ਜਿਨਾਂ ਚਿਰ ਦਿਲ ਇਹ ਜਾਨ ਦੁਨੀਆਂ ਦੀਆਂ ਵਸਤੂਆਂ ਦਾ ਲਾਲਚ ਨਹੀਂ ਨਹੀਂ ਛੱਡਦੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
27/3/ 2013. 222
ਜਿਨਾਂ ਚਿਰ ਦਿਲ ਇਹ ਜਾਨ ਦੁਨੀਆਂ ਦੀਆਂ ਵਸਤੂਆਂ ਦਾ ਲਾਲਚ ਨਹੀਂ ਨਹੀਂ ਛੱਡਦੇ। ਰੱਬ ਨਹੀਂ ਮਿਲਦਾ। ਜਦੋਂ ਤੱਕ ਜਾਨ-ਹਿਰਦੇ ਨੂੰ ਮੋਹ ਮੈਂ-ਮੇਰੀ , ਲਾਲਚ ਨਹੀਂ ਮੁੱਕਾਉਂਦਾ। ਦੁਨੀਆਂ ਤੋਂ ਨਹੀਂ ਬਚ ਸਕਦਾ। ਸਤਿਗੁਰ ਜੀ ਨਾਲ, ਦਿਲ-ਜਾਨ ਜਦੋਂ ਪ੍ਰੇਮ ਕਰਨ ਲੱਗ ਜਾਂਦੇ ਹਨ। ਤਾਂ ਰੱਬੀ ਬਾਣੀ ਵਿੱਚ ਲਿਵ ਲੱਗ ਜਾਂਦੀ ਹੈ। ਨਿਰਗੁਣ ਰੱਬ ਬੰਦੇ ਵਾਂਗ ਧੰਨ, ਮੋਹ ਦਾ ਲਾਲਚ ਨਹੀਂ ਕਰਦਾ। ਜਦੋਂ ਕੋਈ ਬੰਦਾ ਵੀ ਐਸਾ ਬੱਣ ਜਾਂਦਾ ਹੈ। ਰੱਬ ਉਸ ਦਾ ਹੋ ਜਾਂਦਾ ਹੈ। ਕੁਰਾਹੇ ਪਿਆ ਮਨ, ਪੁੱਠੇ ਕੰਮ ਕਰਦਾ ਹੈ। ਕੁਰਾਹੇ ਪਿਆ ਮਨ, ਚਿੰਤਾਂ ਵਿੱਚ ਦਿਮਾਗ ਉਤੇ ਬੋਝ ਪੈਂਉਂਦਾ ਹੈ। ਮਨ ਬੰਦੇ ਦੇ ਕਾਬੂ ਆ ਜਾਵੇ, ਇੱਕ ਰੱਬ ਦੀ ਪ੍ਰਸੰਸਾ ਕਰਦਾ ਹੈ। ਕੁਰਾਹੇ ਪਿਆ ਮਨ, ਮੋਹ, ਧੰਨ ਦਾ ਲਾਲਚ ਕਰਦਾ ਹੈ। ਬੰਦਾ ਕਾਂਮ ਦੇ ਲਾਲਚ ਵਿੱਚ ਭੱਟਕਦਾ ਫਿਰਦਾ ਹੈ। ਇੱਕ ਥਾਂ ਮਨ ਨਹੀਂ ਲੱਗਾਉਂਦਾ। ਰੱਬ ਨੂੰ ਚੇਤੇ ਕਰੇ, ਤਾਂ ਜੀਭ ਸਬ ਰਸਾਂ ਦੇ ਅੰਨਦ ਲਵੇਗੀ। ਸੋਹਣੇ ਹਾਥੀ, ਘੋੜੇ, ਸੋਨਾਂ, ਪੁੱਤਰ ਔਰਤ ਸਬ ਹੱਥੋਂ ਚਲਾ ਜਾਂਣਾ ਹੈ। ਬੰਦੇ ਨੂੰ ਫ਼ਿਕਰ ਹੈ। ਮਰ ਕੇ, ਇਹ ਸਬ ਇਥੇ ਹੀ ਛੱਡ ਜਾਂਣਾਂ ਹੈ। ਇਹ ਦੁਨੀਆਂ ਦੀ ਖੇਡ ਵਿੱਚ ਕੁੱਝ ਹੱਥ ਨਹੀਂ ਆਉਣ ਵਾਲਾ। ਸਬ ਕੁੱਝ ਮਰ-ਮੁੱਕ ਜਾਂਣਾਂ ਹੈ। ਧੰਨ, ਦੁਨੀਆਂ ਦਾ ਪਿਆਰ ਜਿੰਨਾਂ ਮਿਲੀ ਜਾਂਦਾ ਹੈ। ਬੰਦਾ ਹੋਰ ਲਾਲਚੀ ਹੋਈ ਜਾਂਦਾ ਹੈ। ਗੁੱਸਾ ਖੁਸ਼ੀ ਬੰਦੇ ਮਨ ਵਿੱਚ ਸਦਾ ਬੱਣੇ ਰਹਿੰਦੇ ਹਨ।
ਜਦੋਂ ਰੱਬ ਦੀ ਆਪਣੀ ਤਰਸ ਦੀ ਨਿਗਾ ਹੁੰਦੀ ਹੈ। ਆਪੇ ਮਿਲ ਪੈਦਾ ਹੈ। ਸਤਿਗੁਰ ਜੀ ਦੀ ਬਾਣੀ ਗੁਣ ਤੋਂ ਗੁਣ ਲੈ ਕੇ, ਮਾੜੇ ਪਾਪ ਮਿੱਟ ਜਾਂਦੇ ਹਨ। ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹਨ ਸੁਣਨ ਵਾਲਾ ਆਪੇ ਰੱਬ ਨਾਲ ਜੁੜ ਜਾਦਾ ਹੈ। ਰੱਬ ਦਾ ਨਾਂਮ ਚੇਤੇ ਕਰਨ ਤੋਂ ਬਗੈਰ ਦੁੱਖਾਂ ਦਰਦਾਂ ਵਿੱਚ ਜੀਵਨ ਲੰਘਦਾ ਹੈ। ਬੇਸਮਝ, ਮਨ ਦੀਆਂ ਕਰਨ ਵਾਲੇ ਦੁਨੀਆਂ ਦੇ ਧੰਨ ਵਿੱਚ ਫਸੇ ਰਹਿੰਦੇ ਹਨ। ਜਿੰਨਾਂ ਦੇ ਜਨਮ ਤੋਂ ਭਾਗਾਂ ਵਿੱਚ ਲਿਖਿਆ ਗਿਆ ਹੈ। ਉਹੀ ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹ ਸੁਣ ਕੇ, ਗੁਣਾਂ-ਅੱਕਲ ਵਾਲੇ ਬੱਣ ਜਾਂਦੇ ਹਨ। ਮਨ ਬਹੁਤ ਸ਼ੈਤਾਨ ਹੈ। ਚਲਾਕੀਆਂ ਕਰਦਾ ਹੈ। ਧੰਨ-ਮੋਹ ਲਈ ਇਧਰ-ਉਧਰ ਭੱਟਕਦਾ ਫਿਰਦਾ ਹੈ। ਪਵਿੱਤਰ ਸ਼ੁੱਧ ਰੱਬ ਨੂੰ ਐਸਾ ਖੋਟਾ, ਪਾਪੀ ਮਨ ਪਸੰਦ ਨਹੀਂ ਹੈ। ਸਤਿਗੁਰ ਨਾਨਕ ਜੀ ਦੇ ਭਗਤ, ਬਾਣੀ ਨੂੰ ਪੜ੍ਹ ਸੁਣ ਕੇ, ਪ੍ਰਭੂ ਦੀ ਪ੍ਰਸੰਸਾ ਕਰਦੇ ਹਨ।
ਹੰਕਾਰੀ ਬੰਦਾ ਖੁਸ਼ ਨਹੀਂ ਹੋ ਸਕਦਾ। ਮਨ ਦੀ ਮਰਜ਼ੀ ਕਿਸੇ ਕੰਮ ਨਹੀਂ ਹੈ। ਇਸੇ ਦੁਨੀਆਂ ਜੋਗੀ ਹੈ। ਇੱਕ ਰੱਬ ਨੂੰ ਚੇਤੇ ਰੱਖਣਾਂ, ਧੁਰ ਤੱਕ ਕੰਮ ਆਉਂਦਾ ਹੈ। ਮੈਂ-ਮੇਰੀ, ਮੋਹ ਚੰਗੇ ਲੱਗਦੇ ਹਨ। ਜੋ ਕਿਸੇ ਕੰਮ ਨਹੀਂ ਹਨ। ਬੰਦਾ ਉਹੀ ਕਰਦਾ ਹੈ। ਜੋ ਰੱਬ ਵੱਲੋਂ, ਜਨਮ ਤੋਂ ਭਾਗਾਂ ਵਿੱਚ ਲਿਖਿਆ ਜਾਦਾ ਹੈ। ਮੈਂ ਦੁਨੀਆਂ ਐਸੀ ਦੇਖੀ ਹੈ। ਜੁਆਰੀ ਵਾਂਗ, ਧੰਨ, ਸੁਖ ਹਾਂਸਲ ਕਰ ਲੈਂਦੇ ਹਨ। ਸਾਰੇ ਅੰਨਦ ਬੰਦਾ ਹਾਂਸਲ ਕਰਨੇ ਚਹੁੰਦਾ ਹੈ। ਰੱਬ ਨੂੰ ਯਾਦ ਭੁਲਾਈ ਰੱਖਦਾ ਹੈ। ਜੇ ਰੱਬ ਅੱਖੀ ਦਿਸੇ ਤਾਂ ਹੀ ਚੇਤੇ ਆਵੇ। ਬਗੈਰ ਰੱਬ ਦੇ ਦਿਸਣ ਤੋਂ ਰੱਬ ਯਾਦ ਨਹੀ ਆਉਂਦਾ। ਸਤਿਗੁਰ ਦੇ ਪਿਆਰੇ ਭਗਤਾਂ ਨੂੰ, ਹਰ ਕਾਸੇ ਵਿੱਚ, ਸਹਮਣੇ ਰੱਬ ਦਿਸਦਾ ਹੈ। ਪਿਆਰੇ ਭਗਤਾ ਪ੍ਰਭੂ ਸਤਿਗੁਰ ਜੀ ਨੂੰ ਯਾਦ ਕਰਕੇ, ਚਾਕਰੀ ਕਰਦੇ ਹਨ। ਉਸੇ ਵਿੱਚ ਸਮਾਂ ਜਾਂਦੇ ਹਨ। ਬੰਦੇ ਖੁਸ਼ੀਆਂ, ਅੰਨਦ ਚਹੁੰਦੇ ਹਨ। ਪਰ ਰੋਗ, ਦਰਦ ਮਿਲਦੇ ਹਨ। ਬੰਦਾ ਐਸੀਆਂ ਚੀਜ਼ਾਂ ਇੱਕਠੀਆਂ ਕਰਦਾ ਹੈ। ਜੋ ਜਲ਼, ਸੜ, ਗਲ਼, ਬੰਦੇ ਵਾਂਗ ਮਰ-ਮੁੱਕ ਜਾਂਦੀਆਂ ਹਨ। ਇੱਕ ਰੱਬ ਦੇ ਨਾਂਮ ਨੂੰ ਇੱਕਠਾ ਕਰਨ ਤੋਂ ਬਗੈਰ, ਦੁਨੀਆਂ ਤੋਂ ਜਾਨ ਦਾ ਛੁੱਟਕਾਰਾ ਨਹੀਂ ਹੋਣਾਂ। ਦੁਨੀਆਂ ਨੂੰ ਬਣਾਉਣ ਵਾਲਾ ਪ੍ਰਭੂ ਜੀ, ਦੁਨੀਆਂ ਨੂੰ ਚਲਾ ਰਿਹਾ ਹੈ। ਆਪ ਹੀ ਦੇਖ-ਭਾਲ ਕਰਕੇ ਪਾਲਦਾ ਹੈ। ਲਾਲਚ ਦੀ ਭੱਟਕਣ, ਸਤਿਗੁਰ ਜੀ ਦੀ ਰੱਬੀ ਬਾਣੀ ਮੁੱਕਾ ਦਿੰਦੀ ਹੈ। ਸਾਰੇ ਡਰ, ਵਹਿਮ ਛੱਡ ਕੇ, ਮਨ ਸ਼ਾਂਤ ਹੋ ਕੇ ਟਿੱਕ ਜਾਂਦਾ ਹੈ। ਸਤਿਗੁਰ ਦੇ ਪਿਆਰੇ ਭਗਤ ਰੱਬੀ ਬਾਣੀ ਨੂੰ ਮਨ ਵਿੱਚ ਚੇਤੇ ਕਰਦੇ ਹਨ।
ਰੱਬੀ ਬਾਣੀ ਪਵਿੱਤਰ ਹੈ। ਸਤਿਗੁਰ ਜੀ ਦੇ ਪਿਆਰੇ ਭਗਤ, ਰੱਬੀ ਬਾਣੀ ਦੀ ਪ੍ਰਸੰਸਾ ਕਰਦੇ ਹਨ। ਸਬ ਦੇ ਸਰੀਰ ਵਿੱਚ ਰੱਬ ਵੱਸਦਾ ਹੈ। ਸਤਿਗੁਰ ਜੀ ਦੇ ਪਿਆਰੇ ਭਗਤਾਂ ਨੂੰ, ਪ੍ਰੇਮ ਕਰਨ ਨਾਲ ਮਿਲਦਾ ਹੈ। ਰੱਬ ਦਾ ਨਾਂਮ ਲੈਣ ਤੋਂ ਬਗੈਰ, ਕੋਈ ਟਿਕਾਣਾਂ ਨਹੀਂ ਹੈ। ਰੱਬ ਪ੍ਰੀਤ ਪਿਆਰ ਨਾਲ ਮਿਲਦਾ ਹੈ। ਜੇ ਰੱਬ ਤਰਸ ਨਾਲ ਦੇਖ ਲਏ, ਤਾਂ ਰੱਬ ਚੇਤੇ ਆਉਂਦਾ ਹੈ। ਧੰਨ, ਮੋਹ ਬੰਦੇ ਨੂੰ ਉਲਾਝਾ ਲੈਂਦੇ ਹਨ। ਮਨ-ਮਰਜ਼ੀ ਵਾਲੇ ਦਾ ਸੁਭਾਅ ਗੰਦਾ, ਗੁੱਸੇ ਵਾਲਾ, ਡਰਾਉਂਣਾਂ ਹੁੰਦਾ ਹੈ।.ਸਤਿਗੁਰ ਜੀ ਦੀ ਬਾਣੀ ਜੱਪਣ ਨਾਮ ਸਾਰੀਆਂ ਚਿੰਤਾਂ-ਡਰ, ਮੁਸ਼ਕਲਾਂ ਮੁੱਕ ਜਾਂਦੀਆਂ ਹਨ। ਰੱਬੀ ਬਾਣੀ ਦਾ ਨਾਂਮ ਹਰ ਸਮੇ, ਮਿੱਠੇ-ਰਸ ਦਾ ਅੰਨਦ ਦਿੰਦਾ ਹੈ। ਸੁਖ ਮਿਲ ਜਾਂਦੇ ਹਨ। ਰੱਬ ਵਿੱਚ ਲਿਵ ਜੋੜ ਕੇ, ਰੱਬ ਵਰਗਾ ਬੱਣ ਜਾਂਦਾ ਹੈ। ਉਸ ਦਾ ਜਨਮ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਰੱਬ ਜੀ ਦੇ ਗੁਣ ਬਹੁਤ ਹਨ, ਗਿੱਣ ਕੇ ਦੱਸ ਨਹੀਂ ਸਕਦੇ। ਸਤਿਗੁਰ ਜੀ ਦੀ ਰੱਬੀ ਬਾਣੀ ਨਾਲ ਬਿਚਾਰ-ਗੱਲਾਂ ਕਰਕੇ, ਦੇਖਿਆਂ ਹੈ। ਹੋਰ ਕੋਈ ਪ੍ਰਭੂ ਤੋਂ ਬਗੈਰ ਸਹਾਈ ਨਹੀਂ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਨਾਲ ਬਿਚਾਰਕੇ-ਗੱਲਾਂ ਕਰਕੇ, ਦੇਖਿਆਂ ਹੈ। ਹੋਰ ਕੋਈ ਪ੍ਰਭੂ ਤੋਂ ਬਗੈਰ ਸਹਾਈ ਨਹੀਂ ਹੈ। ਸਤਿਗੁਰ ਨਾਨਕੁ ਪ੍ਰਭੂ ਜੀ ਲਿਖ ਕੇ ਦਸ ਰਹੇ ਹਨ। ਰੱਬ ਨਾਲ ਸਰਤ ਜੋੜੀ ਰੱਖ।

Comments

Popular Posts