ਭਾਗ 58 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਭੋਲੀ ਦੀ ਕੁੜੀ ਬੱਬੂ ਬਹੁਤ ਸ਼ਰਾਰਤਾਂ ਕਰਦੀ ਸੀ। ਜੋ ਵੀ ਕੰਮ ਭੋਲੀ ਕਰਦੀ ਸੀ। ਬੱਬੂ ਉਸ ਤੋਂ ਪਹਿਲਾ ਕਰਨ ਨੂੰ ਕਹਿੰਦੀ ਸੀ। ਹਰ ਗੱਲ ਨੂੰ ਪੁੱਛਦੀ ਸੀ। ਇਹ ਕੀ ਹੈ? ਇਹ ਕਿਉ ਹੈ? ਭੋਲੀ ਨੇ ਸਬਜ਼ੀ ਕੱਟੀ ਸੀ। ਚਾਕੂ ਊਚੀ ਥਾਂ ਰੱਖਣਾਂ ਭੁੱਲ ਗਈ ਸੀ। ਭੋਲੀ ਕੂੜਾ ਸਿੱਟਣ ਗਈ ਸੀ। ਉਸ ਨੂੰ ਗੁਆਢਣ ਨੇ ਹਾਕ ਮਾਰ ਲਈ ਸੀ। ਉਹ ਕੋਲ ਮਿੰਟ ਕੁ ਖੜ੍ਹ ਗਈ ਸੀ। ਬੱਬੂ ਨੇ ਚਾਕ...ੂ ਚੱਕਿਆ। ਭੋਲੀ ਦੀ ਕੱਟੀ ਹੋਈ, ਸਬਜ਼ੀ ਕੱਟਣ ਲੱਗ ਗਈ। ਭੋਲੀ ਨੇ ਬੱਬੂ ਦੇ ਰੋਣ ਦੀ ਅਵਾਜ਼ ਸੁਣੀ। ਜਦੋਂ ਉਹ ਮੁੜ ਕੇ, ਵਾਪਸ ਆਈ। ਬੱਬੂ ਆਪਦੇ ਦੋਂਨੇਂ ਹੱਥ ਖੂਨ ਨਾਲ ਲਬੇੜੀ ਬੈਠੀ ਸੀ। ਖੂਨ ਚੋ ਕੇ, ਸਾਰੀ ਸਬਜ਼ੀ ਵੀ ਲਿਬੜ ਗਈ ਸੀ। ਭੋਲੀ ਬੱਬੂ ਦਾ ਖੂਨ ਦੇਖ ਕੇ, ਬੇਹੋਸ਼ ਹੋਣ ਵਾਲੀ ਹੋ ਗਈ ਸੀ। ਉਹ ਵੀ ਰੋਣ ਲੱਗ ਗਈ। ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ। ਸੱਟ ਕਿਹੜੇ ਹੱਥ ਉਤੇ ਹੈ? ਇਹ ਤਾਂ ਕੀ ਪਤਾ ਲੱਗਣਾਂ ਸੀ? ਸੱਟ ਕਿੰਨੀ ਕੁ ਹੈ? ਉਸ ਦੀ ਅਵਾਜ਼ ਸੁਣ ਕੇ, ਡੰਗਰਾਂ ਨੂੰ ਪੱਠੇ ਪਾਉਣ ਵਾਲਾ ਭਈਆ ਆ ਗਿਆ। ਉਹ ਨੇ ਭੋਲੀ ਤੇ ਬੱਬੂ ਦੀ ਹਾਲਤ ਦੇਖ ਕੇ, ਭੋਲੀ ਨੂੰ ਪੁੱਛਿਆ, " ਭਾਬੀ ਅਮੀਤ ਵੀਰੇ ਨੂੰ ਮੈਂ ਲੈ ਆਉਂਦਾ ਹਾਂ। ਉਹ ਕਿਥੇ ਹੈ? " ਭੋਲੀ ਨੇ ਕਿਹਾ, " ਮੈਨੂੰ ਸਮਹਣੇ ਵਾਲੇ ਖੇਤ ਵਿੱਚ ਕਹਿ ਕੇ ਗਿਆ ਸੀ। ਉਥੇ ਦੇਖ ਲੈ, ਉਸ ਨੂੰ ਕਹੀ, ਛੇਤੀ ਘਰ ਆ ਜਾਵੇ। ਬੱਬੂ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ। " ਭੋਲੀ ਨੇ ਆਪਦੀ ਚੂੰਨੀ ਪਾੜ ਕੇ ਬੱਬੂ ਦੇ ਹੱਥ ਉਤੇ ਲਪੇਟ ਦਿੱਤੀ ਸੀ। ਭਈਆ ਅੱਧਾ ਘੰਟਾ, ਉਸ ਲੱਭਦਾ ਰਿਹਾ। ਉਸ ਨੇ ਆ ਕੇ ਦੱਸਿਆ, " ਭਾਬੀ ਅਮੀਤ ਵਿਰਾ ਕਿਤੇ ਨਹੀਂ ਲੱਭਾ। ਬੋ ਤੋਂ ਕਿਸੇ ਖੇਤ ਮੇ ਨਹੀਂ ਹੈ। " ਭੋਲੀ ਨੇ ਕਿਹਾ, " ਐਸਾ ਕਰ, ਗੁਆਂਢ ਵਿਚੋਂ ਕਿਸੇ ਨੂੰ ਲੱਭ ਕੇ ਲੈ ਆ। ਜਿਸ ਕੋਲ ਕਾਰ-ਮੋਟਰ ਹੈ। ਦੱਸ ਦੇਈ ਬੱਬੂ ਦੇ ਹੱਥ ਉਤੇ, ਚਾਕੂ ਲੱਗਾ ਹੈ। " ਭਾਈਆ ਥੋੜੇ ਚਿਰ ਪਿਛੋਂ, ਗੁਆਢੀਆਂ ਦੇ ਮੁੰਡੇ ਨੂੰ ਲੈ ਕੇ, ਆ ਗਿਆ। ਉਸ ਕੋਲ ਕਾਰ ਸੀ। ਉਹ ਮੁੰਡਾ ਭੋਲੀ ਤੇ ਬੱਬੂ ਨੂੰ ਮੁੱਲਾਂਪੁਰ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਿਆ। ਚਾਕੂ ਕਾਫ਼ੀ ਡੂੰਗਾ ਲੱਗਾ ਸੀ। ਡਾਕਟਰ ਨੇ ਟੰਕੇ ਲਾ ਦਿੱਤੇ, ਪੱਟੀ ਕਰ ਦਿੱਤੀ ਸੀ। ਬੱਬੂ ਅਜੇ ਵੀ ਹਈ ਹੋ ਗਈ ਕਹੀ ਜਾਂਦੀ ਸੀ। ਭੋਲੀ ਨੇ ਸ਼ੜਕ ਉਤੇ ਭਾਰੀ ਇੱਕਠ ਦੇਖ ਕੇ, ਮੁੰਡੇ ਨੂੰ ਪੁੱਛਿਆ, " ਇਥੇ ਕਾਹਦਾ ਇੱਕਠ ਹੈ? " ਮੁੰਡੇ ਨੇ ਦੱਸਿਆ, " 3 ਵਜੇ ਵਾਲਾ ਫਿਲਮ ਦਾ ਸ਼ੌ ਮੁੱਕਿਆ ਹੈ। ਕਰੀਨਾਂ ਦੀ ਨਵੀਂ ਫਿਲਮ ਆਈ ਹੈ। ਉਹ ਆਪਣਾ ਅਮੀਤ ਵੀ ਫਿਲਮ ਦੇਖ ਕੇ ਆ ਰਿਹਾ ਹੈ। ਉਸ ਕੋਲ ਤਾਂ ਆਪਦੀ ਗੱਡੀ ਹੋਣੀ ਹੈ। " ਭੋਲੀ ਅਮੀਤ ਨੂੰ ਦੇਖ ਕੇ, ਬੌਦਲ ਗਈ ਸੀ। ਉਸ ਨੇ ਮੁੰਡੇ ਨੂੰ ਕਿਹਾ, " ਤੂੰ ਚੱਲ, ਬੱਬੂ ਵੀ ਰੋਈ ਜਾਂਦੀ ਹੈ। ਉਸ ਕੋਲ ਆਪਦੀ ਕੋਲ ਗੱਡੀ ਹੈ। "
ਅਮੀਤ ਰਾਤ ਹੋਈ ਤੋ ਘਰ ਆਇਆ। ਭੋਲੀ ਨਾਲ ਗੱਲਾਂ ਕਰਨ ਲੱਗ ਗਿਆ। ਉਸ ਨੂੰ ਪਤਾ ਸੀ। ਭੋਲੀ ਕਿਹੜਾ ਖੇਤ ਜਾ ਕੇ ਦੇਖਦੀ ਹੈ? ਜੋ ਮਰਜ਼ੀ ਗੱਪਾਂ ਮਾਰੀ ਜਾਵੇ। ਪਰ ਰੱਬ ਐਸੇ ਸਬੱਬ ਬੱਣਾਂ ਦਿੰਦਾ ਹੈ। ਰੱਬ ਐਸੇ ਝੱਟਕੇ, ਲਾ ਕੇ, ਦਿਖਾਉਂਦਾ ਹੈ। ਅੱਖਾਂ ਖੋਲ ਦਿੰਦਾ ਹੈ। ਝੂਠ ਸੱਚ ਦਾ ਨਿਤਾਰਾ, ਅੱਖ ਝੱਪਕੇ ਨਾਲ ਹੋ ਜਾਂਦਾ ਹੈ। ਉਸ ਨੇ ਭੋਲੀ ਨੂੰ ਕਿਹਾ, " ਅੱਜ ਸਾਰੀ ਦਿਹਾੜੀ, ਖੇਤ ਵਿੱਚ ਨਿੱਕਲ ਗਈ। ਇੱਕ ਖੇਤ ਚੰਗੀ ਤਰਾਂ ਬਾਹ ਕੇ, ਬੀਜ ਦਿੱਤਾ। ਦੂਜੇ ਨੂੰ ਰੋਣੀ ਕਰਨ ਲਈ ਪੂਰਾ ਦਿਨ ਲੱਗ ਗਿਆ। ਸਾਰੀ ਦਿਹਾੜੀ ਧੁੱਪੇ ਨਿੱਕਲ ਗਈ ਹੈ। " ਭੋਲੀ ਕੁੱਝ ਨਹੀਂ ਬੋਲੀ। ਭਈਆਂ ਆ ਗਿਆ। ਉਸ ਨੇ ਕਿਹਾ, ਅਮੀਤ ਵਿਰੇ ਮੈਨੇ ਤੈਨੂੰ ਸਾਰੇ ਖੇਤੋਂ ਮੇ ਦੇਖਾ। ਆਪ ਕਹਾਂ ਥੇ? " ਅਮੀਤ ਉਸ ਨੂੰ ਟੁੱਟ ਕੇ ਪੈ ਗਿਆ, " ਉਏ ਤੁੰ ਮੇਰੇ ਕੋਲੋ ਕੜੀ ਲੈਣੀ ਸੀ। ਹਾਂ ਦੱਸ ਕੀ ਕੰਮ ਸੀ? " ਭਈਏ ਨੇ ਕਿਹਾ, ": ਬੱਬੂ ਬੇਟੀ ਕੋ ਚੋਟ ਲੱਗ ਗਈ ਥੀ। ਬੱਬੂ ਕੋ ਡਾਕਟਰ ਕੇ ਪਾਸ ਲੇ ਕਰ ਜਾਂਨਾਂ ਥਾ। ਆਪ ਤੋਂ ਖੇਤੋਂ ਮੇ ਸੇ, ਗਾਇਬ ਹੀ ਹੋ ਗਏ। " ਅਮੀਤ ਨੇ ਭਈਏ ਵੱਲ ਔਖਾ ਜਿਹਾ ਦੇਖਿਆ। ਉਸ ਨੇ ਕਿਹਾ, " ਮੈਂ ਕਿਸ ਖੂਹ ਮੇ ਜਾਂਨਾਂ ਹੈ। ਭੋਲੀ ਬੱਬੂ ਨੂੰ ਕੀ ਹੋਇਆ? " ਭੋਲੀ ਨੇ ਕਿਹਾ, " ਪਹਿਲਾਂ ਰਾਮੂ ਦੀ ਗੱਲ ਦਾ ਜੁਆਬ ਦੇ ਦੇਵੋ। ' ਅਮੀਤ ਨੇ ਕਿਹਾ, " ਰਾਮੂ ਨੂੰ ਵੀ ਘੱਟ ਦਿਸਦਾ ਹੈ। ਜਦੋਂ ਇਹ ਮੈਨੂੰ ਲੱਭਦਾ ਫਿਰਦਾ ਸੀ। ਮੈਂ ਇਸ ਨੂੰ ਦੇਖ ਲਿਆ ਸੀ। ਮੈਂ ਟਰੈਕਟਰ ਦੇ ਪਰਲੇ ਪਾਸੇ ਸੀ। ਹੁਣ ਮੈਨੂੰ ਕੀ ਪਤਾ ਸੀ? ਇਹ ਮੈਨੂੰ ਲੱਭਦਾ ਫਿਰਦਾ ਸੀ। " ਭੋਲੀ ਨੇ ਫਿਰ ਪੁੱਛਿਆ, ਅਮੀਤ ਤੂੰ ਖੇਤ ਛੱਡ ਕੇ, ਕਿਤੇ ਵੀ ਨਹੀ ਗਿਆ? " ਅਮੀਤ ਨੇ ਡੱਟ ਕੇ ਕਿਹਾ, " ਸੌਹੁ ਤੇਰੀ, ਮੈਂ ਕਿਤੇ ਨਹੀਂ ਗਿਆ। " ਭੋਲੀ ਨੇ ਕਿਹਾ, " ਮੁੱਲਾਂਪੁਰ ਫਿਲਮ ਕਿਹੜੀ ਲੱਗੀ ਹੈ? " ਅਮੀਤ ਨੇ ਕਿਹਾ, " ਆਪਾਂ ਫਿਲਮ ਤੋਂ ਕੀ ਲੈਣਾਂ ਹੈ? ਬੱਬੂ ਦੇ ਹੱਥ ਦਾ ਕੀ ਹਾਲ ਹੈ? ਚੱਲ ਪੱਟੀ ਕਰਾ ਲਿਆਈਏ। " ਭੋਲੀ ਨੇ ਕਿਹਾ, " ਤੇਰੀ ਝੂਠ ਬੋਲਣ ਦੀ ਆਦਤ ਨਹੀਂ ਜਾਂਦੀ। ਮੈਂ ਤੈਨੂੰ ਆਪ ਅੱਖਾਂ ਨਾਲ, ਥੇਟਰ ਵਿੱਚੋਂ ਕਰੀਨਾਂ ਦੀ ਫਿਲਮ ਦੇਖ ਕੇ, ਨਿੱਕਲਦੇ ਨੂੰ ਦੇਖਿਆ ਹੈ। ਮੈਂ ਸ਼ੜਕ ਪਾਰ ਕਰਦੇ ਨੂੰ ਦੇਖਿਆ ਹੈ। ਮੈਂ ਉਦੋਂ 3 ਵਜੇ, ਬੱਬੂ ਦੇ ਪੱਟੀ ਕਰਾ ਕੇ ਮੁੜੀ ਆਉਂਦੀ ਸੀ। " ਅਮੀਤ ਦੇ ਹੋਸ਼ ਉਡ ਗਏ। ਉਹ ਫਿਰ ਬਹਾਨਾਂ ਬੱਣਾਂ ਗਿਆ। ਉਸ ਨੇ ਕਿਹਾ, " ਮੈਂ ਕੋਈ ਫਿਲਮ ਨਹੀਂ ਦੇਖੀ। ਉਥੋਂ ਤਾਂ ਮੈਂ ਬੀਜ ਖ੍ਰੀਦ ਕੇ ਲਿਆਦਾ ਹੈ। ਉਹੀ ਬੀਜਿਆ ਹੈ। " ਬਾਹਰਲਾ ਦਰਵਾਜਾਂ ਕੋਈ ਖੜ੍ਹਕਾ ਰਿਹਾ ਸੀ। ਲੰਬੜਦਾਰਾਂ ਦਾ ਭਈਆਂ ਸੀ। ਉਹ ਬਾਹਰੋਂ ਹੀ ਬੋਲੀ ਜਾਂਦਾਂ ਸੀ, " ਅਮੀਤ ਸਰਦਾਰ ਜੀ ਆਪ ਨੇ ਜੋ ਅੱਜ ਬੀਜ, ਮੇਰੇ ਸੇ ਖ੍ਰੀਦਾ ਥਾ। ਉਸ ਕੇ ਪੈਸੇ ਮੇਰੇ ਕੋ, ਦੇ ਦਿਉ ਜੀ। ਮੈਨੇ ਵੀ ਆਪਨੇ ਸਰਦਾਰ ਕੋ ਹਿਸਾਬ ਦੇਨਾ ਹੈ। " ਭੋਲੀ ਨੇ ਉਸ ਨੂੰ ਅੰਦਰ ਸੱਦ ਲਿਆ," ਉਸ ਨੇ ਦੁਆਰਾ ਪੁੱਛਿਆ, " ਅਮੀਤ ਨੇ, ਤੇਰੇ ਸੇ ਅਬ ਬੀਜ ਲੀਆ ਥਾ। " ਭਈਏ ਨੇ ਕਿਹਾ, " ਬੀਬੀ ਜੀ ਅਮੀਤ ਸਰਦਾਰ ਜੀ ਨੇ ਬੀਜ ਸੁਬਾ ਲੀਆ ਥਾ। ਦੁਪਿਹਰ ਤੱਕ ਬੀਜਾਈ ਹੋ ਗਈ ਥੀ। ਅਮੀਤ ਸਰਦਾਰ ਜੀ ਤੇ ਹਮਾਰੇ ਛੋਟੇ ਸਰਦਾਰ, ਔਰ ਮੈਂ ਕਰੀਨਾਂ ਕੀ ਫਿਲਮ ਦੇਖਨੇ ਚੱਲੇ ਗਏ ਥੇ। ਅਮੀਤ ਸਰਦਾਰ ਜੀ ਨੇ ਬੋਲਾ ਥਾ। ਬੀਜ ਕੇ, ਪੈਸੇ ਘਰ ਸੇ ਲੇ ਲੇਨਾਂ।" ਅਮੀਤ ਭਈਏ ਦੇ ਪਿਛੇ ਖੜ੍ਹਾ ਸੁਣ ਰਿਹਾ ਸੀ। ਭੋਲੀ ਨੇ ਭਈਏ ਨੂੰ ਪੈਸੇ ਦੇ ਦਿੱਤੇ।
ਭੋਲੀ ਨੇ ਅਮੀਤ ਨੂੰ ਕਿਹਾ, " ਇਹ ਕੋਈ ਪਹਿਲੀ ਬਾਰ ਨਹੀਂ ਹੋਇਆ। ਤੂੰ ਜਾਂਦਾ ਕਿਤੇ ਹੋਰ ਹੈ। ਕਰਦਾ ਕੁੱਝ ਹੋਰ ਹੈ। ਦੱਸਦਾ ਕੁੱਝ ਹੋਰ ਹੈ। ਬਹੁਤਾ ਤਿੱਖਾ ਬੱਣਦਾ ਫਿਰਦਾਂ ਹੈ। ਹਰ ਬਾਰ ਗੱਲ ਗੋਲ-ਮੋਲ ਕਰਕੇ ਦੱਸਣ ਦੀ, ਤੈਨੂੰ ਆਦਤ ਬੱਣ ਗਈ ਹੇ। ਤੂੰ ਅੱਜ ਬੀਜਾਈ ਕੀਤੀ ਜਾਂ ਫਿਲਮ ਦੇਖੀ। ਜਾਂ ਕਿਤੇ ਹੋਰ ਖੇਹ ਖਾਂਦੀ। ਮੈਂ ਤੇਰੇ ਕੰਮਾਂ ਤੋਂ ਲੈਣਾਂ ਹੀ ਕੀ ਹੈ? ਤੂੰ ਮੇਰੇ ਨਾਲ ਝੂਠੀਆਂ ਜੱਬਲੀਆਂ ਕਿਉਂ ਮਾਰਦਾਂ ਰਹਿੰਦਾ ਹੈ? ਮੇਰਾ ਮਗਜ਼ ਕਿਉਂ ਖਾਂਦਾ ਹੈ? ਇਸ ਝੂਠ ਤੁਫ਼ਾਨ ਦਾ, ਮੈਂਨੂੰ ਨਾਂ ਕੋਈ ਨੁਕਸਾਨ ਹੈ। ਨਾਂ ਕੋਈ ਫ਼ੈਇਦਾ ਹੈ। ਜੇ ਐਸੇ ਹੀ ਰੋਜ਼ ਗੱਪ ਸ਼ੱਪ ਮਾਰਨੇ ਹਨ। ਮੈਂ ਤੇਰੇ ਤੋਂ ਕੀ ਲੈਣਾਂ ਹੈ? ਮੇਰੇ ਵੱਲੋਂ ਤੂੰ ਢੱਠੇ ਖੂਹ ਵਿੱਚ ਜਾ। ਤੇਰੀਆਂ ਝੂਠੀਆਂ, ਰਾਮ ਕਹਾਣੀਆਂ ਸੁਣ ਕੇ, ਮੇਰੇ ਕੰਨ ਪੱਕ ਗਏ ਹਨ। ਅਜੇ ਤਾ ਬੱਬੂ ਦਾ ਹੱਥ ਕੱਟਿਆ ਗਿਆ ਸੀ। ਜੇ ਕਿਤੇ ਵੱਡੀ ਗੱਲ ਹੋ ਜਾਵੇ। ਮੈਂ ਤੈਨੂੰ ਕਿਥੋਂ ਲੱਭਾਗੀ? ਅਮੀਤ ਕੰਨਾਂ ਨੂੰ ਹੱਥ ਲਾ ਰਿਹਾ ਸੀ, " ਬੱਬੂ ਦੀ ਸੌਹੁ ਲੱਗੇ। ਅੱਜ ਤੋਂ ਝੂਠ ਨਹੀਂ ਬੋਲਦਾ। " ਭੋਲੀ ਉਸ ਨੂੰ ਟੁੱਟ ਕੇ ਪੈ ਗਈ। ਉਸ ਨੇ ਕਿਹਾ, " ਖ਼ਬਰਦਾਰ ਜੇ ਮੇਰੀ ਕੁੜੀ ਦੀ ਸੌਹੁ ਖਾਦੀ ਹੈ। ਐਸੀਆਂ ਸੌਹਾਂ ਤੂੰ ਰੋਜ਼ ਦੋੜਦਾਂ ਹੈ। ਇਹੀ ਤੇਰੀ ਮਾੜੀ ਆਦਤ ਹੈ। ਸਭ ਤੋਂ ਵੱਡੇ ਝੂਠ ਬੋਲਦਾਂ ਹੈ। ਤੂੰ ਆਪਦੇ ਜਾਂਣੀ ਝੂਠ ਬੋਲ-ਬੋਲ ਕੇ, ਚਲਾਕ ਬੱਣਦਾ ਹੈ। ਮੈਂ ਸਬ ਜਾਣਦੀ ਹੁੰਦੀ ਹਾਂ। ਤੁੰ ਰੋਜ਼ ਕਿੰਨੇ ਝੂਠ ਬੋਲਦਾਂ ਹੈ? ਝੂਠੇ ਬੰਦੇ ਦਾ ਕੋਈ ਇਤਬਾਰ ਨਹੀਂ ਕਰਦਾ। ਆਪਦੀ ਇੱਜ਼ਤ ਗੁਆ ਲੈਂਦਾ ਹੈ। ਕਿਸੇ ਨੂੰ ਕੀ ਤੂੰ ਸੱਚ ਬੋਲ, ਚਾਹੇ ਝੂਠ ਬੋਲੀ ਚੱਲ। ਕਿਸੇ ਨੇ ਤੇਰੇ ਸੱਚ-ਝੂਠ ਵਿਚੋਂ ਕੋਈ ਖੱਟੀ ਨਹੀਂ ਖਾਣੀ। ਮੇਰਾ ਕੋਈ ਨੁਕਸਾਨ ਨਹੀਂ ਹੋ ਰਿਹਾ। ਨਾਂ ਹੀ ਮੈਨੂੰ ਕੋਈ ਲਾਭ ਹੋ ਰਿਹਾ ਹੈ। ਹੁਣ ਮੈਨੂੰ ਤੇਰੇ ਉਤੇ ਦੁਆਨੀ ਦਾ ਭਰੋਸਾ ਨਹੀਂ ਹੈ। ਅੱਜ ਤੋਂ ਮੈਨੂੰ ਕੋਈ ਵੀ ਸੱਚੀ-ਝੂਠੀ ਗੱਲ ਨਾਂ ਦੱਸੀ। ਤੇਰੇ ਉਤੋਂ ਇਤਬਾਰ ਚੱਕਿਆ ਗਿਆ ਹੈ। "

Comments

Popular Posts