ਭਾਗ 57 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਰਾਜ ਦੀ ਨੌਕਰੀ ਬਦਲ ਦਿੱਤੀ ਗਈ ਸੀ। ਉਸ ਨੂੰ ਕੰਪਨੀ ਵੱਲੋਂ ਅੱਲਗ-ਅੱਲਗ ਸ਼ਹਿਰਾਂ ਵਿੱਚ ਜਾਂਣਾਂ ਪੈ ਰਿਹਾ ਸੀ। ਉਸ ਨੇ ਮਕਾਨ ਵੀ ਛੱਡ ਦਿੱਤਾ ਸੀ। ਮਕਾਨ ਦਾ ਕਿਰਾਇਆ ਤੇ ਹੋਰ ਖ਼ਰਚੇ ਕਰਨੇ ਇਕੱਲੇ ਲਈ ਮੁਸ਼ਕਲ ਸਨ। ਹੁਣ ਉਹ ਆਪਦੇ ਨਾਲ ਹੀ ਸੂਟ ਕੇਸ ਵੀ ਚੱਕੀ ਫਿਰਦਾ ਸੀ। ਜਿਥੇ ਵੀ ਕੰਮ ਵਾਲੇ ਭੇਜਦੇ ਸਨ। ਹਫ਼ਤਾ ਦੋ ਹਫ਼ਤੇ, ਉਥੇ ਹੀ ਲੱਗ ਜਾਂਦੇ ਸਨ। ਫੇਸਬੁੱਕ ਤੇ ਸਕਾਇਪ ਨੇ ਇਸ ਦਾ ਚੰਗਾ ਜੀਅ ਲੁਆਇਆ ਹੋਇਆ ਸੀ। ਫੇਸਬੁੱਕ ਦੇ ਬਹੁਤ ਫ਼ੈਇਦੇ ਹਨ। ਜੇ ਕਿਸੇ ਨੂੰ ਲਾਭ ਲੈਣ ਦੇ ਢੰਗ ਲੱਭ ਜਾਣ। ਸਬ ਦਾ ਮਨ ਪ੍ਰਚਾਉਣ ਦਾ ਆਪਣਾਂ-ਆਪਣਾਂ ਤਰੀਕਾ ਹੈ। ਕਈ ਗਿਆਨ ਹਾਸਲ ਕਰਦੇ। ਕਈ ਕੁੜੀਆਂ, ਮੁੰਡਿਆਂ ਦੀਆਂ ਮੂਰਤਾਂ ਦੇਖੀ ਜਾਂਦੇ। ਕਈ ਦਿਨ-ਰਾਤ, ਇਕ ਦੂਜੇ ਨੂੰ ਪਿਆਰ ਦੀਆਂ ਗੱਲਾਂ ਲਿਖੀ ਜਾਂਦੇ ਹਨ। ਬਹੁਤੇ ਲੋਕ ਰਾਜ ਵਰਗੇ, ਹਰ ਰੋਜ਼ ਨਵੇਂ ਕੁੜੀਆਂ, ਮੁੰਡਿਆਂ ਨੂੰ ਇਸ਼ਕ ਵਿੱਚ ਫਸਾਈ ਜਾਂਦੇ ਹਨ। ਰਾ ਨੂੰ ਜੇ ਫੇਸਬੁੱਕ ਤੋਂ ਵਿਹਲ ਲੱਗਦਾ ਸੀ। ਉਦੋਂ ਸਕਾਇਪ ਉਤੇ ਹੋ ਜਾਂਦਾ ਸੀ। ਅੱਲਗ-ਅੱਲਗ ਕਿਸਮ ਦੀਆਂ ਮਿਲਦੀਆਂ ਸਨ। ਨੀਟੂ ਤਾਂ ਚੇਤੇ ਵੀ ਨਹੀਂ ਆਈ ਸੀ। ਉਹ ਜੰਮਣ ਪੀੜਾਂ ਨਾਲ ਕੁਰਲਾ ਰਹੀ ਸੀ। ਬੇਗਾਨਾਂ ਮਰਦ ਦੀਪਾ, ਉਸ ਕੋਲ ਹਸਪਤਾਲ ਵਿੱਚ, ਦੋ ਦਿਨ ਦਾ ਖੜ੍ਹੀ ਲੱਤ ਖੜ੍ਹਾ ਸੀ। ਰਾਜ ਕੰਜ਼ਰ ਬੱਣ ਕੇ, ਰੰਡੀਆਂ ਕੋਲ ਤੁਰਿਆ ਫਿਰਦਾ ਸੀ। ਰਾਜ ਆਪਦੀ ਫੇਸਬੁੱਕ ਉਤੇ, ਆਪਦਾ ਇਸ਼ਤਿਹਾਰ ਲਾਈ ਰੱਖਦਾ ਸੀ। ਮੈਂ ਅੱਜ ਟਰਾਂਟੋ, ਵੈਨਕੋਵਰ, ਐਡਮਿੰਟਨ, ਮੌਨਟਰੀਅਲ਼ ਵਿੱਚ ਹਾਂ। ਫੇਸਬੁੱਕ ਦੀਆਂ ਦੋਸਤ ਕੁੜੀਆਂ ਨੂੰ ਪਤਾ ਲੱਗ ਜਾਂਦਾ ਸੀ। ਸਾਮੀਂ ਅੱਜ ਸਾਡੇ ਸ਼ਹਿਰ ਵਿੱਚ ਹੈ। ਹਰ ਰੋਜ਼ ਨਵਾਂ ਸ਼ਿਕਾਰ ਫਸਾ ਲੈਂਦਾ ਸੀ। ਨਵੀਂ ਕੁੜੀ, ਨਵਾਂ ਬਿਸਤਰਾ, ਵਧੀਆਂ ਕਨੇਡੀਅਨ ਗਰਮਾਂ-ਗਰਮ ਭੋਜਨ ਮਿਲ ਜਾਂਦਾ ਸੀ। ਨਾਲ ਹੀ ਆਪਦੇ ਸਰੀਰ ਦਾ ਮੁੱਲ ਵੀ ਲੈ ਲੈਂਦਾ ਸੀ। ਅੱਗਲੇ ਹਫ਼਼ਤੇ ਫਿਰ ਵੈਨਕੋਵਰ, ਐਡਮਿੰਟਨ, ਮੌਨਟਰੀਲ਼ ਜਿਥੇ ਵੀ ਜਾਂਦਾ ਸੀ। ਫੇਸਬੁੱਕ ਉਤੇ ਲਿਖਣਾਂ ਨਹੀਂ ਭੁੱਲਦਾ ਸੀ। ਕੁੜੀਆਂ, ਉਸ ਦੇ ਉਤੇ ਡਿੱਗਣ ਜਾਂਦੀਆਂ ਸਨ। ਨੀਟੂ ਤੋਂ ਕੀ ਕਰਾਉਣਾਂ ਸੀ? ਉਹਦੇ ਵਾਂਗ, ਕਿਸੇ ਵਿਆਹੀ ਔਰਤ ਦਾ ਪੈਰ ਭਾਰੀ ਹੋਣ ਦਾ, ਰਾਜ ਨੂੰ ਖ਼ਤਰਾ ਨਹੀਂ ਸੀ। ਕਨੇਡਾ ਵਿੱਚ 40& ਵਿਆਹ ਹੀ ਨਹੀਂ ਕਰਾਉਂਦੇ। ਜੋ ਵਿਆਹ ਕਰਾਂਉਦੇ ਹਨ। 60% ਵਿਆਹੇ ਮਰਦ-ਔਰਤਾਂ ਦੀ, ਆਪਸ ਵਿੱਚ ਨਹੀਂ ਬੱਣਦੀ। ਉਨਾਂ ਵਿਚੋਂ 30 %ਤੋਂ ਉਤੇ ਤਲਾਕ ਹੋ ਜਾਂਦੇ ਹਨ। 30% ਆਪਸ ਵਿੱਚ ਛਿੱਤਰੋ-ਛਿੱਤਰੀ ਹੋਈ ਜਾਂਦੇ ਹਨ। ਅੰਦਰੇ ਖਿਸ-ਖਿਸ ਹੋਈ ਜਾਂਦੇ ਹਨ। ਫਿਰ ਅਵਾਰਾ ਪੱਸ਼ੂਆਂ ਵਾਂਗ ਲੁੱਕ-ਛੁੱਪ ਕੇ, ਦੂਜੀਆਂ ਖ਼ੁਰਲੀਆਂ ਵਿੱਚ ਮੂੰਹ ਮਾਰਦੇ ਫਿਰਦੇ ਹਨ। ਰਾਜ ਦਾ ਲੋਟ ਲੱਗਾ ਹੋਇਆ ਸੀ। ਐਸੀ ਕੋਈ ਨਾਂ ਕੋਈ, ਉਸ ਦੇ ਸਰੀਰ ਦੀ, ਗਾਹਕ ਹਰ ਰੋਜ਼ ਨਵੀਂ ਮਿਲ ਜਾਂਦੀ ਸੀ। ਜੁਵਾਨੀ ਵੀ ਪੂਰੇ ਜੋਬਨ ਉਤੇ ਸੀ। ਢੱਠੇ ਵਾਂਗ ਜ਼ੋਰ ਅਜ਼ਮਾਉਂਦਾ ਫਿਰਦਾ ਸੀ। ਅੱਗਲੀਆਂ ਦਾ ਡੰਗ ਸਰ ਜਾਂਦਾ ਸੀ। ਕਨੇਡਾ, ਅਮਰੀਕਾ, ਤੇ ਬਾਹਰਲੇ ਦੇਸ਼ਾ ਵਿੱਚ, ਆਪਦਾ ਆਦਮੀ ਤਾਂ ਡਾਹ ਨਹੀਂ ਦਿੰਦਾ। ਉਹ ਕਿਸੇ ਹੋਰ ਦੀ ਝਾਕ ਵਿੱਚ ਮਗਰ ਲੱਗਾ ਹੁੰਦਾ ਹੈ। ਦੇਖ-ਦੇਖ ਕੇ, ਰੱਬ ਦਾ ਵੀ ਸਿਰ ਫਿਰ ਜਾਂਦਾ ਹੋਣਾਂ ਹੈ। ਮਰਦ-ਔਰਤਾਂ ਕਰਦੇ ਕੀ ਫਿਰਦੇ ਹਨ? ਰੱਬ ਸਬ ਦੇ ਪੜ੍ਹਦੇ ਢੱਕ ਦਿੰਦਾ ਹੈ। ਨਹੀਂ ਤਾਂ ਕੱਲਾ-ਕੱਲਾ ਚੁਰਾਹੇ ਵਿੱਚ ਨੰਗਾ ਹੋ ਜਾਵੇ।

ਜਿਵੇਂ ਰਾਜ ਹਰ ਸ਼ਹਿਰ ਵਿੱਚ ਜਾ ਕੇ, ਫੇਸਬੁੱਕ ਉਤੇ, ਆਪਦੇ ਨਵੇਂ ਸ਼ਹਿਰ ਦਾ ਨਾਮ ਲਿਖ ਦਿੰਦਾ ਹੈ। ਐਸੇ ਇਸ਼ਤਿਹਾਰ ਕਨੇਡਾ, ਅਮਰੀਕਾ, ਤੇ ਬਾਹਰਲੇ ਦੇਸ਼ਾ ਵਿੱਚ, ਅੰਗਰੇਜੀ਼ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਹਨ। ਸਪੈਸ਼ਲ, ਐਸਾ ਵੀ ਲਿਖਿਆ ਹੁੰਦਾ, ਮਰਦ-ਔਰਤ ਦੇਸੀ, ਪੰਜਾਬੀ, ਗੁਜ਼ਰਾਤੀ, ਗੋਰੀ-ਗੋਰਾ ਹਨ। ਨਾਲ ਦੱਸਿਆ ਹੁੰਦਾ ਹੈ। ਕਿੰਨੇ ਵਜੇ, ਅੱਜ ਕਿਹੜੇ ਸ਼ਹਿਰ ਵਿੱਚ ਹਨ? ਗਾਹਕਾਂ ਨੂੰ ਮਿਲਣ ਤੇ ਫੋਨ ਕਰਨ ਦੀ ਖੁੱਲ ਦਿੱਤੀ ਹੁੰਦੀ ਹੈ। ਅੱਜ ਕੱਲ ਇਹੀ ਕੰਮ ਭਾਰਤ ਦੇ ਪੰਜਾਬ ਸੂਬੇ ਵਿੱਚ ਜ਼ਿਆਦਾ ਹੋ ਰਿਹਾ। ਐਸੇ ਇਸ਼ਤਿਹਾਰ ਪੰਜਾਬੀ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਹਨ। ਇੰਨਾ ਕੁ ਫਰਕ ਹੈ। ਉਥੇ ਅੰਨਦ ਕਾਰਜ ਕਰ ਕੇ, ਪਤੀ-ਪਤਨੀ ਬੱਣਾਂ ਕੇ ਐਸਾ ਕਰਦੇ ਹਨ। ਦੀ ਚਾਰ ਮਹੀਨੇ , ਪਤੀ-ਪਤਨੀ ਨੂੰ ਹੰਢਾ ਕੇ, ਤਿਤਰ-ਬਿਤਰ ਹੋ ਜਾਂਦੇ ਹਨ। ਕਈ ਪਤਨੀਆਂ-ਪਤੀ ਕਨੇਡਾ, ਅਮਰੀਕਾ, ਤੇ ਬਾਹਰਲੇ ਦੇਸ਼ਾ ਵਿੱਚ ਆਕੇ ਗੁਆਚ ਜਾਂਦੇ ਹਨ। ਐਸੀਆਂ ਕੁੜੀਆਂ ਨੇ ਰਾਜ ਵਰਗੇ ਦੀ ਛੱਤਰ ਛਾਇਆ ਹੀ ਲੈਣੀ ਹੈ। ਫੇਸਬੁੱਕ ਤੇ ਸਕਾਇਪ ਜਿੰਦਾਬਾਦ। ਲੱਗੇ ਰਹੋ। ਕਿਸੇ ਦਾ ਕੀ ਢਿੱਡ ਦੁੱਖਦਾ ਹੈ? ਫੇਸਬੁੱਕ ਤੇ ਸਕਾਇਪ ਕਿਸੇ ਇੱਕ ਦੇ ਪਿਉ ਦੀ ਥੋੜੀ ਹੈ? ਜੋ ਮਰਜ਼ੀ ਰਾਜ ਕਰੀ ਜਾਵੇ।

Comments

Popular Posts