ਭਾਗ 75 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਭੋਲੀ ਨੂੰ ਅਮੀਤ ਕਹਿ ਗਿਆ ਸੀ, " ਮੰਡ ਵਾਲੇ ਖੇਤ ਵਿੱਚ ਰੌਣੀ ਕਰਨ ਵਾਲੀ ਹੈ। ਰਾਤੋਂ ਰਾਤ ਹੋ ਜਾਵੇਗੀ। ਪਰ ਜੇ ਬਿੱਜਲੀ ਨਾਂ ਆਈ, ਦੋ ਦਿਨ ਵੀ ਲੱਗ ਸਕਦੇ ਹਨ। ਮੈਨੂੰ ਵੀ, ਭਾਈਏ ਨਾਲ ਜਾਂਣਾ ਪੈਣਾਂ ਹੈ। ਉਨਾਂ ਨੂੰ ਭੋਲੀ ਨੇ, ਖਾਣ ਨੂੰ ਸਮਾਨ ਬੰਨ ਦਿੱਤਾ। ਮੋੜ ਉਤੇ ਜਾ ਕੇ, ਅਮੀਤ ਨੇ ਭਈਏ ਨੂੰ, ਕਾਰ ਵਿੱਚੋਂ ਉਤਾਰ ਦਿੱਤਾ। ਉਸ ਨੂੰ 1000 ਰੂਪਏ ਜੇਬ ਵਿੱਚ ਰੱਖਣ... ਨੂੰ ਦੇ ਦਿੱਤੇ। ਨਾਲ ਕਹਿ ਦਿੱਤਾ, " ਤੇਰੀ ਬੀਬੀ ਜੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਬਈ ਤੂੰ ਇੱਕਲਾ ਹੀ, ਮੰਡ ਵਾਲੇ ਖੇਤ ਨੂੰ ਗਿਆ ਹੈ। ਮੈਂ ਚੰਡੀਗੜ੍ਹ ਨੂੰ ਜਾਂਣਾ ਹੈ। ਜੇ ਕੋਈ ਕੰਮ ਹੋਵੇ, ਫੋਨ ਕਰ ਲਈ। ਨਾਲੇ ਉਥੋਂ ਦਿਹਾੜੀਆ ਕਰ ਲਈ। ਦੋ ਜਾਂਣੇ ਚੰਗੇ ਹੁੰਦੇ ਹਨ। ਉਹ ਜਗਾ ਵੀ ਸੂੰਨੀ ਜਿਹੀ ਹੈ। " ਅਮੀਤ ਚੰਡੀਗੜ੍ਹ ਨੂੰ ਚਲਾ ਗਿਆ। ਇਹ ਆਪ ਇਥੇ ਪੜ੍ਹਦਾ ਰਿਹਾ ਸੀ। ਇਸ ਨਾਲ ਦੇ ਅਜੇ ਵੀ, ਚੰਡੀਗੜ੍ਹ ਵਿੱਚ ਮੁੰਡੇ ਕੁੜੀਆਂ ਪੜ੍ਹੀ ਜਾਂਦੇ ਸੀ। ਉਹ ਹਰ ਸਾਲ ਜਾਂਣ ਬੁੱਝ ਕੇ, ਫੇਲ ਹੋਈ ਜਾਂਦੇ ਸਨ। ਪਾਸ ਹੋ ਕੇ, ਕਲਾਸਾਂ ਪੂਰੀਆਂ ਕਰਕੇ ਜਾਂਣਾਂ ਕਿਧਰ ਸੀ? ਮੁੜ ਕੇ, ਪਿੰਡ ਵੜਨ ਨੂੰ ਜੀਅ ਨਹੀਂ ਕਰਦਾ ਸੀ। ਚੰਡੀਗੜ੍ਹ ਦੀ ਐਸ਼ ਤੇ ਦੋਸਤਾਂ ਨੂੰ ਛੱਡ ਕੇ ਜਾਂਣ ਨੂੰ ਜੀਅ ਨਹੀਂ ਕਰਦਾ ਸੀ। ਚੰਡੀਗੜ੍ਹ ਨਾਂ ਮਾਪਿਆ ਦੀ ਹਿੱੜਕ, ਨਾਂ ਝਿੱੜਕ, ਨਾਂ ਵਿੱੜਕ। ਭੋਲੀ ਨਾਲ ਅਮੀਤ ਨੂੰ ਮਾਪਿਆਂ ਦੇ ਫ਼ੈਸਲੇ ਉਤੇ ਵਿਆਹ ਕਰਨਾਂ ਪਿਆ। ਘਰ ਸੂੰਨਾ ਪਿਆ ਸੀ। ਚਾਰ ਸਾਲ ਦਾ ਇੱਕੋ ਕਲਾਸ ਵਿੱਚ ਸੀ। ਇਸ ਲਈ ਭੋਲੀ ਦੇ ਪਸੰਦ ਆਉਂਦੇ ਹੀ, ਅਮੀਤ ਦਾ ਮਾਪਿਆ ਨੇ ਵਿਆਹ ਕਰ ਦਿੱਤਾ ਸੀ।
ਕਈ ਵਿਆਹ ਕਰਾ ਕੇ ਸੁਧਰ ਜਾਂਦੇ ਹਨ। ਇਹ ਲੋਕਾਂ ਦਾ ਵਹਿਮ ਹੈ। ਕੁਆਰੇ ਮੁੰਡੇ-ਕੁੜੀਆਂ ਨੂੰ ਲੋਕੀ ਸੈਕਸ ਦਾ ਬੰਬ ਸਮਝਦੇ ਹਨ। ਵਿਆਹੇ ਉਤੇ ਲੋਕੀ ਸ਼ੱਕ ਘੱਟ ਕਰਦੇ ਹਨ। ਬਾਲ-ਬੱਚੇ ਵਾਲੇ ਉਤੇ ਤਾ ਭੋਰਾ ਵੀ ਸ਼ੱਕ ਨਹੀ ਕਰਦੇ। ਜੇ ਕਿਸੇ ਦਾ ਮੂੰਹ ਸਿਰ ਚਿੱਟਾ ਹੋਵੇ। ਫਿਰ ਉਸ ਨੂੰ, ਤਾਂ ਧੀ ਭੈਣ ਦੀ ਰਾਖੀ ਬੈਠਾ ਜਾਂਦੇ ਹਨ। ਪਰ ਮਰਦ, ਬਾਲ-ਬੱਚੇ, ਨੂੰਹਾਂ, ਪੋਤਿਆ-ਪੋਤੀਆਂ ਵਾਲੇ, ਕਿਸੇ ਵੀ ਉਮਰ ਵਿੱਚ ਹੋਣ, ਇਹ ਬਹੁਤ ਖ਼ਚਰੇ ਤੇ ਠੱਰਕੀ ਹਨ। ਜਿਵੇ ਵੀ, ਜਿਥੇ ਵੀ ਦਾਅ ਲੱਗਦਾ ਹੈ। ਮੋਰਚਾ ਲਾ ਲੈਂਦੇ ਹਨ। ਅਮੀਤ ਦਾ ਚੰਡੀਗੜ੍ਹ ਜਾਂਣ ਦਾ ਦਾਅ ਉਦੋਂ ਹੀ ਲੱਗਦਾ ਸੀ। ਜਦੋਂ ਮੰਡ ਵਾਲੇ ਖੇਤ ਨੂੰ ਜਾਂਣਾ ਹੁੰਦਾ ਸੀ। ਇਹ ਭਈਏ ਦੀ ਜੇਬ ਗਰਮ ਕਰਕੇ, ਚੰਡੀਗੜ੍ਹ ਦੋਸਤਾਂ ਵਿੱਚ ਪਹੁੰਚ ਜਾਂਦਾ ਸੀ। ਇਸੇ ਕਿਰਾਏ ਦੇ ਮਕਾਂਨ ਵਿੱਚ, ਉਹੀ ਦੋਸਤ ਰਹੀ ਜਾਂਦੇ ਸੀ। ਜਿੰਨੇ ਦਿਨ ਭੋਲੀ ਨੂੰ ਕਹਿ ਕੇ ਜਾਂਦਾ ਸੀ। ਉਨੇ ਦਿਨਾਂ ਵਿੱਚ ਆ ਜਾਂਦਾ ਸੀ। ਭਈਏ ਨੂੰ ਉਸੇ ਮੋੜ ਉਤੇ, ਮਿਲ ਪੈਂਦਾ ਸੀ। ਇਸ ਬਾਰ ਭਈਆ ਜਦੋਂ ਮੰਡ ਗਿਆ। ਉਸ ਨੇ ਦਿਹੜੀਆਂ ਕਰ ਲਿਆ। ਰਾਤ ਨੂੰ ਚੱਲਦੀ-ਚੱਲਦੀ ਮੋਟਰ ਖਰਾਬ ਹੋ ਗਈ। ਬਿੱਜਲੀ ਵੀ ਪੂਰੀ ਸੀ। ਕੋਈ ਹੋਰ ਨੁਕਸ ਪੈ ਗਿਆ ਸੀ।
ਉਹ ਦਿਹਾੜੀਆਂ ਮੋਟਰ ਨੂੰ ਦੇਖਣ ਲੱਗ ਗਿਆ। ਬੱਲਬ ਦਾ ਚਾਨਣ ਕੋਈ ਖ਼ਾਸ ਨਹੀਂ ਸੀ। ਉਸ ਦੀ ਨੰਗੀ ਤਾਰ ਨੂੰ ਹੱਥ ਲੱਗ ਗਿਆ। ਉਹ ਥਾਂਏ ਮਰ ਗਿਆ। ਭਈਏ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕੋਈ ਰੋਹੀ ਵਿੱਚ, ਆਲੇ-ਦੁਆਲੇ ਨਹੀਂ ਸੀ। ਉਸ ਨੇ ਭੱਵਤਰੇ ਹੋਏ ਨੇ, ਭੋਲੀ ਦੇ ਫੋਨ ਉਤੇ, ਫੋਨ ਕਰ ਲਿਆ। ਭੋਲੀ ਦੇ ਬੋਲਣ ਤੋਂ ਪਹਿਲਾਂ, ਉਸ ਨੇ ਕਿਹਾ, " ਅਮੀਤ ਸਰਦਾਰ ਜੀ, ਮੰਡ ਵਾਾਲੇ ਖੇਤ ਵਿੱਚ ਪੰਗਾ ਪੈ ਗਈ ਹੈ। ਦਿਹਾੜੀ ਵਾਲੇ ਨੂੰ ਮੋਟਰ ਤੋਂ ਕਰੰਟ ਲੱਗ ਗਈ। ਉਹ ਮਰ ਗਈ ਹੈ। ਅਮੀਤ ਸਰਦਾਰ ਜੀ, ਤੁਸੀਂ ਚੰਡੀਗੜ੍ਹ ਹੈਗੀ। ਅੱਗੇ ਕਦੇ ਪੰਗਾ ਨਹੀਂ ਪਈ ਸੀ। ਤੂੰ ਮੈਨੂੰ ਬੱਚਾਦੇ। ਮੈਨੂੰ ਪੁਲੂਸ ਫੜ ਲੂਗੀ। " ਭੋਲੀ ਨੇ ਕਿਹਾ, " ਤੂੰ ਫੋਨ ਮੈਨੂੰ ਘਰ ਕਰ ਲਿਆ ਹੈ। ਅਮੀਤ, ਚੰਡੀਗੜ੍ਹ ਕੀ ਕਰਨ ਗਿਆ ਹੈ? " ਭਈਏ ਨੇ ਕਿਹਾ, " ਅਮੀਤ ਸਰਦਾਰ ਜੀ, ਕਦੇ ਮੰਡ ਵਾਾਲੇ ਖੇਤ ਵਿੱਚ ਨਹੀਂ ਆਉਂਦੀ। ਹਰ ਬਾਰ ਚੰਡੀਗੜ੍ਹ ਚਲੀ ਜਾਂਦੀ ਹੈ। " ਭੋਲੀ ਨੇ ਕਿਹਾ, " ਤੂੰ ਰੌਲਾ ਨਾ ਪਾ, ਸਵੇਰ ਤੱਕ ਤੇਰੇ ਕੋਲ, ਅਸੀਂ ਪਹੁੰਚ ਜਾਂਵਾਂਗੇ। " ਭੋਲੀ ਮਨ ਨਾਲ ਗੱਲਾਂ ਕਰਨ ਲੱਗ ਗਈ, " ਇਹ ਅਮੀਤ, ਮੈਨੂੰ ਝੂਠ ਬੋਲ ਕੇ, ਚੰਡੀਗੜ੍ਹ ਕੀ ਕਰਨ ਨੂੰ ਜਾਂਦਾ ਹੈ? ਉਹ ਮੈਨੂੰ ਹੀ ਐਨੇ ਝੂਠ ਬੋਲੀ ਜਾਂਦਾ ਹੈ। ਜਾਂਦਾ ਕਿਧਰ ਹੈ? ਦੱਸਦਾ ਦੂਜੇ ਪਾਸੇ। ਜੇ ਚੰਡੀਗੜ੍ਹ ਵੀ ਜਾਂਣਾ ਹੈ। ਦੱਸ ਕੇ ਵੀ ਜਾ ਸਕਦਾ ਸੀ। ਇਹ ਚੋਰਾਂ ਵਾਗ, ਮੇਰੇ ਨਾਲ ਕੀ ਖੇਡ ਖੇਡਦਾ ਫਿਰਦਾ ਹੈ? ਮੈਂ ਇਸ ਦੀਆਂ ਝੂਠੀਆਂ ਕਹਾਣੀਆਂ ਤੋਂ ਕੀ ਕੱਢਣਾਂ ਹੈ? " ਭੋਲੀ ਨੂੰ ਯਾਦ ਆਇਆ। ਇਹ ਹਨੀਮੂਨ ਵੀ ਚੰਡੀਗੜ੍ਹ ਮਨਾਉਣ ਨੂੰ ਕਹਿੰਦਾ ਸੀ। ਭੋਲੀ ਨੇ ਅਮੀਤ ਦੇ ਫੋਨ ਉਤੇ, ਨੰਬਰ ਲਾ ਦਿੱਤਾ। ਅਮੀਤ ਨੇ ਜੁਆਬ ਦਿੱਤਾ, ਹੈਲੋ ਇਸ ਸਮੇਂ ਕੌਣ ਮੈਨੂੰ ਤੰਗ ਕਰਦਾ ਹੈ? " ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਹ ਪੂਰਾ ਸ਼ਰਾਬੀ ਸੀ। ਉਸ ਤੋਂ ਫੋਨ ਕੱਟਿਆ ਨਹੀਂ ਗਿਆ। ਪਿਛੇ ਜੋ ਮੁੰਡੇ-ਕੁੜੀਆਂ ਦੀ, ਖੱਪ ਪੈਂਦੀ ਸੀ। ਉਹ ਸੁਣ ਕੇ, ਉਸ ਨੇ, ਕੰਨਾਂ ਉਤੇ ਹੱਥ ਧਰ ਲਏ। ਭੋਲੀ ਨੇ ਆਪਦੇ ਡੈਡੀ ਨੂੰ ਫੋਨ ਕੀਤਾ। ਉਸ ਨੂੰ ਮੰਡ ਵਾਲੇ ਖੇਤ ਵਿੱਚ ਜਾਂਣ ਲਈ ਕਿਹਾ।

Comments
Post a Comment