ਭਾਗ 71 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਨੀਟੂ ਨੇ ਦੇਖਿਆ, ਦੀਪੇ ਦੀ ਵੈਨ ਵਿੱਚ ਫ੍ਰਿਜ਼ਰੇਟਰ ਸੀ। ਜਿਸ ਵਿੱਚ ਬੀਅਰ, ਕੋਕ ਰੱਖੇ ਹੋਏ ਸਨ। ਪਿੱਛਲੀਆਂ ਸੀਟਾਂ ਦੀ ਜਗਾ ਉਤੇ, ਪੈਣ ਲਈ, ਗੱਦਾ ਰੱਖਿਆ ਹੋਇਆ ਸੀ। ਉਸ ਨੂੰ ਪਾਰਟ ਟਾਇਮ ਕੰਮ ਦੀ ਸਮਝ ਲੱਗ ਗਈ ਸੀ। ਉਹ ਵੈਨ ਦੀ ਟਾਕੀ ਬੰਦ ਕਰਨ ਲੱਗੀ। ਉਸ ਨੂੰ, ਉਸ ਵਿੱਚ ਪਈਆਂ। 15 ਕੁ ਕੁੜੀਆਂ ਦੀਆਂ ਫੋਟੋਆਂ ਮਿਲ ਗਈਆਂ। ਉਹ ਫੋਟੋ ਦੇਖਣ ਲੱਗ ਗਈ। ਫੋਟੋ ਹਰ ਨਸਲ ਦੀਆਂ ਕੁੜੀਆਂ ਦੀਆਂ ਸਨ। ਉਨਾਂ ਪਿਛੇ, ਫੋਨ ਨੰਬਰ ਨਾਂਮ ਤੇ ਪਤੇ ਲਿਖੇ ਹੋਏ ਸਨ। ਨਾਲ ਹੀ ਇੱਕ ਡੈਅਰੀ ਪਈ ਸੀ। ਉਹ ਉਸ ਨੂੰ ਦੇਖਣ ਲੱਗ ਗਈ। ਉਸ ਵਿੱਚ ਇੰਨਾਂ ਔਰਤਾਂ ਦੇ ਨਾਂਮ ਲਿਖ ਕੇ, ਦਿਨ ਤੇ ਸਮਾਂ ਵੀ ਲਿਖਿਆ ਸੀ। ਹੋਰ ਵੀ ਕਈ ਨਾਂਮ ਲਿਖੇ ਹੋਏ ਸਨ। ਡੈਅਰੀ ਵਿੱਚ ਮੁੰਡਿਆਂ ਦੇ ਫੋਟੋ ਵੀ ਸਨ। ਉਨਾਂ ਪਿਛੇ ਵੀ ਫੋਨ ਨੰਬਰ ਨਾਂਮ ਤੇ ਪਤੇ ਲਿਖੇ ਹੋਏ ਸਨ। ਉਸ ਨੇ ਇੱਕ ਬਾਰ ਫਿਰ ਡੈਅਰੀ ਦੇਖੀ। ਇੰਨਾਂ ਮੁੰਡਿਆਂ ਦੇ ਨਾਂਮ ਲਿਖ ਕੇ, ਦਿਨ ਤੇ ਸਮਾਂ ਵੀ ਲਿਖਿਆ ਸੀ। ਜੋ ਤਰੀਕਾਂ ਲੰਘ ਗਈਆ ਸਨ। ਉਹ ਕੱਟੀਆਂ ਹੋਈਆਂ ਸਨ। ਨੀਟੂ ਗਰਮੀ ਦੇ ਮੌਸਮ ਵਿੱਚ ਵੀ, ਸੁੰਨ ਹੋ ਗਈ ਸੀ। ਫਿਰ ਉਸ ਨੂੰ ਯਾਦ ਆਇਆ। ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਗਈ।, " ਤੂੰ ਵੀ ਇੰਨਾਂ ਵਿੱਚੋਂ ਇੱਕ ਹੈ। ਇਸ ਨੇ, ਇਹ ਲੋਕ ਸਰਵਸ ਦਾ ਧੰਦਾ, ਪਾਰਟ ਟਾਇਮ ਕੰਮ ਖੋਲਿਆ ਹੈ। ਉਸੇ ਚੂੰਗਲ ਵਿੱਚ, ਤੂੰ ਫਸ ਗਈ ਹੈ। ਹੁਣ ਕਿਧਰ ਭੱਜੇਗੀ? ਕਿਹਨੂੰ ਦੱਸਾਂ? ਇਹ ਵੀ ਰਾਜ ਦਾ ਪੰਤਦਰ ਨਿੱਕਲਿਆ। ਕਿਹੜੇ ਮਰਦ ਉਤੇ ਭੋਰਸਾ ਕੀਤਾ ਜਾਵੇ? ਸਾਰੇ ਦੇ ਸਾਰੇ ਸ਼ੈਤਾਨ ਆਤਮਾਂ ਹਨ। ਸਰੀਰਾਂ ਦੀ ਭੁੱਖ ਸਬ ਨੂੰ ਹੁੰਦੀ ਹੈ। ਰੱਬ ਬਚਾਏ। ਔਰਤਾਂ-ਮਰਦ ਪਰਦੇ ਪਿੱਛੇ ਕੀ-ਕੀ ਕਰਦੇ ਹਨ? "
ਨੀਟੂ ਨੂੰ ਹੋਰ ਝੱਟਕਾ ਲੱਗਾ। ਵੈਨ ਵਿੱਚ ਫੋਟੋ ਕੈਮਰਾ ਤੇ ਵੀਡੀਉ ਕੈਮਰਾ ਪਏ ਸਨ। ਉਸ ਦੀਆਂ ਸੋਚਾਂ ਤੋਂ ਦੂਰ ਦੀ ਗੱਲ ਸੀ। ਦੀਪਾ ਐਸਾ ਹੋ ਸਕਦਾ ਹੈ। ਉਸ ਨੇ ਰੱਬ ਅੱਗੇ ਹੱਥ ਬੰਨੇ। ਉਸ ਦਾ ਸ਼ਕੁਰ ਕੀਤਾ। ਅਜੇ ਤੱਕ, ਉਹ ਦੀਪੇ ਦੇ ਕਿਸੇ, ਐਸੇ ਇਰਾਦੇ ਵਿੱਚ ਨਹੀਂ ਫਸੀ ਸੀ। ਅਜੇ ਤੱਕ, ਉਸ ਦੀ ਸੇਹਤ ਠੀਕ ਨਹੀਂ ਸੀ। ਅਪ੍ਰੇਸ਼ਨ ਦੇ ਟੰਕੇ ਅੱਜ ਹੀ ਤੁੜਵਾ ਕੇ ਆਈ ਸੀ। ਪਹਿਲਾਂ, ਉਸ ਦੇ ਬੱਚਾ ਹੋਣ ਵਾਲਾ ਸੀ। ਭਾਵੇਂ ਦੀਪੇ ਨੇ, ਉਸ ਨਾਲ ਧੱਕਾ ਕਰਨ ਕੋਸ਼ਸ਼ ਕੀਤੀ ਸੀ। ਪਰ ਨੀਟੂ ਨੇ ਸਖ਼ਤੀ ਨਾਲ ਵਰਜ਼ ਦਿੱਤਾ ਸੀ। ਉਸ ਨੇ ਕਿਹਾ, " ਮੈਂ ਪਹਿਲਾਂ ਹੀ, ਮਸੀਬਤ ਦੀ ਮਾਰੀ ਹਾਂ। ਮੈਨੂੰ ਜਿੰਦਗੀ ਵਿੱਚ, ਹੋਰ ਪ੍ਰੇਸ਼ਾਨੀ ਨਹੀਂ ਚਾਹੀਦੀ। " ਉਸ ਦੀ ਸੋਚ ਟੁੱਟ ਗਈ। ਉਸ ਦੇ ਸੈਲਰ ਫੋਨ ਦੀ ਘੰਟੀ ਵੱਜੀ। ਉਹ ਚੌਕ ਗਈ। ਉਸ ਨੂੰ ਯਾਦ ਹੀ ਨਹੀਂ ਰਿਹਾ। ਅਜੇ ਵੀ ਵੈਨ ਵਿੱਚ ਬੈਠੀ ਹੈ। ਉਸ ਨੂੰ ਵੈਨ ਦੀ ਹਾਲਤ ਦੇਖ ਕੇ ਕਚਿਆਂਣ ਆਈ। ਉਸ ਨੇ ਫੋਨ ਦਾ ਜੁਆਬ ਦਿਤਾ। ਅੱਗੋ ਹੈਪੀ ਬੋਲ ਰਿਹਾ ਸੀ। ਉਸ ਨੇ ਕਿਹਾ, " ਦੀਪੇ ਨਾਲ ਗੱਲ ਕਰਾ ਦੇਵੋ। " ਨੀਟੂ ਨੇ ਕਿਹਾ, " ਉਹ ਤਾਂ ਸੌ ਗਿਆ ਹੈ। " ਹੈਪੀ ਨੇ ਕਿਹਾ, " ਉਸ ਦਾ ਫੋਨ ਮੇਰੇ ਕੋਲ ਪਿਆ ਹੈ। " ਇੱਕ ਹੋਰ ਝੱਟਕਾ ਲੱਗਾ। ਦੀਪੇ ਕੋਲ ਤਾਂ ਫੋਨ ਉਸ ਨੇ ਹੱਥ ਵਿੱਚ ਦੇਖਿਆ ਸੀ। ਨੀਟੂ ਨੇ ਕਿਹਾ, " ਫੋਨ ਅਮਨ ਦਾ ਹੋਣਾ ਹੈ। ਉਸ ਕੋਲ ਆਪਦਾ ਫੋਨ ਹੈ। " ਹੈਪੀ ਨੇ ਦੱਸਿਆ, " ਇਹ ਦੀਪੇ ਦਾ ਹੀ ਫੋਨ ਹੈ। ਰਾਤ ਇਸ ਦੇ ਪਿੰਡੋਂ ਫੋਨ ਆਇਆ ਸੀ। ਅੱਜ ਸਵੇਰ ਦਾ ਫੋਨ ਬੰਦ ਹੈ। ਫੋਨ ਲਾਈਨ ਕੱਟਾ ਦਿੱਤੀ ਹੈ। ਫਿਰ ਇਸ ਨੇ ਫੋਨ ਲਾਈਨ ਨੂੰ, ਦੂਜੇ ਫੋਨ ਉਤੇ ਕਰਾ ਲਿਆ ਹੋਣਾਂ ਹੈ।"
ਨੀਟੂ ਨੇ ਕਿਹਾ, " ਹੈਪੀ ਪਲੀਜ਼ ਮੇਰੀ ਮਦੱਦ ਕਰੋ। ਬੱਬੀ ਨੂੰ ਕਹੋ, " ਮੈਨੂੰ ਇਥੋਂ ਆ ਕੇ ਲੈ ਜਾਵੇ। ਮੇਰਾ ਦਮ ਘੁੱਟ ਹੋ ਰਿਹਾ ਹੈ। ਤੁਸੀਂ ਵੀ ਨਾਲ ਹੀ ਆ ਜਾਂਣਾਂ। ਕੁੱਝ ਹੋਰ ਵੀ ਦਿਖਾਉਣਾ ਹੈ। " ਹੈਪੀ ਤੇ ਬੱਬੀ 10 ਮਿੰਟ ਵਿੱਚ ਉਸ ਕੋਲ ਆ ਗਏ। ਉਹ ਅਜੇ ਵੀ ਗਰਾਜ਼ ਵਿੱਚ ਵੈਨ ਦੇ ਅੰਦਰ ਬੈਠੀ ਸੀ। ਹੈਪੀ ਤੇ ਬੱਬੀ ਉਥੇ ਹੀ ਚਲੇ ਗਏ। ਨੀਟੂ ਨੇ ਵੈਨ ਵੱਲ ਇਸ਼ਾਰਾ ਕਰ ਦਿੱਤਾ। ਹੈਪੀ ਤਾਂ ਪੁਰਾਣਾਂ ਪਾਪੀ ਸੀ। ਉਸ ਲਈ ਇਹ ਸਬ ਕੁੱਝ ਨਵਾਂ ਨਹੀ ਸੀ। ਉਹ ਸਬ ਕੁੱਝ ਸਮਝ ਗਿਆ। ਉਨਾਂ ਨੇ ਨੀਟੂ ਦੀ ਹਾਲਤ ਦੇਖੀ। ਬੱਬੀ ਨੂੰ ਕਿਹਾ, " ਇਸ ਦਾ ਅਪ੍ਰੇਸ਼ਨ ਹੋਇਆ ਹੈ। ਇਹ ਗੰਦ ਵਿੱਚ ਬੈਠੀ ਹੈ। ਗੰਦੇ ਬੈਕਟ੍ਰੀਆਂ ਪੈ ਜਾਂਣਗੇ। ਇਸ ਨੂੰ ਛੇਤੀ ਤੋਂ ਛੇਤੀ ਪਰੇ ਕਰ। ਇਸ ਦੇ ਹੱਥ ਧੁਆ ਦੇ। ਕੱਪੜੇ ਵੀ ਬਦਲ ਦਿਉ। ਨਿੱਕਲੋਂ ਇਥੋਂ ਗੰਦ ਵਿੱਚੋ, ਪਤਾ ਨਹੀਂ ਕਿੰਨੇ ਲੋਕ ਵੈਨ ਵਿੱਚ ਚੜ੍ਹਦੇ ਹੋਣੇ ਹਨ। ਸੈਕਸ ਕਰਦੇ ਹੋਣੇ ਹਨ। " ਬੱਬੀ ਉਸ ਨੂੰ ਬਾਥਰੂਮ ਵਿੱਚ ਛੱਡ ਆਈ। ਉਸ ਨੇ, ਕੇਸਾਂ ਤੇ ਪਿੰਡੇ ਉਤੇ ਵੀ, ਪਾਣੀ ਪਾ ਲਿਆ ਸੀ। ਨੀਟੂ ਨੇ ਹੈਪੀ ਨੂੰ ਆਪਦਾ ਸਮਾਨ ਦਿਖਾ ਦਿੱਤਾ ਸੀ। ਅੱਜ ਇਥੋਂ ਸਮਾਨ ਚੱਕਣ ਲੱਗੀ ਦੀਆਂ, ਨੀਟੂ ਦੀਆਂ, ਧਾਹਾਂ ਨਿੱਕਲ ਗਈਆਂ ਸਨ। ਬੱਬੀ ਨੇ ਉਸ ਨੂੰ ਰੌਣ ਤੋਂ ਰੋਕਿਆ। ਉਸ ਨੇ ਕਿਹਾ, " ਤੇਰਾ ਅਪ੍ਰੇਸ਼ਨ ਹੋਇਆ ਹੈ। ਰੋਏਗੀ, ਤਾਂ ਹੌਕਿਆਂ ਨਾਲ, ਢਿੱਡ ਨੂੰ ਖਿੱਚ ਪਵੇਗੀ। ਇਹ ਰੋ ਕੇ ਕਿਹਨੂੰ ਦਿਖਾਉਣਾਂ ਹੈ? ਜੇ ਜਿੰਦਗੀ ਹੈ। ਤਾਂ ਇਹ ਦੁੱਖ ਮੁਸ਼ਕਲਾ ਨਾਲ ਹੀ, ਚੱਲਣੇ ਹਨ। ਰੋਕੇ ਜਾਂ ਹੱਸ ਕੇ ਹੰਢਾਉਣੇ ਪੈਣੇ ਹਨ, ਮਰਜ਼ੀ ਤੇਰੀ ਹੈ। ਕਿਵੇਂ ਜਿੰਦਗੀ ਗੁਜ਼ਾਰਨੀ ਹੈ? "

Comments
Post a Comment