੰਡ ਵਿੱਚ ਹਫ਼ਤੇ ਤੋਂ ਬਿਜਲੀ ਨਹੀਂ ਆਈ ਸੀ। ਸੈਲਰ ਫੋਨ ਚਾਰਜ਼ ਕਰਨ ਵੱਲੋਂ ਪਏ ਸਨ। ਡੱਬੂ ਦੀ ਪਤਨੀ ਨੂੰ ਸਵੇਰ ਮਸਾਂ ਹੋਈ। ਉਸ ਨੇ ਇੰਡੀਆਂ ਦੀ ਟਿੱਕਟ ਕੱਟਾਈ ਤੇ ਉਹ ਵੀ ਪਿਛੇ ਚਲੀ ਗਈ। ਪਿੰਡ ਪਹੁੰਚ ਕੇ, ਪਤਾ ਲੱਗਾ, ਡੱਬੂ ਤਾ ਪਿੰਡ ਨਹੀਂ ਪਹੁੰਚਿਆ। ਬਾਪੂ ਬਿਮਾਰ ਸੀ। ਠੰਡ ਹੋ ਗਈ ਕਰਕੇ, ਖੰਘ ਹੋ ਗਈ ਸੀ। ਗੋਡੇ ਦੁੱਖਦੇ ਸਨ। ਡੱਬੂ ਸੈਲਰ ਫੋਨ ਨਹੀਂ ਉਠ ਰਿਹਾ ਸੀ। ਫੋਨ ਬੰਦ ਹੋਣ ਕਰਕੇ, ਉਸ ਦੀ ਪਤਨੀ ਨੂੰ ਪੂਰਾ ਜ਼ਕੀਨ ਹੋ ਗਿਆ। ਉਹ ਕਨੇਡਾ ਤੋਂ ਪਿੰਡ ਤਾਂ ਆਇਆ। ਭਰਾਵਾਂ ਨੇ ਗੜ-ਬੜ ਕਰ ਦਿੱਤੀ ਹੋਣੀ ਹੈ। ਲਾਲਚ ਦਿਆਂ ਮਾਰਿਆਂ ਨੇ ਉਸ ਨੂੰ ਮਾਰ ਹੀ ਨਾਂ ਦਿੱਤਾ ਹੋਵੇ। ਉਸ ਨੇ ਘਰ ਵਿੱਚ ਲੜਾਈ ਪਾ ਲਈ। ਸਰਪੰਚ ਕੋਲ ਗਈ। ਜਦੋਂ ਕਿਸੇ ਨੂੰ ਕੁੱਝ ਖ਼ਬਰ ਨਹੀਂ ਸੀ। ਉਹ ਕੀ ਜੁਆਬ ਦਿੰਦੇ? ਖ਼ਬਰ ਹੋਵੇ ਵੀ, ਪੰਜਾਬ ਵਿੱਚ ਤਾਂ ਸੱਚੀਂ ਬੰਦਾ ਮਾਰ ਕੇ, ਖ਼ਪਾ ਦਿੰਦੇ ਹਨ। ਸ਼ੜਕ ਉਤੇ ਹੀ ਬੰਦੇ ਮਰੇ ਨੂੰ ਕੋਈ ਨਹੀਂ ਚੱਕਦਾ। ਵੱਹੁਟੀ ਨੇ ਘਰ ਵਾਲਿਆਂ ਦਾ ਨੱਕ ਵਿੱਚ ਦਮ ਕਰ ਦਿੱਤਾ। ਗੱਲ ਪਲੀਸ ਤੱਕ ਪਹੁੰਚ ਗਈ। ਪਲੀਸ ਵਾਲਿਆਂ ਨੇ ਫੜ ਕੇ, ਡੱਬੂ ਦੀ ਪਤਨੀ ਅੰਦਰ ਕਰ ਦਿੱਤੀ। ਡੱਬੂ ਨੂੰ ਇਹ ਖ਼ਬਰ ਜੇਲ ਵਿੱਚ ਹੀ ਲੱਗੀ ਸੀ। ਇਸ ਦਾ ਜੱਜ ਨੇ ਡਰਾਇਵਰ ਲਾਈਸੈਂਸ ਕੈਂਸਲ ਕਰ ਦਿੱਤਾ। ਬਾਕੀ ਕੇਸ ਤਾਂ ਜੁਰਮਾਨਾਂ ਭਰਕੇ, ਰਫ਼ਾ-ਦਫ਼ਾ ਹੋ ਗਿਆ। ਜਦੋਂ ਉਸ ਨੇ ਆਪਣੀ ਪਤਨੀ ਨੂੰ ਲੱਭਣ ਲਈ ਪਿੰਡ ਘਰ ਫੋਨ ਕੀਤਾ। ਫਿਰ ਡੱਬੂ ਨੂੰ ਆਪਦੇ ਬਾਪੂ ਨੂੰ ਸਹੀਂ ਗੱਲ ਦੱਸਣੀ ਪਈ। ਬਾਪੂ ਜਾ ਕੇ, ਉਸ ਦੀ ਪਤਨੀ ਨੂੰ ਛੁੱਡਾ ਕੇ ਲੈ ਕੇ ਆਇਆ। ਡੱਬੂ ਨੂੰ ਵੀ ਮਗਰ ਪਿੰਡ ਜਾਂਣਾਂ ਪਿਆ।

Comments
Post a Comment