ਭਾਗ 70 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸਵੇਰੇ ਦੀਪਾ ਨੌਕਰੀ ਤੇ ਜਾਂਣ ਲਈ ਤਿਆਰ ਹੋ ਰਿਹਾ ਸੀ। ਨੀਟੂ ਨੇ ਡਾਕਟਰ ਦੇ ਜਾਂਣਾ ਸੀ। ਉਸ ਨੇ ਦੀਪੇ ਨੂੰ ਕਿਹਾ, " ਮੈਨੂੰ ਵੈਨ ਦੀਆਂ ਚਾਬੀਆਂ ਚਾਹੀਦੀਆਂ ਹਨ। ਮੈਂ ਡਾਕਟਰ ਦੇ ਜਾਂਣਾ ਹੈ। " ਦੀਪੇ ਨੇ ਕਿਹਾ, " ਵੈਨ ਮੈਨੂੰ ਆਪ ਨੂੰ ਚਾਹੀਦੀ ਹੁੰਦੀ ਹੈ। " ਨੀਟੂ ਨੇ ਕਿਹਾ, " ਤੈਂਨੂੰ ਤਾਂ ਸ਼ਾਮ ਨੂੰ 5 ਵਜੇ ਪਿਛੋਂ ਚਾਹੀਦੀ ਹੁੰਦੀ ਹੈ। ਮੈਂ ਘੰਟੇ ਵਿਚ ਮੁੜ ਆਉਣਾ ਹੈ। ਮੇਰਾ ਪਹਿਲਾ ਹੀ ਨੰਬਰ ਹੈ। " ਦੀਪੇ ਨੇ ਕਿਹਾ, " ਤੂੰ ਵੀ ਹੋਰਾਂ ਬੁੜੀਆਂ ਵਾਂਗ ਹਿੰਡ ਫੜ ਲੈਂਦੀ ਹੈ। ਆ ਲੈ ਚਾਬੀਆਂ, ਤੂੰ ਕਾਰ ਲੈ ਜਾਂਈ। " ਨੀਟੂ ਨੇ ਉਸ ਦਾ ਚੇਹਰਾ ਦੇਖਿਆ। ਚੇਹਰੇ ਦੇ ਅਜੀਬ ਜਿਹੇ ਹਾਵ-ਭਾਵ ਸਨ। ਉਹ ਆਪ ਵੈਨ ਲੈ ਕੇ, ਚਲਾ ਗਿਆ। ਨੀਟੂ ਸੋਚ ਰਹੀ ਸੀ, " ਇਸ ਨੇ ਕਦੇ ਵੀ ਮੈਨੂੰ ਵੈਨ ਵਿੱਚ ਨਹੀਂ ਬੈਠਾਇਆ। ਵੈਨ ਨੂੰ ਸ਼ਾਮ ਵਾਲੇ ਕੰਮ ਲਈ ਹੀ ਕੱਢਦਾ ਹੈ। ਹੁਣ ਜਦੋਂ ਬਾਹਰ ਗਏ। ਵੈਨ ਵਿੱਚ ਹੀ ਜਾਣਾ ਹੈ। ਉਸ ਦੇ ਉਸ ਦੇ ਡਾਕਟਰ ਦੇ ਦਫ਼ਤਰ ਵਿੱਚੋਂ ਫੋਨ ਆ ਗਿਆ ਸੀ। ਸਵੇਰ ਦੀ ਜਗਾ। ਉਸ ਨੂੰ ਸ਼ਾਮ ਨੂੰ ਸੱਦਿਆ ਸੀ। " ਉਸ ਨੂੰ, ਡਾਕਟਰ ਕੋਲੋ ਵਾਪਸ ਆਉਣ ਨੂੰ, 5 ਵੱਜ ਗਏ ਸਨ। ਉਸ ਦਾ ਡਾਕਟਰ ਦੀਪੇ ਦੇ ਕੰਮ ਦੇ ਕੋਲੋ ਹੀ ਸੀ।
ਉਹ ਸਵੇਰੇ ਵਾਲਾ ਕੰਮ ਜਾਂਣਦੀ ਸੀ ਕਿਥੇ ਹੈ? ਉਸ ਨੂੰ ਰਸਤੇ ਵਿੱਚ ਦੀਪੇ ਦੀ ਵੈਨ ਦਿਸ ਗਈ। ਉਸ ਨੇ ਆਪਦੀ ਕਾਰ. ਦੀਪੇ ਦੇ ਪਿਛੇ ਲਗਾ ਲਈ। ਉਹ ਦੇਖਣਾਂ ਚਹੁੰਦੀ ਸੀ। ਉਹ ਸ਼ਾਮ ਦਾ ਕੰਮ ਕਿਥੇ ਕਰਦਾ ਹੈ? ਉਸ ਦੀ ਵੈਨ ਇੱਕ ਘਰ ਅੱਗੇ ਰੁਕੀ। ਅੱਧੇ ਕੁ ਘੰਟੇ ਪਿਛੋਂ, ਉਹ ਆ ਕੇ, ਵੈਨ ਵਿੱਚ ਬੈਠ ਗਿਆ। ਨੀਟੂ ਦੂਰ ਖੜ੍ਹੀ ਦੇਖਦੀ ਰਹੀ। ਉਸ ਨੇ ਵੈਨ ਤੋਰ ਲਈ। ਥੌੜੀ ਦੂਰ ਜਾ ਕੇ, ਸ਼ੜਕ ਉਤੇ ਹੀ ਪਾਰਕ ਕਰ ਲਈ। ਉਹ ਅੱਧਾ ਘੰਟਾ ਖੜ੍ਹਾ ਰਿਹਾ। ਨੀਟੂ ਮਨ ਨਾਲ ਗੱਲਾਂ ਕਰ ਰਹੀ ਸੀ, " ਨੀਟੂ ਤੂੰ ਕੀ ਲੈਣਾਂ ਹੈ? ਇਹ ਕੈਸਾ ਕੰਮ ਕਰਦਾ ਹੈ? ਸਮਝ ਤੋਂ ਬਾਹਰ ਹੈ। ਪਰਦਾ ਬਹੁਤ ਚੰਗਾ ਹੁੰਦਾ। ਕਿਸੇ ਹੋਰ ਦੀਆਂ ਉਲਝਣਾਂ ਵਿੱਚ ਫਸ ਕੇ, ਤੈ ਕੀ ਲੈਣਾਂ ਹੈ? ਪ੍ਰੇਸ਼ਾਨੀ ਹੀ ਹੀ ਮਿਲੇਗੀ। ਦਿਪੇ ਬਾਰੇ, ਮੈਨੂੰ ਪਤਾ ਹੋਣਾਂ ਚਾਹੀਦਾ ਹੈ। ਐਨੀ ਛੇਤੀ ਕਿਸੇ ਨੂੰ ਸਮਝਿਆ ਨਹੀਂ ਜਾ ਸਕਦਾ। ਕਈ ਬਾਰ ਪੂਰੀ ਉਮਰ ਲੰਘਣ ਪਿਛੋਂ ਵੀ ਬੰਦੇ ਦਾ ਭੇਤ ਨਹੀਂ ਲੱਗਦਾ। ਬੰਦੇ ਦੀ ਆਪਦੀ ਜਿੰਦਗੀ ਬੁੱਝਰਤ ਹੈ। ਸਾਰੀ ਉਮਰ ਮਸੀਬਤਾਂ ਦੁੱਖਾਂ ਨਾਲ, ਹੱਥ ਪੱਲਾ ਮਾਰਦਾ ਰਹਿੰਦਾ ਹੈ। ਅੰਤ ਨੂੰ ਸਬ ਕੁੱਝ ਹਾਰ ਜਾਂਦਾ ਹੈ। ਧਰਤੀ ਉਤੇ ਡਿੱਗ ਕੇ, ਮਿੱਟੀ ਨਾਲ ਮਿਲ ਜਾਂਦਾ ਹੈ। "
ਉਸ ਦੀ ਸੋਚ ਟੁੱਟ ਗਈ। ਨੀਟੂ ਨੇ ਦੇਖਿਆ। ਦੀਪੇ ਦੀ ਵੈਨ ਵਿੱਚ ਇੱਕ ਮੋਟੀ ਤਾਜ਼ੀ ਔਰਤ ਆ ਕੇ ਬੈਠ ਗਈ ਸੀ। ਉਸ ਨੇ ਸਕੱਲਟ ਪਾਈ ਹੋਈ ਸੀ। ਦੀਪੇ ਨੇ ਵੈਨ ਤੋਰ ਲਈ। ਉਸ ਨੇ ਵੈਨ ਸੂੰਨੇ ਰਸਤੇ ਪਾ ਲਈ। ਦਿਨ ਵੀ ਛਿੱਪ ਰਿਹਾ ਸੀ। ਨੀਟੂ ਨੇ ਅੱਗੇ ਜਾਂਣਾਂ ਠੀਕ ਨਹੀਂ ਸਮਝਿਆ। ਉਸ ਨੂੰ ਦੂਰ ਤੱਕ ਵੈਨ ਜਾਂਦੀ ਦਿਸ ਰਹੀ ਸੀ। ਅੱਗੇ ਜਾ ਕੇ ਵੈਨ ਰੁਕ ਗਈ। ਵੈਨ ਦੀਆਂ ਲਾਈਟਾਂ ਬੰਦ ਹੋ ਗਈਆਂ। ਨੀਟੂ ਦੀ ਉਥੇ ਜਾਂਣ ਦੀ ਹਿੰਮਤ ਨਹੀਂ ਸੀ। ਉਹ, ਉਸ ਦਾ ਕੀ ਲੱਗਦਾ ਸੀ? ਜਿਸ ਨੂੰ ਜਾ ਕੇ ਪੁੱਛਦੀ। ਇਥੇ ਖੇਤਾਂ ਵਿੱਚ ਜ਼ਨਾਨੀ ਨਾਲ ਕੀ ਕਰਦਾਂ ਹੈ? ਘਰ ਵਾਪਸ ਜਾਂਣ ਦੀ ਹਿੰਮਤ ਨਹੀਂ ਸੀ। ਉਸ ਘਰ ਵਿੱਚ ਉਸ ਦਾ ਕੀ ਸੀ? ਇਸ ਪਿਛੋਂ ਦੀਪਾ ਕੀ ਕਰਦਾ ਹੈ? ਇਹ ਜਰੂਰ ਦੇਖਣਾਂ ਚਹੁੰਦੀ ਸੀ। ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਬੰਦੇ ਦਾ ਮਨ ਇੰਨਾਂ ਚੰਚਲ ਹੈ। ਜਿੰਨਾਂ ਚਿਰ ਛਿੱਤਰ ਨਹੀਂ ਪੈਦੇ। ਠੋਕਰਾਂ ਨਹੀਂ ਖਾਂਦਾਂ। ਬਸ ਵਿੱਚ ਨਹੀਂ ਆਉਂਦਾ। ਮਨ ਮਰਜ਼ੀਆਂ ਕਰਦਾ ਫਿਰਦਾ ਹੈ। ਨੀਟੂ ਉਥੇ ਹੀ ਕਾਰ ਵਿੱਚ ਬੈਠੀ ਰਹੀ। ਹੋਰ ਕਿਤੇ ਜਾਣ ਦਾ ਰਸਤਾ ਨਹੀਂ ਦਿਸਦਾ ਸੀ।
ਘੰਟੇ ਪਿਛੋਂ ਵੈਨ ਵਾਪਸ ਮੁੜ ਆਈ। ਦੀਪੇ ਨੇ ਉਹ ਔਰਤ ਉਥੇ ਉਤਾਰ ਦਿੱਤੀ। ਭਾਰੀ ਹੋਣ ਕਾਰਨ ਦੀਪੇ ਨੇ, ਉਸ ਨੂੰ ਉਤਰਨ ਵਿੱਚ ਮਦੱਦ ਕੀਤੀ। ਉਹ ਜਾਣ ਲੱਗੀ, ਦੀਪੇ ਨੂੰ ਚੁੰਮੀ ਦੇ ਗਈ। ਨਾਲ ਹੀ ਕੁੱਝ ਹੱਥ ਵਿੱਚ ਦੇ ਗਈ। ਨੀਟੂ ਨੂੰ ਸਹੀ ਗੱਲ ਸਮਝ ਲੱਗ ਗਈ। ਉਹ ਉਸ ਤੋਂ ਪਹਿਲਾਂ ਘਰ ਆ ਗਈ। ਪਿਛੇ ਹੀ ਦੀਪਾ ਘਰ ਆ ਗਿਆ ਸੀ। ਦੀਪੇ ਨੇ ਆਉਂਦੇ ਹੀ ਕਿਹਾ, " ਸਵੇਰੇ ਸੌਦੇ ਲੈਣ ਜਾਵਾਂਗੇ। ਅੱਜ ਹੀ ਤੱਨਖ਼ਾਹ ਮਿਲੀ ਹੈ। ਮੈਂ ਕੈਸ਼ ਕਰਾ ਲਈ ਹੈ। ਮੈਂ ਕੁੱਝ ਖਾਂਣਾ ਨਹੀਂ ਹੈ। ਮੈਂ ਸੌਣ ਜਾ ਰਿਹਾਂ ਹਾਂ। " ਉਸ ਨੇ 400 ਡਾਲਰ ਨੀਟੂ ਨੂੰ ਫੜਾ ਦਿੱਤਾ। ਨੀਟੂ ਸੋਚ ਰਹੀ ਸੀ। ਇਹ ਬੈਂਕ ਨਹੀਂ ਗਿਆ। ਇਸ ਨੇ, ਚੈਕ ਕਦੋਂ ਕੈਸ਼ ਕਰਾ ਲਈ? ਘਰ ਦਾ ਕਿਰਾਇਆ ਵੀ ਸਵੇਰੇ ਦੇਣਾਂ ਹੈ। ਇੰਨੇ ਕੁ ਪੈਸੇ, ਇਸ ਕੋਲ ਕਿਥੋਂ ਆ ਗਏ? ਉਸ ਦੇ ਦਿਮਾਗ ਵਿੱਚ ਸ਼ੱਕ, ਹੋਰ ਪੱਕਾ ਹੋ ਰਿਹਾ ਸੀ। ਦੀਪੇ ਨੇ ਆਪਦੇ ਕੱਪੜੇ ਧੋਣ ਵਾਲੇ ਕੱਪੜਿਆਂ ਵਿੱਚ ਸਿੱਟ ਦਿੱਤੇ ਸਨ। ਨੀਟੂ ਨੂੰ ਚਾਬੀ ਦਾ ਖੱੜਕਾ ਸੁਣ ਗਿਆ ਸੀ। ਉਸੇ ਦੇ ਸੌਣ ਜਾਂਣ ਪਿਛੋਂ, ਨੀਟੂ ਨੇ ਚਾਬੀ ਜੇਬ ਵਿੱਚੋਂ ਕੱਢ ਲਈ। ਉਸ ਦੀ ਵੈਨ ਖੋਲ ਲਈ।

Comments
Post a Comment