ਬੰਦੇ ਨੂੰ ਮਨੁੱਖ ਦਾ ਜਨਮ ਮਸਾਂ ਮਿਲਿਆ ਹੈ, ਬੇਕਾਰ ਖ਼ਰਾਬ ਕਰ ਰਿਹਾ ਹੈ॥

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

25/3/ 2013. 220

ਬੰਦੇ ਨੂੰ ਮਨੁੱਖ ਦਾ ਜਨਮ ਮਸਾਂ ਮਿਲਿਆ ਹੈ, ਬੇਕਾਰ ਖ਼ਰਾਬ ਕਰ ਰਿਹਾ ਹੈ। ਸਤਿਗੁਰ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਦੀ ਬਾਣੀ ਹੈ। ਮੇਰੀ ਮਾਂ ਮੇਰਾ ਮਨ ਭੱਟਕ ਗਿਆ ਹੈ। ਕੋਈ ਇਸ ਅੱਕਲ ਦੇ ਕੇ, ਨੂੰ ਮੋੜ ਲਿਆਵੇ। ਮਨ ਰੱਬ ਦੇ ਭਗਤਾਂ ਤੋਂ ਬੇਦ ਪੁਰਾਨ ਰੱਬ ਦੇ ਗੁਣ ਸੁਣ ਕੇ, ਭੋਰਾ ਪ੍ਰਭੂ ਦੀ ਪ੍ਰਸੰਸਾ ਨਹੀਂ ਕਰਦਾ। ਇਹ ਬੰਦਾ ਦੁਨੀਆਂ ਦੇ ਧੰਨ-ਮੋਹ ਦੇ ਜੰਜਾਲ ਦੇ ਜੰਗਲ ਵਿੱਚ ਫਸ ਗਿਆ ਹੈ। ਇਸ ਨਾਲ ਪਿਆਰ ਕਰਦਾ ਹੈ। ਜੋ ਰੱਬ ਬੰਦੇ ਦੇ ਅੰਦਰ ਬਾਹਰ ਰਹਿੰਦਾ ਹੈ। ਇਸ ਨਾਲ ਪਿਆਰ ਨਹੀਂ ਕਰਦਾ ਹੈ। ਧੰਨ ਦਾ ਲਾਲਚ, ਪਿਆਰ, ਪ੍ਰੇਮ, ਵਿਕਾਰ ਕੰਮ ਜਿਸ ਉਤੇ ਭਾਰੂ ਨਹੀਂ ਹੁੰਦੇ। ਗੁੱਸਾ, ਉਦਾਸੀ ਜਿਸ ਬੰਦੇ ਉਤੇ ਅਸਰ ਨਹੀਂ ਕਰਦੇ, ਉਹ ਦਾ ਰੂਪ ਹੈ। ਰੱਬ ਵਰਗੇ ਬੰਦੇ ਲਈ ਸੁਖ-ਅੰਨਦ ਤੇ ਦੁੱਖ ਵਿੱਚ ਰਹਿੱਣ ਵਾਲੇ ਸੁਰਗ ਨਰਕ, ਮਿੱਠਾ ਰਸ, ਕੋੜੇ ਪਦਾਰਥ, ਸੋਨਾਂ, ਤਾਂਬਾਂ ਸਬ ਬਰਾਬਰ ਹਨ। ਲੋਕਾਂ ਦੀ ਵੱਡਿਆਈ, ਲੋਕਾਂ ਦੁਆਰਾ ਕੀਤੀ ਬੇਇੱਜ਼ਤੀ,ਬੁਰੀਆ ਗੱਲਾਂ ਕਹੀਆਂ, ਲਾਲਚ, ਪਿਆਰ ਕੋਈ ਸ਼ਰ ਨਹੀਂ ਕਰਦੇ। ਜਿਸ ਨੂੰ ਕੋਈ ਦਰਦ ਖੁਸ਼ੀਆਂ ਦੀ ਪ੍ਰਵਾਹ ਨਹੀਂ ਕਰਦੇ। ਉਸੇ ਨੂੰ ਅੱਕਲ ਦੇ ਗੁਣਾਂ ਵਾਲਾ ਸਮਝੋ। ਸਤਿਗੁਰ ਨਾਨਕ ਪ੍ਰਭ ਜੀ ਦੱਸ ਰਹੇ ਹਨ। ਉਹੀ ਬੰਦਾ ਵਿਕਾਰ ਝੰਜਟਾਂ ਦੇ ਜੱਬ ਤੋਂ ਬਚ ਸਕਦਾ ਹੈ। ਜੋ ਜੀਵਨ ਵਿੱਚ, ਰੱਬੀ ਗੁਣ ਹਾਂਸਲ ਕਰ ਲੈਂਦਾ ਹੈ।

ਮੇਰੀ ਜਿੰਦ ਜਾਨ ਤੂੰ ਕਿਥੇ ਫਸ ਕੇ, ਬੇਸਮਝ ਹੋ ਰਿਹਾਂ ਹੈ? ਦਿਨ ਰਾਤ ਉਮਰ ਮੁੱਕ ਰਹੀ ਹੈ। ਲਾਲਚ ਵਿੱਚ ਆ ਕੇ ਆਪਣੀ ਸੇਹਿਤ-ਮੱਤ ਖ਼ਰਾਬ ਕਰ ਰਿਹਾਂ ਹੈ। ਜਿਸ ਸਰੀਰ ਨੂੰ, ਘਰ ਔਰਤ ਆਪਦੇ ਸਮਝਦਾ ਹੈ। ਦੁਨੀਆਂ ਤੇ ਉਨਾਂ ਵਿੱਚੋਂ ਕੁੱਝ ਤੇਰਾ ਨਹੀਂ ਹੈ। ਭਾਵੇਂ ਧਿਆਨ ਦੇ ਕੇ, ਸਬ ਗੱਲਾਂ ਖੋਲ ਕੇ ਦੇਖ ਲੈ। ਬੰਦੇ ਤੂੰ ਆਪਦਾ ਕੀਮਤੀ ਰਤਨ ਵਰਗਾ, ਜਨਮ ਦੁਨੀਆਂ ਦੇ ਲਾਲਚਾ ਵਿੱਚ ਗੁਆ ਰਿਹਾਂ ਹੈ। ਰੱਬ ਨੂੰ ਚੇਤੇ ਨਹੀਂ ਕਰਦਾ। ਇੱਕ ਭੋਰਾ ਰੱਬ ਦੇ ਚਰਨਾਂ ਵਿੱਚ ਧਿਆਨ ਨਹੀਂ ਜੋੜਦਾ। ਬੇਕਾਰ ਵਿੱਚ ਜੀਵਨ ਮੁੱਕਾ ਰਿਹਾਂ ਹੈ। ਸਤਿਗੁਰ ਨਾਨਕ ਜੀ ਲਿਖ ਕੇ ਦੱਸ ਰਹੇ ਹਨ। ਉਹੀ ਬੰਦੇ ਅੰਨਦ ਵਿੱਚ ਹੈ। ਜੋ ਰੱਬ-ਰੱਬ ਕਰਦਾ ਹੈ। ਹੋਰ ਤਾਂ ਬੰਦੇ ਨੇ ਸਾਰੀ ਦੁਨੀਆਂ ਬਸ ਵਿੱਚ ਕਰ ਲਈ ਹੈ। ਰੱਬ ਨੂੰ ਯਾਦ ਨਹੀਂ ਕਰਦਾ। ਜਿਥੇ ਡਰ ਮੁੱਕ ਕੇ ਦੁਨੀਆਂ ਭਰ ਦੇ ਸਾਰੇ ਅੰਨਦ ਮਿਲ ਜਾਂਦੇ ਹਨ। ਬੇਸਮਝ ਮਨ ਮਾੜੇ ਕੰਮਾਂ ਤੋਂ ਬਚ ਜਾ। ਪ੍ਰਭੂ ਜੀ ਓਟ ਤੱਕਣ ਵਾਲੇ ਅਨਾਂਥਾਂ, ਗਰੀਬਾਂ ਉਤੇ ਮੇਹਰਬਾਨ ਹੋ ਕੇ, ਸਾਰੇ ਦਰਦ-ਰੋਗ ਦੂਰ ਕਰਕ ਦਿੰਦਾ ਹੈ। ਬੇਦ ਪੁਰਾਨ ਜਿਸ ਪ੍ਰਮਾਤਮਾਂ ਦੇ ਕੰਮਾਂ ਦੀ ਬਿਚਾਰ ਕਰ ਰਹੇ ਹਨ। ਉਸ ਪ੍ਰਭੂ ਨੂੰ ਮਨ ਵਿੱਚ ਚੇਤੇ ਰੱਖੀਏ। ਪ੍ਰਭੂ ਜੀ ਦੀ ਰੱਬੀ ਬਾਣੀ ਦੁਨੀਆਂ ਵਿੱਚ ਸ਼ੁਬ-ਸ਼ੁੱਧ ਹੈ। ਉਸ ਨੂੰ ਬਿਚਾਰ, ਪੜ੍ਹ, ਗਾ ਕੇ, ਸਾਰੇ ਜੀਵਨ ਦੇ ਪਾਪ ਮਿਟਾ ਦੇ। ਇਹ ਬੰਦੇ ਦਾ ਜਨਮ ਮੁੜ ਕੇ ਨਹੀਂ ਮਿਲਣਾਂ। ਦੁਨੀਆਂ ਤੋਂ ਬਚਣ ਦਾ ਕੋਈ ਜ਼ਤਨ ਕਰ ਲੈ। ਸਤਿਗੁਰ ਨਾਨਕ ਜੀ ਕਹਿੰਦੇ ਹਨ। ਦੀ ਰੱਬੀ ਬਾਣੀ ਨੂੰ ਗਾ, ਜੱਪ ਕੇ, ਦੁਨੀਆਂ ਦੇ ਕੰਮਾਂ ਤੋਂ ਬਚ ਕੇ, ਦਰਗਾਹ ਵਿੱਚ ਹਾਜ਼ਰ ਹੋ ਜਾ। ਰੱਬੀ ਬਾਣੀ ਦੀ ਸੂਚੀ-ਸੱਚੀ ਬਿਚਾਰ ਹੀ ਧੰਨ, ਕੀਮਤੀ ਵਸਤੂਆਂ ਦੇ ਭੰਡਾਰ ਹੈ। ਰੱਬ ਹਰ ਪਾਸੇ, ਹਰ ਚੀਜ਼, ਜੀਵ ਦਿਸਦਾ ਹੈ। ਧੰਨ ਦਾ ਲਾਲਚ ਮੁੱਕ ਗਿਆ ਹੈ। ਮੱਥੇ ਵਿੱਚ ਪਈਆਂ ਚਿੰਤਾ ਦੀਆਂ ਤਿਉੜੀਆਂ ਮੁੱਕ ਗਈਆਂ ਹਨ। ਰੱਬ ਵੱਲ ਮੱਤ-ਬੁੱਧ ਲੱਗ ਗਈ ਹੈ।

Comments

Popular Posts