ਭਾਗ 64 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਕਨੇਡਾ ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ, ਪੰਜਾਬੀ ਜੇਲ ਵਿੱਚ ਤਾਂ ਹਰ ਰੋਜ਼ ਜਾਂਦੇ ਹਨ। ਕਈ ਨਸ਼ੇ ਕਰਕੇ, ਬਹੁਤੇ ਲੜਾਈਆਂ ਕਰਕੇ, ਐਕਸੀਡੈਟ ਕਰਕੇ, ਚੋਰੀ, ਕੱਤਲ, ਕੁੱਝ ਕੁ ਗੈਂਗ ਤੇ ਡੱਰਗੀ ਹੋਣ ਕਰਕੇ, ਜੇਲ ਵਿੱਚ ਜਾਂਦੇ ਆਉਂਦੇ ਰਹਿੰਦੇ ਹਨ। ਪਰ ਜਦੋਂ ਕੋਈ ਪੰਜਾਬੀ ਮੁੰਡਾ ਕੁੜੀ ਸਰਕਾਰੀ ਨੌਕਰੀ ਉਤੇ ਲੱਗਦਾ ਹੈ। ਖ਼ਾਸ ਕਰਕੇ ਪੁਲੀਸ ਵਿੱਚ ਨੌਕਰੀ ਲਈ ਜਾਂਦਾ ਹੈ। ਸਬ ਦਾ ਸਿਰ ਗਰਭ ਨਾਲ ਉਠ ਜਾਂਦਾ ਹੈ। ਉਸ ਦਾ ਗੁਰਦੁਆਰੇ ਸਾਹਿਬ ਵੀ ਸੱਦ ਕੇ, ਸਨਮਾਨ ਕੀਤਾ ਜਾਂਦਾ ਹੈ। ਸਬ ਨੂੰ ਇਹੀ ਲੱਗਦਾ ਇਹ ਪੁਲੀਸ ਵਿੱਚ ਨੌਕਰੀ ਕਰਦੇ, ਪੰਜਾਬੀ ਮੁੰਡੇ ਕੁੜੀਆਂ ਸਾਡੀ ਬਹੁਤ ਮਦੱਦ ਕਰਨਗੇ। ਖੂਬ ਤਾੜੀਆਂ ਵੱਜਾਉਂਦੇ ਹਨ। ਪਰ ਕਈ ਬਾਰ ਜਦੋਂ ਕਿਸੇ ਦੇ ਘਰੇਲੀ ਰੌਲੇ ਵਿੱਚ ਆਉਂਦੇ ਹਨ। ਭਾਵੇ ਬੱਚਿਆਂ ਦਾ ਰੌਲਾਂ ਹੋਵੇ, ਪਤੀ-ਪਤਨੀ ਜਾਂ ਕਿਸੇ ਹੋਰ ਖ਼ਾਸ ਬੰਦੇ ਨਾਲ ਪੰਗਾਂ ਪਿਆ ਹੋਵੇ। ਪੰਜਾਬੀ ਪੁਲੀਸ ਵਾਲੇ ਦੇਖ ਕੇ, ਬੰਦੇ ਦੇ ਹੋਸ਼ ਭੁੱਲ ਜਾਂਦੇ ਹਨ। ਹਰ ਬੰਦੇ ਨੂੰ ਇੱਜ਼ਤ ਦਾ ਖ਼ਤਰਾ ਹੁੰਦਾ ਹੈ। ਬਈ ਇੰਨਾਂ ਨੇ ਪੰਜਾਬੀਆਂ ਵਿੱਚ ਗੱਲ ਦੱਸ ਦੇਣੀ ਹੈ। ਕਈ ਬਾਰ, ਉਨਾਂ ਨੂੰ ਸਹੀਂ ਗੱਲ ਖੁੱਲ ਕੇ ਦੱਸ ਵੀ ਨਹੀਂ ਸਕਦਾ। ਕਈ ਬਾਰ ਇਹ ਕੰਮ ਉਲਟਾ ਵੀ ਕਰ ਜਾਦੇ ਹਨ। ਬਹੁਤੇ ਪਲੀਸ ਨੂੰ ਤਾਂ ਸੱਦਦੇ ਹਨ। ਕਈਆਂ ਦੀ ਸੋਚ ਹੁੰਦੀ ਹੈ। ਦੂਜਾ ਬੰਦਾ ਡਰ ਕੇ ਟਿੱਕ ਜਾਵੇਗਾ। ਪਲੀਸ ਵਾਲੇ ਕਈ ਬਾਰ ਗੇੜਾ ਦੇ ਕੇ, ਦੋ ਚਾਰ ਧੱਮਕੀਆਂ ਦੇ ਕੇ ਮੁੜ ਜਾਂਦੇ ਹਨ। ਇੰਨੇ ਨਾਲ ਬੱਚਿਆਂ, ਪਤੀ-ਪਤਨੀ ਵਿੱਚ ਸ਼ਾਂਤੀ ਆ ਜਾਂਦੀ ਹੈ। ਮਾਮਲਾ ਟਲ ਜਾਂਦਾ ਹੈ। ਕਈ ਪੰਜਾਬੀ ਪੁਲੀਸ ਵਾਲੇ, ਜੱਟਾਂ ਵਾਲਾ ਧੱਕਾ ਕਰਦੇ ਹਨ। ਇੱਕ ਤਰਫ਼ੀ ਗੱਲ ਕਰ ਜਾਂਦੇ ਹਨ। ਕਈ ਪੰਜਾਬੀ ਪੁਲੀਸ ਵਾਲੇ, ਮੱਲੋ-ਮੱਲੀ, ਪੰਜਾਬੀ ਪੁਲੀਸ ਵਾਂਗ ਕੇਸ ਠੋਕ ਕੇ ਹੀ ਜਾਂਦੇ ਹਨ। ਮਰਦਾਂ ਉਤੇ ਬਹੁਤੇ ਚਾਰਜ਼ ਲੱਗਦੇ ਹਨ। ਕਨੇਡਾ ਦਾ ਕਨੂੰਨ ਮਰਦਾਂ ਨੂੰ ਖੰਡ ਦੇ ਕੜਾਹ ਵਾਂਗ ਲੈਂਦਾ ਹੈ। ਮਰਦ-ਔਰਤ, ਪਤੀ-ਪਤਨੀ ਦਾ ਜਿਥੇ ਪੰਗਾ ਪੈਦਾਂ ਹੈ। ਹਾਏ ਬਿਚਾਰਾ ਮਰਦ, ਪੁੱਛੋ ਨਾਂ ਕੀ ਬੀਤਦੀ ਹੈ?
ਕਿਸੇ ਪੀਤੀ ਵਿੱਚ ਹੀ ਰੋਕ ਲੈਣ, ਫਿਰ ਤਾ ਬੱਣਦਾ ਵੀ ਹੈ, ਪੰਜਾਬੀ ਪੁਲੀਸ ਵਾਲੀ ਕਰਨੀ। ਬੰਦੇ ਨੂੰ, ਪਹਿਲਾਂ ਮੌਕੇ ਉਤੇ ਦੋਸੜੇ ਦਿੰਦੇ ਹਨ। ਫਿਰ ਜ਼ਮਾਨਤ ਨਹੀਂ ਹੋਣ ਦਿੰਦੇ। ਪੱਕੇ ਸਬੂਤ ਦਿੰਦੇ ਹਨ। ਨੀਟੂ ਤੇ ਦੀਪੇ ਨੂੰ ਹਸਪਤਾਲ ਵਿੱਚੋਂ ਨਿੱਕਲਦਿਆਂ ਨੂੰ, ਹਨੇਰਾ ਹੋ ਗਿਆ ਸੀ। ਅੱਗੇ ਪੁਲੀਸ ਵਾਲਿਆਂ ਨੇ ਚੈਕ ਸਟਾਪ ਲਾਇਆ ਹੋਇਆ ਸੀ। ਇੰਨਾਂ ਦੀ ਕਾਰ ਰੋਕ ਲਈ। ਇੱਕ ਪੰਜਾਬੀ ਪੁਲੀਸ ਵਾਲੇ ਨੇ ਪੁੱਛਿਆ, " ਕੀ ਡਰਾਇਵਰ ਦਾ ਕੋਈ ਨਸ਼੍ਰ ਕੀਤਾ ਹੈ? " ਦੀਪੇ ਨੇ ਕਿਹਾ, " ਜੀ ਨਹੀਂ। " ਪੰਜਾਬੀ ਪੁਲੀਸ ਵਾਲੇ ਨੇ ਕਿਹਾ, " ਡਰਾਇਵਰ ਲਾਈਸੈਂਸ ਚਾਹੀਦਾ ਹੈ। " ਦੀਪੇ ਨੇ ਲਾਈਸੈਂਸ ਦੇ ਦਿੱਤਾ। ਉਸੇ ਪੰਜਾਬੀ ਪੁਲੀਸ ਵਾਲੇ ਨੇ ਪੁੱਛਿਆ, " ਇਸ ਵੇਲੇ ਕਿਥੋਂ ਆਏ ਹੋ? " ਦੀਪੇ ਨੇ ਕਿਹਾ, " ਹਸਪਤਾਲ ਤੋਂ ਆਏ ਹਾਂ। ਪਰਸੋਂ ਇਸ ਮੇਰੀ ਦੋਸਤ ਦੇ, ਮਰਿਆ ਹੋਇਆ ਬੱਚਾ ਹੋਇਆ ਸੀ। " ਪੰਜਾਬੀ ਪੁਲੀਸ ਵਾਲੇ ਨੇ ਕਿਹਾ, " ਫਿਰ ਤਾਂ ਤੁਸੀਂ ਪਤੀ-ਪਤਨੀ ਨਹੀਂ ਹੋ। ਉਦਾਂ ਹੀ ਕਨੇਡਾ ਦੀਆਂ ਐਸ਼ਾਂ ਲੈਂਦੇ ਫਿਰਦੇ ਹੋ। ਜਾਉ ਮੌਜ਼ ਕਰੋ। " ਦੀਪੇ ਨੂੰ ਉਸ ਦੀ ਸਰੀਕ ਮੋਨੋ ਭਾਸ਼ਾ ਵੀ ਬਹੁਤ ਭੱਦੀ ਲੱਗੀ। ਉਸ ਨੇ ਕਹਿ ਦਿੱਤਾ, " ਤੂੰ ਆਪਦੀ ਪਤਨੀ ਨਾਲ ਉਹੀ ਕਰਦਾਂ ਹੈ। ਜੋ ਬਗੈਰ ਵਿਆਹ ਦਾ ਡਰਾਮਾਂ ਕੀਤੇ। ਸਾਰੇ ਹੀ ਛੁੱਪ-ਛੁੱਪਾ ਕੇ ਕਰਦੇ ਹਨ। " ਪੰਜਾਬੀ ਪੁਲੀਸ ਵਾਲਾ, ਭੱਟਕ ਗਿਆ ਸੀ। ਉਸ ਨੇ ਕਿਹਾ, " ਜੇ ਮੈਂ ਤੇਰੇ ਉਤੇ ਚਾਰ ਚਾਰਜ਼ ਠੋਕ ਦਿੱਤੇ। ਬਿਲਟ ਨਾਂ ਲੱਗਾਉਣ ਦਾ, ਕਾਰ ਦੀਆਂ ਲਾਈਟ ਨਹੀਂ ਜਗਦੀਆਂ ਦਾ। ਡੱਰਗ ਕੀਤੀ ਸੀ। ਰਿਜ਼ਸਟੇਸ਼ਨ ਤੇ ਇੰਸੌਰੈਸ ਕਾਰ ਦੇ ਨਾਲ ਨਹੀਂ ਸੀ। ਅੱਧੇ ਸਾਲ ਦੀ ਕਮਾਈ ਅਦਾਲਤ ਵਿੱਚ ਲੰਘ ਜਾਂਣੀ ਹੈ। " ਦੀਪਾ ਪਹਿਲਾਂ ਹੀ ਦੁੱਖੀ ਸੀ। ਉਸ ਦੀ ਮਜ਼ਕੀਆਂ ਗੱਲ ਸੁਣ ਕੇ, ਉਹ ਕਾਰ ਵਿੱਚੋਂ ਬਾਹਰ ਆ ਗਿਆ। ਉਸ ਨੇ ਕਿਹਾ, " ਤੂੰ ਮੈਨੂੰ ਟਿੱਕਟ ਚਲਾਣ ਕੱਟ ਕੇ ਫੜਾ। ਮੈਂ ਹੁਣੇ ਆਪਦੇ ਵਕੀਲ ਨੂੰ ਫੋਨ ਕਰਦਾਂ ਹਾਂ। ਤੇਰੀ ਵਰਦੀ ਲਹਾ ਕੇ, ਤੈਨੂੰ ਫੈਕਰੀਆਂ ਵਿੱਚ ਮਜਦੂਰੀ ਕਰਨ ਲਗਾ ਦੇਵਾਂਗਾ। " ਪੰਜਾਬੀ ਪੁਲੀਸ ਵਾਲਾ ਦੂਜੀ ਗੱਡੀ ਵੱਲ ਚਲਾ ਗਿਆ ਸੀ।

Comments
Post a Comment