ਭਾਗ 77 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਨੀਟੂ ਦੀਆਂ ਗੱਲਾਂ, ਹੈਪੀ ਦੀ ਮੰਮੀ ਨੇ ਸੁਣ ਲਈਆਂ ਸਨ ਉਹ ਵੀ ਉਨਾਂ ਦੇ ਕੋਲ ਆ ਗਈ। ਉਸ ਨੇ ਕਿਹਾ, " ਦੀਪਾ ਜੋ ਵੀ ਤੁਹਾਡੇ ਨਾਲ ਧੋਖਾ, ਠੱਗੀ ਮਾਰ ਗਿਆ ਹੈ। ਜਿਹੜਾ ਬੰਦਾ, ਕੋਈ ਮਾੜਾ ਕੰਮ ਵੀ ਕਰਦਾ ਹੈ। ਉਹ ਸਾਰਾ ਕੁੱਝ ਦਾ, ਆਪੇ ਰੱਬ ਨੂੰ ਦੇਣ ਦਾਰ ਹੋਵੇਗਾ। ਇਸੇ ਦੁਨੀਆਂ ਉਤੇ ਨਬੇੜਾ ਹੋ ਜਾਵੇਗਾ। ਤੁਸੀਂ ਕਿਉਂ ਪਾਪਾਂ ਦੇ ਭਾਗੀ ਬੱਣਨਾਂ ਹੈ। " ਹੈਪੀ ਨੇ ਕਿਹਾ, " ਇਹੀ ਤਾਂ ਮੈਂ ਕਹਿੰਦਾਂ ਹਾਂ। ਐਨੇ ਕੁ ਪੈਸਿਆਂ ਨਾਲ, ਆਪਣੀ ਕਿਹੜਾ ਰੋਟੀ ਪੱਕਣੋਂ ਹੱਟ ਜਾਵੇਗੀ? ਚੰਗਾ ਹੀ ਹੈ। ਲੋੜ ਬੰਦ ਦੇ ਪੈਸੇ ਕੰਮ ਆ ਗਏ। " ਨੀਟੂ ਨੇ ਕਿਹਾ, " ਮੈਂ ਉਹ ਪੰਜ ਹਜ਼ਾਰ, ਆਪਦਾ ਘਰ ਲੈਣ ਲਈ, ਜੋੜਿਆ ਸੀ। ਸਗੋਂ ਘਰ ਉੜਾਨ ਵਾਲੇ ਦੇ ਕੰਮ ਆ ਗਿਆ। " ਬੱਬੀ ਨੇ ਕਿਹਾ, " ਤੇਰੀ ਕਿਹੜਾ ਹੇਰਾ-ਫੇਰੀ ਦੀ ਕਮਾਈ ਸੀ? ਸਿਆਣੇ ਲੋਕ ਇਹੀ ਕਹਿੰਦੇ ਸੁਣੇ ਹਨ, " ਇਹ ਸਾਰੇ ਪਿਛਲੇ ਜਨਮਾਂ ਦੇ ਸਬੰਧ ਹੁੰਦੇ ਹਨ। ਅਸੀਂ ਕੋਈ ਪੁਰਾਣਾਂ, ਨਵਾਂ ਦੇਣ ਲੈਣ ਪੂਰਾ ਕਰ ਰਹੇ ਹਾਂ। ਕੀ ਪਤਾ ਅਗਲੇ ਜਨਮ ਵਿੱਚ ਮੁੜ ਆਉਣ। " ਹੈਪੀ ਦੀ ਮੰਮੀ ਨੇ ਕਿਹਾ, " ਹੈਪੀ ਦੇ ਡੈਡੀ ਨੇ ਗੁਰਦੁਆਰੇ ਸਾਹਿਬ ਦਾ ਬਹੁਤ ਰਾਸ਼ਨ ਖਾਂਦਾ। ਪਹਿਲਾਂ ਇਹ ਲੰਗਰ ਵਿੱਚ ਲਾਗਰੀ ਹੁੰਦਾ ਸੀ। ਆਟਾ, ਦਾਲਾ ਸਬ ਘਰ ਦਾ ਰਾਸ਼ਨ, ਰੋਜ਼ ਘਰ ਚੱਕੀ ਆਉਂਦਾ ਸੀ। ਨਾਲੇ ਹੋਰ ਜਾਂਣ-ਪੱਛਾਂਣ ਵਾਲਿਆਂ ਨੂੰ, ਸੰਗਤ ਦਾ ਚੜ੍ਹਾਵਾਂ ਲਿਆਦਾ ਹੋਇਆ, ਵੰਡੀ ਜਾਂਦਾ ਸੀ। ਥੱਲੇ ਬੇਸਮਿੰਟ ਵਿੱਚ ਕੀ ਕੁੱਝ ਪਿਆ ਹੈ? ਇਹ ਸਾਰਾ ਇੱਕਠਾ ਹੋ ਕੇ, ਉਸ ਦੇ ਦਿਮਾਗ ਵਿੱਚ ਧੁਸ ਗਿਆ ਹੈ। ਐਨਾਂ ਕੁੱਝ ਇੱਕਠਾ ਹੋ ਗਿਆ। ਉਸ ਬੰਦੇ ਦਾ ਦਿਮਾਗ ਜਾਂਮ ਹੋ ਗਿਆ। "

ਹੈਪੀ ਨੇ ਬੱਬੀ ਨੂੰ ਕਿਹਾ, " ਚੱਲ ਆਪਾਂ ਜਾ ਕੇ, ਦੇਖੀਏ ਕੀ ਕੁੱਝ ਹੈ? " ਬੱਬੀ ਨੇ ਕਿਹਾ, " ਮੈਂ ਬਾਬੇ ਦਾ ਚੜ੍ਹਾਵਾ ਨਹੀਂ ਫੋਲਦੀ। ਉਸ ਨੂੰ ਵੀ ਚੋਰ ਕਹਿੰਦੇ ਹਨ। ਜੋ ਤਲਾਸ਼ੀ ਲੈਂਦਾ ਹੈ। ਇੰਦਾ ਕਰੋ, ਗੁਰਦੁਆਰੇ ਸਾਹਿਬ ਬਾਰੀ-ਬਾਰੀ, ਇਵੇਂ ਬੰਨੀਆਂ ਹੋਈਆਂ, ਪੰਡਾਂ ਰੱਖ ਆਵੋ। " ਮੰਮੀ ਨੇ ਫਿਰ ਕਿਹਾ, " ਮੈਨੂੰ ਵੀ ਇਹੀ ਲੱਗਦਾ ਹੈ। ਇਹ ਸਾਰਾ ਬੋਝ, ਹੈਪੀ ਦੇ ਡੈਡੀ ਉਤੇ ਪੈ ਗਿਆ ਹੈ। ਗੱਲ਼ਤੀ ਮੰਨਣ ਵਿੱਚ ਕੋਈ ਹਰਜ਼ ਨਹੀਂ ਹੈ। ਗੁਰਦੁਆਰੇ ਸਾਹਿਬ ਦੇ ਪ੍ਰਬੰਧਕਾਂ ਦੇ ਅੱਗੇ ਹੱਥ ਬੰਨ ਕੇ, ਸਾਰਾ ਕੁੱਝ ਚੱਕਾ ਦਿਉ। ਦੁਵਾਈ ਨਾਲੋਂ, ਦੁਆ ਲਾਜ਼ਮੀ ਕੰਮ ਕਰ ਜਾਂਦੀ ਹੈ। ਆਪੇ ਰੱਬ ਸਹਾਈ ਹੋਵੇਗਾ। ਤੁਹਾਡਾ ਤਾਂ ਕੁੱਝ ਹਾਜ਼ਾਰ ਹੀ ਦੀਪਾ ਲੈ ਗਿਆ ਹੈ। ਤੁਹਾਨੂੰ ਟੇਕ ਨਹੀਂ ਆਉਂਦੀ। ਨਾਲੇ ਉਧਾਰ ਲਿਆ ਹੋਇਆ ਕੋਈ ਨਹੀਂ ਮੋੜਦਾ ਹੁੰਦਾ। ਪੈਸੇ ਲੈਣੇ ਬਹੁਤ ਸੌਖੇ ਹਨ। ਮੋੜਨੇ ਬਹੁਤ ਔਖੇ ਹਨ। ਜੇ ਕੋਈ ਮੋੜਦਾ ਵੀ ਹੈ। ਸਾਰੀ ਉਮਰ ਲੱਗ ਜਾਂਦੀ ਹੈ। ਉਧਾਰ ਦੇਣ ਵਾਲੇ ਦੀ, ਸਾਰੀ ਰੱਕਮ ਖੁਰ ਜਾਂਦੀ ਹੈ। ਜਿਸ ਗੁਰੂ ਦਾ ਥੱਲੇ ਕੀ ਕੁਛ ਪਿਆ ਹੈ? ਉਹ ਦੀਪੇ ਦੇ ਪਿਉ ਨੂੰ, ਟਿੱਕ ਕੇ ਕਿਵੇਂ ਬੈਠਣ ਦੇਵੇਗੇ? ਹੈਪੀ ਹਿੰਮਤ ਕਰ, ਗੁਰਦੁਆਰੇ ਸਾਹਿਬ ਵਾਲਿਆਂ ਨੂੰ ਸਾਰਾ ਕੁੱਝ ਚੱਕਾ ਦੇ। ਨੀਤਾਂ ਨੂੰ ਮੁਰਾਦਾਂ ਮਿਲਦੀਆਂ ਹਨ। ਫਿਰ ਉਸ ਪਿਛੋਂ ਹੀ ਉਸ ਦੀ ਖ਼ਬਰ ਨੂੰ ਜਾਂਣਾਂ ਹੈ। "

ਹੈਪੀ ਫੇਸਬੁੱਕ ਦੇਖ ਰਿਹਾ ਸੀ। ਉਸ ਨੇ ਕਿਹਾ, " ਮੰਮੀ ਮੈਂ ਆਪਦੇ ਦੋਸਤ ਨੂੰ ਸੁਨੇਹਾ ਲਿਖ ਦਿਆਂ। ਫਿਰ ਗੁਰਦੁਆਰੇ ਸਾਹਿਬ ਜਾਂਦਾਂ ਹਾਂ। ਬਸ ਮੈਨੂੰ ਅੱਧਾ ਘੰਟਾ ਦੇਵੋ। " ਬੱਬੀ ਉਸ ਕੋਲ ਚਲੀ ਗਈ। ਉਸ ਨੇ ਕਿਹਾ, " ਹੈਪੀ ਤੇਰਾ ਐਸਾ ਕੌਣ ਦੋਸਤ ਹੈ? ਜਿਸ ਨੂੰ ਸੁਨੇਹਾ ਲਿਖਣ ਨੂੰ ਅੱਧਾ ਘੰਟਾ ਚਾਹੀਦਾ ਹੈ। " ਹੈਪੀ ਨੇ ਕਿਹਾ, " ਇੱਕ ਹੋਵੇ, ਤਾਂ ਦੱਸਾਂ। ਤੈ ਕੀ ਲੈਣਾਂ ਹੈ? " ਬੱਬੀ ਨੇ ਕਿਹਾ, " ਮੇਰੇ ਨਾਲ ਬੰਦਿਆਂ ਵਾਂਗ ਗੱਲ ਕਰ। ਅੱਗਲਾਂ ਨਾਵਲ ਤੇਰੀਆਂ ਫੇਸਬੁੱਕ ਦੀਆਂ ਯਾਰਨੀਆਂ ਉਤੇ ਹੀ ਸ਼ੁਰੂ ਕੀਤਾ ਹੈ। ਅੱਗੇ ਰਾਜ ਨੂੰ ਫੇਸਬੁੱਕ ਦੀਆਂ ਜ਼ਨਾਨੀਆਂ ਨੇ ਬੌਦਲਿਆ ਪਿਆ ਹੈ। ਬਿਚਾਰਾ ਰਾਜ, ਅੱਗਲੀਆਂ ਦੇ ਘਰ-ਘਰ ਤੁਰਿਆ ਫਿਰਦਾ ਹੈ। ਦੀਪੇ ਨੇ ਨੀਟੂ ਨੂੰ ਵੀ, ਫੇਸਬੁੱਕ ਰਾਹੀਂ ਹੀ ਪੱਟਿਆ ਹੈ। ਹੁਣ ਕਿਤੇ ਤੇਰੇ ਚੌਟੇ ਨਾਂ ਚੱਕੇ ਜਾਂਣ। ਤੇਰਾ ਵੀ ਕਿਤੇ ਕਿਸੇ ਨਾਲ ਪੇਚਾ ਨਾਂ ਪੈ ਜਾਵੇ। ਹੋਰ ਰਾਜ ਤੇ ਦੀਪੇ ਵਾਂਗ, ਔਰਤਾਂ ਜੋਗਾ ਹੀ ਰਹਿ ਜਾਵੇ। "

ਹਾਪੀ ਨੇ ਫੇਸਬੁੱਕ ਬੱਬੀ ਨੂੰ ਦਿਖਾਉਣ ਲਈ, ਸਕਰੀਨ ਉਸ ਵੱਲ ਕਰ ਦਿੱਤੀ। ਉਸ ਨੇ ਕਿਹਾ, " ਬੰਦਾ ਕੀ ਕਰੇਗਾ? ਤੂੰ ਆਪ ਹੀ ਦੇਖ ਲੈ, ਜ਼ਨਾਨੀਆਂ ਕੀ ਕੁੱਝ ਲਿਖ-ਲਿਖ ਕੇ ਭੇਜੀ ਜਾਂਦੀਆਂ ਹਨ? ਐਸਾ ਕੁੱਝ ਆਪਦੇ ਖ਼ਸਮਾਂ ਨੂੰ ਨਹੀਂ ਕਹਿੰਦੀਆਂ ਹੋਣੀਆਂ। ਇੰਨਾਂ ਨੂੰ, ਫੇਸਬੁੱਕ ਉਤੇ ਰੌਮਾਸ ਕਰਨ ਦਾ ਵਧੀਆਂ ਢੰਗ ਲੱਭਾ ਹੈ। ਰੋਟੀ ਖਾਂਣ ਨੂੰ ਪੈਸਾ ਭਾਵੇਂ ਨਾਂ ਹੋਵੇ। ਹਰ ਕੋਈ ਇੰਟਰਨੈਂਟ ਜਰੂਰ ਖ੍ਰੀਦਦਾ ਹੈ। ਅੱਗਲੀਆਂ ਨੈਟ ਤੇ ਫੋਟੋ ਦੇਖ ਕੇ, ਜੀਅ ਪ੍ਰਚਾਈ ਜਾਂਦੀਆਂ ਹਨ। ਇੱਕ ਮਰਦ ਨੇ, ਫੇਸਬੁੱਕ ਉਤੇ ਵਿਆਹੀ ਔਰਤ ਨਾਲ, ਇਸ਼ਕ ਕਰ ਲਿਆ। ਐਸਾ ਇਸ਼ਕ ਹੋਇਆ। ਉਸ ਦਾ ਪਤੀ ਹੀ ਮਾਰ ਦਿੱਤਾ। ਆਪ ਜੇਲ ਵਿੱਚ ਹੈ। ਫੇਸਬੁੱਕ ਉਤੇ ਹੀ ਖ਼ਬਰ ਲੱਗੀ ਹੋਈ ਹੈ। ਪਰ ਜਿੰਨਾਂ ਨੇ ਇਹੀ ਕੰਜ਼ਰਖਾਂਨਾਂ ਕਰਨਾਂ ਹੈ। ਉਸ ਨੂੰ ਵਿਆਹੇ-ਕੁਆਰੇ ਸਬ ਇੱਕ ਬਰਾਬਰ ਹਨ। "


Comments

Popular Posts