ਕਿਸੇ ਦੇ ਘਰ ਆਉਣ ਜਾਂਣ ਦਾ ਸਮਾਂ ਨਹੀਂ ਰਿਹਾ

ਕਿਸੇ ਦੇ ਘਰ ਆਉਣ ਜਾਂਣ ਦਾ ਸਮਾਂ ਨਹੀਂ ਰਿਹਾ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਲੋਕ ਕਹਿੰਦੇ ਸੁਣੇ ਹਨ, " ਧੀਆਂ-ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀ ਹਨ। " ਕੀ ਕੋਈ ਦੂਜੇ ਦੀ ਧੀ ਨੂੰ ਕੋਈ ਆਪਣੀ ਧੀ ਸਮਝਦਾ ਹੈ? ਕੀ ਇਹ ਸੱਚ ਹੈ? ਜਿੰਨਾਂ ਨੇ ਤਨ ਉਤੇ ਹੰਢਾਇਆ ਹੈ। ਸਿਆਣੇ ਲੋਕਾਂ ਦਾ ਕਹਿੱਣਾਂ ਹੈ, " ਨੌਜੁਵਾਨ ਧੀਆਂ-ਭੈਣਾਂ ਨੂੰ ਕਿਸੇ ਦੂਰ ਨੇੜੇ ਦੀ ਰਿਸ਼ਤੇਦਾਰੀ ਵਿੱਚ ਨਾਂ ਭੇਜੋ। ਖਾਸ ਕਰਕੇ ਭੈਣ, ਮਾਸੀ ਤੇ ਭੂਆ ਦੇ ਸੁਹਰੇ ਤਾਂ ਬਿਲਕੁਲ ਹੀ ਨਹੀਂ। ਮਾਸੜ, ਫੂਫੜ, ਜੀਜੇ ਦੇ ਲਈ ਉਹ ਔਰਤ ਹੁੰਦੀ ਹੈ। " ਜਿੰਨਾਂ ਨਾਲ ਹੰਢੀਆਂ ਹਨ। ਉਨਾਂ ਨੇ ਕੋਈ ਰਿਸ਼ਤਾਂ ਨਹੀਂ ਬਖ਼ਸ਼ਿਆ। ਚਾਚੀ, ਮਾਮੀਆਂ, ਮਾਸੀਆਂ, ਭਰਜਾਈਆਂ ਸਬ ਦੇ ਪਾਜ਼ ਖੋਲ ਕੇ ਰੱਖ ਦਿੱਤੇ ਹਨ। ਕੁੜੀਆਂ ਨੂੰ ਅੱਗੇ ਪੁਰਾਣੇ ਲੋਕ ਵਿਆਹਾਂ ਉਤੇ ਵੀ ਨਹੀਂ ਜਾਂਣ ਦਿੰਦੇ ਸਨ। ਕਿਸੇ ਦੀ ਅੱਖ ਆ ਜਾਂਦੀ ਸੀ। ਪੰਗੇ ਬਹੁਤ ਵੱਡੇ ਪੈਂਦੇ ਸੀ। ਮੋਗੇ ਕੋਲ ਦਾ ਜੈਲਦਾਰ 60 ਕੁ ਸਾਲ ਪਹਿਲਾਂ ਵਿਆਹ ਕਰਾਉਣ ਜੰਨ ਲੈ ਕੇ, ਸੁਹਰੇ ਪਿੰਡ ਪਹੁੰਚਿਆ। ਆਪਣੀ ਵਿਆਹੁਣ ਵਾਲੀ ਦਾ ਮੂੰਹ ਨਹੀਂ ਦੇਖਿਆ। ਸਾਲੀ ਟਿਚਰਾਂ ਕਰਦੀ ਵੀ ਪਸੰਦ ਆ ਗਈ। ਲਾੜਾ ਬੀਚਰ ਗਿਆ। ਕਹਿੰਦਾ, " ਇਹਦੇ ਛੋਟੀ ਦੇ ਵੀ ਅੰਨਦ ਦਿਉ ਤਾਂ ਵੱਡੀ ਦੇ ਅੰਨਦ ਲੈ ਕੇ, ਜਾਵਾਗਾ। " ਵਿਆਹ ਵਿੱਚ ਬਹੁਤ ਸਿਆਪਾ ਪਿਆ। ਜੇ ਬਰਾਤ ਧੀ ਦੀ ਡੋਲੀ ਛੱਡ ਜਾਵੇ। ਬਹੁਤ ਹੱਦਕ ਸਮਝੀ ਜਾਂਦੀ ਸੀ। ਮਾਪਿਆ ਨੇ ਦੋਂਨੋ ਇਕੋ ਨਾਲ ਵਿਆਹ ਕੇ ਤੋਰ ਦਿੱਤੀਆਂ। ਦੋਨਾਂ ਨੇ ਸੌਕਣਾਂ ਵਾਲਾ, ਸਾਰਾ ਜੀਵਨ ਬਤੀਤ ਕੀਤਾ। ਛੋਟੀ ਦੇ ਔਲਾਦ ਨਹੀਂ ਹੋਈ ਸੀ। ਐਸੇ ਬੰਦੇ ਦੇ ਪੁੱਤਰਾਂ ਨੂੰ ਕਨੇਡਾ ਦੇ ਗੁਰਦੁਆਰੇ ਦੇ ਵਿੱਚ ਚੌਧਰਾ ਮਿਲ ਰਹੀਆਂ ਹਨ। ਮੇਰੇ ਨਾਲ ਵੀ ਪੰਗਾਂ ਪੈ ਗਿਆ ਸੀ। ਮੈਂ 9 ਵੀ ਵਿੱਚ ਪੜ੍ਹਦੀ ਸੀ। ਕੱਦ ਵੱਧ ਕੇ ਡਾਂਗ ਵਰਗਾ ਹੋ ਗਿਆ ਸੀ। ਭੂਆ ਦੀ ਕੁੜੀ ਦੇ ਵਿਆਹ ਵਿੱਚ, ਉਸ ਦੇ ਪਿੰਡ ਗਏ ਸੀ। ਮੁੰਡੇ ਵਾਲੇ ਇੰਗਲੈਡ ਤੋਂ ਆਏ ਹੋਏ ਸਨ। ਮੇਰਾ ਰਿਸ਼ਤਾ ਮੰਗਣ ਲਈ ਮਗਰ ਹੀ ਪੈ ਗਏ। ਪਾਪਾ ਜੀ ਨੇ ਮਸਾਂ ਖਹਿੜਾ ਛੁੱਡਾਇਆ। ਸਿਧਾ ਕਹਿ ਦਿੱਤਾ, " ਨਿਆਣੀ ਕੁੜੀ ਦਾ ਵਿਆਹ ਕਿਵੇਂ ਕਰ ਦੇਵਾਂ? " ਕੁੱਝ ਮਹੀਨੇ ਬਾਅਦ, ਅਸੀਂ ਅਖੰਡ ਪਾਠ ਕਰਾਇਆ ਸੀ। ਉਸ ਦੇ ਭੋਗ ਉਤੇ ਪਾਪਾ ਜੀ ਦੇ ਬੁਜ਼ਰੁਗ ਦੋਸਤ ਆਏ ਸਨ। ਪਾਪਾ ਤੋਂ ਦੂਗਣੀ ਉਮਰ ਦੇ ਸਨ। ਇਹ ਮੇਰੇ ਮਾਮੇ ਦੇ ਵੀ ਵਿਚੋਲੇ ਸਨ। ਇਕ ਕਨੇਡਾ ਵੀ ਰਹਿ ਕੇ, ਗਇਆ ਸੀ। ਮਾਮਾ ਵੀ ਕਨੇਡਾ ਹੀ ਰਹਿੰਦਾ ਸੀ। ਇਹ ਬੁਜ਼ਰੁਗ ਮੁੱਲਾਂਪੁਰ ਟਰੱਕ ਯੂਨੀਅਨ ਵਿੱਚ ਪਾਪਾ ਕੋਲ ਆਉਂਦੇ ਸਨ। ਪਾਪਾ ਚਾਹ, ਠੰਡੇ ਪਿਲਾ ਦਿੰਦੇ ਸਨ। ਪਾਪਾ ਕਦੇ ਕਿਸੇ ਨੂੰ ਘਰ ਨਹੀਂ ਲੈ ਕੇ, ਆਉਂਦੇ ਸਨ। ਉਨਾਂ ਨੇ ਮੈਨੂੰ ਦੇਖਦੇ ਹੀ ਪਾਪਾ ਤੋਂ ਮੇਰਾ ਰਿਸ਼ਤਾ, ਆਪਦੇ ਭਾਣਜੇ ਦੇ ਮੁੰਡੇ ਲਈ ਮੰਗ ਲਿਆ। ਪਾਪਾ ਇੰਨਾਂ ਨੂੰ ਜੁਆਬ ਨਾਂ ਦੇ ਸਕੇ। ਪਰ ਵਾਧਾ ਮੰਗਿਆ ਅਜੇ ਕੁੜੀ ਦਾ ਵਿਆਹ ਨਹੀਂ ਕਰਨਾਂ। ਮੇਰੇ ਤੋਂ ਛੋਟੀ ਨੂੰ ਵੀ 17 ਸਾਲਾਂ ਦੀ ਨੂੰ ਪਸੰਦ ਕਰ ਲਿਆ ਸੀ। ਉਹ ਵੀ ਕਨੇਡਾ ਵਾਲੇ ਸਨ। ਘਰ ਪਹੁੰਚ ਗਏ। ਸਾਰੇ ਰਿਸ਼ਤੇਦਾਰਾ ਨੇ ਇਹੀ ਕਿਹਾ, " ਹੁਣ ਤਾਂ ਮੱਛੀ ਕੁੰਡੀ ਵਿੱਚ ਆਪ ਫਸਦੀ ਹੈ। ਕਨੇਡਾ ਵਾਲਾ ਮੁੰਡਾ, ਆਪ ਰਿਸ਼ਤਾ ਮੰਗਦਾ ਹੈ। " ਪਾਪਾ ਨੂੰ ਰਿਸ਼ਤੇਦਾਰਾਂ ਦੀ ਧਿਰ ਦੀ ਗੱਲ ਸੁਣਨੀ ਹੀ ਪਈ।
ਅੱਜ ਕੱਲ ਤਾਂ ਵਿਆਹਾਂ ਵਿੱਚ ਨਮੈਸ਼ ਕਰਨ ਲਈ, ਕੁੜੀਆ ਨੂੰ ਸ਼ਿੰਗਾਰ ਕੇ ਲਿਜਾਇਆ ਜਾਂਦਾ ਹੈ। ਜਗਾ ਕੋਈ ਹੋਵੇ। ਜਦੋਂ ਕੋਈ ਨੌਜੁਵਾਨ ਕੁੜੀ, ਮੁੰਡੇ ਜਾਂ ਹੋਰ ਉਮਰ ਦੇ ਦੇਖਦੇ ਹਨ। ਉਨਾਂ ਸਬ ਦੀ ਸੋਚ ਇਕੋ ਹੈ। ਇਸ ਲਈ ਜੇ ਘਰ ਵਿੱਚ ਹੀ ਕੋਈ ਵੀ ਉਪਰਾ ਬੰਦਾ ਆਉਂਦਾ ਜਾਂਦਾ ਹੈ। ਜਾਂ ਘਰ ਵਿੱਚ ਰਹਿੰਦਾ ਹੈ। ਉਸ ਦਾ ਧਿਆਨ ਕੁਦਰੱਤੀ ਸੋਹਣੀਆ ਚੀਜ਼ਾਂ ਔਰਤਾਂ ਵੱਲ ਜਾਂਦਾ ਹੈ। ਉਸ ਨੂੰ ਕੋਈ ਮੱਤਲੱਭ ਨਹੀ ਹੈ। ਘਰ ਵਿੱਚ ਔਰਤ ਕੌਣ ਹੈ? ਇਹ ਕੁਦਰੱਤੀ ਖੇਡ ਹੈ। ਇੱਕ ਦੂਜੇ ਦੀ ਖਿਚ ਬੱਣ ਜਾਦੀ ਹੈ। ਇੱਕ ਦੂਜੇ ਦੀ ਜਰੂਰ ਵੀ ਹੁੰਦੀ ਹੈ। ਬਹੁਤ ਘੱਟ ਲੋਕ ਮਰਜ਼ਾਦਾ ਵਿੱਚ ਰਹਿੰਦੇ ਹਨ। ਜ਼ਿਆਦਾਤਰ ਕੁੜੀ, ਮੁੰਡੇ ਦੀ ਆਪਸੀ ਖਿਚ ਦੇ ਕਾਰਨ, ਦੋਂਨੇ ਹਾਰ ਜਾਦੇ ਹਨ। ਦੋਂਨੇ ਹੀ ਇਸ਼ਕ ਦੇ ਵਹਿੱਣ ਵਿੱਚ ਵਹਿ ਜਾਂਦੇ ਹਨ। ਘਿਉ ਅੱਗ ਕੋਲ ਪਿਘਲ ਜਾਂਦਾ ਹੈ। ਉਸ ਨੂੰ ਅੱਗ ਤੋਂ ਦੂਰ ਰੱਖਣਾਂ ਪੈਂਦਾ ਹੈ। ਕਿਸੇ ਦੇ ਘਰ ਆਉਣ ਜਾਂਣ ਦਾ ਸਮਾਂ ਨਹੀਂ ਰਿਹਾ। ਇਹ ਕੋਈ ਨਵੀਂ ਗੱਲ ਨਹੀਂ ਹੈ। ਅੱਗੇ ਵੀ ਇਹ ਹੁੰਦਾ ਸੀ। ਹੁਸਨ ਹੈ ਤਾਂ ਇਸ਼ਕ ਹੋਣਾ ਹੀ ਹੈ। ਜੋ ਕੁਦਰੱਤ ਨੇ ਨਿਯਮ ਬੱਣਾਇਆ ਹੈ। ਉਸ ਤੋਂ ਕੋਈ ਬੱਚ ਨਹੀਂ ਸਕਦਾ। ਜੋ ਨੇੜੇ ਰਹਿੰਦਾ ਹੈ। ਉਸ ਵਿੱਚ ਧਿਆਨ ਜਰੂਰ ਜਾਂਦਾ ਹੈ। ਜਿਥੇ ਧਿਆਨ ਟਿੱਕ ਗਿਆ। ਉਹ ਮਨ ਨੂੰ ਚੰਗਾ ਲੱਗਣ ਲੱਗ ਜਾਦਾ ਹੈ। ਉਹੀ ਨਜ਼ਰ ਆਉਂਦਾ ਹੈ। ਸੁਰਤ ਜਿਥੇ ਜਾਦੀ ਹੈ। ਮਨ ਉਸ ਨੂੰ ਹਰ ਹਾਲਤ ਵਿੱਚ ਹਾਂਸਲ ਕਰਨਾਂ ਚਹੁੰਦਾ ਹੈ। ਫਿਰ ਇੱਜ਼ਤ ਰੰਗ, ਰੂਪ, ਜਾਤ, ਉਮਰ, ਰਿਸ਼ਤੇਦਾਰੀ, ਦੋਸਤੀ ਦਾ ਕੀਮਤ ਦਾ ਅੰਨਦਾਜ਼ਾ ਕੋਈ ਨਹੀਂ ਲਗਾਉਂਦਾ। ਤਾਂਹੀ ਤਾਂ ਇਸ਼ਕ ਨੂੰ ਭੂਤ ਕਹਿੰਦੇ ਹਨ। ਜੋ ਕਿਸੇ ਤੋਂ ਕਾਬੂ ਨਹੀਂ ਹੁੰਦਾ। ਇਹ ਭੂਤ ਥੋੜੇ ਸਮੇਂ ਲਈ ਸਵਾਰ ਹੁੰਦਾ ਹੈ। ਇਸ ਦਾ ਨਸ਼ਾ ਸਬ ਨਸ਼ਿਆ ਤੋਂ ਸਿਰੇ ਦਾ ਹੁੰਦਾ ਹੈ। ਇਸ ਇਸ਼ਕ ਵਿੱਚ ਸ਼ਕਤੀ ਬਹੁਤ ਹੈ।
ਜੇ ਘਰ ਦਾ ਢੰਚਾ ਠੀਕ ਰੱਖਣਾਂ ਹੈ। ਇਸ ਲਈ ਕਿਸੇ ਔਰਤ-ਮਰਦ ਨੂੰ ਘਰ ਵਿੱਚ ਨਾਂ ਵਾੜੋ। ਔਰਤ-ਮਰਦ ਪਤੀ-ਪਤਨੀ ਦੇ ਰੂਪ ਵਿੱਚ ਰਹਿ ਲੈਂਦੇ ਹਨ। ਪਰ ਜੇ ਕੋਈ ਹੋਰ ਘਰ ਵਿੱਚ ਔਰਤ-ਮਰਦ ਆ ਜਾਵੇ। ਕੁਦਰੱਤੀ ਉਸ ਵੱਲ ਝੁੱਕਾ ਬੱਣਦਾ ਜਾਂਦਾ ਹੈ। ਨੇੜਤਾ ਬੱਣਦੀ ਜਾਦੀ ਹੈ। ਫਿਰ ਬਾਕੀ ਸਬ ਆਮ ਤੋਂ ਖਾਸ ਬੱਣ ਜਾਦਾ ਹੈ। ਇਸ ਦੁਨੀਆਂ ਵਿੱਚ ਔਰਤ-ਮਰਦ ਵਿਆਹੇ, ਕੁਆਰੇ ਸਬ ਪੱਟੇ ਜਾਂਦੇ ਹਨ। ਦੀਨ-ਅਮਾਨ ਡੋਲਣ ਨੂੰ ਪਲਕ ਜਿੰਨਾਂ ਸਮਾਂ ਲੱਗਦਾ ਹੈ। ਕੋਈ ਸੁੰਗਧ-ਕਸਮ ਚੇਤੇ ਨਹੀਂ ਰਹਿੰਦੀ। ਸੁਰਤ ਗੁੰਮ ਹੋ ਜਾਦੀ ਹੈ। ਮਨੁੱਖਤਾ ਔਰਤ-ਮਰਦ ਦੇ ਕੁੱਝ ਕੁ ਸ਼ੋਕ ਹਨ। ਕਮੀਆਂ ਹਨ। ਇੱਕ ਢਿਡੋਂ ਭੁੱਖਾ ਨਹੀਂ ਰਹਿ ਸਕਦੇ। ਕੱਪੜੇ ਸੋਹਣੇ ਚਾਹੀਦੇ ਹੁੰਦੇ ਹਨ। ਕਾਂਮ ਉਤੇ ਕੰਟਰੋਲ ਨਹੀਂ ਹੁੰਦਾ। ਕੀ ਸਾਰਾ ਮਰਦਾ ਦਾ ਹੀ ਕਸੂਰ ਹੁੰਦਾ ਹੈ? ਤਾਲੀ ਦੋਂਨਾਂ ਹੱਥਾਂ ਨਾਲ ਵੱਜਦੀ ਹੈ। ਇੱਕ ਦੂਜੇ ਦੇ ਸਰੀਰ ਨੂੰ ਛੂਹਣਾ, ਉਸ ਉਤੇ ਆਪਦਾ ਕੰਟਰੌਲ ਕਰਨਾਂ, ਕੋਈ ਸੌਖੀ ਗੱਲ ਨਹੀਂ ਹੈ। ਨਾਂ ਹੀ ਇਸ ਤਰਾਂ ਹੈ। ਕਿ ਕਿਸੇ ਦਾ ਪਰਸ ਚੁਰਾਇਆ। ਬੰਦਾ ਇੱਕ ਦੋ ਗਿਆਰਾਂ ਹੋ ਗਿਆ। ਬਗੈਰ ਸਹਿਮਤੀ ਤੋਂ ਧੱਕੇ ਨਾਲ, ਕਿਸੇ ਦਾ ਹੱਥ ਵੀ ਨਹੀਂ ਫੜ ਹੁੰਦਾ। ਦੋ ਸਰੀਰਾਂ ਦਾ ਮਿਲਣਾਂ, ਬਗੈਰ ਦੋਂਨਾਂ ਦੇ ਰਾਜ਼ੀ ਹੋਣ ਤੋਂ, ਨਾਂ ਮੁਨਕਮ ਹੈ। ਦੋਂਨਾਂ ਦੀ ਔਰਤ-ਮਰਦ ਦੀ ਰਜ਼ਾਮੰਦੀ ਹੁੰਦੀ ਹੈ। ਇਹ ਜਰੂਰ ਹੋਇਆ ਹੈ। ਜੇ ਕੋਈ ਉਤੋਂ ਫੜਿਆ ਜਾਵੇ। ਮਰਦ ਸਿਰ ਭਾਂਡਾ ਫੁੱਟ ਜਾਂਦਾ ਹੈ। ਹਾਏ ਬਿਚਾਰਾ ਮਰਦ, ਹਰ ਪਾਸੇ ਤੋਂ ਛਿੱਤਰ ਖਾਂ ਕੇ ਵੀ ਸਮਾਜ ਦਾ ਬੱਲਦ ਕਹਾਉਂਦਾ ਹੈ। ਉਵੇਂ ਹੀ ਬੱਲਦ ਵਾਂਗ ਔਰਤ ਨੇ ਜੋਤਿਆ ਹੋਇਆ ਹੈ। ਜੇ ਔਰਤ-ਮਰਦ ਦੀ ਤਾਲੀ ਨਾਂ ਵੱਜਦੀ ਹੋਵੇ। ਗੀਤਕਾਰ ਬਿਚਾਰੇ ਇਸ ਤਰਾਂ ਨਾਂ ਪਿੱਟਣ।
" ਹਰ ਕੋਈ ਆਸ਼ਕ ਹੋਇਆ ਫਿਰਦਾ, ਮੇਰੀ ਅੱਖ ਮਸਤਾਨੀ ਦਾ। " " ਭੀੜੀ ਗਲ਼ੀ ਵਿੱਚ ਹੋ ਗਏ ਟਾਕਰੇ। " ਟੁੱਟ ਪੈਣੇ ਦਾ ਪੰਦਰਵਾਂ ਗੇੜਾ, ਪੂਣੀਆਂ ਮੈਂ । " " ਮੈਂ ਗੋਲ਼ੀ ਵਾਗੂ ਆਵਾਂ ਮਿੱਤਰਾ "  " ਭੰਨ ਚੂੜੀਆਂ ਪਿਆਰ ਤੇਰਾ ਦੇਖਦੀ ਨੇ ਹੱਥ ਵਿੱਚ ਮਰਲੀ ਵੰਗਵੇ। " " ਮੱਖਣਾਂ ਵੇ ਮੱਖਣਾਂ ਜੇ ਮਜ਼ਾਂ ਪਿਆਰ ਦਾ ਚੱਖਣਾਂ। ਰੱਬ ਹੀ ਕਰਾਂਉਂਦਾ ਮੇਲੇ ਰਾਜਿਆ ਤੇ ਹੀਰਾਂ ਦੇ। " ਇਹ ਅਖੀਰ ਵਾਲਾ ਮੁਖੜਾ ਹਰਭਜਨ ਮਾਨ ਗਾ ਰਿਹਾ ਹੈ।

Comments

Popular Posts