ਭਾਗ 79 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੁਖਮਣੀ ਸਾਹਿਬ ਦਾ ਪਾਠ ਕਰਾਉਣ ਵਾਲਿਆ ਨੇ ਸ਼ਾਮ ਨੂੰ ਪਾਰਟੀ ਰੱਖੀ ਹੋਈ ਸੀ। ਔਰਤਾਂ ਘਰ ਦੇ ਅੰਦਰ ਬੈਠੀਆਂ ਸਨ। ਖਾਂਣਾ ਬਣਾ ਰਹੀਆਂ ਸਨ। ਮਰਦ ਗਰਾਜ਼ ਵਿੱਚ ਬੈਠੇ ਸਨ। ਸ਼ਰਾਬ ਪੀ ਰਹੇ ਸਨ। ਨੱਚਣ ਵਾਲੇ ਨੱਚੀ ਜਾ ਰਹੇ ਸਨ। ਗੁਆਂਢੀ ਸੀਤਲ ਨੂੰ ਸੱਦਣ ਕਈ ਬਾਰ ਆ ਚੁੱਕੇ ਸਨ। ਸੀਤਲ ਸੁਖ ਦੀ ਉਡੀਕ ਕਰ ਰਹੀ ਸੀ। ਉਹ, ਉਸ ਦੇ ਆਏ ਤੋਂ ਜਾਂਣਾਂ ਚਹੁੰਦੀ ਸੀ। ਸੁਖ ਜਦੋਂ ਗਲ਼ੀ ਦੇ ਮੋੜ ਤੇ ਆਇਆ। ਉਹ ਦੇਖਦਾ ਰਹਿ ਗਿਆ। ਸਵੇਰੇ ਕਿੰਨਾਂ ਸ਼ਾਂਤ ਮਹੋਲ ਸੀ? ਹੁਣ ਪੂਰਾ ਧੁਤਕੜਾ ਪੈ ਰਿਹਾ ਸੀ। ਮਿਉਜ਼ਕ ਚੱਲ ਰਿਹਾ ਸੀ। ਬੰਦੇ ਲੋਟ-ਪੋਟ ਹੋਏ ਪਏ ਸਨ। ਉਸ ਨੇ ਘਰ ਜਾ ਕੇ, ਸੀਤਲ ਨੂੰ ਪੁੱਛਿਆ, " ਗੁਆਂਢੀਆਂ ਦੇ ਵਿਆਹ ਵਾਂਗ ਇੱਕਠ ਹੋਇਆ ਹੈ। " ਸੀਤਲ ਨੇ ਕਿਹਾ, " ਆਪਾਂ ਨੂੰ ਵੀ ਸੱਦਾ ਆਇਆ ਹੈ। ਕਈ ਬਾਰ ਆ ਚੁਕੇ ਹਨ। ਰੋਟੀ ਲਈ ਵੀ ਕਹਿ ਗਏ ਹਨ। " ਸੁਖ ਨੇ ਕਿਹਾ, " ਹੁਣ ਚੱਲਦੇ ਹਾਂ। ਸਵੇਰੇ ਕੰਮ ਉਤੇ ਵੀ ਜਾਂਣਾਂ ਹੈ। ਮੈਂ ਸ਼ਰਾਬ ਤਾਂ ਨਹੀਂ ਪੀਂਦਾ। ਰੋਟੀ ਖਾ ਕੇ, ਮੁੜ ਆਉਣਾਂ। " ਜਦੋਂ ਉਹ ਉਥੇ ਗਏ, ਘਰ ਮਹਿਮਨਾਂ ਨਾਲ ਭਰਿਆ ਪਿਆ ਸੀ। ਸਬ ਖਾਂਣਾਂ ਖਾਂਈ ਜਾਂਦੇ ਸੀ। ਸੀਤਲ ਤੇ ਸੁਖ ਵੀ ਰੋਟੀ ਖਾਣੀ ਸ਼ਰੂ ਕਰ ਦਿੱਤੀ।
ਔਰਤਾਂ ਬੋਲੀ ਪਾ ਕੇ ਨੱਚਣ ਲੱਗ ਗਈਆਂ। ਸੀਤਲ ਸਾਰਿਆਂ ਤੋਂ ਪਿਛੋ ਗਈ ਸੀ। ਗੁਆਂਢਣ ਨੇ ਉਸੇ ਉਤੇ ਬੋਲੀ ਪਾ ਦਿੱਤੀ, " ਸੀਤਲ ਕਿੰਨੇ ਸੱਦੀ ਆ। " ਬਾਕੀ ਔਰਤਾਂ ਨੇ ਬੋਲੀ ਊਚੀ ਚੱਕੀ, " ਸੀਤਲ ਆਪੇ ਆਈ ਆ। " ਗੁਆਂਢਣ ਨੇ ਕਿਹਾ, " ਇਹ ਦੇ----? ਦੇਖੋ ਰਾਮ ਲੀਲਾ। " ਸੁਖ ਦੇ ਕੰਨ ਖੜ੍ਹੇ ਹੋ ਗਏ। ਉਸ ਨੂੰ ਪਤਾ ਸੀ। ਔਰਤਾਂ ਗਿੱਧੇ ਵਿੱਚ ਬਹੁਤ ਗੰਧ ਬੱਕਦੀਆਂ ਹਨ। ਉਸ ਨੇ ਸੀਤਲ ਨੂੰ ਘਰ ਜਾਣ ਦਾ ਇਸ਼ਾਰਾ ਕੀਤਾ। ਔਰਤਾਂ ਨੇ ਸੁਖ ਨੂੰ ਭਾਂਫ਼ ਲਿਆ। ਬਈ ਇਹ ਖਿੱਸਕ ਚੱਲਿਆ ਹੈ। ਇੱਕ ਔਰਤ ਨੇ ਬੋਲੀ ਚੱਕੀ। ਵੇ ਸੁਣ ਟਰੱਕ ਦਿਆ ਸਰਦਾਰਾ। ਲੈ ਫੜ ਰੋਟੀ। ਰੋਟੀ ਤੇ ਕੀ? ਰੋਟੀ ਤੇ ਰੱਖੇ ਡੇਲੇ. ਵੇ ਤੇਰੀ ਮਾਂ-----? ਸੁਖ ਅੱਣਸੁਣੀ ਕਰਕੇ, ਸੀਤਲ ਦੀ ਬਾਂਹ ਫੜ ਕੇ, ਖਿਸਕ ਗਿਆ। ਰੌਪੇ ਰੱਪੇ ਵਿਚੋਂ, ਨਿੱਕਲ ਕੇ, ਮਸਾਂ ਘਰ ਆ ਕੇ ਸਾਹ ਲਿਆ। ਸੁਖ ਨੇ ਪੁੱਛਿਆ, " ਇਹ ਕਾਹਦਾ ਪ੍ਰੌਗ੍ਰਾਮ ਸੀ। ਪੂਸੇ ਬਰਬਾਦ ਕਰਦੇ ਹਨ। ਸਵੇਰੇ ਪਾਠ ਕਰਾਇਆ ਹੈ। ਸ਼ਾਮ ਹੋਈ ਤਾਂ ਸਾਰੇ ਸ਼ਰਾਬ ਨਾਲ ਰੱਜੇ ਫਿਰਦੇ ਹਨ। ਔਰਤਾਂ ਬਗੈਰ ਪੀਤੀ ਤੋਂ ਗਿੱਧੇ ਵਿੱਚ ਨੱਚ-ਨੱਚ ਦੂਹੀਆਂ, ਚੌਰੀਆਂ ਹੋਈ ਜਾਂਦੀਆਂ ਹਨ। ਗਾਂਣਿਆਂ ਵਾਲੇ, ਤਾਂ ਇੰਨਾਂ ਗੰਦ ਨਹੀਂ ਗਾਉਂਦੇ। ਔਰਤਾਂ ਗਿੱਧੇ ਵਿੱਚ ਅਵਾ-ਤਵਾ, ਬੋਲੀ ਜਾਂਦੀਆਂ ਹਨ। ਬਹੁਤ ਸ਼ਰਮ ਦੀ ਗੱਲ ਹੈ। ਲੋਕਾਂ ਨੂੰ ਚਾਹੀਦਾ ਹੈ, ਪਹਿਲਾਂ ਘਰ ਦੀਆਂ ਔਰਤਾਂ ਨੂੰ ਰੋਕ ਲਵੋ। ਫਿਰ ਬਾਹਰ ਜੁੱਤੀ ਖੜਕਾ ਲਿਉ। " ਸੀਤਲ ਨੇ ਕਿਹਾ, " ਉਦਾਂ ਤਾ ਕੋਈ ਔਰਤਾਂ ਨੂੰ ਬੋਲਣ ਨਹੀਂ ਦਿੰਦਾ। ਐਸੇ ਮੌਕੇ ਤੇ ਬੰਦੇ ਪੀ ਕੇ, ਡਿੱਗ ਪੈਂਦੇ ਹਨ। ਔਰਤਾਂ ਨੂੰ ਐਸੇ ਸਮੇਂ ਤੇ ਮੌਕਾ ਲੱਗਦਾ ਹੈ। "
ਸੁਖ ਨੇ ਕਿਹਾ, " ਸੰਗਤ ਦਾ ਅਸਰ ਹੁੰਦਾ ਹੈ। ਸਵੇਰੇ ਅਸਰ ਹੋਰ ਹੋਇਆ ਸੀ। ਹੁਣ ਹੋਰ ਅਸਰ ਹੋ ਗਿਆ। " ਸੀਤਲ ਨੇ ਕਿਹਾ, " ਸਵੇਰ ਦਾ ਅਸਰ ਦੇਖ ਲਿਆ ਸੀ। ਹੁਣ ਕੀ ਹੋ ਗਿਆ? ਕੀ ਪੀਣ ਨੂੰ ਜੀਅ ਕਰਦਾ ਹੈ? " ਸੁਖ ਨੇ ਕਿਹਾ, " ਤੈਨੂੰ ਪਤਾ ਹੈ, ਮੈਂ ਪੀਂਦਾ ਨਹੀਂ ਹਾਂ। ਖਾਂਦਾ ਸਬ ਕੁੱਝ ਹਾਂ। " ਸੀਤਲ ਨੇ ਪੁੱਛਿਆ, " ਕੀ ਖਾਣ ਦੀ ਕੋਈ ਕਸਰ ਰਹਿ ਗਈ? " ਸੁਖ ਨੇ ਕਿਹਾ, " ਦਿਲ ਰੱਖ, ਜਰੂਰ ਦੱਸਾਂਗਾਂ। ਤੂੰ ਵੀ ਹੁਣ ਭਾਂਡੇ ਖੜਕਾਉਣੋਂ ਬੰਦ ਕਰਦੇ। ਉਸ ਰੌਲੇ ਰੱਪੇ ਨੂੰ ਦੇਖ ਕੇ, ਨੀਂਦ ਉਡ ਗਈ। ਸੱਚੀ-ਮੂਚੀਂ, ਦਿਲ ਵਿੱਚ ਗੁਦਗੱਦੀ ਹੋ ਰਹੀ ਹੈ। " ਸੀਤਲ ਨੇ ਕਿਹਾ, " ਮੈਨੂੰ ਲੱਗਦਾ, ਤੈਨੂੰ ਤਾਂ ਔਰਤਾਂ ਨੂੰ ਦੇਖਦੇ ਹੀ, ਗੁਦਗੱਦੀ ਹੋਣ ਲੱਗ ਜਾਂਦੀ ਹੈ। ਤੇਰੀ, ਤਾਂ ਜ਼ਨਾਨੀ ਦੇਖਦੇ ਮੱਤ ਮਾਰੀ ਜਾਂਦੀ ਹੈ। " ਸੁਖ ਨੇ ਕਿਹਾ, " ਤੂੰ ਠੀਕ ਕਹਿੰਦੀ ਹੈ। ਹੁਣ ਤੂੰ ਹੀ ਮੇਰੇ ਹੋਸ਼ ਗੁਆਈ ਜਾਂਦੀ ਹੈ। "

Comments
Post a Comment