ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੨੪ Page 224 of 1430
9683 ਨਰ ਨਿਹਕੇਵਲ ਨਿਰਭਉ ਨਾਉ ॥
Nar Nihakaeval Nirabho Naao ||
नर निहकेवल निरभउ नाउ ॥
ਜੋ ਬੰਦਾ ਨਿਡਰ, ਡਰਾ ਤੋਂ ਰਹਿਤ ਰੱਬ ਜੀ ਨੂੰ ਯਾਦ ਕਰਦਾ ਹੈ, ਉਸ ਦਾ ਪਿਆਰ. ਧੰਨ ਤੇ ਦੁਨੀਆਂ ਵੱਲੋ, ਮਨ ਟੁੱਟ ਜਾਂਦਾ ਹੈ॥
The Name makes a man pure and fearless.
9684 ਅਨਾਥਹ ਨਾਥ ਕਰੇ ਬਲਿ ਜਾਉ ॥
Anaathheh Naathh Karae Bal Jaao ||
अनाथह नाथ करे बलि जाउ ॥
ਪ੍ਰਮਾਤਮਾਂ ਗਰੀਬਾਂ, ਬੇਸਹਾਰਾਂ ਦਾ ਮਾਲਕ ਬੱਣ ਜਾਂਦਾ ਹੈ। ਮੈਂ ਉਸ ਤੋਂ ਸਦਕੇ ਜਾਂਦਾਂ ਹਾਂ॥
It makes the masterless become the master of all. I am a sacrifice to him.
9685 ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥
Punarap Janam Naahee Gun Gaao ||5||
पुनरपि जनमु नाही गुण गाउ ॥५॥
ਉਨਾਂ ਨੂੰ ਬਾਰ-ਬਾਰ ਜੰਮਣਾਂ ਨਹੀਂ ਪੈਂਦਾ। ਜੋ ਬੰਦੇ ਭਗਵਾਨ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ ||5||
Such a person is not reincarnated again; he sings the Glories of God. ||5||
9686 ਅੰਤਰਿ ਬਾਹਰਿ ਏਕੋ ਜਾਣੈ ॥
Anthar Baahar Eaeko Jaanai ||
अंतरि बाहरि एको जाणै ॥
ਬੰਦਾ ਸਰੀਰ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਇਕੋ ਰੱਬ ਹੀ ਸਮਝ ਕੇ ਮੰਨੇ॥
Inwardly and outwardly, he knows the One God.
9687 ਗੁਰ ਕੈ ਸਬਦੇ ਆਪੁ ਪਛਾਣੈ ॥
Gur Kai Sabadhae Aap Pashhaanai ||
गुर कै सबदे आपु पछाणै ॥
ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਆਪ ਪੜ੍ਹੇ, ਸੁਣੇ, ਗਾਵੇ, ਬਿਚਾਰੇ ਜੀ॥।
Through the Word of the Sathigur's Shabad, he realizes himself.
9688 ਸਾਚੈ ਸਬਦਿ ਦਰਿ ਨੀਸਾਣੈ ॥੬॥
Saachai Sabadh Dhar Neesaanai ||6||
साचै सबदि दरि नीसाणै ॥६॥
ਸਤਿਗੁਰ ਜੀ ਦੀ ਰੱਬੀ ਬਾਣੀ, ਮਰਨ ਪਿਛੋਂ, ਭੱਟਕਣ ਨਹੀਂ ਦਿੰਦੀ। ਆਸਰਾ ਬੱਣਦੀ ਹੈ। ਭੁੱਖੀ ਆਤਮਾਂ ਨੂੰ, ਧਰਵਾਸ ਦੇਣ-ਭੁੱਖ ਮਿਟਾਉਣ ਦੇ ਕੰਮ ਆਉਂਦੀ ਹੈ||6||
He bears the Banner and Insignia of the Sathigur's Shabad, in the God's Court. ||6||
9689 ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥
Sabadh Marai This Nij Ghar Vaasaa ||
सबदि मरै तिसु निज घरि वासा ॥
ਜੋ ਬੰਦਾ ਮਨ ਨੂੰ, ਸਤਿਗੁਰ ਜੀ ਦੀ ਰੱਬੀ ਬਾਣੀ ਵਿੱਚੋਂ ਗੁਣ ਲੈ ਕੇ, ਦੁਨੀਆਂ ਦੇ ਧੰਨ, ਮੋਹ ਵਲੋਂ ਮਾਰ ਲੈਂਦਾ ਹੈ। ਉਹ ਦਾ ਮਹਿਲ ਮੱਲ ਲੈਂਦਾ ਹੈ॥
One who dies in the Sathigur's Shabad abides in his own home within.
9690 ਆਵੈ ਨ ਜਾਵੈ ਚੂਕੈ ਆਸਾ ॥
Aavai N Jaavai Chookai Aasaa ||
आवै न जावै चूकै आसा ॥
ਜਨਮ-ਮਰਨ ਮੁੱਕ ਜਾਂਦਾ ਹੈ। ਉਸ ਦੀਆਂ ਸਬ ਆਸਾਂ-ਲਾਲਚ ਮੁੱਕ ਜਾਂਦੇ ਹਨ॥
He does not come or go in reincarnation, and his hopes are subdued.
9691 ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥
Gur Kai Sabadh Kamal Paragaasaa ||7||
गुर कै सबदि कमलु परगासा ॥७॥
ਸਤਿਗੁਰ ਜੀ ਦੀ ਰੱਬੀ ਬਾਣੀ ਦਿਲ-ਮਨ-ਹਿਰਦਾ-ਪੂਰਾ ਸਰੀਰ, ਖੁਸ਼ੀ ਖੇੜੇ-ਅੰਨਦ ਵਿੱਚ ਆ ਜਾਂਦਾ ਹੈ||7||
Through the Word of the Sathigur's Shabad, his heart-lotus blossoms forth. He Love with Sathigur God. ||7||
9692 ਜੋ ਦੀਸੈ ਸੋ ਆਸ ਨਿਰਾਸਾ ॥
Jo Dheesai So Aas Niraasaa ||
जो दीसै सो आस निरासा ॥
ਦੁਨੀਆਂ ਉਤੇ ਜਿਹੜਾ ਵੀ ਬੰਦਾ ਦਿਸਦਾ ਹੈ। ਉਹ ਲਚਾਰ- ਨਾਉਮੀਦ ਵਾਲਾ ਹੋਇਆ ਦਿਸਦਾ ਹੈ॥
Whoever is seen, is driven by hope and despair.
9693 ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥
Kaam Krodhh Bikh Bhookh Piaasaa ||
काम क्रोध बिखु भूख पिआसा ॥
ਸਰੀਕ ਸ਼ਕਤੀਆਂ, ਗੁੱਸਾ, ਭੁੱਖਾਂ-ਪਿਆਰ, ਕਰੋਧ ਦੀ ਜਹਿਹ ਦੀ ਨਾਲ ਜੋ ਸਰੀਰ ਨੂੰ ਗਾਲ਼, ਸਾੜ, ਜੱਲ਼ਾ ਰਹੀ ਹੈ
By sexual desire, anger, corruption, hunger and thirst Killing the body .
9694 ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥
Naanak Biralae Milehi Oudhaasaa ||8||7||
नानक बिरले मिलहि उदासा ॥८॥७॥
ਸਤਿਗੁਰ ਨਾਨਕ ਪ੍ਰਭੂ ਜੀ ਦਸ ਰਹੇ ਹਨ। ਕੋਈ ਵਿਰਲਾ ਲੱਖਾਂ-ਕਰੋੜਾਂ ਵਿੱਚੋਂ ਇੱਕ ਹੁੰਦਾ ਹੈ। ਜੋ ਰੱਬ ਦੇ ਭਾਂਣੇ ਵਿੱਚ ਰਹਿੰਦਾ ਹੈ। ਆਪਦੀਆਂ ਸ਼ਕਤੀਆਂ ਦਾ ਆਸਰਾ ਨਹੀਂ ਲੈਂਦਾ। ਸਬ ਕੰਮ ਰੱਬ ਉਤੇ, ਛੱਡ ਦਿੰਦਾ ਹੈ
Sathigur Nanak, those detached recluses who meet the God are so very rare. ||8||7||
9695 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧ ॥
Sathigur Nanak Chaytee, First Mehl 1 ||
9696 ਐਸੋ ਦਾਸੁ ਮਿਲੈ ਸੁਖੁ ਹੋਈ ॥
Aiso Dhaas Milai Sukh Hoee ||
ऐसो दासु मिलै सुखु होई ॥
ਸਤਿਗੁਰ ਜੀ ਨੂੰ ਮਿਲ ਕੇ ਮਨ ਸ਼ਾਤ-ਅੰਨਦਤ ਹੋ ਜਾਂਦਾ ਹੈ॥
Sathigur Meeting such a slave, peace is obtained.
9697 ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥
Dhukh Visarai Paavai Sach Soee ||1||
दुखु विसरै पावै सचु सोई ॥१॥
ਰੋਗ-ਦਰਦ ਮੁੱਕ ਜਾਂਦੇ ਹਨ। ਪਵਿੱਤਰ ਰੱਬ ਨਾਲ ਮਿਲਾਪ ਹੁੰਦਿਆ ਹੀ, ਸਬ ਅੰਨਦ ਮਿਲ ਜਾਂਦੇ ਹਨ||1||
Pain is forgotten, when the True God is found. ||1||
9698 ਦਰਸਨੁ ਦੇਖਿ ਭਈ ਮਤਿ ਪੂਰੀ ॥
Dharasan Dhaekh Bhee Math Pooree ||
दरसनु देखि भई मति पूरी ॥
ਸਤਿਗੁਰ ਜੀ ਨੂੰ ਅੱਖੀ ਦੇਖ ਕੇ, ਸਾਰੇ ਗੁਣ ਆ ਜਾਂਦੇ ਹਨ ॥
Sathigur Meeting Dharasan True God is found. Beholding the blessed vision of his darshan, my understanding has become perfect.
9699 ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥
Athasath Majan Charaneh Dhhooree ||1|| Rehaao ||
अठसठि मजनु चरनह धूरी ॥१॥ रहाउ ॥
ਸਤਿਗੁਰ ਜੀ ਦੇ ਚਰਨਾਂ ਦੀ ਧੂ਼ਲ ਨਾਲ, ਦੁਨੀਆਂ ਭਰ ਦੇ, ਅਠਾਹਠ ਤੀਰਥਾਂ ਦੇ ਇਸ਼ਨਾਨ ਹੋ ਜਾਂਦਾ ਹੈ ॥੧॥ ਰਹਾਉ ॥
The cleansing baths at the sixty-eight sacred shrines of pilgrimage are in the dust of Sathigur feet. ||1||Pause||
9700 ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥
Naethr Santhokhae Eaek Liv Thaaraa ||
नेत्र संतोखे एक लिव तारा ॥
ਅੱਖਾਂ ਨੂੰ ਦੁਨੀਆਂ ਵਲੋਂ ਕਾਬੂ ਕਰਕੇ, ਰੱਬ ਨਾਲ ਪਿਆਰ ਬੱਣਦਾ ਹੈ॥
Tongue is purified by the most sublime essence of the God.
9701 ਜਿਹਵਾ ਸੂਚੀ ਹਰਿ ਰਸ ਸਾਰਾ ॥੨॥
Jihavaa Soochee Har Ras Saaraa ||2||
जिहवा सूची हरि रस सारा ॥२॥
ਦੁਨੀਆਂ ਭਰ ਦੇ ਸੁਆਦਾਂ ਦੇ ਰਸ, ਰੱਬ ਨੂੰ ਯਾਦ ਕਰਨ ਨਾਲ ਜੀਭ ਪਵਿੱਤਰ ਹੁੰਦੀ ਹੈ||2||
Tongue is purified by the most sublime essence of the God. ||2||
9702 ਸਚੁ ਕਰਣੀ ਅਭ ਅੰਤਰਿ ਸੇਵਾ ॥
Sach Karanee Abh Anthar Saevaa ||
सचु करणी अभ अंतरि सेवा ॥
ਮਨ ਸੱਚੇ ਪਵਿੱਤਰ ਪ੍ਰਭ ਜੀ ਨੂੰ ਸਹਿਜ ਸੁਭਾਏ, ਆਪੇ ਯਾਦ ਕਰਨ ਲੱਗ ਜਾਂਦਾ ਹੈ॥
True are my actions, and deep within my being, I serve God.
9703 ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥
Man Thripathaasiaa Alakh Abhaevaa ||3||
मनु त्रिपतासिआ अलख अभेवा ॥३॥
ਬੇਅੰਤ ਗੁਣਾਂ ਵਾਲੇ ਪ੍ਰਭੂ ਜੀ ਵਿੱਚ ਮਨ ਲੀਨ ਹੋ ਕੇ, ਰੱਜ ਜਾਦਾ ਹੈ ||3||
Mind is satisfied by the Inscrutable, Mysterious God . ||3||
9704 ਜਹ ਜਹ ਦੇਖਉ ਤਹ ਤਹ ਸਾਚਾ ॥
Jeh Jeh Dhaekho Theh Theh Saachaa ||
जह जह देखउ तह तह साचा ॥
ਮੈਂ ਜਿਧਰ ਵੀ ਦੇਖਦਾਂ ਹਾਂ, ਮੇਰੀ ਨਿਗਾ ਜਾਂਦੀ ਹੈ। ਮੈਨੂੰ ਹਰ ਚੀਜ਼ ਵਿੱਚ ਰੱਬ ਦਿੱਸਦਾ ਹੈ॥
Wherever I look, there I find the True God .
9705 ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥
Bin Boojhae Jhagarath Jag Kaachaa ||4||
बिनु बूझे झगरत जगु काचा ॥४॥
ਜਿਸ ਨੂੰ ਰੱਬ ਦਿਸਦਾ ਹੀ ਨਹੀਂ ਹੈ। ਉਹ ਹੋਰਾਂ ਨੂੰ ਵੀ ਰੱਬ ਦੀ ਸ਼ਰਦਾ ਵੱਲੋਂ ਤੋੜਦੇ ਹਨ ||4||
Without understanding True God, the world argues in falsehood. ||4||
9706 ਗੁਰੁ ਸਮਝਾਵੈ ਸੋਝੀ ਹੋਈ ॥
Gur Samajhaavai Sojhee Hoee ||
गुरु समझावै सोझी होई ॥
ਸਤਿਗੁਰ ਜੀ ਜੇ ਬੰਦੇ ਨੂੰ, ਮੱਤ-ਅੱਕਲ ਦੇ ਦੇਵੇ, ਗੁਣਾਂ ਨਾਲ ਸੁਰਤ ਕੰਮ ਕਰਨ ਲੱਗ ਜਾਂਦੀ ਹੈ॥
When the Sathigur instructs, understanding is obtained.
9707 ਗੁਰਮੁਖਿ ਵਿਰਲਾ ਬੂਝੈ ਕੋਈ ॥੫॥
Guramukh Viralaa Boojhai Koee ||5||
गुरमुखि विरला बूझै कोई ॥५॥
ਸਤਿਗੁਰ ਜੀ ਦੀ ਬਾਣੀ ਬਿਚਾਰਨ ਵਾਲਾ ਬੰਦਾ ਹੀ ਰਬ ਦੀ ਰਮਝ-ਚੋਜ਼ ਨੂੰ ਸਮਝ ਸਕਦਾ ਹੈ ||5||
How rare is that Sathigurs' Gurmukh who understands. ||5||
9708 ਕਰਿ ਕਿਰਪਾ ਰਾਖਹੁ ਰਖਵਾਲੇ ॥
Kar Kirapaa Raakhahu Rakhavaalae ||
करि किरपा राखहु रखवाले ॥
ਪ੍ਰਭੂ ਜੀ ਤੁਸੀਂ ਐਸੀ ਮੇਹਰ ਕਰੋ, ਮੇਰੀ ਲਾਜ਼ ਰੱਖ ਲਵੋ। ਦੁਨੀਆਂ ਤੋਂ ਬਚਾ ਲਵੋ॥
Show Your Mercy, save me, Savior God.
9709 ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
Bin Boojhae Pasoo Bheae Baethaalae ||6||
बिनु बूझे पसू भए बेताले ॥६॥
ਬਗੈਰ ਰੱਬ ਨਾਲ ਪ੍ਰੀਤ ਪਾਏ, ਬੰਦੇ ਵੀ ਡੰਗਰ, ਭੂਤਾਂ, ਚੜੇਲਾਂ ਵਰਗੇ ਹਨ ||6||
Without understanding, people become beasts and demons. ||6||
9710 ਗੁਰਿ ਕਹਿਆ ਅਵਰੁ ਨਹੀ ਦੂਜਾ ॥
Gur Kehiaa Avar Nehee Dhoojaa ||
गुरि कहिआ अवरु नही दूजा ॥
ਸਤਿਗੁਰ ਜੀ ਨੇ ਕਿਹਾ ਹੈ। ਰੱਬ ਇੱਕ ਹੈ ਹੋਰ ਦੂਜਾ ਕੋਈ ਨਹੀ ਹੈ॥
The Sathigur has said, only one God. that there is no other at all.
9711 ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥
Kis Kahu Dhaekh Karo An Poojaa ||7||
किसु कहु देखि करउ अन पूजा ॥७॥
ਮੈਂ ਕਿਸੇ ਹੋਰ ਦੀ, ਉਸ ਰੱਬ ਵਰਗਾ ਸਮਝ ਕੇ, ਕਿਵੇਂ ਪੂਜਾ ਕਰ ਸਕਦਾ ਹੈ? ਰੱਬ ਹੀ ਮੇਰੀ ਪੂਜਾ ਹੈ||7||
So tell me, who should I see, and who should I worship? ||7||
9712 ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥
Santh Haeth Prabh Thribhavan Dhhaarae ||
संत हेति प्रभि त्रिभवण धारे ॥
ਸਤਿਗੁਰ ਜੀ ਨਾਲ ਭਗਤੀ ਕਰਕੇ, ਪਿਆਰ ਕਰਨ ਨੂੰ, ਤਿੰਨ ਭਵਨਾਂ ਦੇ ਲੋਕ ਬੱਣਾਏ ਗਏ ਹਨ॥
For the sake of the Sathigur's Saints, God has established the three worlds.
9713 ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥
Aatham Cheenai S Thath Beechaarae ||8||
आतमु चीनै सु ततु बीचारे ॥८॥
ਜੋ ਬੰਦਾ ਆਪਣੇ ਆਪ ਦੀ ਪਰਖ ਕਰਦਾ ਹੈ। ਆਪਦੇ ਔਗੁਣ ਦੇਖਦਾ ਹੈ। ਉਹੀ ਰੱਬ ਦਾ ਮਿਲਾਪ ਕਰਦਾ ਹੈ ||8||
One who understands his own soul, contemplates the essence of reality. He love with God. ||8||
9714 ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥
Saach Ridhai Sach Praem Nivaas ||
साचु रिदै सचु प्रेम निवास ॥
ਬੰਦਾ ਰੱਬ ਨੂੰ ਮਨ ਵਿੱਚ ਯਾਦ ਕਰਦਾ ਹੈ, ਰੱਬ ਨਾਲ ਪਿਆਰ ਭਗਤੀ ਬੱਣ ਜਾਂਦੀ ਹੈ॥
One whose heart is filled with Truth God. True love with God.
9715 ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥
Pranavath Naanak Ham Thaa Kae Dhaas ||9||8||
प्रणवति नानक हम ता के दास ॥९॥८॥
ਸਤਿਗੁਰ ਨਾਨਕ ਜੀ ਮੈਂ ਤੇਰਾ ਗੋਲਾ, ਗੁਲਾਮ, ਸੇਵਕ ਹਾਂ ||9||8||
Sathigur Nanak, I am his servant. ||9||8||
9716 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧ ॥
Sathigur Nanak Gauree, First Mehl 1 ||
9717 ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥
Brehamai Garab Keeaa Nehee Jaaniaa ||
ब्रहमै गरबु कीआ नही जानिआ ॥
ਬ੍ਰਹਮਾਂ ਨੂੰ ਆਪਣੇ ਆਪ ਦੇ ਉਤੇ, ਰੱਬ ਤੋਂ ਵੀ ਵੱਡੇ ਹੋਣ ਦਾ ਮਾਂਣ ਹੋ ਗਿਆ ਸੀ॥
Brahma acted in pride, and did not understand.
9718 ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥
Baedh Kee Bipath Parree Pashhuthaaniaa ||
बेद की बिपति पड़ी पछुतानिआ ॥
ਉਸ ਉਤੇ ਬੇਦਾ ਨੂੰ ਚੋਰੀ ਹੋਣ ਦੀ ਮਸੀਬਤ ਆ ਗਈ। ਫਿਰ ਉਸ ਨੂੰ ਆਪਦੀ ਗੱਲ਼ਤੀ ਦਾ ਅਹਿਸਾਸ ਹੋਇਆ। ਬੇਦਾ ਨੂੰ ਦੈਂਤ ਚੁਰਾ ਕੇ ਲੈ ਗਏ ਸਨ॥
Only when he was faced with the downfall of the Vedas did he repent.
9719 ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥
Jeh Prabh Simarae Thehee Man Maaniaa ||1||
जह प्रभ सिमरे तही मनु मानिआ ॥१॥
ਜਦੋਂ ਰੱਬ ਨੂੰ ਚੇਤੇ ਕਰੀਏ, ਤਾਂ ਮਨ ਬਸ ਵਿੱਚ ਆਉਂਦਾ ਹੈ ||1||
Remembering God in meditation, the mind is conciliated. ||1||
9720 ਐਸਾ ਗਰਬੁ ਬੁਰਾ ਸੰਸਾਰੈ ॥
Aisaa Garab Buraa Sansaarai ||
ऐसा गरबु बुरा संसारै ॥
ਦੁਨੀਆਂ ਹੰਕਾਂਰ ਵਿੱਚ, ਇਸੇ ਤਰਾਂ ਮੈਂ-ਮੈਂ ਕਰਦੀ ਫਿਰਦੀ ਹੈ। ਜੋ ਬਹੁਤ ਖ਼ਤਰਨਾਕ ਹੈ॥
Such is the horrible pride of the world.
9721 ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥
Jis Gur Milai This Garab Nivaarai ||1|| Rehaao ||
जिसु गुरु मिलै तिसु गरबु निवारै ॥१॥ रहाउ ॥
ਸਤਿਗੁਰ ਜੀ ਜਿਸ ਬੰਦੇ ਨੂੰ ਮਿਲ ਜਾਂਦੇ ਹਨ। ਉਸ ਦਾ ਹੰਕਾਂਰ, ਮੈਂ-ਮੈਂ ਸਬ ਨਸ਼ਟ ਹੋ ਜਾਂਦਾ ਹੈ ॥੧॥ ਰਹਾਉ ॥
The Sathigur eliminates the pride of those who meet Him. ||1||Pause||
9722 ਬਲਿ ਰਾਜਾ ਮਾਇਆ ਅਹੰਕਾਰੀ ॥
Bal Raajaa Maaeiaa Ahankaaree ||
बलि राजा माइआ अहंकारी ॥
ਬਲਿ ਰਾਜਾ ਹੰਕਾਂਰੀ ਸੀ, ਉਸ ਕੋਲ ਬਹੁਤ ਧੰਨ ਸੀ॥
Bal the King, in Maya and egotism.
9723 ਜਗਨ ਕਰੈ ਬਹੁ ਭਾਰ ਅਫਾਰੀ ॥
Jagan Karai Bahu Bhaar Afaaree ||
जगन करै बहु भार अफारी ॥
ਉਹ ਸੌ ਜੱਗ, ਸੌ ਬਾਰ ਦਾਨ ਕਰਕੇ, ਆਫ਼ਰ ਕੇ ਹੰਕਾਂਰੀ ਹੋ ਗਿਆ ਸੀ॥
Held his ceremonial feasts, but he was puffed up with pride.
9724 ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥
बिनु गुर पूछे जाइ पइआरी ॥२॥
Bin Gur Pooshhae Jaae Paeiaaree ||2||
ਗੁਰੂ ਦੇ ਰੋਕਣ ਤੇ, ਬਗੈਰ ਗੁਰੂ ਦੀ ਸਲਾਹ ਤੋਂ, ਉਹ ਬਲਿ ਰਾਜਾ, ਬ੍ਰਾਹਮਣ ਨੂੰ, ਜੋ ਅਸਲ ਵਿੱਚ ਵਿਸ਼ਨੂੰ ਸੀ। ਹੋਰ ਦਾਨ ਦੇਣਾਂ ਮੰਨ ਗਿਆ ਸੀ। ਉਸ ਨੇ ਢਾਈ ਕਦਮ ਧਰਤੀ ਮੰਗੀ ਸੀ। ਇਕੋ ਕਰਮ ਨਾਲ ਸਾਰੀ ਧਰਤੀ ਹਾਂਸਲ ਕਰ ਲਈ। ਦੂਜੇ ਨਾਲ ਅਕਾਸ਼ ਮਿਣ ਲਿਆ। ਅੱਧੇ ਕਰਮ ਨਾਲ ਉਸ ਦੇ ਸਰੀਰ ਉਤੇ ਕਬਜ਼ਾ ਕਰਕੇ, ਰਾਜੇ ਤੋਂ ਸਾਰਾ ਕੁੱਝ ਦਾਨ ਲੈ ਕੇ. ਆਪਦਾ ਚੌਕੀਦਾਰ ਬੱਣਾਂ ਲਿਆ ਸੀ ||2||
Without the Guru's advice, he had to go to the underworld. ||2||
9725 ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥
Hareechandh Dhaan Karai Jas Laevai ||
हरीचंदु दानु करै जसु लेवै ॥
ਹਰੀਚੰਦੁ ਰਾਜਾ ਪੁੰਨ ਕਰਕੇ, ਲੋਕਾਂ ਦੀ ਵਾਹੁ-ਵਾਹੁ ਖੱਟਦਾ ਸੀ। ਹਰੀਚੰਦੁ ਰਾਜੇ ਨੇ ਆਪ ਨੂੰ, ਪਤਨੀ ਨੂੰ ਪੁੱਤਰ ਨੂੰ ਵੀ ਦਾਨ ਕਰ ਦਿੱਤਾ ਸੀ। ਅੰਤ ਨੂੰ ਪੁੱਤਰ ਦੀ ਲਾਸ਼ ਨੂੰ ਜਾਲਣ ਲਈ ਵੀ ਪੈਸੇ ਨਹੀਂ ਸਨ। ਉਸ ਨੇ ਬਗੈਰ ਗੁਰੂ ਨੂੰ ਪੁੱਛੇ ਸਬ ਕੁੱਝ ਦਾਨ ਕੀਤਾ ਸੀ। ਤਾਂਹੀ ਵਿਸ਼ਵਾ ਮਿੱਤ੍ਰ ਕੋਲੋ, ਧੋਖਾ ਖਾ ਗਿਆ॥
Hari Chand gave in charity, and earned public praise.
9726 ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥
Bin Gur Anth N Paae Abhaevai ||
बिनु गुर अंतु न पाइ अभेवै ॥
ਬਗੈਰ ਗੁਰੂ ਤੋਂ ਰੱਬ ਦੇ ਭਾਣੇ ਦਾ ਭੇਤ ਨਹੀ ਪਾਇਆ ਜਾ ਸਕਦਾ॥
But without the Guru, he did not find the limits of the Mysterious God.
9727 ਆਪਿ ਭੁਲਾਇ ਆਪੇ ਮਤਿ ਦੇਵੈ ॥੩॥
Aap Bhulaae Aapae Math Dhaevai ||3||
आपि भुलाइ आपे मति देवै ॥३॥
ਰੱਬ, ਆਪ ਰੱਬ ਨੂੰ ਭੁੱਲਾ ਦਿੰਦਾ ਹੈ। ਆਪ ਹੀ ਰੱਬ ਚੇਤੇ ਕਰਾਂਉਦਾ ਹੈ ||3||
The God Himself misleads people, and He Himself imparts understanding. ||3||
9728 ਦੁਰਮਤਿ ਹਰਣਾਖਸੁ ਦੁਰਾਚਾਰੀ ॥
Dhuramath Haranaakhas Dhuraachaaree ||
दुरमति हरणाखसु दुराचारी ॥
ਹਰਣਾਖਸੁ ਦੀ ਬੁੱਧੀ ਖ਼ਰਾਬ ਹੋ ਗਈ ਸੀ॥
The evil-minded Harnaakhash committed evil deeds.
9729 ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥
Prabh Naaraaein Garab Prehaaree ||
प्रभु नाराइणु गरब प्रहारी ॥
ਰੱਬ ਆਪ ਹੀ ਹੰਕਾਂਰ ਦੂਰ ਕਰ ਦਿੰਦਾ ਹੈ॥
God, the Lord of all, is the Destroyer of pride.
9730 ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥
Prehalaadh Oudhhaarae Kirapaa Dhhaaree ||4||
प्रहलाद उधारे किरपा धारी ॥४॥
ਉਸ ਰੱਬ ਨੇ, ਮੇਹਰਬਾਨੀ ਕਰਕੇ, ਪ੍ਰਹਲਾਦ ਦੀ ਮਦੱਦ ਕੀਤੀ ਸੀ ||4||
He bestowed His Mercy, and saved Prahlaad. ||4||
9731 ਭੂਲੋ ਰਾਵਣੁ ਮੁਗਧੁ ਅਚੇਤਿ ॥
Bhoolo Raavan Mugadhh Achaeth ||
भूलो रावणु मुगधु अचेति ॥
ਬੇਸਮਝ ਰਾਵਣ ਰਸਤਾ ਭੱਟਕ ਗਿਆ ਸੀ॥
Raawan was deluded, foolish and unwise.
9732 ਲੂਟੀ ਲੰਕਾ ਸੀਸ ਸਮੇਤਿ ॥
Loottee Lankaa Sees Samaeth ||
लूटी लंका सीस समेति ॥
ਰਾਵਣ ਦੀ ਲੰਕਾਂ ਲੁੱਟੀ ਗਈ ਸੀ, ਉਸ ਦਾ ਸਿਰ ਕੱਟਿਆ ਗਿਆ ਸੀ।
Sri Lanka was plundered, and he lost his head.
9733 ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥
Garab Gaeiaa Bin Sathigur Haeth ||5||
गरबि गइआ बिनु सतिगुर हेति ॥५॥
ਰਾਵਣ ਵਾਂਗ, ਬੰਦਾ ਸਤਿਗੁਰ ਜੀ ਤੋਂ ਬਗੈਰ ਹੰਕਾਂਰ ਦੇ ਕਾਰਨ ਕਿਸੇ ਪਾਸੇ ਦਾ ਨਹੀ ਰਹਿੰਦਾ। ਤਬਾਹ ਹੋ ਜਾਂਦਾ ਹੈ ||5||
He indulged in ego, and lacked the love of the True Sathigur. ||5||
9734 ਸਹਸਬਾਹੁ ਮਧੁ ਕੀਟ ਮਹਿਖਾਸਾ ॥
Sehasabaahu Madhh Keett Mehikhaasaa ||
सहसबाहु मधु कीट महिखासा ॥
ਸਹਸਬਾਹੁ ਨੂੰ ਪਰਸ ਰਾਮ ਨੇ ਮਾਰ ਦਿੱਤਾ ਸੀ। ਮਧੁ ਤੇ ਕੈਟਬ ਨੂੰ ਵਿਸ਼ਨੂੰ ਨੇ ਮਾਰ ਦਿੱਤਾ ਸੀ। ਮਹਿਖਾਸਾ ਨੂੰ ਦੁਰਗਾ ਨੇ ਮਾਰ ਦਿੱਤਾ ਸੀ॥
The God killed the thousand-armed Arjun, and the demons Madhu-keetab and Meh-khaasaa.
9735 ਹਰਣਾਖਸੁ ਲੇ ਨਖਹੁ ਬਿਧਾਸਾ ॥
Haranaakhas Lae Nakhahu Bidhhaasaa ||
हरणाखसु ले नखहु बिधासा ॥
ਹਰਣਾਖਸੁ ਨੂੰ ਨਰ ਸਿੰਘ ਨੇ ਨੋਹੁੰਆ ਨਾਲ ਮਾਰ ਦਿੱਤਾ ਸੀ॥
He seized Harnaakhash and tore him apart with his nails.
9736 ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥
haith Sanghaarae Bin Bhagath Abhiaasaa ||6||
दैत संघारे बिनु भगति अभिआसा ॥६॥
ਸਾਰੇ ਦੈਂਤ, ਰੱਬ ਦੀ ਭਗਤੀ ਤੋਂ ਬਗੈਰ, ਤਬਾਹ ਹੋ ਗਏ ||6||
The demons were slain; they did not practice devotional worship. ||6||
9737 ਜਰਾਸੰਧਿ ਕਾਲਜਮੁਨ ਸੰਘਾਰੇ ॥
Jaraasandhh Kaalajamun Sanghaarae ||
जरासंधि कालजमुन संघारे ॥
ਦੈਂਤਾਂ ਨੂੰ ਮੁੱਕਾ ਕੇ, ਰੱਬ ਨੇ ਭਗਤੀ ਦੀ ਸੰਭਾਲ ਕੀਤੀ ਹੈ॥
The demons Jaraa-sandh and Kaal-jamun were destroyed.
9738 ਰਕਤਬੀਜੁ ਕਾਲੁਨੇਮੁ ਬਿਦਾਰੇ ॥
Rakathabeej Kaalunaem Bidhaarae ||
रकतबीजु कालुनेमु बिदारे ॥
ਰਕਤਬੀਜੁ ਨੂੰ ਦੁਰਗਾ ਨੇ ਮਾਰ ਦਿੱਤਾ ਸੀ। ਕਾਲੁਨੇਮੁ ਨੂੰ ਵਿਸਨੂੰ ਨੇ ਮਾਰ ਦਿੱਤਾ ਸੀ।
Rakat-beej and Kaal-naym were annihilated.
9739 ਦੈਤ ਸੰਘਾਰਿ ਸੰਤ ਨਿਸਤਾਰੇ ॥੭॥
Dhaith Sanghaar Santh Nisathaarae ||7||
दैत संघारि संत निसतारे ॥७॥
ਸਾਰੇ ਦੈਂਤ ਤਬਾਹ ਹੋ ਗਏ। ਰੱਬ ਜੀ ਭਗਤਾਂ ਦੀ ਲਾਜ਼ ਰੱਖਦਾ ਹੈ ||7||
Slaying the demons, the God saved His Saints. ||7||
9740 ਆਪੇ ਸਤਿਗੁਰੁ ਸਬਦੁ ਬੀਚਾਰੇ ॥
Aapae Sathigur Sabadh Beechaarae ||
आपे सतिगुरु सबदु बीचारे ॥
ਸਤਿਗੁਰੁ ਜੀ ਦੀ ਰੱਬੀ ਬਾਣੀ ਨਾਲ, ਆਪ ਹੀ ਰੱਬ ਜੀ ਸਤਿਗੁਰੁ ਜੀ ਬੱਣ ਕੇ, ਆਪਦੇ ਗੁਣ ਦੱਸਦਾ ਹੈ॥
God Himself, as the True Sathigur, contemplates the Sathigur's Shabad.
9741 ਦੂਜੈ ਭਾਇ ਦੈਤ ਸੰਘਾਰੇ ॥
Dhoojai Bhaae Dhaith Sanghaarae ||
दूजै भाइ दैत संघारे ॥
ਰੱਬ ਦੈਤਾਂ ਨੂੰ ਆਪ ਹੀ ਮਾੜੀ ਬੁੱਧੀ ਦੇ ਕੇ, ਆਪ ਹੀ ਮਾਰਵਾ ਦਿੰਦਾ ਹੈ॥
Because of the love of duality, God killed the demons.
9742 ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥
Guramukh Saach Bhagath Nisathaarae ||8||
गुरमुखि साचि भगति निसतारे ॥८॥
ਰੱਬ ਜੀ ਸਤਿਗੁਰੁ ਜੀ, ਭਗਤਾਂ ਦੀ ਲਾਜ਼ ਰੱਖਦਾ ਹੈ ||8||
By their true devotion, the Sathigur's Gurmukhs have been saved. ||8||
Comments
Post a Comment