ਸਾਰੇ ਅੰਨਦ, ਖੁਸ਼ੀਆਂ ਰੱਬ ਦਾ ਨਾਂਮ ਚੇਤੇ ਕਰਨ ਵਿੱਚ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

18/3/ 2013. 213

ਬੰਦਾ ਨਹਾ ਕੇ, ਚਿੱਟੇ ਕੱਪੜੇ ਪਾਉਂਦਾ ਹੈ। ਖੁਸ਼ਬੂ ਵਾਲੇ ਅਤਰ ਲਾਉਂਦਾ ਹੈ॥

ਜੇ ਡਰ ਰਹਿਤ ਰੱਬ ਪਿਆਰੇ ਨੂੰ ਯਾਦ ਨਹੀਂ ਕੀਤਾ। ਇਸ ਤਰਾਂ ਹੈ, ਜਿਵੇ ਹਾਥੀ ਨੂੰ ਨਹਾ ਦਿੱਤਾ ਜਾਂਦਾ ਹੈ। ਉਹ ਆਪਣੇ ਉਤੇ ਮਿੱਟੀ ਪਾ ਲੈਂਦਾ ਹੈ। ਬੰਦਾ ਨਹਾ ਕੇ, ਚਿੱਟੇ ਕੱਪੜੇ ਪਾਉਂਦਾ ਹੈ। ਖੁਸ਼ਬੂ ਵਾਲੇ ਅਤਰ ਲਾਉਂਦਾ ਹੈ। ਬੰਦਾ ਵਿਕਾਰ ਧੰਦਿਆ ਵਿੱਚ ਲੱਗ ਜਾਂਦਾ ਹੈ। ਜਦੋਂ ਭਗਵਾਨ ਪ੍ਰਭੂ ਜੀ ਮੇਹਰਬਾਨੀ ਕਰਦੇ ਹਨ। ਸਤਿਗੁਰ ਜੀ ਨਾਲ ਜੋੜ ਦਿੰਦਾ ਹੈ। ਸਾਰੇ ਅੰਨਦ, ਖੁਸ਼ੀਆਂ ਰੱਬ ਦਾ ਨਾਂਮ ਚੇਤੇ ਕਰਨ ਵਿੱਚ ਹਨ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਦੇ ਵਿਕਾਰਾਂ, ਪਾਪਾਂ, ਮਾੜੇ ਕੰਮਾਂ ਦੀ ਜਿੰਦਗੀ ਸੁਧਾਰ ਦਿੱਤੀ ਹੈ। ਉਹ ਰੱਬੀ ਬਾਣੀ ਦੇ ਗੀਤ ਗਾਉਂਦੇ ਹਨ। ਰੱਬ ਦੇ ਕੰਮਾਂ ਦ ਪ੍ਰਸੰਸਾ ਕਰਦੇ ਹਨ।ਸਤਿਗੁਰ ਜੀ ਨੂੰ ਮੇਰੀ ਜਿੰਦ ਜਾਨ ਗੁਰੂ, ਗੁਰੂ, ਗੁਰੂ ਕਰਕੇ ਚੇਤੇ ਕਰੀ ਚੱਲ। ਸਤਿਗੁਰ ਜੀ ਨੇ ਕੀਮਤੀ ਰਤਨ, ਇਸ ਜਨਮ ਨੂੰ ਪਵਿੱਤਰ ਕਰਕੇ ਜਿਉਣ ਦਾ ਮੱਕਸਦ ਪੂਰਾ ਕਰ ਦਿੱਤਾ ਹੈ। ਐਸੇ ਸਤਿਗੁਰ ਜੀ ਨੂੰ ਅੱਖੀ ਦੇਖ ਕੇ, ਆਪਣੀ ਜਾਨ ਵਾਰੀਏ। ਜਿਵੇਂ ਦਿਲ ਜਿਉਣ ਲਈ ਸਾਹ ਲੈਂਦਾ ਹੈ। ਉਵੇਂ ਹੀ ਰੱਬ ਦਾ ਨਾਂਮ, ਉਸ ਕੰਮ ਚੇਤੇ ਕਰੀਏ। ਆਪਣਾਂ ਸਤਿਗੁਰ ਜੀ, ਜਦੋਂ ਮੇਹਰਬਾਨੀ ਕਰਦੇ ਹਨ। ਤਾਂ ਬੰਦੇ ਨੂੰ ਅੱਕਲ ਆਉਂਦੀ ਹੈ। ਮੇਰੀ ਜਿੰਦੇ ਰੱਬ ਨੂੰ ਯਾਦ ਕਰੀਏ, ਤਾਂ ਮੌਤ ਦੇ ਜੰਮਦੂਤ ਦੇ ਸਜ਼ਾ ਮਿਲਦੀ। ਦੁਨੀਆਂ ਭਰ ਦੇ ਅੰਨਦ, ਖੁਸ਼ੀਆਂ ਮਿਲ ਜਾਂਦੇ ਹਨ। ਸਤਿਗੁਰ ਪ੍ਰਮਾਤਮਾਂ ਨੂੰ ਚੇਤੇ ਕਰਿਆਂ, 100% ਦਿਲ ਦੀਆਂ ਸਬ ਇੱਛਾਂਵਾਂ ਪੂਰੀਆਂ ਹੁੰਦੀਆਂ ਹਨ। ਰੱਬ ਦਾ ਨਾਂਮ ਤੇਰੇ ਬੱਚਿਆਂ ਵਰਗਾ ਹੈ। ਤੇਰਾ ਸਾਥੀ ਪਿਆਰਾ ਹੈ। ਉਨਾਂ ਤੋਂ ਵੀ ਨੇੜੇ, ਪ੍ਰਭੂ ਹਿਰਦੇ ਦੇ ਵਿੱਚ ਵੱਸਦਾ ਹੈ। ਤੇਰੇ ਅੱਗੇ ਵੀ ਨਾਲ ਹੀ ਚੱਲੇਗਾ।ਆਪਣੇ ਸਤਿਗੁਰ ਦੀ ਚਾਕਰੀ, ਗੁਲਾਮੀ ਕਰੀਏ, ਰੱਬ ਨੂੰ ਸਤਿਗੁਰ ਤੋ ਹੀ ਲੱਭਿਆ ਜਾਂਦਾ ਹੈ। ਜਦੋਂ ਸਤਿਗੁਰ ਜੀ ਦਿਆਲ ਹੁੰਦੇ ਹਨ, ਰੱਬ ਜੀ ਮੇਹਰਬਾਨ ਹੁੰਦੇ ਹਨ, ਤਾਂ ਮੇਰੀਆਂ ਸਾਰੀਆਂ ਮਨ ਦੀਆਂ ਚਿੰਤਾਵਾਂ, ਦੁੱਖ, ਰੋਗ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਦੀ ਰੱਬੀ ਬਾਣੀ ਦੇ ਗੁਣ ਗਾਉਣ ਨਾਲ ਮਨ ਦੇ ਸਾਰੇ ਝਗੜੇ, ਮਸੀਬਤਾਂ, ਰੋਗ, ਦੁੱਖ ਮੁੱਕ ਜਾਂਦੇ ਹਨ। ਮਨ ਨੂੰ ਖੁਸ਼ੀਆਂ ਦਾ ਅੰਨਦ ਮਿਲ ਜਾਂਦਾ। ਕਿਸੇ ਹੀ ਬੰਦੇ ਦੇ ਮਨ ਵਿੱਚੋਂ ਧੰਨ ਤੇ ਦੁਨੀਆਂ ਦੀਆਂ ਚੀਜ਼ਾਂ ਦੇ ਲਾਲਚ ਮੁੱਕਦੇ ਹਨ। ਬੰਦਾ ਕ੍ਰੋੜਾਂ, ਲੱਖਾਂ ਕ੍ਰੋੜਾਂ ਧੰਨ ਇੱਕਠਾ ਕਰਦਾ ਹੈ। ਮਨ ਦੀ ਨੀਅਤ ਨਹੀਂ ਭਰਦੀ। ਹੋਰ-ਹੋਰ ਤੋਂ ਵੀ ਵੱਧ ਧੰਨ ਇੱਕਠਾ ਕਰਨ ਵਿੱਚ ਮਨ ਲੱਗਾ ਹੈ। ਮਰਦ, ਸੋਹਣੀ ਔਰਤ ਨਾਲ, ਬਹੁਤ ਤਰਾਂ ਦੀਆਂ ਨਾਲ ਕਾਂਮਕ ਸੰਗ ਕਰਦਾ ਹੈ। ਬਹੁਤ ਤਰਾਂ ਧੰਨ, ਦੋਲਤ ਮੋਹ ਨੇ ਬੰਦਿਆ ਨੂੰ ਉਲਝਾ ਲਿਆ ਹੈ। ਉਹ ਭੱਟਕਦੇ ਫਿਰਦੇ ਹਨ। ਗੁਣਾ ਦੇ ਭੰਡਾਰ, ਵਸਤੂਆਂ ਦੇਣ ਵਾਲੇ, ਰੱਬ ਨੂੰ ਯਾਦ ਨਹੀਂ ਕਰਦਾ। ਜਿਸ ਬੰਦੇ ਉਤੇ ਰੱਬ ਆਪ ਦਿਆ ਕਰਦਾ ਹੈ, ਉਹੀ ਬੰਦਾ ਆਪਣਾ ਆਪ ਮਾਰ ਕੇ ਲੋਕਾਂ ਸੇਵਾ ਲਈ ਜਿਉਂਦਾ ਹੈ। ਸਤਿਗੁਰ ਦੇ ਪਿਆਰਿਆ ਭਗਤਾਂ ਵਿੱਚ, ਰੱਬੀ ਗੁਣ ਗਾਉਣ ਨਾਲ ਮਨ ਧੰਨ, ਮੋਹ ਲਾਲਚ ਵੱਲੋਂ ਮੁੜ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਦੀ ਦਰਗਾਹ ਵਿੱਚ, ਉਹੀ ਬੰਦੇ ਨੂੰ ਇੱਜ਼ਤ ਮਿਲਦੀ ਹੈ।

ਰੱਬ ਦਾ ਨਾਂਮ ਹੀ ਸਬ ਲਈ ਮਿੱਠਾ ਅੰਮ੍ਰਿਤ ਰਸ ਦਾ ਸੁਆਦ ਦਿੰਦਾ ਹੈ। ਕਿਸੇ ਨੂੰ ਬੋਲਣ-ਗਾਉਣ ਦਾ, ਕਿਸੇ ਨੂੰ ਧੂਣੀਆਂ ਤੱਪਉਣ ਦਾ, ਕਿਸੇ ਨੂੰ ਸਮਗਰੀ ਲੈ ਕੇ, ਉਸ ਨਾਲ ਆਰਤੀ-ਪੂਜਾ ਕਰਨ ਦਾ, ਕਿਸੇ ਨੂੰ ਅੱਗ ਉਤੇ ਘਿਉ ਪਾਉਣ ਦਾ. ਕਿਸੇ ਨੂੰ ਹਰ ਰੋਜ਼ ਉਹੀ ਕੰਮ ਕਰਨ ਦਾ ਸ਼ੌਕ ਹੈ। ਕਿਸੇ ਨੂੰ ਦੁਨੀਆਂ ਦੇ ਕੰਮ ਛੱਡ ਕੇ, ਧਰਤੀ ਉਤੇ ਮੱਸਤ-ਮਲੰਗ ਹੋ ਕੇ, ਘੁੰਮਣ ਵਿੱਚ ਅੰਨਦ ਆਉਂਦਾ ਹੈ। ਸਤਿਗੁਰ ਨਾਨਕ ਦੇ ਪਿਆਰਿਆਂ ਭਗਤਾਂ ਨੂੰ, ਪ੍ਰਭੂ ਜੀ ਦੀ ਪਿਆਰ ਦੀ ਭਗਤੀ ਚੰਗੀ ਲੱਗਦੀ ਹੈ। ਰੱਬ ਜੀ ਤੇਰੀਆਂ ਦਿੱਤੀਆਂ ਦਾਤਾਂ ਤੇ ਤੇਰੇ ਕੰਮਾਂ ਦੀ ਪ੍ਰਸੰਸਾ ਕਰਨੀ, ਮੇਰੇ ਲਈ ਸਾਰੇ ਪਦਾਰਥਾ ਦੇ ਮਿਲ ਜਾਂਣ ਦੇ ਬਰਾਬਰ ਹੈ। ਤੂੰ ਮੈਨੂੰ ਹਰ ਕੀਮਤੀ ਦਾਤ ਦਿੱਤੀ ਹੈ। ਤੇਰੀ ਵੱਡਿਆਈ ਬਹੁਤ ਵੱਡੀ ਹੈ। ਜੋ ਆਪਦੇ ਕੋਲ ਮੈਨੂੰ ਸ਼ਰਨ ਦੇ ਰਿਹਾ ਹੈ। ਪ੍ਰਭੂ ਜੀ ਮੈਨੂੰ ਤੇਰਾ ਆਸਰਾਸਹਾਰਾ ਹੈ।ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਸੁਆਦਾਂ ਦਾ ਰਸ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਦੀ ਵੱਡਿਆਈ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਦੇ ਸੋਹਣੇ ਰੂਪ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਦੁਨੀਆਂ ਦਾ ਸਬ ਤੋਂ ਸੋਹਣਾਂ ਰੰਗ ਹੈ।ਮੇਰੇ ਲਈ, ਤੂੰ ਪ੍ਰਭੂ ਜੀ ਵੱਡਿਆਈ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਧੰਨ-ਦੋਲਤ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਲਾਜ਼ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਜਿੰਦਗੀ ਜਿਉਣ ਦਾ ਹੈ। ਸਤਿਗੁਰ ਜੀ ਨੇ ਮੇਰੀ ਰੱਬ ਨਾਲੋ ਟੁੱਟੀ ਜੋੜ ਦਿੱਤੀ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਘਰ ਵਿੱਚ ਵੀ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਜੰਗਲ ਵਿੱਚ ਵੀ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਵੱਸਦੀ ਦੁਨੀਆਂ ਦੇ ਨਗਰ-ਸ਼ਹਿਰ ਵਿੱਚ ਵੀ ਦਿਸਦਾ ਹੈ। ਮੇਰੇ ਲਈ, ਤੂੰ ਪ੍ਰਭੂ ਜੀ ਉਦਾਸ ਖਾਲੀ ਥਾਵਾਂ ਵਿੱਚ ਦਿਸਦਾ ਹੈ। ਸਤਿਗੁਰ ਨਾਨਕ ਪ੍ਰਭ ਜੀ, ਤੁਸੀ ਬਹੁਤ ਨੇੜੇ, ਪਿਆਰੇ ਦਿਲ ਵਿੱਵ ਵੱਸਦੇ ਹੋ।

Comments

Popular Posts