ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੧੭ Page 217 of 1430

9356 ਗਉੜੀ ਮਹਲਾ ਮਾਝ
Gourree Mehalaa 5 Maajh ||

गउड़ी महला माझ

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਹਲਾ 5
Sathigur
Arjan Dev Gauri Fifth Gourree Mehalaa 5

9357 ਆਉ ਹਮਾਰੈ ਰਾਮ ਪਿਆਰੇ ਜੀਉ



Aao Hamaarai Raam Piaarae Jeeo ||

आउ हमारै राम पिआरे जीउ



ਮੇਰੇ ਰੱਬ ਪਿਆਰੇ ਤੇ ਪ੍ਰਭੂ ਪਿਆਰਿਉ ਇੱਕ ਦੂਜੇ ਦੇ ਕੋਲੋ ਰਹੀਏ॥

Come to me, my beloved God and God's lovers.

9358 ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ



Rain Dhinas Saas Saas Chithaarae Jeeo ||

रैणि दिनसु सासि सासि चितारे जीउ



ਰੱਬ ਨੂੰ ਹਰ ਸਮੇਂ ਰਾਤ ਦਿਨ, ਹਰ ਸਾਹ ਨਾਲ ਯਾਦ ਕਰੀਏ ਜੀ॥

Night and day, with each and every breath, I think of you.

9359 ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ



Santh Dhaeo Sandhaesaa Pai Charanaarae Jeeo ||

संत देउ संदेसा पै चरणारे जीउ



ਸਤਿਗੁਰ ਜੀ ਦੇ ਪਿਆਰੇ ਭਗਤਾਂ ਤੋ ਪਤਾ ਲੱਗਾ ਹੈ ਜ, ਨੀਵੇ ਹੋ ਕੇ, ਪੈਰੀ ਪੈ ਕੇ ਸਫ਼ਲਤਾ ਮਿਲਦੀ ਹੈ॥

Sathigur Saints, give him this message, I fall at your feet.

9360 ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ੧॥



Thudhh Bin Kith Bidhh Thareeai Jeeo ||1||

तुधु बिनु कितु बिधि तरीऐ जीउ ॥१॥

ਪ੍ਰਭੂ ਜੀ ਤੇਰੇ ਬਗੈਰ ਕਿਸੇ ਵੀ ਤਰੀਕੇ ਨਾਲ ਨਹੀਂ ਬਚ ਸਕਦੇ ||1||


Without you, how can i be saved? ||1||
9361 ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ



Sang Thumaarai Mai Karae Anandhaa Jeeo ||

संगि तुमारै मै करे अनंदा जीउ



ਤੇਰੇ ਕੋਲ ਰਹਿ ਕੇ ਪ੍ਰਭੂ ਪਿਆਰੇ ਜੀ ਮੈਂ ਖੁਸ਼ੀਆਂ-ਸੁਖਾਂ ਵਿੱਚ ਜਿਉਂਦਾ ਹਾਂ॥

In you company God, I am in ecstasy.

9362 ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ



Van Thin Thribhavan Sukh Paramaanandhaa Jeeo ||

वणि तिणि त्रिभवणि सुख परमानंदा जीउ



ਤਿੱਣਕੇ, ਤਿੱਣਕੇ, ਜੰਗਲਾਂ, ਤਿੰਨਾਂ ਦੁਨੀਆਂ ਵਿੱਚ ਪ੍ਰਭੂ ਜੀ ਤੈਨੂੰ ਦੇਖ ਕੇ, ਮੈਂ ਬੇਅੰਤ ਸੁਖ-ਖੁਸੀਆਂ ਮਾਂਣਦਾ ਹਾਂ॥

In the forest, the fields and the three worlds, there is God and peace, supreme bliss.

9363 ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ



Saej Suhaavee Eihu Man Bigasandhaa Jeeo ||

सेज सुहावी इहु मनु बिगसंदा जीउ



ਪ੍ਰੀਤਮ ਪ੍ਰਭੂ ਦੇ ਰਹਿੱਣ ਲਈ ਮਨ ਦੀ ਹਾਲਤ ਬਹੁਤ ਸੋਹਾਵਣੀ ਬੱਣ ਗਈ ਹੈ। ਮੇਰਾ ਮਨ ਮਸਤੀ ਵਿੱਚ ਹੈ ਜੀ॥

My man bed is beautiful, and my mind blossoms forth in ecstasy.

9364 ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ੨॥



Paekh Dharasan Eihu Sukh Leheeai Jeeo ||2||

पेखि दरसनु इहु सुखु लहीऐ जीउ ॥२॥

ਪਿਆਰੇ ਰੱਬ ਜੀ ਤੈਨੂੰ ਅੱਖੀ ਦੇਖ-ਦੇਖ ਕੇ, ਮਨ ਨੂੰ ਸਕੂਨ-ਅੰਨਦ ਆਉਂਦਾ ਹੈ ਜੀ ||2||


Beholding the blessed vision of your darshan, I have found this peace. ||2||
9365 ਚਰਣ ਪਖਾਰਿ ਕਰੀ ਨਿਤ ਸੇਵਾ ਜੀਉ



Charan Pakhaar Karee Nith Saevaa Jeeo ||

चरण पखारि करी नित सेवा जीउ



ਪਿਆਰੇ ਪ੍ਰਭੂ ਜੀ ਤੇਰੇ ਭਗਤਾਂ ਦੇ ਪੈਰ ਧੋ ਕੇ ਮੈਂ ਚਾਕਰੀ ਕਰਾਂ ਜੀ॥

I wash God your feet, and constantly Saevaa your's Beloved .

9366 ਪੂਜਾ ਅਰਚਾ ਬੰਦਨ ਦੇਵਾ ਜੀਉ

पूजा अरचा बंदन देवा जीउ



Poojaa Arachaa Bandhan Dhaevaa Jeeo ||

ਮੇਰੀ ਇਹੀ ਤੇਰੇ ਲਈ ਪੂਜਾ ਦੀ ਸਮਗਰੀ , ਫੁੱਲਾਂ ਦਾ ਚੜ੍ਹਾਵਾ ਹੈ। ਦੇਵਤਿਆਂ ਨੂੰ ਮੰਨਾਉਣਾਂ ਹੈ। ਸਿਰਫ਼ ਰੱਬ ਜੀ ਤੇਰੇ ਕੋਲ ਹੀ ਬੇਨਤੀ ਅਰਜ਼ਾ ਹੈ॥

Divine God, I worship and adore you i bow down before you

9367 ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ



Dhaasan Dhaas Naam Jap Laevaa Jeeo ||

दासनि दासु नामु जपि लेवा जीउ



ਮੈਂ ਤੇਰੇ ਸੇਵਕਾਂ ਭਗਤਾਂ ਨਾਲ ਰੱਬ ਜੀ ਤੇਰਾ ਨਾਂਮ ਯਾਦ ਕਰਾਂ॥

I am the slave of your slaves, I chant your name.

9368 ਬਿਨਉ ਠਾਕੁਰ ਪਹਿ ਕਹੀਐ ਜੀਉ ੩॥



Bino Thaakur Pehi Keheeai Jeeo ||3||

बिनउ ठाकुर पहि कहीऐ जीउ ॥३॥

ਮੈਂ ਇਹ ਤਰਲਾ ਆਪਦੇ ਮਾਲਕ ਪ੍ਰੀਤਮ ਰੱਬ ਜੀ ਕੀਤਾ ਹੈ ਜੀ ||3||



I offer this prayer to my God. ||3||

9369 ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ



Eishh Punnee Maeree Man Than Hariaa Jeeo ||

इछ पुंनी मेरी मनु तनु हरिआ जीउ



ਮੇਰੀ ਮਨੋ-ਕਾਂਮਨਾਂ ਪੂਰੀ ਹੋ ਗਈ ਹੈ। ਸਰੀਰ ਤੇ ਹਿਰਦਾ, ਜਿੰਦਗੀ ਦੇ ਕਲੇਸ ਤੋਂ ਸੁਖੀ ਹੋ ਗਿਆ ਹੈ॥

My desires are fulfilled, and my mind and body are rejuvenated.

9370 ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ



Dharasan Paekhath Sabh Dhukh Parehariaa Jeeo ||

दरसन पेखत सभ दुख परहरिआ जीउ



ਪ੍ਰਭੂ ਨੂੰ ਅੱਖੀ ਦੇਖ ਕੇ, ਸਾਰਾ ਦਰਦ ਮੁੱਕ ਗਿਆ ਹੈ॥

Beholding the blessed vision of the God's darshan, all my pains have been taken away.

9371 ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ



Har Har Naam Japae Jap Thariaa Jeeo ||

हरि हरि नामु जपे जपि तरिआ जीउ

ਹਰਿ ਹਰਿ, ਰੱਬ-ਰੱਬ ਕਰਕੇ, ਦੁਨੀਆਂ ਦੇ ਵਾਧੂ ਰਿਝੇਵਿਆਂ ਤੋਂ ਬਚ ਗਿਆਂ ਹਾਂ॥



Chanting and meditating on the name of the God, Har, Har, I have been saved.

9372 ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ੪॥੨॥੧੬੭॥



Eihu Ajar Naanak Sukh Seheeai Jeeo ||4||2||167||

इहु अजरु नानक सुखु सहीऐ जीउ ॥४॥२॥१६७॥

ਸਤਿਗੁਰ ਨਾਨਕ ਪ੍ਰਭੂ ਜੀ ਤੋਂ ਐਸਾ ਅੰਨਦ ਮਈ ਜੀਵਨ ਮਿਲਦਾ ਹੈ। ਹੋਰ ਕਿਤੇ ਨਹੀਂ ਹੈ ਜੀ ||4||2||167||

Sathigur Nanak endures this unendurable celestial bliss. ||4||2||167||

9373 ਗਉੜੀ ਮਾਝ ਮਹਲਾ



Gourree Maajh Mehalaa 5 ||

गउड़ी माझ महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਮਾਝ ਮਹਲਾ 5
Sathigur
Arjan Dev Gauri Fifth Gourree Maajh Mehalaa 5

9374 ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ



Sun Sun Saajan Man Mith Piaarae Jeeo ||

सुणि सुणि साजन मन मित पिआरे जीउ



ਮੇਰੇ ਦੋਸਤ ਸਾਥੀ ਪ੍ਰੀਤਮ ਪ੍ਰਭੂ ਜੀ, ਮੇਰੀ ਗੱਲ ਸਮਝ ਲੈ॥

Listen, listen my friend and companion, Beloved of my mind:

9375 ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ



Man Than Thaeraa Eihu Jeeo Bh Vaarae Jeeo ||

मनु तनु तेरा इहु जीउ भि वारे जीउ



ਇਹ ਸਰੀਰ, ਜਿੰਦ-ਜਾਨ ਤੇਰੇ ਦਿੱਤੇ ਹਨ। ਪ੍ਰਭੂ ਜੀ ਤੇਰੇ ਉਤੋਂ ਸਦਕੇ ਜਾਂਦਾਂ ਹਾਂ॥

My mind and body are yours God. This life is a sacrifice to you as well.

9376 ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ



Visar Naahee Prabh Praan Adhhaarae Jeeo ||

विसरु नाही प्रभ प्राण अधारे जीउ



ਮੈਂਨੂੰ ਤੇਰਾ ਚੇਤਾ ਨਾਂ ਭੁੱਲੇ, ਮੇਰੇ ਤੋਂ ਪਰੇ ਨਾਂ ਹੋਈ, ਮੇਰੇ ਪ੍ਰਭੂ ਜੀ, ਮੇਰੇ ਜਿਉਣ ਦਾ ਤੁਸੀਂ ਸਹਾਰਾ ਹੈ ਜੀਉ॥

May i never forget God, the support of the breath of life.

9377 ਸਦਾ ਤੇਰੀ ਸਰਣਾਈ ਜੀਉ ੧॥



Sadhaa Thaeree Saranaaee Jeeo ||1||

सदा तेरी सरणाई जीउ ॥१॥

ਮੈ ਹਰ ਸਮੇ ਤੇਰੇ ਆਸਰੇ ਵਿੱਚ ਰਹਿੰਦਾਂ ਹਾਂ, ਪ੍ਰਭੂ ਜੀ ||1||

I have come to God your eternal sanctuary. ||1||

9378 ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ



Jis Miliai Man Jeevai Bhaaee Jeeo ||

जिसु मिलिऐ मनु जीवै भाई जीउ



ਜਿਹੜੇ ਰੱਬ ਨੂੰ ਮਿਲਿਆਂ, ਜਿਉਣ ਲਈ, ਮਨ ਤਾਕਤ ਵਾਰ ਬੱਣਾ ਹੈ॥

Meeting God my mind is revived, siblings of destiny.

9379 ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ



Gur Parasaadhee So Har Har Paaee Jeeo ||

गुर परसादी सो हरि हरि पाई जीउ

ਸਤਿਗੁਰ ਜੀ ਦੀ ਮੇਹਰਬਾਨੀ ਨਾਲ ਰੱਬ ਜੀ ਨੂੰ ਦੇਖ ਲਿਆ ਹੈ॥



By Sathigur's Grace, I have found the God, Har, Har.

9380 ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ



Sabh Kishh Prabh Kaa Prabh Keeaa Jaaee Jeeo ||

सभ किछु प्रभ का प्रभ कीआ जाई जीउ



ਸਾਰਾ ਕੁੱਝ ਪ੍ਰਮਾਤਮਾਂ ਦਾ ਬੱਣਾਇਆ ਹੈ। ਰੱਬ ਹੋਰ ਵੀ ਪੈਦਾ ਕਰਕੇ, ਦੇਖ-ਭਾਲ ਕਰਕੇ, ਸਾਰਾ ਕੁੱਝ ਰੀ ਜਾਂਦਾ ਹੈ॥

All things belong to God; all places belong to God.

9381 ਪ੍ਰਭ ਕਉ ਸਦ ਬਲਿ ਜਾਈ ਜੀਉ ੨॥



Prabh Ko Sadh Bal Jaaee Jeeou

प्रभ कउ सद बलि जाई जीउ ॥२॥

ਮੈਂ ਆਪਣੇ ਪ੍ਰੀਤਮ ਪ੍ਰਮਾਤਮਾਂ ਤੋਂ ਜਿੰਦ ਜਾਨ ਸਦਕੇ ਕੁਰਬਾਨ ਕਰਦਾਂ ਹਾਂ ਜੀ. ||2||


I am forever a sacrifice to God. ||2||
9382 ਏਹੁ ਨਿਧਾਨੁ ਜਪੈ ਵਡਭਾਗੀ ਜੀਉ



Eaehu Nidhhaan Japai Vaddabhaagee Jeeo ||

एहु निधानु जपै वडभागी जीउ



ਵੱਡੇ ਚੰਗੇ ਭਾਗਾਂ ਵਾਲੇ, ਇਹ ਰੱਬੀ ਬਾਣੀ ਨੂੰ ਪੜ੍ਹਦੇ ਗਾਉਂਦੇ ਹਨ ॥

Very fortunate are those who meditate on this treasure.

9383 ਨਾਮ ਨਿਰੰਜਨ ਏਕ ਲਿਵ ਲਾਗੀ ਜੀਉ



Naam Niranjan Eaek Liv Laagee Jeeo ||

नाम निरंजन एक लिव लागी जीउ



ਐਸੇ ਸੋਹਣੇ ਪਿਆਰੇ ਪ੍ਰਭੂ ਦੇ ਨਾਂਮ ਨਾਲ ਪ੍ਰੀਤ ਬੱਣ ਗਈ ਹੈ ਜੀ॥

They enshrine love for the naam, the name of the one immaculate God.

9384 ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ



Gur Pooraa Paaeiaa Sabh Dhukh Mittaaeiaa Jeeo ||

गुरु पूरा पाइआ सभु दुखु मिटाइआ जीउ



ਸਪੂਰਨ ਸਤਿਗੁਰ ਜੀ ਨੂੰ ਮਿਲ ਕੇ, ਸਾਰੇ ਦਰਦ ਮੁੱਕ ਗਏ ਹਨ॥

Finding the perfect Sathigur all suffering is dispelled.

9385 ਆਠ ਪਹਰ ਗੁਣ ਗਾਇਆ ਜੀਉ ੩॥

ਸਤਿਗੁਰ Sathigur Aath Pehar Gun Gaaeiaa Jeeo ||3||

आठ पहर गुण गाइआ जीउ ॥३॥


ਹਰ ਸਮੇਂ ਪ੍ਰਮਾਤਮਾਂ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਾਂ ਜੀ||3||


Twenty-four hours a day, I sing the glories of God. ||3||
9386 ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ
Rathan Padhaarathh Har Naam Thumaaraa Jeeo ||

रतन पदारथ हरि नामु तुमारा जीउ



ਪ੍ਰਭੂ ਜੀ ਤੇਰਾ ਨਾਂਮ ਬਹੁਤ ਮਹਿੰਗਾ ਕੀਮਤੀ ਹੈ ਜੀ॥

Your name is the treasure of jewels, God.

9387 ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ



Thoon Sachaa Saahu Bhagath Vanajaaraa Jeeo ||

तूं सचा साहु भगतु वणजारा जीउ



ਤੂੰ ਪਵਿੱਤਰ ਸ਼ਾਹੂਕਾਰ ਪ੍ਰਭ ਜੀ ਹੈ। ਤੈਨੂੰ ਪਿਆਰ ਕਰਨ ਵਾਲੇ ਤੇਰੇ ਵਪਾਰੀ ਹਨ॥

You are the True Banker. God Your devotee is the trader.

9388 ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ



Har Dhhan Raas Sach Vaapaaraa Jeeo ||

हरि धनु रासि सचु वापारा जीउ



ਰੱਬ ਜੀ ਤੇਰਾ ਪਿਆਰਾ, ਇਹੀ ਸੱਚੇ ਨਾਂਮ ਦਾ, ਤੈਨੂੰ ਚੇਤੇ ਕਰਕੇ ਸੌਦਾਂ ਖ੍ਰੀਦਦਾ ਹੈ ਜੀਉ॥

True is the trade of those who have the wealth of the God's assets.

9389 ਜਨ ਨਾਨਕ ਸਦ ਬਲਿਹਾਰਾ ਜੀਉ ੪॥੩॥੧੬੮॥



Jan Naanak Sadh Balihaaraa Jeeo ||4||3||168||

जन नानक सद बलिहारा जीउ ॥४॥३॥१६८॥

ਸਤਿਗੁਰ ਨਾਨਕ ਜੀ, ਮੈਂ ਤੇਰੇ ਤੋਂ ਦਸਕੇ ਕਰਦਾਂ ਹਾਂ||4||3||168||

Sathigur Nanak ji, I am forever a sacrifice. ||4||3||168||

9390 ਰਾਗੁ ਗਉੜੀ ਮਾਝ ਮਹਲਾ



Raag Gourree Maajh Mehalaa 5

रागु गउड़ी माझ महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਰਾਗੁ ਗਉੜੀ ਮਾਝ ਮਹਲਾ 5
Sathigur
Arjan Dev Gauri Fifth Raag Gourree Maajh Mehalaa 5

9391 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि



ਰੱਬ ਇੱਕ ਹੈ, ਸਤਿਗੁਰ ਜੀ ਦੀ ਦਿਆ ਦੀ ਦਿ੍ਰਸ਼ਟੀ ਨਾਲ ਮਿਲਦਾ ਹੈ॥

One Universal Creator God. By The Grace Of The Sathigur.

9392 ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ



Thoon Maeraa Bahu Maan Karathae Thoon Maeraa Bahu Maan ||

तूं मेरा बहु माणु करते तूं मेरा बहु माणु



ਮੇਰੇ ਪ੍ਰੀਤਮਾਂ ਪ੍ਰਭੂ ਜੀ ਤੂੰ ਤਾਂ ਮੇਰਾ ਪਿਆਰਾ ਪ੍ਰੀਤਮ, ਮੈਨੂੰ ਬਹਤੁ ਪਿਆਰ ਕਰਦਾ ਹੈ। ਤੂੰ ਮੇਰੀ ਹਰ ਥਾਂ ਲਾਜ਼ ਰੱਖ ਕੇ. ਆਪਣਾਂ ਸਮਝਦਾ ਹੈ। ਆਪਦਾ ਨਾਂਮ ਮੈਨੂੰ ਦੇ ਕੇ, ਮੇਰੀ ਬਹੁਤ ਇੱਜ਼ਤ ਰੱਖ ਲਈ ਹੈ॥

I am so proud of You God, Creator; I am so proud of You God. I love You .

9393 ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ੧॥ ਰਹਾਉ



Jor Thumaarai Sukh Vasaa Sach Sabadh Neesaan ||1|| Rehaao ||

जोरि तुमारै सुखि वसा सचु सबदु नीसाणु ॥१॥ रहाउ

ਤੇਰੀ ਤਾਕਤ ਨਾਲ ਮੈਂ ਅੰਨਦ ਵਿੱਚ ਰਹਿੰਦਾ ਹੈ। ਰੱਬ ਦਾ ਨਾਂਮ, ਮੇਰੇ ਮਰਨ ਦਾ ਰਸਤੇ ਦਾ ਖ਼ੱਰਚਾ ਹੈ। ਨਾਂਮ ਦੇ ਨਾਲ, ਮੈਂ ਸੁਖੀ ਰਹਾਂਗਾਂ।1॥ ਰਹਾਉ



Through Your Almighty Power, I dwell in peace. The True Word of the Shabad is my banner and insignia. ||1||Pause||

9394 ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ



Sabhae Galaa Jaatheeaa Sun Kai Chup Keeaa ||

सभे गला जातीआ सुणि कै चुप कीआ



ਬੰਦਾ ਰੱਬ ਬਾਰੇ, ਆਪਦੇ ਬਾਰੇ ਸਬ ਕੁੱਝ ਜਾਣਦਾ ਹੈ। ਫਿਰ ਵੀ ਮਚਲਾ ਹੋਇਆ ਹੈ। ਪ੍ਰਵਾਹ ਨਹੀਂ ਕਰਦਾ॥

He hears and knows everything, but he keeps silent.

9395 ਕਦ ਹੀ ਸੁਰਤਿ ਲਧੀਆ ਮਾਇਆ ਮੋਹੜਿਆ ੧॥



Kadh Hee Surath N Ladhheeaa Maaeiaa Moharriaa ||1||

कद ही सुरति लधीआ माइआ मोहड़िआ ॥१॥

ਇਸ ਬੰਦੇ ਦੀ ਬੁੱਧੀ-ਅੱਕਲ ਕੰਮ ਨਹੀਂ ਕਰਦੀ, ਧੰਨ-ਦੌਲਤ ਦੇ ਲਾਲਚ ਵਿੱਚ ਆ ਗਿਆ ਹੈ||1||


Bewitched by Maya, he never regains awareness. ||1||
9396 ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ



Dhaee Bujhaarath Saarathaa Sae Akhee Dditharriaa ||

देइ बुझारत सारता से अखी डिठड़िआ



ਜੇ ਕੋਈ ਸੂਝਵਾਨ ਬੰਦਾ ਬਿਚਾਰ ਕਰਦਾ ਹੈ। ਬੰਦਾ ਅੱਖੀ ਵੀ ਦੇਖਦਾ ਹੈ। ਸਾਰੇ ਮਾਰੀ ਜਾਦੇ ਹਨ। ਧੰਨ ਛੱਡ ਕੇ ਜਾਈ ਜਾਂਦੇ ਹਨ॥

The riddles and hints are given, and he sees them with his eyes.

9397 ਕੋਈ ਜਿ ਮੂਰਖੁ ਲੋਭੀਆ ਮੂਲਿ ਸੁਣੀ ਕਹਿਆ ੨॥



Koee J Moorakh Lobheeaa Mool N Sunee Kehiaa ||2||

कोई जि मूरखु लोभीआ मूलि सुणी कहिआ ॥२॥

ਜਿਹੜਾ ਬੰਦਾ ਬਹੁਤ ਲਾਲਚੀ ਬੇਸਮਝ ਹੋ ਗਿਆ ਹੈ। ਉਹ ਕਿਸੇ ਦੀ ਗੱਲ ਨਹੀਂ ਮੰਨਦਾ| |2||


But he is foolish and greedy, and he never listens to what he is told. ||2||

Comments

Popular Posts