ਭਾਗ 50 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com
ਸੀਤਲ ਤੇ ਸੁਖ ਪਿੰਡ ਪਹੁੰਚ ਗਏ ਸਨ। ਅਫ਼ਸੋਸ ਕਰਨ ਵਾਲੇ, ਆਈ ਜਾਈ ਜਾਂਦੇ ਸਨ। ਸਾਰੇ ਆਪਣੀਆਂ ਵੱਧ ਗੱਲਾਂ, ਮਰੇ ਬੰਦੇ ਦੀਆਂ ਘੱਟ ਗੱਲਾਂ ਕਰਦੇ ਸਨ। ਸੁਖ ਦੀ ਮੰਮੀ ਬਹੁਤ ਉਦਾਸ ਸੀ। ਇੱਕ ਪਤੀ ਦੀ ਮੌਤ ਹੋ ਗਈ। ਦੂਜਾ ਆਏ ਲੋਕਾਂ ਮੂਹਰੇ ਮੌਤ ਵਰਗੀ ਖ਼ਮੋਸ਼ੀ ਧਾਰ ਕੇ, ਬੈਠਣਾਂ ਪੈਂਦਾ ਸੀ। ਲੋਕਾਂ ਦੀਆਂ ਸੁਣਨੀਆਂ ਪੈਂਦੀਆਂ ਸਨ। ਜਦੋਂ ਸੀਤਲ ਔਰਤਾਂ ਦੇ ਕੋਲੇ ਨੂੰ ਆਉਂਦੀ। ਸੀਤਲ ਨੂੰ ਔਰਤਾਂ ਨੂੰ ਚਾਹ-ਪਾਣੀ ਦੇਣਾਂ ਪੈਂਦਾ ਸੀ। ਉਹ ਨਵੀਂ ਹੀ ਗੱਲ ਸੁਣਾਂ ਦਿੰਦੀਆਂ। ਇੰਨਾਂ ਵਿੱਚ ਜ਼ਿਆਦਾ ਪਿੰਡ ਦੀਆਂ ਔਰਤਾਂ ਸਨ। ਭੋਲੀ ਦੀ ਮਾਂ ਨੇ ਕਿਹਾ, " ਉਹ ਔਰਤ ਜਾਦੂ-ਗਰਨੀ ਸੀ। ਜਦੋਂ ਦੀ ਘਰ ਵੜੀ ਹੈ। ਘਰ ਦੀ ਦਿਸ਼ਾ ਹੀ ਘੁੰਮਾਂ ਦਿੱਤੀ ਹੈ। ਵੱਸਦੇ ਘਰ ਵਿੱਚ ਭੂਤਾਂ ਬੋਲਣ ਲੱਗਾ ਦਿੱਤੀਆਂ ਹਨ। " ਉਸ ਦਾ ਹੰਗਾਰਾ ਭਰਦੀ, ਇੱਕ ਹੋਰ ਔਰਤ ਨੇ ਕਿਹਾ, " ਗੱਲ਼ਤੀ ਸੁਖ ਦੀ ਮਾਂ ਦੀ ਵੀ ਹੈ। ਆਪਦੇ ਮਰਦ-ਔਰਤ ਨੂੰ ਜੋ ਸੁੰਨਾਂ ਛੱਡਦੇ ਹਨ। ਉਹ ਮੂਰਖ ਹਨ। ਜੇ ਮਰਦ-ਔਰਤ ਬਿਸਤਰਾ ਵੀ ਅੱਲਗ ਕਰ ਲੈਣ। ਸਮਝੋ ਦਾਲ ਵਿੱਚ ਕੁੱਝ ਕਾਲਾ ਹੈ। ਕਿਸੇ ਹੋਰ ਪਾਸਿਉ ਝਾਕ ਹੈ। " ਇੱਕ ਹੋਰ ਸਿਆਣੀ ਜਿਹੀ ਔਰਤ ਨੇ ਕਿਹਾ, " ਘਰ ਪੱਟ ਕੇ ਰੱਖ ਦਿੱਤਾ। ਦੋ ਜ਼ਨਾਨੀ ਤਾਂ ਬੰਦੇ ਨੂੰ ਖਿਚਾ-ਧੂਹੀ ਵਿੱਚ ਹੀ ਮਾਰ ਦਿੰਦੀਆਂ ਹਨ। ਇੱਕ ਨਾਲ ਵਿਆਹ ਕਰਾਕੇ ਤਾਂ ਬੰਦਾ ਜੁੰਮੇਬਾਰੀਆਂ ਪੂਰੀਆਂ ਕਰਦਾ। ਬਿੱਲੀ ਵਾਂਗ ਡਰਦਾ, ਔਰਤ ਦੇ ਪਿਛੇ, ਪਿਛੇ ਤੁਰਿਆ ਫਿਰਦਾ ਹੈ। ਵਿਆਹ ਤੋਂ ਬਗੈਰ, ਜੇ ਬੰਦਾ ਕਿਸੇ ਔਰਤ ਨੂੰ ਰੱਖ ਲਵੇ। ਉਸ ਦਾ ਐਸਾ ਲੱਟੂ ਬੱਣਦਾ ਹੁੰਦਾ ਹੈ। ਬੰਦੇ ਨੂੰ ਦੁਨੀਆਂ ਦੀ ਸੁਰਤ ਨਹੀ ਰਹਿੰਦੀ। ਮਰਦ ਹੋਰ ਜੁਵਾਨ ਹੋ ਜਾਂਦਾ ਹੈ। " ਭੋਲੀ ਦੀ ਮਾਂ ਨੇ ਕਿਹਾ, " ਚੁੱਪ ਹੀ ਕਰ ਜਾਵੋ। ਸਾਰੇ ਹੀ ਘੋੜੇ ਵਾਲਾ ਫਿਰਿਆ ਹੈ। ਕੱਲ ਮੈਂ ਭੋਲੀ ਦੇ ਪਿਉ ਨਾਲ ਬਜ਼ਾਰ ਗਈ। ਰਜ਼ਾਈਆਂ ਭਰਾਉਣੀਆਂ ਸੀ। ਉਥੇ ਹੋਰ ਵੀ ਬੁੜੀਆਂ ਸੀ। ਇਹ ਸਬ ਨਾਲ ਦੰਦੀਆਂ ਕੱਢ-ਕੱਢ ਕੇ ਗੱਲਾਂ ਮਾਰ ਰਿਹਾ ਸੀ। ਮੇਰੇ ਵੱਲ ਤਾਂ ਝਾਕੇ ਹੀ ਨਾਂ, ਜਿਵੇ ਮੈਨੂੰ ਜਾਂਣਦਾ ਹੀ ਨਾਂ ਹੋਵੇ। ਆਪਦੀ ਨੂੰ ਚਾਹੇ ਕੋਈ ਹੋਰ ਠੱਗ ਕੇ ਲੈਜੇ। ਦੂਜੀਆਂ ਪਿਛੇ ਪੱਬ ਚੱਕੀ ਫਿਰਦੇ ਹਨ।

ਭਈਏ ਨੇ ਰਜ਼ਾਈਆਂ ਸਿੱਧੀਆਂ ਕਰਨ ਲਈ ਹੱਥ ਲੁਆਇਆ ਸੀ। ਮੈਂ ਭੁੱਖੀ ਥਿਆਈ ਰਜ਼ਾਈਆਂ ਦੁਆਲੇ ਹੋਈ ਰਹੀ। ਇਹ ਬਜ਼ਾਰ ਹੋਟਲ ਵਿੱਚ ਸਮੋਸੇ ਖਾਣ ਚਲਾ ਗਿਆ। ਕੋਈ ਮਿਲਗੀ ਹੋਣੀ ਹੈ। " ਇੱਕ ਹੋਰ ਨੇ ਕਿਹਾ, " ਨੀ ਹੋਲੀ ਬੋਲੋ, ਬੰਦੇ ਸੁਣਦੇ ਹਨ। ਦੁਨੀਆਂ ਹੀ ਗਰਕੀ ਪਈ ਹੈ। ਕਿਸੇ ਦਾ ਕੋਈ ਭੇਤ ਨਹੀਂ ਹੈ। ਸਬ ਛੁੱਪੇ ਰੁਸਤਮ ਹਨ। ਜਿਵੇਂ ਲੋਡ ਲੱਗਦਾ ਹੈ। ਕਰੀ ਜਾਂਦੇ ਹਨ। ਸੁਖ ਦਾ ਡੈਡੀ ਕਿਤੇ ਮਰਨ ਵਾਲਾ ਸੀ? " ਸੀਤਲ ਨੇ ਕਿਹਾ, " ਹੋਣੀ ਨੂੰ ਕੋਈ ਰੋਕ ਨਹੀਂ ਸਕਦਾ। ਮੌਤ ਬਹਾਨਾਂ ਬੱਣਾਂ ਦਿੰਦੀ ਹੈ। " ਸੀਤਲ ਦੇ ਮਨ ਵਿੱਚ ਗੁੱਸਾ ਸੀ। ਇਹ ਲੋਕ ਦੁੱਖ ਵੰਡਾਉਣ ਆਉਂਦੇ ਹਨ। ਜਾਂ ਦੁੱਖ ਫੋਲਦੇ ਹਨ। ਸੁਖ ਦੀ ਮੰਮੀ ਨੂੰ ਉਲਟੀਆਂ ਲੱਗ ਗਈਆਂ ਸਨ। ਰੋਂਦੀ ਦਾ ਸੰਘ ਸੁੱਕ ਗਿਆ ਸੀ। ਇੱਕ ਬਾਰ ਦੰਦਲ ਵੀ ਪੈ ਗਈ ਸੀ। ਚੱਜ ਨਾਲ ਕੁੱਝ ਖਾਦਾ ਵੀ ਨਹੀਂ ਹੋਣਾਂ। ਲੋਕ ਸਵੇਰ ਤੋਂ ਰਾਤ ਦੇ 10 ਵਜੇ ਤੱਕ ਆਉਂਦੇ ਰਹਿੰਦੇ ਸਨ। ਭੂਆ ਮਾਮੀਆਂ ਭੋਗ ਤੋਂ ਇਕ ਦਿਨ ਪਹਿਲਾਂ ਆਈਆਂ ਸਨ। ਭੋਗ ਪੈਣ ਪਿਛੋਂ ਸਾਰੇ ਲੋਕ ਚਲੇ ਗਏ ਸਨ। ਸੀਤਲ ਨੇ ਮੰਮੀ ਦੀ ਹਾਲਤ ਦੇਖ ਕੇ, ਉਸ ਦਾ ਧਿਆਨ, ਲੋਕਾਂ ਵਿੱਚੋਂ ਹੱਟਾਉਣ ਦੀ ਕਸ਼ੋਸ ਕੀਤੀ। ਉਸ ਨੇ ਦੋਂਨੇ ਬੱਚੇ, ਮੰਮੀ ਦੇ ਦੁਆਲੇ ਛੱਡ ਦਿੱਤੇ। ਸੁਖ ਤੇ ਸੀਤਲ ਨੇ ਦੇਖਿਆ। ਮੰਮੀ ਬੱਚਿਆਂ ਦਾ ਧਿਆਨ ਰੱਖਣ ਲੱਗ ਗਈ ਸੀ। ਉਨਾਂ ਨਾਲ ਹੱਸ ਖੇਡ ਰਹੀ ਸੀ।
ਭੋਗ ਤੋਂ ਅੱਗਲੇ ਦਿਨ, ਭੋਲੀ ਦਾ ਡੈਡੀ ਚੱਕਵੇਂ ਪੈਰੀ ਸੁਖ ਕੋਲ ਆਇਆ। ਉਸ ਨੇ ਸੁਖ ਦੇ ਕੰਨ ਕੋਲ ਮੂੰਹ ਕਰਕੇ ਕਿਹਾ, " ਬਾਹਰ ਪੁਲੀਸ ਆਈ ਹੈ। " ਪਲੀਸ ਵਾਲੇ ਦਗੜ-ਦਗੜ ਕਰਦੇ ਘਰ ਦੇ ਅੰਦਰ ਆ ਵੜੇ। ਠਾਣੇਦਾਰ ਨੇ ਸੁਖ ਨੂੰ ਪੁੱਛਿਆ, " ਤੇਰੇ ਡੈਡੀ ਦੀ ਮੌਤ ਕਿਵੇ ਹੋਈ ਸੀ? " ਸੁਖ ਨੇ ਕਿਹਾ, " ਅਚਾਨਿਕ ਹੀ ਹੋਈ ਹੈ। ਉਹ ਸੁੱਤਾ ਪਿਆ, ਨਹੀਂ ਉਠਿਆ। " ਇੱਕ ਹੋਰ ਪੁਲੀਸ ਵਾਲਾ ਬੋਲਿਆ, " ਸਾਲੇ ਨੇ ਗਲ਼ ਅੰਗੂਠਾ ਦੇ ਦਿੱਤਾ ਹੋਣਾਂ ਹੈ। ਸੰਘੀ ਨੱਪ ਦਿੱਤੀ ਹੋਣੀ ਹੈ। ਬੰਦੇ ਵਿੱਚ ਹੈ ਕੀ? " ਸੁਖ ਨੇ ਕਿਹਾ, " ਮੈਂ ਤਾ ਜੀ ਕੱਲਕੱਤੇ ਵਿੱਚ ਸੀ। ਪਿਛੋਂ ਹੀ ਭਾਣਾਂ ਵਰਤ ਗਿਆ। ਠਾਣੇਦਾਰ ਫਿਰ ਕੱੜਕਿਆ, " ਇਹ ਭਾਣਾਂ ਹੋਰ ਤੋਂ ਵੀ ਵਰਤਾ ਦਿੱਤਾ ਜਾਂਦਾ ਹੈ। ਤੁਹਾਡੇ ਘਰ ਦੂਜੀ ਔਰਤ ਕੌਣ ਰਹਿੰਦੀ ਸੀ? " ਸੁਖ ਨੂੰ ਲੱਗਾ, ਪੰਗਾ ਪੈਣ ਲੱਗਿਆ ਹੈ। ਉਸ ਨੇ ਕਿਹਾ, " ਉਹ ਤਾਂ ਜੀ ਮੇਰੇ ਪਿਉ ਦੀ ਸਾਲੀ, ਮੇਰੀ ਛੋਟੀ ਮਾਸੀ ਸੀ। " ਇੱਕ ਪੁਲੀਸ ਵਾਲੇ ਨੇ, ਮੁੱਛਾਂ ਵਿੱਚ ਹੱਸਦੇ ਨੇ, ਸ਼ਰਾਰਤੀ ਲਹਿਜੇ ਵਿੱਚ ਸੁਖ ਨੂੰ ਕਿਹਾ, " ਤੇਰਾ ਬਾਪੂ ਬਹੁਤ ਸ਼ਕੀਨ ਸੀ। ਸਾਲੀ ਅੱਧੀ ਘਰਵਾਲੀ ਹੁੰਦੀ ਹੈ। ਲੋਕ ਗੱਲਾਂ ਕਰਦੇ ਹਨ। ਦੋ ਔਰਤਾਂ ਰੱਖੀ ਬੈਠਾ ਸੀ। " ਠਾਣੇਦਾਰ ਨੇ ਫਿਰ ਕਿਹਾ. " ਸਾਨੂੰ ਕੀ ਹੈ? ਜਿਵੇਂ ਅੱਗਲੇ ਦਾ ਚਿੱਤ ਖੁਸ਼ ਹੁੰਦਾ ਕਰੇ। ਸਾਡਾ ਵੀ ਖਿਆਲ ਰੱਖੋ। ਤੂੰ ਸੁਖ ਸਾਡੇ ਲਈ ਆਪਦੀ ਜੇਬ ਢਿੱਲੀ ਕਰਦੇ। ਬੁੱਢਾ ਬਥੇਰੀ ਜਾਇਦਾਦ ਛੱਡ ਗਿਆ ਹੈ। ਅੱਗੇ ਤੈਨੂੰ ਪਤਾ ਹੈ। ਅਸੀ ਲਿਜਾ ਕੇ ਠਾਣੇ ਵਿੱਚ ਮੂਧਾ ਪਾ ਲੈਣਾਂ ਹੈ। ਸਬ ਬੁਲਵਾ ਲਵਾਂਗੇ। ਉਸ ਨੂੰ ਵੀ ਲੱਭਦੇ ਹਾਂ, ਤੇਰੀ ਕਿਹੜੀ ਮਾਸੀ ਹੈ? ਸਰਪੰਚ ਮਗਰ ਹੀ ਆ ਗਿਆ ਸੀ। ਉਸ ਨੇ ਸੁਖ ਨੂੰ ਪਰੇ ਲਿਜਾ ਕੇ ਕਿਹਾ, " ਇੰਨਾਂ ਨਾਲ ਇਥੇ ਹੀ ਨਬੇੜ ਲੈ। ਕੁੱਝ ਦੇ ਕੇ ਫਾਹਾ ਵੱਡਦੇ। " ਸੁਖ ਨੇ ਪੁੱਛਿਆ, ਕਿੰਨੇ ਵਿੱਚ ਮੰਨ ਜਾਂਣਗੇ? " ਸਰਪੰਚ ਨੇ ਕਿਹਾ, " ਕੱਤਲ ਸਿਰ ਪੈ ਗਿਆ। ਬਹੁਤ ਪੈਸੇ ਲੱਗ ਜਾਂਣੇ ਹਨ। ਮੈਨੂੰ ਉਮੀਦ ਹੈ। ਗੱਲ ਘਰ ਵਿੱਚ ਹੀ ਹੈ। 50 ਹਜ਼ਾਰ ਵਿੱਚ ਮੰਨ ਜਾਣਗੇ। " ਸੁਖ ਨੇ ਟਰੱਕ ਵਿਚੋਂ ਲਿਆ ਕੇ, 50 ਹਜ਼ਾਰ ਰੂਪਿਆ ਦੇ ਦਿੱਤਾ। ਸਰਪੰਚ ਪੁਲੀਸ ਵਾਲਿਆਂ ਨਾਲ ਬੈਠ ਕੇ, ਚਲਾ ਗਿਆ ਸੀ। ਆਪਦੇ ਘਰ ਦੇ ਮੋੜ ਉਤੇ, ਉਤਰ ਗਿਆ ਸੀ। ਉਸ ਦੇ ਕੁੜਤੇ ਦਾ ਗਿੱਝਾ ਉਤੇ ਤੱਕ ਭਰਿਆ ਹੋਇਆ ਸੀ।


ਭਾਵੇਂ ਸੀਤਲ ਦੀ ਮੰਮੀ ਨੇ ਬਹੁਤ ਤੱਸਲੀ ਦਿੱਤੀ ਸੀ। ਕਿਹਾ ਸੀ, " ਅਸੀਂ ਆਉਂਦੇ ਰਹਾਂਗੇ। ਮਿਲਦੇ ਰਹਾਂਗੇ। ਸੁਖ ਤੂੰ ਆਪਦੀ ਮੰਮੀ ਦਾ ਫ਼ਿਕਰ ਨਾਂ ਕਰੀ। " ਘਰ ਦਾ ਸਾਰਾ ਖਿਲਾਰਾ ਪਿਆ ਹੋਇਆ ਸੀ। ਖੇਤੀ ਦਾ ਵੀ ਕੰਮ ਸੀ। ਮੰਮੀ ਨੂੰ ਨਾਲ ਨਹੀਂ ਲਿਜਾ ਸਕਦੇ ਸੀ। ਸੀਤਲ ਘਰ ਰਹਿੰਦੀ ਸੀ, ਤਾਂ ਸੁਖ ਦੀ ਰੋਟੀ ਦਾ ਔਖਾ ਸੀ। ਸੁਖ ਨੂੰ ਘਰ ਦੀ ਹਾਲਤ ਦੇਖ ਕੇ, ਮਹੀਨਾਂ ਹੋਰ ਘਰ ਰਹਿੱਣਾਂ ਪਿਆ। ਇੱਕ ਦਿਨ ਸੀਤਲ ਨੂੰ ਸਵੇਰੇ ਹੀ ਉਲਟੀਆਂ ਲੱਗ ਗਈਆਂ ਸਨ। ਸੁਖ ਉਸ ਡਾਕਟਰ ਦੇ ਲੈ ਗਿਆ ਸੀ। ਡਾਕਟਰ ਨੇ ਦੱਸਿਆ, " ਸੀਤਲ ਦੋ ਬੱਚਿਆਂ ਦੀ ਮਾਂ ਬੱਣਨ ਵਾਲੀ ਹੈ। " ਸੁਖ ਦੇ ਹੋਸ਼ ਉਡ ਗਏ। ਉਸ ਨੇ ਸਾਰੇ ਰਸਤੇ, ਸੀਤਲ ਨੂੰ ਨਹੀਂ ਬੋਲਿਆ। ਜਿਵੇਂ ਬੱਚਾ ਠਹਿਰਾਉਣ ਵਿੱਚ ਸਾਰਾ ਸੀਤਲ ਦਾ ਕਸੂਰ ਹੋਵੇ। ਘਰ ਆਏ, ਸੀਤਲ ਦੇ ਮੰਮੀ ਡੈਡੀ, ਭੋਲੀ ਤੇ ਅਮੀਤ ਸਬ ਆਏ ਬੈਠੇ ਸਨ। ਉਹ ਅੰਦਰ ਬੈਠੇ ਸਨ। ਸੁਖ ਨੇ ਧਿਆਨ ਨਹੀਂ ਦਿੱਤਾ। ਉਹ ਵਿਹੜੇ ਵੜਦਾ ਹੀ ਸੀਤਲ ਨੂੰ ਬੋਲਣ ਲੱਗ ਗਿਆ। ਉਸ ਨੇ ਸੀਤਲ ਨੂੰ ਕਿਹਾ, " ਦੋ ਬੱਚੇ ਸੰਭਾਲਣੇ ਔਖੇ ਸਨ। ਸਾਰਾ ਘਰ ਸਿਰ ਉਤੇ ਚੱਕ ਲੈਂਦੇ ਹਨ। ਚੱਜ ਨਾਲ ਰੋਟੀ ਵੀ ਨਹੀਂ ਖਾਂਣ ਦਿੰਦੇ। ਚੀਖ਼-ਚਿਹੜਾ ਪਾਈ ਰੱਖਦੇ ਹਨ। ਦੋ ਹੋਰ ਹੋ ਜਾਣਗੇ। ਅੱਗਲੇ ਸਾਲ ਦੋ ਹੋਰ ਸਹੀ। ਜੱਕਾ ਜੁਆਕਾ ਦਾ ਕੀ ਕਰਨਾਂ ਹੈ? ਇੰਨੀ ਪੈਰੀ ਮੇਰੇ ਨਾਲ ਮੁੜ ਚੱਲ, ਮੈਨੂੰ ਹੋਰ ਬੱਚੇ ਨਹੀਂ ਚਾਹੀਦੇ। " ਸੀਤਲ ਸੁਖ ਦਾ ਮੂੰਹ ਦੇਖ ਰਹੀ ਸੀ। ਇਹ ਐਸਾ ਹੋ ਸਕਦਾ ਹੈ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਉਸ ਨੇ ਟਰੱਕ ਤੋਂ ਪਰੇ, ਆਪਦੇ ਡੈਡੀ ਦੀ ਕਾਰ ਦੇਖ ਲਈ ਸੀ। ਇਸੇ ਕਰਕੇ, ਉਹ ਚੁਪ ਕਰ ਗਈ ਸੀ। ਜਿਥੇ ਸਾਰੇ ਬੈਠੇ ਸਨ। ਉਥੇ ਚਲੀ ਗਈ ਸੀ। ਸਾਰਿਆਂ ਨੇ ਸੁਖ ਦਾ ਰਾਮ ਰੌਲਾ ਸੁਣ ਲਿਆ ਸੀ। ਸੁਖ ਦੀ ਜੱਕ ਹੋਰ ਖੁੱਲ ਗਈ ਸੀ। ਉਹ ਆਪਦੀ ਗੱਲ ਦੀ ਦੁਹਾਈ ਜਾ ਰਿਹਾ ਸੀ।

ਭੋਲੀ ਨੇ ਕਿਹਾ, " ਦੋਂਨੇ ਬੱਚੇ ਮੈਨੂੰ ਦੇ ਜਾਵੋ। ਮੈਂ ਤਿੰਨੇ ਬੱਚੇ ਪਾਲ ਲਵਾਂਗੀ। ਬਥੇਰਾ ਵੱਡਾ ਵਿਹੜਾ ਹੈ। ਪਹਿਲਾਂ ਦੋਂਨੈ ਬੱਚੇ ਮੇਰੇ ਨਾਂਮ ਕਰ ਦਿਉ। ਵੱਡੇ ਹੋਣ ਨਾਲ, ਕੋਇਲ ਵਾਂਗ ਨਾਲ ਨਾਂ ਉਡਾ ਕੇ ਲੈ ਜਾਇਉ। " ਸੀਤਲ ਨੇ ਕਿਹਾ, " ਇਹ ਬਹੁਤ ਸ਼ਰਾਰਤੀ ਹਨ। ਕੋਈ ਕੰਮ ਨਹੀਂ ਕਰਨ ਦਿੰਦੇ। ਇੰਨਾਂ ਦੇ ਸਿਰ ਉਤੇ ਖੜ੍ਹੇ ਰਹਿਣਾਂ ਪੈਂਦਾ ਹੈ। " ਸੁਖ ਦੀ ਮੰਮੀ ਨੇ ਕਿਹਾ, " ਇਹ ਦੋਂਨੇ ਬੱਚੇ, ਤੇਨੂੰ ਬਹੁਤ ਤੰਗ ਕਦੇ ਹਨ। ਇਹ ਮੈਂ, ਆਪਦੇ ਕੋਲ ਰੱਖ ਲੈਣੇ ਹਨ। ਮੇਰਾ ਇੰਨਾਂ ਬਗੈਰ ਦਿਲ ਨਹੀਂ ਲੱਗਣਾਂ। ਹੁਣ ਮੇਰਾ ਜੀਅ ਲੱਗਾ ਹੈ। " ਸੀਤਲ ਦੀ ਮੰਮੀ ਨੇ ਕਿਹਾ, " ਮੈਂ ਬੇਟੀ ਲੈ ਲੈਣੀ ਹੈ। ਸੀਤਲ ਦੇ ਜਾਣ ਪਿਛੋਂ ਮੈਂ ਇਕੱਲੀ ਰਹਿ ਗਈ ਹਾਂ। ਮੈਨੂੰ ਇਸ ਨੂੰ ਦੇਖ ਕੇ, ਇਸ ਤਰਾਂ ਲੱਗਦਾ ਜਿਵੇਂ ਨਿੱਕੀ ਹੁੰਦੀ, ਸੀਤਲ ਕਰਦੀ ਸੀ। ਉਸੇ ਦੀ ਕਾਪੀ ਹੈ। " ਸੁਖ ਦੀ ਮੰਮੀ ਨੇ ਕਿਹਾ, " ਇਸ ਵਿੱਚੋ ਮੈਨੂੰ ਵੀ ਸੁਖ ਦੀ ਝੱਲਕ ਲੱਗਦੀ ਹੈ। ਸੁਖ ਦੇ ਡੈਡੀ ਵਾਂਗ ਹੱਸਦਾ ਹੈ। ਮੇਰੀ ਜਿੰਦਗੀ ਪਿਛੇ ਮੁੜ ਗਈ ਹੈ। ਬੱਚਿਆਂ ਨੂੰ ਦੇਖ ਕੇ, ਮੈਨੂੰ ਲੱਗਦਾ ਹੈ। ਜਿਵੇਂ ਮੈਂ 26 ਸਾਲ ਪਿਛੇ ਚਲੀ ਗਈ ਹੋਵਾਂ। ਅਸੀਂ ਦੋਂਨੇ ਕੁੜਮਣੀਆਂ ਰਲ-ਮਿਲ ਕੇ, ਦੋਨਾਂ ਨੂੰ ਪਾਲ ਲਵਾਂਗੀਆਂ। ਤੁਸੀ ਦੋਂਨੇ ਕੱਲੱਕਤੇ ਜਾਵੋ। ਇਸ ਬਾਰ ਤੁਹਾਡੇ ਕੋਲ, ਸੀਤਲ ਦੀ ਮੰਮੀ ਨੂੰ ਜੰਨੇਪਾ ਕੱਟਾਉਣ ਭੇਜ ਦਿਆਗੇ। " ਸੁਖ ਨੇ ਇਸ ਗੱਲ ਉਤੇ ਰਜ਼ਾਮੰਦੀ ਜ਼ਾਹਰ ਕਰ ਦਿੱਤੀ ਸੀ। ਉਸ ਨੇ ਕਿਹਾ, " ਬੱਚਿਆਂ ਨੂੰ ਛੱਡ ਜਾਂਦੇ ਹਾਂ। ਸੀਤਲ ਤੂੰ ਆਪਦੀ ਤਿਆਰੀ ਪੱਕੀ ਰੱਖ। ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। " ਸੀਤਲ ਨੇ ਕਿਹਾ, " ਐਨੀ ਛੇਤੀ, ਮੈਂ ਕਿਹੜਾ, ਤੇਰਾ ਖੈਹਿੜਾ ਛੱਡਣ ਲੱਗੀ ਹਾਂ? ਤੇਰੀ ਰਾਖੀ ਵੀ ਕਰਨੀ ਹੈ। ਮੇਰੀ ਤਿਆਰੀ ਹੀ ਹੈ। ਬੱਚਿੋਆਂ ਦਾ ਫ਼ਿਕਰ ਵੀ ਨਹੀਂ ਹੈ। ਉਹ ਦਾਦੀ, ਨਾਨੀ ਮਾਂ ਨਾਲ ਰਹਿ ਸਕਦੇ ਹਨ। ਜੇ ਬੱਚੇ ਤੇਰੇ ਕੋਲ ਛੱਡਣੇ ਪੈ ਜਾਂਦੇ। ਤੇਰੇ ਕੋਲ ਬੱਚੇ ਕਦੇ ਨਾਂ ਛੱਡਦੀ। ਮੁੰਡੇ ਨੂੰ ਤੂੰ ਤਾਂ ਡਰਾਇਵਰ ਹੀ ਬਣਾਉਣਾ ਸੀ। ਮੰਮੀ ਕੋਲ ਰਹੇਗਾ। ਤਾਂ ਪੜ੍ਹ ਜਾਵੇਗਾ। ਹੁਣ ਮੈਂ ਵਿਹਲੀ, ਤੇਰੀ ਸੇਵਾਂ ਜੋਗੀ ਹਾਂ। " ਸੀਤਲ ਚਾਹ ਬਣਾਉਣ ਰਸੋਈ ਵਿੱਚ ਆ ਗਈ ਸੀ। ਸੁਖ ਉਸ ਦੇ ਮਗਰ ਆ ਗਿਆ। ਉਸ ਨੇ ਸੀਤਲ ਦੇ ਗਲ਼ੇ ਦੁਆਲੇ ਬਾਂਹਾਂ ਪਾਉਣ ਦੀ ਕੋਸ਼ਸ਼ ਕੀਤੀ। ਸੀਤਲ ਨੇ ਉਸ ਨੂੰ ਪਰੇ ਰਹਿਣ ਲਈ, ਬਾਂਹਾਂ ਪਰੇ ਕਰ ਦਿੱਤੀਆਂ। ਸੀਤਲ ਦੀ ਚੈਨ ਸੁਖ ਦੇ ਹੱਥ ਵਿੱਚ ਆ ਗਈ ਸੀ। ਸੁਖ ਨੇ ਮੁੱਠੀ ਵਿੱਚ ਦੇ ਕੇ, ਚੈਨ ਗਿੱਝੇ ਵਿੱਚ ਪਾ ਲਈ ਸੀ। ਉਸ ਨੇ ਜਦੋਂ ਕੱਪੜੇ ਬਦਲੇ, ਚੈਨ ਗਿੱਝੇ ਵਿੱਚ ਰਹਿ ਗਈ ਸੀ। ਮੰਮੀ ਕੱਪੜੇ ਧੋਣ ਲੱਗੀ। ਉਸ ਨੇ ਜੇਬਾਂ ਦੇਖੀਆਂ। ਚੈਨ ਉਸ ਦੇ ਹੱਥ ਲੱਗ ਗਈ ਸੀ। ਉਸ ਨੇ ਸੁਖ ਨੂੰ ਕਿਹਾ, " ਬਹੂ ਦੀਆਂ ਚੀਜ਼ਾਂ ਬੋਝੇ ਵਿੱਚ ਸੰਭਾਲਣ ਦੀ ਆਦਤ ਨਹੀਂ ਗਈ। ਅਜੇ ਵੀ ਵਿਆਹ ਤੋਂ ਪਹਿਲਾਂ ਵਾਂਗ, ਸੀਤਲ ਨੂੰ ਹੱਥਾਂ ਉਤੇ, ਨੱਚਾਉਂਦਾ ਹੈ। ਕਿੰਨੀ ਲਾਡਲੀ ਰੱਖੀ ਹੈ? " ਸੀਤਲ ਨੇ ਕਿਹਾ, " ਮੰਮੀ ਮੈਨੂੰ ਲੱਗਦਾ ਹੈ। ਇਸ ਨੇ ਮੇਰੀ ਚੈਨ, ਕਿਸੇ ਹੋਰ ਨੂੰ ਦੇਣੀ ਹੋਣੀ ਹੈ। ਤਾਂਹੀ ਮੈਨੂੰ ਪਤਾ ਨਹੀਂ ਲੱਗਾ, ਕਦੋ ਗਲ਼ੇ ਵਿੱਚੋਂ ਉਤਾਰ ਲਈ ਹੈ। " ਸੁਖ ਨੇ ਕਿਹਾ, " ਇਸ ਨੂੰ ਇਕੋ ਗੱਲ ਲੱਭੀ ਹੈ। ਦੂਜੀਆਂ ਔਰਤਾਂ ਬਾਰੇ ਸੋਚੀ ਜਾਂਦੀ ਹੈ। ਮੇਰੇ ਬਾਰੇ ਕਦੇ ਨਹੀਂ ਸੋਚਦੀ। ਧਿਆਨ ਮੇਰੇ ਤੋਂ ਅੱਗੇ ਰਹਿੰਦਾ। ਆਪਦੀ ਚੀਜ਼ ਆਪ ਸੰਭਾਲ ਲਵੇ ਤਾਂ ਕਿਸੇ ਚੋਰ ਦਾ ਡਰ ਨਾ ਰਹੇ। "
ਆਖਰੀ ਭਾਗ ਹੈ। ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ ਸਮਾਪਤ ਹੋ ਗਿਆ ਜੀ ਸਬ ਪਾਠਕ ਦੋਸਤਾਂ ਦਾ ਧੰਨਵਾਦ ਜੀ। ਜੋ ਠੋਰਾ ਲਾ ਕੇ, ਹਰ ਰੋਜ਼ ਲਿਖੋਉਂਦੇ ਰਹੇ ਹਨ। ਜੋ ਕਲਮ ਨੂੰ ਪਿਆਰ ਕਰਦੇ ਹਨ, ਸਬ ਨਾਲ ਬਹੁਤ ਪਿਆਰ ਹੈ ਜੀ। ਕਲਮ ਨੂੰ ਅਸ਼ੀਰਵਾਦ ਦਿੰਦੇ ਰਹੋ।

Comments

Popular Posts