ਗੁਰੂ ਦੀ ਗੱਲ ਨਹੀਂ ਮੰਨੀ ਸੀ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
30/3/ 2013. 225

ਹੰਕਾਂਰ ਕਰਕੇ, ਦੁਰਜੋਧਨੁ ਬੇਇੱਜ਼ਤੀ ਕਰਾ ਲਈ ਸੀ॥

ਰੱਬ ਜੋ ਦੁਨੀਆਂ ਦੀ ਸੰਭਾਲ ਕਰਦਾ ਹੈ। ਉਸ ਦਾ ਡਰ ਚੱਕ ਕੇ, ਦੁਰਜੋਧਨੁ , ਦਰੋਪਤੀ ਦੀ ਇੱਜ਼ਤ ਉਤਰਨ ਲੱਗ ਗਿਆ। ਜੋ ਰੱਬ ਦੇ ਪਿਆਰਿਆਂ ਨੂੰ ਤੰਗ ਕਰਦਾ ਹੈ, ਉਹ ਆਪ ਵੀ ਦੁੱਖ ਵਿੱਚ ਜਿਉਂਦਾ ਹੈ। ਰਾਜਾ ਜਨਮੇਜੈ ਨੇ ਆਪਦੇ ਗੁਰੂ ਦੀ ਗੱਲ ਨਹੀਂ ਮੰਨੀ ਸੀ। ਸ਼ੱਕ ਕਰ ਲਿਆ ਸੀ। ਜ਼ਕੀਨ ਤੋਂ ਬਗੈਰ, ਖੁਸੀਆਂ, ਅੰਨਦ ਕਿਵੇਂ ਆ ਆਉਂਦੇ? ਅੱਖ ਝੱਪਕੇ ਜਿੰਨਾਂ, ਜ਼ਰਾ ਕੁ ਧਿਆਨ ਟੁੱਟਿਆ, ਬੰਦਾ ਬਹੁਤ ਨੁਕਸਾਨ ਕਰਾ ਲੈਂਦਾ ਹੈ। ਬ੍ਰਾਹਮਣ ਹੱਤਿਆ ਤੋ ਹੋਇਆ, ਰਾਜਾ ਜਨਮੇਜੈ ਦਾ ਕੋਹੜ ਮਗਹਾਂਭਾਰ ਸੁਣਨ ਨਾਲ ਟੁੱਟ ਰਿਹਾ ਸੀ। ਪਰ ਸੁਰਤੀ ਹਾਥੀਆਂ ਵੱਲ ਚਲੀ ਗਈ ਸੀ। ਕੰਸੁ ਕੇਸੁ ਚਾਂਡੂਰੁ ਬਹੁਤ ਵੱਡੇ ਬਹਾਦਰ ਜੋਧੇ ਹੋਏ ਹਨ। ਭਗਵਾਨ ਤੋਂ ਬਗੈਰ, ਹੋਰ ਕੋਈ ਲਾਜ਼ ਨਹੀਂ ਰੱਖ ਸਕਦਾ। ਸਤਿਗੁਰ ਜੀ ਰੱਬੀ ਬਾਣੀ ਦੀ ਸ਼ਬਦ ਦੀ ਚੋਟ ਬਗੈਰ ਹੰਕਾਂਰ ਨਹੀਂ ਮੁੱਕਦਾ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਨ ਨਹੀਂ ਡੋਲਦਾ। ਭੱਟਕਣ ਤੋ ਬਚ ਜਾਦਾ ਹੈ। ਸਤਿਗੁਰ ਨਾਨਕ ਜੀ ਦਾ ਨਾਮ ਤਾਂ ਮਿਲੇ, ਤਾਂ ਕਰਕੇ, ਬਾਣੀ ਨਾਲ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰੀਏ।

ਜੇ ਅਤਰ, ਚੰਦਰ ਦੀ ਮਹਿਕ ਸਰੀਰ ਨੂੰ ਲਾ ਲਈਏ। ਸੋਹਣੇ ਰਸ਼ਮੀ ਕੱਪੜੇ ਪਾ ਕੇ ਰੱਖੀਏ। ਭਗਵਾਨ ਤੋਂ ਬਗੈਰ, ਹੋਰ ਕਿਤੇ ਅੰਨਦ-ਪਿਆਰ ਖੁਸ਼ੀ ਨਹੀਂ ਹੈ। ਵਧੀਆਂ ਕੱਪੜੇ ਪਾ ਕੇ, ਚੰਗਾ ਦੁਨੀਆਂ ਤੇ ਹੁੰਢਾ ਕੇ, ਤੂੰ ਕਿਹਨੂੰ ਦਿਖਾ ਰਿਹਾਂ ਹੈ। ਪ੍ਰਭੂ ਜੀ ਤੋਂ ਬਗੈਰ, ਹੋਰ ਕਿਤੇ ਅੰਨਦ-ਪਿਆਰ ਖੁਸ਼ੀ ਨਹੀਂ ਹੁੰਢਾ ਸਕਦੇ ਹੈ। ਜੇ ਮੈਂ ਕੰਨਾਂ ਵਿੱਚ ਸੋਹਣੇ ਗਹਿੱਣੇ ਕੇ, ਗਲ਼ ਵਿੱਚ ਸੋਹਣੇ ਮੋਤੀਆਂ ਨਾਲ ਜੜਿਆ ਹਾਰ ਪਾ ਲਿਆ। ਮੇਰੀ ਸੇਜ ਉਤੇ ਲਾਲ ਰੰਗ ਦੀਆਂ ਸੋਹਣੀ ਰਜ਼ਾਈਆਂ, ਕੰਬਲ ਹੋਣ, ਉਤੇ ਗੁਲਾਲ ਰੰਗ ਬੰਰਗੇ ਫੁੱਲ ਵਿੱਛਾਏ ਹੋਣ। ਰੱਬ ਜੀ ਤੋਂ ਬਗੈਰ, ਹੋਰ ਕਿਤੇ ਅੰਨਦ-ਪਿਆਰ ਖੁਸ਼ੀ ਨਹੀਂ ਲੱਭਣੀਆਂ। ਜੇ ਸੋਹਣੀਆਂ ਅੱਖਾਂ ਵਾਲੀ ਔਰਤ ਹੋਵੇ। ਬਹੁਤ ਸੋਹਣਾਂ ਹਾਰ ਸ਼ਿੰਗਾਰ ਕਰੇ, ਬਹੁਤ ਪਿਆਰੀ ਹੋਵੇ। ਪ੍ਰਮਾਤਮਾਂ ਜੀ ਦੇ ਚੇਤੇ ਕਰਨ ਤੋਂ ਬਗੈਰ, ਨਿੱਤ ਥਾਂ-ਥਾਂ ਤੋਂ ਧੱਕੇ ਪੈਂਦੇ ਹਨ। ਜੇ ਸੋਹਣਾਂ ਘਰ ਹੋਵੇ, ਸੋਹਣਾ ਸੁਖ ਦੀ ਨੀਂਦ ਦੇਣ ਵਾਲਾ ਬਿਸਤਰਾ ਹੋਵੇ। ਦਿਨ ਰਾਤ, ਹਰ ਸਮੇਂ, ਫੁੱਲਾਂ ਨੂੰ ਪਾਲਣ ਵਾਲਾ, ਫੁੱਲਾਂ ਨੂੰ ਵਿੱਛਾਉਂਦਾ ਰਹੇ। ਪਾਲਣ ਹਾਰ, ਪ੍ਰੀਤਮ ਦੇ ਚੇਤੇ ਕਰਨ ਤੋਂ ਬਗੈਰ, ਸਰੀਰ ਨੂੰ ਦਰਦ ਰੋਗ ਲੱਗਦੇ ਹਨ। ਵਧੀਆ ਘੌੜੈ, ਹਾਥੀ, ਹੱਥਿਆਰ, ਫੌਜ਼ਾਂ ਹੋਣ। ਫੌਜ਼ੀ ਵਾਜੇ ਵਜ਼ਦੇ ਹੋਣ, ਨਵਾਬ, ਨੌਕਰ ਹੋਣ। ਹਰੀ ਜੀ ਦੇ ਚੇਤੇ ਕਰਨ ਤੋਂ ਬਗੈਰ, ਸਾਰੇ ਵੀ ਹੱਥੋਂ ਨਿੱਕਲ ਜਾਂਣ ਵਾਲੇ ਹਨ। ਆਪਣੇ-ਆਪ ਨੂੰ ਕਰਮਾਤੀ ਜੋਗੀ ਦੱਸੋ, ਕਰਮਾਤੀ ਜੋਗੀ, ਚਾਹੇ ਲੋਕਾਂ ਤੋਂ ਸੁਣੀ ਚੱਲੋ। , ਦੁਨੀਆਂ ਦੀਆਂ ਹਰ ਕੀਮਤੀ ਵਸਤੂਆਂ ਰਿਧਿ ਸਿਧਿ ਹਾਂਸਲ ਕਰਨ ਦੀ ਸ਼ਕਤੀ ਰੱਖੋ। ਸਿਰ ਉਤੇ ਤਾਜ ਹੋਵੇ, ਭਾਵੇਂ ਛਤਰ ਸਿਰ ਉਤੇ ਝੁਲਦਾ ਹੋਵੇ। ਰਾਮ ਜੀ ਦੇ ਚੇਤੇ ਕਰਨ ਤੋਂ ਬਗੈਰ, ਰੱਬ ਤੇ ਸ਼ਕਤੀਆਂ ਨਹੀਂ ਮਿਲਦੇ। ਜੇ ਆਪ ਨੂੰ ਖਾਨੁ ਮਲੂਕੁ ਬਹੁਤ ਵੱਡਾ ਰਾਜਾ ਕਹਾਉਂਦਾ ਹੈ। ਬਾਦਸ਼ਾਹ ਬੱਣ ਕੇ, ਸਬ ਨੂੰ ਹੁਕਮ ਕਰਦਾ ਰਹੇ। ਸਬ ਝੂਠੀ ਸ਼ਾਨੋਂ ਸ਼ਾਕਤ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਤੋਂ ਬਗੈਰ. ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਹੰਕਾਂਰ ਤੇ ਮੋਹ ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਮਰ ਜਾਂਦੇ ਹਨ। ਸਤਿਗੁਰ ਜੀ ਦੇ ਭਗਤਾਂ ਨੇ ਬੁੱਝ ਲਿਆ ਹੈ। ਰੱਬ ਮਨ ਵਿੱਚ ਹੈ। ਸਤਿਗੁਰ ਨਾਨਕ ਜੀ ਮੈਂ ਤੇਰਾ ਆਸਰਾ ਓਟ ਲਿਆ ਹੈ।

ਰੱਬ ਦਾ ਪਿਆਰਾ ਇੱਕ ਰੱਬ ਨੂੰ ਚੇਤੇ ਕਰਦਾ ਹੈ। ਹੋਰ ਕਿਸੇ ਨੂੰ ਨਹੀਂ ਮੰਨਦਾ। ਦੁਨੀਆਂ ਦੇ ਵਿਕਾਰ ਕੰਮ, ਰੋਗ, ਸੁਖ ਸਬ ਛੱਡ ਦਿੰਦਾ ਹੈ। ਰੱਬ ਦਾ ਪਿਆਰਾ ਇਸ ਤਰਾਂ ਦਾ ਹੁੰਦਾ ਹੈ। ਰੱਬ ਦੀ ਪ੍ਰਸੰਸਾ ਕਰਕੇ, ਪ੍ਰਭੂ ਦੇ ਦਰਸ਼ਨਾਂ ਨਾਲ. ਮਨ ਦੀ ਮੈਲ ਉਤਾਰ ਲੈਂਦਾ ਹੈ। ਮਨ ਦਾ ਮੂੰਹ ਸਾਰੇ ਸੰਸਾਰ ਦਾ ਵਿਕਾਂਰਾਂ ਵੱ।ਲ ਹੋਇਆ ਹੈ। ਮਾੜੇ ਵਿਕਾਰ ਕੰਮਾਂ ਦੇ ਲਾਲਚ ਬੰਦੇ ਨੂੰ ਤਬਾਅ ਕਰ ਰਹੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਵਿੱਚ ਰੱਚ-ਮਿਲ ਜਾਂਦੇ ਹਨ। ਭੌਰਾ, ਪਤੰਗਾ, ਹਾਥੀ, ਮੱਛੀ ਲਾਲਚ ਵਿੱਚ ਆ ਕੇ ਮਰ ਜਾਂਦੇ ਹਨ। ਹਿਰਨ ਸਾਰੇ ਆਪਦੇ ਸੁਆਦ ਕਰਕੇ ਮਰਦੇ ਹਨ। ਬੰਦਾ ਵੀ ਲਾਲਚ ਵਿੱਚ ਫਸ ਕੇ, ਜਾਨ ਨੂੰ ਦੁੱਖਾਂ ਵਿੱਚ ਪਾ ਲੈਂਦਾ ਹੈ। ਮਰਦ-ਔਰਤ ਦਾ ਪਿਆਰ ਕਾਂਮ ਉਤੇ ਟਿੱਕਿਆ ਹੈ। ਗੁੱਸਾ ਸਾਰੇ ਕੰਮਾਂ ਨੂੰ ਮੁੱਕਾ ਦਿੰਦਾ ਹੈ। ਐਸਾ ਬੰਦੇ ਆਪਦੀ ਇੱਜ਼ਤ ਗੁਆ ਲੈਂਦੇ ਹਨ। ਰੱਬ ਦਾ ਨਾਂਮ ਚੇਤੇ ਨਹੀਂ ਕਰਦੇ।

Comments

Popular Posts