ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੦੭ Page 207 of 1430
8945 ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥
Baran N Saako Thumarae Rangaa Gun Nidhhaan Sukhadhaathae ||
बरनि न साकउ तुमरे रंगा गुण निधान सुखदाते ॥
ਪ੍ਰਭੂ ਜੀ ਤੇਰੇ ਕੰਮ ਬਹੁਤ ਹਨ। ਮੇਰੇ ਕੋਲੋ ਸਾਰੇ ਦੱਸੇ ਨਹੀਂ ਜਾਂਦੇ। ਤੂੰ ਪਵਿੱਤਰ ਕੰਮ ਕਰਨ ਵਾਲਾ ਗੁਣੀ ਗਿਆਨੀ ਮਹਾਨ ਦਾਤਾ ਹੈ॥
I cannot describe God you Manifestations, Treasure of Excellence, Giver of peace.
8946 ...ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥
Agam Agochar Prabh Abinaasee Poorae Gur Thae Jaathae ||2||
अगम अगोचर प्रभ अबिनासी पूरे गुर ते जाते ॥२॥
ਸਤਿਗੁਰ ਜੀ ਦਿ ਰੱਬੀ ਬਾਣੀ ਦੁਆਰਾ ਮੈਨੁੰ ਸਮਝ ਲੱਗੀ ਹੈਪ ਪ੍ਰਭੂ ਜੀ ਤੱਕ ਕੋਈ ਪਹੁੰਚ ਨਹੀਂ ਸਕਦਾ। ਕਿਸੇ ਦੇ ਹੱਥ ਨਹੀਂ ਲੱਗਦਾ। ਉਹ ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਨਹੀਂ ਕਰਦੇ ||2||
God is Inaccessible, Incomprehensible and Imperishable. He is known through the Perfect Sathigur. ||2||
8947 ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥
Bhram Bho Kaatt Keeeae Nihakaeval Jab Thae Houmai Maaree ||
भ्रमु भउ काटि कीए निहकेवल जब ते हउमै मारी ॥
ਮਨ ਦੇ ਡਰ, ਸਹਿਮ ਮੁੱਕ ਗਏ ਹਨ। ਮਨ ਸ਼ੁੱਧ-ਨਿਡਰ ਹੋ ਗਿਆ ਹੈ। ਮਨ ਦਾ ਹੰਕਾਂਰ, ਮੈਂ-ਮੈਂ ਮੁੱਕ ਗਈ ਹੈ॥
My doubt and fear have been taken away, and I have been made pure, since my ego was conquered.
8948 ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥
Janam Maran Ko Chooko Sehasaa Saadhhasangath Dharasaaree ||3||
जनम मरण को चूको सहसा साधसंगति दरसारी ॥३॥
ਸਤਿਗੁਰ ਜੀ ਤੇ ਭਗਤਾਂ ਨੂੰ ਦੇਖ ਕੇ ਜੰਮਣਾਂ ਮਰਨਾਂ ਡਰ ਚੱਕਰ ਮੁੱਕ ਜਾਂਦਾ ਹੈ ||3||
My fear of birth and death has been abolished, beholding Your Blessed Vision in the Sathigur Saadh Sangat, the Company of the Holy. ||3||
8949 ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥
Charan Pakhaar Karo Gur Saevaa Baar Jaao Lakh Bareeaa ||
चरण पखारि करउ गुर सेवा बारि जाउ लख बरीआ ॥
ਸਤਿਗੁਰ ਜੀ ਚਾਕਰੀ-ਗੁਲਾਮੀ ਕਰਕੇ, ਪੈਰਾਂ ਨੂੰ ਮੈਂ ਧੋਂਵਾਂ, ਬੇਅੰਤ ਬਾਰ ਸਤਿਗੁਰ ਜੀ ਤੋਂ ਜਿੰਦ ਜਾਨ ਮਾਰ-ਮੁੱਕਾ ਦਿੰਦਾ ਹਾਂ॥
I wash the Sathigur 's Feet and serve Him, I am a sacrifice to Him, 100,000 times.
8950 ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥
Jih Prasaadh Eihu Bhoujal Thariaa Jan Naanak Pria Sang Mireeaa ||4||7||128||
जिह प्रसादि इहु भउजलु तरिआ जन नानक प्रिअ संगि मिरीआ ॥४॥७॥१२८॥
ਸਤਿਗੁਰ ਨਾਨਕ ਜੀ ਦੀ ਮੇਹਰਬਾਨੀ ਦੀ ਨਜ਼ਰ ਨਾਲ ਮੈਂ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚ ਗਿਆ। ਸਤਿਗੁਰ ਜੀ ਪ੍ਰਭੂ ਪਿਆਰ ਦੀ ਲਿਵ ਲੱਗ ਜਾਂਦੀ ਹੈ ||4||7||128||
Sathigur Nanak has crossed over this terrifying world-ocean. I am united with my Beloved. ||4||7||128||
8951 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8952 ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥
Thujh Bin Kavan Reejhaavai Thohee ||
तुझ बिनु कवनु रीझावै तोही ॥
ਪ੍ਰਭੂ ਜੀ ਤੇਰੀ ਮਰਜ਼ੀ ਬਗੈਰ, ਤੈਨੂੰ ਕੋਈ ਕਿਵੈ ਵੀ ਮੋਹ ਨਹੀਂ ਸਕਦਾ॥
Who can please you God, except you yourself?
8953 ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥
Thaero Roop Sagal Dhaekh Mohee ||1|| Rehaao ||
तेरो रूपु सगल देखि मोही ॥१॥ रहाउ ॥
ਸਾਰੀ ਦੁਨੀਆਂ ਤੇਰੇ ਚੋਜ਼-ਕੰਮ ਦੇਖ ਕੇ, ਤੈਨੂੰ ਪਿਆਰ ਕਰਦੇ ਹਨ॥1॥ ਰਹਾਉ ॥
My God, Gazing upon Your Beauteous Form, all are entranced. ||1||Pause||
8954 ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥
Surag Paeiaal Mirath Bhooa Manddal Sarab Samaano Eaekai Ouhee ||
सुरग पइआल मिरत भूअ मंडल सरब समानो एकै ओही ॥
ਇਸ ਦੁਨੀਆਂ, ਅੱਗਲੀ ਦੁਨੀਆਂ, ਅਕਾਸ਼, ਧਰਤੀ, ਜਲ, ਥਲ, ਸਵਰਗ, ਮਾਤ ਲੋਕ ਸਬ ਪਾਸੇ ਪ੍ਰਮਾਤਮਾਂ ਬਰਾਬਰ ਹਾਜ਼ਰ ਹੈ॥
In the heavenly paradise, in the nether regions of the underworld, on the planet earth and throughout the galaxies, the One God is pervading everywhere.
8955 ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
Siv Siv Karath Sagal Kar Jorehi Sarab Maeiaa Thaakur Thaeree Dhohee ||1||
सिव सिव करत सगल कर जोरहि सरब मइआ ठाकुर तेरी दोही ॥१॥
ਸਿਵ ਸਿਵ ਕਰਕੇ, ਲੋਕ ਦੋਂਨੇ ਹੱਥ ਜੋੜ ਕੇ, ਤੇਰੇ ਤੋਂ ਮਦੱਦ ਮੰਗਦੇ ਹਨ। ਤੂੰ ਸਬ ਲਈ ਸੁ਼ਖ ਅੰਨਦ ਦੇਣ ਵਾਲਾ ਮਾਲਕ ਹੈ||1||
Everyone calls upon you with their palms pressed together, saying, Shiva, Shiva. Merciful God and Master, everyone cries out for your Help. ||1||
8956 ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥
Pathith Paavan Thaakur Naam Thumaraa Sukhadhaaee Niramal Seethalohee ||
पतित पावन ठाकुर नामु तुमरा सुखदाई निरमल सीतलोही ॥
ਪ੍ਰਭੂ ਜੀ ਤੂੰ ਬੰਦੇ ਨੂੰ ਸ਼ੁੱਧ ਕਰਨ ਲਈ, ਚੰਗੇ ਗੁਣ ਦੇਣ ਵਾਲਾ ਹੈ। ਤੂੰ ਖੁਸ਼ੀਆਂ ਅੰਨਦ, ਸ਼ਾਂਤੀ ਦਿੰਦਾ ਹੈ। ਮਨ ਦੀ ਸ਼ੁੱਧੀ ਕਰਦਾਂ ਹੈ॥
Your name, God and Master, is the Purifier of sinners, the giver of peace, immaculate, cooling and soothing.
8957 ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
Giaan Dhhiaan Naanak Vaddiaaee Santh Thaerae Sio Gaal Galohee ||2||8||129||
गिआन धिआन नानक वडिआई संत तेरे सिउ गाल गलोही ॥२॥८॥१२९॥
ਸਤਿਗੁਰ ਨਾਨਕ ਜੀ ਤੇਰੇ ਭਗਤ ਰੱਬੀ ਬਾਣੀ ਵਿੱਚ, ਧਿਅਨ ਲਾ ਕੇ, ਰੱਬੀ ਬਾਣੀ ਨੂੰ ਪੜ੍ਹ, ਸੁਣ, ਗਾ ਕੇ, ਤੇਰੇ ਉਤੇ ਬਿਚਾਰ ਕਰਦੇ ਹਨ। ਤੇਰੇ ਗੁਣ ਲੈ ਕੇ, ਤੇਰੀ ਪ੍ਰਸੰਸਾ ਕਰਦੇ ਹਨ||2||8||129||
Sathigur Nanak, spiritual wisdom, meditation and glorious greatness come from dialogue and discourse with your Saints. ||2||8||129||
8958 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8959 ਮਿਲਹੁ ਪਿਆਰੇ ਜੀਆ ॥
Milahu Piaarae Jeeaa ||
मिलहु पिआरे जीआ ॥
ਪ੍ਰਮਾਤਮਾਂ ਜੀ ਮੈਨੂੰ ਮਿਲ ਜਾਵੋ॥
God meet with me, my dear Beloved.
8960 ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥
Prabh Keeaa Thumaaraa Thheeaa ||1|| Rehaao ||
प्रभ कीआ तुमारा थीआ ॥१॥ रहाउ ॥
ਰੱਬ ਜੀ ਸਾਰਾ ਕੁੱਝ ਦੁਨੀਆਂ ਉਤੇ ਤੇਰੇ ਹੁਕਮ ਵਿੱਚ, ਤੇਰਾ ਕੀਤਾ ਹੁੰਦਾ ਹੈ॥1॥ ਰਹਾਉ ॥
God, whatever You do - that alone happens. ||1||Pause||
8961 ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥
Anik janam bahu jonee bhramiaa bahur Bahur dhukh Paaeiaa ||
अनिक जनम बहु जोनी भ्रमिआ बहुरि बहुरि दुखु पाइआ ॥
ਅੱਲਗ ਬੇਅੰਤ ਜੂਨਾਂ ਵਿੱਚ ਆਤਮਾਂ ਨੇ ਜਨਮ ਲੈ ਕੇ, ਜੰਮਣ-ਮਰਨ ਵਿੱਚ ਹੀ ਬਹੁਤ ਮਸੀਬਤਾਂ ਦਰਦ ਦਰਦ ਸਹੇ ਹਨ॥
Wandering around through countless incarnations, I endured pain and suffering in so many lives, over and over again.
8962 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
तुमरी क्रिपा ते मानुख देह पाई है देहु दरसु हरि राइआ ॥१॥
ਪ੍ਰਭ ਜੀ ਤੇਰੀ ਮੇਹਰਬਾਨੀ ਨਾਲ ਮੈਨੂੰ ਬੰਦੇ ਦਾ ਜਨਮ ਦਿੱਤਾ ਹੈ। ਆਪਣਾਂ ਰੂਪ ਦਿਖਾ ਕੇ, ਆਪਣੇ ਗੁਣ ਮੇਨੂੰ ਦੇਦੇ। ਮੇਰਾ ਜਨਮ ਸਫ਼ਲ ਹੋ ਸਕੇ||1||
God your grace, I obtained this human bod, grant me the blessed vision of Your darshan, sovereign God king. ||1||
8963 ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥
Soee hoaa jo this Bhaanaa Avar N Kin Hee Keethaa ||
सोई होआ जो तिसु भाणा अवरु न किन ही कीता ॥
ਉਹੀ ਹੁਕਮ ਵਰਤਦਾ ਹੈ। ਜੋ ਪ੍ਰਮਾਤਮਾਂ ਤੈਨੂੰ ਮਨਜ਼ੂਰ ਹੈ। ਬੰਦਾ ਜਾਂ ਕੋਈ ਹੋਰ ਕੁੱਝ ਨਹੀਂ ਕਰ ਸਕਦਾ॥
That which pleases God will has come to pass, no one else can do anything.
8964 ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥
Thumarai Bhaanai Bharam Mohi Mohiaa Jaagath Naahee Soothaa ||2||
तुमरै भाणै भरमि मोहि मोहिआ जागतु नाही सूता ॥२॥
ਪ੍ਰਭੂ ਜੀ ਤੇਰੇ ਹੁਕਮ ਵਿੱਚ ਹੀ ਲੋਕਾਂ ਨੂੰ ਮਾਇਆ ਦੇ ਪਿਆਰ ਦਾ ਲਾਲਚ ਦਾ ਵਹਿਮ ਲੱਗਾ ਹੈ। ਇਸ ਵਿੱਚ ਹਰ ਕੋਈ ਸੁੱਤੇ ਹੋਏ ਲਾਲਚ ਵਿਚ ਲੱਗਾ ਹੈ ||2||
Your enticed by the illusion of emotional attachment, the people are asleep; they do not wake up. ||2||
8965 ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥
Bino Sunahu Thum Praanapath Piaarae Kirapaa Nidhh Dhaeiaalaa ||
बिनउ सुनहु तुम प्रानपति पिआरे किरपा निधि दइआला ॥
ਮੇਰਾ ਇੱਕ ਪ੍ਰਭੂ ਜੀ ਤਰਲਾ ਮੰਨ ਲਵੋ। ਮੇਰੇ ਪਿਆਰੇ ਪ੍ਰਭੂ ਜੀ ਜੀਵਨ ਦੇ ਆਸਰੇ, ਮੇਹਰਬਾਨੀਆਂ ਦੇ ਦਾਤੇ, ਮੇਰੇ ਤੇ ਤਰਸ ਕਰਕੇ, ਮੇਰੀ ਰੱਖਿਆ ਕਰੋ॥
Please hear my prayer, God of Life, Beloved, Ocean of mercy and compassion.
8966 ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥
Raakh Laehu Pithaa Prabh Maerae Anaathheh Kar Prathipaalaa ||3||
राखि लेहु पिता प्रभ मेरे अनाथह करि प्रतिपाला ॥३॥
ਮੈਨੂੰ ਪਾਲਣ ਪੈਦਾ ਕਰਨ ਵਾਲੇ ਮੇਰੇ ਰਾਖੇ, ਮੈਨੂੰ ਬਾਪ ਬੱਣ ਕੇ ਬਚਾ ਕੈ, ਪ੍ਰਭੂ ਜੀ ਮੈਂ ਬੇਸਹਾਰਾਂ ਹਾਂ। ਮੇਰੀ ਪਾਲਣਾਂ ਕਰ||3||
Save me, My Father God. I am an orphan. please, cherish me. ||3||
8967 ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥
Jis No Thumehi Dhikhaaeiou Dharasan Saadhhasangath Kai Paashhai ||
जिस नो तुमहि दिखाइओ दरसनु साधसंगति कै पाछै ॥
ਸਤਿਗੁਰ ਦੇ ਪਿਆਰੇ ਭਗਤਾਂ ਕੋਲ ਰਹਿੱਣ ਨਾਲ ਹੀ ਪ੍ਰਭੂ ਜੀ ਤੂੰ ਦਿਖਾਈ ਦਿੰਦਾ ਹੈ॥
You reveal the Blessed Vision of Your Darshan, for the sake of the Sathigur's Saadh Sangat, the Company of the Holy.
8968 ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥
Kar Kirapaa Dhhoor Dhaehu Santhan Kee Sukh Naanak Eihu Baashhai ||4||9||130||
करि किरपा धूरि देहु संतन की सुखु नानकु इहु बाछै ॥४॥९॥१३०॥
ਸਤਿਗੁਰ ਨਾਨਕੁ ਪ੍ਰਭੂ ਜੀ, ਆਪਦੇ ਪਿਆਰੇ ਭਗਤਾਂ ਮੇਹਰਬਾਨੀ ਕਰਕੇ, ਚਰਨਾਂ ਦੀ ਧੂੜੀ ਦੇਵੋ। ਮੈਂ ਉਨਾਂ ਰਾਹਾਂ ਵਿੱਚ ਬੈਠ ਜਾਵਾਂ| |4||9||130||
Grant your grace, and bless us with the dust of the feet of the Saints, Sathigur Nanak yearns for this peace. ||4||9||130||
8969 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5 ॥
Sathigur Arjan Dev Gauri Fifth Mehl 5
8970 ਹਉ ਤਾ ਕੈ ਬਲਿਹਾਰੀ ॥
Ho Thaa Kai Balihaaree ||
हउ ता कै बलिहारी ॥
ਮੈਂ ਉਨਾਂ ਦੇ ਕੁਰਬਾਨ ਜਾਂਦਾ ਹਾਂ॥
I am a sacrifice to those.
8971 ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥
Jaa Kai Kaeval Naam Adhhaaree ||1|| Rehaao ||
जा कै केवल नामु अधारी ॥१॥ रहाउ ॥
ਜਿੰਨਾਂ ਨੇ ਮਨ ਵਿੱਚ ਇਕੱਲਾ ਰੱਬ ਦਾ ਨਾਂਮ ਵੱਸਾਇਆ ਹੈ ॥1॥ ਰਹਾਉ ॥
Who take the Support of the God Naam. ||1||Pause||
8972 ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥
Mehimaa Thaa Kee Kaethak Ganeeai Jan Paarabreham Rang Raathae ||
महिमा ता की केतक गनीऐ जन पारब्रहम रंगि राते ॥
ਉਨਾਂ ਦੀਆਂ ਵੱਡਆਈਆਂ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਉਨਾਂ ਵਿੱਚ ਬਹੁਤ ਗੁਣ ਆ ਜਾਦੇ ਹਨ। ਜੋ ਰੱਬ ਦੇ ਨਾਲ ਲਿਵ ਲਾ ਲੈਂਦੇ ਹਨ॥
How can I recount the praises of those humble beings who are attuned to the Love of the Supreme Lord God?
8973 ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥
Sookh Sehaj Aanandh Thinaa Sang Oun Samasar Avar N Dhaathae ||1||
सूख सहज आनंद तिना संगि उन समसरि अवर न दाते ॥१॥
ਉਨਾਂ ਪ੍ਰਭੂ ਪਿਆਰਿਆ ਕੋਲ ਰਹਿ ਕੇ, ਮਨ ਦਾ ਬਹੁਤ ਅੰਨਦ ਬੱਣਦਾ ਹੈ। ਉਨਾਂ ਵਰਗਾ ਹੋਰ ਕੋਈ ਰੱਬ ਦੇ ਨਾਂਮ ਦਾ ਦਾਨੀ ਨਹੀਂ ਹੁੰਦਾ||1||
Peace, intuitive poise and bliss are with them. There are no other givers equal to them. ||1||
8974 ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥
Jagath Oudhhaaran Saeee Aaeae Jo Jan Dharas Piaasaa ||
जगत उधारण सेई आए जो जन दरस पिआसा ॥
ਦੁਨੀਆਂ ਦਾ ਭਲਾ ਉਹੀ ਕਰਦੇ ਹਨ। ਜਿਸ ਨੂੰ ਪ੍ਰਭੂ ਦੇਖਣੇ ਦੀ ਭੁੱਖ ਲਾਲਸਾ ਲੱਗੀ ਹੈ॥
They have come to save the world. those humble beings who thirst for His Blessed Vision.
8975 ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥
Oun Kee Saran Parai So Thariaa Santhasang Pooran Aasaa ||2||
उन की सरणि परै सो तरिआ संतसंगि पूरन आसा ॥२॥
ਪ੍ਰਭੂ ਦੇ ਭਗਤਾਂ ਦੇ ਕੋਲ ਰਹਿੱਣ ਨਾਲ, ਦੁਨੀਆਂ ਦੇ ਵਾਧੂ ਦੇ ਕੰਮਾਂ ਤੋਂ ਬਚ ਹੋ ਜਾਂਦਾ ਹੈ। ਸਤਿਗੁਰ ਜੀ ਦੇ ਭਗਤਾਂ ਤੇ ਰੱਬੀ ਬਾਣੀ ਨਾਲ ਹਰ ਉਮੀਦ ਪੂਰੀ ਹੁੰਦੀ ਹੈ||2||
Those who seek their Sanctuary are carried across in the Society of the Sathigur Saints, their hopes are fulfilled. ||2||
8976 ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥
Thaa Kai Charan Paro Thaa Jeevaa Jan Kai Sang Nihaalaa ||
ता कै चरणि परउ ता जीवा जन कै संगि निहाला ॥
ਸਤਿਗੁਰ ਜੀ ਤੇ ਭਗਤਾਂ ਦੀ ਮੈਂ ਸ਼ਰਨ ਵਿੱਚ, ਸੋਹਣੇ ਚਰਨਾਂ ਕਮਲਾਂ ਵਿੱਚ ਬੈਠੀ ਰਹਾਂ। ਮੈਨੂੰ ਜਿਉਣ ਦਾ ਅੰਨਦ ਆ ਜਾਵੇ। ਉਨਾਂ ਦੇ ਕੋਲ ਰਹਿ ਕੇ ਮੈਂ ਧੌਨ-ਧੰਨ ਹੋ ਕੇ ਸਫ਼ਲ ਹੋ ਜਾਂਵਾਂ॥
If I fall Sathigur Saints Feet, then I live; associating with those humble beings, I remain happy.
8977 ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥
Bhagathan Kee Raen Hoe Man Maeraa Hohu Prabhoo Kirapaalaa ||3||
भगतन की रेणु होइ मनु मेरा होहु प्रभू किरपाला ॥३॥
ਸਤਿਗੁਰ ਜੀ ਤੇ ਉਸ ਦੇ ਪਿਆਰਿਆਂ ਦੇ ਕੋਲ, ਮੈਂ ਚਰਨਾਂ ਦੀ ਧੂਲ ਬੱਣ ਕੇ ਰਹਾਂ। ਰੱਬ ਜੀ ਇਹ ਮੇਹਰ ਕਰ ਦਿਉ||3||
God, please be merciful to me, that my mind might become the dust of the feet of your Sathigur Saints. ||3||
8978 ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥
Raaj Joban Avadhh Jo Dheesai Sabh Kishh Jug Mehi Ghaattiaa ||
राजु जोबनु अवध जो दीसै सभु किछु जुग महि घाटिआ ॥
ਦੁਨੀਆਂ ਦੇ ਰਾਜੇ ਦਾ ਰਾਜਨੀਤਕ ਰਾਜ, ਜੁਵਾਨੀ, ਉਮਰ ਜੋ ਵੀ ਦਿਸਦਾ ਹੈ। ਸਾਰਾ ਕੁੱਝ ਦੁਨੀਆਂ ਦਾ ਮੁੱਕ ਹੀ ਜਾਂਦਾ ਹੈ॥
Power and authority, youth and age, whatever is seen in this world, all of it shall fade away.
8979 ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥
Naam Nidhhaan Sadh Navathan Niramal Eihu Naanak Har Dhhan Khaattiaa ||4||10||131||
नामु निधानु सद नवतनु निरमलु इहु नानक हरि धनु खाटिआ ॥४॥१०॥१३१॥
ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦੇ ਗੁਣਾਂ ਦਾ ਖ਼ਜ਼ਾਨਾਂ, ਇੱਕਠਾ ਕੀਤਾ ਹੋਇਆ, ਨਾਂਮ ਦਾ ਭੰਡਾਰ ਹਰ ਸਮੇਂ ਨਵਾਂ-ਤਾਜ਼ਾ ਰਹਿੰਦਾ ਹੈ। ਇਹ ਪਵਿੱਤਰ ਧੰਨ ਹੈ ||4||10||131||
Sathigur Nanak has earned this wealth of the God. The treasure of the Naam, the Name of the God, is forever new and immaculate. ||4||10||131||
Comments
Post a Comment