ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੧੦ Page 210of 1430

9046 ਰਾਗੁ ਗਉੜੀ ਪੂਰਬੀ ਮਹਲਾ
Raag Gourree Poorabee Mehalaa 5

रागु गउड़ी पूरबी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਰਾਗੁ ਗਉੜੀ ਪੂਰਬੀ 5
Sathigur Arjan Dev Gauri Fifth Raag Gauree Poorabee 5

9047 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ। ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ॥
One Universal Creator God. By The Grace Of The True Guru:

9048 ਹਰਿ ਹਰਿ ਕਬਹੂ ਮਨਹੁ ਬਿਸਾਰੇ



Har Har Kabehoo N Manahu Bisaarae ||

हरि हरि कबहू मनहु बिसारे


ਰੱਬ ਹਰੀ ਨੂੰ ਕਦੇ ਵੀ ਨਾਂ ਭਲੀਏ॥
Never forget the God., Har, Har, from your mind.

9049 ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ੧॥ ਰਹਾਉ



Eehaa Oohaa Sarab Sukhadhaathaa Sagal Ghattaa Prathipaarae ||1|| Rehaao ||

ईहा ऊहा सरब सुखदाता सगल घटा प्रतिपारे ॥१॥ रहाउ


ਇਸ ਤੇ ਅੱਗਲੀ ਦੁਨੀਆਂ ਵਿੱਚ ਖੁਸ਼ੀਆ ਦੇਣ ਵਾਲਾ ਪ੍ਰਭੂ ਸਾਰੀ ਦੁਨੀਆਂ ਜ਼ਰੇ-ਜ਼ਰੇ, ਧਰਤੀ ਅਕਾਸ਼ ਜਲ-ਥੱਲ ਸਬ ਦਾ ਸਹਾਰਾ ਬੱਣਿਆ ਹੈ1॥ ਰਹਾਉ
Here and hereafter, He is the Giver of all peace. God. is the Cherisher of all hearts. ||1||Pause||

9050 ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ



Mehaa Kasatt Kaattai Khin Bheethar Rasanaa Naam Chithaarae ||

महा कसट काटै खिन भीतरि रसना नामु चितारे


ਬਹੁਤ ਵੱਡੇ ਦੁੱਖ ਪ੍ਰਭੂ ਅੱਖ ਝੱਪਕੇ ਨਾਲ ਮੁੱਕਾ ਦਿੰਦਾ ਹੈ। ਰੱਬ ਨੂੰ ਮਨ ਦੇ ਅੰਦਰ ਚੇਤੇ ਕਰੀ ਚੱਲੀਏ॥
God removes the most terrible pains in an instant, if the tongue repeats God.

9051 ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ੧॥



Seethal Saanth Sookh Har Saranee Jalathee Agan Nivaarae ||1||

सीतल सांति सूख हरि सरणी जलती अगनि निवारे ॥१॥


ਰੱਬ ਦੀ ਓਟ ਵਿੱਚ ਮਨ ਠੰਡਾ ਰਹਿੰਦਾ ਹੈ। ਮਨ ਦੀ ਭੱਟਕਣਾਂ, ਵਿਕਾਂਰਾਂ ਦੀ ਅੱਗ ਮੁੱਕਾ ਦਿੰਦਾ ਹੈ ||1||

In the God' s Sanctuary there is soothing coolness, peace and tranquility. God has extinguished the burning fire. ||1||

9052 ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ
Garabh Kundd Narak Thae Raakhai Bhavajal Paar Outhaarae ||

गरभ कुंड नरक ते राखै भवजलु पारि उतारे


ਰੱਬ ਜੀ ਮਾਂ ਦੇ ਪੇਟ ਵਿੱਚ ਗਰਭ ਦੇ ਵਿੱਚ ਨਰਕ ਦੇ ਗੰਦ ਵਿੱਚੋਂ ਤੇ ਵਿਕਾਂਰਾਂ ਦੀ ਭੱਟਕਣਾਂ ਵਿੱਚੋਂ ਕੱਢ ਲੈਂਦਾ ਹੈ॥
God saves us from the hellish pit of the womb, and carries us across the terrifying world-ocean.

9053 ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ੨॥



Charan Kamal Aaraadhhath Man Mehi Jam Kee Thraas Bidhaarae ||2||

चरन कमल आराधत मन महि जम की त्रास बिदारे ॥२॥


ਪ੍ਰਭੂ ਦੇ ਸੋਹਣੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਯਾਦ ਕਰੀਏ, ਮੌਤ ਦੇ ਜੰਮਦੂਤ ਦਾ ਡਰ ਮੁੱਕ ਜਾਂਦਾ ਹੈ ||2||


Adoring His Lotus Feet in the mind, the fear of death is banished. ||2||
9054 ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ
Pooran Paarabreham Paramaesur Oochaa Agam Apaarae ||

पूरन पारब्रहम परमेसुर ऊचा अगम अपारे


ਪੂਰੇ ਪ੍ਰਭੂ ਤੱਕ ਕੋਈ ਪਹੁਮਚ ਨਹੀਂ ਸਕਦਾ। ਉਹ ਬੇਅੰਤ ਵੱਡਾ ਉਚਾ, ਸਾਰੇ ਪਾਸੇ ਹੈ॥
God is the Perfect, Supreme Lord God, the Transcendent God, lofty, unfathomable and infinite.

9055 ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਹਾਰੇ ੩॥



Gun Gaavath Dhhiaavath Sukh Saagar Jooeae Janam N Haarae ||3||

गुण गावत धिआवत सुख सागर जूए जनमु हारे ॥३॥


ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਬੇਅੰਤ ਖੁਸ਼ੀਆਂ ਦੇ ਭੰਡਾਰ ਦੇਣ ਵਾਲੇ ਨੂੰ ਚੇਤੇ ਕਰੀਏ। ਕਿਸੇ ਕੰਮ ਵਿੱਚ ਹਾਰ ਨਹੀ ਹੁੰਦੀ। ਜਿੱਤ ਮਿਲਦੀ ਹੈ ||3||

Singing God Glorious Praises, and meditating on the Ocean of peace, one's life is not lost in the gamble. ||3||

9056 ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ
Kaam Krodhh Lobh Mohi Man Leeno Niragun Kae Dhaathaarae ||

कामि क्रोधि लोभि मोहि मनु लीनो निरगुण के दातारे


ਪ੍ਰਭੂ ਜੀ ਮੇਰੇ ਮਨ ਵਿੱਚ ਸਰੀਰਕ ਸ਼ਕਤੀਆਂ ਭਾਰੂ ਹਨ। ਕਾਂਮ, ਗੁੱਸਾ, ਲਾਲਚ, ਪਿਆਰ ਵਿੱਚ ਫਸਿਆ ਹਾਂ॥
9057 ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ੪॥੧॥੧੩੮॥



Kar Kirapaa Apuno Naam Dheejai Naanak Sadh Balihaarae ||4||1||138||

करि किरपा अपुनो नामु दीजै नानक सद बलिहारे ॥४॥१॥१३८॥

ਸਤਿਗੁਰ ਨਾਨਕ ਪ੍ਰਭੂ ਜੀ ਮੇਹਰਬਾਨੀ ਕਰਕੇ, ਆਪਦਾ ਨਾਂਮ ਜੱਪਾਵੋ। ਮੈਂ ਆਪ ਤੋਂ ਸਦਾ ਸਦਕੇ ਜਾਂਦਾਂ ਹਾਂ ||4||1||138||

Sathigur Nanak is forever a sacrifice to you. Please grant your Grace, and bless me with your name. ||4||1||138||

9058 ਰਾਗੁ ਗਉੜੀ ਚੇਤੀ ਮਹਲਾ



Raag Gourree Chaethee Mehalaa 5

रागु गउड़ी चेती महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਰਾਗੁ ਗਉੜੀ ਚੇਤੀ 5
Sathigur Arjan Dev Gauri Fifth Raag Gauree Chaytee Mehl 5

9059 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ। ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ॥
One Universal Creator God. By The Grace Of The True Sathigur.

9060 ਸੁਖੁ ਨਾਹੀ ਰੇ ਹਰਿ ਭਗਤਿ ਬਿਨਾ



Sukh Naahee Rae Har Bhagath Binaa ||

सुखु नाही रे हरि भगति बिना


ਰੱਬ ਦੇ ਪਿਆਰ ਬਗੈਰ ਕਿਤੇ ਹੋਰ ਮਨ ਨੂੰ ਅੰਨਦ ਨਹੀਂ ਮਿਲਦਾ॥
There is no peace without devotional worship of the God.

9061 ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ੧॥ ਰਹਾਉ



Jeeth Janam Eihu Rathan Amolak Saadhhasangath Jap Eik Khinaa ||1|| Rehaao ||

जीति जनमु इहु रतनु अमोलकु साधसंगति जपि इक खिना ॥१॥ रहाउ


ਇਹ ਜਨਮ ਨੂੰ ਰੱਬ ਦਾ ਨਾਂਮ ਚੇਤੇ ਕਰਕੇ ਜਿੱਤ ਲੈ। ਰੱਬ ਦੇ ਪਿਆਰਿਆਂ ਨਾਲ ਰਲ ਕੇ ਜੀਵਨ ਦੇ ਸਮੇਂ ਨੂੰ ਰੱਬੀ ਭਗਤੀ ਵੱਲ ਲਾਈਏ੧॥ ਰਹਾਉ
Be victorious, and win the priceless jewel of this human life, by meditating on God in the Saadh Sangat, the Company of the Holy, even for an instant. ||1||Pause||

9062 ਸੁਤ ਸੰਪਤਿ ਬਨਿਤਾ ਬਿਨੋਦ



Suth Sanpath Banithaa Binodh ||

सुत स्मपति बनिता बिनोद


ਪੁੱਤਰ, ਔਰਤ, ਧੰਨ, ਪਿਆਰ ਸਬ ਛੱਡ ਗਏ ਹਨ॥
Many have renounced and left their children.

9063 ਛੋਡਿ ਗਏ ਬਹੁ ਲੋਗ ਭੋਗ ੧॥



Shhodd Geae Bahu Log Bhog ||1||

छोडि गए बहु लोग भोग ॥१॥


ਅਨੇਕਾਂ ਲੋਕ ਇਹ ਅੰਨਦ ਦੀ ਜਿੰਦਗੀ ਛੱਡ ਕੇ ਮਰ ਗਏ ਹਨ ||1||

Wealth, spouses, joyful games and pleasures. ||1||

9064 ਹੈਵਰ ਗੈਵਰ ਰਾਜ ਰੰਗ
Haivar Gaivar Raaj Rang ||

हैवर गैवर राज रंग


ਸੋਹਣੇ ਘੌੜੇ, ਹਾਥੀ ਰਾਜ ਗੱਦੀਆ ਛੱਡ ਗਏ ਹਨ॥
Horses, elephants and the pleasures of power.

9065 ਤਿਆਗਿ ਚਲਿਓ ਹੈ ਮੂੜ ਨੰਗ ੨॥



Thiaag Chaliou Hai Moorr Nang ||2||

तिआगि चलिओ है मूड़ नंग ॥२॥


ਬੰਦਾ ਸਬ ਜੁੱਝ ਛੱਡ ਕੇ, ਮਰ ਜਾਂਦਾ ਹੈ। ਦੁਨੀਆਂ ਤੋਂ ਨੰਗਾ ਹੋ ਕੇ ਜਾਂਦਾ ਹੈ||2||


leaving these behind, the fool must depart naked. ||2||
9066 ਚੋਆ ਚੰਦਨ ਦੇਹ ਫੂਲਿਆ
Choaa Chandhan Dhaeh Fooliaa ||

चोआ चंदन देह फूलिआ


ਬੰਦੇ ਸਰੀਰ ਨੂੰ ਕੱਪੜਿਆਂ ਅੱਤਰਾਂ ਨਾਲ ਸਜਾ ਕੇ ਮਾਂਣ ਕਰਦਾ ਹੈ॥
The body, scented with musk and sandalwood

9067 ਸੋ ਤਨੁ ਧਰ ਸੰਗਿ ਰੂਲਿਆ ੩॥



So than Dhhar Sang Rooliaa ||3||

सो तनु धर संगि रूलिआ ॥३॥


ਉਹ ਸਰੀਰ ਮਿੱਟੀ ਵਿੱਚ ਰਲ ਜਾਂਦਾ ਹੈ ||3||


That body shall come to roll in the dust. ||3||
9068 ਮੋਹਿ ਮੋਹਿਆ ਜਾਨੈ ਦੂਰਿ ਹੈ
Mohi Mohiaa Jaanai Dhoor Hai ||

मोहि मोहिआ जानै दूरि है


ਧੰਨ ਦੇ ਮੋਹ ਵਿੱਚ ਲੱਗ ਕੇ, ਰੱਬ ਨੂੰ ਨਹੀਂ ਦੇਖਦਾ। ਰੱਬ ਨਹੀਂ ਦਿਸਦਾ, ਦੂਰ ਲੱਗਦਾ ਹੈ॥
Infatuated with emotional attachment, they think that God is far away.

9069 ਕਹੁ ਨਾਨਕ ਸਦਾ ਹਦੂਰਿ ਹੈ ੪॥੧॥੧੩੯॥



Kahu Naanak Sadhaa Hadhoor Hai ||4||1||139||

कहु नानक सदा हदूरि है ॥४॥१॥१३९॥

ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਰੱਬ ਸਦਾ ਹੀ ਮਨ ਵਿੱਚ ਹੈ ||4||1||139||

Says Sathigur Nanak, God is Ever-present. ||4||1||139||

9070 ਗਉੜੀ ਮਹਲਾ



Gourree Mehalaa 5 ||

गउड़ी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਹਲਾ 5
Sathigur
Arjan Dev Gauri Fifth Gauree 5

9071 ਮਨ ਧਰ ਤਰਬੇ ਹਰਿ ਨਾਮ ਨੋ



Man Dhhar Tharabae Har Naam No ||

मन धर तरबे हरि नाम नो


ਜੀਅ-ਜਾਨ ਦੁਨੀਆਂ ਦੇ ਵਾਧੂ ਕੰਮਾਂ ਤੋਂ ਬਚਣ ਲਈ ਰੱਬ ਦੇ ਨਾਂਮ ਦਾ ਆਸਰਾ ਤੱਕ ਲੈ॥
Mind, cross over with the Support of the God's Name.

9072 ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ੧॥ ਰਹਾਉ



Saagar Lehar Sansaa Sansaar Gur Bohithh Paar Garaamano ||1|| Rehaao ||

सागर लहरि संसा संसारु गुरु बोहिथु पार गरामनो ॥१॥ रहाउ


ਇਹ ਦੁਨੀਆਂ ਦਾ ਸਮੁੰਦਰ ਫ਼ਿਕਰਾਂ, ਸਹਿਮ ਦੇ ਨਾਲ ਬੰਦੇ ਨੂੰ ਡੋਬ ਦਿੰਦਾ ਹੈ। ਗੁਰੂ ਦਾ ਲੜ ਫੜੀਏ, ਗੁਰੂ ਜਹਾਜ਼ ਵਾਂਗ ਪਾਰ ਲੰਘਾ ਦਿੰਦਾ ਹੈ ੧॥ ਰਹਾਉ
The Guru is the boat to carry you across the world-ocean, through the waves of cynicism and doubt. ||1||Pause||

9073 ਕਲਿ ਕਾਲਖ ਅੰਧਿਆਰੀਆ



Kal Kaalakh Andhhiaareeaa ||

कलि कालख अंधिआरीआ


ਦੁਨੀਆਂ ਸਬ ਝਮੇਲਿਆਂ ਦਾ ਹਨੇਰ ਹੈ॥
In this Dark Age of Kali Yuga, there is only pitch darkness.

9074 ਗੁਰ ਗਿਆਨ ਦੀਪਕ ਉਜਿਆਰੀਆ ੧॥



Gur Giaan Dheepak Oujiaareeaa ||1||

गुर गिआन दीपक उजिआरीआ ॥१॥

ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣ, ਇਸ ਹਨੇਰੀ ਦੁਨੀਆਂ ਲਈ ਚਾਨਣ ਹੈ||1||


The lamp of the Sathigur's spiritual wisdom illuminates and enlightens. ||1||
9075 ਬਿਖੁ ਬਿਖਿਆ ਪਸਰੀ ਅਤਿ ਘਨੀ



Bikh Bikhiaa Pasaree Ath Ghanee ||

बिखु बिखिआ पसरी अति घनी


ਧੰਨ ਦੇ ਲਾਲਚ ਬੰਦੇ ਨੂੰ ਜ਼ਹਿਰ ਵਾਂਗ ਖਾ ਰਿਹਾ ਹੈ॥
The poison of corruption is spread out far and wide.

9076 ਉਬਰੇ ਜਪਿ ਜਪਿ ਹਰਿ ਗੁਨੀ ੨॥



Oubarae Jap Jap Har Gunee ||2||

उबरे जपि जपि हरि गुनी ॥२॥


ਉਹੀ ਧੰਨ ਦੇ ਲਾਲਚ, ਉਲਝਣ ਤੋਂ ਬਚ ਸਕਦੇ ਹਨ। ਜੋ ਰੱਬ-ਰੱਬ ਕਰਦੇ ਹਨ ||2||


Only the virtuous are saved, chanting and meditating on the God. ||2||
9077 ਮਤਵਾਰੋ ਮਾਇਆ ਸੋਇਆ
Mathavaaro Maaeiaa Soeiaa ||

मतवारो माइआ सोइआ


ਧੰਨ ਨੂੰ ਇੱਕਠ ਕਰਨ ਵਿੱਚ ਸੁਰਤ ਲਾ ਕੇ, ਰੱਬ ਨੂੰ ਭੁੱਲ ਗਿਆ ਹੈ॥
Intoxicated with money, the people are asleep.

9078 ਗੁਰ ਭੇਟਤ ਭ੍ਰਮੁ ਭਉ ਖੋਇਆ ੩॥



Gur Bhaettath Bhram Bho Khoeiaa ||3||

गुर भेटत भ्रमु भउ खोइआ ॥३॥



ਸਤਿਗੁਰ ਜੀ ਦੇ ਲੜ ਲੱਗਿਆ, ਦੁਨੀਆਂ ਦੇ ਸਾਰੇ ਡਰ ਝਮੇਲੇ ਮੁੱਕ ਜਾਂਦੇ ਹਨ।

Meeting the Sathigur, doubt and fear are dispelled. ||3||

9079 ਕਹੁ ਨਾਨਕ ਏਕੁ ਧਿਆਇਆ



Kahu Naanak Eaek Dhhiaaeiaa ||

कहु नानक एकु धिआइआ

ਸਤਿਗੁਰ ਨਾਨਕ ਪ੍ਰਭੂ ਇੱਕ ਦੇ ਹੀ ਜਿਸ ਗੁਣ ਗਾਏ ਹਨ॥

Says Sathigur Nanak, meditate on the One God.

9080 ਘਟਿ ਘਟਿ ਨਦਰੀ ਆਇਆ ੪॥੨॥੧੪੦॥



Ghatt Ghatt Nadharee Aaeiaa ||4||2||140||

घटि घटि नदरी आइआ ॥४॥२॥१४०॥


ਰੱਬ ਹਰ ਇੱਕ ਜੀਵ, ਬਨਸਪਤੀ, ਭੋਰੇ-ਭੌਰੇ ਵਿੱਚ ਹੈ||4||2||140||


Behold God in each and every heart. ||4||2||140||
9081 ਗਉੜੀ ਮਹਲਾ
Gourree Mehalaa 5 ||

गउड़ी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur Arjan Dev Gauri Fifth Mehl 5

9082 ਦੀਬਾਨੁ ਹਮਾਰੋ ਤੁਹੀ ਏਕ



Dheebaan Hamaaro Thuhee Eaek ||

दीबानु हमारो तुही एक


ਪ੍ਰਭੂ ਇੱਕ ਤੂਹੀਂ ਮੇਰੀ ਰਾਖੀ ਕਰਨ ਵਾਲਾ ਹੈ॥
You are God alone are my Chief Advisor.

9083 ਸੇਵਾ ਥਾਰੀ ਗੁਰਹਿ ਟੇਕ ੧॥ ਰਹਾਉ



Saevaa Thhaaree Gurehi Ttaek ||1|| Rehaao ||

सेवा थारी गुरहि टेक ॥१॥ रहाउ

ਸਤਿਗੁਰ ਜੀ ਤੇਰੀ ਚਾਕਰੀ, ਤੈਨੂੰ ਚੇਤੇ ਕਰਨਾਂ ਹੀ ਮੇਰਾ ਸਹਾਰਾ ਹੈ੧॥ ਰਹਾਉ

I serve you with the Support of the Sathigur. ||1||Pause||

9084 ਅਨਿਕ ਜੁਗਤਿ ਨਹੀ ਪਾਇਆ



Anik Jugath Nehee Paaeiaa ||

अनिक जुगति नही पाइआ


ਬਹੁਤ ਢੰਗ-ਤਰੀਕਿਆਂ ਨਾਲ ਤੈਨੂੰ ਨਹੀਂ ਲੱਭ ਸਕੇ॥
By various devices, I could not find God.

9085 ਗੁਰਿ ਚਾਕਰ ਲੈ ਲਾਇਆ ੧॥

Gur Chaakar Lai Laaeiaa ||1|.

गुरि चाकर लै लाइआ ॥१॥

ਸਤਿਗੁਰ ਜੀ ਨੇ ਮੈਨੂੰ ਰੱਬ ਦਾ ਗੁਲਾਮ-ਪਿਆਰਾ ਬੱਣਾਂ ਦਿੱਤਾ ਹੈ ||1||

Taking hold of me, the Sathigur has made me God slave. ||1||

9086 ਮਾਰੇ ਪੰਚ ਬਿਖਾਦੀਆ



Maarae Panch Bikhaadheeaa ||

मारे पंच बिखादीआ


ਸਰੀਰ ਦੇ ਪੰਜ ਦੁਸਮੱਣ ਤੰਗ ਕਰਨੋਂ ਹੱਟ ਗਏ ਹਨ॥
I have conquered the five tyrants.

9087 ਗੁਰ ਕਿਰਪਾ ਤੇ ਦਲੁ ਸਾਧਿਆ ੨॥



Gur Kirapaa Thae Dhal Saadhhiaa ||2||

गुर किरपा ते दलु साधिआ ॥२॥

ਸਤਿਗੁਰ ਜੀ ਕਿਰਪਾ ਨੇ ਪੰਜਾਂ ਦੇ ਇੱਕਠ ਨੂੰ ਨਾਸ਼ ਕਰ ਦਿੱਤਾ ਹੈ ||2||


By Sathigur's Grace, I have vanquished the army of evil. ||2||
9088 ਬਖਸੀਸ ਵਜਹੁ ਮਿਲਿ ਏਕੁ ਨਾਮ



Bakhasees Vajahu Mil Eaek Naam ||

बखसीस वजहु मिलि एकु नाम


ਪ੍ਰਭੂ ਜੀ ਤੇਰੀ ਕਿਰਪਾ ਨਾਲ ਤੈਨੂੰ ਚੇਤੇ ਕਰ ਸਕਦੇ ਹਾਂ॥
I have received the one name God bounty and blessing.

9089 ਸੂਖ ਸਹਜ ਆਨੰਦ ਬਿਸ੍ਰਾਮ ੩॥



Sookh Sehaj Aanandh Bisraam ||3||

सूख सहज आनंद बिस्राम ॥३॥


ਰੱਬ ਨੂੰ ਚੇਤੇ ਕਰਨ ਨਾਲ, ਮੇਰੇ ਹਿਰਦੇ ਵਿੱਚ ਖੁਸ਼ੀਆਂ ਅੰਨਦ ਬੱਣ ਗਏ ਹਨ||3||


Now, I dwell in peace, poise and bliss. ||3||

Comments

Popular Posts