ਉਹ ਆਪ ਵੀ ਚੰਗੇ ਗੁਣਾਂ ਵਾਲੇ ਬੱਣ ਜਾਂਦੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

18/3/ 2013. 212

ਜਿਸ ਬੰਦੇ ਨੂੰ ਰੱਬ ਦਾ ਨਾਂਮ ਭੁੱਲ ਜਾਂਦਾ ਹੈ। ਉਸ ਨੂੰ ਦੁੱਖ ਮਸੀਬਤਾਂ ਲੱਗਦੀਆਂ ਹਨ। ਸਤਿਗੁਰ ਜੀ ਦੇ ਭਗਤਾਂ ਵਿੱਚ ਰਹਿ ਕੇ. ਰੱਬੀ ਗੁਣ ਗਾਉਣ ਨਾਲ ਉਹ ਆਪ ਵੀ ਚੰਗੇ ਗੁਣਾਂ ਵਾਲੇ ਬੱਣ ਜਾਂਦੇ ਹਨ। ਜਿਸ ਬੰਦੇ ਅੰਦਰ ਗੁਰੂ ਦੀ ਅੱਕਲ ਲੈ ਕੇ ਵੈਸੇ ਹੀ ਬੁੱਧੀ ਵਾਲੇ ਬੱਣ ਜਾਂਦੇ ਹਨ। ਉਸ ਦੀ ਹੱਥ ਵਿੱਚ ਬੇਅੰਤ ਧੰਨ, ਸਾਰੀਆਂ ਕੀਮਤੀ ਵਸਤੂਆਂ, ਦੁਨੀਆਂ ਦੇ ਸੁਖ, ਅੰਨਦ ਆ ਜਾਂਦੇ ਹਨ। ਜੋ ਪ੍ਰਭੂ ਧੰਨਵਾਨ ਦੇ ਸਾਥੀ ਬੱਣ ਜਾਂਦੇ ਹਨ। ਉਦ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਸਬ ਕੁੱਝ ਮਿਲ ਜਾਂਦਾ ਹੈ। ਜਿਸ ਨੇ ਪੈਦਾ ਕਰਨ, ਪਾਲਣ ਵਾਲੇ ਨੂੰ ਜਾਂਣ ਲਿਆ ਹੈ। ਸਰਬ ਸੂਖ ਰੰਗ ਮਾਣਿਆ ੩॥ਉਸ ਨੂੰ ਪ੍ਰਭੂ ਸਾਰੇ ਅੰਨਦ ਦੇ ਦਿੰਦਾ ਹੈ। ਜਿਸ ਦੇ ਮਨ ਵਿੱਚ ਰੱਬ ਦਾ ਕੀਮਤੀ ਨਾਂਮ ਚੇਤੇ ਰਹਿੰਦਾ ਹੈ। ਸਤਿਗੁਰ ਨਾਨਕ ਜੀ ਦਸ ਰਹੇ ਹਨ। ਉਸ ਦੇ ਰੋਗ, ਦਰਦ ਮੁੱਕ ਜਾਂਦੇ ਹਨ। ਮਨ ਦੀ ਹੈਂਕੜ, ਮੈਂ-ਮੈਂ ਬਹੁਤ ਹੈ, ਜੋ ਨਰਮੀ, ਨਿਮਰਤਾ, ਪਿਆਰ ਚਾਹੀਦਾ ਸੀ। ਉਹ ਨਹੀਂ ਹੈ। ਮਨ ਦੀ ਹੈਂਕੜ, ਮੈਂ-ਮੈਂ ਬਹੁਤ ਹੈ, ਜੋ ਨਰਮੀ, ਨਿਮਰਤਾ, ਪਿਆਰ ਚਾਹੀਦਾ ਸੀ। ਤੇਰੀ ਉਮਰ ਦੀ ਆਸ ਨਹੀਂ ਹੈ। ਤੇਰੀ ਉਮਰ ਦੀ ਆਸ ਨਹੀਂ ਹੈ। ਤੇਰੀ ਉਮਰ ਮੁੱਕ ਜਾਂਣੀ ਹੈ। ਕਿਸੇ ਨਹੀਂ ਬਚਣਾਂ, ਮਰ ਜਾਂਣਾਂ ਹੈ। ਤੂੰ ਜੂਆਂ ਖੇਡਣ ਵਾਲੇ ਦੇ ਧੰਨ ਹਾਰਨ ਵਾਂਗ, ਵਾਂਗ ਜੀਵਨ ਨੂੰ ਤਬਾਅ ਕਰ ਰਿਹਾਂ ਹੈ। ਤੇਰੇ ਤੋਂ ਸਰੀਰ ਦੀਆਂ ਇੱਛਾਵਾਂ ਕਾਬੂ ਨਹੀਂ ਹੁੰਦੀਆਂ। ਜੋ ਰੱਬ ਤੈਨੂੰ ਸਬ ਕੁੱਝ ਦਾਤਾਂ ਦਿੰਦਾ ਹੈ। ਲੈ ਵੀ ਲੈਂਦਾ ਹੈ। ਤੂੰ ਉਸ ਦੇ ਸੋਹਣੇ ਚਰਨ ਕਮਲਾਂ ਨੂੰ ਚੇਤੇ ਕਰਨ ਦੀ ਬਜਾਏ, ਭੁੱਲ ਗਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਭਗਤ ਜੋ ਉਸ ਦੇ ਨਾਂਮ ਨੂੰ ਗਾਉਂਦੇ ਹਨ। ਸਫ਼ਲ ਜੀਵਨ ਜਿਉਦੇ ਹਨ। ਸਤਿਗੁਰ ਨਾਨਕ ਨੇ ਮੈਨੂੰ ਵੀ ਮੇਹਰ ਕਰਕੇ ਪਿਆਰ ਦੀ ਦਾਤ ਕੀਤੀ ਹੈ। ਪ੍ਰਮਾਤਮਾਂ ਜੀ ਮੈਂ ਤੇਰਾ ਗੁਲਾਮ ਤੈਨੂੰ ਪਿਆਰ ਕਰਨ ਵਾਲਾਂ ਹਾਂ। ਰੱਬ ਦਾ ਦਿੱਤਾ ਹੋਇਆ ਸਬ ਕੁੱਝ ਖਾਂਦਾ ਹਾਂ। ਮੇਰਾ ਮਾਲਕ ਭਗਵਾਨ ਇਹੋ-ਜਿਹਾ ਹੈ। ਇੱਕ ਅੱਖ ਝੱਪਣ ਵਾਂਗ ਗੁਣ ਦੇ ਕੇ, ਖੂਬਸੂਰਤ ਬੱਣਾਂ ਦਿੰਦਾ ਹੈ। ਜੇ ਰੱਬ ਨੂੰ ਚੰਗਾ ਲੱਗੇ ਤਾ ਹੀ ਮੈਂ ਉਸ ਦੇ ਕੰਮ ਕਰ ਸਕਦਾ ਹਾਂ। ਮੈਂ ਪ੍ਰਭੂ ਦੀ ਪ੍ਰਸੰਸਾ ਦੇ ਸੋਹਲੇ ਗਾਵਾਂ। ਮੈਂ ਰੱਬ ਦੇ ਪਿਆਰੇ ਭਗਤਾਂ ਦਾ ਓਟ ਆਸਰਾ ਲੈ ਲਿਆ ਹੈ ਉਸ ਵਰਗਾ ਬੱਣ ਗਿਆਂ ਹਾਂ। ਮੈਂ ਇੱਕੋ ਭਗਵਾਨ ਦਾ ਆਸਰਾ, ਸਹਾਰਾ ਤੱਕਿਆ ਹੈ। ਮੈਂ ਸਤਿਗੁਰ ਨਾਨਕ ਪ੍ਰਭੂ ਜੀ ਕਾਰਜ ਵਿੱਚ ਲੱਗ ਗਿਆ ਹਾਂ।

ਕੀ ਕੋਈ ਐਸਾ ਹੈ, ਜੋ ਹੰਕਾਂਰ ਤੋੜ ਦੇਵੇ?ਇਸ ਧੰਨ-ਦੋਲਤ ਦੇ ਲਾਲਚ ਕਰਨ ਤੋਂ ਮੈਂਨੂੰ ਕੋਈ ਬਚਾ ਲਵੇ ਮਨੁੱਖ ਦੀ ਮੱਤ ਕੰਮ ਨਹੀਂ ਕਰਦੀ। ਜੋ ਧੰਨ ਕੰਮ ਨਹੀਂ ਆਉਣਾਂ, ਉਸ ਨੂੰ ਹਾਂਸਲ ਕਰਨਾਂ ਚਹੁੰਦਾ ਹੈ। ਮਨ ਨੂੰ ਧੰਨ ਦੇ ਲਾਲਚ ਦੀ ਹਨੇਰੀ ਰਾਤ ਛਾਈ ਹੈ। ਕਿਹੜਾ ਢੰਗ ਹੈ, ਅੱਕਲ ਕੰਮ ਕਰਨ ਲੱਗ ਜਾਵੇ। ਮੈਂ ਭੱਟਕਦਾ-ਫਿਰਦਾ ਥੱਕ ਗਿਆ ਹਾਂ। ਬਹੁਤ ਢੰਗ ਵਰਤ ਕੇ ਦੇਖ ਲਏ ਹਨ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਰੱਬ ਦੇ ਭਗਤਾਂ ਵਿੱਚ ਰਹਿੱਣ ਨਾਲ ਇਹ ਸਬਰ ਦਾ ਭੰਡਾਰ ਮਿਲਦਾ ਹੈ। ਪ੍ਰਮਾਤਮਾਂ ਜੀ ਤੂੰ ਹੀ ਸਬ ਦੇ ਫ਼ਿਕਰ ਕੰਮ ਕਰਕੇ ਦੂਰ ਕਰਨ ਵਾਲਾ ਹੈ।ਪ੍ਰਭੂ ਜੀ ਤੂੰ ਕੰਮਜ਼ੋਰਾਂ, ਗਰੀਬਾਂ ਉਤੇ ਤਰਸ ਕਰਨ ਵਾਲਾ ਹੈ। ਬਹੁਤ ਗੁਣਾਂ ਤੇ ਗਿਆਨ ਦਾ ਮਾਲਕ ਹੈ। ਜਿਸ ਰੱਬ ਨੂੰ ਚੇਤੇ ਕਰਨ ਨਾਲ ਮਨ ਨੂੰ ਅੰਨਦ ਬੱਣ ਜਾਂਦਾ ਹੈ। ਦੁਨੀਆਂ ਨੂੰ ਚਲਾਉਣ ਵਾਲੇ ਮਾਲਕ, ਤੇਰੀ ਪ੍ਰਸੰਸਾ ਕਰਨੀ ਬਹੁਤ ਵੱਡੀ ਹੈ। ਕਿਸੇ ਦੇ ਦੱਸਣ ਤੋਂ ਕਿਤੇ ਵੱਧ ਹੈ। ਤੇਰੇ ਕੰਮ ਗੁਣ ਬਹੁਤ ਹਨ। ਪ੍ਰਭੂ ਜੀ ਤੇਰੇ ਗੁਣ ਸੁਣਦਿਆਂ ਹੀ ਕਰੋੜਾਂ ਪਾਪ ਮੁੱਕ ਜਾਂਦੇ ਹਨ। ਜਿਸ ਉਤੇ ਰੱਬ, ਕਿਰਪਾ ਦਾ ਭੰਡਾਰ ਬਖ਼ਸਦਾ ਹੈ। ਸਤਿਗੁਰ ਨਾਨਕ ਪ੍ਰਭੂ ਦਾ ਨਾਂਮ ਰੱਬ-ਰੱਬ ਹਰਿ ਹਰਿ ਬੋਲਦਾ ਹੈ।

ਮੇਰੇ ਹਿਰਦੇ ਰੱਬ ਦਾ ਆਸਰਾ ਤੱਕਿਆਂ, ਅੰਨਦ ਮਿਲਦਾ ਹੈ। ਜਿਸ ਦਿਨ ਅੰਨਦ, ਖੁਸ਼ੀਆਂ ਦੇਣ ਵਾਲਾ ਭਗਵਾਨ ਭੁੱਲ ਜਾਂਦਾ ਹੈ। ਉਹ ਦਿਨ ਜਾਇਆ, ਬੇਕਾਰ ਚਲਾ ਜਾਂਦਾ ਹੈ। ਤੂੰ ਇੱਕ ਦਿਨ ਦੇ ਮਹਿਮਾਨ ਵਾਂਗ ਆਇਆ ਹੈ। ਜੁਗਾਂ, ਉਮਰਾਂ ਦੇ ਜਿਉਣ ਦੀ ਆਸ ਲਾ ਲਈ ਹੈ। ਬੰਦੇ ਨੂੰ ਆਪਦਾ ਸਰੀਰ, ਮਨ, ਘਰ, ਧੰਨ ਆਪਦੇ ਦਿਸਦੇ ਹਨ। ਇਹ ਦਰਖੱਤ ਦੀ ਛਾ ਵਰਗੇ ਹਨ। ਕਿਸੇ ਕੋਲ ਨਹੀਂ ਟਿਕਦੇ। ਸਰੀਰ, ਮਨ ਸਬ ਜ਼ਮੀਨਾਂ, ਬਾਗ਼ ਬੰਦੇ ਤੂੰ ਆਪਦੇ ਕਹਿ ਰਿਹਾਂ ਹੈ।

Comments

Popular Posts