ਭਾਗ 73 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬੱਬੀ ਨੇ, ਹੈਪੀ ਦੀ ਗੱਲ ਸੁਣ ਲਈ ਸੀ। ਉਸ ਨੇ ਕਿਹਾ, " ਮਰਦਾ ਨੂੰ ਕੋਈ ਬਹੁਤੇ ਫੁੱਲ ਨਹੀਂ ਲੰਮਕਦੇ। ਜੋ ਸੋਹਣਾ ਮਾਲ ਚੱਕ ਸਕਦੇ ਹਨ। ਔਰਤਾਂ ਨੂੰ ਵੀ ਬਥੇਰੇ ਮਿਲਦੇ ਹਨ। " ਹੈਪੀ ਨੇ ਕਿਹਾ, " ਹੋਰ ਮੈਂ ਐਨੇ ਚਿਰ ਦਾ ਕੀ ਕਹੀ ਜਾਂਦਾ ਹਾਂ? ਅੱਗਲੀਆਂ ਆਪ ਮਿਲਣ ਦੇ ਬਹਾਨੇ ਲੱਭਦੀਆਂ ਹਨ। ਮਰਦ ਬਿਚਾਰੇ ਕੀ ਕਰਨ? ਜਾਨ ਲਕੋ ਕੇ, ਐਸਾ ਭੱਜਦੇ ਹਨ। ਪਿਛੇ ਮੁੜ ਕੇ ਨਹੀਂ ਦੇਖਦੇ। ਮੈਂ ਆਪ ਕਈਆਂ ਤੋਂ ਮਸਾਂ ਜਾਨ ਛੁੱਡਾਈ ਹੈ। ਤੇਰੇ ਨਾਲ ਪਤਾ ਨਹੀਂ ਕਿਵੇਂ ਪੰਗਾ ਲੈ ਲਿਆ? " ਨੀਟੂ ਦੇ ਫੋਨ ਦੀ ਘੰਟੀ ਵੱਜੀ। ਉਸ ਨੇ ਫੋਨ ਚੱਕਿਆ। ਫੋਨ ਬੈਂਕ ਵਾਲਿਆ ਦਾ ਸੀ। ਉਨਾਂ ਨੇ ਦੱਸਿਆ, " ਕੋਈ ਮਰਦ ਤੇਰਾ ਬੈਂਕ ਦਾ ਕਾਡ ਲੈ ਕੇ, ਪੈਸਾ ਕੈਸ਼ ਕਰਾਉਣ ਆਇਆ ਸੀ। ਸਾਡਾ ਕਰਮਚਾਰੀ ਪੰਜਾਬੀ ਸੀ। ਇਸ ਲਈ, ਸਾਡੇ ਕਰਮਚਾਰੀ ਨੂੰ ਪਤਾ ਲੱਗ ਗਿਆ। ਇਹ ਕਾਡ ਤਾ ਔਰਤ ਦੇ ਨਾਂਮ ਦਾ ਹੈ। ਕੌਰ ਨੇ ਤੈਨੂੰ ਬਚਾ ਲਿਆ। ਉਹ ਸਾਰੇ ਪੈਸੇ ਕੱਢਾਉਣ ਨੂੰ ਕਹਿ ਰਿਹਾ ਸੀ। " ਨੀਟੂ ਨੇ ਧੰਨਵਾਦ ਕਹਿਕੇ ਫੋਨ ਰੱਖ ਦਿੱਤਾ। ਉਸ ਨੂੰ ਪਤਾ ਸੀ। ਜਿਸ ਦਿਨ ਹਸਪਤਾਲ ਗਈ ਸੀ। ਬੱਚੇ ਦਾ ਸਮਾਨ ਖ੍ਰੀਦਣ ਨੂੰ ਕਾਡ ਦੀਪੇ ਨੂੰ ਦਿੱਤਾ ਸਨ। ਉਸੇ ਸਮੇਂ ਫਿਰ ਫੋਨ ਆ ਗਿਆ। ਇਹ ਫੋਨ ਮਾਸਟਰ ਕਾਡ ਵਲਿਆਂ ਦਾ ਸੀ। ਦੂਜੇ ਪਾਸੇ ਤੋਂ ਕਾਡ ਵਾਲਿਆ ਵਲੋਂ ਨੀਟੂ ਨੂੰ ਦੱਸਿਆ ਗਿਆ, " ਕਿਸੇ ਸਟੋਰ ਵਿੱਚ ਤੇਰੇ ਕਾਡ ਉਤੇ 5000 ਡਾਲਰ ਵਰਤਣ ਦੀ ਕੋਸ਼ਸ਼ ਕੀਤੀ ਗਈ ਸੀ। ਅਸੀਂ ਕਾਡ ਕੈਂਸਲ ਕਰ ਦਿੱਤਾ ਹੈ। ਕਿਉਂਕਿ ਉਹ ਸਹੀ ਜਾਣਕਾਰੀ ਨਹੀਂ ਦਸ ਸਕਿਆ। ਨਾਂ ਹੀ ਸਾਈਨ ਮਿਲਦੇ ਸਨ। " ਨੀਟੂ ਹੋਰ ਵੀ ਪ੍ਰੇਸ਼ਾਨ ਹੋ ਗਈ।
ਹੈਪੀ ਨੇ ਬੱਬੀ ਨੂੰ ਕਿਹਾ, " ਪਹਿਲਾਂ ਮੈਂ ਮੁਆਫ਼ੀ ਮੰਗਦਾ ਹਾਂ। ਇੱਕ ਗੱਲ ਕੱਲ ਹੋਰ ਹੋਈ ਸੀ। ਉਹ ਦੀਪਾ ਮੇਰੇ ਤੇ ਅਮਨ ਕੋਲੋ, ਬਾਪੂ ਬਿਮਾਰ ਦਾ ਬਹਾਨਾਂ ਲਾ ਕੇ, ਦਸ-ਦਸ ਹਜ਼ਾਰ ਡਾਲਰ ਲੈ ਗਿਆ। " ਬੱਬੀ ਰਸੋਈ ਵਿਚੋਂ ਬਾਹਰ, ਹੈਪੀ ਦੇ ਸਰਹਾਣੇ ਆ ਕੇ ਖੜ੍ਹ ਗਈ। ਉਸ ਨੇ ਕਿਹਾ, " ਦੀਪੇ ਨੇ ਤੇਰੇ ਤੇ ਅਮਨ ਦੇ ਸਿਰ ਵਿੱਚ ਕੀ ਸੁਆਹ ਪਾ ਦਿੱਤੀ ਸੀ? ਜੋ ਦੋਂਨਾਂ ਦੀ ਬੁੱਧੀ ਕੰਮ ਕਰਨੋਂ ਹੱਟ ਗਈ। ਐਨੇ ਪੈਸੇ, ਘਰੋਂ ਚੱਕ ਕੇ ਦੇ ਦਿੱਤੇ। ਬੰਦਾ ਘਰੇ ਆ ਕੇ, ਤੁਹਾਨੂੰ ਦਿਨ ਦਿਹਾੜੇ ਠੱਗ ਕੇ ਲੈ ਗਿਆ। ਸੱਚ ਦੱਸੋ, ਉਸ ਵਿੱਚ ਤੁਹਾਨੂੰ ਕੀ ਦਿੱਸਿਆ? ਜੋ ਘਰ ਪੱਟਣ ਤੇ ਆ ਗਏ। ਹਾਏ ਰੱਬਾ ਅਸੀਂ ਲੁੱਟੇ ਗਏ। " ਹੈਪੀ ਨੇ ਕਿਹਾ, " ਬੱਬੀ ਬੱਕਬਾਸ ਬੰਦ ਕਰ। ਐਨੇ ਵੀ ਕੰਗਾਲ ਨਹੀਂ ਹੋ ਗਏ। ਜੋ ਸਿਆਪਾ ਕਰਨ ਬੈਠ ਗਈ। ਚਲੋ ਗਰੀਬ ਬੰਦੇ ਦਾ ਡੰਗ ਸਰ ਗਿਆ। ਬਾਪੂ ਬਿਮਾਰ ਦਾ ਬਹਾਨਾਂ ਲਾ ਕੇ, ਦੀਪੇ ਦੇ ਛੋਟੇ ਭਰਾ ਨੇ, ਨਵੀ ਕਾਰ ਕੱਢਾ ਲਈ। ਦੀਪੇ ਦੇ ਬੱਚਿਆਂ ਦੀ ਫੀਸ ਭਰੀ ਗਈ। ਦੀਪੇ ਦੀ ਵੱਹੁਟੀ ਚਾਰ ਸੂਟ ਲੈ ਲਵੇਗੀ। ਇਹ ਦਾਨ ਕਿਤੇ ਦਰਗਾਹ ਵਿੱਚ ਹਰਾ ਹੋ ਗਿਆ। ਉਤੇ ਗਿਆ ਨੂੰ, ਰੱਬ ਆਪਾਂ ਨੂੰ ਵੀ, ਕਾਰ ਵਿੱਚ ਝੂਟੇ ਦੇਵੇਗਾ। " ਬੱਬੀ ਨੇ ਕਿਹਾ, " ਉਸ ਨੂੰ ਹੋਰ ਪੈਸੇ ਦੇ ਦਿਉ। ਉਸ ਲਈ, ਪਿੰਡ ਇੱਕ ਕੋਠੀ ਬੱਣਵਾ ਦਿਉ। ਫਿਰ ਰੱਬ ਆਪਾਂ ਨੂੰ , ਉਪਰ ਆਪਦਾ ਮਹਿਲ ਨਾਂਮ ਕਰ ਦੇਵੇਗਾ। " ਨੀਟੂ ਨੇ ਕਿਹਾ, " ਹੈਪੀ, ਦੀਪੇ ਨੇ ਵੀ, ਮੈਨੂੰ ਬਾਪੂ ਬਿਮਾਰ ਦੀ ਕਹਾਣੀ ਸੁਣਾਈ ਸੀ। ਕਹਿੰਦਾ ਸੀ, " ਉਸ ਦਾ ਬਾਪੂ ਹੀ ਇੱਕਲਾ ਪਿੰਡ ਰਹਿੰਦਾ ਹੈ। ਹੋਰ ਕੋਈ ਨਹੀਂ ਹੈ। ਇਲਾਜ਼ ਲਈ ਪੈਸੇ ਚਾਹੀਦੇ ਹਨ। ਬਿਮਾਰੀ ਨਾਲ ਮਰ ਜਾਵੇਗਾ। " ਪੰਜ ਹਜ਼ਾਰ ਮੈਂ ਦੇ ਦਿੱਤਾ ਸੀ। ਉਸ ਨੇ ਮੈਨੂੰ, ਪਤਨੀ ਤੇ ਭਰਾ ਬਾਰੇ ਕਦੇ ਦੱਸਿਆ ਹੀ ਨਹੀਂ ਸੀ। ਆਪ ਨੂੰ ਕੁਆਰਾ ਹੀ ਦੱਸਦਾ ਸੀ।"
ਹੈਪੀ ਨੇ ਕਿਹਾ, " ਕੁਆਰੇ ਦੇ ਰੰਗ-ਭਾਗ, ਤੂੰ ਗੱਡੀ ਵਿੱਚ ਦੇਖ ਆਂਈ ਹੈ। ਅੰਤ ਗੱਲ ਇਥੇ ਮੁੱਕਦੀ ਹੈ। ਸਬ ਦਾ ਪੈਸਾ ਡੁੱਬ ਗਿਆ ਹੈ। ਸੱਪ ਨਿੱਕਲ ਗਿਆ ਹੈ। ਹਰ ਰੋਜ਼ ਲਕੀਰ ਪਿੱਟਣ ਦਾ ਕੀ ਫ਼ੈਇਦਾ ਹੈ? ਐਸੇ ਲੋਕ ਕਦੇ, ਪੈਸੇ ਲਏ ਨਹੀਂ ਮੋੜਦੇ ਹੁੰਦੇ। " ਬੱਬੀ ਨੇ ਕਿਹਾ, "ਉਸ ਬੰਦੇ ਨੂੰ ਸਬਕ ਤਾਂ ਸਿੱਖਉਣਾਂ ਚਹੀਦਾ ਹੈ। " ਨੀਟੂ ਨੇ ਕਿਹਾ, " ਪੁਲੀਸ ਨੂੰ ਆਪਣੇ ਪੈਸਿਆਂ ਦੀ ਠੱਗੀ ਮਾਰਨ ਵਾਲੇ, ਬਾਰੇ ਦੱਸਣਾਂ ਚਾਹੀਦਾ ਹੈ। ਨਹੀਂ ਤਾਂ ਹੋਰ ਕਿਸੇ ਨੂੰ ਲੁੱਟੇਗਾ।ਜੇ ਪੰਜ ਦਸ ਡਾਲਰਾਂ ਦੀ ਗੱਲ ਹੋਵੇ। ਬੰਦਾ ਕਹਿੰਦਾ, " ਕਿਸੇ ਭੁੱਖੇ ਨੂੰ ਰੋਟੀ ਖ਼ਿਲਾ ਦਿੱਤੀ। " ਇਹ ਤਾਂ ਥੱਬਾ ਡਾਲਰਾਂ ਦਾ ਹੈ। ਇੱਕ ਬੰਦੇ ਨੇ, ਸਬ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਵੈਨ ਵਾਲੀ ਗੱਲ ਜਰੂਰ ਦੱਸਣੀ ਚਾਹੀਦੀ ਹੈ। ਵੈਨ ਤਾਂ ਸਣੇ ਸਬੂਤ ਫੜਾਈ ਜਾ ਸਕਦੀ ਹੈ।"

Comments
Post a Comment