ਭਾਗ 66 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਪਿੰਡ ਵਾਲਿਆਂ ਨੇ ਕਮਲ ਤੇ ਅਨੂਪ ਦੇ ਬਿਮਾਰ ਹੋਣ ਦਾ, ਸੁਖ ਤੇ ਸੀਤਲ ਨੂੰ ਨਹੀਂ ਦੱਸਿਆ ਸੀ। ਉਨਾਂ ਨੂੰ, ਵਾਧੂ ਦਾ ਫ਼ਿਕਰ ਹੀ ਹੋਣਾਂ ਸੀ। ਸੀਤਲ ਘਰ ਇਕੱਲੀ ਹੁੰਦੀ ਸੀ। ਇਸ ਲਈ ਸੁਖ ਛੇਤੀ ਘਰ ਮੁੜ ਆਉਂਦਾ ਸੀ। ਸੁਖ ਦੇ ਘਰ ਹੁੰਦਿਆਂ, ਸੀਤਲ ਨੂੰ ਕਮਲ ਤੇ ਅਨੂਪ ਚੇਤੇ ਨਹੀਂ ਆਉਂਦੇ ਸਨ। ਉਹ ਸੁਖ ਦੇ ਕੰਮਾਂ ਵਿੱਚ ਜੁਟੀ ਰਹਿੰਦੀ ਸੀ। ਸੁਖ ਲਈ ਖਾਂਣਾਂ ਪੱਕਾਉਣ ਵਿੱਚ ਸਾਰਾ ਦਿਨ ਲੰਘ ਜਾਂਦਾ ਸੀ। ਹੁਣ ਫਿਰ ਉਹ ਉਵੇਂ ਹੀ ਸੁਖ ਦੀਆਂ ਚੀਜ਼ਾਂ ਸੰਭਾਲ-ਸੰਭਾਲ ਕੇ ਰੱਖਦੀ ਸੀ। ਕੰਮ ਵਾਲੀ ਹਟਾ ਦਿੱਤੀ ਸੀ। ਸੁਖ ਦੇ ਕੱਪੜੇ ਧੋਂਦੀ, ਉਨਾਂ ਨੂੰ ਪ੍ਰੈਸ ਕਰਦੀ। ਇਸੇ ਤਰਾਂ ਸ਼ਾਮ ਹੋ ਜਾਂਦੀ ਸੀ। ਸੁਖ ਦੇ ਘਰ ਆਉਣ ਦਾ ਸਮਾਂ ਹੋ ਜਾਂਦਾ ਸੀ। ਸੁਖਾਂ ਦਾ ਸਮਾਂ ਕਿੰਨੀ ਛੇਤੀ ਲੰਘ ਜਾਂਦਾ ਹੈ। ਖੁਸ਼ ਬੰਦੇ ਨੂੰ ਘੜੀ ਦੇਖਣ ਦਾ ਸਮਾਂ ਹੀ ਨਹੀਂ ਲੱਗਦਾ। ਸਗੋਂ ਸਮਾਂ ਥੋੜਾ ਪੈ ਜਾਂਦਾ ਹੈ। ਸੁਖ ਤੇ ਸੀਤਲ, ਕਮਲ ਤੇ ਅਨੂਪ ਦੀਆਂ ਸ਼ਰਾਰਤ ਚੇਤੇ ਵੀ ਕਰਦੇ ਰਹਿੰਦੇ ਸਨ। ਅਨੂਪ ਨੇ ਇੱਕ ਦਿਨ, ਆਟੇ ਦੀਆਂ ਮੂਠੀਆਂ ਭਰ-ਭਰ ਕੇ, ਕਮਲ ਦੇ ਸਿਰ ਵਿੱਚ ਪਾ ਦਿੱਤੀਆਂ ਸਨ। ਸਾਰਾ ਮੂੰਹ ਸਿਰ ਸਿੱਟਾ ਕਰ ਦਿੱਤਾ ਸੀ। ਕਮਲ ਨੇ ਸੁੱਤੀ ਪਈ ਅਨੂਪ ਦਾ ਮੂੰਹ ਸੁਰਖੀ ਨਾਲ ਲਿਪ ਦਿੱਤਾ ਸੀ। ਭੈਣ-ਭਰਾ ਸੀਤਲ ਲਈ ਕੰਮ ਵਧਾਈ ਰੱਖਦੇ ਸਨ। ਅਨੂਪ ਨੇ ਸੀਤਲ ਦੀ ਰੀਸ ਨਾਲ, ਸੁੱਕੇ ਆਟੇ ਵਿੱਚ ਪਾਣੀ ਬਹੁਤ ਬਾਰ ਪਾ ਕੇ, ਆਟਾ ਖ਼ਰਾਬ ਕਰ ਦਿੱਤਾ ਸੀ। ਸੀਤਲ ਥੋੜਾ ਜਿਹਾ, ਇਧਰ-ਉਧਰ ਹੁੰਦੀ ਸੀ। ਉਹ ਸ਼ਰਾਰਤ ਕਰ ਜਾਂਦੇ ਸਨ। ਟੈਲੀਵੀਜ਼ਨ ਤੇ ਰੇਡੀਉ ਦੇ ਸਾਰੇ ਬਟਨ ਤੋੜ ਦਿੱਤੇ ਸਨ। ਉਹ ਹੁਣ ਚਲਦੇ ਬੰਦ ਨਹੀਂ ਹੁੰਦੇ ਸੀ। ਦਿਨ ਰਾਤ ਚੱਲੀ ਜਾਂਦੇ ਸਨ। ਟੈਲੀਵੀਜ਼ਨ ਤੇ ਰੇਡੀਉ ਦਾ, ਸੀਤਲ ਕੋਲ ਬੋਲ-ਬਰਾਲਾ ਸੀ।

ਸੀਤਲ ਬੱਚਿਆ ਦੀਆਂ ਗੱਲਾਂ ਚੇਤੇ ਕਰਕੇ ਹੱਸ ਰਹੀ ਸੀ। ਸੁਖ ਨੇ ਦੇਖ ਲਿਆ ਸੀ। ਉਸ ਨੇ ਕਿਹਾ, " ਤੂੰ ਬਹੁਤ ਖੁਸ਼ ਹੈ। ਕਿਹਨੂੰ ਚੇਤੇ ਕਰਕੇ ਹੱਸਦੀ ਸੀ? " ਸੀਤਲ ਨੇ ਕਿਹਾ, " ਹਾਸੇ ਦੀ ਚੀਜ਼ ਇਕੋ ਤਾਂ ਹੈ। ਤੈਨੂੰ ਚੇਤੇ ਕਿਤਾ ਸੀ। ਇੱਕ ਉਹ ਤੇਰੇ ਸ਼ਰਾਰਤੀ ਬੱਚੇ ਚੇਤੇ ਆ ਜਾਂਦੇ ਹਨ। " ਸੁਖ ਨੇ ਕਿਹਾ, " ਬੱਚਿਆਂ ਨੂੰ ਦਾਦੀ-ਨਾਨੀ ਬਥੇਰਾ ਸੰਭਾਲ ਲੈਣਗੀਆਂ। ਮੈਨੂੰ ਸੰਭਾਲਣ ਲਈ, ਤੈਨੂੰ ਵਿਹਲੀ ਕੀਤਾ ਹੈ। ਐਡਾ ਨੌਜੁਵਾਨ ਮੁੰਡਾ ਮਾਂ ਨੇ, ਤੈਨੂੰ ਸਭਾਲ ਦਿੱਤਾ ਹੈ। ਮੇਰਾ ਖਿਆਲ ਰੱਖਿਆ ਕਰ। ਸੀਤਲ ਨੇ ਕਿਹਾ, " ਫਿਰ ਤਾਂ ਮੈਨੂੰ, ਮੰਮੀ ਦੀ ਸੇਵਾ ਕਰਨੀ ਚਾਹੀਦੀ ਹੈ। ਉਸ ਦੇ ਪੈਰ ਧੋ ਕੇ, ਪੀਣੇ ਚਾਹੀਦੇ ਹਨ। ਮੈਨੂੰ ਗਬਰੂ ਜੁਵਾਨ ਦਿੱਤਾ ਹੇ। ਉਸ ਨੂੰ ਇਥੇ ਹੀ ਸੱਦ ਲੈਂਦੇ ਹਾਂ। ਮੇਰੇ ਬੱਚੇ, ਮੇਰੇ ਕੋਲ ਆ ਜਾਣਗੇ। ਨਾਲੇ ਆਪਾਂ ਦੋਂਨੇ ਮੰਮੀ ਦੀ ਸੇਵਾਂ ਕਰਾਂਗੇ। " ਸੁਖ ਨੇ ਕਿਹਾ, " ਤੇਰੇ ਕੋਲੋ, ਇੱਕ ਤਾਂ ਸੰਭਾਲ ਨਹੀਂ ਹੁੰਦਾ। ਬੀਹ ਨਖ਼ਰੇ ਕਰਦੀ ਹੈ। ਗੱਪਾਂ ਵੱਧ ਕੰਮ ਦੀ ਗੱਲ ਘੱਟ ਕਰਦੀ ਹੈ। ਕਦੇ ਮੇਰੀ ਵੀ ਦਿਲ ਦੀ ਸੁਣ ਲਿਆ ਕਰ। " ਉਸ ਦੀ ਗੱਲ ਸੁਣ ਕੇ ਸੀਤਲ ਹੱਸ ਪਈ ਸੀ। ਉਸ ਨੇ ਕਿਹਾ, " ਅਜੇ ਤੇਰੇ ਦਿਲ ਦੀ ਨਹੀਂ ਸੁਣੀ, ਤਾਂ ਵੀ ਮੈਨੂੰ, ਦੋ ਸਾਲਾਂ ਵਿੱਚ ਚਾਰ ਬੱਚਿਆਂ ਦੀ, ਮਾਂ ਬਣਾ ਦਿੱਤਾ ਹੈ। ਚੱਲ ਸੁਣਾਂ ਦਿਲ ਦੀ, ਮੈਂ ਤਿਆਰ ਹਾਂ। " ਸੀਤਲ ਉਸ ਅੱਗੇ ਡੱਟ ਗਈ ਸੀ। ਬਾਹਰ ਕੋਈ, ਦਰਵਾਜ਼ੇ ਉਤੇ ਆ ਗਿਆ ਸੀ। ਸੁਖ ਨੇ ਕਿਹਾ, " ਲੋਕਾਂ ਨੂੰ ਵੀ ਟੇਕ ਨਹੀਂ ਹੈ। ਵੇਲਾ-ਕਵੇਲਾ ਵੀ ਨਹੀਂ ਦੇਖਦੇ। ਲੋਕਾਂ ਦੇ ਦਰ ਭੰਨਣ ਲੱਗ ਜਾਂਦੇ ਹਨ। ਧੁਸ ਦੇ ਕੇ ਅਗਲੇ ਦੇ ਘਰ ਵੜ ਜਾਂਦੇ ਹਨ। " ਅੱਗੇ ਗੁਆਂਢਣ ਖੜ੍ਹੀ ਸੀ। ਉਸ ਨੇ ਪੁੱਛਿਆ, " ਸੀਤਲ ਘਰ ਹੈ? ਮੈਂ ਸੱਦਾ ਦੇਣ ਆਈ ਸੀ। ਕੱਲ ਸਵੇਰ ਨੂੰ, ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਾਉਣਾਂ ਹੈ। ਉਧਰ ਆ ਜਾਇਉ। " ਸੀਤਲ ਨੇ ਕਿਹਾ, " ਮੈਂ ਘਰ ਹਾਂ। ਮੈ ਜਰੂਰ ਆ ਜਾਵਾਂਗੀ। "


Comments

Popular Posts