ਭਾਗ 34 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com


ਸਵੇਰੇ ਸਵੇਰੇ ਨਵੰਬਰ ਮਹੀਨੇ ਵਿੱਚ ਹੋਰ ਵੀ ਠੰਡ ਹੋ ਜਾਦੀ ਹੈ। ਧੁੰਦ ਅਜੇ ਪੈਣ ਨਹੀਂ ਲੱਗੀ ਸੀ। ਪਿੰਡਾਂ ਵਿੱਚ ਔਰਤਾਂ ਤੱੜਕੇ ਹੀ ਕੌਲੇ ਕੱਛਣ ਲੱਗ ਜਾਂਦੀਆਂ ਹਨ। ਬੁੱਢਾ ਵਿਆਹਿਆ ਗਿਆ ਸੀ। ਦੋ ਪਿੰਡਾਂ ਵਿੱਚ ਕੀ ਪੂਰੇ ਇਲਾਕੇ ਵਿੱਚ ਡੌਡੀ ਪਿੱਟੀ ਗਈ ਸੀ। ਕਈ ਔਰਤਾਂ ਅਮਨ ਦੀ ਮੰਮੀ ਨੂੰ ਸਲਾਅ ਦੇ ਰਹੀਆਂ ਸਨ। ਇੱਕ ਨੇ ਕਿਹਾ, " ਇਹ ਕੋਈ ਖ਼ਸਮਾਂ ਵਾਲੀ ਗੱਲ ਕੀਤੀ ਹੈ। 35 ਸਾਲ ਵਿਆਹੀ ਨੂੰ ਹੋ ਗਏ। ਅੱਗਲਾ ਲੱਤ ਮਾਰ ਗਿਆ। " ਦੂਜੀ ਔਰਤ ਨੇ ਕਿਹਾ, " ਕੁੜੇ ਲੋਹੜਾ ਆ ਗਿਆ। 60 ਸਾਲਾਂ ਦਾ 20 ਸਾਲ ਦੀ ਕੁੜੀ ਲੈ ਆਇਆ। ਤਿੰਨਾਂ ਨੂੰਹਾਂ ਤੋਂ ਵੀ ਛੋਟੀ ਹੈ। ਤੂੰ ਦੇਖਲੀ ਇੰਨੂੰ ਦੇਖ-ਦੇਖ ਹੀ ਠੱਰਕ ਭੋਰੀ ਜਾਣਾ ਹੈ। 10 ਪੌੜ੍ਹੀਆਂ ਚੜ੍ਹਦਾਂ ਤਾਂ ਹੌਕੀ ਜਾਂਦਾ ਸੀ। ਮੁਟਿਆਰ ਕੁੜੀ ਕਿਥੇ ਕੀਲ ਲੂਗਾ। ਇਹੋ ਜਿਹੀ ਮਗਰ ਹੀ ਯਾਰ ਲੈ ਆਉਂਦੀਆਂ ਹਨ। " ਅਮਨ ਦੀ ਮੰਮੀ ਨੂੰ ਉਸ ਦੀ ਗੱਲ ਸੁਣ ਕੇ ਹੌਸਲਾ ਜਿਹਾ ਹੋਇਆ। ਉਸ ਨੇ ਕਿਹਾ, " ਚੰਗਾਂ ਹੀ ਹੈ। ਇਹੋਂ ਜਿਹੇ ਜੈ-ਖਾਣੇ ਦਾ ਵੀ ਕੋਈ ਨੱਕ ਵੱਡਣ ਵਾਲਾ ਆ ਜਾਵੇ। ਮੈਂ ਤਾ ਆਪ ਹੱਥੀ ਉਸ ਕੁੜੀ ਨੂੰ ਘਰੋਂ ਭੱਜਾਂ ਦੇਵਾਂਗੀ। " ਇੱਕ ਉਸ ਦੀ ਪੁਰਾਣੀ ਸਹੇਲੀ ਬੈਠੀ ਸੀ। ਉਸ ਨੇ ਕਿਹਾ, " ਅਮੀਤ ਦੀ ਮਾਂ, ਜੇ ਨੱਕ ਹੀ ਵੱਡਣਾਂ ਹੈ। ਮੇਰੇ ਮਨ ਵਿੱਚ ਸਕੀਮ ਆਈ ਹੈ। ਅਸੀਂ ਤੇਰਾ ਪੂਰਾ ਸਾਥ ਦੇਵਾਂਗੀਆਂ। ਤੇਰੇ ਮੂੰਹ ਉਤੇ ਇੱਕ ਝੁੜਲੀ ਨਹੀਂ ਹੈ। ਚਾਰ ਵਾਲ ਚਿੱਟੇ ਹਨ। ਲਿਆ ਇੰਨਾਂ ਉਤੇ ਕਾਲਾ ਰੰਗ ਲਾ ਦਿੰਦੀਆਂ ਹਾਂ। ਤੂੰ ਮਾੜਾਂ-ਮੋਟਾ ਆਪਣੇ-ਆਪ ਨੂੰ ਸੁਮਾਰ ਲੈ। ਤੈਨੂੰ ਤਾ ਸਾਕ ਅਮਰੀਕਾ ਦੇ ਨਾਂਮ ਨੂੰ ਹੋ ਜਾਂਣਾਂ। ਇੱਕ ਹਾਮੀ ਭਰ ਦੇ, ਚੜ੍ਹਦੀ ਜੁਵਾਨੀ ਵਾਲੇ ਮੁੰਡਿਆਂ ਦੀਆਂ ਹੀ ਲਈਨਾਂ ਲੱਗ ਜਾਂਣਗੀਆਂ। " ਇੱਕ ਔਰਤ ਗੁਆਢ ਵਿੱਚੋਂ ਹੀ ਸੀ। ਉਸ ਨੇ ਕਿਹਾ, " ਤੂੰ ਹਾਮੀ ਤਾਂ ਭਰ, ਮੇਰਾ ਭਤੀਜਾ 25 ਸਾਲਾਂ ਦਾ ਹੈ। ਨਾਲੇ ਖੁੱਲੀ ਜਾਇਦਾਦ ਹੈ। ਇੱਕ ਬਾਰ ਬਾਹਰ ਦੀ ਅਮਰੀਕਾ ਦੀ ਮੌਹਰ ਲੁਆ ਦੇਵੀ। ਨਾਲੇ ਐਸ਼ ਕਰੀ। " ਅਮਨ ਔਰਤਾਂ ਕੋਲ ਆ ਕੇ ਖੜ੍ਹ ਗਿਆ ਸੀ। ਉਸ ਨੇ ਕਿਹਾ, " ਮੇਰੀ ਮੰਮੀ ਨੂੰ ਕਾਹਦੀ ਐਸ਼ ਕਰਾਉਣੀ ਹੈ। ਹੁਣ ਕਿਹੜਾ ਇਹ ਡੱਕਾ ਦੂਰਾ ਕਰਦੀ ਹੈ। ਤਿੰਨ ਨੂੰਹਾਂ ਦੀ ਸੱਸ ਹੈ। ਇੱਕ ਹੋਰ ਆ ਗਈ ਹੈ। ਸਾਡੀ ਮਾਂ ਦੀ ਹੁਣ ਸੇਵਾ ਬਹੁਤ ਹੋਵੇਗੀ। ਡੈਡੀ ਦਾ ਫ਼ਿਕਰ ਨਾਂ ਕਰੋ। ਉਸ ਨੇ ਮੇਰੀ ਮਾਂ ਦੇ ਹੱਥਾਂ ਦੀਆਂ ਹੀ ਰੋਟੀਆਂ ਖਾਂਣੀਆਂ ਹਨ। " ਇੱਕ ਹੋਰ ਔਰਤ ਨੇ ਗੱਲ ਦਾ ਰੁੱਖ ਬਦਲਦੇ ਹੋਏ ਕਿਹਾ, " ਅੱਜ ਤਾਂ ਤੁਸੀਂ ਮਿੱਠੀਆਂ ਰੋਟੀਆਂ ਖਾਣੀਆਂ ਨੇ। ਤਿੰਨ ਨਵੀਂਆਂ ਬਹੂਤਾਂ ਆਈਆਂ ਹੋਈਆਂ ਹਨ। ਅੱਜ ਕਿਹੜੀ ਦੀ ਬਾਰੀ ਹੈ? ਵੱਡੀ ਨੂੰ ਚੂਲੇ ਤੇ ਚੜ੍ਹਾ ਦਿਉ। ਸੁਖ ਨਾਲ ਪੁੱਤਾਂ ਨੂੰਹਾਂ ਵਾਲੀ ਹੈ। " ਸੂਬੇਦਾਰ ਦੇ ਪਿਛੇ ਉਹ ਵੀ ਪੌੜ੍ਹੀਆਂ ਉਤਰੀ ਆ ਰਹੀ ਸੀ। ਔਰਤਾਂ ਨੇ ਉਸ ਨੂੰ ਰਸੋਈ ਵਿੱਚ ਸੱਦ ਲਿਆ ਸੀ। 10 ਕੁ ਔਰਤਾਂ ਉਸ ਦੇ ਦੁਆਲੇ ਹੋ ਗਈਆਂ। ਇੱਕ ਨੇ ਕਿਹਾ, " ਸੁੱਖ ਨਾਲ ਤੇਰਾ ਲਾਣਾ ਤੱਕੜਾ ਹੈ। ਸਬ ਨੂੰ ਮਿੱਠੀਆਂ ਰੋਟੀਆਂ ਬੱਣਾਂ ਕੇ ਖਿਲਾਦੇ। ਜੁਆਕ ਬੈਠੇ ਰੋਟੀ ਉਡਕਦੇ ਹਨ। ਕੁੜੀ ਆਟੇ ਦੀ ਭਰੀ ਪਰਾਂਤ ਵੱਲ ਦੇਖ ਰਹੀ ਸੀ। ਇੱਕ ਨੇ ਕਿਹਾ, " ਅਸੀਂ ਤੇਰੇ ਨਾਲ ਲੱਗਦੀਆਂ ਹਾਂ। ਤੂੰ ਰੋਟੀਆਂ ਵੇਲ ਕੇ ਤੱਵੀਂ ਉਤੇ ਪਾ, ਨਾਲੇ ਧਿਆਨ ਰੱਖੀ, ਰੋਟੀ ਵੀ ਥੱਲੀ ਜਾਵੀ। " ਕੁੜੀ ਰੋਟੀਆਂ ਵੇਲ-ਵੇਲ ਬੌਦਲੀ ਪਈ ਸੀ। ਇੱਕ ਔਰਤ ਨੇ ਉਸ ਨੂੰ ਛੇੜਦੇ ਹੋਏ ਕਿਹਾ, " ਕੁੜੇ ਲੱਗਦਾ, ਤੁੰ ਸਾਰੀ ਰਾਤ ਨਹੀਂ ਸੁੱਤੀ। ਕਿਵੇ ਰੰਗ ਪੀਲਾ ਹੋ ਗਿਆ? ਬਿਚਾਰੀ ਮਦੋਲੀ ਪਈ ਹੈ। ਇਹ ਬੁੱਢਾ ਤਾਂ ਹੰਡਿਆ ਹੋਇਆ ਪੁਰਾਣਾਂ ਪਾਪੀ ਹੈ। ਤੂੰ ਕਿਥੇ ਕੱਲ ਦੀ ਜੁਕੜੀ ਹੋਈ? ਇਸ ਚੌਰੇ ਕੋਲ ਫੱਸ ਗਈ। " ਦੂਜੀ ਨੇ ਗੱਲ ਅੱਗੇ ਵੱਧਾਉਂਦੇ ਹੋਏ ਕਿਹਾ, " ਉਸ ਨੇ ਸੁਆਹ ਕੁੱਝ ਕੀਤਾ ਹੋਣਾਂ। ਉਹ ਤਾਂ ਖੰਘਣੋਂ ਨਹੀਂ ਹੱਟਦਾ। ਐਸਾ ਮਰਦ ਤਾ ਉਈਂ ਹੌਕਣ ਲੱਗ ਜਾਦਾ। ਬਸ ਰੰਨਾਂ ਦੇਖਣ ਦਾ ਸ਼ੌਕ ਹੁੰਦਾ ਹੈ। ਭਾਂਤ-ਭਾਂਤ ਦੀਆਂ ਭਾਲਦੇ ਹਨ। ਕਰਦੇ ਕੱਤਰਦੇ ਕੁੱਝ ਨਹੀਂ ਹਨ। ਜੇ ਕਿਤੇ ਔਰਤਾਂ ਐਸੇ ਮਰਦਾ ਦੇ ਪਰਦੇ ਫੋਲਣ ਲੱਗ ਜਾਣ, ਕਿਤੇ ਖੜ੍ਹਨ ਜੋਗਾ ਨਾਂ ਛੱਡਣ। ਪੁਣ ਕੇ ਧਰ ਦੇਣ। " ਸੂਬੇਦਾਰ ਦੀ ਵੱਡੀ ਭਰਜਾਈ ਬੈਠੀ ਸੀ। ਉਸ ਨੇ ਦੱਸਿਆ, " ਇਹ ਛੋਟਾ ਹੁੰਦਾ ਹੀ ਐਸਾ ਸੀ। ਰੋਜ਼ ਨਵੀਂ ਕੁੜੀ ਛੇੜਦਾ ਸੀ। ਸਕੂਲ ਵੇਲੇ ਹੀ ਇਸ ਦੇ ਐਸੇ ਲੱਛਣ ਸਨ। ਲੋਕ ਕੁੜੀਆ ਦੇ ਮਾਂਪੇ, ਘਰ ਉਲਾਭੇ ਲੈ ਕੇ ਆਉਂਦੇ ਸਨ। ਉਹੀ ਕੁੜੀਆਂ ਇਸ ਨਾਲ ਖੇਤ ਵਾਲੀ ਮੋਟਰ ਤੇ ਹੁੰਦੀਆਂ ਸਨ। ਇਹ ਦਿਨੇ ਕਾਲਜ਼ ਮੂਹਰੇ ਖੜ੍ਹਾ ਕੁੜੀਆਂ ਛਾਟਦਾ ਸੀ। ਰਾਤ ਨੂੰ ਮੋਟਰ ਉਤੇ ਰਾਤ ਕੱਟਦਾ ਸੀ॥ " ਅਮੀਤ ਨੇ ਕਿਹਾ, " ਡੈਡੀ ਖੰਘ-ਖੰਘ ਕੇ ਹੱਫਿਆ ਪਿਆ ਹੈ। ਉਸ ਨੂੰ ਕੋਈ ਪਾਣੀ ਦਾ ਗਿਲਾਸ ਹੀ ਦੇਵੋ। " ਸੂਬੇਦਾਰ ਨੇ ਆਪਦੀ ਪਹਿਲੀ ਪਤਨੀ ਨੂੰ ਕਿਹਾ, " ਬੈਠੀ ਮੈਂਨੂੰ ਖੰਘਦੇ ਨੂੰ ਦੇਖੀ ਜਾਂਦੀ ਹੈ। ਜਾ ਕੇ ਮੈਨੂੰ ਘਿਉ ਵਿੱਚ ਖੰਡ ਕੜਕਾ ਕੇ ਦੇਦੇ। " ਉਸ ਨੇ ਕਿਹਾ, " ਮੈਂ ਤਾਂ ਤੈਨੂੰ ਭਥੇਰਾ ਘਿਉ ਚਾਰਿਆ ਹੈ। ਹੁਣ ਉਸ ਦੀ ਬਾਰੀ ਹੈ। ਜੋ ਕੱਲ ਵਿਆਹ ਕੇ ਲਿਆਇਆ ਹੈ। ਉਹ ਦਊ ਤੈਨੂੰ ਘਿਉ ਖੰਡ ਖੱੜਕਾ ਕੇ। " ਸੂਬੇਦਾਰ ਨੇ ਕਿਹਾ, " ਇਹ ਤਾ ਚਾਰ ਦਿਨ ਊਈਂ ਲੈ ਆਇਆ। ਮੈਂ ਅਮਰੀਕਾ ਉਡ ਜਾਣਾ ਹੈ। ਇਸ ਨੂੰ ਕਿਹਨੇ ਪੁੱਛਣਾਂ ਹੈ?" ਅਮਨ ਨੇ ਕਿਹਾ, " ਮੈਨੂੰ ਵੀ ਇਹੀ ਲੱਗਦਾ ਸੀ। ਯਾਦ ਹੈ, ਇੱਕ ਬਾਰ ਡੈਡੀ ਗੋਰੀ ਮੇਮ ਲੈ ਆਇਆ ਸੀ। ਆਪਾਂ ਇੱਕ ਘੰਟੇ ਵਿੱਚ ਭਜਾ ਦਿੱਤੀ ਸੀ। ਲੈ ਕੇ ਡੈਡੀ ਆਇਆ ਸੀ। ਮੋੜ ਕੇ ਪੁਲੀਸ ਵਾਲੇ ਲੈ ਕੇ ਗਏ ਸੀ। ਜਦੋਂ ਉਸ ਉਤੇ ਇਲਜ਼ਾਮ ਲੱਗਾ ਦਿੱਤਾ ਸੀ। ਇਸ ਤੋਂ ਸਾਨੂੰ ਖ਼ਤਰਾ ਹੈ। ਇਹ ਸਾਡੇ ਘਰ ਵਿੱਚ ਘੁੱਸ ਗਈ ਹੈ। ਡੈਡੀ ਦੇ ਵੀ ਹੱਥਾਂ ਦੇ ਤੋਤੇ ਉਡ ਗਏ ਸਨ। ਮੰਮੀ ਹੁਣ ਵੀ ਦੇਖਦੀ ਜਾਈ। ਨਵੀਂ ਮੰਮੀ ਤੋ ਰੋਟੀਆਂ, ਅਜੇ ਤੱਕ ਨਹੀਂ ਪੱਕੀਆਂ। ਖਾਂਣ ਨੂੰ ਪਤਾ ਨਹੀਂ ਕਦੋਂ ਦੇਵੇਗੀ? ਕਿਤੇ ਰੋਟੀਆਂ ਪੱਕਾਉਂਦੀ ਹੀ ਨਾਂ ਭੱਜ ਜਾਵੇ। " ਔਰਤਾਂ ਉਸ ਨਾਲ ਬੈਠੀਆਂ ਗੱਲਾਂ ਮਾਰੀ ਜਾਂਦੀਆਂ ਸਨ। ਕੋਈ ਉਸ ਦੀ ਮਦੱਦ ਨਹੀਂ ਕਰ ਰਹੀ ਸੀ। ਉਸ ਨਵੀਂ ਬਹੂ ਨੂੰ ਨਵਬੰਰ ਵਿੱਚ ਵੀ ਮੁੜਕਾ ਆ ਰਿਹਾ ਸੀ। ਦੂਜੀਆਂ ਨਵੀਆਂ ਵੱਹੁਟੀਆਂ, ਆਪਣਾਂ ਹਾਰ ਸਿੰਗਾਰ ਕਰ ਰਹੀਆਂ ਸਨ।

Comments

Popular Posts