ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੧੩ Page 213 of 1430

9198 ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ
Pehirai Baagaa Kar Eisanaanaa Choaa Chandhan Laaeae ||

पहिरै बागा करि इसनाना चोआ चंदन लाए



ਬੰਦਾ ਨਹਾ ਕੇ, ਚਿੱਟੇ ਕੱਪੜੇ ਪਾਉਂਦਾ ਹੈ। ਖੁਸ਼ਬੂ ਵਾਲੇ ਅਤਰ ਲਾਉਂਦਾ ਹੈ॥

You wear white clothes and take cleansing baths, and anoint yourself with sandalwood oil.

9199 ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ੩॥



Nirabho Nirankaar Nehee Cheeniaa Jio Hasathee Naavaaeae ||3||

निरभउ निरंकार नही चीनिआ जिउ हसती नावाए ॥३॥

ਜੇ ਡਰ ਰਹਿਤ ਰੱਬ ਪਿਆਰੇ ਨੂੰ ਯਾਦ ਨਹੀਂ ਕੀਤਾ। ਇਸ ਤਰਾਂ ਹੈ, ਜਿਵੇ ਹਾਥੀ ਨੂੰ ਨਹਾ ਦਿੱਤਾ ਜਾਂਦਾ ਹੈ। ਉਹ ਆਪਣੇ ਉਤੇ ਮਿੱਟੀ ਪਾ ਲੈਂਦਾ ਹੈ। ਬੰਦਾ ਵਿਕਾਰ ਧੰਦਿਆ ਵਿੱਚ ਲੱਗ ਜਾਂਦਾ ਹੈ ||3||


But you do not remember the Fearless, Formless God, like an elephant bathing in the mud. ||3||
9200 ਜਉ ਹੋਇ ਕ੍ਰਿਪਾਲ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ



Jo Hoe Kirapaal Th Sathigur Maelai Sabh Sukh Har Kae Naaeae ||

जउ होइ क्रिपाल सतिगुरु मेलै सभि सुख हरि के नाए



ਜਦੋਂ ਭਗਵਾਨ ਪ੍ਰਭੂ ਜੀ ਮੇਹਰਬਾਨੀ ਕਰਦੇ ਹਨ। ਸਤਿਗੁਰ ਜੀ ਨਾਲ ਜੋੜ ਦਿੰਦਾ ਹੈ। ਸਾਰੇ ਅੰਨਦ, ਖੁਸ਼ੀਆਂ ਰੱਬ ਦਾ ਨਾਂਮ ਚੇਤੇ ਕਰਨ ਵਿੱਚ ਹਨ॥

When God becomes merciful, God leads you to meet the True Sathigur. all peace is in the Name of the God.

9201 ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ੪॥੧੪॥੧੫੨॥

Mukath Bhaeiaa Bandhhan Gur Kholae Jan Naanak Har Gun Gaaeae ||4||14||152||

मुकतु भइआ बंधन गुरि खोले जन नानक हरि गुण गाए ॥४॥१४॥१५२॥

ਸਤਿਗੁਰ ਨਾਨਕ ਪ੍ਰਭੂ ਜੀ ਜਿਸ ਦੇ ਵਿਕਾਰਾਂ, ਪਾਪਾਂ, ਮਾੜੇ ਕੰਮਾਂ ਦੀ ਜਿੰਦਗੀ ਸੁਧਾਰ ਦਿੱਤੀ ਹੈ। ਉਹ ਰੱਬੀ ਬਾਣੀ ਦੇ ਗੀਤ ਗਾਉਂਦੇ ਹਨ। ਰੱਬ ਦੇ ਕੰਮਾਂ ਦ ਪ੍ਰਸੰਸਾ ਕਰਦੇ ਹਨ||4||14||152||

The Sathigur has liberated me from bondage; Sathigur Nanak servant'ssings the Glorious Praises of the Lord. ||4||14||152||

9202 ਗਉੜੀ ਪੂਰਬੀ ਮਹਲਾ



Gourree Poorabee Mehalaa 5 ||

गउड़ी पूरबी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਪੂਰਬੀ ਮਹਲਾ 5
Sathigur
Arjan Dev Gauri Fifth Gourree Poorabee Mehalaa 5

9203 ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ



Maerae Man Gur Gur Gur Sadh Kareeai ||

मेरे मन गुरु गुरु गुरु सद करीऐ

ਸਤਿਗੁਰ ਜੀ ਨੂੰ ਮੇਰੀ ਜਿੰਦ ਜਾਨ ਗੁਰੂ, ਗੁਰੂ, ਗੁਰੂ ਕਰਕੇ ਚੇਤੇ ਕਰੀ ਚੱਲ॥

My mind, dwell always upon the Sathigur Guru, Guru, Guru.

9204 ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ੧॥ ਰਹਾਉ



Rathan Janam Safal Gur Keeaa Dharasan Ko Balihareeai ||1|| Rehaao ||

रतन जनमु सफलु गुरि कीआ दरसन कउ बलिहरीऐ ॥१॥ रहाउ

ਸਤਿਗੁਰ ਜੀ ਨੇ ਕੀਮਤੀ ਰਤਨ, ਇਸ ਜਨਮ ਨੂੰ ਪਵਿੱਤਰ ਕਰਕੇ ਜਿਉਣ ਦਾ ਮੱਕਸਦ ਪੂਰਾ ਕਰ ਦਿੱਤਾ ਹੈ। ਐਸੇ ਸਤਿਗੁਰ ਜੀ ਨੂੰ ਅੱਖੀ ਦੇਖ ਕੇ, ਆਪਣੀ ਜਾਨ ਵਾਰੀਏ 1॥ ਰਹਾਉ

The Sathigur has made the jewel of this human life prosperous and fruitful. I am a sacrifice to the Blessed Vision of His Darshan. ||1||Pause||

9205 ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ



Jaethae Saas Graas Man Laethaa Thaethae Hee Gun Gaaeeai ||

जेते सास ग्रास मनु लेता तेते ही गुन गाईऐ



ਜਿਵੇਂ ਦਿਲ ਜਿਉਣ ਲਈ ਸਾਹ ਲੈਂਦਾ ਹੈ। ਉਵੇਂ ਹੀ ਰੱਬ ਦਾ ਨਾਂਮ, ਉਸ ਕੰਮ ਚੇਤੇ ਕਰੀਏ॥

As many breaths and morsels as you take, O my mind - so many times, sing His Glorious Praises.

9206 ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ੧॥



Jo Hoe Dhaiaal Sathigur Apunaa Thaa Eih Math Budhh Paaeeai ||1||

जउ होइ दैआलु सतिगुरु अपुना ता इह मति बुधि पाईऐ ॥१॥

ਆਪਣਾਂ ਸਤਿਗੁਰ ਜੀ, ਜਦੋਂ ਮੇਹਰਬਾਨੀ ਕਰਦੇ ਹਨ। ਤਾਂ ਬੰਦੇ ਨੂੰ ਅੱਕਲ ਆਉਂਦੀ ਹੈ ||1||

When the Sathigur becomes merciful, then this wisdom and understanding is obtained. ||1||

9207 ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ



Maerae Man Naam Leae Jam Bandhh Thae Shhoottehi Sarab Sukhaa Sukh Paaeeai ||

मेरे मन नामि लए जम बंध ते छूटहि सरब सुखा सुख पाईऐ



ਮੇਰੀ ਜਿੰਦੇ ਰੱਬ ਨੂੰ ਯਾਦ ਕਰੀਏ, ਤਾਂ ਮੌਤ ਦੇ ਜੰਮਦੂਤ ਦੇ ਸਜ਼ਾ ਮਿਲਦੀ। ਦੁਨੀਆਂ ਭਰ ਦੇ ਅੰਨਦ, ਖਸ਼ੀਆਂ ਮਿਲ ਜਾਂਦੇ ਹਨ॥

My mind, taking the Naam, you shall be released from the bondage of death, and the peace of all peace will be found.

9208 ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਪਾਈਐ ੨॥



Saev Suaamee Sathigur Dhaathaa Man Banshhath Fal Aaeeai ||2||

सेवि सुआमी सतिगुरु दाता मन बंछत फल आईऐ ॥२॥

ਸਤਿਗੁਰ ਪ੍ਰਮਾਤਮਾਂ ਨੂੰ ਚੇਤੇ ਕਰਿਆਂ, 100% ਦਿਲ ਦੀਆਂ ਸਬ ਇੱਛਾਂਵਾਂ ਪੂਰੀਆਂ ਹੁੰਦੀਆਂ ਹਨ||2||

Serving your God, the Sathigur , the Great Giver, you shall obtain the Man Banshhath of your mind's desires. ||2||

9209 ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ



Naam Eisatt Meeth Suth Karathaa Man Sang Thuhaarai Chaalai ||

नामु इसटु मीत सुत करता मन संगि तुहारै चालै



ਰੱਬ ਦਾ ਨਾਂਮ ਤੇਰੇ ਬੱਚਿਆਂ ਵਰਗਾ ਹੈ। ਤੇਰਾ ਸਾਥੀ ਪਿਆਰਾ ਹੈ। ਉਨਾਂ ਤੋਂ ਵੀ ਨੇੜੇ, ਪ੍ਰਭੂ ਹਿਰਦੇ ਦੇ ਵਿੱਚ ਵੱਸਦਾ ਹੈ। ਤੇਰੇ ਅੱਗੇ ਵੀ ਨਾਲ ਹੀ ਚੱਲੇਗਾ॥

The Name of the Creator is your beloved friend and child, it alone shall go along with you my mind.

9210 ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ੩॥



Kar Saevaa Sathigur Apunae Kee Gur Thae Paaeeai Paalai ||3||

करि सेवा सतिगुर अपुने की गुर ते पाईऐ पालै ॥३॥

ਆਪਣੇ ਸਤਿਗੁਰ ਦੀ ਚਾਕਰੀ, ਗੁਲਾਮੀ ਕਰੀਏ, ਰੱਬ ਨੂੰ ਸਤਿਗੁਰ ਤੋ ਹੀ ਲੱਭਿਆ ਜਾਂਦਾ ਹੈ ||3||


So serve your the Sathigur, and you shall receive the Name from the Sathigur. ||3||
9211 ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ



Gur Kirapaal Kirapaa Prabh Dhhaaree Binasae Sarab Andhaesaa ||

गुरि किरपालि क्रिपा प्रभि धारी बिनसे सरब अंदेसा

ਜਦੋਂ ਸਤਿਗੁਰ ਜੀ ਦਿਆਲ ਹੁੰਦੇ ਹਨ, ਰੱਬ ਜੀ ਮੇਹਰਬਾਨ ਹੁੰਦੇ ਹਨ, ਤਾਂ ਮੇਰੀਆਂ ਸਾਰੀਆਂ ਮਨ ਦੀਆਂ ਚਿੰਤਾਵਾਂ, ਦੁੱਖ, ਰੋਗ ਮੁੱਕ ਜਾਂਦੇ ਹਨ॥

Whe Sathigur, God the Merciful, showered His Mercy upon me, all my anxieties were dispelled.

9212 ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ ੪॥੧੫॥੧੫੩॥



Naanak Sukh Paaeiaa Har Keerathan Mittiou Sagal Kalaesaa ||4||15||153||

नानक सुखु पाइआ हरि कीरतनि मिटिओ सगल कलेसा ॥४॥१५॥१५३॥

ਸਤਿਗੁਰ ਨਾਨਕ ਦੀ ਰੱਬੀ ਬਾਣੀ ਦੇ ਗੁਣ ਗਾਉਣ ਨਾਲ ਮਨ ਦੇ ਸਾਰੇ ਝਗੜੇ, ਮਸੀਬਤਾਂ, ਰੋਗ, ਦੁੱਖ ਮੁੱਕ ਜਾਂਦੇ ਹਨ। ਮਨ ਨੂੰ ਖੁਸ਼ੀਆਂ ਦਾ ਅੰਨਦ ਮਿਲ ਜਾਂਦਾ ਹੈ||4||15||153||

Sathigur Nanak has found the peace of the Kirtan of the God's Praises. All his sorrows have been dispelled. ||4||15||153||

9213 ਰਾਗੁ ਗਉੜੀ ਮਹਲਾ



Raag Gourree Mehalaa 5

रागु गउड़ी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਰਾਗੁ ਗਉੜੀ ਮਹਲਾ 5
Sathigur
Arjan Dev Gauri Fifth Raag Gourree Mehalaa 5

9214 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि

ਰੱਬ ਇੱਕ ਹੈ। ਸਤਿਗੁਰ ਜੀ ਦੀ ਕਿਰਪਾ ਨਾਲ ਮਿਲਦਾ ਹੈ॥



One Universal Creator God. By The Grace Of The True Guru:

9215 ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ੧॥ ਰਹਾਉ



Thrisanaa Biralae Hee Kee Bujhee Hae ||1|| Rehaao ||

त्रिसना बिरले ही की बुझी हे ॥१॥ रहाउ

ਕਿਸੇ ਹੀ ਬੰਦੇ ਦੇ ਮਨ ਵਿੱਚੋਂ ਧੰਨ ਤੇ ਦੁਨੀਆਂ ਦੀਆਂ ਚੀਜ਼ਾਂ ਦੇ ਲਾਲਚ ਮੁੱਕਦੇ ਹਨ ੧॥ ਰਹਾਉ



The thirst of only a few is quenched. ||1||Pause||

9216 ਕੋਟਿ ਜੋਰੇ ਲਾਖ ਕ੍ਰੋਰੇ ਮਨੁ ਹੋਰੇ



Kott Jorae Laakh Krorae Man N Horae ||

कोटि जोरे लाख क्रोरे मनु होरे



ਬੰਦਾ ਕ੍ਰੋੜਾਂ, ਲੱਖਾਂ ਕ੍ਰੋੜਾਂ ਧੰਨ ਇੱਕਠਾ ਕਰਦਾ ਹੈ। ਮਨ ਦੀ ਨੀਅਤ ਨਹੀਂ ਭਰਦੀ॥

People may accumulate hundreds of thousands, millions, tens of millions money. and yet the mind is not restrained.

9217 ਪਰੈ ਪਰੈ ਹੀ ਕਉ ਲੁਝੀ ਹੇ ੧॥



Parai Parai Hee Ko Lujhee Hae ||1||

परै परै ही कउ लुझी हे ॥१॥

ਹੋਰ-ਹੋਰ ਤੋਂ ਵੀ ਵੱਧ ਧੰਨ ਇੱਕਠਾ ਕਰਨ ਵਿੱਚ ਮਨ ਲੱਗਾ ਹੈ ||1||

They only yearn for more and more money. ||1||

9218 ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ



Sundhar Naaree Anik Parakaaree Par Grih Bikaaree ||

सुंदर नारी अनिक परकारी पर ग्रिह बिकारी



ਮਰਦ, ਸੋਹਣੀ ਔਰਤ ਨਾਲ, ਬਹੁਤ ਤਰਾਂ ਦੀਆਂ ਨਾਲ ਕਾਂਮਕ ਸੰਗ ਕਰਦਾ ਹੈ॥

They may have all sorts of beautiful women, but still, they commit adultery in the homes of others.

9219 ਬੁਰਾ ਭਲਾ ਨਹੀ ਸੁਝੀ ਹੇ ੨॥



Buraa Bhalaa Nehee Sujhee Hae ||2||

बुरा भला नही सुझी हे ॥२॥

ਮਾੜਾ ਚੰਗਾ ਕੁੱਝ ਨਹੀਂ ਸੋਚਦਾ ||2||


They do not distinguish between good and bad. ||2||
9220 ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ



Anik Bandhhan Maaeiaa Bharamath Bharamaaeiaa Gun Nidhh Nehee Gaaeiaa ||

अनिक बंधन माइआ भरमतु भरमाइआ गुण निधि नही गाइआ



ਬਹੁਤ ਤਰਾਂ ਧੰਨ, ਦੋਲਤ ਮੋਹ ਨੇ ਬੰਦਿਆ ਨੂੰ ਉਲਝਾ ਲਿਆ ਹੈ। ਉਹ ਭੱਟਕਦੇ ਫਿਰਦੇ ਹਨ। ਗੁਣਾ ਦੇ ਭੰਡਾਰ, ਵਸਤੂਆਂ ਦੇਣ ਵਾਲੇ, ਰੱਬ ਨੂੰ ਯਾਦ ਨਹੀਂ ਕਰਦਾ॥

They wander around lost, trapped in the myriad bonds of Maya, they do not sing the Praises of the Treasure of Virtue.

9221 ਮਨ ਬਿਖੈ ਹੀ ਮਹਿ ਲੁਝੀ ਹੇ ੩॥



Man Bikhai Hee Mehi Lujhee Hae ||3||

मन बिखै ही महि लुझी हे ॥३॥

ਬੰਦੇ ਵਿਕਾਰ ਦੇ ਕੰਮਾਂ ਵਿੱਚ ਲੱਗੇ ਹਨ। ਜੋ ਬੰਦੇ ਨੂੰ ਹੀ ਬਰਬਾਦ ਕਰ ਦਿੰਦੇ ਹਨ ||3||


Their minds are engrossed in poison and corruption. ||3||
9222 ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ



Jaa Ko Rae Kirapaa Karai Jeevath Soee Marai Saadhhasang Maaeiaa Tharai ||

जा कउ रे किरपा करै जीवत सोई मरै साधसंगि माइआ तरै

ਜਿਸ ਬੰਦੇ ਉਤੇ ਰੱਬ ਆਪ ਦਿਆ ਕਰਦਾ ਹੈ, ਉਹੀ ਬੰਦਾ ਆਪਣਾ ਆਪ ਮਾਰ ਕੇ ਲੋਕਾਂ ਸੇਵਾ ਲਈ ਜਿਉਂਦਾ ਹੈ। ਸਤਿਗੁਰ ਦੇ ਪਿਆਰਿਆ ਭਗਤਾਂ ਵਿੱਚ, ਰੱਬੀ ਗੁਣ ਗਾਉਣ ਨਾਲ ਮਨ ਧੰਨ, ਮੋਹ ਲਾਲਚ ਵੱਲੋਂ ਮੁੜ ਜਾਂਦਾ ਹੈ॥



Those, unto whom the God shows His Mercy, remain dead while yet alive. In the Sathigur Saadh Sangat, the Company of the Holy, they cross over the ocean of money.

9223 ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ੪॥੧॥੧੫੪॥

Naanak So Jan Dhar Har Sijhee Hae ||4||1||154||

नानक सो जनु दरि हरि सिझी हे ॥४॥१॥१५४॥

ਸਤਿਗੁਰ ਨਾਨਕ ਪ੍ਰਭੂ ਦੀ ਦਰਗਾਹ ਵਿੱਚ, ਉਹੀ ਬੰਦੇ ਨੂੰ ਇੱਜ਼ਤ ਮਿਲਦੀ ਹੈ ||4||1||154||


Sathigur Nanak, those humble beings are honored in the Court of the God. ||4||1||154||
9224 ਗਉੜੀ ਮਹਲਾ



Gourree Mehalaa 5 ||

गउड़ी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਹਲਾ 5
Sathigur
Arjan Dev Gauri Fifth Mehl 5

9225 ਸਭਹੂ ਕੋ ਰਸੁ ਹਰਿ ਹੋ ੧॥ ਰਹਾਉ



Sabhehoo Ko Ras Har Ho ||1|| Rehaao ||

सभहू को रसु हरि हो ॥१॥ रहाउ

ਰੱਬ ਦਾ ਨਾਂਮ ਹੀ ਸਬ ਲਈ ਮਿੱਠਾ ਅੰਮ੍ਰਿਤ ਰਸ ਦਾ ਸੁਆਦ ਦਿੰਦਾ ਹੈ 1॥ ਰਹਾਉ



The God is the essence of all. ||1||Pause||

9226 ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ



Kaahoo Jog Kaahoo Bhog Kaahoo Giaan Kaahoo Dhhiaan ||

काहू जोग काहू भोग काहू गिआन काहू धिआन



ਕਿਸੇ ਬੰਦੇ ਨੂੰ ਜੋਗੀ-ਸਾਧ ਬੱਣਨ ਦਾ, ਕਿਸੇ ਨੂੰ ਗ੍ਰਹਿਸਤੀ ਵਿੱਚ ਰਹਿ ਕੇ ਪਦਾਰਥਾਂ ਦਾ, ਕਿਸੇ ਨੂੰ ਗੁਣ ਇੱਕਠ ਕਰਕੇ, ਅੱਕਲ ਵਾਲੇ ਬੱਣ ਦਾ, ਕਿਸੇ ਨੂੰ ਰੱਬ ਨਾਲ ਸੁਰਤ ਜੋੜਨ ਮਨ ਬੱਣਿਆ ਹੈ॥

Some practice Jog, some indulge in pleasures, some live in spiritual wisdom, some live in meditation.

9227 ਕਾਹੂ ਹੋ ਡੰਡ ਧਰਿ ਹੋ ੧॥



Kaahoo Ho Ddandd Dhhar Ho ||1||

काहू हो डंड धरि हो ॥१॥

ਕੋਈ ਸਰੀਰ ਨੂੰ ਤਸੀਹੇ ਦੇ ਕੇ, ਸਾਧਨਾਂ ਦਾ ਜੋਗ ਕਰ ਰਿਹਾ ਹੈ ||1||


Some are bearers of the staff. ||1||
9228 ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ



Kaahoo Jaap Kaahoo Thaap Kaahoo Poojaa Hom Naem ||

काहू जाप काहू ताप काहू पूजा होम नेम



ਕਿਸੇ ਨੂੰ ਬੋਲਣ-ਗਾਉਣ ਦਾ, ਕਿਸੇ ਨੂੰ ਧੂਣੀਆਂ ਤੱਪਉਣ ਦਾ, ਕਿਸੇ ਨੂੰ ਸਮਗਰੀ ਲੈ ਕੇ, ਉਸ ਨਾਲ ਆਰਤੀ-ਪੂਜਾ ਕਰਨ ਦਾ, ਕਿਸੇ ਨੂੰ ਅੱਗ ਉਤੇ ਘਿਉ ਪਾਉਣ ਦਾ. ਕਿਸੇ ਨੂੰ ਹਰ ਰੋਜ਼ ਉਹੀ ਕੰਮ ਕਰਨ ਦਾ ਸ਼ੌਕ ਹੈ॥

Some chant in meditation, some practice deep, austere meditation; some worship Him in adoration, some practice daily rituals.

9229 ਕਾਹੂ ਹੋ ਗਉਨੁ ਕਰਿ ਹੋ ੨॥



Kaahoo Ho Goun Kar Ho ||2||

काहू हो गउनु करि हो ॥२॥

ਕਿਸੇ ਨੂੰ ਦੁਨੀਆਂ ਦੇ ਕੰਮ ਛੱਡ ਕੇ, ਧਰਤੀ ਉਤੇ ਮੱਸਤ-ਮਲੰਗ ਹੋ ਕੇ, ਘੁੰਮਣ ਵਿੱਚ ਅੰਨਦ ਆਉਂਦਾ ਹੈ ||2||


Some live the life of a wanderer. ||2||
9230 ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ



Kaahoo Theer Kaahoo Neer Kaahoo Baedh Beechaar ||

काहू तीर काहू नीर काहू बेद बीचार



ਕਿਸੇ ਨੂੰ ਤੀਰਥ-ਸਥਾਨ, ਕਿਸੇ ਨੂੰ ਪਾਣੀ ਦੇ ਕਿਨਾਰੇ, ਕਿਸੇ ਨੂੰ ਧਰਮਿਕ ਗ੍ਰੰਥਿ ਬੇਦ ਚੰਗੇ ਲੱਗਦੇ ਹਨ॥

Some live by the shore, some live on the water; some study the Vedas.

9231 ਨਾਨਕਾ ਭਗਤਿ ਪ੍ਰਿਅ ਹੋ ੩॥੨॥੧੫੫॥



Naanakaa Bhagath Pria Ho ||3||2||155||

नानका भगति प्रिअ हो ॥३॥२॥१५५॥

ਸਤਿਗੁਰ ਨਾਨਕ ਦੇ ਪਿਆਰਿਆਂ ਭਗਤਾਂ ਨੂੰ, ਪ੍ਰਭੂ ਜੀ ਦੀ ਪਿਆਰ ਦੀ ਭਗਤੀ ਚੰਗੀ ਲੱਗਦੀ ਹੈ ||3||2||155||

Sathigur Nanak's Bhagath loves to worship the God. ||3||2||155||

9232 ਗਉੜੀ ਮਹਲਾ



Gourree Mehalaa 5 ||

गउड़ी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਹਲਾ 5
Sathigur
Arjan Dev Gauri Gourree Mehalaa 5

9233 ਗੁਨ ਕੀਰਤਿ ਨਿਧਿ ਮੋਰੀ ੧॥ ਰਹਾਉ



Gun Keerath Nidhh Moree ||1|| Rehaao ||

गुन कीरति निधि मोरी ॥१॥ रहाउ

ਰੱਬ ਜੀ ਤੇਰੀਆਂ ਦਿੱਤੀਆਂ ਦਾਤਾਂ ਤੇ ਤੇਰੇ ਕੰਮਾਂ ਦੀ ਪ੍ਰਸੰਸਾ ਕਰਨੀ, ਮੇਰੇ ਲਈ ਸਾਰੇ ਪਦਾਰਥਾ ਦੇ ਮਿਲ ਜਾਂਣ ਦੇ ਬਰਾਬਰ ਹੈ। ਤੂੰ ਮੈਨੂੰ ਹਰ ਕੀਮਤੀ ਦਾਤ ਦਿੱਤੀ ਹੈ। ਤੇਰੀ ਵੱਡਿਆਈ ਬਹੁਤ ਵੱਡੀ ਹੈ। ਜੋ ਆਪਦੇ ਕੋਲ ਮੈਨੂੰ ਸ਼ਰਨ ਦੇ ਰਿਹਾ ਹੈ 1॥ ਰਹਾਉ



To sing the Kirtan of the God's Praises is my treasure. ||1||Pause||

9234 ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ



Thoonhee Ras Thoonhee Jas Thoonhee Roop Thoohee Rang ||

तूंही रस तूंही जस तूंही रूप तूही रंग



ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਸੁਆਦਾਂ ਦਾ ਰਸ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਦੀ ਵੱਡਿਆਈ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਦੇ ਸੋਹਣੇ ਰੂਪ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਦਾ ਸਬ ਤੋਂ ਸੋਹਣਾਂ ਰੰਗ ਹੈ॥

God you are my delight, God you are my praise. God you are my eauty, God you are my love.

9235 ਆਸ ਓਟ ਪ੍ਰਭ ਤੋਰੀ ੧॥



Aas Outt Prabh Thoree ||1||

आस ओट प्रभ तोरी ॥१॥

ਪ੍ਰਭੂ ਜੀ ਮੈਨੂੰ ਤੇਰਾ ਆਸਰਾਸਹਾਰਾ ਹੈ ||1||


God, You are my hope and support. ||1||
9236 ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ

Thoohee Maan Thoonhee Dhhaan Thoohee Path Thoohee Praan ||

तूही मान तूंही धान तूही पति तूही प्रान



ਮੇਰੇ ਲਈ, ਤੂੰ ਪ੍ਰਭੂ ਜੀ ਵੱਡਿਆਈ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਧੰਨ-ਦੋਲਤ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਲਾਜ਼ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਜਿੰਦਗੀ ਜਿਉਣ ਦਾ ਹੈ॥

God you are my pride, God you are my wealth. God you are my honor, God you are my breath of life.

9237 ਗੁਰਿ ਤੂਟੀ ਲੈ ਜੋਰੀ ੨॥



Gur Thoottee Lai Joree ||2||

गुरि तूटी लै जोरी ॥२॥

ਸਤਿਗੁਰ ਜੀ ਨੇ ਮੇਰੀ ਰੱਬ ਨਾਲੋ ਟੁੱਟੀ ਜੋੜ ਦਿੱਤੀ ਹੈ ||2||

The Sathigur has repaired that which was broken. ||2||

9238 ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ



Thoohee Grihi Thoohee Ban Thoohee Gaao Thoohee Sun ||

तूही ग्रिहि तूही बनि तूही गाउ तूही सुनि

ਮੇਰੇ ਲਈ, ਤੂੰ ਪ੍ਰਭੂ ਜੀ ਘਰ ਵਿੱਚ ਵੀ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਜੰਗਲ ਵਿੱਚ ਵੀ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਵੱਸਦੀ ਦੁਨੀਆਂ ਦੇ ਨਗਰ-ਸ਼ਹਿਰ ਵਿੱਚ ਵੀ ਦਿਸਦਾ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਉਦਾਸ ਖਾਲੀ ਥਾਵਾਂ ਵਿੱਚ ਦਿਸਦਾ ਹੈ ||2||

God you are in the household, God you are in the forest. God you are in the village-city, and God you are in the wilderness.

9239 ਹੈ ਨਾਨਕ ਨੇਰ ਨੇਰੀ ੩॥੩॥੧੫੬॥



Hai Naanak Naer Naeree ||3||3||156||

है नानक नेर नेरी ॥३॥३॥१५६॥

ਸਤਿਗੁਰ ਨਾਨਕ ਪ੍ਰਭ ਜੀ, ਤੁਸੀ ਬਹੁਤ ਨੇੜੇ, ਪਿਆਰੇ ਦਿਲ ਵਿੱਵ ਵੱਸਦੇ ਹੋ ||3||3||156||

Sathigur Nanak: God you are near, so very near in lovely hearts. ||3||3||156||

Comments

Popular Posts