ਸਾਰੀ ਦੁਨੀਆਂ ਹੀ ਧੰਨ, ਮੋਹ ਦੇ ਲਾਲਚ ਵਿੱਚ ਆ ਗਈ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

23/3/ 2013. 218

ਇੱਕ ਦੋ, ਚਾਰ ਬੰਦਿਆਂ ਦੀ ਗੱਲ ਨਹੀਂ ਹੈ। ਸਾਰੀ ਦੁਨੀਆਂ ਹੀ ਧੰਨ, ਮੋਹ ਦੇ ਲਾਲਚ ਵਿੱਚ ਆ ਗਈ ਹੈ। ਰੱਬ ਦਾ ਨਾਂਮ ਚੇਤੇ ਕਰਨ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ। ਜੋ ਰੱਬ ਨਾਂਮ ਵਿੱਚ ਰੰਗਿਆ ਜਾਵੇ। ਰੱਬ ਨੂੰ ਪਿਆਰ ਕਰਨ ਵਾਲੇ ਬੰਦੇ, ਉਸ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ਦਿਨ ਰਾਤ ਖੁਸ਼ੀਆਂ ਮਾਂਣਦੇ ਹਨ। ਜੋ ਬੰਦੇ ਰੱਬ ਵਿੱਚ ਲਿਵ ਲਾ ਕੇ ਰੱਬ ਵਰਗੇ ਗੁਣ ਧਾਰਦੇ ਹਨ। ਸਤਿਗੁਰ ਨਾਨਕ ਜੀ, ਉਨਾਂ ਉਤੋਂ ਕੁਰਬਾਨ ਜਾਂਦੇ ਹਨ। ਪ੍ਰਮਾਤਮਾਂ ਜੀ ਤੇਰਾ ਨਾਂਮ ਦਰਦਾਂ, ਰੋਗਾਂ ਨੂੰ ਮੁੱਕਉਣ ਵਾਲਾ ਹੈ। ਰੱਬ ਜੀ ਤੇਰਾ ਨਾਂਮ ਦਰਦਾਂ, ਰੋਗਾਂ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਹੈ। ਚੇਤੇ ਨਹੀਂ ਆਉਣ ਦਿੰਦਾ ਹੈ। ਹਰ ਸਮੇਂ ਦਿਨ-ਰਾਤ, ਚੌਵੀਂ ਘੰਟੇ, ਪ੍ਰਭੂ ਨੂੰ ਚੇਤੇ ਕਰੀਏ। ਸਪੂਰਨ ਸਤਿਗੁਰ ਹੀ ਦੇ ਗੁਣ ਹਾਂਸਲ ਹੋ ਜਾਂਦੇ ਹਨ। ਬੰਦਾ ਠੱਗੀਆਂ ਛੱਡ ਕੇ, ਸ਼ੁਭ ਕੰਮ ਕਰਨ ਲੱਗ ਜਾਂਦਾ ਹੈ। ਜਿਸ ਹਿਰਦੇ ਵਿੱਚ ਰੱਬ ਚੇਤੇ ਰਹਿੰਦਾ ਹੈ। ਉਹ ਪਵਿੱਤਰ ਸ਼ੁੱਧ ਜਗਾ ਬੱਣ ਜਾਂਦੀ ਹੈ। ਉਸ ਬੰਦੇ ਨੂੰ ਮੌਤ ਜੰਮਦੂਰ ਦਾ ਡਰ ਸਹਿਮ ਮੁੱਕ ਜਾਂਦਾ ਹੈ। ਜਿਸ ਬੰਦੇ ਦੀ ਜੀਭ ਭਗਵਾਨ ਦੇ ਕੰਮਾਂ ਨੂੰ ਚੇਤੇ ਕਰਕੇ ਮਹਿਮਾਂ ਦੇ ਸੋਹਲੇ ਗਾਉਂਦੀ ਹੈ। ਪ੍ਰਮਾਤਮਾਂ ਜੀ ਮੈਨੂੰ ਤੇਰੀ ਚਾਕਰੀ-ਗੁਲਾਮੀ ਕਰਨ ਦੀ ਅੱਕਲ ਨਹੀਂ ਹੈ। ਪ੍ਰਭੂ ਜੀ ਨਾਂ ਹੀ ਤੈਨੂੰ ਚੇਤੇ ਕਰਨ ਦੀ ਸੂਝ ਹੈ। ਦੁਨੀਆਂ ਨੂੰ ਪੈਦਾ ਕਰਨ, ਪਾਲਣ ਵਾਲੇ ਪ੍ਰਭੂ ਜੀ ਮੈਂ ਤੇਰਾ ਸਹਾਰਾ ਤੱਕਿਆ ਹੈ। ਮੇਰੇ ਬੇਅੰਤ ਪ੍ਰਭੂ ਜੀ ਤੂੰ ਕਿਸੇ ਦੀਆਂ ਨਜ਼ਰਾਂ ਵਿੱਚ ਨਹੀਂ ਆਉਂਦਾ। ਕਿਸੇ ਨੂੰ ਨਾਂ ਦਿਖਾਈ ਦੇ ਕੇ ਵੀ ਸਹਾਰਾ ਬੱਣਦਾ ਹੈ। ਜਦੋਂ ਪ੍ਰਮਾਤਮਾਂ ਜੀ ਦਿਆਲ ਹੁੰਦੇ ਹਨ। ਸਾਰੀਆਂ ਉਦਾਸੀਆਂ, ਸੋਗ, ਝਗੜੇ, ਫ਼ਿਕਰ, ਚਿੰਤਾਂ ਮੁੱਕ ਜਾਦੇ ਹਨ। ਜਿਸ ਬੰਦੇ ਦੀ ਸਤਿਗੁਰ ਬਾਂਗ ਫੜਦੇ ਹਨ। ਉਸ ਦੀ ਇੱਜ਼ਤ ਰੱਖਦੇ ਹਨ। ਉਸ ਬੰਦੇ ਦੇ ਮਨ ਨੂੰ ਉਦਾਸੀਆਂ, ਸੋਗ, ਝਗੜੇ, ਫ਼ਿਕਰ, ਚਿੰਤਾਂ ਮਹਿਸੂਸ ਨਹੀਂ ਹੁੰਦੇ। ਸਤਿਗੁਰ ਰੱਬ ਦੇ ਰੂਪ ਦਾ ਨਾਂਮ ਹੈ। ਸਤਿਗੁਰ ਤਰਸ ਕਰਕੇ, ਮੇਹਰਬਾਨੀ ਕਰਨ ਵਾਲਾ ਹੈ। ਸਤਿਗੁਰ ਪ੍ਰਭੂ ਪਵਿੱਤਰ ਹੈ। ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜਦੋਂ ਆਪਦੇ ਪਿਆਰਿਆ, ਪ੍ਰੇਮੀਆਂ ਉਤੇ ਦਿਆਲ-ਮੇਹਰਬਾਨ ਹੋ ਕੇ, ਮੋਹਤ ਹੁੰਦੇ ਹਨ। ਉਸ ਨੂੰ ਦੁਨੀਆਂ ਦੀਆਂ ਸਾਰੀਆਂ ਦਾਤਾਂ ਵਸਤੂਆਂ, ਖੁਸ਼ੀਆਂ, ਅੰਨਦ ਦਿੰਦੇ ਹਨ। ਮੈਂ ਐਸੇ ਸਤਿਗੁਰ ਪ੍ਰਭੂ ਜੀ, ਤੋਂ ਕੁਰਬਾਨ ਜਾਂਦੀ ਹਾਂ।

ਪ੍ਰਭੂ, ਹਰੀ, ਰਾਮ, ਰਾਮਾਂ, ਰੱਬ, ਭਾਗਵਾਨ ਸਬ ਪ੍ਰਮਾਤਮਾਂ ਜੀ ਤੂੰ ਹੈ। ਰੱਬ, ਭਾਗਵਾਨ ਨੂੰ ਚੇਤੇ ਕਰਨ ਨਾਲ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਪ੍ਰਭੂ ਪ੍ਰਮਾਤਮਾਂ ਦਾ ਨਾਮ ਬੋਲਦਿਆਂ, ਉਨਾਂ ਚਿਰ ਕੋਈ ਮਾੜਾ ਸ਼ਬਦ-ਬੋਲ, ਮੂੰਹ ਵਿੱਚ ਨਹੀਂ ਬੋਲ ਹੁੰਦਾ। ਸਗੋਂ ਮੂੰਹ ਸ਼ੁਭ ਹੋ ਜਾਦਾ ਹੈ। ਜਿਸ ਤੋਂ ਪ੍ਰਭੂ ਦੀ ਰੱਬੀ ਬਾਣੀ ਦੇ ਗੁਣ ਲੈਂਦੇ ਹਾਂ। ਉਹੀ ਭਰਾ ਸਾਥੀ ਹੈ। ਰੱਬ ਦੇ ਕੋਲ ਸਾਰੀਆਂ ਦਾਤਾਂ, ਸਾਰੀਆਂ ਵਸਤੂਆਂ ਦੇ ਖ਼ਜ਼ਾਨੇ ਹਨ। ਉਸ ਪ੍ਰਭੂ ਨੂੰ ਦਿਲ ਵਿੱਚੋ ਕਿਉ ਭੁਲਾਇਆ ਜਾਵੇ? ਜਿਸ ਨੂੰ ਚੇਤੇ ਕਰਨ ਨਾਲ ਦਰਦ, ਰੋਗ ਚਲੇ ਜਾਂਦੇ ਹਨ। ਜੋ ਬੰਦਾ ਪ੍ਰਮਾਤਮਾਂ ਦਾ ਬੱਣ ਜਾਂਦਾ ਹੈ , ਉਸ ਨੂੰ ਜਿਉਣਾਂ ਆ ਜਾਂਦਾ ਹੈ, ਉਹ ਦੁਨੀਆਂ ਦੇ ਵਾਧੂ ਕੰਮਾਂ ਤੋਂ ਬਚ ਜਾਈਦਾ ਹੈ। ਸਤਿਗੁਰ ਪ੍ਰਭੂ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਪ੍ਰਭੂ ਦੇ ਗੁਣ ਗਾਉਣ ਨਾਲ, ਮਰਨ ਪਿਛੋਂ, ਰੱਬ ਦੇ ਮਹਿਲ ਵਿੱਚ ਇੱਜ਼ਤ ਮਿਲਦੀ ਹੈ। ਮੁੱਖ ਪਵਿੱਤਰ ਰਹਿੰਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਹੀ ਭਗਤਾਂ ਦਾ ਜੀਵਨ ਹੈ। ਭਗਤਾਂ ਦੇ ਧੰਨ ਦਾ ਖ਼ਜ਼ਾਨਾਂ ਹੈ। ਸਤਿਗੁਰ ਨਾਨਕ ਪ੍ਰਭੂ ਦੇ ਭਗਤ ਦੁਨੀਆਂ ਦਾਰੀ ਦੇ ਵਿਕਾਰ ਕੰਮਾਂ ਤੋਂ ਬੱਚ ਜਾਂਦੇ ਹਨ। ਰੱਬ ਦੀ ਪ੍ਰਸੰਸਾ ਕਰਦੇ ਹਨ। ਰੱਬ ਦੇ ਦਰਬਾਰ ਵਿੱਚ ਪ੍ਰਸੰਸਾ ਹਾਂਸਲ ਕਰਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਮੇਰੀ ਜਾਨ ਤੂੰ ਬਾਣੀ ਦੇ ਸੋਹਣੇ ਮਿੱਠਾ ਰੱਬ ਦਾ ਕੀਰਤਨ ਕਰੀਏ

ਰੱਬ ਦੇ ਨਾਲ ਪਿਆਰ-ਪ੍ਰੇਮ ਬੱਣ ਨਾਲ, ਰੱਬ ਕੋਲ ਥਾਂ ਮਿਲ ਜਾਂਦੀ। ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਪ੍ਰਮਾਤਮਾਂ ਹੱਥ ਫੜ ਲੈਂਦਾ ਹੈ। ਪ੍ਰਭ ਦੇ ਨਾਂਮ ਦੇ ਆਸਰੇ ਬਗੈਰ, ਹੋਰ ਸਾਰੇ ਸਹਾਰੇ, ਅੰਨਦ ਕਿਸੇ ਕੰਮ ਨਹੀਂ ਹਨ। ਸਰੀਰ ਹਿਰਦੇ ਦੇ ਵੀ ਕਿਸੇ ਕੰਮ ਦੇ ਨਹੀਂ ਹਨ। ਸਤਿਗੁਰ ਜੀ ਦਾ ਪੱਲਾ ਫੜਨ ਨਾਲ ਦੁਨੀਆਂ ਤਰ ਜਾਈਦੀ ਹੈ। ਭਗਵਾਨ ਨੂੰ ਯਾਦ ਕਰਨ ਨਾਲ, ਸਾਰੇ ਘਰ ਦੇ ਜੀਅ ਨੂੰ ਆਸਰਾ ਮਿਲ ਕੇ, ਬੇੜਾ ਪਾਰ ਹੋ ਜਾਦਾ ਹੈ। ਉਹੀ ਬੰਦਾ ਮੇਰਾ ਸਾਥੀ, ਰਿਸ਼ਤੇਦਾਰ-ਅੰਗੀ ਸਾਕ ਹੈ, ਜੋ ਰੱਬ ਦਾ ਨਾਂਮ ਮਨ ਵਿੱਚ ਚੇਤੇ ਕਰਦਾ ਹੈ। ਰੱਬੀ ਗੁਣਾਂ ਵਾਲੇ ਭਗਤ, ਮੇਰੇ ਸਾਰੇ ਮਾੜੇ ਪਾਪ, ਕੰਮ ਦੱਸ ਕੇ, ਮੇਰੇ ਉਤੇ ਮੇਹਰ ਬਾਨੀ ਕਰਦੇ ਹਨ। ਦੁਨੀਆਂ ਭਰ ਦੀਆਂ ਕੀਮਤੀ ਚੀਜ਼ਾਂ ਦੇ ਭੰਡਾਰ ਮਿਲ ਜਾਂਦੇ ਹਨ। ਰੱਬ ਨੂੰ ਯਾਦ ਕਰਨ ਦੀ ਸ਼ਕਤੀ ਦਾ ਭੰਡਾਰ ਆ ਜਾਂਦੀ ਹੈ। ਰੱਬ ਦੇ ਸੋਹਣੇ ਚਰਨ ਕਮਲਾਂ ਦਾ ਮਨ ਵਿੱਚ ਆਉਣ ਨਾਲ ਮਿਲ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭ ਜੀ ਮੈਂ ਤੇਰੇ ਦਰ ਦਾ ਮੰਗਤਾਂ ਹਾਂ। ਮੈਂ ਤੈਨੂੰ ਤੇਰੇ ਤੋਂ ਆਪਦੇ ਲਈ ਤੈਨੂੰ ਮੰਗਦਾਂ ਹਾਂ।

Comments

Popular Posts