ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੨1 Page 221 of 1430
9508 ਗੁਰ ਕੀ ਮਤਿ ਜੀਇ ਆਈ ਕਾਰਿ ॥੧॥
Gur Kee Math Jeee Aaee Kaar ||1||
गुर की मति जीइ आई कारि ॥१॥
ਸਤਿਗੁਰ ਜੀ ਦੇ ਰੱਬੀ ਬਾਣੀ ਦੇ ਗੁਣਾਂ ਨਾਲ ਅੱਕਲ ਆ ਗਈ ਹੈ। ਹਰ ਕੰਮ ਵਿੱਚ ਲਾਭ ਹੁੰਦਾ ਹੈ ||1||
The Sathigur's Teachings are useful to my soul. ||1||
9509 ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
Ein Bidhh Raam Ramath Man Maaniaa ||
इन बिधि राम रमत मनु मानिआ ॥
ਇਸ ਜ਼ਤਨ ਨਾਲ, ਰੱਬ ਜੀ ਨਾਲ, ਪ੍ਰੇਮ ਪਿਆਰ ਵਿੱਚ, ਮਨ ਲੱਗ ਗਿਆ ਹੈ॥
Chanting the God's Name in this way, my mind is satisfied.
9510 ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥
Giaan Anjan Gur Sabadh Pashhaaniaa ||1|| Rehaao ||
गिआन अंजनु गुर सबदि पछानिआ ॥१॥ रहाउ ॥
ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਜਦੋਂ ਦਾ ਪੜ੍ਹਿਆ, ਬਿਚਾਰਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣਾ ਨਾਲ ਮੇਰੀਆਂ ਅੱਖਾਂ ਸਾਫ਼ ਹੋ ਗਈਆਂ ਹੈ॥1॥ ਰਹਾਉ ॥
I have obtained the ointment of spiritual wisdom, recognizing the Word of the Sathigur's Shabad. ||1||Pause||
9511 ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
Eik Sukh Maaniaa Sehaj Milaaeiaa ||
इकु सुखु मानिआ सहजि मिलाइआ ॥
ਇੱਕ ਰੱਬ ਨੂੰ ਚੇਤੇ ਕਰਨ ਦਾ ਮੈਨੂੰ ਐਸਾ ਅੰਨਦ ਆਇਆ ਹੈ। ਮੇਰਾ ਮਨ ਸ਼ਾਤ ਹੋ ਕੇ ਭੱਟਕਣੋਂ ਹੱਟ ਗਿਆ ਹੈ॥
Blended with the One God, I enjoy intuitive peace.
9512 ਨਿਰਮਲ ਬਾਣੀ ਭਰਮੁ ਚੁਕਾਇਆ ॥
Niramal Baanee Bharam Chukaaeiaa ||
निरमल बाणी भरमु चुकाइआ ॥
ਸਤਿਗੁਰ ਜੀ ਦੀ ਰੱਬੀ ਬਾਣੀ ਨੇ ਮੇਰੇ ਸਾਰੇ ਵਹਿਮ-ਡਰ ਮੁੱਕ ਦਿੱਤੇ ਹਨ॥
Through the Immaculate Sathigur's Bani of the Word, my doubts have been dispelled.
9513 ਲਾਲ ਭਏ ਸੂਹਾ ਰੰਗੁ ਮਾਇਆ ॥
Laal Bheae Soohaa Rang Maaeiaa ||
लाल भए सूहा रंगु माइआ ॥
ਮੇਰੀ ਤੰਨ-ਮਨ ਨੂੰ ਰੱਬੀ ਬਾਣੀ ਦਾ ਲਾਲੋ-ਲਾਲ ਰੰਗ ਲੱਗ ਗਿਆ ਹੈ॥
Instead of the pale color of Maya, I am imbued with the deep crimson color of the God's Love.
9514 ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥
Nadhar Bhee Bikh Thaak Rehaaeiaa ||2||
नदरि भई बिखु ठाकि रहाइआ ॥२॥
ਪ੍ਰਭੂ ਦੀ ਨਜ਼ਰ ਮੇਰੇ ਉਤੇ ਪਈ, ਤਾਂ ਮੇਰਾ ਧੰਨ-ਮੋਹ ਵੱਲੋਂ ਮਨ ਮੁੜ ਗਿਆ ||2||
By the God's Glance of Grace, the poison has been eliminated. ||2||
9515 ਉਲਟ ਭਈ ਜੀਵਤ ਮਰਿ ਜਾਗਿਆ ॥
Oulatt Bhee Jeevath Mar Jaagiaa ||
उलट भई जीवत मरि जागिआ ॥
ਬਹੁਤ ਪੁੱਠੀ ਗੱਲ ਹੋ ਗਈ ਹੈ। ਧੰਨ-ਮੋਹ ਵੱਲੋਂ ਮਨ ਮੁੜਕੇ ਮਰ ਗਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਨੇ ਮੇਰੀ ਮੱਤ ਨੂੰ ਗਿਆਨ ਦੇ ਦਿੱਤਾ॥
When I turned away, and became dead while yet alive, I was awakened By Sathigur's Shabad.
9516 ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
Sabadh Ravae Man Har Sio Laagiaa ||
सबदि रवे मनु हरि सिउ लागिआ ॥
ਸਤਿਗੁਰ ਜੀ ਦੀ ਰੱਬੀ ਬਾਣੀ, ਮੇਰੀ ਦਿਲ ਵਿੱਚ ਰਹਿੰਦੀ ਹੈ। ਰੱਬ ਨਾਲ ਲਿਵ ਲੱਗ ਗਈ ਹੈ॥
Chanting the Word of the Sathigur's Shabad, my mind is attached to the God.
9517 ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
Ras Sangrehi Bikh Parehar Thiaagiaa ||
रसु संग्रहि बिखु परहरि तिआगिआ ॥
ਰੱਬ ਦੇ ਪਿਆਰ ਦਾ ਸੁਆਦ ਆ ਗਿਆ ਹੈ। ਦੁਨੀਆਂ ਦੇ ਧੰਨ-ਮੋਹ, ਕੰਮ ਛੁੱਟ ਗਏ ਹਨ॥
I have gathered in the God's sublime essence, and cast out the poison.
9518 ਭਾਇ ਬਸੇ ਜਮ ਕਾ ਭਉ ਭਾਗਿਆ ॥੩॥
Bhaae Basae Jam Kaa Bho Bhaagiaa ||3||
भाइ बसे जम का भउ भागिआ ॥३॥
ਰੱਬ ਨਾਲ ਲਿਵ ਲੱਗਣ ਨਾਲ, ਮੌਤ ਦਾ ਸਹਿਮ ਮੁੱਕ ਗਿਆ ਹੈ ||3||
Abiding in God's Love, the fear of death has run away. ||3||
9519 ਸਾਦ ਰਹੇ ਬਾਦੰ ਅਹੰਕਾਰਾ ॥
Saadh Rehae Baadhan Ahankaaraa ||
साद रहे बादं अहंकारा ॥
ਹੰਕਾਰ ਕਰਨਾਂ ਤੇ ਮਾਇਆ-ਧੰਨ ਦੇ ਲਾਲਚ ਸਬ ਕਾਬੂ ਕਰ ਲਏ ਹਨ॥
My taste for pleasure ended, along with conflict and egotism.
9520 ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
Chith Har Sio Raathaa Hukam Apaaraa ||
चितु हरि सिउ राता हुकमि अपारा ॥
ਮੇਰਾ ਮਨ ਰੱਬ ਨਾਲ ਜੁੜ ਕੇ, ਉਸ ਦੇ ਪ੍ਰੇਮ-ਪਿਆਰ ਵਿੱਚ ਲੱਗ ਗਿਆ ਹੈ। ਮੇਰੇ ਚੰਗੇ ਭਾਗਾਂ ਕਰਕੇ, ਧੁਰ ਤੋਂ ਪ੍ਰਮਾਤਮਾਂ ਦਾ ਲਿਖਿਆ ਹੋਇਆ ਸੀ॥
My consciousness is attuned to the God., by the Order of the Infinite.
9521 ਜਾਤਿ ਰਹੇ ਪਤਿ ਕੇ ਆਚਾਰਾ ॥
Jaath Rehae Path Kae Aachaaraa ||
जाति रहे पति के आचारा ॥
ਜਾਤ-ਪਾਤ, ਧਰਮੀ ਰਸਮ-ਰਿਵਾਜ਼ ਸਬ ਪੰਖਡ ਹਨ। ਇੰਨਾਂ ਤੋਂ ਬਚ ਗਿਆ ਹਾਂ॥
My pursuit for worldy pride and honour is over.
9522 ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥
Dhrisatt Bhee Sukh Aatham Dhhaaraa ||4||
द्रिसटि भई सुखु आतम धारा ॥४॥
When God., blessed me with His Glance of Grace, peace was established in my soul. ||4||
9523 ਤੁਝ ਬਿਨੁ ਕੋਇ ਨ ਦੇਖਉ ਮੀਤੁ ॥
Thujh Bin Koe N Dhaekho Meeth ||
तुझ बिनु कोइ न देखउ मीतु ॥
.ਰੱਬ ਜੀ ਤੇਰੇ ਬਗੈਰ ਮੇਰਾ ਕੋਈ ਸਾਥੀ ਨਹੀਂ ਹੈ॥
Without You God, I see no friend at all.
9524 ਕਿਸੁ ਸੇਵਉ ਕਿਸੁ ਦੇਵਉ ਚੀਤੁ ॥
Kis Saevo Kis Dhaevo Cheeth ||
किसु सेवउ किसु देवउ चीतु ॥
ਹੋਰ ਕਿਹਨੂੰ ਜੱਪਾਂ-ਚੇਤੇ ਕਰਾਂ? ਤੇਰੇ ਬਗੈਰ, ਮੈਂ ਹੋਰ ਕਿਸੇ ਨੂੰ ਨਹੀਂ ਜੱਪਦਾ। ਤੇਰੇ ਬਗੈਰ, ਮੈਂ ਹੋਰ ਕਿਸੇ ਨਾਲ ਮਨ ਨਹੀਂ ਲਗਾਉਂਦਾ॥
Whom should I serve? Unto whom should I dedicate my consciousness?
9525 ਕਿਸੁ ਪੂਛਉ ਕਿਸੁ ਲਾਗਉ ਪਾਇ ॥
Kis Pooshho Kis Laago Paae ||
ਤੇਰੇ ਬਗੈਰ, ਮੈਂ ਹੋਰ ਕਿਸੇ ਨੂੰ ਸਲਾਹ ਪੁੱਛਾ, ਤੇਰੇ ਬਗੈਰ, ਮੈਂ ਹੋਰ ਕਿਸ ਦੇ ਪੈਰ ਫੜਾਂ?॥
किसु पूछउ किसु लागउ पाइ ॥
Whom should I ask? At whose feet should I fall?
9526 ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥
Kis Oupadhaes Rehaa Liv Laae ||5||
किसु उपदेसि रहा लिव लाइ ॥५॥
ਹੋਰ ਕਿਸ ਦਾ ਹੁਕਮ ਮੰਨਾਂ, ਮੈਂ ਹੋਰ ਕਿਸ ਦੇ ਨਾਲ ਪ੍ਰੇਮ-ਪਿਆਰ ਕਰਾਂ? ||5||
By whose teachings will I remain absorbed in His Love? ||5||
9527 ਗੁਰ ਸੇਵੀ ਗੁਰ ਲਾਗਉ ਪਾਇ ॥
Gur Saevee Gur Laago Paae ||
गुर सेवी गुर लागउ पाइ ॥
ਮੈਂ ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਜਪ-ਬਿਚਾਰ ਕੇ, ਸਤਿਗੁਰ ਜੀ ਦੇ ਚਰਨ-ਸ਼ਰਨ ਵਿੱਚ ਬੈਠਦਾਂ ਹਾਂ॥
I serve the Sathigur, and I fall at the Sathigur's Feet.
9528 ਭਗਤਿ ਕਰੀ ਰਾਚਉ ਹਰਿ ਨਾਇ ॥
Bhagath Karee Raacho Har Naae ||
भगति करी राचउ हरि नाइ ॥
ਮੈਂ ਪ੍ਰਭੂ ਪਿਆਰ ਵਿੱਚ ਰੱਬ ਦੇ ਨਾਂਮ ਵਿੱਚ ਰੰਗਿਆ ਗਿਆਂ ਹਾਂ॥
I worship God. I am absorbed in the God's Name.
9529 ਸਿਖਿਆ ਦੀਖਿਆ ਭੋਜਨ ਭਾਉ ॥
Sikhiaa Dheekhiaa Bhojan Bhaao ||
सिखिआ दीखिआ भोजन भाउ ॥
ਰੱਬ ਦੇ ਗੁਣਾਂ ਤੇ ਦਰਸ਼ਨਾਂ ਨੂੰ ਹੀ, ਮੈਂ ਆਪਣਾਂ ਭੋਜਨ ਸਮਝਦਾਂ ਹਾਂ॥
The God's Love is my instruction, sermon and food.
9530 ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥
Hukam Sanjogee Nij Ghar Jaao ||6||
हुकमि संजोगी निज घरि जाउ ॥६॥
ਪਿੱਛਲੇ ਚੰਗੇ ਭਾਗਾਂ ਕਰਕੇ, ਰੱਬ ਦਾ ਭਾਣਾਂ ਵਰਤਦਾ ਹੈ। ਜੋ ਰੱਬ ਦੇ ਦਰਬਾਰ ਵਿੱਚ ਹਾਜ਼ਰ ਹੋਣ ਦਾ ਸਮਾਂ ਮਿਲਦਾ ਹੈ||6||
Enjoined to the God's Command, I have entered the home of my inner self. ||6||
9531 ਗਰਬ ਗਤੰ ਸੁਖ ਆਤਮ ਧਿਆਨਾ ॥
Garab Gathan Sukh Aatham Dhhiaanaa ||
गरब गतं सुख आतम धिआना ॥
ਮੇਰਾ ਹੰਕਾਂਰ ਮੁੱਕ ਗਿਆ ਹੈ। ਮਨ ਦਾ ਸਕੂਨ-ਅੰਨਦ ਮਿਲ ਗਿਆ ਹੈ॥
With the extinction of pride, my soul has found peace and meditation.
9532 ਜੋਤਿ ਭਈ ਜੋਤੀ ਮਾਹਿ ਸਮਾਨਾ ॥
Joth Bhee Jothee Maahi Samaanaa ||
जोति भई जोती माहि समाना ॥
ਮੇਰੀ ਜਿੰਦ ਜਾਨ ਦੀ ਰੂਹ, ਪ੍ਰਭੂ ਦੇ ਪ੍ਰਕਾਸ਼ ਵਿੱਚ ਮਿਲ ਗਈ ਹੈ। ਉਸ ਨੇ ਮੈਨੂੰ ਆਪਦੇ ਵਿੱਚ ਸਮਾਂ ਲਿਆ ਹੈ॥
The Divine Light has dawned, and I am absorbed in the Light.
9533 ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
Likhath Mittai Nehee Sabadh Neesaanaa ||
लिखतु मिटै नही सबदु नीसाना ॥
ਹੁਣ ਮੇਰਾ ਚੰਗਾ ਭਾਗ ਮਿੱਟ ਨਹੀਂ ਸਕਦਾ। ਰੱਬੀ ਬਾਣੀ ਨਾਲ ਮੇਰਾ ਚੰਗਾ ਭਾਗ ਚੱਮਕ ਆਇਆ ਹੈ॥
Pre-ordained destiny cannot be erased; the Shabad is my banner and insignia.
9534 ਕਰਤਾ ਕਰਣਾ ਕਰਤਾ ਜਾਨਾ ॥੭॥
Karathaa Karanaa Karathaa Jaanaa ||7||
करता करणा करता जाना ॥७॥
ਦੁਨੀਆਂ ਪੈਦਾ ਕਰਨ ਵਾਲੇ ਪ੍ਰਮਾਤਮਾਂ ਨੂੰ, ਮੈਂ ਜਾਂਣ ਗਿਆ ਹਾਂ। ਉਹੀ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ ਹੈ ||7||
I know the Creator, the Creator of God Creation. ||7||
9535 ਨਹ ਪੰਡਿਤੁ ਨਹ ਚਤੁਰੁ ਸਿਆਨਾ ॥
Neh Panddith Neh Chathur Siaanaa ||
नह पंडितु नह चतुरु सिआना ॥
ਮੈਂ ਕੋਈ ਗਿਆਨੀ ਨਹੀਂ ਹਾਂ। ਨਾਂ ਹੀ ਅੱਕਲ ਕਰਕੇ ਚਲਾਕ ਹਾਂ॥
I am not a learned Pandit, I am not clever or wise.
9536 ਨਹ ਭੂਲੋ ਨਹ ਭਰਮਿ ਭੁਲਾਨਾ ॥
Neh Bhoolo Neh Bharam Bhulaanaa ||
नह भूलो नह भरमि भुलाना ॥
ਮੈਂ ਇਸੇ ਕਰਕੇ ਤੁਰਾ ਰਸਤਾ ਨਹੀਂ ਭੁੱਲਿਆ. ਨਾਂ ਡਰ ਵਹਿਮ ਵਿੱਚ ਪਿਆ ਹਾਂ॥
I do not wander I am not deluded by doubt.
9537 ਕਥਉ ਨ ਕਥਨੀ ਹੁਕਮੁ ਪਛਾਨਾ ॥
Kathho N Kathhanee Hukam Pashhaanaa ||
कथउ न कथनी हुकमु पछाना ॥
ਮੈਂ ਕੋਈ ਗੱਪਾਂ ਨਹੀਂ ਮਰਦਾ। ਮੈਂ ਰੱਬ ਦੇ ਭਾਂਣੇ ਨੂੰ ਮੰਨਦਾਂ ਹਾਂ॥
I do not speak empty speech, I have recognized the Hukam of His Command.
9538 ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥
Naanak Guramath Sehaj Samaanaa ||8||1||
नानक गुरमति सहजि समाना ॥८॥१॥
ਸਤਿਗੁਰ ਨਾਨਕ ਜੀ ਦੇ ਗੁਣ ਲੈ ਕੇ, ਭਗਤ ਪਿਆਰਾ, ਸਤਿਗੁਰ ਰੱਬ ਦੀ ਰਜ਼ਾ ਵਿੱਚ ਅਡੋਲ ਜਾਂਦਾ ਹੈ ||8||1||
Sathigur Nanak is absorbed in intuitive peace through the Sathigur s Teachings. ||8||1||
9539 ਗਉੜੀ ਗੁਆਰੇਰੀ ਮਹਲਾ ੧ ॥
Gourree Guaaraeree Mehalaa 1 ||
गउड़ी गुआरेरी महला १ ॥
ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ ਮਹਲਾ ੧ ॥
Sathigur Nanak Gauree, First Guaaraeree Mehl 1 ||
9540 ਮਨੁ ਕੁੰਚਰੁ ਕਾਇਆ ਉਦਿਆਨੈ ॥
Man Kunchar Kaaeiaa Oudhiaanai ||
मनु कुंचरु काइआ उदिआनै ॥
ਤਨ-ਮਨ ਜੰਗਲ ਦੇ ਹਾਂਥੀ ਵਰਗਾ ਹੈ॥
The mind is an elephant in the forest of the body.
9541 ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
Gur Ankas Sach Sabadh Neesaanai ||
गुरु अंकसु सचु सबदु नीसानै ॥
ਹਾਥੀ ਨੂੰ ਕਾਬੂ ਕਰਨ ਵਾਲੇ ਕੁੰਡੇ ਵਾਂਗ, ਰੱਬੀ ਬਾਣੀ ਦਾ ਨਾਂਮ ਚੇਤੇ ਕਰਕੇ, ਤਨ-ਮਨ ਪਵਿੱਤਰ ਹੋ ਜਾਂਦਾ ਹੈ॥
The Sathigur Guru is the controlling stick; when the Insignia of the True Shabad is applied.
9542 ਰਾਜ ਦੁਆਰੈ ਸੋਭ ਸੁ ਮਾਨੈ ॥੧॥
Raaj Dhuaarai Sobh S Maanai ||1||
राज दुआरै सोभ सु मानै ॥१॥
ਪ੍ਰਭ ਦੇ ਦਰਬਾਰ ਵਿੱਚ ਮਾਂਣ-ਇੱਜ਼ਤ ਪਾਉਂਦੇ ਹਨ ||1||
One obtains honor in the Court of God the King. ||1||
9543 ਚਤੁਰਾਈ ਨਹ ਚੀਨਿਆ ਜਾਇ ॥
Chathuraaee Neh Cheeniaa Jaae ||
चतुराई नह चीनिआ जाइ ॥
ਚਲਾਕੀਆਂ ਅੱਕਲਾਂ ਨਾਲ ਰੱਬ ਨਹੀਂ ਲੱਭਦਾ॥
God cannot be known through clever tricks.
9544 ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥
Bin Maarae Kio Keemath Paae ||1|| Rehaao ||
बिनु मारे किउ कीमति पाइ ॥१॥ रहाउ ॥
ਮਨ ਨੂੰ ਦੁਨੀਆਂ ਦੇ ਮੋਹ ਤੇ ਧੰਨ ਲਾਲਚ ਵੱਲੋਂ ਬਚਾ ਕੇ, ਰੱਬ ਦਿਸਦਾ ਹੈ ॥1॥ ਰਹਾਉ ॥
Without subduing the mind, how can His value be estimated? ||1||Pause||
9545 ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
Ghar Mehi Anmrith Thasakar Laeee ||
घर महि अम्रितु तसकरु लेई ॥
ਸਰੀਰ ਦੇ ਅੰਦਰ ਹੀ ਰੱਬ ਦਾ ਮਿੱਠਾ ਨਾਂਮ ਰਸ ਹੈ। ਮਨ ਦੇ ਪੰਜ ਵਿਕਾਰ ਚੋਰੀ ਕਰਕੇ, ਪੀ ਜਾਂਦੇ ਹਨ॥
In the Body of the self is the Ambrosial Nectar, which is being stolen by the thieves.
9546 ਨੰਨਾਕਾਰੁ ਨ ਕੋਇ ਕਰੇਈ ॥
Nannaakaar N Koe Karaeee ||
नंनाकारु न कोइ करेई ॥
ਬੰਦੇ-ਜੀਵ ਦੇ ਬਸ ਵਿੱਚ ਨਹੀਂ ਹੈ। ਪੰਜ ਵਿਕਾਂਰਾਂ ਤੋਂ ਬਚ ਸਕੇ॥
No one can say no to them.
9547 ਰਾਖੈ ਆਪਿ ਵਡਿਆਈ ਦੇਈ ॥੨॥
Raakhai Aap Vaddiaaee Dhaeee ||2||
राखै आपि वडिआई देई ॥२॥
ਰੱਬ ਜਿਸ ਦੀ ਰਾਖੀ ਕਰਦਾ ਹੈ। ਉਸੇ ਦੀ ਪ੍ਰਸੰਸਾ ਕਰਾਉਂਦਾ ਹੈ ||2||
God Himself protects us, and blesses us with greatness. ||2||
9548 ਨੀਲ ਅਨੀਲ ਅਗਨਿ ਇਕ ਠਾਈ ॥
Neel Aneel Agan Eik Thaaee ||
नील अनील अगनि इक ठाई ॥
ਅਰਬਾਂ-ਖ਼ਰਬਾਂ ਦੀ ਗਿੱਣਤੀ ਤੋਂ ਪਰੇ, ਬੇਅੰਤ ਲਾਲਚ ਦੀ ਅੱਗ ਇੱਕ ਥਾਂ ਹਿਰਦੇ ਵਿੱਚ ਪਈ ਹੈ॥
There are billions, countless billions of fires of desire at the seat of the mind.
9549 ਜਲਿ ਨਿਵਰੀ ਗੁਰਿ ਬੂਝ ਬੁਝਾਈ ॥
Jal Nivaree Gur Boojh Bujhaaee ||
जलि निवरी गुरि बूझ बुझाई ॥
ਸਤਿਗੁਰ ਦੀ ਰੱਬੀ ਬਾਣੀ ਦੇ ਠੰਡੇ ਨਾਂਮ ਦੇ, ਜਲ ਨਾਲ ਸਤਿਗੁਰ ਜੀ ਨੇ ਅੱਗ ਠੰਡੀ ਕਰ ਦਿੱਤੀ ਹੈ॥
They are extinguished only with the water of understanding, imparted by the Sathigur.
9550 ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥
Man Dhae Leeaa Rehas Gun Gaaee ||3||
मनु दे लीआ रहसि गुण गाई ॥३॥
ਸਤਿਗੁਰ ਜੀ ਨੂੰ ਦਿਲ ਸੌਪ ਦਿੱਤਾ ਹੈ। ਹੁਣ ਰੱਬ ਦੇ ਗਾਂਉਂਦਾਂ ਹਾਂ||3||
Offering my mind the Sathigur.I have attained it, and I joyfully sing the Sathigur Glorious Praises. ||3||
9551 ਜੈਸਾ ਘਰਿ ਬਾਹਰਿ ਸੋ ਤੈਸਾ ॥
Jaisaa Ghar Baahar So Thaisaa ||
जैसा घरि बाहरि सो तैसा ॥
ਘਰ ਤੇ ਜੰਗਲ ਵਿੱਚ ਮਨ, ਮਰਜ਼ੀ ਕਰਦਾ ਹੈ॥
Just as He is within the home of the self, so is He beyond.
9552 ਬੈਸਿ ਗੁਫਾ ਮਹਿ ਆਖਉ ਕੈਸਾ ॥
Bais Gufaa Mehi Aakho Kaisaa ||
बैसि गुफा महि आखउ कैसा ॥
ਕਿਸੇ ਪਰਬਤ ਦੀ ਹਨੇਰੀ ਗੁਫ਼ਾ ਵਿੱਚ ਕੀ ਬਦਲ ਜਾਵੇਗਾ? ਹੋ ਨਹੀਂ ਸਕਦਾ, ਮਨ, ਮਰਜ਼ੀ ਕਰਦਾ ਹੈ॥
But how can I describe Him, sitting in a cave?
9553 ਸਾਗਰਿ ਡੂਗਰਿ ਨਿਰਭਉ ਐਸਾ ॥੪॥
Saagar Ddoogar Nirabho Aisaa ||4||
सागरि डूगरि निरभउ ऐसा ॥४॥
ਸਮੁੰਦਰ ਤਿਰਥਾਂ ਵਿੱਚ ਵੀ ਨਹਾ ਲਏ, ਮਨ ਕਿਸੇ ਤੋਂ ਨਹੀਂ ਡਰਦਾ-ਮੁੜਦਾ ||4||
The Fearless Lord is in the oceans, just as He is in the mountains. ||4||
9554 ਮੂਏ ਕਉ ਕਹੁ ਮਾਰੇ ਕਉਨੁ ॥
Mooeae Ko Kahu Maarae Koun ||
मूए कउ कहु मारे कउनु ॥
ਜੇ ਮਨ ਰੱਬੀ ਗੁਣਾਂ ਨਾਲ ਸਿਧੇ ਰਸਤੇ ਪੈ ਜਾਵੇ। ਕੋਈ ਲਾਲਚ ਮਨ ਨੂੰ ਮੋਹ ਨਹੀਂ ਸਕਦਾ॥
Tell me, who can kill someone who is already dead?
9555 ਨਿਡਰੇ ਕਉ ਕੈਸਾ ਡਰੁ ਕਵਨੁ ॥
Niddarae Ko Kaisaa Ddar Kavan ||
निडरे कउ कैसा डरु कवनु ॥
ਮਨ ਐਨਾਂ ਦਲੇਰ-ਡਰ ਰਹਿਤ ਹੋ ਜਾਂਦਾ ਹੈ। ਕਿਸੇ ਤੋਂ ਨਹੀਂ ਡਰਦਾ॥
What does he fear? Who can frighten the fearless one?
9556 ਸਬਦਿ ਪਛਾਨੈ ਤੀਨੇ ਭਉਨ ॥੫॥
Sabadh Pashhaanai Theenae Bhoun ||5||
सबदि पछानै तीने भउन ॥५॥
ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਬਿਚਾਰ ਕੇ, ਪਤਾ ਲੱਗਦਾ ਹੈ। ਰੱਬ ਤਿੰਨਾਂ ਲੋਕਾਂ ਵਿੱਚ ਵਸਦਾ ਹੈ||5||
The Sathigur recognizes the Word of the Shabad, throughout the three worlds. ||5||
9557 ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
Jin Kehiaa Thin Kehan Vakhaaniaa ||
जिनि कहिआ तिनि कहनु वखानिआ ॥
ਜੋ ਬੰਦਿਆਂ ਨੇ ਕਿਹਾ ਹੈ। ਮੈਂ ਰੱਬ ਦੇਖਿਆ ਹੈ। ਉਹ ਐਵੇਂ ਹੀ, ਗੱਲੀ-ਬਾਤੀ ਕਾਹੀ ਜਾਦੇ ਹਨ।
One who speaks, merely describes speech.
9558 ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
Jin Boojhiaa Thin Sehaj Pashhaaniaa ||
जिनि बूझिआ तिनि सहजि पछानिआ ॥
ਜਿਸ ਨੇ ਰੱਬ ਨੂੰ ਲੱਭ ਲਿਆ ਹੈ। ਉਹ ਮੌਜ਼ ਵਿੱਚ ਹੋ ਗਏ ਹਨ॥
But one who understands, intuitively realizes.
9559 ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥
Dhaekh Beechaar Maeraa Man Maaniaa ||6||
देखि बीचारि मेरा मनु मानिआ ॥६॥
ਰੱਬ ਦੇ ਗੁਣਾਂ ਨੂੰ ਦੇਖ ਕੇ, ਰੱਬੀ ਬਾਣੀ ਦੀ ਵਿਆਖਿਆ ਕਰਕੇ, ਦਿਲ ਨੂੰ ਰੱਬ ਬਾਰੇ ਪੱਕਾ ਭਰੋਸਾ ਹੋ ਗਿਆ ਹੈ ||6||
Seeing and reflecting upon it, my mind surrenders. ||6||
9560 ਕੀਰਤਿ ਸੂਰਤਿ ਮੁਕਤਿ ਇਕ ਨਾਈ ॥
Keerath Soorath Mukath Eik Naaee ||
कीरति सूरति मुकति इक नाई ॥
ਜਿਸ ਬੰਦੇ ਦੀ ਵੱਡਿਆਈ, ਸੁੰਦਰਤਾਂ ਰੱਬ ਦਾ ਨਾਂਮ ਹੈ। ਉਹ ਦੁਨੀਆਂ ਤੋਂ ਬਚ ਜਾਂਦਾ ਹੈ॥
Praise, beauty and liberation are in the One Name.
9561 ਤਹੀ ਨਿਰੰਜਨੁ ਰਹਿਆ ਸਮਾਈ ॥
Thehee Niranjan Rehiaa Samaaee ||
तही निरंजनु रहिआ समाई ॥
ਉਸ ਬੰਦੇ ਵਿੱਚ ਪ੍ਰਭ ਜੀ ਹਾਜ਼ਰ ਹੁੰਦਾ ਹੈ॥
In it, the Immaculate God is permeating and pervading.
9562 ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥
Nij Ghar Biaap Rehiaa Nij Thaaee ||7||
निज घरि बिआपि रहिआ निज ठाई ॥७॥
ਮਨ ਰੱਬ ਦਾ ਇਹ ਆਪਣਾਂ ਦਰਬਾਰ-ਘਰ ਬੱਣ ਜਾਂਦਾ ਹੈ ||7||
He dwells in the Man of the self, and in His own sublime place. ||7||
9563 ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
Ousathath Karehi Kaethae Mun Preeth ||
उसतति करहि केते मुनि प्रीति ॥
ਰੱਬ ਦੀ ਮਹਿਮਾਂ ਰੱਬ ਨੂੰ ਪਿਆਰ ਮੁਨੀ-ਬੰਦੇ ਮਨ ਵਿਚ ਕਰਦੇ ਹਨ॥
The many silent sages lovingly praise Him.
9564 ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥
Than Man Soochai Saach S Cheeth ||
तनि मनि सूचै साचु सु चीति ॥
ਸਰੀਰ, ਹਿਰਦੇ ਜਿੰਦ-ਜਾਨ ਨੂੰ, ਰੱਬ ਦੀ ਮਹਿਮਾਂ ਨਾਲ ਪਵਿੱਤਰ ਕਰਦੇ ਹਨ॥
Their bodies and minds are purified, as they enshrine the True God in their consciousness.
9565 ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥
Naanak Har Bhaj Neethaa Neeth ||8||2||
नानक हरि भजु नीता नीति ॥८॥२॥
ਸਤਿਗੁਰ ਨਾਨਕ ਪ੍ਰਭ ਜੀ ਨੂੰ, ਹਰ ਸਮੇਂ ਨਿੱਤ ਯਾਦ ਕਰੀਏ ||8||2||
Sathigur Nanak, meditate on the God, each and every day. ||8||2||

Comments

Popular Posts