ਭਾਗ 74 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਨੇ ਗੁਆਂਢੀਂਆਂ ਦੇ ਸੁਖਮਣੀ ਸਹਿਬ ਦੇ ਪਾਠ ਵਿੱਚ ਸ਼ਾਮਲ ਹੋਣ ਜਾਂਣਾ ਸੀ। ਉਹ ਅੱਗੇ ਨਾਲੋਂ ਪਹਿਲਾਂ ਉਠ ਗਈ ਸੀ। ਸੁਖ ਵੀ ਉਸ ਨਾਲ ਹੀ ਉਠ ਗਿਆ ਸੀ। ਸੁਖ ਨੇ ਕਿਹਾ, " ਸੀਤਲ ਰੋਟੀ ਨਾਂ ਬੱਣਾਈ। ਮੈਂ ਵੀ ਸੁਖਮਣੀ ਸਹਿਬ ਦੇ ਪਾਠ ਵਿੱਚ ਸ਼ਾਮਲ ਹੋਣ ਜਾਂਣਾ ਚਹੁੰਦਾ ਹੈ। ਕੰਮ ਤਾਂ ਮੁੱਕਣਾਂ ਨਹੀਂ ਹੈ। ਬੰਦਾ ਮੁੱਕ ਜਾਂਦਾ ਹੈ। ਰੱਬ ਦਾ ਵੀ ਸ਼ੁਕਰ ਕਰਨਾ ਚਾਹੀਦਾ ਹੈ। ਇਸੇ ਬਹਾਨੇ ਨਾਲ, ਸਤਿਗੁਰਾਂ ਦੀ ਗੁਰਬਾਣੀ ਕੰਨਾਂ ਵਿੱਚ ਪਵੇਗੀ। ਰੱਬ ਔਖੇ ਵੇਲੇ ਸਹਾਈ ਹੋਵੇਗਾ। " ਸੀਤਲ ਨੇ ਕਿਹਾ, " ਸ਼ੁਕਰ ਹੈ, ਜੇ ਤੁਹਾਨੂੰ ਵੀ ਰੱਬ ਚੇਤੇ ਆਇਆ ਹੈ। ਬਾਬੇ ਨੇ ਤੁਹਾਨੂੰ ਆਪੇ ਸੱਦ ਲਿਆ ਹੈ। " ਦੋਂਨੇਂ ਗੁਆਂਢੀਂਆਂ ਦੇ ਘਰ ਚਲੇ ਗਏ। ਗਰਾਜ਼ ਵਾਲੀ ਥਾਂ ਵਿੱਚ ਚਾਹ-ਪਾਣੀ ਪਿਲਾ ਰਹੇ ਸਨ। ਜਿੰਨੇ ਵੀ ਪੰਜਾਬੀ ਆਲੇ-ਦੁਆਲੇ ਰਹਿੰਦੇ ਸਨ। ਪੂਰਾ ਮਹੱਲਾ ਇੱਕਠਾ ਕੀਤਾ ਹੋਇਆ ਸੀ। ਲੋਕ ਚਾਹ ਪੀਣ ਪਿਛੋਂ ਅੰਦਰ ਜਾਈ ਜਾਂਦੇ ਸਨ। ਘਰ ਦੇ ਅੰਦਰ ਬਾਬਾ ਜੀ ਪਾਠ ਸੁਣਾਂ ਰਹੇ ਸਨ। ਉਸ ਪਿਛੋਂ ਗਿਆਨੀ ਜੀ ਕਥਾ ਕਰਨ ਲੱਗ ਗਏ, " ਬਾਣੀ ਵਿੱਚ ਬਹੁਤ ਸ਼ਕਤੀ ਹੈ। ਇਸ ਨੂੰ ਪੜ੍ਹਂ, ਸੁਣਨ, ਬਿਚਾਰਨ ਨਾਲ ਮਨ ਦੇ ਡਰ-ਭਰਮ, ਸ਼ੱਕ ਮੁੱਕ ਜਾਂਦੇ ਹਨ। ਮਨ ਨੂੰ ਸ਼ਕਤੀ ਮਿਲਦੀ। ਆਪਣੇ-ਆਪ ਵਿੱਚ ਵਿਸ਼ਵਾਸ ਬੱਣਦਾ ਹੈ। ਆਪਦੇ ਔਗੁਣਾ ਦਾ ਪਤਾ ਲੱਗਣ ਲੱਗ ਜਾਂਦਾ ਹੈ। ਜਿਵੇਂ ਕਿਸੇ ਤੋਂ ਗਾਲ਼ ਸੁਣ ਕੇ, ਮਨ ਉਤੇ, ਉਸ ਦਾ ਅਸਰ ਹੁੰਦਾ ਹੈ। ਉਵੇ ਹੀ ਜਦੋਂ ਬਾਣੀ ਕੰਨਾਂ ਨਾਲ ਸੁਣਦੇ ਹਾਂ, ਜੀਭ ਨਾਲ ਪੜ੍ਹਦੇ ਹਾਂ। ਸਰੀਰ-ਮਨ ਉਤੇ ਅਸਰ ਜਰੂਰ ਕਰਦੀ ਹੈ। ਜਿੰਨਾ ਧਿਆਨ ਵੱਧ ਦਿੱਤਾ ਜਾਵੇਗਾ। ਉਨਾਂ ਅਸਰ ਵੱਧ ਹੋਵੇਗਾ। ਜੇ ਗੁਰਬਾਣੀ ਦੇ ਅਸਰ ਨਾਲ ਸਰੋਵਰ ਦਾ ਪਾਣੀ, ਅੰਮ੍ਰਿਤ ਜਲ ਨਹੀਂ ਬੱਣਦਾ, ਤਾਂ ਕਾਂ, ਹੰਸ ਨਾਂ ਬੱਣ-ਬੱਣ ਕੇ, ਨਿੱਕਲਦੇ। ਪਿੰਗਲੇ, ਕੋਹੜੀ, ਅੰਨੇ ਤੰਦਰੁਸਤ ਨਾਂ ਬੱਣਦੇ। ਗੁਰਬਾਣੀ ਦਾ ਅਸਰ ਹੋ ਕੇ, ਪਾਣੀ ਅੰਮ੍ਰਿਤ ਜਲ ਬੱਣ ਜਾਂਦਾ ਹੈ। ਆਮ ਬੰਦੇ, ਸਿੰਘ ਸੂਰਮੇ ਬਣਦੇ ਹਨ। ਇਸ ਨੂੰ ਪੀਣ ਨਾਲ ਇਸ਼ਨਾਨ ਕਰਨ ਨਾਲ ਦੁੱਖ-ਰੋਗ ਟੁੱਟਦੇ ਹਨ। ਮਨ ਨੂੰ ਠੰਡਕ ਮਿਲਦੀ ਹੈ। ਜਿਹੜੇ ਲੋਕ ਕਹਿੰਦੇ ਹਨ, " ਜਿਥੋਂ ਦੀ ਗੁਰੂ ਦੀ ਸੰਗਤ ਲੰਘਦੀ ਹੈ। ਉਨਾਂ ਦੇ ਪੈਰਾਂ ਦਾ ਪਾਣੀ ਗੰਦਾ ਹੁੰਦਾ ਹੈ। ਪੀਣ ਦੇ ਜੋਗ ਨਹੀਂ ਹੈ। ਗੰਗਾ ਦੇ ਪਾਣੀ ਤੋਂ ਵੱਧ ਗੰਦਾ ਨਹੀਂ ਹੋਣਾਂ। ਪਾਣੀ ਦੇ ਅੰਦਰ, 42 ਲੱਖ ਜੀਵ ਪਾਣੀ ਵਿੱਚ ਰਹਿ ਕੇ, ਆਪਦਾ ਜੀਵਨ ਬਿਤਾ ਰਿਹਾ ਹੈ। 42 ਲੱਖ ਦਾ, ਧਰਤੀ ਦੇ ਲੋਕਾਂ, ਜੀਵਾਂ, ਜਾਨਵਰਾਂ, ਧਰਤੀ, ਪਰਬਤਾਂ ਦਾ ਗੰਦ ਉਸੇ ਪਾਣੀ ਵਿੱਚ ਨਾਲੀਆਂ ਰਾਹੀ ਜਾਂਦਾ ਹੈ। ਇਹ ਉਹੀ ਪਾਣੀ ਹੈ। ਜਿਸ ਨੂੰ ਗੁਰਬਾਣੀ ਨੇ ਇਸ ਤਰਾਂ ਕਿਹਾ ਹੈ। ਪਹਿਲਾਂ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ ॥

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਪਾਣੀ, ਹਵਾ ਅਤੇ ਧਰਤੀ, ਇਹ ਤਿੰਨ ਤੱਤ ਜੀਵਨ ਜੀਉਣ ਲਈ ਬਹੁਤ ਹੀ ਮਹੱਤਵਪੂਰਣ ਹਨ। ਗੁਰਬਾਣੀ ਦੇ ਅਸਰ ਨਾਲ ਹਰਿਮੰਦਰ ਸਾਹਿਬ ਵਿੱਚ ਦੋ ਬੇਰੀਆਂ 400 ਸਾਲਾਂ ਦੀਆਂ ਅਜੇ ਵੀ ਹਰੀਆਂ ਭਰੀਆਂ ਖੜ੍ਹੀਆਂ ਹਨ। ਫ਼ਲ ਬੇਰ ਵੀ ਲੱਗਦੇ ਹਨ। ਇਹ ਗੁਰਬਾਣੀ ਦਾ ਅਸਰ ਹੈ। ਬਾਣੀ ਨੂੰ ਵੱਧ ਤੋਂ ਵੱਧ ਪੜ੍ਹੋ, ਸੁਣੋ। ਮਨ ਕਿਸੇ ਪਾਸੇ ਨਹੀਂ ਭੱਜੇਗਾ। ਮਨ ਛੁੱਟ-ਛੁੱਟ ਭੱਜਦਾ ਜਰੂਰ ਹੈ। ਇਸ ਨੂੰ ਚਾਰੇ ਪਾਸੇ ਤੋਂ ਘੇਰਿਆ ਜਾਵੇ। ਜੇ ਕੰਨਾਂ ਨਾਲ ਰੱਬੀ ਗੁਰਬਾਣੀ ਸੁਣੀ ਵੀ ਜਾਵੇ। ਉਸੇ ਸਮੇਂ ਮੂੰਹ ਦੇ ਨਾਲ ਰੱਬੀ ਗੁਰਬਾਣੀ ਪੜ੍ਹੀ ਵੀ ਜਾਵੇ। ਮਨ ਕਿਤੇ, ਹੋਰ ਪਾਸੇ ਨਹੀਂ ਜਾ ਸਕਦਾ। ਕੀ ਗੁਟਕੇ ਸਾਹਿਬ ਵਿੱਚ ਕੋਈ ਮਾੜੀ ਗੱਲ ਲਿਖੀ ਹੈ। ਜੋ ਗੁਟਕੇ ਸਾਹਿਬ ਤੋਂ ਪਾਠ, ਕੀਤਰਨ ਤੇ ਕਥਾਂ ਦੇ ਨਾਲ ਨਹੀਂ ਪੜ੍ਹ ਸਕਦੇ। ਭੁੱਖ ਤਾਂ ਆਪਦੇ ਮੂੰਹ ਦੇ ਨਾਲ, ਰੁੱਖੀ-ਮਿਸੀ, ਰੋਟੀ ਖਾਂਣ ਨਾਲ ਮਿੱਟਣੀ ਹੈ। ਦੂਜਾ ਬੰਦਾ ਚਾਹੇ 36 ਪਦਾਰਥ ਖਾਂਈ ਜਾਵੇ। ਆਪ ਗੁਰਦੁਆਰਿਆਂ ਦੇ ਮਾਲਕ ਕੀਤਰਨ, ਕਥਾਂ, ਅਖੰਡਪਾਠ, ਸਾਹਿਜ ਪਾਠ, ਵਿਆਹ, ਮਰਗ ਸਬ ਕੁੱਝ, ਇਕੋ ਸਮੇ ਕਰੀ ਜਾਂਦੇ ਹੁੰਦੇ ਹਨ। ਫਿਰ ਆਮ ਬੰਦੇ ਨੂੰ ਕਿਉਂ ਪੁੱਠੀਆਂ ਮੱਤਾਂ ਦਿੰਦੇ ਹਨ? ਬਹੁਤੇ ਆਂਮ ਬੰਦੇ ਨੂੰ ਕੁਰਾਹੇ ਪਾਉਂਦੇ ਹਨ। ਤੁਹਾਨੂੰ ਦੁਨੀਆਂ ਦੇ ਪ੍ਰੇਮੀ ਨਾਲ ਪਿਆਰ ਹੈ। ਉਸ ਨੂੰ ਬਹੁਤ ਪਿਆਰ ਕਰਦੇ ਹੋ। ਚੁੰਮਦੇ ਚੱਟਦੇ ਹਨ। ਲਾੜਾ ਚੱਟ ਜਾਂਦੇ ਹਨ। ਉਸ ਦੀਆਂ ਚੀਜ਼ਾਂ ਸੰਭਾਲ ਕੇ, ਚੁੰਮ ਰੱਖਦੋ ਹੋ। ਜੇ ਰੱਬ ਦੇ ਪਿਆਰੇ, ਰੱਬ ਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ। ਇਸ ਵਿੱਚ ਕੋਈ ਹਰਜ਼ ਨਹੀਂ ਹੈ। ਗੱਲ ਸ਼ਰਦਾ ਦੀ ਹੈ। ਜਿਥੇ ਸ਼ਰਦਾ ਹੈ। ਉਥੇ ਹੀ ਪਿਆਰ ਹੈ। ਬਗੈਰ ਕਿਸੇ ਨੂੰ ਚਹੁੰਣ ਦੇ, ਪਿਆਰ ਨਹੀਂ ਕਰ ਸਕਦੇ। ਪਿਆਰ ਕਰਨ ਤੋਂ ਬਿੰਨਾਂ, ਕਿਸੇ ਨੂੰ ਸਮਾਂ ਨਹੀਂ ਦੇ ਸਕਦੇ। ਰੱਬ ਨੂੰ ਯਾਦ ਕਰਨ ਦਾ ਸਮਾਂ ਕੱਢਿਆ ਕਰੋ। "


ਬਹੁਤਿਆਂ ਦਾ ਧਿਆਨ ਖਾਂਣ ਵੱਲ ਸੀ। ਕਈ ਗੱਲਾਂ ਕਰੀ ਜਾਂਦੇ ਸਨ। ਸੁਖ ਨੇ ਬਾਬਾ ਜੀ ਤੋਂ ਗੁਟਕਾ ਲੈ ਲਿਆ। ਗੁਟਕਾ ਲੈ ਕੇ ਟਰੱਕ ਵੱਲ ਤੁਰ ਪਿਆ। ਉਸ ਨੇ ਸੀਤਲ ਨੂੰ ਕਿਹਾ, " ਮੈਂ ਕੰਮ ਤੇ ਚੱਲਿਆਂ ਹਾਂ। ਸ਼ਾਮ ਨੂੰ ਦੇਰ ਹੋ ਜਾਵੇਗੀ। ਕਿਉਂਕਿ ਘਰੋਂ ਹੀ ਦੇਰੀ ਨਾਲ ਤੁਰਿਆਂ ਹਾਂ। " ਸੀਤਲ ਨੇ ਕਿਹਾ, " ਪਾਠ ਦਾ ਗੁਟਕਾ ਤੁਸੀਂ ਟਰੱਕ ਵਿੱਚ ਕੀ ਕਰਨਾਂ ਹੈ? ਮੈਨੂੰ ਦੇ ਦਿਉ। " ਸੁਖ ਨੇ ਕਿਹਾ, " ਜਦੋ ਮਾਲ ਲੱਦਦੇ, ਲੁਉਂਦੇ ਹਨ। ਮੈਂ ਪਾਠ ਕਰਿਆ ਕਰਾਂਗਾ। " ਸੀਤਲ ਨੂੰ ਕਿਹਾ, " ਵਾਹ, ਕਮਾਲ ਹੋ ਗਿਆ। ਤੇਰੇ ਉਤੇ ਸੱਚੀ-ਮੂਚੀ ਗੁਰਬਾਣੀ ਦਾ ਅਸਰ ਹੋ ਗਿਆ। ਮੈਂ ਤਾਂ ਤੇਰੇ ਦਰਸ਼ਨ ਕਰਕੇ ਹੀ, ਧੰਨ-ਧੰਨ ਹੋ ਗਈ। ਭਵਜੱਲ ਤਰ ਗਈ ਵੇ ਰੱਬਾ। "

Comments

Popular Posts