ਭਾਗ 65 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅਮਨ ਤੇ ਜੀਤ ਬੱਬੀ ਦੇ ਸ਼ਹਿਰ ਆਏ ਹੋਏ ਸਨ। ਉਨਾਂ ਨੇ ਬੱਬੀ ਨੂੰ ਫੋਨ ਕਰ ਲਿਆ। ਬੱਬੀ ਨੇ ਜੀਤ ਨੂੰ ਘਰ ਆਉਣ ਲਈ ਕਹਿ ਦਿੱਤਾ ਸੀ। ਉਸ ਨੇ ਕਿਹਾ, " ਪੁੱਛਣ ਵਾਲੀ ਕੀ ਲੋੜ ਹੈ? ਤੁਹਾਡਾ ਆਪਣਾਂ ਘਰ ਹੈ। ਤੈਨੂੰ ਘਰ ਦਾ ਪਤਾ ਹੈ। ਸਿੱਧੀ ਘਰ ਆ ਜਾ। ਜੇ ਨਹੀਂ ਯਾਦ ਹੈ। ਫਿਰ ਆਪਦੇ ਸੈਲਰ ਦੇ ਮੈਪ ਜਾਂ ਕਨੇਡਾ ਦੇ ਜੀਪੀਐਸ ਤੇ ਐਡਰਸ ਭਰ ਦੇ। ਉਹੀ ਦਰਾਂ ਮੂਹਰੇ ਲੈ ਆਵੇਗਾ।" ਜੀਤ ਨੇ ਕਿਹਾ, " ਇਹ ਮਸ਼ੀਨਾਂ ਬੰਦੇ ਤੋਂ ਵੀ ਵੱਧ, ਵਧੀਆ ਕੰਮ ਕਰਦੀਆ ਹਨ। ਬੰਦਾ ਅੱਖਾਂ ਮੀਚ ਕੇ, ਗੱਡੀ ਚਲਾ ਕੇ, ਟਿਕਾਣੇ ਉਤੇ ਪਹੁੰਚ ਜਾਦਾ ਹੈ। " ਅਮਨ ਤੇ ਜੀਤ 10 ਮਿੰਟ ਵਿੱਚ ਘਰ ਆ ਗਏ। ਜੀਤ ਤੇ ਬੱਬੀ ਨੂੰ ਮਿਲਿਆਂ ਕਈ ਮਹੀਨੇ ਹੋ ਗਏ ਸਨ। ਜੀਤ ਦੀ ਸੇਹਤ ਵੈਸੀ ਹੀ ਸੀ। ਬੱਬੀ ਦਾ ਬੱਚੀ ਹੋਣ ਪਿਛੋਂ, ਭਾਰ ਨਹੀਂ ਘਟਿਆ ਸੀ। ਜੀਤ ਉਸ ਦੇ ਹੀ ਘਰ ਸੀ। ਇਸ ਲਈ ਪਹਿਚਾਨਣ ਵਿੱਚ ਮੁਸ਼ਕਲ ਨਹੀਂ ਆਈ ਸੀ। ਹੈਪੀ ਤੇ ਅਮਨ ਟੈਲੀਵੀਜ਼ਨ ਅੱਗੇ, ਬੈਠ ਗਏ ਸਨ। ਖ਼ਬਰਾਂ ਲੰਘ ਗਈਆਂ ਸਨ। ਉਹ ਆਪਸ ਵਿੱਚ ਜਾਬ ਦੀਆ ਗੱਲਾਂ ਕਰਨ ਲੱਗ ਗਏ। ਜੀਤ ਨੇ ਬੱਬੀ ਨੂੰ ਪੁੱਛਿਆ, " ਕੀ ਨੀਟੂ ਤੈਨੂੰ ਮਿਲਦੀ ਰਹਿੰਦੀ ਹੋਣੀ ਹੈ? ਹੁਣ ਕਿਥੇ ਕਿੱਡੀ ਕੁ ਦੁਰ ਰਹਿੰਦੀ ਹੈ? " ਬੱਬੀ ਨੇ ਕਿਹਾ, " ਜਦੋਂ ਦੀ ਕੰਮ ਤੇ ਲੱਗੀ ਹੈ। ਉਸ ਦਾ ਕਦੇ ਫੋਨ ਨਹੀਂ ਆਇਆ। ਮੈਂ ਵੀ ਆਪਦੇ ਘਰ ਦੇ ਝਮੇਲਿਆਂ ਵਿੱਚ ਉਲਝੀ ਹੋਈ ਸੀ। ਮੇਰੇ ਕੋਲੋ ਵੀ ਉਸ ਨੂੰ ਫੋਨ ਨਹੀਂ ਹੋਇਆ। " ਜੀਤ ਨੇ ਬੱਬੀ ਨੂੰ ਪੁੱਛਿਆ, " ਤੈਨੂੰ ਕੀ ਤੱਕਲੀਫ਼ ਹੈ? ਤੂੰ ਤੇ ਹੈਪੀ ਚੰਗੇ ਭਲੇ ਤਾਂ ਹੋ। " ਬੱਬੀ ਨੇ ਕਿਹਾ, " ਇਸ ਨੂੰ ਛੱਡ, ਜਿੰਦਗੀ ਵਿੱਚ ਕੁੱਝ ਨਾਂ ਕੁੱਝ ਵਾਧਾ ਘਾਟਾਂ ਹੁੰਦੀਆਂ ਹੀ ਰਹਿੰਦੀਆਂ ਹਨ। ਮੈਂ ਖਾਣ-ਪੀਣ ਦਾ ਪ੍ਰਬੰਦ ਕਰਦੀ ਹਾਂ। ਤੂੰ ਨੀਟੂ ਨੂੰ ਫੋਨ ਕਰ ਲੈ। ਉਸ ਨੂੰ ਕਹੀ, " ਇਥੇ ਹੀ ਆ ਜਾਵੇ। " ਮੈਂ ਸਾਰਿਆਂ ਦਾ ਖਾਣਾਂ ਬੱਣਾਉਂਦੀ ਹਾਂ। "

ਜੀਤ ਨੇ ਨੀਟੂ ਨੂੰ ਫੋਨ ਕਰ ਲਿਆ। ਉਸ ਨੇ ਨੀਟੂ ਨੂੰ ਦੱਸਿਆ, " ਮੈਂ ਬੱਬੀ ਦੇ ਘਰ ਬੈਠੀ ਹਾਂ। ਤੁਸੀ ਵੀ ਇਥੇ ਹੀ ਆ ਜਾਵੋ। " ਬੱਬੀ ਦੀ ਮੰਮੀ ਭਾਵੇਂ ਠੀਕ ਨਹੀਂ ਸੀ। ਫਿਰ ਵੀ ਉਹ ਬੱਬੀ ਨਾਲ ਰਸੋਈ ਵਿੱਚ ਕੰਮ ਕਰਾਉਣ ਲੱਗ ਗਈ। ਨੀਟੂ ਤਾਂ ਅੱਖ ਝੱਪਕੇ ਨਾਲ ਆ ਗਈ। ਉਸ ਨਾਲ ਦੀਪਾ ਵੀ ਆਇਆ ਸੀ। ਦੀਪੇ ਨੂੰ ਦੇਖ ਕੇ, ਬੱਬੀ ਤੇ ਜੀਤ ਸੋਚੀ ਪੈ ਗਈਆਂ। ਹੈਪੀ ਤੇ ਅਮਨ ਦੂਜੇ ਪਾਸੇ ਬੈਠੇ ਸੀ। ਘਰ ਦੀ ਬਿਲ ਸੁਣ ਕੇ, ਉਹ ਵੀ ਦਰਵਾਜ਼ੇ ਮੂਹਰੇ ਆ ਗਏ। ਅਮਨ ਨੇ ਹੈਪੀ ਦੀ ਜਾਂਣ ਪਛਾਂਣ ਕਰਾਈ। ਉਸ ਨੇ ਦੱਸਿਆ, " ਇਹ ਤਾਂ ਤੁਹਾਡੇ ਕਨੇਡਾ ਦਾ ਹੀ ਹੈ। ਕਨੇਡਾ ਇਸੇ ਦਾ ਹੀ ਹੈ। ਅਮੀਰ ਬੰਦਿਆਂ ਵਿੱਚ ਆਉਂਦਾ ਹੈ। ਪੂਏ ਸ਼ਹਿਰ ਦੇ ਘਰ ਵੀ ਵਿਕਾਉਂਦਾ ਤੇ ਖ੍ਰੀਦ ਕੇ ਵੀ ਦਿੰਦਾ ਹੈ। ਟੈਕਸੀ ਵੀ ਚਲਾਉਂਦਾ ਰਿਹਾ ਹੈ। ਅੱਜ ਕੱਲ ਵੀ ਵਿਹਲਾ, ਕਿਤੇ ਨਾ ਕਿਤੇ ਗੇੜਾ ਲਾ ਆਉਂਦਾ ਹੈ। ਬੰਦੇ ਕੋਲ ਬਹੁਤ ਪੈਸਾ ਹੈ। " ਉਵੇਂ ਹੀ ਹੈਪੀ ਨੇ, ਅਮਨ ਬਾਰੇ ਦੀਪੇ ਨੂੰ ਦੱਸਿਆ, " ਅਮਨ ਅਮਰੀਕਾ ਦਾ ਸਿਟੀਜ਼ਨ ਹੈ। ਟਰੱਕ ਨੋਟਾ ਦਾ ਭਰੀ ਫਿਰਦਾ ਹੈ। ਇਸ ਦੇ ਹੋਰ ਵੀ ਬਥੇਰੇ ਟਰੱਕ ਹਨ। ਵੈਸੇ ਕਨੇਡਾ ਅਮਰੀਕਾ ਇਸੇ ਦਾ ਹੀ ਹੈ। ਦੋਂਨੇ ਦੇਸ਼ਾਂ ਵਿੱਚ ਪਹਿਲਾਂ ਪਾਉਂਦਾ ਫਿਰਦਾ ਹੈ। ਟਰੱਕ ਚਲਾਉਂਦਾ ਹੈ। " ਉਹ ਗੱਲਾਂ ਕਰਦੇ-ਕਰਦੇ, ਸੋਫ਼ੇ ਉਤੇ ਬੈਠ ਗਏ। ਦੀਪੇ ਨੇ ਆਪਦੇ ਆਪ ਦੱਸਣਾਂ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, " ਮੈਂ ਅਜ਼ਨਬੀ ਹਾਂ। ਮੈਨੂੰ ਕੋਈ ਨਹੀਂ ਜਾਂਣਦਾ। 4 ਸਾਲਾਂ ਤੋਂ ਅਜੇ ਵੀ ਵਰਕ-ਪ੍ਰਮਿੰਟ-ਉਤੇ ਹਾਂ। ਅੱਗੇ ਪਿਛੇ ਕੋਈ ਨਹੀਂ ਹੈ। ਬਸ ਪਿੰਡ ਮੇਰਾ ਬਾਪ ਹੈ। " ਹੈਪੀ ਨੇ ਅਮਨ ਨੂੰ ਪੁੱਛਿਆ, " ਅੱਜ ਤਾਂ ਤੂੰ ਇਥੇ ਹੀ ਰਹੇਗਾ। ਦੀਪੇ ਤੇਰੀ ਗੱਡੀ, ਨੀਟੂ ਚਲਾ ਕੇ ਲੈ ਜਾਵੇਗੀ। ਚਾਹੇ ਇਥੇ ਹੀ ਸੌਂ ਜਾਣਾਂ। ਆਪਾਂ ਅੰਨਦ ਮਾਂਣਦੇ ਹਾਂ। ਤੁਸੀਂ ਜੋ ਬਰਾਂਡ ਪੀਣੀ ਹੈ। ਆਪੇ ਪਾ ਲਵੋ। ਹਰ ਤਰਾਂ ਦੀ ਸ਼ਰਾਬ, ਬੀਅਰ ਪਈ ਹੈ। " ਅਮਨ ਤੇ ਦੀਪੇ ਦੀਆਂ ਬਾਸ਼ਾ ਖਿੜ ਗਈਆਂ। ਉਨਾਂ ਨੇ ਝੱਟ ਉਠ ਕੇ, ਪਿਗ ਬਣਾਂ ਲਏ, ਇਕੋ ਘੁੱਟ ਵਿੱਚ ਪੀ ਗਏ।

ਤਿੰਨੇ ਸਹੇਲੀਆਂ ਮਸਾਂ ਮਿਲੀਆਂ ਸਨ। ਜੀਤ ਤੇ ਬੱਬੀ ਨੀਟੂ ਵੱਲ ਬਾਰ-ਬਾਰ ਝਾਕ ਰਹੀਆਂ ਸਨ। ਉਹ ਕੋਈ ਗੱਲ ਤੋਰੇ। ਉਨਾਂ ਨੂੰ ਆਪ ਨੂੰ ਸਮਝ ਨਹੀਂ ਲੱਗ ਰਹੀ ਸੀ। ਗੱਲ ਕਿਥੋਂ ਸ਼ੁਰੂ ਕਰਨ। ਨੀਟੂ ਸੋਚਦੀ ਸੀ। ਮਸਾਂ ਮਿਲੀਆਂ ਹਾਂ। ਮੈਂ ਆਪਦੀ ਰਾਮ ਕਹਾਣੀ ਸੁਣਾਂ ਕੇ, ਰੰਗ ਵਿੱਚ ਭੰਗ ਨਹੀਂ ਪੌਣੀ। ਬੱਬੀ ਨੂੰ ਚੇਤਾ ਆ ਗਿਆ। ਉਸ ਨੇ ਪੁੱਛਿਆ, " ਤੇਰਾ ਬੱਚਾ ਕਿਥੇ ਹੈ? ਕੀ ਰਾਜ ਕੋਲ ਛੱਡ ਕੇ ਆਂਈ ਹੈ? " ਨੀਟੂ ਨੂੰ ਸਾਰੀ ਕਹਾਣੀ ਸੁਣਾਉਣੀ ਪਈ। ਸਾਰਾ ਮਹੌਲ ਉਦਾਸ ਹੋ ਗਿਆ। ਨੀਟੂ ਨੂੰ ਲੱਗਾ ਸਾਰਾ ਭਾਰ ਉਸ ਦੇ ਦਿਮਾਗ ਉਤੋਂ ਲੱਥ ਗਿਆ ਹੈ। ਦੀਪਾ ਸਬ ਤੋਂ ਵੱਧ ਨਸ਼ੇ ਵਿੱਚ ਹੋ ਗਿਆ ਸੀ। ਉਸ ਨੇ ਅਮਨ ਤੇ ਦੀਪੇ ਨੂੰ ਕਿਹਾ, " ਮੇਰੇ ਬਾਪੂ ਦਾ, ਮੈਂ ਹੀ ਸਹਾਰਾਂ ਹਾਂ। ਹੋਰ ਕੋਈ ਨਹੀਂ ਹੈ। ਬੇਬੇ ਮਰ ਗਈ ਸੀ। ਮੈਨੂੰ ਹੀ ਪੈਸੇ ਭੇਜਣੇ ਪੈਦੇ ਹਨ। ਦੋ ਹਫ਼ਤੇ ਤੋਂ ਨੀਟੂ ਦੀ ਹਾਲਤ ਐਸੀ ਸੀ। ਮੈਂ ਕੰਮ ਉਤੇ ਨਹੀਂ ਜਾ ਸਕਿਆ। ਕੰਮ ਦੇ ਪੈਸੇ ਵੀ ਮਰ ਗਏ ਹਨ। ਅੱਗਲਿਆਂ ਮੇਰੀ ਥਾਂ, ਕਿਸੇ ਹੋਰ ਨੂੰ ਰੱਖ ਲਿਆ ਹੈ। ਹੁਣ ਮੈਨੂੰ ਕਹਿੰਦੇ, " ਜਦੋਂ ਕੰਮ ਹੋਇਆ, ਫਿਰ ਸੱਦਾਗੇ। ਨੀਟੂ ਬਿਮਾਰ ਹੈ। ਉਹ ਵੀ ਕੰਮ ਉਤੇ ਨਹੀਂ ਜਾ ਸਕਦੀ। ਹੱਥ ਵਿੱਚ ਕੋਈ ਪੈਸਾ ਨਹੀਂ ਹੈ। ਘਰ ਦਾ ਕਿਰਾਇਆ ਦੇਣਾਂ ਹੈ। ਖਾਂਣ ਨੂੰ ਘਰ ਕੁੱਝ ਨਹੀਂ ਹੈ। " ਅਮਨ ਤੇ ਹੈਪੀ ਨੂੰ ਪਤਾ ਲੱਗ ਗਿਆ ਸੀ। ਇਸ ਨੇ ਇਹ ਕਥਾ ਕਿਉਂ ਸੁਣਾਈ ਹੈ? ਇਹ ਹੁਣ ਪੈਸੇ ਮੰਗੇਗਾ। ਉਹ ਇੱਕ ਦੂਜੇ ਵੱਲ ਦੇਖ ਹੀ ਰਹੇ ਸੀ। ਦੀਪੇ ਨੇ ਫਿਰ ਕਿਹਾ, " ਯਾਰ ਤੁਸੀਂ ਤਾਂ ਪੱਕੇ ਵੀ ਹੋ। ਇੰਨੇ ਚਿਰ ਦੇ ਕਨੇਡਾ ਅਮਰੀਕਾ ਵਿੱਚ ਰਹਿੰਦੇ ਹੋ। ਮੈਨੂੰ 4000 ਡਾਲਰ ਦੇ ਦਿਉ। ਮੈਂ ਤੱਨਖਾਹ ਮਿਲਦੇ ਹੀ ਵਾਪਸ ਕਰ ਦਿਆਂਗਾ। " ਅਮਨ ਤੇ ਹੈਪੀ ਦੀ ਇੱਜ਼ਤ ਦਾ ਸੁਆਲ ਸੀ। ਹੁਣੇ ਤਾਂ ਫੜਾ ਮਾਰ ਕੇ ਹੱਟ ਸਨ। ਇੱਕ ਦੂਜੇ ਦੀ ਵਾਹ-ਵਾਹ ਵੱਡਿਆਈ ਕੀਤੀ ਸੀ। ਐਡੀ ਛੇਤੀ, ਕਿਵੇਂ ਕਹਿ ਦੇਣ, " ਅਸੀ ਵੀ ਨੰਗ ਹਾਂ। ਪੱਲੇ ਕੁੱਝ ਨਹੀਂ ਹੈ। " ਬੱਬੀ, ਜੀਤ, ਨੀਟੂ ਦੇ ਮੂੰਹ ਨੂੰ, ਬਗੈਰ ਨੀਟੂ ਨੂੰ ਪੁੱਛੇ, ਅਮਨ ਤੇ ਹੈਪੀ ਨੇ ਦੋ-ਦੋ ਹਜ਼ਾਰ ਡਾਲਰ ਦੇ ਦਿੱਤੇ।


Comments

Popular Posts