ਕੀ ਕਦੇ ਸਰੀਰ ਦੀ ਤੰਦਰੁਸਤੀ ਦਾ ਖਿਆਲ ਕੀਤਾ ਜਾਂ ਜੀਭ ਦਾ ਸੁਆਦ ਪੂਰਾ ਕੀਤਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਆਪਦਾ ਸਰੀਰ ਸਬ ਤੋਂ ਪਿਆਰਾ ਹੋਣਾਂ ਚਾਹੀਦਾ ਸੀ। ਮੂੰਹ ਨੂੰ ਉਤੋਂ ਸਿੰਗਾਰ ਲੈਣਾਂ ਹੀ ਕਾਫ਼ੀ ਨਹੀਂ ਹੈ। ਅਸਲ ਗੱਲ ਤਾ ਬੱਣਨੀ ਹੈ। ਜੇ ਅੰਦਰ ਵੀ ਸਬ ਕੁੱਝ ਬਰਾਬਰ ਕੰਮ ਕਰਦਾ ਰਹੇ। ਸਰੀਰ ਦਾ ਖਿਆਲ ਕੋਈ ਹੀ ਰੱਖਦਾ ਹੈ। ਆਲੇ-ਦੁਆਲੇ ਤੇ ਲੋਕਾਂ ਦਾ ਵੱਧ ਫ਼ਿਕਰ ਰਹਿੰਦਾ ਹੈ। ਆਪਦਾ ਕਦੇ ਖਿਆਲ ਹੀ ਨਹੀਂ ਕੀਤਾ। ਸਰੀਰ ਢਿੱਲਾ ਵੀ ਹੋਵੇ। ਘਰ ਹੀ ਕੋਈ ਗੋਲ਼ੀ ਲੈ ਲੈਂਦੇ ਹਾਂ। ਕਈ ਤਾ ਚਲਦੇ ਫਿਰਦੇ ਡਾਕਟਰਾਂ ਤੋਂ ਦੁਵਾਈ ਲੈ ਕੇ, ਖਾ ਜਾਂਦੇ ਹਨ। ਬਿਮਾਰੀ ਨੂੰ ਕੁੱਝ ਸਮੇਂ ਲe ਿਦਬਾ ਲੈਂਦੇ ਹਨ। ਕਈ ਕੈਂਸਰ ਦੇ ਮਰੀਜ਼ ਆਖਰੀ ਸਟੇਜ ਵਿੱਚ ਹੰਭ ਕੇ, ਡਾਕਟਰ ਕੋਲ ਜਾਂਦੇ ਹਨ। ਉਦੋਂ ਬਿਮਾਰੀਆਂ ਦੇ ਫ਼ੈਲਣ ਤੇ, ਇਲਾਜ਼ ਕਰਨਾਂ ਬਹੁਤ ਮੁਸ਼ਕਲ ਹੁੰਦਾ ਹੈ। ਡਾਕਟਰ ਕੋਲ ਕਿੰਨੀ ਕੁ ਬਾਰੀ ਜਾਂਦੇ ਹੋ? ਕੀ ਕਦੇ ਸਰੀਰ ਦੀ ਚੈਕਅੱਪ ਬਗੈਰ ਬਿਮਾਰ ਹੋਣ ਤੋਂ ਵੀ ਕਰਾਈ ਹੈ? ਬਿਮਾਰ ਹੋਂ, ਜਾਂ ਨਹੀਂ ਸਾਲ ਪਿਛੋਂ ਤਾਂ ਡਾਕਟਰ ਕੋਲ ਸਰੀਰ ਦਾ ਚੈਕਅੱਪ ਕਰਾਉਣਾਂ ਚਾਹੀਦਾ ਹੈ। ਕੀ ਕਦੇ ਸਰੀਰ ਦੀ ਤੰਦਰੁਸਤੀ ਦਾ ਖਿਆਲ ਕੀਤਾ ਜਾਂ ਜੀਭ ਦਾ ਸੁਆਦ ਪੂਰਾ ਕੀਤਾ ਹੈ? ਬਹੁਤੇ ਲੋਕਾਂ ਨੂੰ 40 ਕੁ ਸਾਲਾਂ ਦੀ ਉਮਰ ਵਿੱਚ ਇੱਕ ਦੋ ਬਿਮਾਰੀਆਂ ਲੱਗ ਜਾਂਦੀਆਂ ਹਨ। ਸ਼ੂਗਰ ਤੇ ਬੱਲਡ ਪ੍ਰੈਸ਼ਰ ਦੇ ਬਹੁਤ ਲੋਕ ਮਰੀਜ਼ ਹਨ। ਸ਼ੂਗਰ ਕਿਸੇ ਦੀ ਬਹੁਤ ਘੱਟ ਹੁੰਦੀ ਹੈ। ਕਿਸੇ ਦੀ ਬਹੁਤ ਵੱਧ ਹੁੰਦੀ ਹੈ। ਕਈ ਲੋਕ ਤਾਂ ਬਿਮਾਰੀ ਦਾ ਪਤਾ ਹੁੰਦੇ ਵੀ, ਬਸੂਰਿਆਂ ਵਾਂਗ ਖਾਂਦੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠਾ ਬਹੁਤ ਪਸੰਦ ਹੁੰਦਾ ਹੈ। ਮਿੱਠੇ ਤੋਂ ਬਗੈਰ ਜੋ ਵੀ ਭੋਜਨ ਖਾਦਾ ਜਾਂਦਾ ਹੈ। ਸਾਰਾ ਹੀ ਇਸ ਬਿਮਾਰੀ ਨੂੰ ਵਾਧਾ ਕਰਦਾ ਹੈ। ਇਸ ਬਿਮਾਰੀ ਕਰਕੇ, ਲੋਕਾਂ ਦੇ ਹੱਥ ਪੈਰ ਹੋਰ ਅੰਗ ਕੱਟ ਦਿੱਤੇ ਜਾਂਦੇ ਹਨ। ਸ਼ੂਗਰ ਦੇ ਮਰੀਜ਼ ਦੇ ਜੇ ਜਖ਼ਮ ਹੋ ਜਾਵੇ। ਛੇਤੀ ਅਰਾਮ ਨਹੀਂ ਆਉਂਦਾ। ਸ਼ੂਗਰ ਨਾਲ ਖੂਨ ਦਾ ਦਬਾ-ਸਰਕਲ ਘੱਟ ਜਾਂਦਾ ਹੈ। ਘੁੰਮੇਰ ਆਉਣ ਲੱਗ ਜਾਂਦੀ ਹੈ।
60 ਕੁ ਸਾਲਾਂ ਦੀ ਔਰਤ ਪੰਜਾਬ ਵਿੱਚ ਮਿਲੀ ਸੀ। ਉਹ ਜਦੋਂ ਜੁਵਾਨੀ ਵਿੱਚ ਸੀ। ਬੰਦੇ ਦੋਬਈ ਲਿਜਾ ਕੇ ਛੱਡਦੀ ਸੀ। ਉਸ ਨੇ ਕਿਹਾ, " ਮੈਨੂੰ ਬਹੁਤ ਜ਼ਿਆਦਾ ਸ਼ੂਗਰ ਹੈ। ਪਰ ਮੈਂ ਕਦੇ ਦੁਵਾਈ ਨਹੀਂ ਖਾਂਦੀ। ਜਿੰਨੀ ਉਮਰ ਰੱਬ ਨੇ ਲਿਖੀ ਹੈ। ਉਨੀ ਹੀ ਭੋਗਣੀ ਹੈ। ਦੁਵਾਈਆਂ ਨੇ ਉਮਰ ਥੋੜੀ ਵਧਾ ਦੇਣੀ ਹੈ? " ਐਸੇ ਲੋਕਾਂ ਦਾ ਕੀ ਕਰਾਂਗੇ? ਜੋ ਮੌਤ ਨੂੰ ਮਜ਼ਾਕ ਕਰਦੇ ਹਨ। ਹਫ਼ਤੇ ਕੋ ਪਿਛੋਂ ਪਤਾ ਲੱਗਾ। ਉਸ ਨੂੰ ਐਸਾ ਦੌਰਾ ਪਿਆ। ਪੂਰਾ ਸਰੀਰ ਕੰਮ ਕਰਨੋਂ ਹੱਟ ਗਿਆ। ਹੁਣ ਵੀ ਤਾਂ ਦੁਵਾਈਆਂ ਨਾਲ ਹੀ ਸਾਹ ਲੈ ਰਹੀ ਹੈ। ਨਾਲੇ ਤੁਰਨ-ਫਿਰਨ ਤੋਂ ਗਈ। ਖੂਨ ਦੇ ਦੌਰੇ ਦੇ ਦਬਾ ਨੂੰ ਸ਼ੂਗਰ ਨੇ ਨਾੜਾ ਵਿੱਚ ਜੰਮ ਕੇ ਬੰਦ ਕਰ ਦਿੱਤਾ। ਜਿਵੇਂ ਪਾਣੀ ਵਾਲੀ ਪਾਈਪ ਵਿੱਚ ਬਰਫ਼ ਜੰਮ ਜਵੇ। ਪਾਣੀ ਨੇ ਅੱਗੇ ਕਿਵੇਂ ਲੰਘਣਾਂ ਹੈ?ਇੱਕ ਬੰਦੇ ਜੁੱਤੀ ਦੇ ਵਿਚੋਂ ਦੀ ਪੈਰ ਵਿੱਚ ਕੁੱਝ ਲੱਗ ਗਿਆ। ਜਿਸ ਨਾਲ ਜਖ਼ਮ ਹੋ ਗਿਆ। ਉਸ ਨੂੰ ਡਾਕਟਰ ਨੇ ਕਿਹਾ, " ਪੈਰ ਦਾ ਜਖ਼ਮ ਠੀਕ ਨਹੀਂ ਹੋਣਾਂ। ਪੈਰ ਖ਼ਰਾਬ ਹੋ ਗਿਆ ਹੈ। ਇਹ ਕੱਟਣਾਂ ਪੈਣਾਂ ਹੈ। " ਪਰ ਉਸ ਨੇ ਡਾਕਟਰ ਦੀ ਗੱਲ ਨਹੀਂ ਸੁਣੀ। ਕੁੱਝ ਮਹੀਨੇ ਬਾਅਦ ਲੱਤ ਵੀ ਖ਼ਰਾਬ ਹੋ ਗਈ। ਪੈਰ ਸਣੇ ਡਾਕਟਰਾਂ ਨੇ ਲੱਤ ਵੀ ਕੱਟ ਦਿੱਤੀ। ਸਦਕੇ ਜਾਨੇ ਹਾਂ, ਡਾਕਟਰਾਂ ਦੇ, ਜੋ ਇੰਨਾਂ ਜਿਗਰਾ ਕਰਕੇ, ਮਰੀਜ਼ਾਂ ਦੇ ਅੰਗ ਹੱਥ-ਪੈਰ ਕੱਟ ਦਿੰਦੇ ਹਨ। ਕੀ ਡਾਕਟਰ ਸਬæਜ਼ੀ- ਆਲੂ ਕੱਟਣ ਵਾਂਗ, ਅੰਗ ਹੱਥ-ਪੈਰ ਕੱਟ ਕੇ, ਭੁੱਲ ਜਾਂਦੇ ਹੋਣਗੇ? ਉਸ ਬੰਦੇ ਦੇ ਲੋਹੇ ਦੀ ਲੱਤ ਲੱਗਾ ਦਿੱਤੀ। ਕਨੇਡਾ ਦੀ ਗੌਰਮਿੰਟ ਦੇ ਖ਼ਰਚੇ ਉਤੇ, ਪੂਰਾ ਇਲਾਜ਼ ਹੋ ਗਿਆ। ਇਥੇ ਹਸਪਤਾਲ ਦਾ ਦੁਵਈਆਂ ਸਣੇ ਖ਼ਰਚਾ ਗੌਰਮਿੰਟ ਕਰਦੀ ਹੈ। ਲੱਤ ਤੇ ਪੈਰ ਰੱਬੜ-ਪਲੱਸਟਿਕ ਦਾ ਲਗਾਉਣ ਲਈ 700 ਡਾਲਰ ਲੱਗਾ ਹੈ। ਅਪ੍ਰੇਸਨ ਦੇ 6 ਮਹੀਨੇ ਪਿਛੋਂ ਉਹ ਲੱਤ-ਪੈਰ ਪਾਉਣ ਲੱਗ ਗਿਆ। ਥੋੜਾ ਜਿਹਾ ਲੰਘ ਮਾਰਦਾ ਹੈ। ਸਰੀਰ ਦਾ ਭਾਰ ਅਜੇ ਵੀ 2 ਕੁਵਿੰਟਲ ਹੈ। ਗੱਲ ਹੈਰਾਨੀ ਵਾਲੀ ਇਹ ਹੈ। ਦਿਨ ਵਿੱਚ ਮਿੱਠਿਆਈ ਦੇ ਤਿੰਨ ਪੀਸ ਅਜੇ ਵੀ ਖਾ ਜਾਂਦਾ ਹੈ। ਮੈਂ ਇੱਕ ਹੋਰ ਔਰਤ ਹਸਪਤਾਲ ਵਿੱਚ ਦੇਖੀ ਸੀ। ਸ਼ੂਗਰ ਕਰਕੇ, ਉਸ ਦੇ ਦੋਂਨੇਂ ਪੈਰਾਂ ਦੀਆ ਅੰਗੂਠੇ ਤੋਂ ਬਗੈਰ ਚਾਰੇ ਉਂਗਂਲਾਂ ਕੱਟੀਆ ਹੋਈਆ ਸਨ। ਇਸ ਬਾਰ ਅੰਗੂਠੇ ਕਟਾਉਣ ਗਈ ਹੋਈ ਸੀ। ਉਸ ਦੇ ਵੀ ਹੱਥ ਵਿੱਚ ਚੌਕਲੇਟ ਫੜੀ ਹੋਈ ਸੀ। ਐਸੇ ਲੋਕਾਂ ਨੂੰ ਬੰਨ-ਸੁਬ ਤੋੜ ਕੇ, ਖਾਂਦੇ ਦੇਖ ਕੇ, ਖਾਦਾ-ਪੀਤਾ ਉਤੇ ਨੂੰ ਆਉਂਦਾ ਹੈ। ਮੈਨੂੰ ਇਸ ਤਰਾਂ ਵੀ ਲਗਦਾ ਹੈ। ਜਖ਼ਮਾਂ ਨੂੰ ਦੁਵਾਈ ਲਗਾ ਕੇ ਵੀ ਠੀਕ ਕੀਤਾ ਜਾ ਸਕਦਾ ਹੈ। ਕਨੇਡਾ ਵਰਗੇ ਦੇਸ਼ਾਂ ਵਿੱਚ ਪਹਿਲਾਂ ਤਾਂ ਡਾਕਟਰ ਨਾਲਮੁਲਾਕਾਤ ਲਈ ਸਮਾਂ ਨਹੀਂ ਮਿਲਦਾ। ਜਦੋਂ ਮਰੀਜ਼ ਡਾਕਟਰ ਨੂੰ ਮਿਲਦੇ ਹਨ। ਫਿਰ ਭੋਰਾ ਵੀ ਇੰਤਜ਼ਾਰ ਨਹੀਂ ਕਰਦੇ। ਅਪ੍ਰੇਸ਼ਨ ਕਰ ਦਿੰਦੇ ਹਨ। ਇਸੇ ਤਰਾਂ ਅੱਜ ਕੱਲ ਦੇ ਬੱਚੇ ਜੰਣੇਪੇ ਸਮੇਂ ਅਪ੍ਰੇਸ਼ਨ ਤੋਂ ਬਗੈਰ ਨਹੀਂ ਪੈਦਾ ਹੁੰਦੇ। ਹਰੇਕ ਔਰਤ ਦਾ ਜਣੇਪੇ ਸਮੇਂ ਅਪ੍ਰੇਸ਼ਨ ਕਰ ਦਿੰਦੇ ਹਨ। ਬਹੁਤ ਘੱਟ ਬੱਚੇ, ਆਪੇ ਪੈਦਾ ਹੁੰਦੇ ਹਨ।
ਮੈਨੂੰ ਕਿਸੇ ਨੇ ਦੱਸਿਆ ਸੀ, " ਪੰਜਾਬ ਵਿੱਚ ਵੀ ਲੋਕਾਂ ਨੂੰ ਸ਼ੂਗਰ ਹੈ। ਕਈ ਬਾਰ ਜਦੋਂ ਜਖ਼ਮ ਹੋ ਜਾਂਦਾ ਹੈ। ਤਾਂ ਕੱਪੜੇ ਧੋਣ ਵਾਲਾ ਟਿੱਕੀ ਵਾਲਾ ਸਾਬਣ ਗਿੱਲਾ ਕਰਕੇ, ਜਖ਼ਮ ਉਤੇ ਲਗਾਉਣ ਨਾਲ, ਕੁੱਝ ਹੀ ਦਿਨਾਂ ਵਿੱਚ ਅਰਾਮ ਆ ਜਾਂਦਾ ਹੈ। ਬਗੈਰ ਅੰਗ ਹੱਥ-ਪੈਰ ਕੱਟੇ, ਡਾਕਟਰੀ ਇਲਾਜ਼ ਵੀ ਹੋ ਜਾਂਦੇ ਹੋਣੇ ਹਨ। ਬੱਲਡ-ਸ਼ੂਗਰ, ਬੱਲਡ-ਪ੍ਰੈਸ਼ਰ ਜਾਂ ਹੋਰ ਕਿਸੇ ਬਿਮਾਰੀ ਨੂੰ ਕੰਟਰੌਲ ਕਰਨ ਲਈ, ਦੁਵਾਈਆਂ ਇੰਨੀਆਂ ਵੀ ਮਹਿੰਗੀਆਂ ਨਹੀਂ ਹਨ। ਦੁਵਾਈਆਂ ਨਾਂ ਖਾ ਕੇ, ਉਸ ਦੇ ਬਦਲੇ ਵਿੱਚ ਜਾਨ ਦੀ ਬਲੀ ਦਿੱਤੀ ਜਾਵੇ। ਦੁਵਾਈਆਂ ਜਾਨ ਤੋਂ ਮਹਿੰਗੀਆਂ ਵੀ ਨਹੀਂ ਹਨ। ਕਿਸੇ ਬਿਮਾਰੀ ਉਤੇ ਕਾਬੂ ਪਾਉਣ ਲਈ ਡਾਕਰਟੀ ਸਹਾਇਤਾ ਲੈਣੀ ਬਹੁਤ ਜਰੂਰੀ ਹੈ। ਪੈਸਾ ਜਾਨ ਤੋਂ ਪਿਆਰਾ ਨਹੀਂ ਹੈ। ਕਿਸੇ ਵੀ ਬਿਮਾਰੀ ਦੀਆ ਦੁਵਾਈਆਂ ਇੰਨੀਆ ਵੀ ਕੀਮਤੀ ਨਹੀਂ ਹੁੰਦੀਆ। 2, 4 ਡਾਲਰ ਦੀਆ ਦੁਵਾਈਆਂ ਕੋਈ ਕੀਮਤੀ ਨਹੀਂ ਹਨ। ਜੋ ਲੋਕ ਨਸ਼ੇ ਖਾਦੇ ਹਨ। ਸਿਗਰਟ ਪੀਂਦੇ ਹਨ। ਉਹ ਆਪਦੀ ਤਬਾਹੀ ਲਈ ਪੈਸਾ ਖ਼ੱਚਦੇ ਹਨ। ਬਿਮਾਰ ਲੋਕ ਆਪਦੀ ਹਾਲਤ ਸੁਧਾਰਨ ਲਈ ਪੈਸਾ ਲਗਾਉਂਦੇ ਹਨ। ਬਹੁਤ ਸਾਰੇ ਲੋਕ ਐਸੇ ਹਨ। 40 ਸਾਲ ਤੋਂ ਦੁਵਾਈਆ ਖਾ ਰਹੇ ਹਨ। ਅਜੇ ਜੀਅ ਰਹੇ ਹਨ। ਜਿਹੜੇ ਲੋਕ ਇਹ ਕਹਿੰਦੇ ਹਨ, " ਖਾਵੋਂ ਮੰਨ ਭਾਉਂਦਾ। ਬੰਦਾ ਉਨਾਂ ਹੈ ਜਿਉਂਦਾ। ਜਿੰਨਾਂ ਉਸ ਵਿੱਚ ਸਾਹ ਹੁੰਦਾ। " ਉਹ ਅਸਲ ਵਿੱਚ ਜੀਭ ਦੇ ਸੁਆਦ ਤੋਂ ਮਜ਼ਬੂਰ ਹੁੰਦਾ। ਖਾਂਣ ਵੱਲੋ ਨਹੀਂ ਮੂੰਹ ਬੰਨ ਹੁੰਦਾ। ਉਸ ਕੋਲੋ ਬੰਨਹੇਜ਼ ਨਹੀਂ ਰੱਖ ਹੁੰਦਾ। ਫਿਰ ਜਾਂ ਤਾਂ ਹਸਪਤਾਲ ਹੁੰਦਾ। ਜਾਂ ਫਿਰ ਰੱਬ ਉਪਰ ਬੁਲਾ ਲੈਂਦਾ।
Comments
Post a Comment