ਭਾਗ 37 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪਿੰਡ ਵਿੱਚ ਅਮਨ ਤੇ ਅਮੀਤ ਦੀਆਂ ਵੱਹੁਟੀਆਂ ਦੀਆਂ ਘੱਟ ਗੱਲਾਂ ਹੁੰਦੀਆਂ ਸਨ। ਸੂਬੇਦਾਰ ਦੀ ਝੰਡੀ ਸੀ। ਹਰ ਕੋਈ ਉਸੇ ਦੀਆਂ ਗੱਲਾਂ ਕਰਦਾ ਸੀ। ਪਿੰਡ ਵਿੱਚ ਸੂਬੇਦਾਰ ਦੀਆਂ ਗੱਲਾ ਪੂਰੀਆਂ ਮੱਗੀਆਂ ਹੋਈਆਂ ਸਨ। ਅਜੇ ਦੁਪਹਿਰਾ ਨਹੀਂ ਢੱਲਿਆ ਸੀ। ਔਰਤਾਂ ਸੂਬੇਦਾਰ ਨੂੰ ਕਹਿ ਰਹੀਆਂ ਸਨ, " ਅਮੀਤ ਭੋਲੀ ਦਾ ਫੇਰਾ ਪੇਕੇ ਘਰ ਪਾਉਣ ਚੱਲਿਆ ਹੈ। ਤੂੰ ਵੀ ਆਪਦੀ ਬਹੂ ਨੂੰ ਨਾਲ ਹੀ ਲੈ ਜਾ। ਇੱਕਠਾ ਕੰਮ ਨਿਬੜ ਜਾਵੇਗਾ। " ਐਨੇ ਨੂੰ ਦੋ ਕਾਰਾਂ ਦਰਾਂ ਮੂਹਰੇ ਆ ਖੜ੍ਹੀਆਂ। ਇੱਕ ਵਿੱਚ ਪੁਲੀਸ ਸੀ। ਦੂਜੀ ਵਿੱਚ ਸੂਬੇਦਾਰ ਦੀ ਨਵੀਂ ਪਤਨੀ ਦੇ ਭਰਾ ਸਨ। ਪੁਲੀਸ ਵਾਲੇ ਨੇ ਕਿਹਾ, " ਸੂਬੇਦਾਰ ਕੌਣ ਹੈ? " ਸੂਬੇਦਾਰ ਕੁਰਸੀ ਤੋਂ ਉਠ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ, " ਜੀ ਮੈਂ ਹਾਂ। " ਦੂਜੇ ਪੁਲੀਸ ਵਾਲੇ ਨੇ ਕਿਹਾ, " ਤੂੰ ਬਗੈਰ ਕਿਸੇ ਨੂੰ ਪੁੱਛੇ ਕੁੜੀ ਨੂੰ ਭਜਾ ਲਿਆਇਆ ਹੈ। ਇਸ ਦੇ ਭਰਾ ਕੁੜੀ ਨੂੰ ਲੱਭਦੇ ਫਿਰਦੇ ਹਨ। " ਸੂਬੇਦਾਰ ਦੀ ਪਹਿਲੀ ਘਰ ਵਾਲੀ ਬੁੱਲ੍ਹਾ ਵਿੱਚ ਚੂੰਨੀ ਦੱਬ ਕੇ, ਮੁਸ਼ਕਰੀਆਂ ਹੱਸਦੀ। ਉਸ ਨੇ ਦਿਲ ਵਿੱਚ ਕਿਹਾ, " ਮੇਰੇ ਵੱਲੋਂ ਦੋਂਨਾਂ ਨੂੰ ਹੀ ਨੂੜ ਕੇ ਲੈ ਜਾਵੋ। ਸੁਆਦ ਆ ਜਾਵੇਗਾ। " ਲੋਕਾਂ ਦੀ ਭੀੜ ਵੀ ਇੱਕਠੀ ਹੋਣੀ ਸ਼ੁਰੂ ਹੋ ਗਈ ਸੀ। ਕੁੜੀ ਦੇ ਭਰਾ ਨੇ ਲਲਕਾਰਾ ਮਾਰਿਆ, " ਉਏ ਬੁੱਢਿਆ ਸਾਡੀ ਕੁੜੀ ਕਿਥੇ ਲੁਕੋਈ ਹੈ?" ਦੋ ਬੰਦੇ ਸੂਬੇਦਾਰ ਵੱਲ ਨੂੰ ਡਾਂਗਾਂ ਲੈ ਕੇ ਹੋਏ ਹੀ ਸਨ। ਪੁਲੀਸ ਵਾਲਿਆ ਨੇ ਰੋਕ ਦਿੱਤੇ ਸਨ। ਅਮਨ, ਅਮੀਤ ਤੇ ਵੱਡਾ ਭਰਾ ਪੁਲੀਸ ਦੇ ਮਾਮਲੇ ਵਿੱਚ ਬੋਲਣਾਂ ਨਹੀਂ ਚਹੁੰਦੇ ਸਨ। ਪੁਲੀਸ ਵਾਲਿਆ ਦਾ ਕੀ ਪਤਾ, ਕਿਹਦੇ ਉਤੇ ਕੀ ਕੇਸ ਪਾ ਦੇਣ? ਫਿਰ ਪੈਸੇ ਝੋਕਣੇ ਪੈਣੇ ਸਨ। ਇਸ ਲਈ ਸਾਰੇ ਖੜ੍ਹੇ, ਪੁਲੀਸ ਵਾਲਿਆ ਦੀ ਕਾਰਵਾਈ ਦੇਖ ਰਹੇ ਸਨ। ਕੁੜੀ ਆਪਦੇ ਭਰਾ ਦੀ ਅਵਾਜ਼ ਸੁਣ ਕੇ, ਰਸੋਈ ਵਿੱਚੋਂ ਬਾਹਰ ਆ ਗਈ। ਉਹ ਆਪਦੇ ਭਰਾ ਦੇ ਗਲ਼ੇ ਲੱਗ ਕੇ ਰੋਣ ਲੱਗ ਗਈ। ਕੁੜੀ ਜਮਾਂ ਮੁੱਕਰ ਗਈ। ਉਸ ਨੇ ਕਿਹਾ, " ਇਹ ਵਿਆਹ ਮਾਂ ਨੇ ਮੇਰੀ ਮਰਜ਼ੀ ਦੇ ਖਿਲਾਫ਼ ਕੀਤਾ ਹੈ। ਮੈਂ ਤਾਂ ਇਸ ਨਾਲ ਵਿਆਹ ਨਹੀਂ ਕਰਾਉਣਾਂ ਚਹੁੰਦੀ ਸੀ। " ਠਾਣੇਦਾਰ ਨੇ ਖੱਚਰੀ ਹਾਸੀ ਹੱਸਦੇ ਕਿਹਾ, " ਕਿਉਂ ਬਈ ਸੂਬੇਦਾਰਾ ਰਾਤ ਤੂੰ ਤਾਂ ਆਪਦੀ ਕਸਰ ਕੱਢ ਲਈ ਹੋਣੀ ਹੈ? ਸੁਹਗਰਾਤ ਮਨਾ ਕੇ, ਹੁਣ ਸਾਡੀ ਕਸਰ ਦੇਖੀ, ਚੱਲ ਅੱਗੇ ਹੋ ਕੇ ਗੱਡੀ ਵਿੱਚ ਬੈਠ ਜਾ। " ਪਿੰਡ ਦਾ ਸਰਪੰਚ ਵੀ ਆ ਗਿਆ ਸੀ। ਉਸ ਨੇ ਕਿਹਾ, " ਠਾਣੇਦਾਰ ਜੀ, ਸੂਬੇਦਾਰ ਨੇ ਕੰਮ ਤਾਂ ਬਹੁਤ ਮਾੜਾ ਕੀਤਾ ਹੈ। ਜੇ ਆਪਾਂ ਇਥੇ ਹੀ ਰਾਜ਼ੀਨਾਮਾਂ ਕਰਾ ਦੇਈਏ। ਪੇਪਰਾਂ ਦੀ ਕਾਰਵਾਈ ਕਰਨ ਨੂੰ ਰਹਿੱਣ ਦਿਉ ਜੀ। " ਠਾਣੇਦਾਰ ਨੇ ਕਿਹਾ, " ਮੈਨੂੰ ਕੋਈ ਇਤਰਾਜ਼ ਨਹੀ ਹੈ। ਕੁੜੀ ਵਾਲਿਆ ਦੀ ਮਰਜ਼ੀ ਹੈ। " ਹੋਰ ਬੰਦੇ ਵੀ ਰਾਜ਼ੀਨਾਮਾਂ ਕਰਾਉਣ ਵਾਲੇ ਆ ਗਏ। ਕੁੜੀ ਦੇ ਭਰਾਵਾਂ ਨੇ 50 ਹਜ਼ਾਰ ਰੂਪੀਏ ਦੀ ਮੰਗ ਮੰਗ ਲਈ। " ਠਾਣੇਦਾਰ ਨੇ ਕਿਹਾ, " 20 ਹਜ਼ਾਰ ਤਾਂ ਸਾਨੂੰ ਵੀ ਚਾਹ ਪਾਣੀ ਦਾ ਦੇਣਾਂ ਪੈਣਾਂ ਹੈ। " ਸੂਬੇਦਾਰ ਨੇ ਸਾਰੇ ਪੈਸੇ ਦੇਣੇ ਮੰਨ ਲਏ। ਘਰ ਪੈਸੇ ਪਏ ਸਨ। ਉਸ ਨੇ ਝੱਟ ਪੈਸੇ ਕੱਢ ਕੇ ਦੇ ਦਿੱਤੇ। ਬਾਹਰ ਜਾ ਕੇ ਸਰਪੰਚ ਨੂੰ ਠਾਣੇਦਾਰ ਨੇ 5000 ਰੂਪੀਆ ਦੇ ਦਿੱਤਾ ਸੀ।
ਸੂਬੇਦਾਰ, ਅਮਨ ਤੇ ਉਸ ਦਾ ਵੱਡਾ ਭਰਾ ਛੇਤੀ ਤੋਂ ਛੇਤੀ ਪਿੰਡੋਂ ਨਿਕੱਲ ਜਾਣਾਂ ਚਹੁੰਦੇ ਸਨ। ਵਾਪਸ ਆਪਣੇ ਦੇਸ਼ ਮੁੜਨ ਲਈ ਕਾਹਲੇ ਸਨ। ਉਹ ਸੋਚਦੇ ਸਨ, " ਪੁਲੀਸ ਵਾਲਿਆ ਦਾ ਕੀ ਪਤਾ ਹੈ? ਕਦੋਂ ਕਿਸੇ ਹੋਰ ਕੇਸ ਵਿੱਚ ਫਸਾ ਲੈਣ। ਸਾਧਾ, ਚੋਰ ਤੇ ਪੁਲੀਸ ਵਾਲਿਆ ਨੂੰ ਕਿਸੇ ਦਾ ਭੇਤ ਲੱਗ ਜਾਵੇ। ਕੁਰਕੀ ਕਰ ਦਿੰਦੇ ਹਨ। ਸਬ ਕੁੱਝ ਲੁੱਟ ਲੈਂਦੇ ਹਨ। ਉਹ ਬਾਹਰੋਂ ਆਏ ਹੋਏ ਸਾਰੇ ਹੀ, ਵਾਪਸ ਆਪਦੇ ਰਸਤੇ ਚਲੇ ਗਏ ਸਨ। ਉਨਾਂ ਨੇ ਪੰਜਾਬ ਵਿੱਚੋਂ ਨਿੱਕਲ ਕੇ ਮਸਾਂ ਸੁਖ ਦਾ ਸਾਹ ਲਿਆ। ਆਂਏ ਲੱਗਾ ਜਿਵੇ, ਬੱਲਦੀ ਅੱਗ ਵਿੱਚੋਂ ਭੱਜ ਕੇ ਜਾਨ ਬਚਾਈ ਹੋਵੇ। ਬਹੁਤੇ ਲੋਕ ਤੇ ਪੁਲੀਸ ਵਾਲੇ ਸਾਰੇ ਪੈਸੇ ਦੇ ਯਾਰ ਹਨ। ਬਹੁਤੇ ਲੋਕਾਂ ਨੂੰ ਵੀ ਇੱਜ਼ਤ ਪਿਆਰੀ ਨਹੀਂ ਹੈ। ਪੈਸਾ ਬਟੋਰਨ ਲਈ ਕੁੱਝ ਵੀ ਕਰ ਸਕਦੇ ਹਨ। ਮੇਹਨਤ ਕਰਨ ਨਾਲੋਂ ਬੇਈਮਾਨੀ ਦਾ ਪੈਸਾ ਬੋਰਦੇ ਹਨ।
ਸੁਖ ਨੇ ਸੀਤਲ ਨੂੰ ਚੁੱਪ ਦੇਖ ਕੇ, ਉਸ ਨਾਲ ਗੱਲ ਕਰਨੀ ਚਾਹੀ। ਸ਼ੜਕ ਦੇ ਨਾਲ ਨਦੀ ਵਹਿ ਰਹੀ ਸੀ। ਸੁਖ ਨੇ ਕਿਹਾ, " ਤਿੰਨ ਦਿਨ ਹੋ ਗਏ, ਮੈਂ ਨਹਾਤਾ ਨਹੀਂ ਹਾਂ। ਜੇ ਕਹੇ ਤਾਂ ਗੱਡੀ ਰੋਕ ਕੇ ਨਹਾਂ ਲਵਾਂ। " ਸੀਤਲ ਨੇ ਕਿਹਾ, " ਐਨੇ ਠੰਡੇ ਪਾਣੀ ਵਿੱਚ ਸਿਆਲਾਂ ਵਿੱਚ ਕਿਵੇਂ ਨਹਾ ਲਵੋਗੇ? ਤੈਨੂੰ ਕਿਤੇ ਕੋਈ ਧੋਤੀ ਵਾਲੀ ਤਾਂ ਨਹੀਂ ਦਿਸ ਪਈ? ਜੋ ਬਰੇਕਾਂ ਮਾਰਨ ਨੂੰ ਫਿਰਦੇ ਹੋ। ਇੱਕ ਗੱਲ ਦੀ ਹੋਰ ਵੀ ਮੈਨੂੰ ਸਮਝ ਲੱਗ ਗਈ ਹੈ। ਇਹ ਧੋਤੀਆਂ ਵਾ਼ਲੀਆਂ ਦੁਆਲੇ ਡਰਾਇਵਰ ਕਿਉਂ ਫਿਰਦੇ ਹਨ। ਆਪਦਾ ਚਾਦਰਾ ਥੱਲੇ ਵਿਛਾ ਲੈਂਦੇ ਹੋਵੋਗੇ। ਤੇ ਸਾੜੀ ਉਤੇ ਲੈ ਲੈਂਦੇ ਹੋਵੇਗੇ। " ਸੁਖ ਨੇ ਝੱਟ ਕਿਹਾ, " ਸਾੜੀ ਦੀ ਐਸੀ, ਐਦਾਂ ਜਰੂਰਤ ਨਹੀਂ ਪੈਂਦੀ। ਉਹ ਤਾਂ, " ਫਿਰ ਉਸ ਨੂੰ ਚੇਤੇ ਆਇਆ, ਸੀਤਲ ਨਾਲ ਹੋਰ ਕੋਈ ਪੰਗਾਂ ਨਹੀਂ ਲੈਣਾਂ। ਉਸ ਨੇ ਕਿਹਾ, " ਸੀਤਲ ਮੈਂ ਤੇਰੇ ਨਾਲ ਗੱਲਾਂ ਕਰਨ ਦੀ ਕੋਸ਼ਸ਼ ਕਰਦਾਂ ਹਾਂ। ਤੇਰੇ ਦਿਮਾਗ ਦੀ ਸੂਈ ਉਥੇ ਹੀ ਖੜ੍ਹੀ ਹੈ। ਗੱਲ ਉਤੇ ਮਿੱਟੀ ਪਾਉਣੀ ਹੈ, ਕਿ ਮੈਂ ਤੇਰੇ ਸਣੇ, ਗੱਡੀ ਨਦੀ ਵਿੱਚ, ਖਿੱਚ ਦੇਵਾ। " ਸੀਤਲ ਨੂੰ ਅਜੇ ਬੋਤਲ ਵਾਲੀ ਗੱਲ ਚੇਤੇ ਸੀ। ਉਸ ਨੇ ਕਿਹਾ, " ਠੀਕ ਹੈ, ਸਿਧੇ ਹੋ ਕੇ ਗੱਡੀ ਚਲਾਉ। ਮੈਂ ਹੋਰ ਜਿਉਣਾਂ ਹੈ, ਮਰਨਾਂ ਨਹੀਂ ਚਹੁੰਦੀ। " ਸੁਖ ਨੇ ਕਿਹਾ, " ਤੂੰ ਕਿੰਨੇ ਸਾਲ ਹੋਰ ਜਿਉਣਾਂ ਹੈ? ਤੂੰ ਬਹੁਤੀ ਬੁੱਢੀ ਹੋਈ ਵੀ ਚੰਗੀ ਨਹੀਂ ਲੱਗਣੀ। " ਸੀਤਲ ਨੇ ਕਿਹਾ, " ਬੇਫਿਕਰ ਹੋ ਜਾ, ਅਜੇ ਤਾਂ ਮਰਨ ਨਹੀਂ ਲੱਗੀ। ਬਈ ਤੂੰ ਕੋਈ ਹੋਰ ਲੈ ਆਂਵੇ। " ਸੁਖ ਨੇ ਕਿਹਾ, " ਹੋਰ ਦੀ ਕੋਈ ਗਜ਼ੈਸ਼ ਨਹੀਂ ਹੈ। ਤੂੰ ਹੀ ਕੰਨਾਂ ਨੂੰ ਹੱਥ ਲੁਆਈ ਜਾਦੀ ਹੈ। ਮੈਂ ਮੁੜ ਕੇ ਇਹ ਵਿਆਹ ਦੀ ਗੱਲ਼ਤੀ ਨਹੀਂ ਕਰਦਾ। " ਸੀਤਲ ਨੇ ਕਿਹਾ, " ਤੈਨੂੰ ਕੀ ਲੱਗਦਾ ਹੈ? ਕੀ ਮੈਂ ਤੈਨੂੰ ਛੱਡ ਕੇ ਮਰਨ ਵਾਲੀ ਹਾਂ? ਕਿਤੇ ਤੂੰ ਟਰੱਕ ਦੇ ਨਾਲ ਹੀ, ਮੇਰੀ ਕੋਈ ਇੰਸ਼ੋਰੈਂਸ ਤਾਂ ਨਹੀਂ ਕਰਾਈ ਹੋਈ। ਜੋ ਬਾਰ-ਬਾਰ ਕਹੀ ਜਾਂਦਾਂ ਹੈ। ਤੇਰੇ ਮਰਨ ਪਿਛੋਂ, ਹੋਰ ਵਿਆਹ ਦਾ ਪੰਗਾਂ ਨਹੀਂ ਲੈਂਦਾ। " ਹੋਰ ਨਾਂ ਤੁਰੇ ਜਾਂਦੇ ਟਰੱਕ ਵਿਚੋਂ ਧੱਕਾ ਦੇ ਕੇ ਮਾਰ ਦੇਵੀ। " ਸੁਖ ਹੁਣ ਗੁੱਸੇ ਨਾਲ ਬੋਲਿਆ, " ਸੀਤਲ ਮੈਨੂੰ ਲੱਗਦਾ ਤੇਰਾ ਦਿਮਾਗ ਹਿੱਲ ਗਿਆ ਹੈ। ਮੈਂ ਤੈਨੂੰ ਪਿਆਰ ਕਰਦਾਂ ਹਾਂ। ਤੈਨੂੰ ਆਪਣੀ ਜਾਨ ਤੋਂ ਵੀ ਵੱਧ ਬਹੁਤ ਚਹੁੰਦਾ ਹਾਂ। ਮੈਂ ਕੋਈ ਜੰਮਦੂਤ ਨਹੀਂ ਹਾਂ। " ਸੀਤਲ ਨੇ ਮਨ ਦੀ ਗੱਲ ਕਹਿ ਦਿੱਤੀ, " ਇਹ ਮਰਦ ਪਹਿਲਾਂ ਬਹੁਤ ਪਿਆਰ ਕਰਦੇ ਹਨ। ਫਿਰ ਨਫ਼ਰਤ ਕਰਨ ਲੱਗ ਜਾਂਦੇ ਹਨ। ਪਿਆਰ ਜਦੋਂ ਕਿਸੇ ਹੋਰ ਨਾਲ ਹੋ ਜਾਂਦਾ ਹੈ। ਪਹਿਲੇ ਪਿਆਰ ਨੂੰ ਮਾਰ ਦਿੰਦੇ ਹਨ। ਉਸ ਦਾ ਗਲ਼ਾ ਘੁੱਟ ਦਿੰਦੇ ਹਨ। ਆਪਦੀ ਪ੍ਰੇਮਿਕਾ ਦੀ ਜਾਨ ਲੈ ਲੈਂਦੇ ਹਨ। ਸਾਰੇ ਮਰਦ ਹੀ ਮੱਤਲੱਬ ਦੇ ਹੁੰਦੇ ਹਨ। ਦੂਜੀ ਔਰਤ ਮਿਲਦੇ ਹੀ ਪਹਿਲੀ ਨੂੰ ਭੁੱਲ ਜਾਂਦੇ ਹਨ। " ਸੁਖ ਨੇ ਕਿਹਾ, " ਸੱਚ ਹੀ ਤੈਨੂੰ ਡਾਕਟਰ ਦੇ ਲੈ ਕੇ ਜਾਣਾਂ ਪੈਣਾਂ ਹੈ। ਸੱਚੀ ਤੂੰ ਬਿਮਾਰ ਲੱਗਦੀ ਹੈ। ਕੀ ਅਵਾ-ਤਵਾ ਬੋਲੀ ਜਾਂਦੀ ਹੈ। ਕਿਹੜੇ ਡਾਕਟਰ ਦੇ ਚੱਲੀਏ? " ਸੀਤਲ ਨੇ ਕਿਹਾ, " ਮੈਨੂੰ ਪਾਗਲ ਖਾਨੇ ਛੱਡ ਦੇ। ਤੂੰ ਆਪਦੀ ਡਰਾਇਵਰੀ ਕਰ, ਤੇ ਹੋਰਾਂ ਔਰਤਾਂ ਦੇ ਝਾਕੇ ਲਈ ਚੱਲ। ਚੰਗਾ ਹੁੰਦਾ, ਮੈਂ ਤੇਰੇ ਨਾਲ ਨਾਂ ਤੁਰਦੀ। ਪਿੰਡ ਹੀ ਰਹਿੰਦੀ। " ਸੁਖ ਨੇ ਗੱਡੀ ਰੋਕ ਕੇ, ਸੀਤਲ ਨੂੰ ਜੱਫ਼਼ੀ ਵਿੱਚ ਲੈ ਲਿਆ। ਸੀਲਤ ਰੋਣ ਲੱਗ ਗਈ। ਉਸ ਨੇ ਕਿਹਾ, " ਸੁਖ ਮੈਂ ਤੈਨੂੰ ਪਿਆਰ ਕਰਦੀ ਹਾਂ। ਤੇਰੇ ਉਤੇ ਕਿਸੇ ਔਰਤ ਦਾ ਪ੍ਰਛਾਂਵਾਂ ਵੀ ਪੈਂਦਾਂ ਨਹੀਂ ਦੇਖਣਾਂ ਚਹੁੰਦੀ। ਮੈਂ ਐਸਾ ਨਹੀਂ ਹੋਣ ਦੇਣਾਂ। ਆਪ ਹੀ ਮਰ ਜਾਂਵਾਂਗੀ। " ਸੁਖ ਨੇ ਕਿਹਾ, " ਸੱਚੀਂ ਤੇਰੀ ਸੌਂਉ, ਮੈਂ ਤੈਨੂੰ ਹੀ ਪਿਆਰ ਕਰਦਾ ਹੈ। ਤੇਰੀ ਜਗਾ ਹੋਰ ਕੋਈ ਨਹੀਂ ਲੈ ਸਕਦਾ। ਮੈਂ ਵੀ ਤੇਰੇ ਬਗੈਰ ਜਿਉਂਦਾ ਨਹੀਂ ਰਹਿ ਸਕਦਾ। "

Comments
Post a Comment