ਸਤਿਗੁਰ ਜੀ ਦੇ ਰੱਬੀ ਬਾਣੀ ਦੇ ਗੁਣਾਂ ਨਾਲ ਅੱਕਲ ਆ ਗਈ ਹੈ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
26/3/ 2013. 221
ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣਾਂ ਨਾਲ ਅੱਕਲ ਆ ਗਈ ਹੈ। ਹਰ ਕੰਮ ਵਿੱਚ ਲਾਭ ਹੁੰਦਾ ਹੈ। ਇਸ ਜ਼ਤਨ ਨਾਲ, ਰੱਬ ਜੀ ਨਾਲ, ਪ੍ਰੇਮ ਪਿਆਰ ਵਿੱਚ, ਮਨ ਲੱਗ ਗਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਜਦੋਂ ਦਾ ਪੜ੍ਹਿਆ, ਬਿਚਾਰਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣਾ ਨਾਲ ਮੇਰੀਆਂ ਅੱਖਾਂ ਸਾਫ਼ ਹੋ ਗਈਆਂ ਹੈ।ਇੱਕ ਰੱਬ ਨੂੰ ਚੇਤੇ ਕਰਨ ਦਾ ਮੈਨੂ...ੰ ਐਸਾ ਅੰਨਦ ਆਇਆ ਹੈ। ਮੇਰਾ ਮਨ ਸ਼ਾਤ ਹੋ ਕੇ ਭੱਟਕਣੋਂ ਹੱਟ ਗਿਆ ਹੈ। ਸਤਿਗੁਰ ਜੀ ਰੱਬੀ ਬਾਣੀ ਨੇ ਮੇਰੇ ਸਾਰੇ ਵਹਿਮ-ਡਰ ਮੁੱਕ ਦਿੱਤੇ ਹਨ। ਮੇਰੀ ਤੰਨ-ਮਨ ਨੂੰ ਰੱਬੀ ਬਾਣੀ ਦਾ ਲਾਲੋ-ਲਾਲ ਰੰਗ ਲੱਗ ਗਿਆ। ਪ੍ਰਭੂ ਦੀ ਨਜ਼ਰ ਮੇਰੇ ਉਤੇ ਪਈ, ਤਾਂ ਮੇਰਾ ਧੰਨ-ਮੋਹ ਵੱਲੋਂ ਮਨ ਮੁੜ ਗਿਆ। ਬਹੁਤ ਪੁੱਠੀ ਗੱਲ ਹੋ ਗਈ ਹੈ। ਧੰਨ-ਮੋਹ ਵੱਲੋਂ ਮਨ ਮੁੜਕੇ ਮਰ ਗਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਨੇ ਮੇਰੀ ਮੱਤ ਨੂੰ ਗਿਆਨ ਦੇ ਦਿੱਤਾ। ਸਤਿਗੁਰ ਜੀ ਦੀ ਰੱਬੀ ਬਾਣੀ, ਮੇਰੀ ਦਿਲ ਵਿੱਚ ਰਹਿੰਦੀ ਹੈ। ਰੱਬ ਨਾਲ ਲਿਵ ਲੱਗ ਗਈ ਹੈ। ਰੱਬ ਨਾਲ ਲਿਵ ਲੱਗਣ ਨਾਲ, ਮੌਤ ਦਾ ਸਹਿਮ ਮੁੱਕ ਗਿਆ ਹੈ। ਹੰਕਾਰ ਕਰਨਾਂ ਤੇ ਮਾਇਆ-ਧੰਨ ਦੇ ਲਾਲਚ ਸਬ ਕਾਬੂ ਕਰ ਲਏ ਹਨ। ਮੇਰਾ ਮਨ ਰੱਬ ਨਾਲ ਜੁੜ ਕੇ, ਉਸ ਦੇ ਪ੍ਰੇਮ-ਪਿਆਰ ਵਿੱਚ ਲੱਗ ਗਿਆ ਹੈ। ਮੇਰੇ ਚੰਗੇ ਭਾਗਾਂ ਕਰਕੇ, ਧੁਰ ਤੋਂ ਪ੍ਰਮਾਤਮਾਂ ਦਾ ਲਿਖਿਆ ਹੋਇਆ ਸੀ। ਜਾਤ-ਪਾਤ, ਧਰਮੀ ਰਸਮ-ਰਿਵਾਜ਼ ਸਬ ਪੰਖਡ ਹਨ। ਇੰਨਾਂ ਤੋਂ ਬਚ ਗਿਆ ਹਾਂ। ਰੱਬ ਜੀ ਨੇ ਐਸੀ ਨਜ਼ਰ ਮੇਰੇ ਉਤੇ ਪਾਈ ਹੈ। ਦੁਨੀਆਂ ਭਰ ਦੇ ਅੰਨਦ ਮਿਲ ਗਏ ਹਨ।
ਰੱਬ ਜੀ ਤੇਰੇ ਬਗੈਰ ਮੇਰਾ ਕੋਈ ਸਾਥੀ ਨਹੀਂ ਹੈ। ਹੋਰ ਕਿਹਨੂੰ ਜੱਪਾਂ-ਚੇਤੇ ਕਰਾਂ? ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜੱਪਦਾ। ਤੇਰੇ ਬਗੈਰ ਮੈਂ ਹੋਰ ਕਿਸੇ ਨਾਲ ਮਨ ਨਹੀਂ ਲਗਾਉਂਦਾ। ਤੇਰੇ ਬਗੈਰ, ਮੈਂ ਹੋਰ ਕਿਸੇ ਨੂੰ ਸਲਾਹ ਪੁੱਛਾ, ਤੇਰੇ ਬਗੈਰ, ਮੈਂ ਹੋਰ ਕਿਸ ਦੇ ਪੈਰ ਫੜਾਂ? ਹੋਰ ਕਿਸ ਦਾ ਹੁਕਮ ਮੰਨਾਂ, ਮੈਂ ਹੋਰ ਕਿਸ ਦੇ ਨਾਲ ਪ੍ਰੇਮ-ਪਿਆਰ ਕਰਾਂ? ਮੈਂ ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਜਪ-ਬਿਚਾਰ ਕੇ, ਸਤਿਗੁਰ ਜੀ ਦੇ ਚਰਨ-ਸ਼ਰਨ ਵਿੱਚ ਬੈਠਦਾਂ ਹਾਂ। ਮੈਂ ਪ੍ਰਭੂ ਪਿਆਰ ਵਿੱਚ ਰੱਬ ਦੇ ਨਾਂਮ ਵਿੱਚ ਰੰਗਿਆ ਗਿਆਂ ਹਾਂ। ਰੱਬ ਦੇ ਗੁਣਾਂ ਤੇ ਦਰਸ਼ਨਾਂ ਨੂੰ ਹੀ, ਮੈਂ ਆਪਣਾਂ ਭੋਜਨ ਸਮਝਦਾਂ ਹਾਂ। ਪਿੱਛਲੇ ਚੰਗੇ ਭਾਗਾਂ ਕਰਕੇ, ਰੱਬ ਦਾ ਭਾਣਾਂ ਵਰਤਦਾ ਹੈ। ਜੋ ਰੱਬ ਦੇ ਦਰਬਾਰ ਵਿੱਚ ਹਾਜ਼ਰ ਹੋਣ ਦਾ ਸਮਾਂ ਮਿਲਦਾ ਹੈ। ਮੇਰਾ ਹੰਕਾਂਰ ਮੁੱਕ ਗਿਆ ਹੈ। ਮਨ ਦਾ ਸਕੂਨ-ਅੰਨਦ ਮਿਲ ਗਿਆ ਹੈ। ਮੇਰੀ ਜਿੰਦ ਜਾਨ ਦੀ ਰੂਹ, ਪ੍ਰਭੂ ਦੇ ਪ੍ਰਕਾਸ਼ ਵਿੱਚ ਮਿਲ ਗਈ ਹੈ। ਉਸ ਨੇ ਮੈਨੂੰ ਆਪਦੇ ਵਿੱਚ ਸਮਾਂ ਲਿਆ ਹੈ। ਹੁਣ ਮੇਰਾ ਚੰਗਾ ਭਾਗ ਮਿੱਟ ਨਹੀਂ ਸਕਦਾ। ਰੱਬੀ ਬਾਣੀ ਨਾਲ ਮੇਰਾ ਚੰਗਾ ਭਾਗ ਚੱਮਕ ਆਇਆ ਹੈ। ਦੁਨੀਆਂ ਪੈਦਾ ਕਰਨ ਵਾਲੇ ਪ੍ਰਮਾਤਮਾਂ ਨੂੰ, ਮੈਂ ਜਾਂਣ ਗਿਆ ਹਾਂ। ਉਹੀ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ ਹੈ। ਮੈਂ ਕੋਈ ਗਿਆਨੀ ਨਹੀਂ ਹਾਂ। ਨਾਂ ਹੀ ਅੱਕਲ ਕਰਕੇ ਚਲਾਕ ਹਾਂ। ਮੈਂ ਇਸੇ ਕਰਕੇ ਤੁਰਾ ਰਸਤਾ ਨਹੀਂ ਭੁੱਲਿਆ. ਨਾਂ ਡਰ ਵਹਿਮ ਵਿੱਚ ਪਿਆ ਹਾਂ। ਮੈਂ ਕੋਈ ਗੱਪਾਂ ਨਹੀਂ ਮਰਦਾ। ਮੈਂ ਰੱਬ ਦੇ ਭਾਂਣੇ ਨੂੰ ਮੰਨਦਾਂ ਹਾਂ।
ਤਨ-ਮਨ ਜੰਗਲ ਦੇ ਹਾਂਥੀ ਵਰਗਾ ਹੈ। ਹਾਥੀ ਨੂੰ ਕਾਬੂ ਕਰਨ ਵਾਲੇ ਕੁੰਡੇ ਵਾਂਗ, ਰੱਬੀ ਬਾਣੀ ਦਾ ਨਾਂਮ ਚੇਤੇ ਕਰਕੇ, ਤਨ-ਮਨ ਪਵਿੱਤਰ ਹੋ ਜਾਂਦਾ ਹੈ। ਪ੍ਰਭ ਦੇ ਦਰਬਾਰ ਵਿੱਚ ਮਾਂਣ-ਇੱਜ਼ਤ ਪਾਉਂਦੇ ਹਨ। ਚਲਾਕੀਆਂ ਅੱਕਲਾਂ ਨਾਲ ਰੱਬ ਨਹੀਂ ਲੱਭਦਾ। ਮਨ ਨੂੰ ਦੁਨੀਆਂ ਦੇ ਮੋਹ ਤੇ ਧੰਨ ਲਾਲਚ ਵੱਲੋਂ ਬਚਾ ਕੇ, ਰੱਬ ਦਿਸਦਾ ਹੈ। ਸਰੀਰ ਦੇ ਅੰਦਰ ਹੀ ਰੱਬ ਦਾ ਮਿੱਠਾ ਨਾਂਮ ਰਸ ਹੈ। ਮਨ ਦੇ ਪੰਜ ਵਿਕਾਰ ਚੋਰੀ ਕਰਕੇ, ਪੀ ਜਾਂਦੇ ਹਨ। ਬੰਦੇ-ਜੀਵ ਦੇ ਬਸ ਵਿੱਚ ਨਹੀਂ ਹੈ। ਪੰਜ ਵਿਕਾਂਰਾਂ ਤੋਂ ਬਚ ਸਕੇ। ਰੱਬ ਜਿਸ ਦੀ ਰਾਖੀ ਕਰਦਾ ਹੈ। ਉਸੇ ਦੀ ਪ੍ਰਸੰਸਾ ਕਰਾਉਂਦਾ ਹੈ। ਸਤਿਗੁਰ ਦੀ ਰੱਬੀ ਬਾਣੀ ਦੇ ਠੰਡੇ ਨਾਂਮ ਦੇ, ਜਲ ਨਾਲ ਸਤਿਗੁਰ ਜੀ ਨੇ ਅੱਗ ਠੰਡੀ ਕਰ ਦਿੱਤੀ ਹੈ। ਸਤਿਗੁਰ ਜੀ ਨੂੰ ਦਿਲ ਸੌਪ ਦਿੱਤਾ ਹੈ। ਹੁਣ ਰੱਬ ਦੇ ਗਾਂਉਂਦਾਂ ਹਾਂ। ਘਰ ਤੇ ਜੰਗਲ ਵਿੱਚ ਮਨ, ਮਰਜ਼ੀ ਕਰਦਾ ਹੈ। ਘਰ ਤੇ ਜੰਗਲ ਵਿੱਚ ਮਨ, ਮਰਜ਼ੀ ਕਰਦਾ ਹੈ।ਕਿਸੇ ਪਰਬਤ ਦੀ ਹਨੇਰੀ ਗੁਫ਼ਾ ਵਿੱਚ ਕੀ ਬਦਲ ਜਾਵੇਗਾ? ਹੋ ਨਹੀਂ ਸਕਦਾ, ਮਨ, ਮਰਜ਼ੀ ਕਰਦਾ ਹੈ। ਸਮੁੰਦਰ ਤਿਰਥਾਂ ਵਿੱਚ ਵੀ ਨਹਾ ਲਏ, ਮਨ ਕਿਸੇ ਤੋਂ ਨਹੀਂ ਡਰਦਾ-ਮੁੜਦਾ। ਜੇ ਮਨ ਰੱਬੀ ਗੁਣਾਂ ਨਾਲ ਸਿਧੇ ਰਸਤੇ ਪੈ ਜਾਵੇ। ਕੋਈ ਲਾਲਚ ਮਨ ਨੂੰ ਮੋਹ ਨਹੀਂ ਸਕਦਾ। ਮਨ ਐਨਾਂ ਦਲੇਰ-ਡਰ ਰਹਿਤ ਹੋ ਜਾਂਦਾ ਹੈ। ਕਿਸੇ ਤੋਂ ਨਹੀਂ ਡਰਦਾ। ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਬਿਚਾਰ ਕੇ, ਪਤਾ ਲੱਗਦਾ ਹੈ। ਰੱਬ ਤਿੰਨਾਂ ਲੋਕਾਂ ਵਿੱਚ ਵਸਦਾ ਹੈ। ਜਿਸ ਨੇ ਰੱਬ ਨੂੰ ਲੱਭ ਲਿਆ ਹੈ। ਉਹ ਮੌਜ਼ ਵਿੱਚ ਹੋ ਗਏ ਹਨ। ਰੱਬ ਦੇ ਗੁਣਾਂ ਨੂੰ ਦੇਖ ਕੇ, ਰੱਬੀ ਬਾਣੀ ਦੀ ਵਿਆਖਿਆ ਕਰਕੇ, ਦਿਲ ਨੂੰ ਰੱਬ ਬਾਰੇ ਪੱਕਾ ਭਰੋਸਾ ਹੋ ਗਿਆ ਹੈ। ਜਿਸ ਬੰਦੇ ਦੀ ਵੱਡਿਆਈ, ਸੁੰਦਰਤਾਂ ਰੱਬ ਦਾ ਨਾਂਮ ਹੈ। ਉਹ ਦੁਨੀਆਂ ਤੋਂ ਬਚ ਜਾਂਦਾ ਹੈ। ਉਸ ਬੰਦੇ ਵਿੱਚ ਪ੍ਰਭ ਜੀ ਹਾਜ਼ਰ ਹੁੰਦਾ ਹੈ। ਮਨ ਰੱਬ ਦਾ ਇਹ ਆਪਣਾਂ ਦਰਬਾਰ-ਘਰ ਬੱਣ ਜਾਂਦਾ ਹੈ। ਰੱਬ ਦੀ ਮਹਿਮਾਂ ਰੱਬ ਨੂੰ ਪਿਆਰ ਮੁਨੀ-ਬੰਦੇ ਮਨ ਵਿਚ ਕਰਦੇ ਹਨ। ਸਰੀਰ, ਹਿਰਦੇ ਜਿੰਦ-ਜਾਨ ਨੂੰ, ਰੱਬ ਦੀ ਮਹਿਮਾਂ ਨਾਲ ਪਵਿੱਤਰ ਕਰਦੇ ਹਨ। ਸਤਿਗੁਰ ਨਾਨਕ ਪ੍ਰਭ ਜੀ ਨੂੰ, ਹਰ ਸਮੇਂ ਨਿੱਤ ਯਾਦ ਕਰੀਏ।

Comments

Popular Posts