ਭਾਗ 68 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਹੈਪੀ ਦੀ ਮੰਮੀ ਦੇ ਦਿਮਾਗ ਉਤੇ ਵੀ ਅਸਰ ਹੋ ਚੱਲਿਆ ਸੀ। ਸ਼ਇਦ ਉਹ ਆਪਦੇ ਪਤੀ ਦੀ ਦਿਮਾਗੀ ਹਾਲਤ ਬਾਰੇ, ਸੋਚਦੀ-ਸੋਚਦੀ ਆਪ ਵੀ ਦਿਮਾਗੀ ਸੁਤੁਲਨ ਖੋ ਰਹੀ ਸੀ। ਉਸ ਨੂੰ ਨੀਟੂ ਦੀਆਂ ਗੱਲਾਂ ਤੋਂ ਐਨਾਂ ਹੀ ਚੇਤੇ ਰਹਿ ਗਿਆ। ਉਸ ਦੇ ਬੱਚਾ ਹੋਇਆ ਹੈ। ਉਸ ਨੇ ਨੀਟੂ ਨੂੰ ਕਈ ਬਾਰ ਕਿਹਾ, " ਹੁਣ ਹਨੇਰਾ ਹੋ ਗਿਆ। ਬੱਚੇ ਨੂੰ, ਐਨਾਂ ਹਨੇਰੇ ਤੱਕ ਬਾਹਰ ਨਹੀਂ ਖੇਡਣ ਦੇਈਦਾ। ਉਸ ਨੂੰ ਅਵਾਜ ਮਾਰ ਲੈ। " ਥੋੜੇ ਚਿਰ ਪਿਛੋਂ ਕਹਿੱਣ ਲੱਗ ਗਈ," ਆਪਦੇ ਬੱਚੇ ਦਾ ਟੈਲੀਵੀਜ਼ਨ ਬੰਦ ਕਰਦੇ। ਉਸ ਨੂੰ ਰੋਟੀ ਖਾਣ ਨੂੰ ਕਹਿਦੇ। " ਉਹ ਨੀਟੂ ਦੀ ਹਾਲਤ ਹੋਰ ਖ਼ਰਾਬ ਕਰ ਰਹੀ ਸੀ। ਸਾਰਿਆਂ ਦਾ ਫਿਲਮ ਵੱਲੋਂ ਧਿਆਨ ਟੁੱਟ ਜਾਂਦਾ ਸੀ। ਹੈਪੀ ਦੀ ਮੰਮੀ ਦੋ ਬਾਰ ਉਠ ਕੇ, ਵਿਚੋਂ ਦੀ ਟੈਲੀਵੀਜ਼ਨ ਬੰਦ ਕਰ ਆਈ। ਉਸ ਨੇ ਕਿਹਾ," ਮੇਰਾ ਸਿਰ ਦੁੱਖਣ ਲੱਗ ਗਿਆ ਹੈ। ਤੁਹਾਡਾ ਸਿਰ ਵੀ ਦੁੱਖਣ ਲੱਗ ਜਾਵੇਗਾ। ਟੈਲੀਵੀਜ਼ਨ ਬੰਦ ਰੱਖੀਏ। " ਬੱਬੀ ਨੂੰ ਲੱਗ ਰਿਹਾ ਸੀ। ਮੰਮੀ ਦਾ ਬਹੁਤਾ ਦਿਮਾਗ ਨਾਂ ਖ਼ਰਾਬ ਹੋ ਜਾਵੇ। ਉਹ ਮੰਮੀ ਦੀ, ਕਿਸੇ ਵੀ ਗੱਲ ਦਾ ਵਿਰੋਧ ਨਹੀਂ ਕਰ ਰਹੀ ਸੀ। ਕਿਸੇ ਸਮੇਂ ਚੰਗੀ ਭਲੀ ਹੋ ਜਾਦੀ ਸੀ।

ਦੀਪੇ ਨੇ ਅਮਨ ਤੇ ਹੈਪੀ ਨੂੰ ਹੱਥ ਬੰਨ ਕੇ ਕਿਹਾ, " ਬਾਪੂ ਦੀ ਬਿਮਾਰੀ ਦਾ ਨੀਟੂ ਨੂੰ ਨਹੀਂ ਦੱਸਣਾਂ। ਉਹ ਆਪ ਬਿਮਾਰ ਹੈ। " ਦੀਪੇ ਦੀਆਂ ਜਾਕਟ ਦੀਆਂ ਦੋਂਨੇ ਜੇਬਾਂ ਡਾਲਰਾਂ ਦੇ 100 ਦੇ ਨੋਟਾਂ ਨਾਲ, ਭਰ ਗਈਆਂ ਸਨ। ਅੱਜ ਇਸ ਨੇ ਬਹੁਤੀ ਨਹੀਂ ਪੀਤੀ ਸੀ। ਇੱਕ ਨੋਟਾਂ ਦਾ ਨਸ਼ਾ ਸੀ। ਦੂਜਾ ਡਰ ਸੀ। ਕਿਤੇ ਡਿੱਗ ਹੀ ਨਾਂ ਪੈਣ। ਤੀਜਾ ਹੁਣ ਇਹ ਇਥੋ, ਛੇਤੀ ਤੋਂ ਛੇਤੀ ਨਿੱਕਲ ਜਾਂਣਾ ਚਹੁੰਦਾ ਸੀ। ਸਗੋਂ ਉਸ ਨੂੰ ਗੁੱਸਾ ਆਈ ਜਾਂਦਾ ਸੀ। ਔਰਤਾਂ ਖਾਂਣਾ ਕਿਉਂ ਨਹੀਂ ਰੱਖ ਰਹੀਆਂ? ਅੱਜ ਬੀਅਰ ਹੀ ਪੀ ਰਿਹਾ ਸੀ। ਉਸ ਨੂੰ ਪਤਾ ਸੀ। ਜੇ ਵਿਸਕੀ ਮੂੰਹ ਨੂੰ ਲੱਗ ਗਈ। ਰੱਜੇ ਬਗੈਰ ਹੱਟ ਨਹੀਂ ਹੋਣਾਂ ਸੀ। ਫਿਲਮ ਮੁੱਕੀ, ਤਾਂ ਔਰਤਾਂ ਨੇ ਖਾਂਣਾ, ਖਾਂਣ ਨੂੰ ਦਿੱਤਾ। ਦਿਪੇ ਨੇ ਸਬ ਤੋਂ ਪਹਿਲਾਂ ਖਾਂਣਾਂ ਖਾ ਲਿਆ ਸੀ। ਬਾਕੀ ਸਾਰੇ ਖਾਂਣ ਦੇ ਨਾਲ-ਨਾਲ, ਹਾਸਾ-ਮਜ਼ਾਕ, ਗੱਲਾਂ ਵੀ ਕਰ ਰਹੇ ਸਨ। ਦੀਪੇ ਨੂੰ ਅੱਚਵੀ ਲੱਗੀ ਹੋਈ ਸੀ। ਉਸ ਦਾ ਧਿਅਨ ਹੋਰ ਕਿਸੇ ਵੱਲ ਨਹੀਂ ਸੀ। ਸਿਰਫ਼ ਨੋਟਾਂ ਨਾਲ ਭਰੀਆਂ, ਜੇਬਾਂ ਵੱਲ ਸੀ। ਅਜੇ ਔਰਤਾਂ ਰੋਟੀ ਖਾ ਰਹੀਆਂ ਸਨ। ਹੈਪੀ ਦਾ ਪੇਟ ਖ਼ਰਾਬ ਹੋ ਗਿਆ ਸੀ। ਸ਼ਇਦ ਬਹੁਤਾ ਖਾ ਲਿਆ ਸੀ। ਉਸ ਨੇ, ਘਰ ਵਿੱਚ ਢਿੱਡ ਦੁੱਖਦੇ ਨੂੰ ਹੱਟਾਉਣ ਦੀ ਦਿਵਾਈ ਦੇਖੀ। ਬੱਬੀ ਨੇ ਦੱਸਿਆ, " ਦਿਵਾਈ ਘਰ ਵਿੱਚ ਨਹੀਂ ਹੈ। ਉਸ ਦੀ ਤਰੀਕ ਨਿੱਕਲ ਗਈ ਸੀ ਮੈਂ ਸਿੱਟ ਦਿੱਤੀ ਹੈ। ਨਾਲ ਤਾਂ ਸਟੋਰ ਹੈ, ਖ੍ਰੀਦ ਕੇ ਲੈ ਆਵੋ। " ਹੈਪੀ ਤੇ ਅਮਨ ਦੀਪੇ ਨੂੰ ਵੀ ਨਾਲ ਲੈ ਗਏ। ਹੈਪੀ ਨੇ ਦਿਵਾਈ ਦੇ ਨਾਲ ਦੁੱਧ ਤੇ ਹੋਰ ਜਰੂਰੀ ਸਮਾਨ ਵੀ ਚੱਕ ਲਿਆ। ਜਦੋਂ ਉਹ ਪੈਸੇ ਦੇਣ ਲੱਗਾ। ਅਮਨ ਉਥੇ ਹੀ ਖੜ੍ਹਾ ਸੀ। ਦੀਪਾ ਜਾ ਕੇ, ਪਹਿਲਾਂ ਕਾਰ ਵਿੱਚ ਬੈਠ ਗਿਆ। ਜੇਬ ਵਿੱਚ 40 ਡਾਲਰ ਜਿਉਂ ਸੀ। ਉਸ ਨੇ ਸੋਚਿਆ, " ਕਿਤੇ ਦੁਕਾਨ ਉਤੇ, ਪੈਸੇ ਮੈਂਨੂੰ ਹੀ ਦੇਣ ਨਾਂ ਲਾ ਲੈਣ। "

ਘਰ ਵਾਪਸ ਆਏ, ਨੀਟੂ ਘਰ ਜਾਂਣ ਲਈ ਤਿਆਰ ਖੜ੍ਹੀ ਸੀ। ਉਸ ਨੂੰ ਵੀ ਡਰ ਸੀ। ਕਿਤੇ ਕੱਲ ਵਾ਼ਲੀ ਨਾਂ ਹੋਵੇ। ਉਸ ਨੇ ਦਰਾਂ ਵਿਚੋਂ ਦੀਪੇ ਨੂੰ, ਘਰ ਜਾਂਣ ਲਈ ਕਿਹਾ। ਉਹ ਘਰ ਚਲੇ ਗਏ। ਦੀਪੇ ਦੇ ਸੈਲਰ ਫੋਨ ਦੀ ਘੰਟੀ ਵੱਜ ਰਹੀ ਸੀ। ਉਹ ਜੇਬਾਂ ਵਿੱਚ ਨੋਟ ਪਾਉਂਦਾ ਹੋਇਆ। ਫੋਨ ਟੇਬਲ ਤੇ ਛੱਡ ਗਿਆ ਸੀ। ਹੈਪੀ ਨੇ ਫੋਨ ਚੱਕ ਕੇ ਹੈਲੋ ਕਿਹਾ। ਦੂਜੇ ਪਾਸੇ ਤੋਂ ਕਿਸੇ ਦੇ ਹੱਸਣ ਦੀ ਅਵਾਾਜ਼ ਆਈ। ਉਸ ਨੇ ਕਿਹਾ, " 40 ਹਜ਼ਾਰ ਡਾਲਰ ਜੇਬ ਵਿੱਚ ਹੋਵੇ। ਤੇਰੀ ਅਵਾਜ਼ ਨਹੀਂ ਨਿੱਕਲਦੀ। ਹੁਣ ਸਵੇਰੇ ਹੀ ਪੈਸੇ ਪਿੰਡ ਨੂੰ ਭੇਜ ਦੇ, ਅਸੀਂ ਨਵੀਂ ਕਾਰ ਲੈਣੀ ਹੈ। ਨਾਲੇ ਭਾਬੀ ਕਹਿੰਦੀ ਸੀ। ਦੋਨਾਂ ਬੱਚਿਆਂ ਦੀ ਨਵੇਂ ਦਾਖ਼ਲੇ ਦੀ, ਫ਼ੀਸ ਭਰਨੀ ਹੈ। ਮੈਂਨੂੰ ਵੀ ਵਿੱਚੋਂ ਰਿਸ਼ਵਤ ਚਾਹੀਦੀ ਹੈ। ਮੈਂ ਵੀ ਇਥੇ ਪੰਜਾਬ ਵਿੱਚ ਮੋਜ਼ ਮਸਤੀ ਕਰਾਂ। ਮੈਂ ਭਾਬੀ ਨੂੰ ਨਹੀਂ ਦੱਸਿਆ। ਤੂੰ ਕਨੇਡਾ ਵਿੱਚ ਪੱਕੀਆਂ.ਸਟੀਜ਼ਨ ਕੁੜੀਆਂ ਦੇ ਚੱਕਰ ਵਿੱਚ ਰਹਿੰਦਾ ਹੈ। ਉਨਾਂ ਦੇ ਨਾਲ ਅਜ਼ਾਦ ਘੁੰਮਦਾ ਫਿਰਦਾ ਹੈ। ਮਾਰ ਮੌਜ਼ਾਂ, ਜਿੰਨਾਂ ਚਿਰ ਪਰਦਾ ਹੈ। ਹੁਣ ਵਾਲੀ ਦਾ ਖਹਿੜਾ ਨਾਂ ਛੱਡੀ, ਇਸੇ ਨੇ ਪੱਕੀ ਮੋਹਰ ਲੁਆ ਦੇਣੀ ਹੈ।" ਫੋਨ ਕੱਟਿਆ ਗਿਆ ਸੀ। ਹੈਪੀ ਦੇ ਹੱਥਾਂ ਦੇ ਤੋਤੇ ਉਡ ਗਏ ਸਨ। ਅਮਨ ਦੰਦੀਆਂ ਪੀਹ ਰਿਹਾ ਸੀ।



Comments

Popular Posts