ਭਾਗ 55 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਬੱਚਿਆ ਨੂੰ ਪਿੰਡ ਛੱਡ ਆਈ ਸੀ। ਉਹ ਰਸਤੇ ਵਿੱਚ ਆਪਦੇ ਮੁੰਡੇ ਕਮਲ ਨਾਲੋਂ ਕੁੜੀ ਅਨੂਪ ਨੂੰ ਵੱਧ ਚੇਤੇ ਕਰ ਰਹੀ ਸੀ। ਕਦੇ ਉਨਾਂ ਨੂੰ ਚੇਤੇ ਕਰਕੇ ਰੋਣ ਲੱਗ ਜਾਂਦੀ ਸੀ। ਸੁਖ ਨੇ ਸੀਤਲ ਨੂੰ ਪੁੱਛਿਆ, " ਜੇ ਤੂੰ ਐਨੀ ਔਖੀ ਹੈ? ਬਹੁਤਾ ਪਿਆਰ ਛਾਲਾਂ ਮਾਰ ਰਿਹਾ। ਮੈਂ ਟਰੱਕ ਸਾਈਡ ਉਤੇ, ਸ਼ੜਕ ਕਿਨਾਰੇ ਲਾ ਲੈਂਦਾ ਹਾਂ। ਮੈਨੂੰ ਪਿਆਰ ਲੈ। ਕੀ ਸਲਾਹ ਹੈ? ਦੱਸ ਰੋਕਾਂ ਗੱਡੀ। ਹੁਣ ਮੁਕਰੀ ਨਾਂ, ਵੈਸੇ ਮੇਰਾ ਵੀ ਇਰਾਦਾ, ਰਸਤੇ ਵਿੱਚ ਗੱਡੀ ਰੋਕਣ ਦਾ ਹੀ ਬੱਣ ਗਿਆ ਹੈ। ਲੈ ਲੱਗ ਗਈਆਂ ਬਰੇਕਾਂ। " ਸੁਖ ਨੇ ਆਪਦੇ ਬਾਕੀ ਡਰਾਇਵਰਾਂ ਨੂੰ, ਗੱਡੀ ਦਾ ਸ਼ੀਸ਼ਾ ਥੱਲੇ ਕਰਕੇ, ਹੱਥ ਮਾਰ ਦਿੱਤਾ ਸੀ। ਬਈ ਤੁਸੀਂ ਤੁਰੇ ਰਹੋ। ਉਨਾਂ ਨੂੰ ਪਤਾ ਸੀ। ਅੱਗਲੇ ਢਾਬੇ ਉਤੇ ਚਾਹ, ਰੋਟੀ ਲਈ ਰੁਕਣਾਂ ਹੈ। ਸੀਤਲ ਨੇ ਸੁਖ ਨੂੰ ਕਿਹਾ, " ਮੈਨੂੰ ਤੇਰੇ ਨਾਲ, ਕੋਈ ਪਿਆਰ ਨਹੀਂ ਹੈ। ਜੋ ਮੇਰੇ ਬੱਚਿਆਂ ਦਾ ਦੁਸ਼ਮੱਣ ਹੈ। ਮੇਨੂੰ ਬੱਚਿਆਂ ਦਾ ਸ਼ੋਕ ਸੀ। ਤਾਂ ਤੇਰੇ ਨਾਲ ਡਰਾਮੇ ਵਾਜੀ ਕੀਤੀ ਹੈ। ਸਿੱਧੇ ਹੋ ਕੇ ਗੱਡੀ ਚਲਾ। " ਸੁਖ ਨੇ ਕਿਹਾ, " ਜੇ ਤੂੰ ਡਰਾਮੇ ਵਾਜ ਹੈ। ਹੁਣ ਤੈਨੂੰ ਮੈਂ, ਆਪਦਾ ਡਰਾਮਾਂ ਦਿਖਾਉਂਦਾ ਹਾਂ। " ਡਰਾਇਵਰ ਚਾਚੇ ਨੇ ਟਰੱਕ ਦੇ ਬਰਾਬਰ ਟਰੱਕ ਲਾ ਕੇ ਪੁੱਛਿਆ, " ਐਸਾ ਕੀ ਹੋ ਗਿਆ? ਗੱਡੀ ਰਾਹ ਵਿਚਾਲੇ ਰੋਕ ਲਈ। " ਸੁਖ ਨੇ ਕਿਹਾ, " ਸੀਤਲ ਦੀ ਤਬੀਅਤ ਢਿੱਲੀ ਹੈ। ਇਸ ਨੂੰ ਦੁਵਾਈ ਦੇਣੀ ਹੈ। ਤੁਸੀ ਢਾਬੇ ਉਤੇ ਚੱਲੋ। ਚਾਹ ਪਾਣੀ ਪੀਵੋ। " ਡਰਾਇਵਰ ਚਾਚੇ ਨੇ ਕਿਹਾ, " ਕੁੜੀ ਦਾ ਖਿਆਲ ਚੰਗੀ ਤਰਾਂ ਰੱਖੀ। ਬੱਚਿਆਂ ਨੂੰ ਓਧਰ ਗਈ ਹੋਣੀ ਹੈ। ਕਿਤੇ ਤਾਪ ਨਾਂ ਚੜ੍ਹਾ ਲਵੇ। ਤਾਪ ਉਤਾਰਨ ਦਾ ਟੀਕਾ ਲੁਆ ਦੇ। " ਸੁਖ ਨੇ ਕਿਹਾ, " ਤਾਪ ਉਤਾਰਨ ਲਈ, ਤਾਂ ਦੁਵਾਈ ਪਹਿਲਾਂ ਦੇ ਕੇ ਤੱਕੜੀ ਕਰ ਦੇਣੀ ਹੈ। " ਡਰਾਇਵਰ ਚਾਚੇ ਨੇ ਟਰੱਕ ਤੋਰ ਲਿਆ ਸੀ। ਸੁਖ ਨੇ ਸੀਤਲ ਨੂੰ ਕਿਹਾ, " ਡਰਾਇਵਰ ਵੀ ਪਿਛੇ ਲੱਗੇ ਰਹਿੰਦੇ ਹਨ। ਇੱਕ ਗੱਲ ਦੀ ਤਾਂ ਤਸੱਲੀ ਹੋ ਗਈ। ਫ਼ਿਕਰ ਮੁੱਕਿਆ। ਇਸੇ ਨੇ ਸਾਰਿਆਂ ਨੂੰ ਦੱਸ ਦੇਣਾਂ ਹੈ। ਹੁਣ ਤੂੰ ਦੱਸ ਤੇਰਾ ਜੀਅ ਕਿਵੇਂ ਲੱਗੇਗਾ? ਮੈਂ ਉਨਾਂ ਬੱਚਿਆ ਦਾ ਪਿਉ ਹਾਂ। ਤੇਰਾ ਮੇਰੇ ਨਾਲ, ਤਾਂ ਵੱਧ ਜੀਅ ਲੱਗਣਾਂ ਚਾਹੀਦਾ ਹੈ। " ਸੀਤਲ ਨੇ ਕਿਹਾ, " ਇਕੋ ਗੱਲ ਦੇ ਪਿਛੇ ਨਾਂ ਪਏ ਰਿਹਾ ਕਰੋ। ਮੈਨੂੰ ਭੁੱਖ ਲੱਗੀ ਹੈ। " ਸੁਖ ਨੇ ਕਿਹਾ, " ਮੈ ਵੀ ਉਹੀ ਕਹੀ ਜਾਂਦਾਂ ਹਾਂ। ਲਿਆ ਹੱਥ ਲਾ ਕੇ, ਦੇਖਾ, ਕਿਤੇ ਸੱਚੀ ਨਾਂ ਤਾਪ ਚੜ੍ਹਾ ਲਈਂ। " ਸੀਤਲ ਨੇ ਕਿਹਾ, " ਰੋਜ਼ ਨਵਾਂ ਬਹਾਨਾਂ ਲੱਭ ਲੈਂਦੇ ਹੋ। ਮੈਂ ਘਰੇ ਕੰਮ ਕਰ-ਕਰਕੇ ਥੱਕ ਗਈ ਹਾਂ। ਮੇਰੀਆਂ ਲੱਤਾਂ ਤੇ ਸਿਰ ਬਹੁਤ ਦੁੱਖਦੇ ਹਨ। ਇੰਨਾਂ ਨੂੰ ਘੁੱਟਦੇ। " ਸੁਖ ਨੇ ਕਿਹਾ, " ਫਿਰ ਇੰਨਾਂ ਹੱਥਾਂ ਨੇ ਸਟੇਟਿੰਗ ਨਹੀਂ ਫੜ੍ਹਨਾਂ। ਤੇਰੀਆਂ ਲੱਤਾਂ ਘੁੱਟਣ ਜੋਗੇ ਹੀ ਰਹਿ ਜਾਣਗੇ। ਕਹੇਂ ਤਾਂ ਸੰਘੀ ਨੱਪ ਦਿੰਦਾ ਹਾਂ। ਇਹ ਵੀ ਨਹੀਂ ਹੋਣਾਂ। ਤੈਨੂੰ ਦੇਖ ਕੇ, ਤਾਂ ਰਾਹਤ ਮਿਲਦੀ ਹੈ। ਜਿਉਣ ਨੂੰ ਜੀਅ ਕਰਦਾ ਹੈ। ਜਿਸ ਦਿਨ ਦੀ ਤੂੰ ਮਿਲੀ ਹੈ। ਮੇਰੀ ਜਿੰਦਗੀ ਵਿੱਚ ਕਰਾਰ ਆ ਗਿਆ ਹੈ। ਰੰਗ ਲੱਗ ਗਿਆ ਹੈ। "

ਰਾਜ ਡਰਾਇਵਰ ਨੂੰ ਤਰੀਕ ਉਤੇ ਬਰੀ ਕਰ ਦਿੱਤਾ ਸੀ। ਤਿੰਨ ਤਰੀਕਾਂ ਪਈਆਂ। ਅਦਾਲਤ ਵਿੱਚ ਪੁਲੀਸ ਵਾਲੇ, ਗੁਵਾਹੀ ਦੇਣ ਨੂੰ ਨਹੀਂ ਪਹੁੰਚੇ ਸਨ। 20 ਲੱਖ ਤੇ ਅਫ਼ੀਮ ਜਬਤ ਕੀਤੀ ਦਾ ਮੁੱਲ ਵੀ ਮੋੜਨਾਂ ਸੀ। ਪੁਲੀਸ ਵਾਲੇ ਵਿਹਲੇ ਥੋੜੀ ਹਨ। ਹੋਰ ਕਿਤੇ ਵਾਰਦਾਤ ਕਰਨ ਗਏ ਹੋਣੇ ਹਨ। ਜਿੰਨਾਂ ਵੱਧ ਜੰਨਤਾ ਨੂੰ, ਪੁਲੀਸ ਵਾਲੇ, ਸਰਕਾਰੀ ਬੰਦੇ ਲੁੱਟਦੇ ਹਨ। ਉਨਾਂ ਚੋਰਾਂ ਤੋਂ ਖ਼ਤਰਾ ਨਹੀਂ ਹੈ। ਰਾਜ ਡਰਾਇਵਰ ਦੀ ਕਿਸਮਤ ਪਹਿਲਾਂ ਤੋਂ ਹੀ ਤੇਜ਼ ਹੈ। ਇਸ ਦੀ ਪੁਲੀਸ ਵਾਲਿਆਂ ਨਾਲ, ਟੱਕਰ ਵੀ ਹੁੰਦੀ ਰਹੀ ਹੈ। ਅ਼ਜ਼ੇ 18 ਕੁ ਸਾਲਾ ਦਾ ਸੀ। ਇਹ ਹਰ ਰੋਜ਼ ਸੁਣਦਾ ਹੁੰਦਾ ਸੀ। ਪਿੰਡ ਵਿੱਚ ਕਾਲੇ ਕੱਛਿਆਂ ਵਾਲੇ, ਸੁੱਤਿਆਂ ਪਿਆਂ ਤੋਂ ਆ ਜਾਂਦੇ ਹਨ। ਲੁੱਟ ਕੇ ਲੈ ਜਾਂਦੇ ਹਨ। ਇਸ ਨੂੰ ਆਪਦਾ ਡਰ ਸੀ। ਬਈ ਕਿਤੇ ਮੈਨੂੰ ਰਸਤੇ ਵਿੱਚ ਨਾਂ ਟੱਕਰ ਜਾਂਣ। ਇਹ ਪਿੰਡ ਦੇ ਦੂਜੇ ਪਾਸੇ, ਅੱਧੀ ਰਾਤ ਤੋਂ ਬਾਅਦ, ਕੁੜੀ ਕੋਲ ਜਾਂਦਾ ਹੁੰਦਾ ਸੀ। ਗਰਮੀਆਂ ਦੇ ਦਿਨ ਸਨ। ਸਾਰੇ ਘਰ ਦੇ ਵਿਹੜੇ ਵਿੱਚ ਪਏ ਸਨ। ਰਾਜ ਅੱਧੀ ਰਾਤ ਨੂੰ ਉਠਿਆ। ਅੱਖਾਂ ਹੀ ਖੋਲੀਆਂ ਸਨ। ਇਸ ਨੇ ਚਾਰ ਬੰਦੇ, ਆਪਦੇ ਘਰ ਦੇ ਅੰਦਰ ਕੰਮਰੇ ਵਿੱਚ ਜਾਂਦੇ ਦੇਖੇ। ਜਦੋਂ ਉਹ ਚਾਰੇ ਅੰਦਰ ਵੜ ਗਏ। ਰਾਜ ਨੇ ਹਿੰਮਤ ਕਰਕੇ, ਬਾਹਰੋਂ ਕੁੰਡਾ ਲਾ ਦਿੱਤਾ। ਕੋਲ ਜਿੰਦਾ ਲੰਮਕਦਾ ਸੀ, ਉਸ ਨੇ ਉਤੋਂ ਦੀ ਜਿੰਦਾ ਲਗਾ ਦਿੱਤਾ। ਉਸ ਨੇ ਦੇਖ ਲਿਆ ਸੀ। ਉਨਾਂ ਕੋਲ ਕੋਈ ਹੱਥਿਆਰ ਨਹੀਂ ਸੀ। ਉਨਾਂ ਚਾਰਾਂ ਨੇ ਕੰਮਰੇ ਵਿੱਚ ਭੜਥੂ ਪਾ ਦਿੱਤਾ। ਰੌਲਾ ਸੁਣ ਕੇ. ਸਾਰਾ ਪਿੰਡ ਇੱਕਠਾ ਹੋ ਗਿਆ। ਪਿੰਡ ਦਾ ਸਰਪੰਚ ਵੀ ਆ ਗਿਆ। ਉਸ ਨੇ ਕਿਹਾ, " ਦਰਵਾਜ਼ਾ ਖੋਲ ਦਿਉ, ਦੇਖ ਲੈਂਦੇ ਹਾਂ, ਕੌਣ ਹਨ? ਰਾਜ ਇਕੋ ਗੱਲ ਉਤੇ ਅੱੜਿਆ ਰਿਹਾ। ਉਸ ਨੇ ਕਿਹਾ, " ਸਵੇਰੇ ਦਿਨ ਚੜ੍ਹੇ, ਇੰਨਾਂ ਨੂੰ ਪੁਲੀਸ ਆ ਕੇ ਕੱਢੇਗੀ। " ਲੋਕ ਸਾਰੀ ਰਾਤ, ਰਾਜ ਨਾਲ ਜਾਗਦੇ ਬੈਠੇ ਰਹੇ।

ਸਵੇਰੇ ਰਾਜ ਦਾ ਡੈਡੀ ਤੇ ਕੁੱਝ ਬੰਦੇ ਠਾਣੇ ਪੁਲੀਸ ਨੂੰ ਲੈਣ ਗਏ। ਪੁਲੀਸ ਵਾਲੇ ਨਾਲ ਤੁਰਨ ਨੂੰ ਤਿਆਰ ਨਹੀਂ ਸਨ। ਠਾਣੇਦਾਰ ਨੇ ਪੁੱਛਿਆ, " ਕੀ ਤੁਹਾਡਾ ਕੁੱਝ ਚੋਰੀ ਹੋਇਆ ਹੈ? "ਰਾਜ ਦੇ ਡੈਡੀ ਨੇ ਕਿਹਾ, " ਚੋਰੀ ਕੁੱਝ ਨਹੀਂ ਹੋਇਆ। ਅਸੀਂ ਚੋਰ ਪਹਿਲਾਂ ਹੀ ਫੜ ਲਏ। ਜੇ ਨਾਂ ਫੜਦੇ ਪਤਾ ਨਹੀਂ ਕੀ-ਕੀ ਲੁੱਟ ਕੇ ਲੈ ਜਾਂਦੇ। " ਕੋਲ ਹੋਲਦਾਰ ਸੀ। ਉਸ ਨੇ ਕਿਹਾ, " ਜੇ ਕੁੱਝ ਚੋਰੀ ਨਹੀਂ ਹੋਇਆ। ਉਹ ਚੋਰ ਕਿਵੇ ਬੱਣ ਗਏ? " ਰਾਜ ਦੇ ਡੈਡੀ ਨੇ ਕਿਹਾ, " ਹੋਰ ਉਹ ਸਾਡੇ ਘਰ ਦੇ ਅੰਦਰ ਅੱਧੀ ਰਾਤ ਨੂੰ ਕੀ ਕਰਨ ਨੂੰ ਵੜੇ ਹਨ? ਉਨਾਂ ਦਾ ਇਰਾਦਾ ਚੋਰੀ ਕਰਨ ਦਾ ਸੀ। " ਠਾਣੇਦਾਰ ਹੱਸ ਪਿਆ। ਉਸ ਨੇ ਕਿਹਾ, " ਤੈਨੂੰ ਨਹੀਂ ਪਤਾ, ਹੋਰ ਅੱਧੀ ਰਾਤ ਨੂੰ ਕੀ-ਕੀ ਹੋ ਸਕਦਾ ਹੈ। ਘਰ ਵਿੱਚ, ਕੋਈ ਔਰਤ ਜੁਵਾਨ ਹੋਣੀ ਹੈ। ਹੋਰ ਕੋਈ ਓਪਰਾ ਮਰਦ, ਕਿਹੜੇ ਕੰਮ ਨੂੰ ਕਿਸੇ ਦੇ ਘਰ ਵੜਦਾ ਹੈ? " ਪੁਲੀਸ ਵਾਲਿਆਂ ਤੋਂ ਲਾਹ-ਪਾਹ ਕਰਾ ਕੇ, ਰਾਜ ਦਾ ਡੈਡੀ ਝੂਠਾ ਜਿਹਾ ਹੋ ਕੇ, ਘਰ ਆ ਗਿਆ। ਉਸ ਨੇ ਆ ਕੇ ਰਾਜ ਨੂੰ ਸਾਰੀ ਗੱਲ ਦੱਸ ਦਿੱਤੀ। ਰਾਜ ਦੀ ਉਮਰ ਦੇ ਹੋਰ ਮੁੰਡੇ ਵੀ, ਰਾਜ ਦੇ ਦੋਸਤ ਉਥੇ ਹੀ ਰਾਤ ਦੇ ਖੜ੍ਹੇ ਸਨ। ਸਾਰੇ ਗੁੱਸੇ ਨਾਲ ਲਾਲ ਹੋ ਗਏ। ਉਨਾਂ ਕੋਲ ਹੱਥ ਵਿੱਚ, ਹਾਕੀਆਂ ਪਹਿਲਾਂ ਹੀ ਫੜੀਆਂ ਹੋਈਆਂ ਸਨ। ਉਨਾਂ ਨੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ। ਉਹ ਕੰਮਰੇ ਦੇ ਦਰ ਕੋਲ ਖੜ੍ਹ ਗਏ। ਰਾਜ ਨੇ ਕੁੰਡਾ ਖੋਲ ਕੇ, ਦਰਵਾਜ਼ਾ ਚਪੱਟ ਖੋਲ ਦਿੱਤਾ। ਚੋਰ ਇੱਕ-ਇੱਕ ਕਰਕੇ, ਬਾਹਰ ਆਉਂਦੇ ਗਏ। ਮੁੰਡੇ ਸ਼ੇਰ ਵਾਂਗ, ਸ਼ਿਕਾਰ ਉਤੇ ਟੁੱਟ ਕੇ ਪੈ ਗਏ। ਉਨਾਂ ਦੀਆਂ ਦੁਹਾਇਆਂ ਚਿੱਕਾਂ ਸਾਰੇ ਪਿੰਡ ਵਿੱਚ ਸੁਣ ਰਹੀਆਂ ਸਨ। ਚਾਰੇ ਹਾਕੀਆਂ ਨਾਲ ਕੁੱਟ-ਕੁੱਟ ਕੇ, ਨੀਲੇ ਕਰ ਦਿੱਤੇ। ਜਿਹੜੇ ਪਿੰਡੇ ਤੇਲ ਨਾਲ ਲਿਛਕ ਰਹੇ ਸਨ। ਉਹ ਥਾਂ-ਥਾਂ ਤੋਂ ਨੀਲੇ-ਲਾਲ ਹੋ ਗਏ ਸਨ। ਤੇਲ ਵੀ ਤਾ ਲੱਗਾ ਕੇ ਆਏ ਸੀ ਕਿਤੇ ਕਿਸੇ ਦੇ ਹੱਥ ਨਾਂ ਆ ਜਾਈਏ। ਕੋਈ ਫੜ ਨਾਂ ਲਵੇ। ਪਿੰਡੇ ਨੂੰ ਤੇਲ ਲੱਗਾ ਹੋਵੇ। ਦੂਜਾ ਬੰਦਾ ਹੱਥ ਨਹੀਂ ਪਾ ਸਕਦਾ। ਹੱਥ ਤਿਲਕ ਜਾਦਾ ਹੈ।

ਸਰਪੰਚ ਫਿਰ ਗੇੜਾ ਮਾਰਨ ਆਇਆ ਸੀ। ਉਸ ਨੇ ਚਾਰਾਂ ਨੂੰ ਦੇਖਿਆ। ਉਸ ਨੇ ਕਿਹਾ, " ਇਹ ਤਾਂ ਚਾਰੇ ਪੁਲੀਸ ਵਾਲੇ ਹਨ। ਤੁਸੀਂ ਤਾਂ ਇਹ ਕੱਪੜੇ ਲਾਹ ਕੇ ਕੁੱਟ ਦਿਤੇ ਹਨ। " ਰਾਜ ਨੇ ਕਿਹਾ, " ਇਹ ਤਾਂ ਨੰਗੇ ਹੀ ਸਨ। ਜੋ ਤੇੜ ਹੈ, ਆਹੀ ਕੁੱਝ ਪਾਇਆ ਸੀ। " ਕਿਸੇ ਹੋਰ ਨੇ ਕਿਹਾ, " ਮੁੰਡਿਉ, ਹੁਣ ਇਹ ਤੁਹਾਨੂੰ ਨਹੀਂ ਛੱਡਦੇ। " ਉਸ ਦਿਨ ਰਾਜ ਤੇ ਉਸ ਦੇ ਦੋਸਤ ਪਿੰਡੋ ਭੱਜ ਗਏ। ਉਨਾਂ ਨੂੰ ਅੱਗੇ ਸੁਖ ਦਾ ਡੈਡੀ ਮਿਲ ਗਿਆ ਸੀ। ਸੁਖ ਦੇ ਡੈਡੀ ਨੇ ਆਪਦੇ ਨਾਲ ਰੱਖ ਲਏ ਸਨ।


Comments

Popular Posts