ਭਾਗ 48 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੁਖ ਜਦੋਂ ਗੱਡੀ ਲੈ ਕੇ ਤੁਰਦਾ ਸੀ। ਸੀਤਲ ਦਾ ਦਿਲ ਬਹੁਤ ਡਰਦਾ ਸੀ। ਟਰੱਕ ਘਰ ਤੋਂ ਥੋੜੀ ਦੂਰ ਹੀ ਸਹਮਣੇ ਖੜ੍ਹਦੇ ਸਨ। ਬੀਹੀ ਦੀ ਨੁਕਰ ਉਤੋਂ ਦਿਸਦੇ ਸਨ। ਸੀਤਲ ਹਮੇਸ਼਼ਾਂ ਸੁਖ ਦੇ ਜਾਂਦੇ ਹੋਏ ਦੀ, ਪਿੱਠ ਦੇਖਦੀ ਰਹਿੰਦੀ ਸੀ। ਜਦੋਂ ਟਰੱਕ ਤੁਰ ਜਾਂਦੇ ਸਨ। ਫਿਰ ਵੀ ਦੂਰ ਤੱਕ ਦੇਖਦੀ ਰਹਿੰਦੀ ਸੀ। ਜਦੋਂ ਤੱਕ ਦਿਸਣੋਂ ਨਹੀਂ ਹੱਟ ਜਾਂਦੇ ਸਨ। ਨਿੱਕੇ ਬੱਚੇ ਦੇ ਖਿੰਡਾਉਣੇ ਖੁਸਣ ਵਾਂਗ, ਉਸ ਨੂੰ ਸੁਖ ਦੇ ਜਾਂਣ ਤੋਂ ਲੱਗਦਾ ਸੀ। ਸਬ ਕੁੱਝ ਹੱਥੋਂ ਛੁੱਟ ਗਿਆ ਹੈ। ਉਸ ਦਾ ਉਕਾ ਹੀ, ਸੁਖ ਬਗੈਰ ਜੀਅ ਨਹੀਂ ਲੱਗਦਾ ਸੀ। ਸੁਖ ਵਿੱਚ ਹੀ ਤਾਰ ਵੱਜਦੀ ਸੀ। ਉਸ ਦਾ ਦਿਲ ਘਟਣ ਲੱਗ ਜਾਂਦਾ ਸੀ। ਉਹ ਡਰਦੀ ਪਾਠ ਕਰਨ ਲੱਗ ਜਾਂਦੀ ਸੀ। ਫਿਰ ਵੀ ਮਨ ਨੂੰ ਟਿੱਕਾ ਨਹੀਂ ਮਿਲਦਾ ਸੀ। ਸੀਤਲ ਨੂੰ ਡਰ ਲੱਗਦਾ ਸੀ। ਜਦੋਂ ਸੁਖ ਗੱਡੀ ਲੈ ਕੇ ਸ਼ੜਕ ਤੇ ਚੜ੍ਹ ਜਾਂਦਾ ਸੀ। ਕਿਸੇ ਮਾੜੀ ਘਟਨਾਂ ਤੋਂ ਡਰਦੀ ਸੀ। ਜਦੋਂ ਉਹ ਅੱਜ ਕੰਮ ਤੇ ਤੁਰਨ ਲੱਗਾ। ਹੋਲੀ ਦੇ ਕੇ ਨਿੱਕਲਣ ਲੱਗਾ ਸੀ। ਸੀਤਲ ਦੋਂਨਾਂ ਬੱਚਿਆਂ ਨੂੰ ਘਰ ਛੱਡ ਕੇ, ਆਦਤ ਮੁਤਾਬਿਕ,ਉਸ ਦੇ ਪਿਛੇ ਚਲੀ ਗਈ। ਸੁਖ ਜਾਂਦੇ ਨੂੰ ਦੇਖਣ ਗਈ ਸੀ। ਸੁਖ ਜਿਉਂ ਟਰੱਕਾਂ ਕੋਲ ਗਿਆ। ਡਰਾਇਵਰ ਪਹਿਲਾਂ ਹੀ ਉਸ ਨੂੰ ਉਡੀਕ ਰਹੇ ਸਨ। ਸੁਖ ਦੇ ਜਾਣ ਨਾਲ, ਇੱਕ ਚਿੱਟੀ ਕਾਰ ਉਥੇ ਆਈ। ਥੋੜੇ ਚਿਰ ਪਿਛੋਂ ਕਾਰ ਚਲੀ ਗਈ। ਗੱਡੀਆਂ ਗੂਜ਼ਾਂ ਪਾਉਂਦੀਆਂ ਹੋਈਆਂ ਤੁਰ ਗਈਆਂ ਸਨ। ਸੀਤਲ ਦੇ ਮਨ ਵਿੱਚ ਬਾਰ-ਬਾਰ ਇਕੋ ਗੱਲ ਆ ਰਹੀ ਸੀ। ਇਹ ਕਾਰ ਵਾਲੇ, ਗੱਡੀਆਂ ਕੋਲ ਕੀ ਕਰਨ ਆਏ ਸਨ? ਕਿਸੇ ਜਾਂਣ-ਪਛਾਂਣ ਵਾਲੇ ਵੀ ਨਹੀਂ ਸਨ। ਸੁਖ ਨੇ ਸ਼ਾਮ ਨੂੰ ਮੁੜਨਾਂ ਸੀ। ਸੀਤਲ ਨੂੰ ਬਹੁਤ ਬਚੈਨੀ ਹੋਣ ਲੱਗ ਗਈ ਸੀ। ਉਸ ਦਾ ਕਿਸੇ ਕੰਮ ਵਿੱਚ ਜੀਅ ਨਹੀਂ ਲੱਗਦਾ ਸੀ। ਮਨ ਨੂੰ ਹੋਰ ਤੋੜ ਲੱਗਦੀ ਜਾ ਰਹੀ ਸੀ। ਕਈ ਬਾਰ ਉਸ ਨੂੰ ਲੱਗਾ। ਇੰਨੇ ਦਿਨਾਂ ਪਿਛੋਂ, ਸੁਖ ਮੇਰੇ ਕੋਲੋ ਗਿਆ ਹੈ। ਤਾਂ ਮੈਨੂੰ ਘਬਰਾਟ ਹੁੰਦੀ ਹੈ। ਸੀਤਲ ਨੂੰ ਬੱਚਿਆਂ ਉਤੇ ਵੀ ਗੁੱਸਾ ਆ ਰਿਹਾ ਸੀ। ਦੋਂਨਾਂ ਵਿੱਚੋਂ ਕਦੇ ਕੋਈ ਰੋ ਪੈਂਦਾ ਸੀ। ਕਦੇ ਕੋਈ ਰੋ ਪੈਂਦਾ ਸੀ। ਇੱਕ ਨੂੰ ਦੁੱਧ ਪਿਲ਼ਾ ਕੇ ਹੱਟਦੀ, ਦੂਜਾ ਚੂੰ-ਚੂੰ ਕਰਨ ਲੱਗ ਜਾਂਦਾ।
ਸੁਖ ਮਾਲ ਪਲਟੀ ਕਰਨ ਤੋਂ ਪਹਿਲਾਂ ਢਾਬੇ ਉਤੇ ਬਾਕੀ ਡਰਾਇਵਰਾਂ ਨਾਲ, ਰੋਟੀ ਖਾਣਾਂ ਤੇ ਪੀਣ ਲੱਗ ਗਿਆ ਸੀ। ਫਿਰ ਚਾਹ ਪੀਣ ਦਾ ਸਮਾਂ ਨਹੀਂ ਸੀ ਲੱਗਣਾਂ। ਇਸੇ ਢਾਬੇ ਉਤੇ ਹਰ ਰੋਜ਼ ਖੜ੍ਹਦੇ ਸਨ। ਢਾਬੇ ਵਾਲੇ ਵੀ ਚੰਗੀ ਤਰਾ ਜਾਂਣਦੇ ਸਨ। ਟਰੱਕਾਂ ਵਾਲਿਆਂ ਕਰਕੇ, ਇਹ ਢਾਬੇ ਚੱਲਦੇ ਹਨ। ਉਥੋਂ ਹੀ ਹੋਰ ਮਾਲ ਲੱਦਣਾਂ ਸੀ। ਢਾਬੇ ਉਤੇ ਪੁਲੀਸ ਦੀਆਂ ਦੋ ਗੱਡੀਆਂ ਆ ਗਈਆਂ। ਸੁਖ ਸਮਝ ਗਿਆ ਸੀ। ਪੁਲੀਸ ਕਿਉਂ ਆਈ ਹੈ? ਉਹ ਸੁਖ ਵਾਲੀ ਗੱਡੀ ਦੇ ਦੁਆਲੇ ਹੋ ਗਏ ਸਨ। ਕਿਸੇ ਨੇ ਪੱਕੀ ਖ਼ਬਰ ਦਿੱਤੀ ਸੀ। ਉਸ ਦੀ ਗੱਡੀ ਵਿੱਚੋਂ ਅਫ਼ੀਮ ਫੜ ਲਈ ਸੀ। ਨਾਲ ਹੀ 10 ਲੱਖ ਰੂਪੀਆ ਫੜ ਲਿਆ ਸੀ। ਜਿਸ ਨੇ ਵੀ ਖ਼ਬਰ ਦਿੱਤੀ ਸੀ। ਉਸ ਨੇ ਸੁਖ ਬਾਰੇ ਪੂਰੀਆਂ ਨਿਸ਼ਨੀਆਂ ਦੱਸੀਆਂ ਸਨ। ਬਾਕੀ ਦੇ ਡਰਾਇਵਰ, ਤਾਂ ਅਮਲ ਦੇ ਖਾਦੇ ਹੋਏ ਸਨ। ਅਮਲ ਨੇ ਹੀ ਘਸਾਏ ਪਏ ਸਨ। ਸੁਖ 6 ਫੁੱਟ ਦਾ ਜੁਆਨ ਸੀ। ਸੇਹਿਤ ਦਾ ਗੱਠਮਾਂ ਭਰਮੇ ਸਰੀਰ ਦਾ ਨੌਜਵਾਨ ਸੀ। ਪੁਲੀਸ ਵਾਲੇ ਉਸ ਨੂੰ ਲੱਭ ਰਹੇ ਸਨ। ਸੁਖ ਤਾਂ ਪੁਲੀਸ ਵਾਲਿਆ ਨੂੰ ਦੇਖਦੇ ਹੀ ਖਿਸਕ ਗਿਆ ਸੀ। ਉਹ ਜਾਂਦਾ ਹੋਇਆ ਮਿਲਖੀ ਚਾਚੇ ਡਰਾਇਵਰ ਨੂੰ ਕਹਿ ਗਿਆ ਸੀ, " ਐਤਕੀ ਬੂਰੇ ਫਸੇ ਹਾਂ। ਜੇ ਲੈ ਦੇ ਕੇ ਛੱਡ ਗਏ। ਹੇਠ ਉਤਾ ਕਰ ਲਈ। ਨਹੀਂ ਤਾਂ ਇਹ ਕੇਸ ਰਾਜ ਡਰਾਇਵਰ, ਉਤੇ ਪੁਆ ਦਿਉ। ਆਪੇ ਉਸ ਨੂੰ ਪਿਛੋਂ ਛਿੱਡਾ ਲਵਾਂਗੇ। " ਉਹ ਆਪ ਢਾਬੇ ਵਾਲਿਆ ਦੇ, ਘਰ ਦੇ ਅੰਦਰ ਚਲਾ ਗਿਆ ਸੀ। ਪੁਲੀਸ ਵਾਲੇ ਕੁੱਤਿਆਂ ਵਾਂਗ ਸੁੰਗਦੇ, ਉਥੇ ਪਹੁੰਚ ਗਏ। ਢਾਬੇ ਵਾਲਿਆਂ ਨੂੰ, ਘਰ ਦੀ ਤਲਾਸ਼ੀ ਦੇਣ ਲਈ ਕਿਹਾ ਸੀ। ਢਾਬੇ ਵਾਲੀ ਵੱਡੀ ਉਮਰ ਦੀ ਔਰਤ ਨੇ ਕਿਹਾ, " ਮੇਰੀ ਬੇਟੀ ਆਪਣੇ ਪਤੀ ਕੇ ਸਾਥ ਸੌ ਰਹੀ ਹੈ। " ਬਾਹਰ ਰੌਲਾ ਸੁਣ ਕੇ, ਸੁਖ ਔਰਤ ਦੇ ਨਾਲ ਰਜ਼ਾਈ ਵਿੱਚ ਵੜ ਗਿਆ ਸੀ। ਪੁਲੀਸ ਵਾਲਿਆ ਦੇ ਖਹਿੜੇ ਪੈਣ ਤੇ, ਔਰਤ ਨੂੰ ਘਰ ਦਾ ਦਰ ਖੋਲਣਾਂ ਪਿਆ। ਪੁਲੀਸ ਵਾਲੇ ਮੰਜੇ ਕੋਲ ਮਰਦ ਔਰਤ ਦੀਆਂ ਜੁੱਤੀਆਂ ਦੇਖ ਕੇ, ਘਰ ਤੋਂ ਵਾਪਸ ਆ ਗਏ। 10 ਲੱਖ ਰੂਪੀਆ ਪੁਲੀਸ ਵਾਲਿਆ ਨੇ ਜੇਬ ਵਿੱਚ ਪਾ ਲਿਆ ਸੀ। ਤਾਂ ਇੱਕ ਕਿਲੋਗ੍ਰਾਮ ਅਫ਼ੀਮ, ਰਾਜ ਡਰਾਇਵਰ ਦੇ ਉਤੇ ਪਾ ਕੇ, ਕੇਸ ਬੱਣਾਂ ਦਿੱਤਾ।
ਸੁਖ ਵੱਡੀ ਰਾਤ ਤੱਕ ਘਰ ਨਾਂ ਮੁੜਿਆ। ਸੀਤਲ, ਸੁਖ ਨੂੰ ਬਾਰ-ਬਾਰ ਗਲ਼ੀ ਦੀ ਨੁਕਰ ਤੇ ਜਾ ਕੇ ਦੇਖਦੀ ਸੀ। ਕੋਈ ਟਰੱਕ ਮੁੜ ਕੇ ਨਹੀਂ ਆਇਆ ਸੀ। ਅੱਧੀ ਰਾਤ ਨੂੰ ਸੁਖ ਘਰ ਆਇਆ। ਉਸ ਨੇ ਸੀਤਲ ਸਾਰੀ ਗੱਲ ਦੱਸ ਦਿੱਤੀ ਸੀ। ਸੀਤਲ ਨੇ ਕਿਹਾ, " ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ। ਐਸੇ ਕੰਮਾਂ ਵਿੱਚ ਕੋਈ ਫ਼ੈਇਦਾ ਨਹੀਂ ਹੈ। ਬੰਦਾ ਫੜਿਆ ਹੀ ਜਾਦਾ ਹੈ। ਹੁਣ ਪੁਲੀਸ ਵਾਲੇ ਰੋਜ਼ ਤੰਗ ਕਰਿਆ ਕਰਨਗੇ। " ਸੁਖ ਨੇ ਸੀਤਲ ਨੂੰ ਦੱਸਿਆ, " ਤੈਨੂੰ ਪਤਾ ਮੈਂ ਕਿਵੇਂ ਬਚਿਆ। ਢਾਬੇ ਵਾਲਿਆਂ ਦੀ ਕੁੜੀ ਦੀ ਰਜਾਈ ਵਿੱਚ ਵੜ ਕੇ ਜਾਨ ਬਚੀ। ਪੁਲੀਸ ਵਾਲੇ ਤਾਂ ਘਰ ਦੇ ਅੰਦਰ ਤੱਕ ਆ ਗਏ ਸਨ। ਸਾਨੂੰ ਇੱਕਠਿਆ ਰਜ਼ਾਈ ਵਿੱਚ ਪਿਆਂ ਦੇਖ ਕੇ, ਪਿਛੇ ਮੁੜ ਗਏ। ਜੇ ਮੈਂ ਕੁੜੀ ਦੀ ਰਜ਼ਾਈ ਵਿੱਚ ਨਾਂ ਵੜਦਾ। ਅੱਜ ਘਰੇ ਨਹੀਂ ਆਉਣਾਂ ਸੀ। ਰਾਜ ਡਰਾਇਵਰ ਦੀ ਜਗਾ, ਮੈਂ ਜੇਲ ਵਿੱਚ ਹੁੰਦਾ। ਉਸ ਨੂੰ ਸੀਤਲ ਨੇ ਕਿਹਾ, " ਬਾਕੀ ਸਬ ਠੀਕ ਹੈ। ਜੇ ਤੇਰੇ ਇਹੀ ਲੱਛਣ ਹਨ। ਘਰ ਤਾਂ ਮੈਂ ਵੀ ਤੈਨੂੰ ਨਹੀਂ ਰੱਖਣਾਂ। ਘਰੋਂ ਬਾਹਰ ਹੋ ਜਾ। ਚੱਲ ਉਸੇ ਕੁੜੀ ਦੀ ਰਜ਼ਾਈ ਵਿੱਚ ਵੜ ਜਾ। " ਸੁਖ ਨੇ ਕਿਹਾ, " ਭਲੇ ਮਾਣਸ ਬੰਦੇ ਦਾ ਸਮਾਂ ਨਹੀਂ ਹੈ। ਮੈਂ ਸਾਰਾ ਕੁੱਝ ਸੱਚ ਦੱਸਿਆ ਹੈ। ਜੇ ਨਾਂ ਦੱਸਦਾ। ਫਿਰ ਵੀ ਕਿਹੜਾ ਤੂੰ ਮੇਰਾ ਖੈਹਿੜਾ ਛੱਡਣਾਂ ਸੀ? ਪੁੱਛੀ ਜਾਣਾ ਸੀ, ਸੁਖ ਤੂੰ ਕਿਵੇਂ ਬਚਿਆ। ਮੈਂ ਪਾਠ ਕਰਦੀ ਰਹੀ ਤੂੰ ਤਾਂ ਬਚਿਆ। ਸੁਖ ਮੈਂ ਤਾਂ ਡਰਦੀ, ਰੱਬ-ਰੱਬ ਕਰਦੀ ਰਹੀ, ਤੂੰ ਤਾਂ ਬਚਿਆ। " ਸੀਤਲ ਨੇ ਕਿਹਾ, " ਹਾਂ, ਮੈਂ ਪਾਠ ਤਾਂ ਕਰਦੀ ਹਾਂ। ਤੂੰ ਟਰੱਕ ਚਲਾਉਣ ਗਿਆ, ਢਾਬੇ ਵਾਲੀਆਂ ਨਾਲ, ਰਜ਼ਾਈ ਵਿੱਚ ਮੋਜ਼ ਬੱਣਾ ਆਇਆ ਕਰ। ਤੂੰ ਤਾਂ ਜਮਾਂ ਸੰਗ ਉਤਾਰ ਕੇ ਰੱਖ ਦਿੱਤੀ ਹੈ। ਦੂਜੇ ਦੀ ਜ਼ਨਾਨੀ ਕੋਲ ਜਾਂਣ ਦਾ ਬਹਾਨਾਂ ਚਾਹੀਦਾ ਹੈ। ਕੋਈ ਮੋਕਾ ਨਹੀਂ ਛੱਡਦਾ। ਮੇਰਾ ਤਾਂ ਜੀਅ ਕਰਦਾ ਹੈ। ਉਨਾਂ ਭੂਤਨੀਆਂ ਨੂੰ ਸਣੇ ਢਾਬਾ ਫੂਕਦਾਂ। ਜਿਹੜੀਆਂ ਮਰਦਾਂ ਨਾਲ ਨਹੀਂ ਰੱਜਦੀਆਂ। ਹਰੇਕ ਨਾਲ ਦੰਦੀਆਂ ਆਏ ਕੱਢਦੀਆਂ ਹਨ। ਜਿਵੇਂ ਟਰੱਕਾਂ ਵਾਲੇ, ਆਪਦੇ ਹੀ ਖ਼ਸਮ ਹੋਣ। " ਸੁਖ ਨੇ ਸੀਤਲ ਨੂੰ ਜੱਫ਼ੀ ਵਿੱਚ ਲੈ ਕੇ ਕਿਹਾ, " ਭਾਗਵਾਨੇ ਤੈਨੂੰ ਤਾਂ ਖੁਸ਼ ਹੋਣਾਂ ਚਾਹੀਦਾ ਹੈ। ਉਸ ਨੇ ਮੈਨੂੰ ਬਚਾ ਲਿਆ। ਬਿੰਦ ਨਾਲ ਪੈ ਕੇ, ਮੇਰਾ ਕੀ ਘੱਸ ਗਿਆ। ਤੇਰਾ ਪਤੀ ਸਹੀ ਸਲਾਮਤ, ਤੇਰ ਅੱਗੇ ਖੜ੍ਹਾ ਹੈ। ਤੂੰ ਤਾਂ ਚੱਲ ਕੇ, ਉਸ ਬਿਚਾਰੀ ਦੇ ਦਰਸ਼ਨ ਕਰ। ਜਿਸ ਦੇ ਪੈਰੋਂ ਮੈਂ ਬਚ ਗਿਆ। ਉਸ ਨੂੰ ਦਾਨ ਪੁੰਨ ਤੂੰ ਵੀ ਕਰ। ਉਸ ਨੂੰ ਮੈਂ 1000 ਦਾ ਨੋਟ ਦੇ ਦਿੱਤਾ ਹੈ। ਰੱਬ ਤੈਨੂੰ ਵੀ ਅੱਗਲੇ ਸਾਲ ਹੋਰ ਜੋੜੇ ਬੱਚੇ ਦੇਵੇ। " ਸੀਤਲ ਨੇ ਦੋਂਨੇ ਹੱਥ ਬੰਨ ਕੇ ਕਿਹਾ, " ਤੇਰੇ ਵਰਗੇ ਤੇਰੇ ਬੱਚੇ ਹਨ। ਮੈਨੂੰ ਸਵੇਰ ਦਾ ਖੜ੍ਹੀ ਲੱਤ ਰੱਖਿਆ ਹੋਇਆ ਹੈ। ਸੁਖ ਜੇ ਤੂੰ ਅੱਜ ਜੇਲ ਵਿੱਚ ਵੀ ਹੁੰਦਾ। ਮੈਂ ਆਪ ਤੈਨੂੰ ਛੁੱਡਾ ਕੇ ਲੈ ਆਉਂਦੀ। ਪਰ ਤੂੰ ਤਾਂ ਢਾਬੇ ਵਾਲੀ ਦੇ ਬਿਸਤਰੇ ਵਿਚੋਂ ਆਇਆ ਹੈ। ਮੈਨੂੰ ਤੇਰੇ ਵੱਲ ਦੇਖ-ਦੇਖ ਕੇ ਹੀ ਕੱਚਿਆਣ ਆਉਂਦੀ ਹੈ। " ਸੁਖ ਨੇ ਕਿਹਾ, " ਸੀਤਲ ਇੱਕ ਬਾਰ ਤਾ ਮੈਨੂੰ ਭਲੇਖਾ ਹੀ ਲੱਗਾ। ਬਈ ਰਜ਼ਾਈ ਵਿੱਚ ਤੂੰਹੀਂ ਪਈ ਹੈ। ਪਰ ਮੌਕੇ ਤੇ ਯਾਦ ਆ ਗਿਆ ਸੀ। ਜੇ ਤੂੰ ਕਹੇ, ਤਾਂ ਮੈਂ ਨਹਾਂ ਵੀ ਆਉਂਦਾ ਹਾਂ। ਐਸਾ ਬੈਸਾ ਕੁੱਝ ਨਹੀਂ ਹੋਇਆ। ਉਸ ਦੀ ਬੁੜੀ ਵੀ ਦੁਆਲੇ ਹੀ ਫਿਰਦੀ ਸੀ। ਚਾਹੇ ਜਾ ਕੇ ਪਤਾ ਕਰ ਲਈ। ਪਰ ਅੱਜ ਦੀ ਰਾਤ ਕਲੇਸ ਨਾਂ ਪਾਂਈ। ਪਹਿਲਾਂ ਹੀ ਦਿਮਾਗ ਬਹੁਤ ਖ਼ਰਾਬ ਹੋ ਗਿਆ ਹੈ। " ਸੀਤਲ ਨੂੰ ਸੁਖ ਦੀਆਂ ਪ੍ਰੇਸ਼ਨੀਆਂ ਦੇਖ ਕੇ, ਦੁੱਖ ਵੀ ਹੋ ਰਿਹਾ ਸੀ। ਉਸ ਨੂੰ ਇਹ ਵੀ ਚੰਗਾ ਨਹੀਂ ਲੱਗਦਾ ਸੀ। ਉਹ ਕਿਸੇ ਹੋਰ ਔਰਤ ਵੱਲ ਨਜ਼ਰ ਉਠਾ ਕੇ ਵੀ ਦੇਖੇ। ਸੁਖ ਨੇ ਸੀਤਲ ਨੂੰ ਹੋਰ ਵੀ ਘੁੱਟ ਕੇ ਨਾਲ ਲਾ ਲਿਆ ਸੀ। ਉਸ ਨੇ ਕਿਹਾ, " ਉਹ ਤੇਰੇ ਨਾਲ ਕਿਵੇਂ ਰਲ ਜਾਂਣ ਗੀਆਂ। ਤੇਰੇ ਵਿੱਚ ਤਾਂ ਮੇਰੀ ਜਾਂਨ ਹੈ। ਸੌ ਗੁਰੂ ਦੀ ਕੋਈ ਹੋਰ ਤੇਰੀ ਥਾਂ ਨਹੀਂ ਲੈ ਸਕਦੀ।"

Comments
Post a Comment