ਭਾਗ 60 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਦੀਪਾ ਨੀਟੂ ਨੂੰ ਹਸਪਤਾਲ ਲੈ ਗਿਆ ਹੋਇਆ ਸੀ। ਉਸ ਦੇ ਦੋ ਦਿਨ ਤੋਂ ਦਰਦਾਂ ਉਠ ਰਹੀਆਂ ਸਨ। ਨੀਟੂ ਤਾਂ ਦੁੱਖੀ ਹੀ ਸੀ। ਦੀਪੇ ਦਾ ਵੀ ਮਨ, ਉਸ ਦੀਆਂ ਦਰਦ ਭਰੀਆਂ ਚੀਕਾਂ ਸੁਣ ਕੇ, ਪਿੰਜਿਆ ਪਿਆ ਸੀ। ਉਸ ਨੂੰ ਸਮਝ ਨਹੀਂ ਲੱਗ ਰਿਹਾ ਸੀ। ਕੀ ਕਰੇ? ਉਹ ਡਾਕਟਰਾਂ ਨੂੰ ਬਹੁਤ ਬਾਰ ਕਹਿ ਚੁੱਕਾ ਸੀ। ਅਪ੍ਰੇਸ਼ਨ ਕਰਕੇ, ਨੀਟੂ ਦੀ ਜਾਨ ਛੁੱਡਾ ਦੇਵੋ। ਵਾਰ ਐਤਵਾਰ ਕਰਕੇ, ਕੋਈ ...ਅਪ੍ਰੇਸ਼ਨ ਕਰਨ ਵਾਲਾ ਡਾਕਟਰ ਨਹੀਂ ਸੀ। ਦੀਪੇ ਨੂੰ ਹੋਰ ਡਾਕਟਰ ਨੇ ਦਸ ਦਿੱਤਾ ਸੀ, " ਜੋ ਬੱਚਾ ਨੀਟੂ ਦੇ ਪੇਟ ਵਿੱਚ ਹੈ। ਉਹ ਮਰ ਚੁੱਕਾ ਸੀ। " ਨੀਟੂ ਨੂੰ ਵੀ ਪਤਾ ਚੱਲ ਗਿਆ ਸੀ। ਸੋਮਵਾਰ ਨੂੰ ਡਾਕਟਰ ਆਇਆ। ਉਸ ਨੇ ਨੀਟੂ ਦਾ ਅਪ੍ਰੇਸ਼ਨ ਕਰ ਦਿੱਤਾ। ਉਸ ਦੇ ਮਰਿਆ ਹੋਇਆ, ਮੁੰਡਾ ਹੋਇਆ ਸੀ। ਗਲ਼ ਨਾਲ ਨਾੜੂਏ ਦਾ ਲਪੇਟਾ ਪੈਣ ਨਾ। ਗਲ਼ ਘੁੱਟਿਆ ਗਿਆ ਸੀ। ਜਿਸ ਕਰਕੇ, ਬੱਚੇ ਦੀ ਜਾਨ ਨਿੱਕਲ ਗਈ। ਹਸਪਤਾਲ ਵਿੱਚ ਪਈ ਨੀਟੂ ਸੋਚ ਰਹੀ ਸੀ, ਰੱਬ ਹੀ ਜਾਂਣਦਾ ਹੈ ਉਸ ਨੂੰ ਕੀ ਮਨਜ਼ੂਰ ਹੈ? ਰਾਜ ਦੀ ਯਾਦ ਉਸ ਨੇ ਮਾਰ ਮੁੱਕਾ ਦਿੱਤੀ ਹੈ। ਬੱਚੇ ਦੀ ਇੰਨੀ ਕੁ ਉਮਰ ਲਿਖਣ ਲੱਗੇ ਨੇ, ਰੱਬ ਨੇ ਭੋਰਾ ਤਰਸ ਨਹੀਂ ਕੀਤਾ। ਬੱਚੇ ਨੂੰ ਦੁਨੀਆਂ ਦੇਖਣ ਨਹੀਂ ਦਿੱਤੀ। ਪਤਾ ਨਹੀਂ ਕਿੰਨੀਆਂ ਮਾਂਵਾਂ, ਗਰਭ ਵਿੱਚ ਆਪਦੇ ਬੱਚੇ ਗੁਆ ਲੈਂਦੀਆਂ ਹਨ। " ਕਿਸੇ ਹੋਰ ਬੱਚਾ ਰੋਂਦਾ ਸੁਣ ਕੇ, ਨੀਟੂ ਨੂੰ ਆਪਦਾ ਬੱਚਾ ਰੋਦਾ ਲੱਗਦਾ ਸੀ। ਬੱਚੇ ਤੋਂ ਬਗੈਰ, ਉਸ ਦੇ ਹਿੱਸੇ ਦਾ ਦੁੱਧ, ਚਾਦਰ ਉਤੇ, ਲੱਗੀ ਜਾ ਰਿਹਾ ਸੀ। ਰੱਬ ਦੀ ਕਮਾਲ ਦੀ ਖੇਡ ਹੈ। ਕਈ ਬੱਚੇ ਮਾਂਵਾਂ ਤੋਂ ਬਗੈਰ, ਦੁੱਧ ਵੱਲੋਂ ਭੁੱਖੇ ਮਰਦੇ ਹਨ। ਕਿਤੇ ਦੁੱਧ ਰਿਜ਼ਕ ਪੈਰਾਂ ਥੱਲੇ ਰੁਲਦਾ ਹੈ। ਕਿਸੇ ਗਰੀਬ ਨੂੰ ਪੇਟ ਦੀ ਅੱਗ ਬੁੱਝਾੳੇਣ ਨੂੰ ਰਿਜ਼ਕ ਨਹੀਂ ਲੱਭਦਾ।
ਨੀਟੂ ਨੂੰ ਇੱਕ ਗੱਲ ਦੀ ਸਮਝ ਸੀ। ਰੱਬ ਜੋ ਕਰਦਾ ਹੈ। ਠੀਕ ਕਰਦਾ ਹੈ। ਜਦੋਂ ਰਾਜ, ਉਸ ਦੀ ਪ੍ਰਵਾਹ ਜਿਉਂਦੇ ਜੀਅ ਛੱਡ ਗਿਆ ਹੈ। ਉਸ ਦਾ ਬੇਟਾ ਕੈਸਾ ਹੋਣਾ ਸੀ? ਕੀ ਪਤਾ ਮੈਂ ਪਾਲਦੀ ਰਹਿੰਦੀ? ਉਹ ਵੱਡਾ ਹੋ ਕੇ, ਆਪਦੇ ਪਿਉ ਕੋਲ ਚਲਾ ਜਾਂਦਾ। ਹੋ ਸਕਦਾ ਸੀ, ਮੇਰਾ ਪੱਖ ਲੈਂਦਾ। ਸਾਰੀ ਉਮਰ ਰਾਜ ਨਾਲ ਜੰਗ ਚੱਲਦੀ ਰਹਿੰਦੀ। ਰੱਬ ਨੇ ਵਰਕਾ ਹੀ ਪਾੜ ਦਿੱਤਾ ਹੈ। ਕੁੱਝ ਲਿਖਣ ਢਾਹਉਣ ਦੀ ਲੋੜ ਨਹੀਂ ਹੈ। ਰੱਬ ਬਹੁਤ ਕੋਰਾ ਹੈ। ਹਿਸਾਬ ਕਿਤਾਬ ਵਿੱਚ ਕਮੀ ਨਹੀਂ ਛੱਡਦਾ। ਨੀਟੂ ਨੂੰ ਸੋਚਾਂ ਵਿੱਚ ਪਈ ਦੇਖ ਕੇ, ਦੀਪੇ ਨੇ ਪੁੱਛਿਆ, " ਕੀ ਸੋਚਣ ਲੱਗ ਗਈ? ਉਸ ਬੱਚੇ ਦੀ ਤੇਰੇ ਨਾਲ ਕੋਈ ਸਾਂਝ ਨਹੀਂ ਸੀ। ਜਿਸ ਨਾਲ ਸਾਂਝ ਹੁੰਦੀ ਹੈ। ਉਹ ਛੱਡ ਕੇ ਨਹੀਂ ਜਾਦੇ। ਆਪਣੇ ਕਦੇ ਅੱਖਾਂ ਤੋਂ ਦੂਰ ਨਹੀਂ ਹੁੰਦੇ। ਤੂੰ ਦੱਸ, ਮੈਂ ਤੇਰੇ ਲਈ, ਕੀ ਕਰ ਸਕਦਾਂ ਹਾਂ?ਮਰਨ ਵਾਲੇ ਵਾਪਸ ਨਹੀਂ ਆਉਂਦੇ। ਨਾਂ ਹੀ ਮਰਨ ਵਾਲੇ ਦੇ ਨਾਲ ਮਰਿਆ ਜਾਂਦਾ ਹੈ। ਸੂਪ ਜਾਂ ਜੂਸ ਦੀ ਘੁੱਟ ਭਰ ਲੈ, ਕਿੰਨੇ ਦਿਨਾਂ ਦਾ ਕੁੱਝ ਮੂੰਹ ਉਤੇ ਨਹੀਂ ਰੱਖਿਆ। " ਨੀਟੂ ਊਚੀ-ਊਚੀ ਰੌਣ ਲੱਗ ਗਈ ਸੀ। ਉਸ ਦਾ ਰੋਣਾਂ ਠੱਲਦਾ ਨਹੀਂ ਸੀ। ਉਸ ਨੇ ਕਿਹਾ, " ਰੱਬ ਐਸਾ ਕੁੱਝ ਦਿੰਦਾ ਹੀ ਕਿਉਂ ਹੈ? ਜਿਸ ਨੂੰ ਖੋਹਣਾਂ ਹੁੰਦਾ ਹੈ। ਜਿਸ ਦਾ ਕੋਈ ਲਾਭ ਨਹੀਂ ਹੈ। ਰੱਬ ਨੇ ਮੇਰੇ 10 ਮਹੀਨੇ ਮਿੱਟੀ ਵਿੱਚ ਰੌਲ ਦਿੱਤੇ। ਰਾਜ ਨਾਲ ਐਨਾਂ ਚਿਰ ਰਹੀ। ਕੁੱਝ ਹਾਂਸਲ ਨਹੀ ਹੋਇਆ। ਨਾਂ ਹੀ ਮੈਂ ਉਸ ਦਾ ਪਿਆਰ ਪਾ ਸਕੀ। ਜੇ ਕੱਲ ਨੂੰ ਤੂੰ ਵੀ ਦੀਪੇ ਛੱਡ ਕੇ ਚਲਾ ਗਿਆ। " ਦੀਪੇ ਨੇ ਕਿਹਾ, " ਤੂੰ ਮਾੜੀਆਂ ਗੱਲਾਂ ਕਿਉਂ ਸੋਚਦੀ ਹੈ? ਜਿੰਨਾਂ ਚਿਰ ਆਪਾਂ ਦੋਂਨਾਂ ਨੂੰ ਰੱਬ ਨੇ ਮਿਲਾ ਕੇ ਰੱਖਣਾਂ ਹੈ। ਪੱਕਾ ਮਿਲੇ ਰਹਾਂਗੇ। ਕੋਈ ਸ਼ਕਤੀ ਆਪਾਂ ਨੂੰ ਦੂਰ ਨਹੀਂ ਕਰ ਸਕਦੀ। ਜੇ ਮੌਤ ਆ ਗਈ, ਫਿਰ ਮੇਰੇ ਬਸ ਨਹੀਂ ਹੈ। ਤੈਨੂੰ ਛੁੱਟੀ ਮਿਲ ਗਈ ਹੈ। ਘਰ ਚੱਲੀਏ। ਹਸਪਤਾਲ ਵਿੱਚ ਬੈਠਿਆਂ ਨੂੰ 4 ਦਿਨ ਹੋ ਗਏ। ਮੈਂ ਤਾਂ ਐਨੇ ਦਿਨਾਂ ਦਾ ਨਹਾਤਾਂ ਵੀ ਨਹੀਂ ਹਾਂ। ਘਰ ਬਗੈਰ ਬਹੁਤ ਔਖਾ ਹੈ। "

Comments

Popular Posts